ਸੰਨ 1608 ਤੋਂ ਅਕਾਲ ਤਖ਼ਤ ਅਤੇ ਇਸ ਨਾਲ ਸੰਬੰਧਤ ਵਿਅਕਤੀਆਂ, ਕਾਰਵਾਈਆਂ, ਘਟਨਾਵਾਂ ਅਤੇ ਦੁਰਘਟਨਾਂਵਾਂ ਬਾਰੇ ਦਿੱਤੀ ਗਈ ਇਤਿਹਾਸਕ ਜਾਨਕਾਰੀ ਤੋਂ ਸੁਜਾਣ ਪਾਠਕ ਨਿਰਣੈ ਕਰ ਲੈਣ ਕਿ ਕਥਿਤ ਅਕਾਲ ਤੱਖ਼ਤ ਮਹੱਤਵ ਦਾ ਅਤੇ ਅਖੌਤੀ ਜਥੇਦਾਰ ਦਾ ਕਿਰਦਾਰ ਕੀ ਹਨ। ਕੀ ਇਹ ਅਕਾਲ ਤੱਖਤ ਸਿੱਖਾਂ ਦਾ ਰਾਜਸੀ ਕੇਂਦਰ ਜਾਂ ਪੂਜਨੀਕ ਅਸਥਾਨ ਹੈ? ਕੀ ਇਸ ਅਸਥਾਨ ਦਾ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਿਯੁਕਤ ਅਤੇ ਸੇਵਾ-ਮੁਕਤ ਕੀਤਾ ਜਾਣ ਵਾਲ਼ਾ ਕਥਿਤ ਜਥੇਦਾਰ ਸਿੱਖ ਪੰਥ ਦਾ ਦਾਸ, ਸਰਵਉਚ ਆਗੂ, ਪੋਪ ਜਾਂ ਅਕਾਲ ਪੁਰਖ ਹੈ? ਕੀ ਇਸ ਨੂੰ ਕਥਿਤ ਹੁਕਮਨਾਮੇਂ ਜਾਰੀ ਕਰਨ ਦਾ ਅਧਿਕਾਰ ਹੈ? ਜਿਹੜੇ ਸਿੱਖ਼ ਮਾਈ ਭਾਈ ਬਚਿਤ੍ਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨਦੇ ਹੋਏ ਕਥਿਤ ਜਥੇਦਾਰ ਦੇ ਹੁਕਮਨਾਮਿਆਂ ਨੂੰ ਅਕਾਲ ਪੁਰਖ ਦਾ ਹੁਕਮ ਆਖਦੇ ਹਨ, ਉਨ੍ਹਾਂ ਦੀ ਸੋਚਣੀ ਤੇ ਕਥਨੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਥਿਤ ਮੁਖ ਵਾਕਾਂ ਵਿਚ ਕਿੱਨਾਂ ਅੰਤਰ ਹੈ। ਜੋ ਹਮਕੋ ਪਰਮੇਸਰ ਉਚਰਹ ਹੈ ਤੇ ਸਭ ਨਰਿਕ ਕੁੰਡ ਮਹਿ ਪਰਿ ਹੈ।