ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਪੰਜਾਬ : ਮਾਲਵਾ
ਬੀਜ ਘਪਲਾ: ਨੁਕਸਾਨ ਦੀ ਭਰਪਾਈ ਲਈ ਧਰਨੇ ’ਤੇ ਡਟੇ ਕਿਸਾਨ

ਗਿੱਦੜਬਾਹਾ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਕਿਸਾਨ ਬਲਾਕ ਪ੍ਰਧਾਨ ਗੋਰਾ ਸਿੰਘ ਫ਼ਕਰਸਰ ਦੀ ਅਗਵਾਈ ਹੇਠ ਕਚਹਿਰੀ ਕੰਪਲੈਕਸ ਦੇ ਬਾਹਰ ਕਿਸਾਨ ਅੱਜ 16ਵੇਂ ਦਿਨ ਵੀ ਧਰਨੇ ’ਤੇ ਡਟੇ ਰਹੇ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵਲੋਂ ਕੋਈ ਸੁਣਵਾਈ ਨਾ ਹੋਣ ’ਤੇ ਕਿਸਾਨ ਆਗੂਆਂ ਨੇ ਬੀਤੇ ਮੰਗਲਵਾਰ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਅੱਜ ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਵਿਸ਼ੇਸ਼ ਤੌਰ ’ਤੇ ਪੁੱਜੇ। 

ਦਸ ਰੁਪਏ ਰਿਸ਼ਵਤ: ਤਾਰਾ ਚੰਦ ਨੇ ਤਾਂ ਮਹਿਕਮੇ ਨੂੰ ਮੂੰਹ ਦਿਖਾਉਣ ਜੋਗਾ ਨਾ ਛੱਡਿਆ

ਫਾਜ਼ਿਲਕਾ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਜ਼ਿਲ੍ਹੇ ਦੀ ਜਲਾਲਾਬਾਦ ਤਹਿਸੀਲ ਅਧੀਨ ਪਿੰਡ ਸੁਖੇਰਾ ਬੋਦਲਾਂ ਦੇ ਗਰੀਬ ਮਜ਼ਦੂਰ ਜੰਗੀਰ ਸਿੰਘ ਨੂੰ ਕਾਨੂੰਗੋ ਤਾਰਾ ਚੰਦ ਨੇ ਨਾ ਬਖ਼ਸ਼ਿਆ ਤੇ ਦਸ ਰੁਪਏ ਦੀ ਕਥਿਤ ਰਿਸ਼ਵਤ ਲੈ ਕੇ ਸਾਹ ਲਿਆ। ਇਸ ਖ਼ਿਲਾਫ਼ ਮਜ਼ਦੂਰ ਨੇ ਐਸਡੀਐੱਮ ਨੂੰ ਦਰਖਾਸਤ ਦੇ ਦਿੱਤੀ ਹੈ। ਜੰਗੀਰ ਸਿੰਘ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਆਪਣੀ ਮਾਲਕੀ ਜ਼ਮੀਨ ਦੀ ਤਕਸੀਮ ਕਰਵਾਈ ਸੀ, ਜਿਸ ਦਾ ਇੰਤਕਾਲ ਦਰਜ ਨਾ ਹੋਣ ਸਬੰਧੀ ਉਹ ਸਬੰਧਤ ਕਾਨੂੰਗੋ ਨੂੰ ਪੁੱਛਣ ਗਿਆ ਸੀ। ਕਾਨੂੰਗੋ ਨੇ ਰਿਕਾਰਡ ਕੱਢ ਕੇ ਉਸ ਨੂੰ ਦੱਸਿਆ ਕਿ ਉਨ੍ਹਾਂ ਦਾ ਪਹਿਲਾਂ ਕੇਸ ਐੱਸਡੀਐੱਮ ਅਦਾਲਤ ਵਿੱਚ ਚਲਦਾ ਸੀ ਤੇ ਹੁਣ ਕੇਸ ਸਿਵਲ ਅਦਾਲਤ ਵਿੱਚ ਚੱਲ ਰਿਹਾ ਹੈ। 

ਸ਼ਰਾਬ ਦੇ ਠੇਕਿਆਂ ਦੀ ਨਿਲਾਮੀ: ਡੀਸੀ ਪੀ ਗਏ ਹੁਕਮ

ਬਰਨਾਲਾ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਆਬਕਾਰੀ ਤੇ ਕਰ ਵਿਭਾਗ ਵੱਲੋਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਮੌਕੇ ਕਰੋਨਾਵਾਇਰਸ ਸਬੰਧੀ ਸਰਕਾਰ ਵੱਲੋਂ ਜਾਰੀ ਸਖ਼ਤ ਹਦਾਇਤਾਂ ਨੂੰ ਦਰਕਿਨਾਰ ਕਰਦਿਆਂ ਇੱਕਠ ਹੀ ਨਹੀਂ ਕੀਤਾ ਸਗੋਂ ਕਰੋਨਾਵਾਇਰਸ ਤੋਂ ਬਚਾਅ ਲਈ ਵੀ ਕੋਈ ਪ੍ਰਬੰਧ ਵੀ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਵਿਭਾਗ ਨੇ ਸਪੀਕਰ ਚਲਾਉਣ ਦੀ ਮਨਜ਼ੂਰੀ ਲੈਣੀ ਵੀ ਪ੍ਰਸ਼ਾਸਨ ਤੋਂ ਮੁਨਾਸਿਬ ਨਹੀਂ ਸਮਝੀ। ਜਦਕਿ ਅੱਜ ਠੇਕਿਆਂ ਦੀ ਨਿਲਾਮੀ ਮੌਕੇ ਖੁਦ ਡਿਪਟੀ ਕਮਿਸ਼ਨਰ ਤੇ ਕਈ ਪੁਲੀਸ ਅਧਿਕਾਰੀ ਤੋਂ ਇਲਾਵਾ ਆਬਕਾਰੀ ਵਿਭਾਗ ਦੇ ਕਈ ਅਧਿਕਾਰੀ ਮੌਜੂਦ ਸਨ।

ਬਰਨਾਲਾ: 22.66 ਕਰੋੜ ਮਾਲੀਆ ਹੋਵੇਗਾ ਇਕੱਠਾ

ਬਰਨਾਲਾ ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਬਰਨਾਲਾ ਨਾਲ ਸਬੰਧਤ ਠੇਕਿਆਂ ਦੀ ਨਿਲਾਮੀ ਅੱਜ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਐੱਸਪੀ ਰੁਪਿੰਦਰ ਭਾਰਦਵਾਜ, ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀਮਤੀ ਸ਼ੁਸਮਾ ਕੁਮਾਰੀ ਦੀ ਅਗਵਾਈ ਵਿੱਚ ਹੋਈ। ਸਾਲ 2019-20 ਦੀ ਆਬਕਾਰੀ ਨੀਤੀ ਅਨੁਸਾਰ ਤਹਿਤ 9 ਗਰੁੱਪਾਂ ‘ਤੇ ਲਾਇਸੈਂਸੀਆਂ ਵੱਲੋਂ 12 ਪ੍ਰਤੀਸ਼ਤ ਵੱਧ ਮਾਲੀਆ ਵਧਾ ਕੇ ਰੀਨਿਊ ਦੀ ਆਪਸ਼ਨ ਨੂੰ ਅਪਣਾਇਆ ਗਿਆ ਹੈ

ਫ਼ਰੀਦਕੋਟ ’ਚ 242 ਠੇਕਿਆਂ ਤੋਂ 104 ਕਰੋੜ ਦੀ ਆਮਦਨ

ਫ਼ਰੀਦਕੋਟ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਅੱਜ ਇਥੇ ਜ਼ਿਲ੍ਹੇ ਦੇ ਸ਼ਰਾਬ ਦੇ ਠੇਕਿਆਂ ਦੀ ਸਾਲ 2020-21 ਲਈ ਅਲਾਟਮੈਂਟ ਵਾਸਤੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਅਤੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਵੱਲੋਂ ਡਰਾਅ ਕੱਢੇ ਗਏ। ਸਮਾਗਮ ਦੌਰਾਨ ਉਪ ਆਬਕਾਰੀ ਤੇ ਕਰ ਕਮਿਸ਼ਨਰ ਲਾਜਪਾਲ ਸਿੰਘ ਜਾਖੜ, ਉਪ ਆਬਕਾਰੀ ਤੇ ਕਰ ਕਮਿਸ਼ਨਰ ਫ਼ਰੀਦਕੋਟ ਤੇਜਬੀਰ ਸਿੰਘ ਅਤੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮਨਜੀਤ ਸਿੰਘ ਹਾਜ਼ਰ ਸਨ। 

ਲੜਾਈ ਵਿੱਚ ਇਕ ਗੁਆਂਢੀ ਦੀ ਮੌਤ

ਤਲਵੰਡੀ ਸਾਬੋ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸ਼ਹਿਰ ਦੇ ਲਾਲੇਆਣਾ ਰੋਡ ‘ਤੇ ਦੋ ਵਿਅਕਤੀਆਂ ਵਿਚਕਾਰ ਲੜਾਈ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਸੁਖਮੰਦਰ ਸਿੰਘ ਕਾਲਾ ਚੱਠੇਵਾਲਾ ਕੁੱਝ ਸਮਾਂ ਪਹਿਲਾਂ ਸ਼ਹਿਰ ਦੇ ਲਾਲੇਆਣਾ ਰੋਡ ‘ਤੇ ਮੂਲ ਚੰਦ ਦੇ ਦੇ ਘਰ ਕਿਰਾਏ ‘ਤੇ ਰਹਿੰਦਾ ਸੀ ਪਰ ਹੁਣ ਉਹ ਇਹ ਮਕਾਨ ਛੱਡ ਨੇੜੇ ਹੀ ਹੋਰ ਮਕਾਨ ਵਿੱਚ ਰਹਿਣ ਲੱਗਿਆ।

ਕਰੋਨਾਵਾਇਰਸ ਨੇ ਘੇਰਿਆ ਪੀਆਰਟੀਸੀ ਦਾ ‘ਘੋੜਾ’

ਪਟਿਆਲਾ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਕਾਰਨ ਪੰਜਾਬ ਸਰਕਾਰ ਦੇ ਸੂਬੇ ’ਚ ਸਮੁੱਚੀ ਟਰਾਂਸਪੋਰਟ ਬੰਦ ਕਰਨ ਦੇ ਫੈਸਲੇ ਦੌਰਾਨ ਪੀਆਰਟੀਸੀ ਨੇ ਵੀ ਆਪਣੇ ਸਮੂਹ ਡਿੱਪੂਆਂ ਨੂੰ ਸਾਰੀਆਂ 1121 ਬੱਸਾਂ ਸ਼ੁੱਕਰਵਾਰ ਅੱਧੀ ਰਾਤੋਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਭਾਵੇਂ ਸਾਵਧਾਨੀ ਵਜੋਂ ਕੀਤਾ ਜਾ ਰਿਹਾ ਹੈ, ਪਰ ਬਿਨਾਂ ਸ਼ੱਕ ਇਸ ਨਾਲ ਬੱਸ ਮੁਸਾਫ਼ਰਾਂ ਨੂੰ ਡਾਢੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਅਜਿਹੀ ਸੂਰਤ ਵਿੱਚ ਪੀਆਰਟੀਸੀ ਨੂੰ ਵੀ ਰੋਜ਼ਾਨਾ ਕਰੀਬ ਪੰਜਾਹ ਲੱਖ ਰੁਪਏ ਦਾ ਘਾਟਾ ਪਵੇਗਾ।

ਬਠਿੰਡਾ ਡਿੱਪੂ ਨੂੰ ਲੱਗੇਗਾ 25 ਰੋਜ਼ਾਨਾ ਲੱਖ ਦਾ ਰਗੜਾ

ਜੈਤੋ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਨਾਲ ਪੀਆਰਟੀਸੀ ਦੇ ਬਠਿੰਡਾ ਡਿੱਪੂ ਨੂੰ ਔਸਤ 25 ਲੱਖ ਰੁਪਏ ਰੋਜ਼ਾਨਾ ਦੀ ਆਰਥਿਕ ਮਾਰ ਪਵੇਗੀ। ਸਰਕਾਰ ਵੱਲੋਂ ਬੱਸਾਂ ਬੰਦ ਕਰਨ ਦੇ ਐਲਾਨ ਨਾਲ 199 ਬੱਸਾਂ ਦੇ ਬੇੜੇ ਵਾਲੇ ਇਸ ਡਿੱਪੂ ਦੇ ਪੰਜ ਸੌ ਕਰਮਚਾਰੀਆਂ ਦਾ ਮਿਹਨਤਾਨਾ ਵੱਖਰਾ ਕਾਰਪੋਰੇਸ਼ਨ ਸਿਰ ਪਵੇਗਾ। ਬਠਿੰਡਾ ਡਿੱਪੂ ਦੇ ਕਰੀਬ 35 ਰੂਟ ਬਠਿੰਡਾ-ਚੰਡੀਗੜ੍ਹ ਅਤੇ 55 ਟਾਈਮ ਬਠਿੰਡਾ-ਪਟਿਆਲਾ ਦੇ ਰੋਜ਼ਾਨਾ ਹਨ।

ਕਰੋਨਾ: ਬੇਖੌਫ਼ ਸਜ ਰਹੀਆਂ ਨੇ ਟਾਊਨ ਹਾਲ ਕਲੱਬ ’ਚ ਮਹਿਫ਼ਲਾਂ

ਮੋਗਾ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਦੁਨੀਆਂ ਭਰ ਵਿੱਚ ਕਰੋਨਾਵਾਇਰਸ (ਕੋਵਿਡ-19) ਕਾਰਨ ਸਰਕਾਰ ਨੇ ਪੰਜਾਬ ਭਰ ਵਿੱਚ ਸਿਨੇਮਾ ਹਾਲ, ਸ਼ੌਪਿੰਗ ਮਾਲ, ਕਲੱਬ, ਜਿੰਮ ਅਤੇ ਰੈਸਟੋਰੈਂਟ, ਆਈਲੈੱਟਸ ਸੈਂਟਰ ਆਦਿ 31 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਦੀ ਨਿਗਰਾਨੀ ਹੇਠਲੇ 500 ਮੈਂਬਰਾਂ ਵਾਲੇ ਨਗਰ ਨਿਗਮ ਦੀ ਚਾਰਦੀਵਾਰੀ ਅੰਦਰ ਟਾਊਨ ਹਾਲ ਕਲੱਬ ’ਚ ਮਹਿਫ਼ਲਾਂ ਸਜ ਰਹੀਆਂ ਹਨ।

ਸ਼ੱਕੀ ਮਰੀਜ਼ ਫ਼ਰਾਰ, ਸਾਰੀ ਰਾਤ ਲੱਭਦੇ ਰਹੇ

ਫ਼ਰੀਦਕੋਟ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਕਰੋਨਾਵਾਇਰਸ ਦੇ ਟਾਕਰੇ ਲਈ ਬਣਾਏ ਗਏ ਸਪੈਸ਼ਲ ਵਾਰਡ ਵਿੱਚੋਂ ਅਚਾਨਕ ਇੱਕ ਸ਼ੱਕੀ ਮਰੀਜ਼ ਫ਼ਰਾਰ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਸਿਟੀ ਪੁਲੀਸ ਫ਼ਰੀਦਕੋਟ ਸਾਰੀ ਰਾਤ ਇਸ ਮਰੀਜ਼ ਦੀ ਭਾਲ ਕਰਦੀ ਰਹੀ ਪਰ ਮਰੀਜ਼ ਪੁਲੀਸ ਦੇ ਹੱਥ ਨਹੀਂ ਲੱਗਾ। ਜਾਣਕਾਰੀ ਮੁਤਾਬਕ ਪੁਲੀਸ ਦੀ ਇੱਕ ਟੀਮ ਨੇ ਅੱਜ ਸਵੇਰੇ 10 ਵਜੇ ਇਸ ਮਰੀਜ਼ ਨੂੰ ਲੱਭ ਲਿਆ ਅਤੇ ਉਸ ਨੂੰ ਮੁੜ ਸਪੈਸ਼ਲ ਵਾਰਡ ਵਿੱਚ ਦਾਖਲ ਕਰਵਾ ਦਿੱਤਾ। ਜ਼ਿਲ੍ਹਾ ਪੁਲੀਸ ਮੁਖੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸਪੈਸ਼ਲ ਵਾਰਡ ‘ਚੋਂ ਭੱਜੇ ਸ਼ੱਕੀ ਵਿਅਕਤੀ ਨੂੰ ਲੱਭ ਕੇ ਮੁੜ ਵਾਰਡ ਵਿੱਚ ਦਾਖਲ ਕਰਵਾ ਦਿੱਤਾ ਹੈ।

ਬਠਿੰਡਾ ਏਅਰਪੋਰਟ ਤੋਂ ਦਿੱਲੀ ਜਾਣੇ ਵਾਲੇ ਯਾਤਰੀ ਕੰਨੀ ਕਤਰਾਉਣ ਲੱਗੇ

ਬਠਿੰਡਾ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਕਰੋਨਾਵਾਇਰਸ ਦੀ ਦਹਿਸ਼ਤ ਕਾਰਨ ਯਾਤਰੀ ਸਫ਼ਰ ਕਰਨ ਤੋਂ ਕੰਨੀ ਕਤਰਾਉਣ ਲੱਗੇ ਹਨ। ਬਠਿੰਡਾ ਤੋਂ 20 ਕਿਲੋਮੀਟਰ ਦੂਰੀ ’ਤੇ ਬਣੇ ਸਿਵਲ ਏਅਰਪੋਰਟ ਵਿਰਕ ਕਲਾਂ ਵਿੱਚ ਯਾਤਰੀਆਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਸਿਵਲ ਏਅਰਪੋਰਟ ਤੋਂ ਮਾਲਵੇ ਅਤੇ ਗੁਆਂਢੀ ਸੂਬੇ ਰਾਜਸਥਾਨ ਤੱਕ ਦੇ ਸਟੱਡੀ ਵੀਜ਼ੇ ਰਾਹੀਂ ਵਿਦੇਸ਼ ਜਾਣ ਵਾਲੇ ਵਿਦਿਆਰਥੀ ਵੀ ਬਠਿੰਡਾ ਸਿਵਲ ਟਰਮੀਨਲ ਤੋਂ ਦਿੱਲੀ ਤੱਕ ਫਲਾਈਟ ਲੈਂਦੇ ਹਨ ਜਿਸ ਕਾਰਨ ਬਠਿੰਡਾ ਸਿਵਲ ਏਅਰਪੋਰਟ ਤੇ ਯਾਤਰੀਆਂ ਦੀ ਗਿਣਤੀ ਘੱਟ ਗਈ ਹੈ। ਬਠਿੰਡਾ ਏਅਰਪੋਰਟ ਦੇ ਬਣਨ ਨਾਲ ਮਾਲਵੇ ਖੇਤਰ ਵਿੱਚ ਬਠਿੰਡਾ ਦੇ ਨਾਮ ਧਰੂ ਤਾਰੇ ਵਾਂਗ ਚਮਕਿਆ ਸੀ ਅਤੇ ਦਿੱਲੀ ਤੋਂ ਬਾਅਦ ਜੰਮੂ ’ਚ ਵੈਸ਼ਨੂੰ ਦੇਵੀ ਯਾਤਰਾ ’ਤੇ ਜਾਣ ਵਾਲੇ ਲੋਕਾਂ ਲਈ ਏਅਰਪੋਰਟ ਰਾਮ ਬਾਣ ਸਿੱਧ ਹੋਇਆ ਸੀ ਪਰ ਜੰਮੂ ਕਸ਼ਮੀਰ ਵਿੱਚ ਧਾਰਾ 170 ਹਟਣ ਤੋਂ ਬਾਅਦ ਇਸ ਰੂਟ ਨੂੰ ਬੰਦ ਕਰ ਦਿੱਤਾ ਗਿਆ ਹੈ। 

ਕਰੋਨਾ: ਮੌਕ ਡਰਿੱਲ ਨੇ ਮੋਹਕਮ ਖਾਂ ਵਾਲਾ ਵਾਸੀਆਂ ਨੂੰ ਭਾਜੜਾਂ ਪਾਈਆਂ

ਫ਼ਿਰੋਜ਼ਪੁਰ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਮੋਹਕਮ ਖਾਂ ਵਾਲਾ ਵਿੱਚ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਮੌਕ ਡਰਿੱਲ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਨੇ ਆਪਣੀਆਂ ਤਿਆਰੀਆਂ ਦਾ ਪ੍ਰਦਰਸ਼ਨ ਕੀਤਾ। ਹਾਲਾਂਕਿ ਇਸ ਮੌਕ ਡਰਿੱਲ ਦੌਰਾਨ ਕਈ ਲੋਕ ਸਹਿਮ ਵੀ ਗਏ ਪਰ ਜਦੋਂ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਨ੍ਹਾਂ ਸੁੱਖ ਦਾ ਸਾਹ ਲਿਆ। ਮੌਕ ਡਰਿੱਲ ਦੀ ਸ਼ੁਰੂਆਤ ਵਿੱਚ ਪਿੰਡ ਦੇ ਇੱਕ ਘਰ ਵਿੱਚ ਵਾਇਰਸ ਪ੍ਰਭਾਵਿਤ ਦੇਸ਼ ਤੋਂ ਆਏ ਹੋਏ ਇੱਕ ਵਿਅਕਤੀ ਦੀ ਸੂਚਨਾ ਫ਼ੋਨ ਕਰ ਕੇ ਕੰਟਰੋਲ ਰੂਮ ’ਤੇ ਦਿੱਤੀ ਗਈ

ਦਰਜੀ ਖ਼ੁਦਕੁਸ਼ੀ ਮਾਮਲਾ: ਸਾਬਕਾ ਸਰਪੰਚ ਤੇ ਭਰਾ ਸਣੇ ਪੰਜ ਖ਼ਿਲਾਫ਼ ਕੇਸ ਦਰਜ

ਡੱਬਵਾਲੀ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਨਰਸਿੰਘ ਕਲੋਨੀ ਵਾਸੀ ਦਰਜੀ ਮਨਜੀਤ ਸਿੰਘ ਵੱਲੋਂ ਆਤਮ ਹੱਤਿਆ ਦੇ ਮਾਮਲੇ ਵਿੱਚ ਸਥਾਨਕ ਰੇਲਵੇ ਪੁਲੀਸ ਨੇ ਸਾਬਕਾ ਸਰਪੰਚ ਅਤੇ ਉਸਦੇ ਭਰਾ ਸਮੇਤ ਪੰਜ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਖ਼ੁਦਕੁਸ਼ੀ ਨੋਟ ਦੇ ਆਧਾਰ ‘ਤੇ ਨਰਸਿੰਘ ਕਲੋਨੀ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਜੱਸਾ, ਉਸਦੇ ਰਖਪਾਲ ਸਿੰਘ ਰੱਖਾ ਬਾਬਾ, ਸੁਰਿੰਦਰ ਸਿੰਘ ਮੈਂਬਰ ਸਿੰਘੇਵਾਲਾ, ਦੀਪੂ ਕੌਰ ਵਾਸੀ ਨਰਸਿੰਘ ਕਲੋਨੀ ਅਤੇ ਹੇਮਰਾਜ ਵਾਸੀ ਡੱਬਵਾਲੀ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਮਨਜੀਤ ਸਿੰਘ ਰੇਲਵੇ ਸਟੇਸ਼ਨ ਖੇਤਰ ਵਿੱਚ ਤੁਰਿਆ ਜਾਂਦਾ ਅਚਨਚੇਤ ਡਿੱਗ ਗਿਆ ਸੀ

ਤਨਖ਼ਾਹਾਂ ਲਈ ਤਰਸ ਰਹੇ ਨੇ ਪੰਚਾਇਤ ਸਮਿਤੀ ਮੁਲਾਜ਼ਮ

ਮੌੜ ਮੰਡੀ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਪੰਚਾਇਤ ਸਮਿਤੀ ਮੌੜ ਦੇ ਕਰਮਚਾਰੀਆਂ ਵੱਲੋਂ ਦਫ਼ਤਰੀ ਕੰਮ-ਕਾਰ ਠੱਪ ਕਰਦਿਆਂ ਬੀਡੀਪੀਓ ਦਫ਼ਤਰ ਮੌੜ ਦੇ ਗੇਟ ‘ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੁਪਰਡੈਂਟ ਗੁਰਚਰਨ ਸਿੰਘ ਰਾਏ ਨੇ ਕਿਹਾ ਕਿ ਸਤੰਬਰ 2019 ਤੋਂ ਲੈ ਕੇ ਹੁਣ ਤੱਕ ਛੇ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ, ਪਰ ਕਰਮਚਾਰੀ ਤਨਖਾਹਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੁਹਾਲੀ, ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਬਠਿੰਡਾ ਨੂੰ ਮੰਗ ਪੱਤਰ ਰਾਹੀਂ ਮੰਗ ਕੀਤੀ ਸੀ ਕਿ ਕਰਮਚਾਰੀਆਂ ਨੂੰ ਤਨਖਾਹਾਂ ਜਾਰੀ ਕੀਤੀਆਂ ਜਾਣ, ਪਰ ਅਜੇ ਤੱਕ ਤਨਖਾਹਾਂ ਦਾ ਮਸਲਾ ਹੱਲ ਨਹੀਂ ਹੋਇਆ, ਕਰਮਚਾਰੀਆਂ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਆਰਥਿਕ

ਵਫ਼ਾਦਾਰਾਂ ਨਾਲ ਪ੍ਰਸ਼ਾਸਨ ਹੋਇਆ ਬੇਵਫ਼ਾ

ਫਾਜ਼ਿਲਕਾ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਥਾਣਾ ਸਦਰ ਫ਼ਾਜ਼ਿਲਕਾ ਅਧੀਨ ਆਉਂਦੇ ਪਿੰਡ ਨਵਾਂ ਹਸਤਾ ਢਾਣੀ ਫੌਜਾ ਸਿੰਘ ਦੇ ਵਾਸੀ ਪ੍ਰੀਤਮ ਸਿੰਘ ਪੁੱਤਰ ਬਾਜ ਸਿੰਘ ਨੇ ਪਿੰਡ ਦੇ ਹੀ ਵਿਅਕਤੀਆਂ ’ਤੇ ਦੋ ਪਾਲਤੂ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲਗਾਏ ਹਨ। ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਘਰ ਵਿੱਚ ਪਾਲਤੂ ਕੁੱਤੇ ਰੱਖੇ ਹੋਏ ਸਨ ਅਤੇ ਪਿੰਡ ਦੇ ਹੀ ਗੁਰਦਾਸ ਸਿੰਘ ਪੁੱਤਰ ਫੌਜਾ ਸਿੰਘ, ਛਿੰਦਰ ਸਿੰਘ ਅਤੇ ਸ਼ਾਮ ਸਿੰਘ ਨੇ ਪੁਰਾਣੀ ਕਿੜ ਕੱਢਣ ਲਈ ਗੁੱਸਾ ਜਾਨਵਰਾਂ ’ਤੇ ਕੱਢਿਆ ਹੈ।

ਜੰਡ ਵਾਲਾ ਦੇ ਖੇਤਾਂ ’ਚੋਂ 12 ਮੋਟਰਾਂ ਚੋਰੀ

ਫਾਜ਼ਿਲਕਾ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਪਿੰਡ ਜੰਡ ਵਾਲਾ ਵਿੱਚੋਂ ਬੀਤੀ ਰਾਤ ਖੇਤਾਂ ਵਿੱਚ ਲੱਗੀਆਂ ਕਿਸਾਨਾਂ ਦੀਆਂ ਪਾਣੀ ਵਾਲੀਆਂ 12 ਮੋਟਰਾਂ ਚੋਰੀ ਹੋ ਗਈਆਂ। ਚੋਰੀ ਦੀ ਸੂਚਨਾ ਪੀੜਤ ਕਿਸਾਨਾਂ ਵੱਲੋਂ ਥਾਣਾ ਚੱਕ ਵੈਰੋਕਾ ਦੀ ਪੁਲੀਸ ਨੂੰ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਜੰਡ ਵਾਲਾ ਦੇ ਕਿਸਾਨ ਬੇਅੰਤ ਸਿੰਘ ਪੁੱਤਰ ਇੰਦਰਜੀਤ ਸਿੰਘ 5 ਹਾਸਪਾਵਰ 4 ਲੂੰਬੀ ਕੰਪਨੀ, 1 ਮੋਟਰ ਕਲਸੀ ਕੰਪਨੀ ਸਣੇ 5, ਮਹਿੰਦਰ ਸਿੰਘ ਪੁੱਤਰ ਲਛਮਣ ਸਿੰਘ 5 ਹਾਸ ਪਾਵਰ 3 ਮੋਟਰਾਂ ਲੂੰਬੀ ਤੇ 1 ਮੋਟਰ ਕਲਸੀ ਸਣੇ 4 ,ਰਾਮ ਜੀ ਦਾਸ ਪੁੱਤਰ ਮੁਨਸ਼ੀ ਰਾਮ 1, ਮਿੱਠੂ ਸਿੰਘ 1 ਮੋਟਰ ਅਤੇ ਕਾਕਾ ਸਿੰਘ 1 ਮੋਟਰ ਆਦਿ ਕਿਸਾਨਾਂ ਦੇ ਖੇਤਾਂ ਵਿੱਚ ਲੱਗੀਆਂ ਪਾਣੀ ਵਾਲਿਆਂ ਮੋਟਰਾਂ ਬੀਤੀ ਰਾਤ ਅਣਪਛਾਤੇ ਚੋਰ ਲੈ ਗਏ।

ਕਰੋਨਾ: ਪੁਲੀਸ ਤੇ ਸਿਹਤ ਵਿਭਾਗ ਨੇ ਕੀਤੀ ਮੌਕ ਡਰਿੱਲ

ਮੋਗਾ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਦੁਨੀਆਂ ਭਰ ਵਿੱਚ ਗੰਭੀਰ ਸੰਕਟ ਬਣੇ ਕਰੋਨਾਵਾਇਰਸ ਦੇ ਸੰਭਾਵੀ ਖਤਰਿਆਂ ਨਾਲ ਨਜਿੱਠਣ ਲਈ ਇਥੇ ਸ਼ਹਿਰ ਦੀ ਪੌਸ਼ ਕਲੋਨੀ ਰਾਜਿੰਦਰਾ ਅਸਟੇਟ ਵਿੱਚ ਮੌਕ ਡਰਿੱਲ ਦੌਰਾਨ ਵੱਡੀ ਗਿਣਤੀ ’ਚ ਪਹੁੰਚੀ ਪੁਲੀਸ, ਸਿਹਤ ਵਿਭਾਗ ਦੀਆਂ ਟੀਮਾਂ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈਜ਼ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਗੱਡੀਆਂ ਦੀ ਸ਼ੂਟ ਅਤੇ ਇਸ ਕਲੋਨੀ ’ਚੋਂ ਸ਼ੱਕੀ ਮਰੀਜ਼ ਮਿਲਣ ਦੀ ਸਰਕਾਰੀ ਜੀਪ ਰਾਹੀਂ ਮੁਨਾਦੀ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਚੇਤ ਕਰਨ ਲਈ ਡੱਮੀ ਮੁਨਾਦੀ ਕਰਵਾਈ ਗਈ ਹੈ। ਸਿਹਤ ਵਿਭਾਗ ਦੇ ਕਾਮੇ ਪੁਲੀਸ ਦੀ ਜੀਪ ਵਿੱਚ ਇਹ ਮੁਨਾਦੀ ਦੌਰਾਨ ਲੋਕਾਂ ਨੂੰ ਸੁਚੇਤ ਕਰਦੇ ਕਿਹਾ ਜਾ ਰਿਹਾ ਹੈ ਕਿ ਰਾਜਿੰਦਰਾ ਅਸਟੇਟ ’ਚੋਂ ਮਿਲੇ ਸ਼ੱਕੀ ਮਰੀਜ਼ ਕਾਰਨ ਇਲਾਕੇ ਨੂੰ ਸੀਲ ਕੀਤਾ ਗਿਆ ਹੈ ਅਤੇ ਮਰੀਜ਼ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। 

ਕਰੋਨਾਵਾਇਰਸ ਦਾ ਡਰ; ਕੈਦੀਆਂ ਨਾਲ ਮੁਲਾਕਾਤਾਂ ਬੰਦ

ਫ਼ਿਰੋਜ਼ਪੁਰ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਦੀ ਦਹਿਸ਼ਤ ਲਗਾਤਾਰ ਵਧ ਰਹੀ ਹੈ। ਇਥੋਂ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਦੀਆਂ ਮੁਲਾਕਾਤਾਂ ਕਰੋਨਾਵਾਇਰਸ ਦੇ ਮੱਦੇਨਜ਼ਰ 31 ਮਾਰਚ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ।

ਧੌਲਾ ’ਚ ਵਿਕਦੇ ਨਸ਼ਿਆਂ ਖ਼ਿਲਾਫ਼ ਲੋਕ ਥਾਣੇ ਪੁੱਜੇ

ਰੂੜੇਕੇ ਕਲਾਂ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਨੇੜਲੇ ਪਿੰਡ ਧੌਲਾ ਦੇ ਲੋਕਾਂ ਨੇ ਅੱਜ ਥਾਣਾ ਰੂੜੇਕੇ ਕਲਾ ਵਿੱਚ ਪੁੱਜ ਕੇ ਪਿੰਡ ਵਿੱਚ ਧੜੱਲੇ ਨਾਲ ਵੇਚੇ ਜਾ ਰਹੇ ਨਸ਼ੇ ਨੂੰ ਰੋਕਣ ਤੇ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਧੌਲਾ ਦੇ ਪ੍ਰਧਾਨ ਬਲਜਿੰਦਰ ਸਿੰਘ ਧੌਲਾ, ਗੁਰਮੇਲ ਸਿੰਘ, ਗੁਰਤੇਜ ਸਿੰਘ, ਗੁਰਜੰਟ ਸਿੰਘ, ਕੁਲਦੀਪ ਸਿੰਘ ਅਤੇ ਡਾ. ਬੱਬੂ ਨੇ ਥਾਣਾ ਰੁੜੇਕੇ ਕਲਾਂ ਵਿੱਚ ਮੰਗ ਪੱਤਰ ਦੇਣ ਉਪਰੰਤ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡ ਧੌਲਾ ਵਿੱਚ ਨਸ਼ਾ ਸ਼ਰ੍ਹੇਆਮ ਵੇਚਿਆ ਜਾ ਰਿਹਾ ਹੈ, ਜਿਸ ਕਾਰਨ ਪਿੰਡ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਆਦੀ ਹੋਣ ਲੱਗੀ ਹੈ। ਉਨ੍ਹਾਂ ਪਿੰਡ ਦੀ ਹੀ 

ਹੈਰੋਇਨ ਤੇ ਨਸ਼ੇ ਦੇ ਕੈਪਸੂਲ ਬਰਾਮਦ

ਫ਼ਿਰੋਜ਼ਪੁਰ ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਵੀਹ ਗ੍ਰਾਮ ਹੈਰੋਇਨ ਅਤੇ ਦੋ ਸੌ ਨਸ਼ੇ ਦੇ ਕੈਪਸੂਲ ਬਰਾਮਦ ਕੀਤੇ ਹਨ। ਸਬ ਇੰਸਪੈਕਟਰ ਅਮਨਦੀਪ ਕੰਬੋਜ ਨੇ ਮੁਲਜ਼ਮ ਜੱਜ ਵਾਸੀ ਪਿੰਡ ਲੂਥੜ ਪਾਸੋਂ ਪੰਜ ਗ੍ਰਾਮ ਹੈਰੋਇਨ ਅਤੇ ਦੋ ਸੌ ਨਸ਼ੇ ਦੇ ਕੈਪਸੂਲ ਬਰਾਮਦ ਕੀਤੇ ਹਨ। ਉਧਰ, ਥਾਣਾ ਸਿਟੀ ਜ਼ੀਰਾ ਵਿੱਚ ਤੈਨਾਤ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਮੁਲਜ਼ਮ ਰਣਜੀਤ ਸਿੰਘ ਉਰਫ਼ ਸੋਨੂੰ ਵਾਸੀ  

12345678910...

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0097965614
Copyright © 2020, Panjabi Times. All rights reserved. Website Designed by Mozart Infotech