ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਜੂਜੀਤ ਸ਼ਰਮਾ
ਅਜ਼ਾਦੀ ਦਾ ਮਸੀਹਾ ਸ਼ਹੀਦ ਅਜੀਤ ਸਿੰਘ(ਚਾਚਾ ਸ਼ਹੀਦ ਭਗਤ ਸਿੰਘ) (ਭਾਗ ਚੌਥਾ ਅਤੇ ਆਖਰੀ) ਲੇਖਕਾ ਅੰਜੂਜੀਤ ਸ਼ਰਮਾ ਜਰਮਨੀ

ਮੈਨੂੰ ਇਟਲੀ ਦੇ ਸ਼ਹਿਰ ਮਿਲਾਨ ਵਿਚੋਂ ਦੋ ਮਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੇਰਾ ਸਾਥੀ ''ਮੁਹੰਮਦ ਇਕਬਾਲ ਸ਼ੈਦਾਈ ''ਜਿਹੜਾ ਰੇਡਿਓ ਦੇ ਪ੍ਰੋਗਰਾਮ ਕਰਨ ਵਿੱਚ ਭਾਰਤੀ ਫੌਜੀਆਂ ਤਕ ਅਜ਼ਾਦੀ ਦਾ ਸੁਨੇਹਾ ਪੁਹੰਚਾਉਣ ਵਿੱਚ ਮੇਰੀ ਮਦਦ ਕਰਦਾ ਸੀ ਉਹ ਕਿਸੇ ਤਰ੍ਹਾਂ ਬਚ ਨਿਕਲਣ ਵਿੱਚ ਸਫਲ ਹੋ ਗਿਆ। ਮੇਰੇ ਸਿਰ ਇਹ ਇਲਜ਼ਾਮ ਸੀ ਕਿ ਮੈਂ ਰੇਡਿਓ ਰਾਹੀ ਅੰਗਰੇਜ਼ਾ ਵਿਰੁੱਧ ਭਾਸ਼ਨ ਦਿੰਦਾ ਹਾਂ ਇਸ ਕਰਕੇ ਮੈਨੂੰ ਸਜ਼ਾ ਪੱਖੋ ਗੋਲੀ ਮਾਰੀ ਜਾਵੇਗੀ। ਫੜਨ ਮਗਰੋਂ ਮੈਨੂੰ ਇੱਕ ਤਸੀਹਾ ਕੇਂਦਰ ਵਿੱਚ ਲਿਜਾਇਆ ਗਿਆ ਅਤੇ ਅਗਲੇ ਦਿਨ ਮੈਨੂੰ ਅੰਗ੍ਰਰੇਜ਼ੀ ਕੈਂਪ ਵਿੱਚ ਲਿਆਂਦਾ ਗਿਆ ਉਥੇ ਮੈਨੂੰ ਸੈੱਲ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਜ਼ਮੀਨ ਉੱਤੇ ਸੁਲਾਇਆ ਗਿਆ ਸੀ। ਫਿਰ ਮੈਨੂੰ ਰੋਮ ਸ਼ਹਿਰ ਦੀ ਪੁਰਾਣੀ ਜੇਲ ਜਿਸ ਦਾ ਨਾਂ ''ਸੈਮ ਮਾਈਕਲ'' ਸੀ ਉਸ ਘੁੱਪ ਹਨੇਰ ਭਰੀ ਛੋਟੀ ਜਿਹੀ ਕੋਠੜੀ ਵਿੱਚ ਮੈਨੂੰ ਬੰਦ ਕੀਤਾ ਗਿਆ ਉਸ ਕੋਠੜੀ ਵਿੱਚ ਇੰਨਾ ਹਨੇਰ ਸੀ ਕਿ ਲੈਂਪ ਜਗਾਉਣ ਦੀ ਵੀ ਇਜ਼ਾਜ਼ਤ ਨਹੀ ਸੀ ਅਤੇ ਉਥੇ ਬਹੁਤ ਬਦਬੂ ਸੀ ਜਿਸ ਕਾਰਣ ਮੈਨੂੰ ਸਾਹ ਲੈਣਾ ਬਹੁਤ ਮੁਸ਼ਿਕਲ ਹੋ ਰਿਹਾ ਸੀ।

ਅਜ਼ਾਦੀ ਦਾ ਮਸੀਹਾ ਸ਼ਹੀਦ ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) (ਭਾਗ ਤੀਸਰਾ) ਅੰਜੂਜੀਤ ਸ਼ਰਮਾ

ਦੇਸ਼ ਛੱਡਣ ਭਾਵ (ਜਲਾਵਤਨ) ਹੋਣ ਦੇ ਫੈਸਲੇ ਪਿੱਛੋਂ। ਮੈਂ ਬਾਬਾ ਧਨਪਤ ਰਾਏ ਨੂੰ ਮਿਲਣ ਵਾਸਤੇ ਸੁਨੇਹਾ ਘੱਲਿਆ ਕਿਉਂਕਿ ਮੈਂ ਆਪਣਾ ਦੇਸ਼ ਛੱਡਣ ਤੋਂ ਪਹਿਲਾਂ ਬਾਬਾ ਜੀ ਨੂੰ ਮਿਲਣਾ ਚਾਹੁੰਦਾ ਸੀ ਜਿੰਨਾ ਨੇ ਮੇਰੇ ਹੱਥ ਵਿੱਚ ਹਰਨਾਮ ਕੌਰ ਦਾ ਹੱਥ ਦਿੱਤਾ ਸੀ ਅਤੇ ਮੈਂ ਇਸ ਨਾਲ ਵਾਅਦਾ ਕੀਤਾ ਹੈ ਕੇ ਮੈਂ ਨਾਮੋ (ਹਰਨਾਮ ਕੌਰ) ਨੂੰ ਜਿੰਦਗੀ ਭਰ ਦਾ ਸਾਥ ਦੇਵਾਂਗਾ। ਪਰ ਅੱਜ ਮੈਂ ਉਸ ਧਰਤੀ ਨਾਲੋਂ ਉਸ ਕੁੱਖ ਨਾਲੋ ਵੀ ਨਾਤਾ ਤੋੜ ਰਿਹਾਂ ਸਾਂ ਜਿਸ ਧਰਤੀ ਉੱਤੇ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਸੀ ਸਭ ਨੂੰ ਛੱਡ ਕੇ ਜਾ ਰਿਹਾ ਸੀ। ਮੈਂ ਆਪਣੇ ਸੋਹਣੇ ਦੇਸ਼ ਪੰਜਾਬ ਨਾਲੋਂ ਨਾਤਾ ਤੋੜ ਕੇ ਬੈਗਾਨੀਆਂ ਅਤੇ ਅਣਜਾਣ ਰਾਹਾਂ ਦਾ ਮੁਸਾਫਰ ਬਣਨ ਜਾ ਰਿਹਾ ਸੀ। ਪਤਾ ਨਹੀ ਇਹ ਰਾਹਾਂ ਮੈਨੂੰ ਕਿਧਰ ਨੂੰ ਲੈ ਕੇ ਜਾਣਗੀਆਂ।

ਅਜ਼ਾਦੀ ਦਾ ਮਸੀਹਾ ਸ਼ਹੀਦ ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) (ਭਾਗ ਦੂਜਾ) ਅੰਜੂਜੀਤ ਸ਼ਰਮਾ

ਮੈਂ ਸਰਕਾਰ ਤਕ ਆਪਣੀ ਗ੍ਰਿਫਤਾਰੀ ਦਾ ਸੁਨੇਹਾ ਭੇਜ ਦਿੱਤਾ ਅਤੇ ਕਿਹਾ ਮੈਂ 2 ਜੂਨ ਨੂੰ ਅੰਮ੍ਰਿਤਸਰ ਦੇ ਫਲਾਣੇ ਬਾਗ ਵਿੱਚ ਸੈਰ ਕਰਦਾ ਹੋਵਾਗਾਂ ਅਤੇ ਤੁਸੀ ਮੈਨੂੰ ਗ੍ਰਿਫਤਾਰ ਕਰ ਲੈਣਾ। ਆਖਿਰ ਮੇਰੀ ਗ੍ਰਿਫਤਾਰੀ 2 ਜੂਨ 1907 ਨੂੰ ਬਹੁਤ ਲੁਕਵੇ ਢੰਗ ਨਾਲ ਹੋ ਗਈ। ਲੋਕ ਲਾਲਾ ਲਾਜਪਤ ਰਾਏ ਜੀ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਭੜਕੇ ਹੋਏ ਸੀ ਅਤੇ ਸਰਕਾਰ ਹੁਣ ਮੇਰੀ ਗ੍ਰਿਫਤਾਰੀ ਬਾਰੇ ਲੋਕਾਂ ਨੂੰ ਦੱਸ ਕੇ ਬਲਦੀ ਉੱਤੇ ਤੇਲ ਨਹੀ ਸੀ ਪਾਉਣਾ ਚਾਹੁੰਦੀ । ਬੈਸੇ ਲਾਲਾ ਜੀ ਸਾਡੇ ਰਾਹ ਦੇ ਪਾਂਧੀ ਨਹੀ ਸਨ ਉਹ ਤਾਂ ਸਾਡੇ ਫਸਾਏ ਹੋਏ ਹੀ ਸਾਡੇ ਨਾਲ ਫਸ ਗਏ ਸਨ।

ਉਹਨਾਂ ਦੀ ਅਤੇ ਸਾਡੀ ਸੋਚ ਵਿੱਚ ਫਰਕ ਸੀ ਅਸੀ ਜੋਸ਼ੀਲੇ ਗਰਮ ਦਲੀਏ ਸੀ ਅਤੇ ਉਹਨਾਂ ਨੂੰ ਜੋ ਕੁਝ ਸਰਕਾਰ ਦਿੰਦੀ ਉਸ ਦਾ ਧੰਨਵਾਦ ਕਰਨ ਅਤੇ ਦੂਜਿਆ ਵਾਸਤੇ ਉਹ ਠੰਢੀ ਲੜਾਈ ਲੜਨ ਵਾਲੇ ਸਨ। ਖੈਰ!ਗ੍ਰਿਫਤਾਰੀ ਤੋਂ ਮਗਰੋਂ ਮੈਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ ਅਤੇ ਮੈਨੂੰ ਅੰਮ੍ਰਿਤਸਰ ਤੋਂ ਸਮੂੰਦਰੀ ਜਹਾਜ ਰਾਹੀ ਮਾਂਡਲੇ ਪੁਹੰਚਾਇਆ ਗਿਆ। ਮਾਂਡਲੇ ਵਿੱਚ ਮੈਨੂੰ ਇਕਲੇ ਨੂੰ ਰੱਖਿਆ ਗਿਆ ਸੀ ਦੂਜੇ ਕੈਦੀਆਂ ਨਾਲ ਮੈਨੂੰ ਮਿਲਣ ਨਹੀ ਦਿੰਦੇ ਸਨ ਕਿਉਂਕਿ ਉਹ ਮੈਨੂੰ ਇਕ ਬਹੁਤ ਖਤਰਨਾਕ ਕੈਦੀ ਸਮਝਦੇ ਸਨ। ਫਿਰ ਕੁਝ ਮਹੀਨਿਆ ਮਗਰੋਂ ਜਾਣੀ 11 ਨਵੰਬਰ ਨੂੰ ਮੈਨੂੰ ਰਿਹਾਅ ਕਰ ਦਿੱਤਾ ਗਿਆ।

ਭਾਰਤ ਦੇਸ਼ ਦੀ ਅਜ਼ਾਦੀ ਦਾ ਮਸੀਹਾ -- ਲੇਖਕਾ ਅੰਜੂਜੀਤ ਸ਼ਰਮਾ ਜਰਮਨੀ

ਸ਼ਹੀਦ ਅਜੀਤ ਸਿੰਘ ਜੀ , ਚਾਚਾ ਸ਼ਹੀਦ ਭਗਤ ਸਿੰਘ (ਪਹਿਲਾ ਭਾਗ)

ਸ਼ਹੀਦ ਅਜੀਤ ਸਿੰਘ ਦਾ ਜਨਮ 23 ਫਰਵਰੀ 1881 ਨੂੰ ਖਟਕੜ ਕਲਾਂ ਵਿੱਚ ਸਰਦਾਰ ਅਰਜਨ ਸਿੰਘ ਅਤੇ ਮਾਤਾ ਜੈ ਕੌਰ ਦੇ ਘਰ ਹੋਇਆ ਸੀ। ਸਰਦਾਰ ਅਜੀਤ ਸਿੰਘ ਜੀ ਦੇ ਪੁਰਖੇ ਕੌਂਮੀ ਖਿਆਲਾਂ ਦੇ ਸਨ। ਅਤੇ ਉਹਨਾਂ ਅੰਦਰ ਦੇਸ਼ ਭਗਤੀ ਦਾ ਜਾਗ ਉਹਨਾਂ ਦੇ ਪੁਰਖਿਆਂ ਤੋਂ ਹੀ ਲੱਗਿਆ ਸੀ। ਸਰਦਾਰ ਅਜੀਤ ਸਿੰਘ ਜੀ ਦੇ ਭਤੀਜੇ ਸਰਦਾਰ ਭਗਤ ਸਿੰਘ ਅੰਦਰ ਇਨਕਲਾਬ ਦੀ ਭਾਵਨਾ ਉਹਨਾਂ ਦੇ ਪੂਰੇ ਪਰਿਵਾਰ ਵਾਲਿਆਂ ਵੱਲੋਂ ਅਤੇ ਚਾਚੇ ਸ਼ਹੀਦ ਅਜੀਤ ਸਿੰਘ ਜੀ ਵੱਲੋਂ ਦੇਸ਼ ਕੌਮ ਵਾਸਤੇ ਦਿੱਤੀਆਂ ਗਈਆਂ ਸ਼ਹੀਦੀਆ ਸਦਕਾ ਪੈਦਾ ਹੋਇਆ ਸੀ। ਸਰਦਾਰ ਅਜੀਤ ਸਿੰਘ ਜੀ ਦਾ ਆਪਣੀ ਜੀਵਨ ਕਥਾ ਵਿੱਚ ਕਹਿਣਾ ਹੈ ਕਿ ਮੇਰੇ ਪੁਰਖੇ ਸਾਲ ਵਿੱਚ ਚਾਰ ਬਾਰੀ ਝੰਡਾ ਲਹਿਰਾਉਂਦੇ ਸਨ ਅਤੇ ਜਿਥੇ ਇਹ ਰਸਮ ਪੂਰੀ ਕੀਤੀ ਜਾਂਦੀ ਸੀ ਉਸ ਥਾਂ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਨੂੰ ਝੰਡਾ ਜੀ ਦੇ ਨਾਂ ਨਾਲ ਹੀ ਜਾਣਿਆ ਜਾਣ ਲੱਗਾ।

ਹਿੰਦੋਸਤਾਨ ਵਿੱਚ ਗਊਆਂ ਦੀ ਦੁਰਦਸ਼ਾ ਕਿਉਂ ਹੋ ਰਹੀ ਹੈ? - ਅੰਜੂਜੀਤ ਸ਼ਰਮਾ ਜਰਮਨੀ

ਹਿੰਦੂ ਧਰਮ ਵਿੱਚ ਬਲੀਆਂ

 

ਜੇਕਰ ਪੁਰਾਤਨ ਹਿੰਦੂ ਧਰਮ ਦੇ ਇਤਹਾਸ ਨੂੰ ਪੜ੍ਹੀਏ ਅਤੇ ਜਾਣੀਏ ਤਾਂ ਜਿਥੇ ਸਾਨੂੰ ਬਹੁਤ ਕੁਝ ਚੰਗਾਂ ਪੜਨ ਨੂੰ ਮਿਲਦਾ ਹੈ ਉਥੇ ਅਫਸੋਸ ਨਾਕ ਰੀਤੀ ਰਿਵਾਜ਼ਾਂ ਨੂੰ ਵੀ ਪੜਨ ਬਾਰੇ ਮਿਲਦਾ ਹੈ।ਜਿਵੇਂ ਬਲੀ ਯੱਗ ਅਤੇ ਉਹਨਾਂ ਦੀ ਰਸਮ ਆਦਿ ।ਜਿੰਨੀਆਂ ਬਲੀਆਂ ਹਿੰਦੂ ਧਰਮ ਵਿੱਚ ਦਿੱਤੀਆਂ ਜਾਂਦੀਆ ਸਨ।ਸ਼ਾਇਦ ਹੀ ਉਸ ਸਮੇਂ ਦੇ ਧਰਮਾਂ ਵਿੱਚੋਂ ਕੋਈ ਅਸਾ ਧਰਮ ਹੋਵੇਗਾ।ਜਿਸ ਵਿੱਚ ਹਿੰਦੂ ਧਰਮ ਵਾਂਗਰ ਬਲੀ ਅਤੇ ਯੱਗ ਕੀਤੇ ਜਾਂਦੇ ਹੋਵਣਗੇ। ਅਤੇ ਕਿਧਰੇ ਕਿਧਰੇ ਤਾਂ ਮਨੁੱਖ ਦੀ ਬਲੀ ਦਾ ਵੀ ਜ਼ਿਕਰ ਆਉਂਦਾ ਹੈ।ਜਿਸ ਨੂੰ'ਮਨੁਸ਼ਮੇਧ' ਯੱਗ ਕਿਹਾ ਜਾਂਦਾ ਸੀ। ਜਨਵਰਾਂ ਦੀ ਬਲੀ ਯੱਗ ਵੇਲੇ ਘੋੜੇ,ਬਕਰੀ,ਭੇਡ,ਬਲਦ,ਝੋਟੇ,ਅਤੇ ਮੱਝ ਬਗੈਰਾ ਦੀ ਬਲੀ ਦਿੱਤੀ ਜਾਂਦੀ ਸੀ।ਇਹਨਾਂ ਜਨਵਰਾਂ ਨੂੰ ਕਿਸੇ ਤੀਰ ਤਲਵਾਰ ਨਾਲ ਨਹੀ ਮਾਰਿਆ ਜਾਂਦਾ ਸੀ।ਸਗੋਂ ਐੱਨ ਉਸੇ ਤਰਾਂ ਕੀਤਾ ਜਾਂਦਾ ਸੀ।ਜਿਸ ਤਰਾਂ ਕਿਸੇ ਮਨੁੱਖ ਨੂੰ ਫਾਂਸੀ ਦੇਣ ਲਈ ਜਲਾਦ ਰੱਸਾ ਖਿੱਚਦੇ ਸਨ/ਅਤੇ ਹੁਣ ਵੀ ਹਨ।ਅਤੇ ਉਸ ਸਮੇਂ ਜਨਵਰਾਂ ਦੇ ਗਲ ਵਿੱਚ ਵੀ ਰੱਸਾ ਪਾ ਦਿੱਤਾ ਜਾਂਦਾ ਸੀ।ਅਤੇ ਉਸ ਰੱਸੇ ਨੂੰ ਪੁਜਾਰੀ ਆਪ ਖਿੱਚਦਾ ਸੀ।ਫਿਰ ਉਸ ਮਰੇ ਹੋਏ ਜਨਵਰ ਦੇ ਮਾਸ ਦੇ ਅਲੱਗ ਅਲੱਗ ਟੁਕੜੇ ਕਰਦੇ ਸਨ।ਜਨਵਰ ਦੇ ਸਰੀਰ ਦਾ ਉਹ ਭਾਗ ਜਿਥੇ ਵਧੀਆ ਖਾਣ ਯੋਗ ਮਾਸ ਹੁੰਦਾ ਸੀ।ਪੁਜਾਰੀ ਲੋਕ ਉਸ ਮਾਸ ਨੂੰ ਦੇਵਤਿਆਂ ਦੇ ਭੋਜਨ ਬਾਸਤੇ ਰੱਖਦੇ ਸਨ।ਅਤੇ ਬਾਅਦ ਵਿੱਚ ਆਪ ਭੋਜਨ ਖਾਂਦੇ ਸਨ।ਜਨਵਰ ਦੀ ਚਰਬੀ ਬਗੈਰਾ ਅਗਨੀ(ਅੱਗ) ਵਿੱਚ ਸੁੱਟ ਦਿੰਦੇ ਸਨ।ਇਹ ਕਹਿ ਕੇ ਇਹ ਹਿੱਸਾ ਅਗਨ ਦੇਵਤਾ ਦਾ ਹੈ।ਖੂਨ ਅਤੇ ਵੱਡੀਆਂ ਹੱਡੀਆਂ ਭੁਤਾਂ,ਪ੍ਰੇਤਾਂ ਦਾ ਨਾਮ ਲੈ ਕੇ ਕਿਧਰੇ ਦੂਰ ਰੱਖ ਆਉਂਦੇ ਸਨ।ਜਾਂ ਕਿਧਰੇ ਦਬਾ ਦਿੰਦੇ ਸਨ।ਇਨਾਂ ਯੱਗਾਂ ਵਿੱਚੋਂ ਘੋੜੇ ਦੀ ਬਲੀ ਖਾਸ ਅਤੇ ਮਹੱਤਵਪੂਰਣ ਬਲੀ ਮੰਨੀ ਜਾਂਦੀ ਸੀ।ਇਸ ਬਲੀ ਦਾ ਮੁੱਖ ਕਾਰਣ ਹੁੰਦਾ ਸੀ।ਦੁਸ਼ਮਣ ਉੱਤੇ ਜਿੱਤ ਪ੍ਰਾਪਤ ਕਰਨੀ,ਜਾਂ ਦੁਸ਼ਮਣ ਦਾ ਖਤਮਾਂ ਕਰਨ ਬਾਸਤੇ ਦਿੱਤੀ ਜਾਂਦੀ ਸੀ।ਇਸ ਰਸਮ ਨੂੰ ਨਿਭਾਉਣ ਲਈ ਦੇਸੀ ਘਿਉ ਦੀ ਖਾਸ ਵਰਤੋਂ ਕੀਤੀ ਜਾਂਦੀ ਸੀ।ਜਾਣੀ ਅਗਨ ਕੁੰਡ ਵਿੱਚ ਜਦੋਂ ਮਾਸ ਦੀ ਅਹੁੱਤੀ ਦਿੱਤੀ ਜਾਂਦੀ ਸੀ।ਉਸ ਉੱਪਰ ਪੁਜਾਰੀ ਲੋਕ ਦੇਸੀ ਘਿਉ ਨੂੰ ਮੰਤਰ ਪੜ ਪੜ ਪਾਉਂਦੇ ਸਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087740087
Copyright © 2019, Panjabi Times. All rights reserved. Website Designed by Mozart Infotech