ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਮਨੌਰੰਜਨ

ਮਲਟੀਪਲੈਕਸ ਦੇ ਦੌਰ ਵਿਚ ਦਰਸ਼ਕ

March 17, 2020 03:54 PM

,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਦੇਸ਼ ਦੇ ਅਹਿਮ ਸ਼ਹਿਰਾਂ ਵਿਚ ਹੁਣ ਨਾਂਮਾਤਰ ਇਕਹਿਰੀ ਸਕਰੀਨ ਵਾਲੇ ਸਿਨਮਾ ਘਰ ਰਹਿ ਗਏ ਹਨ। ਦੂਜੇ ਪਾਸੇ ਮਲਟੀਪਲੈਕਸ ਦੀ ਟਿਕਟ ਦੀ ਜ਼ਿਆਦਾ ਕੀਮਤ ਦਰਸ਼ਕਾਂ ਨੂੰ ਪਰੇਸ਼ਾਨ ਕਰਦੀ ਹੈ। ਸੱਚਾਈ ਇਹ ਹੈ ਕਿ ਇਨ੍ਹਾਂ ਇਕਹਿਰੀ ਸਕਰੀਨ ਸਿਨਮਾ ਘਰਾਂ ਦਾ ਬੌਲੀਵੁੱਡ ਅਦਾਕਾਰਾਂ ਨੂੰ ਬਹੁਤ ਫਾਇਦਾ ਹੁੰਦਾ ਹੈ। ਬਹੁਤ ਘੱਟ ਦਰਸ਼ਕਾਂ ਨੂੰ ਪਤਾ ਹੈ ਕਿ ਸਲਮਾਨ ਖ਼ਾਨ, ਅਕਸ਼ੈ ਕੁਮਾਰ ਵਰਗੇ ਕੁਝ ਸਿਤਾਰਿਆਂ ਨੂੰ ਛੋਟੇ ਵੱਡੇ ਸ਼ਹਿਰਾਂ ਦੇ ਇਨ੍ਹਾਂ ਸਿਨਮਾ ਘਰਾਂ ਤੋਂ ਬਹੁਤ ਸਹਾਰਾ ਮਿਲਦਾ ਹੈ। ਹੁਣ ਵੀ ਇਨ੍ਹਾਂ ਦੀ ਟਿਕਟ ਦੀ ਕੀਮਤ 60 ਤੋਂ 100 ਰੁਪਏ ਵਿਚਕਾਰ ਹੈ ਜਿਸਨੂੰ ਆਮ ਦਰਸ਼ਕ ਖਰੀਦ ਸਕਦਾ ਹੈ। ਦੂਜੇ ਪਾਸੇ ਮਲਟੀਪਲੈਕਸ ਦੀ ਜ਼ਿਆਦਾ ਕੀਮਤ ਦੀ ਟਿਕਟ ਦੇ ਨਾਲ ਹੀ ਉੱਥੋਂ ਦਾ ਖਾਣ-ਪੀਣ ਬਾਜ਼ਾਰ ਨਾਲੋਂ ਕਈ ਗੁਣਾ ਜ਼ਿਆਦਾ ਕੀਮਤਾਂ ’ਤੇ ਮਿਲਦਾ ਹੈ। ਇਸ ਕਾਰਨ ਆਮ ਦਰਸ਼ਕ ਉੱਥੇ ਜਾਣ ਤੋਂ ਕਤਰਾਉਂਦੇ ਹਨ।
ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਕਹਿੰਦੇ ਹਨ ਕਿ ਮਲਟੀਪਲੈਕਸ ਬਣਾਉਣ ਦੀ ਬਜਾਏ ਜੇਕਰ ਇਕਹਿਰੀ ਸਕਰੀਨ ਵਾਲੇ ਸਿਨਮਾ ਘਰਾਂ ਦੀ ਸਾਂਭ ਸੰਭਾਲ ਵਧੀਆ ਢੰਗ ਨਾਲ ਹੋਵੇ ਤਾਂ ਇਨ੍ਹਾਂ ਦਾ ਮੁਨਾਫ਼ਾ ਵਧ ਸਕਦਾ ਹੈ। ਕਈ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਦੀ ਅਸਲੀ ਧੂਮ ਇਨ੍ਹਾਂ ਥੀਏਟਰਾਂ ਵਿਚ ਹੀ ਦੇਖਣ ਨੂੂੰ ਮਿਲਦੀ ਹੈ। ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਵਿਚ ਰਿਲੀਜ਼ ਹੋਈ ਉਸਦੀ ਫ਼ਿਲਮ ‘ਦਬੰਗ-3’ ਨੂੰ ਇਨ੍ਹਾਂ ਸਿਨਮਾ ਘਰਾਂ ਦਾ ਕਾਫ਼ੀ ਸਹਾਰਾ ਮਿਲਿਆ ਸੀ। ਉਸ ਤਰ੍ਹਾਂ ਹੀ ਅਕਸ਼ੈ ਕੁਮਾਰ ਵੀ ਇਕਹਿਰੀ ਸਕਰੀਨ ਵਾਲੇ ਸਿਨਮਾ ਘਰਾਂ ਦੇ ਹੀਰੋ ਹਨ। ਉਹ ਕਹਿੰਦੇ ਹਨ, ‘‘ਮਲਟੀਪਲੈਕਸ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੇਰੀਆਂ ਕਈ ਫ਼ਿਲਮਾਂ ਨੂੰ ਇਨ੍ਹਾਂ ਸਿਨਮਾ ਘਰਾਂ ਤੋਂ ਬਹੁਤ ਲਾਭ ਮਿਲਿਆ। ਮੈਂ ਮੰਨਦਾ ਹਾਂ ਕਿ ਇਸ ਵਿਚਕਾਰ ਫ਼ਿਲਮਾਂ ਦੀ ਮਾਰਕੀਟਿੰਗ ਰਣਨੀਤੀ ਬਹੁਤ ਬਦਲੀ ਹੈ। ਮੈਂ ਤਾਂ ਉਹ ਦੌਰ ਵੀ ਦੇਖਿਆ ਹੈ ਜਦੋਂ ਇਕਹਿਰੀ ਸਕਰੀਨ ਵਾਲੇ ਸਿਨਮਾ ਘਰਾਂ ਵਿਚ ਦਰਸ਼ਕ 20 ਤੋਂ 30 ਰੁਪਏ ਵਿਚ ਮੇਰੀਆਂ ਫ਼ਿਲਮਾਂ ਦਾ ਮਜ਼ਾ ਲੈਂਦੇ ਸਨ। ਇਸ ਵਿਚਕਾਰ ਬਹੁਤ ਕੁਝ ਬਦਲ ਗਿਆ ਹੈ, ਪਰ ਇਨ੍ਹਾਂ ਸਿਨਮਾ ਘਰਾਂ ਵਿਚ ਅੱਜ ਵੀ ਮੇਰੀਆਂ ਫ਼ਿਲਮਾਂ ਬਹੁਤ ਚੰਗਾ ਕਾਰੋਬਾਰ ਕਰਦੀਆਂ ਹਨ। ਮੇਰੀਆਂ ਪਿਛਲੀਆਂ ਦੋ ਫ਼ਿਲਮਾਂ ‘ਹਾਊਸਫੁੱਲ-4’ ਅਤੇ ‘ਗੁੱਡ ਨਿਊਜ਼’ ਵੀ ਇਕਹਿਰੀ ਸਕਰੀਨ ਵਾਲੇ ਸਿਨਮਾ ਘਰਾਂ ਵਿਚ ਕਾਫ਼ੀ ਚੱਲੀਆਂ ਸਨ।’’
ਆਮਿਰ ਖ਼ਾਨ ਤਾਂ ਸ਼ੁਰੂ ਤੋਂ ਹੀ ਇਕਹਿਰੀ ਸਕਰੀਨ ਵਾਲੇ ਸਿਨਮਾ ਘਰਾਂ ਦਾ ਮੁਰੀਦ ਰਿਹਾ ਹੈ। ਉਸਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਰਿਲੀਜ਼ ਹੋਣ ਵਿਚ ਕਾਫ਼ੀ ਸਮਾਂ ਹੈ, ਪਰ ਹੁਣ ਤੋਂ ਹੀ ਉਸਦੀ ਗੱਲਬਾਤ ਤੋਂ ਸਪੱਸ਼ਟ ਝਲਕਦਾ ਹੈ ਕਿ ਉਹ ਇਨ੍ਹਾਂ ਸਿਨਮਾ ਘਰਾਂ ਨੂੰ ਜ਼ਿਆਦਾ ਤਵੱਜੋ ਦੇਵੇਗਾ। ਕਦੇ ਮਲਟੀਪਲੈਕਸ ਨਾਲ ਕਾਰੋਬਾਰੀ ਅਣਬਣ ਕਾਰਨ ਉਸਨੇ ਆਪਣੀ ਫ਼ਿਲਮ ‘ਤਾਰੇ ਜ਼ਮੀਨ ਪਰ’ ਸਿਰਫ਼ ਇਕਹਿਰੀ ਸਕਰੀਨ ਵਾਲੇ ਸਿਨਮਾ ਘਰਾਂ ਵਿਚ ਹੀ ਰਿਲੀਜ਼ ਕਰਨ ਦਾ ਫ਼ੈਸਲਾ ਕਰ ਲਿਆ ਸੀ, ਪਰ ਇਹ ਵਿਵਾਦ ਜਲਦੀ ਹੀ ਸੁਲਝ ਗਿਆ ਸੀ। ਆਮਿਰ ਸਾਫ਼ ਤੌਰ ’ਤੇ ਇਹ ਮੰਨਦਾ ਹੈ ਕਿ ਇਨ੍ਹਾਂ ਸਿਨਮਾ ਘਰਾਂ ਵਿਚ ਆਪਣੀਆਂ ਪਸੰਦੀਦਾ ਫ਼ਿਲਮਾਂ ਨੂੰ ਦਰਸ਼ਕ ਦੋ ਵਾਰ, ਤਿੰਨ ਵਾਰ ਜਾਂ ਇਸਤੋਂ ਵੀ ਜ਼ਿਆਦਾ ਵਾਰ ਦੇਖਣਾ ਪਸੰਦ ਕਰਦੇ ਹਨ ਕਿਉਂਕਿ ਇੱਥੋਂ ਦੀ ਟਿਕਟ ਦੀ ਕੀਮਤ ਉਨ੍ਹਾਂ ਦੀ ਜੇਬ ਨਾਲ ਸੁਰ ਮਿਲਾ ਲੈਂਦੀ ਹੈ। ਉਹ ਤਾਂ ਹੁਣ ਵੀ ਕਹਿੰਦਾ ਹੈ ਕਿ ਇਸਦੀ ਕੀਮਤ 50 ਤੋਂ 70 ਰੁਪਏ ਵਿਚਕਾਰ ਹੀ ਹੋਣੀ ਚਾਹੀਦੀ ਹੈ।
ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਕਹਿੰਦੇ ਹਨ, ‘‘ਦਰਅਸਲ, ਇਕ ਮਲਟੀਪਲੈਕਸ ਜਿਸ ਵਿਚ ਘੱਟ ਤੋਂ ਘੱਟ ਦੋ-ਤਿੰਨ ਸਕਰੀਨ ਹੁੰਦੇ ਹਨ, ਕਿਸੇ ਵੱਡੀ ਫ਼ਿਲਮ ਦੇ ਦਸ ਤੋਂ ਬਾਰਾਂ ਸ਼ੋਅ ਚਲਾਉਂਦੇ ਹਨ। ਜ਼ਾਹਿਰ ਹੈ ਕਿ ਇਹ ਫ਼ਿਲਮ ਦੀ ਕਮਾਈ ਨੂੰ ਬਹੁਤ ਹੱਲਾਸ਼ੇਰੀ ਦਿੰਦੇ ਹਨ। ਇਸਦੀ ਦੂਜੀ ਵੱਡੀ ਵਜ੍ਹਾ ਇਹ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਵਧਦੀ ਡਿਜੀਟਲ ਤਕਨਾਲੋਜੀ ਨੇ ਆਮ ਦਰਸ਼ਕਾਂ ਨੂੰ ਬਹੁਤ ਨਜ਼ਦੀਕ ਲਿਆ ਦਿੱਤਾ ਹੈ। ਰਿਲੀਜ਼ ਦੇ ਕੁਝ ਦਿਨਾਂ ਬਾਅਦ ਹੀ ਕੋਈ ਵੀ ਵੱਡੀ ਫ਼ਿਲਮ ਤੁਹਾਡੇ ਮੋਬਾਈਲ ਵਿਚ ਆ ਜਾਂਦੀ ਹੈ। ਇਸ ਲਈ ਜ਼ਿਆਦਾਤਰ ਨਿਰਮਾਤਾ ਫ਼ਿਲਮ ਦੀ ਵੀਕਐਂੰਡ ਕਮਾਈ ’ਤੇ ਜ਼ਿਆਦਾ ਨਿਰਭਰ ਰਹਿਣ ਲੱਗੇ ਹਨ।’’ ਪਰ ਇਸਦਾ ਇਕ ਦੂਜਾ ਪੱਖ ਇਹ ਹੈ ਕਿ ਅੱਜ ਦਾ ਨਿਰਮਾਤਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਅਸੁਰੱਖਿਅਤ ਮਹਿਸੂਸ ਕਰਨ ਲੱਗਿਆ ਹੈ। ਉਸਨੂੰ ਆਪਣੀ ਫ਼ਿਲਮ ਦੀ ਕਮਾਈ ਤਕ ਹੀ ਮਤਲਬ ਹੈ। ਮਨੋਰੰਜਨ ਦੇ ਨਾਂ ’ਤੇ ਕਿਸ ਤਰ੍ਹਾਂ ਦੇ ਦਰਸ਼ਕਾਂ ਤੋਂ ਪੈਸੇ ਦੀ ਉਗਰਾਹੀ ਹੋ ਰਹੀ ਹੈ, ਇਸਦੀ ਪਰਵਾਹ ਉਸਨੂੰ ਨਹੀਂ ਹੈ। ਇਸ ਲਈ ਇਨ੍ਹਾਂ ਸਾਲਾਂ ਵਿਚ ਆਮ ਦਰਸ਼ਕਾਂ ਦੀ ਸੰਖਿਆ ਬਹੁਤ ਘਟੀ ਹੈ। ਹੁਣ ਤਾਂ ਦਰਸ਼ਕ ਸਿਰਫ਼ ਆਪਣੀ ਪਸੰਦੀਦਾ ਫ਼ਿਲਮ ਲਈ ਹੀ ਮਲਟੀਪਲੈਕਸ ਦੀ ਸ਼ਰਨ ਵਿਚ ਜਾਂਦਾ ਹੈ।
ਮਲਟੀਪਲੈਕਸ ਵਿਚ ਬਾਹਰ ਦੇ ਸਨੈਕਸ ਲਿਆਉਣ ’ਤੇ ਪਾਬੰਦੀ ਹੈ। ਇਸ ਪਾਬੰਦੀ ਨੂੰ ਵੀ ਹੁਣ ਜਨਹਿੱਤ ਪਟੀਸ਼ਨ ਨਾਲ ਚੁਣੌਤੀ ਦਿੱਤੀ ਗਈ ਹੈ। ਇਸ ਸਬੰਧੀ ਖ਼ੁਦ ਇਕ ਜੱਜ ਨੇ ਇਹ ਕਬੂਲ ਕੀਤਾ ਕਿ ਮਲਟੀਪਲੈਕਸ ਦੀਆਂ ਖਾਣ ਦੀਆਂ ਵਸਤਾਂ ਬਹੁਤ ਮਹਿੰਗੀਆਂ ਹਨ। ਮਲਟੀਪਲੈਕਸਾਂ ਵਿਚ ਪੌਪਕੌਰਨ ਦੀ ਵਿੱਕਰੀ ਨਾਲ ਇਨ੍ਹਾਂ ਨੂੰ ਹਰ ਸਾਲ ਕਰੋੜਾਂ ਦੀ ਕਮਾਈ ਹੁੰਦੀ ਹੈ। ਜਦੋਂਕਿ ਥੀਏਟਰ ਵਿਚ ਪੌਪਕੌਰਨ ਦੀ ਕੀਮਤ ਬਾਜ਼ਾਰ ਨਾਲੋਂ ਛੇ ਗੁਣਾ ਜ਼ਿਆਦਾ ਹੈ। ਅਭਿਨੇਤਰੀ ਕੰਗਨਾ ਰਣੌਤ ਵੀ ਮੰਨਦੀ ਹੈ ਕਿ ਪੌਪਕੌਰਨ ਦਾ ਲੁਤਫ਼ ਉਠਾਉਂਦੇ ਹੋਏ ਫ਼ਿਲਮ ਦੇਖਣ ਦਾ ਅਲੱਗ ਹੀ ਮਜ਼ਾ ਹੈ। ਉਹ ਕਹਿੰਦੀ ਹੈ, ‘‘ਮੇਰਾ ਖਿਆਲ ਹੈ ਕਿ ਇਨ੍ਹਾਂ ਸਨੈਕਸ ਨੂੰ ਸਭ ਦੀ ਪਹੁੰਚ ਵਿਚ ਰੱਖਣਾ ਚਾਹੀਦਾ ਹੈ ਤਾਂ ਕਿ ਆਮ ਦਰਸ਼ਕ ਅਤੇ ਜ਼ਿਆਦਾ ਦਰਸ਼ਕ ਮਲਟੀਪਲੈਕਸ ਨਾਲ ਜੁੜ ਸਕਣ। ਇਸ ਲਈ ਇਨ੍ਹਾਂ ਵਿਚ ਫਾਈਵ ਸਟਾਰ ਕਲਚਰ ਦੇ ਨਾਲ ਨਾਲ ਆਮ ਦਰਸ਼ਕਾਂ ਨੂੰ ਵੀ ਹੌਲੀ ਹੌਲੀ ਜੋੜਿਆ ਜਾ ਸਕਦਾ ਹੈ।’’
ਦੂਜੇ ਪਾਸੇ ਥੀਏਟਰ ਮਾਲਕਾਂ ਦਾ ਮੰਨਣਾ ਹੈ ਕਿ ਟਿਕਟ ਦੀ ਕੀਮਤ ਉਹ ਕੁਝ ਘੱਟ ਕਰ ਸਕਦੇ ਹਨ, ਪਰ ਪੌਪਕੌਰਨ ਅਤੇ ਦੂਜੇ ਸਨੈਕਸ ਦੀ ਕੀਮਤ ਨਾਲ ਕੋਈ ਸਮਝੌਤਾ ਕਰਨਾ ਮੁਸ਼ਕਿਲ ਹੈ। ਉਹ ਬੰਦੂਕ ਦੀ ਨੋਕ ’ਤੇ ਦਰਸ਼ਕਾਂ ਨੂੰ ਉਨ੍ਹਾਂ ਤੋਂ ਇਹ ਸਨੈਕਸ ਖਰੀਦਣ ਲਈ ਮਜਬੂਰ ਨਹੀਂ ਕਰਦੇ। ਇਸ ਕੁਤਰਕ ਦਾ ਜਵਾਬ ਅਦਾਲਤ ਦੇ ਆਦੇਸ਼ ’ਤੇ ਸਰਕਾਰ ਕੋਈ ਨਵੀਂ ਨੀਤੀ ਬਣਾ ਕੇ ਹੀ ਦੇ ਸਕਦੀ ਹੈ। ਤਾਂ ਕਿ ਆਮ ਦਰਸ਼ਕਾਂ ਨਾਲ ਮਲਟੀਪਲੈਕਸ ਵਾਲਿਆਂ ਦੀ ਮਨਮਾਨੀ ਕੁਝ ਤਾਂ ਘੱਟ ਹੋਵੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਪੰਚਕੂਲਾ ਸੈਕਟਰ-14 ਵਿਚ ਰੇਅਮੰਡ ਸ਼ੋਅਰੂਮ ਦਾ ਉਦਘਾਟਨ

ਚੰਡੀਗੜ੍ਹ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਪੰਚਕੂਲਾ ਦੇ ਸੈਕਟਰ 14 ਵਿਚ ਪ੍ਰੀਮੀਅਰ ਰੇਅਮੰਡ ਸ਼ੋਅਰੂਮ ਦਾ ਉਦਘਾਟਨ ਪੰਜਾਬੀ ਲੋਕ ਗਾਇਕ ਰਾਜਵੀਰ ਜਵੰਧਾ ਨੇ ਕੀਤਾ। ਰੇਅਮੰਡ ਸ਼ਾਪ ਸੂਟਿੰਗ, ਸ਼ਰਟਿੰਗ ਤੇ ਟੇਲਰਿੰਗ ਲਈ ਪ੍ਰਸਿੱਧ ਹੈ। 

ਸਲਮਾਨ ਨੇ ਪੁਰਾਣੀ ਤਸਵੀਰ ਸਾਂਝੀ ਕਰ ਕੇ ਆਮਿਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ

ਮੁੰਬਈ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ‘ਦਬੰਗ’ ਸਟਾਰ ਸਲਮਾਨ ਖਾਨ ਨੇ ਬੌਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਨੂੰ ਉਨ੍ਹਾਂ ਦੇ 55ਵੇਂ ਜਨਮ ਦਿਨ ਦੀ ਵਧਾਈ ਦਿੰਦਿਆਂ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਸਲਮਾਨ ਖਾਨ ਨੇ ਆਪਣੇ ਟਵਿੱਟਰ ਖਾਤੇ ਉੱਤੇ ਆਮਿਰ ਖਾਨ ਨਾਲ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ।

ਟੌਮ ਹੈਂਕਸ ਤੇ ਪਤਨੀ ਕਰੋਨਾਵਾਇਰਸ ਦੀ ਲਪੇਟ ’ਚ

ਲਾਸ ਏਂਜਲਸ,12 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਹਾਲੀਵੁੱਡ ਸੁਪਰਸਟਾਰ ਟੌਮ ਹੈਂਕਸ (63) ਅਤੇ ਉਸ ਦੀ ਪਤਨੀ ਰੀਟਾ ਵਿਲਸਨ (63) ਨੇ ਦੱਸਿਆ ਹੈ ਕਿ ਉਹ ਆਸਟੇਰਲੀਆ ਵਿੱਚ ਸ਼ੂਟਿੰਗ ਦੌਰਾਨ ਕਰੋਨਾਵਾਇਰਸ ਤੋਂ ਪੀੜਤ ਹੋ ਗਏ ਹਨ।

ਜ਼ੀਨਤ ਅਮਾਨ ਤੇ ਦੇਵ ਆਨੰਦ ਨੇ ਪੰਜ ਦਹਾਕੇ ਪਹਿਲਾਂ ਕੀਤੀ ਸੀ ਅੰਗਰੇਜ਼ੀ ਫਿਲਮ

ਮੁੰਬਈ,12 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਬੌਲੀਵੁੱਡ ਅਦਾਕਾਰਾਂ ਇਰਫਾਨ ਪਠਾਨ, ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੂਕੋਨ ਦੇ ਹਾਲੀਵੁੱਡ ਫਿਲਮਾਂ ਵਿੱਚ ਕੰਮ ਕਰਨ ਤੋਂ ਕਈ ਵਰ੍ਹੇ ਪਹਿਲਾਂ ਸੀਨੀਅਰ ਅਦਾਕਾਰਾਂ ਜ਼ੀਨਤ ਅਮਾਨ ਅਤੇ ਦੇਵ ਆਨੰਦ ਨੇ ਵੀ ਅੰਗਰੇਜ਼ੀ ਫਿਲਮ ‘ਦਿ ਈਵਲ ਵਿਦਇਨ’ ਵਿੱਚ ਕੰਮ ਕੀਤਾ ਸੀ। ਸਾਲ 1970 ਵਿੱਚ ਰਿਲੀਜ਼ ਹੋਈ ਫਿਲਮ ‘ਦਿ ਈਵਲ ਵਿਦਇਨ’ ਦਾ ਨਿਰਦੇਸ਼ਨ ਲਾਮਬਰਟੋ ਵੀ. ਐਵੀਲਾਨਾ ਨੇ ਕੀਤਾ ਸੀ। ਇਸ ਫਿਲਮ 

ਅਗਲੀ ਫ਼ਿਲਮ ਵਿੱਚ ਮੁੱਕੇਬਾਜ਼ ਬਣੇ ਵਰੁਣ ਤੇਜਪਾਲ

ਹੈਦਰਾਬਾਦ,12 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਤੇਲਗੂ ਅਦਾਕਾਰ ਵਰੁਣ ਤੇਜਪਾਲ ਆਪਣੀ ਆਗਾਮੀ ਫ਼ਿਲਮ ‘ਵੀਟੀ 10’ ਵਿੱਚ ਮੁੱਕੇਬਾਜ਼ ਦੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਇਸ ਫ਼ਿਲਮ ਦੀ ਵਿਸ਼ਾਖਾਪਟਨਮ ਸ਼ੂਟਿੰਗ ਦਾ ਕੰਮ ਮੁਕਾ ਲਿਆ ਹੈ।

ਸ਼ੁਰੂ ਤੋਂ ਹੀ ਅਦਾਕਾਰਾ ਬਣਨਾ ਚਾਹੁੰਦੀ ਸਾਂ: ਸ਼ਾਲਿਨੀ

ਮੁੰਬਈ,7 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਰਣਬੀਰ ਸਿੰਘ ਨਾਲ ਫ਼ਿਲਮ ‘ਜਯੇਸ਼ ਭਾਈ ਜ਼ੋਰਦਾਰ’ ਨਾਲ ਬਾਲੀਵੁੱਡ ’ਚ ਕਦਮ ਰੱਖਣ ਲਈ ਤਿਆਰ ਸ਼ਾਲਿਨੀ ਪਾਂਡੇ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਤੋਂ ਹੀ ਇੱਕ ਅਦਾਕਾਰਾ ਬਣਨਾ ਚਾਹੁੰਦੀ ਸੀ ਅਤੇ ਇਹ ਕੰਮ ਕੁਦਰਤੀ ਤੌਰ ’ਤੇ ਉਸ ਨੂੰ ਮਿਲ ਗਿਆ ਹੈ। ਉਸ ਨੇ ਕਿਹਾ ‘‘ਮੈਂ ਛੋਟੇ ਹੁੰਦਿਆਂ ਤੋਂ ਹੀ ਇੱਕ ਅਦਾਕਾਰਾ ਬਣਨਾ ਚਾਹੁੰਦੀ ਸਾਂ। ਮੈਨੂੰ ਲੋਕਾਂ ਨੂੰ ਵੱਖੋ-ਵੱਖਰੀਆਂ ਸਥਿਤੀਆਂ ’ਚ ਕੰਮ ਕਰਦਿਆਂ ਦੇਖਕੇ ਚੰਗਾ ਲੱਗਦਾ ਹੈ।

ਜੰਗਲੀ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਲਈ ਕੇਵਿਨ ਪੀਟਰਸਨ ਭਾਰਤ ’ਚ

ਦਸਪੁਰ,7 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਇੰਗਲੈਂਡ ਦੇ ਸਾਬਕਾ ਕ੍ਰਿਕਟ ਕਪਤਾਨ ਕੇਵਿਨ ਪੀਟਰਸਨ ਅੱਜ-ਕੱਲ੍ਹ ਅਸਾਮ ਵਿੱਚ ਨੈਸ਼ਨਲ ਜਿਊਗ੍ਰਾਫਿਕ ਦੀ ਦਸਤਾਵੇਜ਼ੀ ਫ਼ਿਲਮ ‘ਸੇਵ ਦਿਸ ਰਾਇਨੋ’ (ਗੈਂਡੇ ਨੂੰ ਬਚਾਓ) ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਦੌਰਾ ਵੀ ਕੀਤਾ। ਚੇਤੇ ਰਹੇ ਇਹ ਪਾਰਕ ਭਾਰਤ ਦੇ ਇੱਕ ਸਿੰਗ ਵਾਲੇ ਗੈਂਡਿਆਂ ਦਾ ਘਰ ਮੰਨਿਆ ਜਾਂਦਾ ਹੈ।ਇਸ ਦਸਤਾਵੇਜ਼ੀ ਫ਼ਿਲਮ ਵਿੱਚ ਪੀਟਰਸਨ, ਭਾਰਤ ਵਿੱਚ ਗੈਂਡਿਆਂ ਦੀ ਸਥਿਤੀ ਦਾ

ਅਤਰੰਗੀ ਰੇ’ ਅਗਲੇ ਸਾਲ ਵੈਲੇਨਟਾਈਨ ਦਿਵਸ ਮੌਕੇ ਰਿਲੀਜ਼ ਹੋਵੇਗੀ

ਮੁੰਬਈ,7 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਧਨੁਸ਼, ਸਾਰਾ ਅਲੀ ਖ਼ਾਨ ਅਤੇ ਅਕਸ਼ੈ ਕੁਮਾਰ ਦੀ ਫਿਲਮ ‘ਅਤਰੰਗੀ ਰੇ’ ਅਗਲੇ ਸਾਲ ਵੈਲੇਨਟਾਈਨ ਦਿਵਸ ਮੌਕੇ ਰਿਲੀਜ਼ ਹੋਵੇਗੀ।
ਡਾਇਰੈਕਟਰ ਆਨੰਦ ਐੱਲ ਰਾਏ ਵੱਲੋਂ ਇਸ ਫਿਲਮ ਦੀ ਸ਼ੂਟਿੰਗ ਜਾਰੀ ਹੈ। ਧਨੁਸ਼ ਅਤੇ ਆਨੰਦ ਦੀ ਜੋੜੀ 2013 ’ਚ ਮਕਬੂਲ ਹੋਈ ਫਿਲਮ ‘ਰਾਂਝਣਾ’ ਮਗਰੋਂ ਇਕ ਵਾਰ ਫਿਰ ਦਰਸ਼ਕਾਂ ਮੂਹਰੇ ਆਵੇਗੀ। ਫਿਲਮ ’ਚ ਅਕਸ਼ੈ ਕੁਮਾਰ ਦੀ ਵਿਸ਼ੇਸ਼ ਭੂਮਿਕਾ ਹੈ।

ਸ਼ਾਹਰੁਖ ਨੂੰ ‘ਡੀਡੀਐੱਲਜੇ 2’ ਬਣਾਉਣੀ ਚਾਹੀਦੀ ਹੈ: ਗੌਰੀ

ਮੁੰਬਈ,28  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਦਾ ਕਹਿਣਾ ਹੈ ਕਿ ਸ਼ਾਹਰੁਖ ਖ਼ਾਨ ਨੂੰ ਸੰਨ 1995 ਦੀ ਸੁਪਰਹਿੱਟ ਫ਼ਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਸੀਕੁਅਲ ਬਣਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਫੇਰੀ ਦੌਰਾਨ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ‘ਡੀਡੀਐੱਲਜੇ’ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ਿਲਮ ਸਨਅਤ ਨੇ ਵਿਸ਼ਵ ਨੂੰ ਬਿਹਤਰੀਨ ਫ਼ਿਲਮਾਂ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ ਡੀਡੀਐੱਲਜੇ ਇਕ ਹੈ। ਇਸ ਮਗਰੋਂ ਹੀ ਗੌਰੀ ਦੀ ਫ਼ਿਲਮ ਦੇ ਸੀਕੁਅਲ ਬਣਾਉਣ ਬਾਰੇ ਪ੍ਰਤੀਕਿਰਿਆ ਆਈ ਹੈ

‘ਭੂਲ ਭੂਲੱਈਆ 2’ ਰਾਹੀਂ ਤੱਬੂ ਨੂੰ ਵੱਖਰੇ ਕਿਰਦਾਰ ਵਿੱਚ ਪੇਸ਼ ਕਰਨ ਦਾ ਯਤਨ: ਬਜ਼ਮੀ

ਮੁੰਬਈ,28  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫਿਲਮਸਾਜ਼ ਅਨੀਸ ਬਜ਼ਮੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਹੀ ਤੱਬੂ ਨਾਲ ਕੰਮ ਕਰਨਾ ਚਾਹੁੰਦੇ ਸਨ ਅਤੇ ਹੁਣ ਫਿਲਮ ‘ਭੂਲ ਭੂਲੱਈਆ 2’ ਰਾਹੀਂ ਉਨ੍ਹਾਂ ਦੀ ਇਹ ਇੱਛਾ ਪੂਰੀ ਹੋਈ ਹੈ। ਨਿਰਦੇਸ਼ਕ ਨੇ ਦੱਸਿਆ ਕਿ ਗੰਭੀਰ ਕਿਰਦਾਰਾਂ ਲਈ ਜਾਣੀ ਜਾਂਦੀ ਤੱਬੂ ਨੂੰ ਅਕਸ਼ੈ ਕੁਮਾਰ ਤੇ ਵਿਦਿਆ ਬਾਲਨ ਦੀ 2007 ਵਿੱਚ ਆਈ ਕਾਮੇਡੀ ਫਿਲਮ ਦੇ ਦੂਜੇ ਭਾਗ ਵਿੱਚ ਲਿਆ ਗਿਆ ਹੈ। ਬਜ਼ਮੀ ਨੇ ਦੱਸਿਆ, ‘‘ਮੈਂ ਹਮੇਸ਼ਾ ਤੋਂ ਹੀ ਤੱਬੂ ਨਾਲ ਕੰਮ ਕਰਨਾ ਚਾਹੁੰਦਾ ਸੀ 

ਸਿੱਖਿਆ ਨਾਲ ਹੀ ਅੱਗੇ ਵਧਿਆ ਜਾ ਸਕਦੈ: ਸ਼ਾਹਰੁਖ਼

ਮੁੰਬਈ,28  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬੌਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦਾ ਕਹਿਣਾ ਹੈ ਕਿ ਸਿੱਖਿਆ ਨਾਲ ਹੀ ਦੇਸ਼ ਤੇ ਪਰਿਵਾਰ ਅੱਗੇ ਵਧ ਸਕਦਾ ਹੈ ਕਿਉਂਕਿ ਸਿੱਖਣ ਦਾ ਕੋਈ ਅੰਤ ਨਹੀਂ ਹੁੰਦਾ। ਪਿਛਲੇ ਵਰ੍ਹੇ ਦਸੰਬਰ ਵਿੱਚ ਜਦੋਂ ਇਹ ਅਦਾਕਾਰ ਮੈਲਬਰਨ ਵਿੱਚ ਭਾਰਤੀ ਫਿਲਮ ਮੇਲੇ ਵਿੱਚ ਸ਼ਿਰਕਤ ਕਰਨ ਗਿਆ ਸੀ ਤਾਂ ਦਿ ਲਾ ਟਰੋਬ ਯੂਨੀਵਰਸਿਟੀ ਵਲੋਂ ‘ਸ਼ਾਹਰੁਖ਼ ਖਾਨ ਲਾ ਟਰੋਬ ਯੂਨੀਵਰਸਿਟੀ ਪੀਐੱਚਡੀ ਸਕਾਲਰਸ਼ਿਪ’ ਦਾ ਐਲਾਨ ਕੀਤਾ ਗਿਆ ਸੀ।

ਬਠਿੰਡਾ ਦਾ ਸੰਨੀ ਹਿੰਦੁਸਤਾਨੀ ਬਣਿਆ ਇੰਡੀਅਨ ਆਈਡਲ

ਮੁੰਬਈ,23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬਠਿੰਡਾ ਨਾਲ ਸਬੰਧਤ ਸੰਨੀ ਹਿੰਦੁਸਤਾਨੀ ਨੇ ਇੰਡੀਅਨ ਆਈਡਲ ਸੀਜ਼ਨ 11 ਦਾ ਖ਼ਿਤਾਬ ਜਿੱਤ ਲਿਆ ਹੈ। ਸੰਨੀ ਨੂੰ ਇਨਾਮ ਵਿੱਚ ਇੰਡੀਅਨ ਆਈਡਲ ਦੀ ਟਰਾਫ਼ੀ ਦੇ ਨਾਲ 25 ਲੱਖ ਰੁਪਏ ਨਗ਼ਦ, ਇਕ ਕਾਰ ਤੇ ਟੀ-ਸੀਰੀਜ਼ ਨਾਲ ਗੀਤ ਗਾਉਣ ਦਾ ਕਰਾਰ ਮਿਲਿਆ ਹੈ। ਸੰਨੀ ਜਿਸ ਨੇ ਸ਼ੋਅ ਦੌਰਾਨ ਜ਼ਿਆਦਾਤਰ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਗੀਤ ਗਾਏ ਸਨ, ਤਿੰਨੇ ਜੱਜਾਂ ਸਮੇਤ ਸਾਰਿਆਂ ਦਾ ਪਸੰਦੀਦਾ ਗਾਇਕ ਸੀ।

‘ਥੱਪੜ’ ਵਿਚਲਾ ਕਿਰਦਾਰ ਜੋਖਮ ਭਰਿਆ: ਪਾਵੇਲ ਗੁਲਾਟੀ

ਮੁੰਬਈ,23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰ ਪਾਵੇਲ ਗੁਲਾਟੀ ਦਾ ਕਹਿਣਾ ਹੈ ਕਿ ‘ਥੱਪੜ’ ਵਿਚਲਾ ਕਿਰਦਾਰ ਉਸ ਲਈ ਜੋਖਮ ਭਰਿਆ ਹੈ। ਅਨੁਭਵ ਸਿਨਹਾ ਦੇ ਨਿਰਦੇਸ਼ਨ ਵਿਚ ਅਦਾਕਾਰਾ ਤਾਪਸੀ ਪੰਨੂ ਨਾਲ ਅਹਿਮ ਭੂਮਿਕਾ ਨਿਭਾਅ ਰਹੇ ਪਾਵੇਲ ਦਾ ਕਹਿਣਾ ਹੈ ਕਿ ਅਦਾਕਾਰ ਵਜੋਂ ਇਸ ਫ਼ਿਲਮ ਤੋਂ ਬਾਅਦ ਉਸ ਦਾ ਹੌਸਲਾ ਵਧਿਆ ਹੈ। ਪਾਵੇਲ (21) ‘ਥੱਪੜ’ ਵਿਚ ਤਾਪਸੀ ਦੇ ਪਤੀ ਦਾ ਕਿਰਦਾਰ ਨਿਭ ਰਿਹਾ ਹੈ। ਗੁਲਾਟੀ ਨੇ ਕਿਹਾ ਕਿ ਅਨੁਭਵ ਸਿਨਹਾ ਕਲਾਕਾਰਾਂ ਨੂੰ ਗਲਤੀਆਂ ਕਰਨ ਦਾ ਮੌਕਾ ਦਿੰਦੇ ਹਨ ਤੇ ਅਭਿਨੈ ਵਰਗੀ ਸਿਰਜਣਸ਼ੀਲ ਪ੍ਰਕਿਰਿਆ ਲਈ ਕੀਮਤੀ ਸੁਝਾਅ ਵੀ ਉਨ੍ਹਾਂ ਕੋਲੋਂ ਮਿਲਦੇ ਹਨ। ਇਸ ਨਾਲ ਹੌਸਲਾ ਵਧਦਾ ਹੈ। ਫ਼ਿਲਮ ਵਿਚ ਕੁਮੁਦ ਮਿਸ਼ਰਾ, ਰਤਨਾ ਪਾਠਕ ਸ਼ਾਹ, ਤਨਵੀ ਆਜ਼ਮੀ, ਦੀਆ ਮਿਰਜ਼ਾ, ਰਾਮ ਕਪੂਰ ਤੇ ਹੋਰ ਵੀ ਅਹਿਮ ਕਿਰਦਾਰ ਅਦਾ ਕਰ ਰਹੇ ਹਨ। ਫ਼ਿਲਮ ’ਚ ਪਾਵੇਲ ਗੁਲਾਟੀ ਦਾ ਕਿਰਦਾਰ ਨਾਕਾਰਾਤਮਕ ਕਿਸਮ ਦਾ ਹੈ। ਉਸਨੇ ਕਿਹਾ ‘ਇਹ ਜੋਖਮ ਭਰਿਆ ਸੀ। 

ਐਡਲਿਨ ਨੇ ਜਿੱਤਿਆ ਮਿਸ ਦੀਵਾ ਯੂਨੀਵਰਸ 2020 ਦਾ ਖ਼ਿਤਾਬ

ਮੁੰਬਈ,23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਲੀਵਾ ਮਿਸ ਦੀਵਾ ਯੂਨੀਵਰਸ 2020 ਮੁਕਾਬਲੇ ਵਿੱਚ ਐਡਲਿਨ ਕੈਸਟੇਲੀਨੋ ਜੇਤੂ ਰਹੀ। ਵਾਈਆਰਐੱਫ ਸਟੂਡੀਓਜ਼ ’ਚ ਹੋਏ ਇਸ ਸਬੰਧੀ ਪ੍ਰੋਗਰਾਮ ਦੌਰਾਨ ਮੰਗਲੌਰ ਦੀ ਰਹਿਣ ਵਾਲੀ ਕੈਸਟੇਲੀਨੋ ਨੂੰ ਇਹ ਤਾਜ ਪਿਛਲੇ ਸਾਲ ਦੀ ਜੇਤੂ ਵਰਤਿਕਾ ਸਿੰਘ ਨੇ ਪਹਿਨਾਇਆ। ਕੈਸਟੇਲੀਨੋ ਤੋਂ ਬਾਅਦ ਜਬਲਪੁਰ ਦੀ ਰਹਿਣ ਵਾਲੀ ਆਵਰਿਤੀ ਚੌਧਰੀ ਨੂੰ ਮਿਸ ਦੀਵਾ ਸੁਪਰਨੈਸ਼ਨਲ ਦਾ ਖ਼ਿਤਾਬ ਪਿਛਲੇ ਸਾਲ ਦੀ ਖ਼ਿਤਾਬ ਦੀ ਜੇਤੂ ਸ਼ੈਫਾਲੀ ਸੂਦ ਨੇ ਪਹਿਨਾਇਆ। ਪੁਣੇ ਦੀ ਨੇਹਾ ਜੈਸਵਾਲ ਨੂੰ ਮਿਸ ਦੀਵਾ ਰਨਰਅੱਪ ਦਾ ਖ਼ਿਤਾਬ ਰੋਸ਼ਨੀ ਸ਼ਿਓਰਾਨ ਨੇ ਪਹਿਨਾਇਆ।

ਸ਼ਿਲਪਾ ਤੇ ਰਾਜ ਕੁੰਦਰਾ ਬਣੇ ਬੱਚੀ ਦੇ ਮਾਪੇ

ਮੁੰਬਈ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਸ਼ਿਲਪਾ ਸ਼ੈਟੀ ਕੁੰਦਰਾ ਤੇ ਉਸ ਦੇ ਪਤੀ ਰਾਜ ਕੁੰਦਰਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਇਕ ਬੱਚੀ ਦੇ ਮਾਪੇ ਬਣ ਗਏ ਹਨ। ਉਨ੍ਹਾਂ ਕਿਰਾਏ ਦੀ ਕੁੱਖ (ਸਰੋਗੇਸੀ) ਰਾਹੀਂ ਬੱਚੀ ਨੂੰ ਜਨਮ ਦਿੱਤਾ ਹੈ। 

ਸਟਾਕ ਮਾਰਕੀਟ ਬਾਰੇ ਫਿਲਮ ‘ਫਲੈਸ਼ ਕਰੈਸ਼’ ਵਿਚ ਨਜ਼ਰ ਆਵੇਗਾ ਦੇਵ ਪਟੇਲ

ਲਾਸ ਏਂਜਲਸ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਯੂਕੇ ਦੀ ਸਟਾਕ ਮਾਰਕੀਟ ਦੇ ਆਧਾਰਿਤ ਪੁਸਤਕ ‘ਫਲੈਸ਼ ਕਰੈਸ਼’ ਨੂੰ ਵੱਡੇ ਪਰਦੇ ’ਤੇ ਰੂਪਮਾਨ ਕਰਦੀ ਫਿਲਮ ਵਿੱਚ ਭਾਰਤੀ-ਬਰਤਾਨਵੀ ਅਦਾਕਾਰ ਦੇਵ ਪਟੇਲ ਮੁੱਖ ਕਿਰਦਾਰ ਨਿਭਾਉਣਗੇ।

‘ਸੂਰਜ ਪੇ ਮੰਗਲ ਭਾਰੀ’ ’ਚ ਮਰਾਠੀ ਲੜਕੀ ਦਾ ਕਿਰਦਾਰ ਨਿਭਾਏਗੀ ਫ਼ਾਤਿਮਾ

ਮੁੰਬਈ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ਦੇ ਨਿਰਮਾਤਾਵਾਂ ਨੇ ਅਦਾਕਾਰਾ ਫ਼ਾਤਿਮਾ ਸਨਾ ਸ਼ੇਖ਼ ਦੀ ਫ਼ਿਲਮ ਵਿਚੋਂ ਪਹਿਲੀ ਝਲਕ ਰਿਲੀਜ਼ ਕਰ ਦਿੱਤੀ ਹੈ। ‘ਦੰਗਲ’ ਦੀ ਅਦਾਕਾਰਾ ਨੇ ਫ਼ਿਲਮ ’ਚ ਮਰਾਠੀ ਲੜਕੀ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਦਾ ਹੈ। ਅਭਿਸ਼ੇਕ ‘ਦਿ ਜ਼ੋਆ ਫੈਕਟਰ’ ਤੇ ‘ਪਰਮਾਣੂ: ਦਿ ਸਟੋਰੀ ਆਫ਼ ਪੋਖ਼ਰਣ’ ਦੇ ਨਿਰਦੇਸ਼ਕ ਹਨ। ਅਭਿਸ਼ੇਕ ਨੇ ਕਿਹਾ ਕਿ ਫ਼ਾਤਿਮਾ ਬੇਹੱਦ ਯੋਗ ਅਭਿਨੇਤਰੀ ਹੈ।

‘ਲਾਲ ਸਿੰਘ ਚੱਢਾ’ ’ਚੋਂ ਕਰੀਨਾ ਦੀ ਪਹਿਲੀ ਝਲਕ ਰਿਲੀਜ਼

ਮੁੰਬਈ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੁਪਰਸਟਾਰ ਆਮਿਰ ਖ਼ਾਨ ਨੇ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ’ਚੋਂ ਕਰੀਨਾ ਕਪੂਰ ਦੀ ਪਹਿਲੀ ਝਲਕ ਰਿਲੀਜ਼ ਕਰ ਦਿੱਤੀ ਹੈ। ਟੌਮ ਹੈਂਕਸ ਦੀ ‘ਫੌਰੈਸਟ ਗੰਪ’ (1994) ਦੇ ਇਸ ਰੀਮੇਕ ਵਿਚ ਉਹ ਕਰੀਨਾ ਕਪੂਰ ਖ਼ਾਨ ਦੇ ਨਾਲ ਨਜ਼ਰ ਆ ਰਹੇ ਹਨ। ਅਦਵੈਤ ਚੰਦਨ ਇਸ ਨੂੰ ਨਿਰਦੇਸ਼ਿਤ ਕਰ ਰਹੇ ਹਨ। ਕਰੀਨਾ ਫ਼ਿਲਮ ਵਿਚ ਆਮਿਰ ਦੇ ਨਾਲ ਮੁੱਖ ਕਿਰਦਾਰ ਅਦਾ ਕਰ ਰਹੀ ਹੈ। 

ਮਧੂਬਾਲਾ ’ਤੇ ਆਧਾਰਿਤ ਫ਼ਿਲਮ ਫ਼ਿਲਹਾਲ ਟਲੀ

ਮੁੰਬਈ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਆਪਣੇ ਸਮੇਂ ਦੀ ਮੰਨੀ-ਪ੍ਰਮੰਨੀ ਅਦਾਕਾਰਾ ਮਧੂਬਾਲਾ ਦੀ ਭੈਣ ਨੇ ਖ਼ੁਲਾਸਾ ਕੀਤਾ ਹੈ ਕਿ ਅਭਿਨੇਤਰੀ ਦੀ ਜ਼ਿੰਦਗੀ ’ਤੇ ਬਣਨ ਵਾਲੀ ਫ਼ਿਲਮ ਫ਼ਿਲਹਾਲ ਟਾਲ ਦਿੱਤੀ ਗਈ ਹੈ। ਪਰਿਵਾਰ ਦੇ ਵਿਰੋਧ ਕਾਰਨ ਇਮਤਿਆਜ਼ ਅਲੀ ਦੇ ਨਿਰਦੇਸ਼ਨ ’ਚ ਬਣਨ ਵਾਲੀ ਫ਼ਿਲਮ ਅੱਗੇ ਨਹੀਂ ਵੱਧ ਸਕੀ। ਮਧੂਬਾਲਾ ਦੀ ਭੈਣ ਮਧੁਰ ਬ੍ਰਿਜ ਭੂਸ਼ਨ ਨੇ ਦੱਸਿਆ ਕਿ ਅਦਾਕਾਰਾ ਦੇ 87ਵੇਂ ਜਨਮ ਦਿਨ ਮੌਕੇ ਫ਼ਿਲਮ ਦਾ ਐਲਾਨ ਕੀਤਾ ਜਾਣਾ ਸੀ, ਪਰ ਇਹ ਫ਼ਿਲਹਾਲ ਰੋਕ ਦਿੱਤੀ ਗਈ ਹੈ। ਮਧੁਰ ਨੇ ਕਿਹਾ ਕਿ ਪਰਿਵਾਰ ਵਿਰੋਧ ਕਰ ਰਿਹਾ ਹੈ ਪਰ ਅਸੀਂ ਇਸ ਨੂੰ ਬਣਾਵਾਂਗੇ।

ਪ੍ਰੇਮ ਕਹਾਣੀਆਂ ਸੁਣਾਉਣਾ ਸਹਿਜ ਲਗਦਾ ਹੈ: ਇਮਤਿਆਜ਼ ਅਲੀ

ਨਵੀਂ ਦਿੱਲੀ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਿਰਦੇਸ਼ਕ ਇਮਤਿਆਜ਼ ਅਲੀ ਦਾ ਕਹਿਣਾ ਹੈ ਕਿ ਰੋਮਾਂਸ ਤੋਂ ਬਿਨਾਂ ਫਿਲਮ ਬਣ ਸਕਦੀ ਹੈ ਪਰ ਉਸ ਦੇ ਲਈ ਪੁਰਸ਼ ਤੇ ਔਰਤ ਦੀ ਕਹਾਣੀ ਬਿਨਾਂ ਫਿਲਮ ਬਣਾਉਣ ਬਾਰੇ ਸੋਚਣਾ ਮੁਸ਼ਕਲ ਹੈ।

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0097992663
Copyright © 2020, Panjabi Times. All rights reserved. Website Designed by Mozart Infotech