ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਕਵਿਤਾਵਾਂ/ਕਹਾਣੀਆਂ

ਸਾਡੇ ਰਿਸ਼ਤੇ, ਪਿਆਰ ਅਤੇ ਸਮਾਜ

March 02, 2020 04:00 PM

ਸਾਡੇ ਰਿਸ਼ਤਿਆਂ,ਪਿਆਰ ਅਤੇ ਸਮਾਜ ਦਾ ਆਪਸ ਵਿੱਚ ਗੂੜਾ ਸਬੰਧ ਹੁੰਦਾ ਹੈ ਅਤੇ ਇਹ ਹੋਣਾ ਵੀ ਚਾਹੀਂਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਇਹ ਗੂੜੇ ਸਬੰਧ ਬਹੁਤ ਛੇਤੀ ਹੀ ਫਿੱਕੇ ਪੈ ਜਾਂਦੇ ਹਨ। ਇਹਨਾ ਦੇ ਫਿੱਕੇ ਪੈਣ ਦਾ ਕਾਰਨ ਸਾਡੀ ਉਹ ਜਿੱਦ ਹੁੰਦੀ ਹੈ ਜੋ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਹਨਾ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੀ ਹੁੰਦੀ ਹੈ, ਬੱਸ ਇਹੀ ਕਾਰਨ ਹੁੰਦਾ ਹੈ ਜੋ ਸਾਡੇ ਖੂਨ ਦੇ ਰਿਸਤਿਆਂ ਨੂੰ ਵੀ ਖੂਨੀ ਬਣਾ ਦਿੰਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਲੜਕੀ ਅਤੇ ਲੜਕਾ ਮਾਪਿਆਂ ਜਾਂ ਜਾਤਾਂ ਧਰਮਾਂ ਦੀ ਰਜਾਬੰਦੀ ਤੋਂ ਵਗੈਰ ਵਿਆਹ ਕਰਵਾਉਣਾ ਚਹੁੰਦੇ ਹਨ, ਤਾਂ ਸਾਡਾ ਸਮਾਜ ਉਸ ਨੂੰ ਮਾਨਤਾ ਨਹੀਂ ਦਿੰਦਾ, ਸਮਾਜ ਵਿੱਚ ਅਪਣੀਆਂ ਜਿੱਦਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਦੀਆਂ ਬੰਦਸ਼ਾਂ ਅਨੁਸਾਰ ਆਪਣੇ ਆਪ ਨੂੰ ਸਹੀ ਰੱਖਣ ਲਈ, ਮਾਪੇ ਆਪਣੇ ਸੱਭ ਤੋਂ ਨੇੜਲੇ ਅਤੇ ਪਿਆਰੇ ਖੂਨ ਦੇ ਰਿਸ਼ਤੇ ਦੇ ਖੂਨੀ ਬਣ ਜਾਂਦੇ ਹਨ, ਪਰ ਇਸ ਖੂਨ ਦੇ ਹੋਣ ਨਾਲ ਸੱਭ ਕੁੱਝ ਬਦਲ ਜਾਂਦਾ ਹੈ, ਸੱਭ ਤੋਂ ਨੇੜਲੇ ਅਤੇ ਪਿਆਰੇ ਰਿਸਤੇ ਦੇ ਪੁੱਤ ਧੀ ਕਤਲ ਹੋ ਕੇ ਲਾਸ਼ਾਂ ਬਣ ਜਾਂਦੇ ਹਨ ਅਤੇ ਮਾਂ ਪਿਉ ਕਾਤਲ ਬਣ ਕੇ ਮੁਜਰਿਮ ਹੋ ਜਾਂਦੇ ਹਨ, ਜਿਸ ਸਮਾਜ ਵਿੱਚ ਆਪਣੇ ਆਪ ਨੂੰ ਸਹੀ ਰੱਖਣ ਲਈ ਇਹ ਕਦਮ ਚੁੱਕਿਆ ਜਾਂਦਾ ਹੈ, ਉਹ ਸਮਾਜ ਤੁਰੰਤ ਹੀ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਅੱਧੇ ਕਹਿਣਗੇ ਬੇਇੱਜਤੀ ਨਾਲੋਂ ਤਾਂ ਬੱਚਿਆਂ ਨੂੰ ਮਾਰ ਕੇ ਜੇਲ੍ਹ ਜਾਣਾ ਹੀ ਚੰਗਾ ਹੈ, ਅੱਧੇ ਕਹਿਣਗੇ ਬੱਚਿਆਂ ਨੂੰ ਮਾਰ ਕੇ ਜੇਲ੍ਹ ਜਾਣ ਨਾਲੋਂ ਤਾਂ ਬੱਚਿਆਂ ਨਾਲ ਸਹਿਮਤ ਹੋਣਾ ਚੰਗਾ ਸੀ, ਸਮਾਜ ਦੋ ਹਿੱਸਿਆਂ ਵਿੱਚ ਕਿਉਂ ਵੰਡਿਆ ਗਿਆ? ਕਿਉਂਕਿ ਜੇ ਕਤਲ ਕਾਰਨ ਵਾਲੇ ਸਮਾਜ ਦਾ ਹਿੱਸਾ ਸਨ ਤਾਂ ਕਤਲ ਹੋਣ ਵਾਲੇ ਵੀ ਸਾਡੇ ਸਮਾਜ ਵਿੱਚੋਂ ਹੀ ਸਨ, ਸੋਚੋ ਅਜਿਹਾ ਕਰਕੇ ਕੀ ਮਿਲਿਆ? ਰਿਸ਼ਤੇ ਵੀ ਗਏ, ਪਿਆਰ ਵੀ ਗਿਆ, ਬੱਚੇ ਵੀ ਗਵਾ ਲਏ, ਆਪਣੀ ਜਿੰਦਗੀ ਵੀ ਨਰਕ ਬਣਾ ਲਈ ਅਤੇ ਸਮਾਜ ਵੀ ਨਹੀਂ ਰਿਹਾ। ਇਹ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਕਿ ਵੱਡੇ (ਮਾਪੇ) ਹੀ ਛੋਟਿਆਂ (ਬੱਚਿਆਂ) ਉੱਤੇ ਆਪਣੀ ਸੋਚ ਥੋਪਦੇ ਹਨ, ਨਹੀਂ। ਸਮੇਂ ਅਨੁਸਾਰ ਛੋਟੇ (ਬੱਚੇ) ਵੀ ਵੱਡਿਆਂ (ਮਾਪਿਆਂ) ਉੱਤੇ ਆਪਣੀ ਸੋਚ ਵੀ ਉਵੇਂ ਹੀ ਥੋਪਦੇ ਹਨ, ਕਿਉਂਕਿ ਸਾਡੀ ਮਾਨਸਿਕਤਾ ਹੀ ਅਜਿਹੀ ਬਣੀ ਹੋਈ ਹੁੰਦੀ ਹੈ ਜਿਸ ਵਿੱਚ ਅਜਾਦੀ ਦੀ ਥਾਂ ਗੁਲਾਮੀ ਵਾਲੀ ਸੋਚ ਭਾਰੂ ਹੁੰਦੀ ਹੈ, ਜਿਸ ਕਾਰਨ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਹਨਾ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੇ ਹੁੰਦੇ ਹਾਂ। ਉਦਾਹਰਣ ਦੇ ਤੌਰ ਤੇ ਮੰਨ ਲਓ ਕਿ ਕਿਸੇ ਪਤੀ ਪਤਨੀ ਦੇ ਬੱਚੇ ਪੈਦਾ ਹੋਣ ਤੋਂ ਬਾਅਦ ਉਹਨਾ ਵਿੱਚੋਂ ਪਤੀ ਜਾਂ ਪਤਨੀ ਮਰ ਜਾਵੇ ਤਾਂ ਸਾਡਾ ਸਮਾਜ ਉਹਨਾ ਵਿੱਚੋਂ ਬਚੇ ਹੋਏ ਇੱਕ ਵੱਲੋਂ ਦੁਬਾਰਾ ਵਿਆਹ ਕਰਵਾਉਣ ਨੂੰ ਠੀਕ ਨਹੀਂ ਸਮਝਦਾ, ਜਿਵੇਂ ਕਿ ਜੇ ਪਤੀ ਦੀ ਮੌਤ ਤੋਂ ਬਾਅਦ ਪਤਨੀ ਵਿਆਹ ਕਰਵਾਉਣਾ ਚਾਹੇ ਤਾਂ ਪਤਨੀ ਨੂੰ ਸਮਾਜ ਕਹੇਗਾ ਬੱਸ ਤੇਰੇ ਕਰਮਾ ਵਿੱਚ ਪਤੀ ਦਾ ਇੰਨਾ ਹੀ ਸੁੱਖ ਸੀ ਹੁਣ ਤੂੰ ਆਪਣੇ ਇਸੇ ਬੱਚੇ ਨਾਲ ਸਮਾਂ ਕੱਟ, ਤੇਰੇ ਬੱਚੇ ਦਾ ਕੀ ਬਣੂ, ਖਬਰੈ ਅੱਗੇ ਕਿਹੋ ਜਿਹਾ ਮਾੜਾ ਬੰਦਾ ਟੱਕਰੇਗਾ, ਰੱਬ ਨੇ ਤੈਨੂੰ ਪੁੱਤ/ਧੀ ਦੇ ਦਿੱਤਾ ਇਸ ਨੂੰ ਪਾਲ਼, ਹੁਣ ਤੂੰ ਵਿਆਹ ਕਰਵਾਉਂਦੀ ਚੰਗੀ ਨਹੀਂ ਲੱਗਦੀ, ਜੇ ਬੱਚੇ ਛੋਟੇ ਹੋਏ ਤਾਂ ਕਹਿਣਗੇ ਹੁਣ ਤੂੰ ਵਿਆਹ ਕਰਵਾ ਕੇ ਸਾਨੂੰ ਰੋਲ਼ੇਂਗੀ, ਜੇ ਵੱਡੇ ਹੋਏ ਤਾਂ ਕਹਿਣਗੇ ਹੁਣ ਅਸੀਂ ਜਵਾਨ ਜਾਂ ਬਾਲ ਬੱਚਿਆਂ ਵਾਲੇ ਹੋ ਗਏ ਹਾਂ ਹੁਣ ਤੂੰ ਸਾਡੀ ਇੱਜਤ ਪੱਟੇਂਗੀ, ਹੁਣ ਤੈਨੂੰ ਵਿਆਹ ਦੀ ਕੀ ਲੋੜ ਹੈ ਆਦਿ। ਇਸੇ ਤਰ੍ਹਾਂ ਜੇ ਕਿਸੇ ਦੀ ਪਤਨੀ ਮਰ ਜਾਵੇ ਤਾਂ ਪਤੀ ਨੂੰ ਸਮਾਜ ਕਹੇਗਾ ਬੱਸ ਤੇਰੇ ਕਰਮਾ ਵਿੱਚ ਪਤਨੀ ਦਾ ਇੰਨਾ ਹੀ ਸੁੱਖ ਸੀ ਹੁਣ ਤੂੰ ਆਪਣੇ ਇਸੇ ਬੱਚੇ ਨਾਲ ਸਮਾਂ ਕੱਟ, ਤੇਰੇ ਬੱਚੇ ਦਾ ਕੀ ਬਣੂ, ਖਬਰੈ ਅੱਗੇ ਕਿਹੋ ਜਿਹੀ ਮਾੜੀ ਤੀਵੀਂ ਟੱਕਰੇਗੀ, ਮਤੇਰ ਮਾਂ ਤਾਂ ਚੰਗੀ ਹੋ ਹੀ ਨਹੀਂ ਸਕਦੀ, ਰੱਬ ਨੇ ਤੈਨੂੰ ਪੁੱਤ/ਧੀ ਦੇ ਦਿੱਤਾ ਇਸ ਨੂੰ ਪਾਲ਼, ਹੁਣ ਤੂੰ ਵਿਆਹ ਕਰਵਾਉਂਦਾ ਚੰਗਾ ਨਹੀਂ ਲੱਗਦਾ, ਜੇ ਬੱਚੇ ਛੋਟੇ ਹੋਏ ਤਾਂ ਕਹਿਣਗੇ ਹੁਣ ਤੂੰ ਵਿਆਹ ਕਰਵਾ ਕੇ ਸਾਨੂੰ ਰੋਲ਼ੇਂਗਾ, ਜੇ ਵੱਡੇ ਹੋਏ ਤਾਂ ਕਹਿਣਗੇ ਹੁਣ ਅਸੀਂ ਜਵਾਨ ਜਾਂ ਬਾਲ ਬੱਚਿਆਂ ਵਾਲੇ ਹੋ ਗਏ ਹਾਂ ਹੁਣ ਤੂੰ ਸਾਡੀ ਇੱਜਤ ਪੱਟੇਂਗਾ, ਹੁਣ ਤੈਨੂੰ ਵਿਆਹ ਦੀ ਕੀ ਲੋੜ ਹੈ ਆਦਿ। ਇਹ ਹੈ ਸਾਡਾ ਪਿਆਰ, ਰਿਸ਼ਤੇ ਅਤੇ ਸਮਾਜ। ਅਜਿਹੇ ਸਮਾਜ ਨੂੰ ਸਵਾਲ ਤਾਂ ਕਰਨਾ ਬਣਦਾ ਹੀ ਹੈ, ਕਿ ਕੀ ਮਾਪਿਆਂ ਦੀ ਸੋਚ ਅਨੁਸਾਰ ਹੀ ਬੱਚਿਆਂ ਦਾ ਵਿਆਹ ਕਰਵਾਉਣਾ ਜਾਂ ਕੀ ਬੱਚਿਆਂ ਦੀ ਸੋਚ ਅਨੁਸਰ ਹੀ ਮਾਪਿਆਂ ਦਾ ਵਿਆਹ ਨਾ ਕਰਵਾਉਣਾ ਹੀ ਚੰਗਾ ਹੈ? ਕੀ ਇਨਸਾਨ ਦੀ ਆਪਣੀ ਕੋਈ ਜਿੰਦਗੀ ਨਹੀਂ ਹੈ ਜੋ ਉਹ ਆਪਣੀ ਸੋਚ ਅਨੁਸਾਰ ਜਿਉਂ ਸਕੇ? ਕੀ ਜਿੰਦਗੀ ਦਾ ਮਨੋਰਥ ਬੱਚੇ ਪੈਦਾ ਕਰਕੇ ਪਲਣ ਤੋਂ ਵੱਧ ਹੋਰ ਕੁੱਝ ਵੀ ਨਹੀਂ ਹੁੰਦਾ? ਅਸੀਂ ਆਪਣੇ ਲਈ ਕਦੋਂ ਜਿਉਂਣਾ ਸਿੱਖਾਂਗੇ ਜਾਂ ਜਿਉਣ ਲੱਗਾਂਗੇ, ਪਹਿਲਾਂ ਬੱਚੇ ਮਾਪਿਆਂ ਅਨੁਸਾਰ ਜਿਉਂਣ, ਫਿਰ ਮਾਪੇ ਬੱਚਿਆਂ ਅਨੁਸਾਰ ਜਿਉਂਣ, ਜਿੰਨਾ ਜਵਾਨ ਬੱਚਿਆਂ ਨੂੰ ਮਾਪਿਆਂ ਵੱਲੋਂ ਆਪਣੀ ਸੋਚ ਅਨੁਸਾਰ ਨਾ ਚੱਲਣ ਦੇਣਾ ਜਾਂ ਆਪਣੀ ਪਸੰਦ ਦਾ ਵਿਆਹ ਨਾ ਕਰਵਾਉਣ ਦੇਣਾ ਗਲਤ ਹੈ, ਉਨਾ ਹੀ ਜਵਾਨ ਬੱਚਿਆਂ ਵੱਲੋਂ ਮਾਪਿਆਂ ਨੂੰ ਆਪਣੀ ਸੋਚ ਅਨੁਸਾਰ ਨਾ ਚੱਲਣ ਦੇਣਾ,  ਆਪਣੀ ਲੋੜ ਮੁਤਾਬਿਕ ਵਿਆਹ ਨਾ ਕਰਵਾਉਣ ਦੇਣਾ ਜਾਂ ਉਹਨਾ ਦੀਆਂ ਵੰਡੀਆਂ ਪਾਉਣਾ ਵੀ ਗਲਤ ਹੈ। ਕਿਤੇ ਮਾਪੇ ਬੱਚਿਆਂ ਦੇ ਭੋਲੇਪਣ ਜਾਂ ਨਿਆਣੇਪਣ ਅਤੇ ਆਪਣੇ ਵੱਡੇਪਣ ਦਾ ਲਾਭ ਉਠਾਉਂਦਿਆਂ ਬੱਚਿਆਂ ਨੂੰ ਆਪਣੀ ਸੋਚ ਅਨੁਸਾਰ ਜਾਤੀ ਜਾਂ ਧਾਰਮਿਕ ਰੰਗਾਂ ਵਿੱਚ ਰੰਗ ਰਹੇ ਹਨ, ਮੈਂ ਅਜਿਹੇ ਮਾਪਿਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਸਮਝਦਾਰ ਬੱਚ ਵੀ ਰੋਂਦੇ ਵੇਖੇ ਹਨ। ਕਿਤੇ ਜਵਾਨ ਹੋਏ ਬੱਚੇ ਆਪਣੀ ਤਾਕਤ ਅਤੇ ਮਾਪਿਆਂ ਦੀ ਬੇਵਸੀ ਦਾ ਨਾਜਾਇਜ ਫਾਇਦਾ ਉਠਾਉਂਦਿਆਂ ਆਪਣੀ ਸੋਚ ਅਨੁਸਾਰ ਮਾਪਿਆਂ ਦੀ ਸੋਚ ਦੇ ਰੰਗਾਂ ਨੂੰ ਉਤਾਰ ਰਹੇ ਹਨ, ਅਜਿਹੇ ਬੱਚਿਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਮਾਪੇ ਆਪਣੇ ਹੰਝੂ ਛੁੱਪਾ ਕੇ ਰੋਂਦੇ ਵੀ ਵੇਖੇ ਹਨ, ਜਿੰਨਾ ਦੇ ਬੱਚੇ ਅੱਡ ਹੋਣ ਸਮੇਂ ਮਾਂ ਪਿਓ ਨੂੰ ਇਕੱਠਿਆਂ ਰੋਟੀ ਦੇਣ ਦੀ ਥਾਂ ਜਾਇਦਾਦ ਦੇ ਨਾਲ਼ ਨਾਲ਼ ਉਹਨਾ ਨੂੰ ਵੀ ਅੱਧੋ ਅੱਧ ਵੰਡ ਕੇ ਵੱਖ ਵੱਖ ਕਰਦਿਆਂ ਇਕੱਲੇ ਇਕੱਲੇ ਨੂੰ ਤੜਪ ਤੜਪ ਕੇ ਰੋਣ ਲਈ ਮਜਬੂਰ ਕਰ ਦਿੰਦੇ ਹਨ, ਜਿੱਥੇ ਉਹਨਾ ਦੇ ਕੋਈ ਹੰਝੂ ਪੂੰਝਣ ਵਾਲਾ ਵੀ ਨਹੀਂ ਹੁੰਦਾ, ਅਜਿਹੇ ਮਾਪੇ ਆਪਣੇ ਘਰ ਵਿੱਚ ਹੀ ਕੈਦੀ ਬਣ ਕੇ ਰਹਿ ਜਾਂਦੇ ਹਨ, ਨਾਰੀਨਿਕੇਤਨਾਂ ਵਿੱਚ ਰੁਲ਼ ਰਹੇ ਬੱਚੇ ਅਤੇ ਬਿਰਧ ਆਸ਼ਰਮਾਂ ਵਿੱਚ ਰੁਲ਼ ਰਹੇ ਮਾਪੇ ਸਾਡੇ ਇਸ ਵਰਤਾਰੇ ਦੀਆਂ ਪਰਤੱਖ ਉਦਾਹਰਣਾ ਹਨ। ਮਾਪੇ ਬੱਚਿਆਂ ਦੀ ਖੁਸ਼ੀ ਲਈ ਹਰ ਸੰਭਵ ਅਸੰਭਵ ਯਤਨ ਕਰਦੇ ਹਨ, ਮਾਪੇ ਆਪਣਾ ਸੁੱਖ ਅਰਾਮ ਤਿਆਗ ਕੇ ਬੱਚਿਆਂ ਦੇ ਵੇਖਣ, ਸੁਣਨ, ਖਾਣ-ਪੀਣ, ਪਹਿਨਣ ਅਤੇ ਰਹਿਣ ਸਹਿਣ ਦੀ ਹਰ ਵਸਤੂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਦੇ, ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਮਾਪਿਆਂ ਨੂੰ ਆਪਣੇ ਮਨ ਪਸੰਦ ਦਾ ਵੇਖਣਾ, ਸੁਣਣਾ, ਖਾਣਾ-ਪੀਣਾ, ਪਹਿਨਣਾ ਅਤੇ ਰਹਿਣਾ ਸਹਿਣਾ ਚੰਗਾ ਨਹੀਂ ਲੱਗਦਾ, ਅਜਿਹਾ ਕੁੱਝ ਚੰਗਾ ਉਹਨਾ ਨੂੰ ਵੀ ਬੱਚਿਆਂ ਵਾਂਗ ਹੀ ਲੱਗਦਾ ਹੁੰਦਾ ਹੈ, ਪਰ ਉਹ ਬੱਚਿਆਂ ਦੀਆਂ ਖੁਸ਼ੀਆਂ ਲਈ ਆਪਣੀਆਂ ਖੁਸ਼ੀਆਂ ਅਤੇ ਪਸੰਦਾਂ ਉੱਤੇ ਕਾਬੂ ਪਾ ਕੇ ਰੱਖਦੇ ਹਨ, ਕਿ ਆਪਣਾ ਤਾਂ ਕੀ ਹੈ, ਪਰ ਇਹ ਚੀਜਾਂ ਬੱਚਿਆਂ ਨੂੰ ਮਿਲਣੀਆਂ ਚਾਹੀਂਦੀਆਂ ਹਨ। ਪਰ ਆਪਣੇ ਬੱਚਿਆਂ ਨੂੰ ਹਰ ਸੈਅ ਮੁਹੱਈਆ ਕਰਵਾਉਣ ਵਾਲੇ ਮਾਪੇ ਅਖੀਰ ਹਰ ਸੈਅ ਤੋਂ ਵਾਂਝੇ ਹੋ ਕੇ ਆਪਣੀ ਜਿੰਦਗੀ ਨੂੰ ਖੁਦ ਲਈ ਨਾ ਜਿਉਣ ਦੇ ਪਛੋਤਾਵੇ ਵਿੱਚ ਬੈਠੇ ਮੌਤ ਦੀ ਉਡੀਕ ਕਰ ਰਹੇ ਹੁੰਦੇ ਹਨ। ਜਿਹੜੇ ਘਰਾਂ ਵਿੱਚ ਮਾਪਿਆਂ ਅਤੇ ਬੱਚਿਆਂ ਦੇ ਰਿਸ਼ਤਿਆਂ ਅਤੇ ਪਿਆਰ ਦੇ ਰੰਗ ਗੂੜ੍ਹੇ ਹਨ, ਜੋ ਇੰਨਸਾਨੀ ਕਦਰਾਂ ਕੀਮਤਾਂ ਨੂੰ ਸਮਝਦੇ ਹਨ, ਉਹਨਾ ਘਰਾਂ ਵਿੱਚ ਨਸ਼ੇ, ਲੜਾਈਆਂ-ਝਗੜੇ, ਕਤਲ ਜਾਂ ਖੁਦਕੁਸੀਆਂ ਜਿਹੀਆਂ ਸਮਾਜਿਕ ਬੁਰਾਈਆਂ ਜਨਮ ਨਹੀਂ ਲੈਂਦੀਆਂ। ਪਰ ਜਿਹੜੇ  ਘਰਾਂ ਵਿੱਚ ਇਨਸਾਨੀ ਕਦਰਾਂ ਕੀਮਤਾਂ ਦੀ ਘਾਟ, ਆਪਸੀ ਤਾਲਮੇਲ, ਇੱਕ ਦੂਜੇ ਦੀਆਂ ਸੋਚਾਂ ਅਤੇ ਲੋੜਾਂ ਨੂੰ ਸਮਝਣ, ਸਮਝਾਉਣ ਦੀ ਕਮੀਂ ਹੁੰਦੀ ਹੈ ਉੱਥੇ ਹੀ ਨਸ਼ੇ, ਲੜਾਈਆਂ-ਝਗੜੇ, ਕਤਲ ਜਾਂ ਖੁਦਕੁਸੀਆਂ ਵਰਗੀਆਂ ਭੈੜੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਅਫਸੋਸ ਕਿ ਅਸੀਂ ਆਪਣੇ ਅੰਦਰ ਝਾਤੀ ਮਾਰਨ ਜਾਂ ਆਪਣੀਆਂ ਕਮੀਆਂ ਨੂੰ ਸਮਝਣ ਦੀ ਥਾਂ ਸਾਰੇ ਦੋਸ਼ ਸਰਕਾਰਾਂ ਸਿਰ ਮੜ੍ਹ ਕੇ ਆਪ ਸੁਰਖਰੂ ਹੋ ਜਾਂਦੇ ਹਾਂ, ਜਿਸ ਕਾਰਨ ਇਹ ਵਰਤਾਰਾ ਵੱਧ ਰਿਹਾ ਹੈ। ਬੇਸੱਕ ਸਰਕਾਰਾਂ ਵੀ ਆਪਣੀ ਡਿਉਟੀ ਸਹੀ ਨਹੀਂ ਨਿਭਾਅ ਰਹੀਆਂ, ਪਰ ਕੀ ਅਸੀਂ ਆਪਣੇ ਫਰਜਾਂ ਨੂੰ ਸਮਝ ਰਹੇ ਹਾਂ? ਨਹੀਂ। ਸਾਡੇ ਰਿਸ਼ਤਿਆਂ ਅਤੇ ਪਿਆਰ ਦੇ ਰੰਗ ਤਾਂ ਇੰਨੇ ਫਿੱਕੇ ਪੈ ਚੁੱਕੇ ਹਨ ਕਿ ਅਸੀਂ ਸਾਡੀਆਂ ਪਰਿਵਾਰਕ ਕਮੀਆਂ, ਲੜਾਈਆਂ ਝਗੜਿਆਂ ਕਾਰਨ ਛੋਟੇ ਵੱਡਿਆਂ ਵੱਲੋਂ ਕੀਤੀਆਂ ਖੁਦਕੁਸੀਆਂ ਨੂੰ ਬੇਰੁਜਗਾਰੀ ਅਤੇ ਆਰਥਿਕਤਾ ਨਾਲ ਜੋੜ ਕੇ ਉਸ ਦਾ ਵੀ ਮੁੱਲ ਵੱਟ ਲੈਂਦੇ ਹਾਂ। ਇਹ ਹੈ ਸਾਡੇ ਰਿਸਤਿਆਂ, ਪਿਆਰ ਅਤੇ ਸਮਾਜ ਦੀ ਤਰਾਸਦੀ। ਬੱਚਿਓ ਅਤੇ ਮਾਪਿਓ ਸਮਝ ਜਾਓ, ਆਪਣੀਆਂ ਜਿੱਦਾਂ, ਬੰਦਸਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਨੂੰ ਛੱਡ ਕੇ ਆਪਣੇ ਰਿਸ਼ਤਿਆਂ ਅਤੇ ਪਿਆਰ ਨੂੰ ਬਚਾ ਕੇ ਸੋਹਣਾ, ਪਿਆਰਾ ਅਤੇ ਅਜਾਦ ਸਮਾਜ ਸਿਰਜ ਲਓ, ਇਹਨਾ ਜਿੱਦਾਂ, ਬੰਦਸਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਨੇ ਤੁਹਾਡੇ ਕੋਲ ਸੱਭ ਕੁੱਝ ਪੈਸਾ, ਕਾਰਾਂ, ਕੋਠੀਆਂ ਆਦਿ ਹੁੰਦਿਆਂ ਵੀ ਜਿੰਦਗੀ ਦਾ ਅਨੰਦ ਨਹੀਂ ਆਉਣ ਦੇਣਾ। ਇਸ ਲਈ ਆਓ ਅਸੀਂ ਸਾਰੇ ਰਲ਼ ਕੇ ਅਪਣੀਆਂ ਜਿੱਦਾਂ, ਬੰਦਸਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਨੂੰ ਛੱਡ ਕੇ ਇੱਕ ਦੂਜੇ ਉੱਤੇ ਆਪਣੀ ਸੋਚ ਥੋਪ ਕੇ ਪਿਆਰੇ ਰਿਸ਼ਤਿਆਂ ਦੇ ਰੰਗਾਂ ਨੂੰ ਫਿੱਕਾ ਕਰਕੇ ਨਫਰਤਾਂ ਫੈਲਾਉਣ, ਨਸ਼ੇ ਜਾਂ ਖੁਦਕੁਸ਼ੀਆਂ ਕਰਨ ਦੀ ਥਾਂ ਆਪੋ ਆਪਣੀ ਸੋਚ ਅਨੁਸਾਰ ਜਿੰਦਗੀ ਜਿਉਣ ਲਈ ਇੱਕ ਦੂਜੇ ਦਾ ਸਾਥ ਦੇ ਕੇ ਪਿਆਰੇ ਰਿਸ਼ਤਿਆਂ ਦੇ ਰੰਗਾਂ ਨੂੰ ਹੋਰ ਵੀ ਗੂੜਾ ਕਰੀਏ। ਇੱਥੇ ਮੇਰਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਇੱਕ ਦੂਜੇ ਦੀ ਗੱਲ ਨਹੀਂ ਮੰਨਣੀ ਚਾਹੀਂਦੀ ਜਾਂ ਆਪੋ ਧਾਪੀ ਕਰਨੀ ਚਾਹੀਂਦੀ ਹੈ, ਨਹੀਂ ਮੈਂ ਤਾਂ ਚਾਹੁੰਦਾ ਹਾਂ ਕਿ ਸਾਨੂੰ ਰਿਸ਼ਤਿਆਂ ਵਿੱਚ ਪਿਆਰ ਕਾਇਮ ਰੱਖਣ ਲਈ ਆਪਣਿਆਂ ਬੱਚਿਆਂ/ਮਾਪਿਆਂ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਦਾ ਧਿਆਨ ਰੱਖਦਿਆਂ ਹਰ ਗੱਲ ਤੇ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਕਰਨੀ ਚਾਹੀਂਦੀ ਹੈ, ਕਿਸੇ ਦੀ ਗੱਲ ਨੂੰ ਵੱਡਿਆਂ ਜਾਂ ਛੋਟਿਆਂ ਦੀ ਇੱਜਤ ਦਾ ਸਵਾਲ ਬਣਾਉਣ ਜਾਂ ਦੂਜੇ ਦੀ ਜਿੰਦਗੀ ਵਿੱਚ ਰੁਕਾਵਟ ਪਾਉਣ ਦੀ ਥਾਂ ਸਹਿਯੋਗ ਦੇਣਾ ਚਾਹੀਂਦਾ ਹੈ, ਬੇਸ਼ੱਕ ਕਾਨੂੰਨ ਨੇ ਸਾਨੂੰ ਸੱਭ ਨੂੰ ਅਜਿਹੇ ਹੱਕ ਦਿੱਤੇ ਹੋਏ ਹਨ, ਕਿ ਕੋਈ ਕਿਸੇ ਦੀ ਨਿੱਜੀ ਜਿੰਦਗੀ ਵਿੱਚ ਦਖਲ ਨਹੀਂ ਦੇ ਸਕਦਾ, ਪਰ ਜੇ ਉਹ ਜਾਇਜ ਹੱਕ ਵੀ ਅਸੀਂ ਆਪਸ ਵਿੱਚ ਲੜ ਕੇ, ਰਿਸ਼ਤੇ ਅਤੇ ਪਿਆਰ ਗਵਾ ਕੇ ਪ੍ਰਾਪਤ ਕੀਤੇ ਫਿਰ ਵੀ ਕੀ ਫਾਇਦਾ ਹੋਇਆ, ਕਿੰਨਾ ਚੰਗਾ ਹੋਵੇ ਕਿ ਜੇ ਅਸੀਂ ਇੱਕ ਦੂਜੇ ਤੋਂ ਹੱਕ ਲੈਣ ਲਈ ਲੜ ਕੇ ਹੱਥ ਉਠਾਉਣ ਦੀ ਥਾਂ, ਇੱਕ ਦੂਜੇ ਨੂੰ ਉਸ ਦੇ ਹੱਕ ਦੇਣ ਲਈ ਪਿਆਰ ਨਾਲ ਹੱਥ ਅੱਗੇ ਵਧਾਈਏ, ਫਿਰ ਉਹਨਾ ਉੱਠੇ ਹੱਥਾਂ ਵਿੱਚੋਂ ਨਫਰਤ ਦੀ ਥਾਂ ਸਾਡੇ ਰਿਸ਼ਤਿਆਂ ਦਾ ਪਿਆਰ ਝੱਲਕੇਗਾ ਅਤੇ ਸਾਡਾ ਸਾਰਾ ਸਮਾਜ ਹੀ ਪਿਆਰ ਦੇ ਗੂੜੇ ਰੰਗ ਵਿੱਚ ਰੰਗਿਆ ਜਾਵੇਗਾ।  

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਬਜ਼ੁਰਗਾਂ ਨੂੰ ਵੀ ਸਮਾਂ ਦੇਵੋ

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿੱਚ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ ।ਉਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਆਪ ਤੰਗੀਆਂ ਕੱਟ ਕੇ ਔਲਾਦ ਨੂੰ ਪੜ੍ਹਾਉਂਦੇ ਹਨ ਤਾਂ ਕਿ ਸਾਡੇ ਬੱਚੇ ਆਪਣੇ ਪੈਰਾਂ ਤੇ ਖੜ੍ਹਾ ਹੋ ਜਾਵੇ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਘਰ ਦੇ ਜਿੰਦਰੇ ਹੁੰਦੇ ਹਨ। ਦਿਨੋ ਦਿਨ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਹੋ ਰਿਹਾ ਹੈ ।ਬਜ਼ੁਰਗਾਂ ਦੀ ਟੋਕਾ ਟਾਕੀ ਬੱਚਿਆਂ ਨੂੰ ਪਸੰਦ ਨਹੀਂ ਹੈ। ਕਈ ਬੱਚਿਆਂ ਨੇ ਤਾਂ ਮਾਂ ਬਾਪ ਬਿਰਧ ਆਸ਼ਰਮ ਚ ਭੇਜ ਦਿੱਤੇ ਹਨ। ਕਹਿੰਦੇ ਹਨ ਕਿ ਫਾਲਤੂ ਬੋਲਦੇ ਹਨ ।ਚਾਹੇ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰ ਲਈਏ ,ਜੇ ਘਰ ਦੇ ਬਜ਼ੁਰਗ ਦੁਖੀ ਹਨ ਕੋਈ ਫ਼ਾਇਦਾ ਨਹੀਂ ਗੁਰੂ ਘਰ ਸੇਵਾ ਕਰਨ ਦਾ ।

ਮੁੜ ਲੀਹ ਤੇ ਆ ਰਹੀ ਹੈ ਪੁਰਾਣੀ ਸੱਭਿਅਤਾ

ਅੱਜ ਕਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚੀ ਹੋਈ ਹੈ। ਤਕਰੀਬਨ 80 ਤੋਂ ਜ਼ਿਆਦਾ ਮੁਲਕ ਕਰੋਨਾ ਦੀ ਚਪੇਟ ਵਿੱਚ ਹਨ ।ਹੁਣ ਤਾਂ ਇਸ ਵਾਇਰਸ ਕਾਰਨ ਮੌਤਾਂ ਵੀ ਹੋ ਰਹੀਆਂ ਹਨ। ਹਰ ਮੁਲਕ ਦੀ ਅਰਥ ਵਿਵਸਥਾ ਤੇ ਫਰਕ ਪੈ ਰਿਹਾ ਹੈ ।ਜ਼ਿੰਦਗੀ ਥੰਮ  ਚੁੱਕੀ ਹੈ। ਕਰੋਨਾ ਵਾਇਰਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤੇਜ਼ ਬੁਖ਼ਾਰ, ਉਲਟੀਆਂ,  ਗਲੇ ਵਿੱਚ ਫੋੜੇ,ਸਰੀਰ ਦਾ  ਟੁੱਟਣਾ ਇਸ ਦੇ ਮੁੱਖ ਲੱਛਣ ਹਨ। ਕਰੋਨਾ ਵਾਰਸ ਦੀਆਂ ਅਫਵਾਹਾਂ ਨੇ  ਲੋਕ ਜ਼ਿਆਦਾ ਡਰਾਈ  ਹੋਏ ਹਨ ।ਪਿੰਡਾਂ ਵਿੱਚ ਤਾਂ ਇਸ ਬਿਮਾਰੀ ਬਾਰੇ ਅਜੇ ਲੋਕਾਂ ਨੂੰ ਇੰਨਾ ਪਤਾ ਵੀ ਨਹੀਂ ਹੈ। ਪਰ ਸ਼ਹਿਰੀ  ਖੇਤਰ ਵਿੱਚ ਲੋਕ ਡਰੇ ਹੋਏ ਹਨ ।ਸਾਡੇ ਉੱਤੇ ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ ।ਅਸੀਂ ਆਪਣੇ ਹਿੰਦੁਸਤਾਨ ਦੀ ਸੱਭਿਅਤਾ ਨੂੰ ਭੁੱਲ ਚੁੱਕੇ ਹਨ ।ਜਿਸ ਦਾ ਖਾਮਿਆਜ਼ਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ ।

ਵੱਖ ਵੱਖ ਸਮੇਂ, ਵੱਖ ਵੱਖ ਕਹਾਣੀਆਂ
ਲੇਖ਼ਕ : ਸੁਕੀਰਤ
ਸੋਰਸ : ਇੰਟਰਨੇਟ

ਕੁਝ ਵਰ੍ਹੇ ਪਹਿਲਾਂ ਦੀ ਗੱਲ ਹੈ, ਉਨ੍ਹੀਂ ਦਿਨੀਂ ਮੈਂ ਕੈਲੀਫ਼ੋਰਨੀਆ ਦੀ ਬਰਕਲੇ ਯੂਨੀਵਰਸਟੀ ਦੇ ਇਲਾਕੇ ਵਿਚ ਹੁਨਾਲ ਕੱਟਣ ਗਿਆ ਸਾਂ। ਅਚਾਨਕ ਕਿਸੇ ਜਾਣੂੰ ਦਾ ਫ਼ੋਨ ਆਇਆ; ਉਹ ਅਤੇ ਉਸ ਦੀਆਂ ਦੋ ਮਿੱਤਰ ਔਰਤਾਂ ਮੈਨੂੰ ਇਕ ਸ਼ਾਮ ਲਈ ਸੱਦਣਾ ਚਾਹੁੰਦੇ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ
ਲੇਖ਼ਕ : ਗੁਰਦੇਵ ਸਿੰਘ ਸਿੱਧੂ
ਸੋਰਸ : ਇੰਟਰਨੇਟ

ਵੀਹਵੀਂ ਸਦੀ ਚੜ੍ਹਨ ਤੱਕ ਸਿੰਘ ਸਭਾ ਲਹਿਰ ਦੇ ਆਗੂਆਂ ਦੇ ਬਿਆਨਾਂ ਅਤੇ ਸਿੱਖ ਅਖ਼ਬਾਰਾਂ ਵਿਚ ਛਪਦੀਆਂ ਚਰਚਾਵਾਂ ਵਿਚ ਗੁਰਦੁਆਰਿਆਂ ਉੱਤੇ ਕਾਬਜ਼ ਮਹੰਤਾਂ ਵੱਲੋਂ ਗੁਰਦੁਆਰਾ ਸਾਹਿਬਾਨ ਦੀ ਜਾਇਦਾਦ ਨੂੰ ਨਿੱਜੀ ਸੁੱਖ ਸੁਵਿਧਾ ਅਤੇ ਐਸ਼ੋ ਆਰਾਮ ਲਈ ਵਰਤੇ ਜਾਣ ਨੂੰ ਰੋਕ ਕੇ ਗੁਰਦੁਆਰਿਆਂ ਨੂੰ ਹੋਣ ਵਾਲੀ ਆਮਦਨ ਨੂੰ ਸਿੱਖ ਧਰਮ ਦੇ ਪ੍ਰਚਾਰ ਪਾਸਾਰ ਲਈ ਵਰਤਨ ਦੀ ਆਵਾਜ਼ ਉਠਾਈ ਜਾਣ ਲੱਗ ਪਈ ਸੀ। ਇਸ ਦੇ ਨਤੀਜੇ ਵਜੋਂ 15-16 ਨਵੰਬਰ 1920 ਦੇ ਦਿਨ ਸਿੱਖ ਕੌਮ ਦੇ ਪ੍ਰਤੀਨਿਧ ਇਕੱਠ

ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?

ਬਚਪਨ ਸ਼ਬਦ ਸੁਣਦਿਆਂ ਹੀ ਵਿਅਕਤੀ ਦੇ ਮਨ ਵਿੱਚ ਇੱਕ ਚੰਚਲਤਾ ਤੇ ਖੁਸ਼ੀਆਂ ਦੀ ਬਹਾਰ ਜਿਹੀ ਖਿੜ ਪੈਂਦੀ ਹੈ ਕਿਉਂਕਿ ਇਹ ਅਜਿਹੀ ਅਵਸਥਾ ਹੈ ਜਿਸ ਵਿੱਚ ਹਰ ਮਨੁੱਖ ਨੇ ਬਿਨ੍ਹਾਂ ਕਿਸੇ ਫਿਕਰ,ਭੈਅ ਅਤੇ ਰੁਝੇਵਿਆਂ ਦੇ ਬੋਝ ਤੋਂ ਬਿਨ੍ਹਾਂ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ। ਇਸ ਅਵਸਥਾ ਵਿੱਚ ਬੱਚੇ ਨੂੰ ਚਾਰੇ ਪਾਸਿਆਂ ਤੋਂ ਜੇਕਰ ਕੁਝ ਮਿਲਦਾ ਹੈ ਤਾਂ ਉਹ ਹੈ ਪਿਆਰ, ਬੱਚਿਆਂ ਨੂੰ ਘਰ ਦਾ, ਪਰਿਵਾਰ ਦਾ, ਮਾਂ ਦਾ, ਭੈਣ-ਭਾਈ ਦਾ ਤੇ ਆਂਢ ਗੁਆਂਢ ਦੇ ਲੋਕਾਂ ਦਾ ਪਿਆਰ। ਇਹ ਅਵਸਥਾ ਜ਼ਿੰਦਗੀ ਦੀ ਸਭ ਤੋਂ ਆਨੰਦਮਈ ਅਵਸਥਾ ਹੁੰਦੀ ਹੈ ਜਿਸ ਵਿੱਚ ਵੈਰ ਵਿਰੋਧ ਨਾ ਦਾ ਸ਼ਬਦ ਦੂਰ-ਦੂਰ ਤੱਕ ਵੀ ਸੁਣਾਈ ਨਹੀਂ ਦਿੰਦਾ। ਮੰਨ੍ਹਿਆਂ ਜਾਂਦਾ ਹੈ ਕਿ ਬੱਚੇ ਦਾ ਮਨ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਜਿਸ ਉਪਰ ਜੋ ਲਿਖੋਗੇ ਓਹੀ ਨਕਸ਼ ਬਣਕੇ ਉਭਰੇਗਾ, ਜਿਵੇਂ ਦਾ ਬੱਚੇ ਨੂੰ ਬਚਪਨ ਵਿੱਚ ਸਿਖਾਇਆ ਜਾਵੇਗਾ ਜਾਂ ਜਿਸਦੀ ਉਹ ਨਕਲ ਕਰੇਗਾ ਉਵੇਂ ਦਾ ਹੀ ਜਵਾਨੀ ਵਿੱਚ ਬਣੇਗਾ। ਪਰੰਤੂ ਅੱਜ ਕੱਲ੍ਹ ਟੀ.ਵੀ. ਚੈੱਨਲਾਂ ਉੱਪਰ ਚੱਲ ਰਹੇ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਨੇ ਬਚਪਨ ਦੀ ਕੋਮਲਤਾ ਨੂੰ ਕਾਫੀ ਹੱਦ ਤੱਕ ਝੰਜੋੜਿਆ ਹੈ। ਲੋੜ ਅਨੁਸਾਰ ਗੀਤਾਂ ਦੇ ਫਿਲਮਾਂਕਣ ਸਮੇਂ ਬਾਲ ਕਲਾਕਾਰਾਂ. ਬੱਚਿਆਂ ਦਾ ਸਹਾਰਾ ਲੈਣਾ ਕੋਈ ਮਾੜੀ ਗੱਲ ਨਹੀਂ ਪਰੰਤੂ ਉਹਨਾਂ ਦੇ ਮਾੜੇ ਦ੍ਰਿਸ਼ਾਂ ਦਾ ਫਿਲਮਾਂਕਣ ਕਰਨਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਬੱਚੇ ਦੇ ਦਿਮਾਗ ਉੱਪਰ ਅਜੋਕੇ ਦਿਖਾਵੇ ਪੱਖੀ ਪਿਆਰ ਨੂੰ, ਹਿੰਸਾਤਮਕ ਦ੍ਰਿਸ਼ਾਂ ਨੂੰ ਪੇਸ਼ ਕਰਨਾ ਕਿਸੇ ਵੀ ਪੱਖ ਤੋਂ ਸਹੀ ਠਹਿਰਾਉਣਾ ਔਖਾ ਹੈ।

ਨਫ਼ਰਤ ਤੇ ਹਿੰਸਾਂ ਦੀ ਹਾਰ ਦਿੱਲੀ ਚੋਣ ਨਤੀਜੇ, ਇੱਕ ਵੱਡਾ ਸੁਨੇਹਾ।

ਜਗਦੀਸ਼ ਸਿੰਘ ਚੋਹਕਾ
ਦਿੱਲੀ ਅੰਦਰ 8 ਫਰਵਰੀ,2020 ਦੀਆਂ ਅਸੰਬਲੀ ਚੋਣਾਂ ਦੇ 11 ਫਰਵਰੀ ਨੂੰ ਆਏ ਨਤੀਜਿਆਂ ਨੇ, ਇੱਕ ਵਾਰ ਇਹ ਸਾਬਤ ਕਰ ਦਿੱਤਾ ਹੈ, 'ਕਿ ਭਾਰਤ ਵਿੱਚ ਚੋਣਾਂ ਦੀ ਸਿਆਸਤ ਨੇ ਇੱਕ ਨਵਾਂ ਪਾਸਾ ਪਲਟਿਆ ਹੈ । ਕੌਮੀ ਪੱਧਰ 'ਤੇ 17-ਵੀਆਂ ਦੇਸ਼ ਅੰਦਰ ਹੋਈਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਦ ਝਾੜਖੰਡ ਅਤੇ ਹੁਣੇ ਦਿੱਲੀ ਅਸੰਬਲੀ ਲਈ ਚੋਣਾਂ ਅੰਦਰ ਦੇਸ਼ ਦੇ ਵੋਟਰਾਂ ਦੇ ਰੁਝਾਂਨਾਂ 'ਚ' ਆ ਰਹੀ ਤਬਦੀਲੀ ਝਲਕ ਰਹੀ ਹੈ। ਭਾਵ ਲੋਕ ਹੁਣ ਵੱਖੋ ਵੱਖ ਮੁੱਦਿਆ ਤੇ ਵੋਟ ਪਾਉਦੇ ਹਨ। 

ਹੁਸ਼ਿਆਰੀ ਤੇ ਸਮਝਦਾਰੀ

ਬਦਲਾਅ ਲਿਆ ਰਿਹਾ ਹਾਂ ਖੁਦ ਚ
ਸਮਝਦਾਰੀ ਜਦੋ ਦੀ ਆਉਣ ਲੱਗੀ

ਕਿਰਤੀ ਵਰਗ ਦਾ ਚਿਤੇਰਾ ਜੀਨ ਫਰਾਂਸਿਸ

ਲੇਖਕ :  ਰਣਦੀਪ ਮੱਦੋਕੇ
ਜੀਨ ਫਰਾਂਸਿਸ ਮਿਲੇਟ ਇਕ ਮਸ਼ਹੂਰ ਫਰਾਂਸੀਸੀ ਯਥਾਰਥਵਾਦੀ ਚਿੱਤਰਕਾਰ ਅਤੇ ਬਾਰਬੀਜੋਨ ਸਕੂਲ ਦੇ ਮੈਂਬਰ ਸਨ। ਮਿਲੇਟ ਨੂੰ ਆਪਣੀ ਧੁੰਦਲੀ ਕਿਰਤ ‘ਚੋਣੀਆਂ’ (Gleaners 1857) ਕਰਕੇ ਜਾਣਿਆ ਜਾਂਦਾ ਹੈ ਜਿਸ ਵਿਚ ਉਸਨੇ ਬੇਜ਼ਮੀਨੇ ਹਾਸ਼ੀਆਗ੍ਰਸਤ ਵਰਗ ਦੀਆਂ ਔਰਤਾਂ ਦੇ ਜ਼ਮੀਨ ਨਾਲ ਸਬੰਧ ਅਤੇ ਜ਼ਮੀਨ ਮਾਲਕ ਸਾਹਮਣੇ ਉਨ੍ਹਾਂ ਦੀ ਸਥਿਤੀ ਨੂੰ ਬਹੁਤ ਭਾਵਪੂਰਨ ਤਰੀਕੇ ਨਾਲ ਸਿਰਜਿਆ ਹੈ। ਇਹ ਕਿਰਤੀਆਂ ਦੇ ਭੂ-ਦ੍ਰਿਸ਼ ਨਾਲ ਰਿਸ਼ਤੇ ਦੀ ਗਹਿਰੀ ਵਿਆਖਿਆ ਕਰਦਾ ਹੈ। ਮਿਲੇਟ ਨੇ ਇਸ ਬਾਰੇ ਕਿਹਾ ਸੀ, ‘ਇਹ ਕੱਖੋਂ ਹੌਲੇ ਲੋਕਾਂ ਨਾਲ ਸ਼੍ਰੇਸ਼ਟ ਭਾਵਨਾ ਨਾਲ ਪੇਸ਼ ਆਉਣਾ ਹੈ ਜੋ ਕਲਾ ਨੂੰ ਆਪਣੀ ਅਸਲ ਸ਼ਕਤੀ ਪ੍ਰਦਾਨ ਕਰਦਾ ਹੈ।’  4 ਅਕਤੂਬਰ, 1814 ਨੂੰ ਫਰਾਂਸ ਦੇ ਗਰੂਚੀ ਵਿਚ ਪੈਦਾ ਹੋਏ ਮਿਲੇਟ ਦਾ ਪਰਿਵਾਰ ਧਾਰਮਿਕ ਵਿਸ਼ਵਾਸਾਂ ਵਾਲਾ ਕਿਸਾਨ ਪਰਿਵਾਰ ਸੀ। ਇਕ ਸਥਾਨਕ ਚਿੱਤਰਕਾਰ ਤੋਂ ਅਧਿਐਨ ਕਰਨ ਲਈ ਸ਼ੇਰਬਰਗ ਜਾਣ ਤੋਂ ਪਹਿਲਾਂ 1837 ਵਿਚ ਪੈਰਿਸ ਦੀ ਯਾਤਰਾ ਕਰਦਿਆਂ ਉਸਨੇ ਈਕੋਲੇ ਡੇਸ ਬੀਓਕਸ-ਆਰਟਸ ਵਿਚ ਦਾਖਲਾ ਲਿਆ ਜਿੱਥੇ ਉਹ ਇਤਿਹਾਸ ਦੇ ਪ੍ਰਸਿੱਧ ਚਿੱਤਰਕਾਰ ਪਾਲ ਡੇਲੋਰੌਸ਼ੇ ਦਾ ਸ਼ਾਗਿਰਦ ਬਣ ਗਿਆ। ਇਕ ਦਹਾਕੇ ਬਾਅਦ ਮਿਲੇਟ ਕੋਈ ਖ਼ਾਸ ਸਫਲਤਾ ਪ੍ਰਾਪਤ ਕੀਤੇ ਬਿਨਾਂ ਸ਼ੇਰਬਰਗ ਪੈਰਿਸ ਚਲਾ ਗਿਆ। 1849 ਵਿਚ ਹੈਜ਼ਾ ਫੈਲਣ ਕਾਰਨ ਉਹ ਪੈਰਿਸ ਤੋਂ ਛੋਟੇ ਪਿੰਡ ਬਾਰਬੀਜ਼ੋਨ ਚਲਾ ਗਿਆ, ਇੱਥੇ ਉਹ ਚਿੱਤਰਕਾਰ ਥਿਓਡੋਰ ਰੂਸੋ ਦਾ ਸਾਥੀ ਬਣ ਗਿਆ। ਉਸਦੇ ਸਾਥੀ ਜੰਗਲ ਦੇ ਆਸਪਾਸ ਦੇ ਪਥਰੀਲੇ ਚੌਗਿਰਦੇ ਨੂੰ ਚਿਤਰਦੇ ਸਨ, ਪਰ ਇਨ੍ਹਾਂ ਦੇ ਉਲਟ ਮਿਲੇਟ ਨੇ ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਆਪਣਾ ਵਿਸ਼ਾ ਬਣਾਇਆ। ਉਸਤੋਂ ਬਾਅਦ ਦੇ ਸਾਲਾਂ ਦੌਰਾਨ ਉਸਦੇ ਚਿੱਤਰਾਂ ਨੂੰ ਕਾਫ਼ੀ ਸਨਮਾਨ ਮਿਲਿਆ।

ਰਾਹ ਦਸੇਰੀਆਂ ਲੋਕ ਸਿਆਣਪਾਂ

ਲੇਖਕ :  ਸੁਖਦੇਵ ਮਾਦਪੁਰੀ
ਲੋਕ ਸਿਆਣਪਾਂ, ਅਖਾਣ, ਅਖੌਤਾਂ, ਕਹਾਵਤਾਂ ਮਿੱਥ ਕੇ ਨਹੀਂ ਸਿਰਜੀਆਂ ਜਾਂਦੀਆਂ, ਬਲਕਿ ਇਹ ਜੀਵਨ ਵਿਹਾਰ ਵਿਚੋਂ ਸੁਭਾਇਕ ਹੀ ਜਨਮ ਲੈ ਕੇ ਜੀਵਨ ਧਾਰਾ ਵਿਚ ਸਮੋ ਜਾਂਦੀਆਂ ਹਨ। ਇਨ੍ਹਾਂ ਦੀ ਸਿਰਜਣਾ ਪਿੱਛੇ ਕੋਈ ਨਾ ਕੋਈ ਘਟਨਾ ਜਾਂ ਜੀਵਨ ਬਿਰਤਾਂਤ ਲੁਪਤ ਹੁੰਦਾ ਹੈ।

ਤਾਂਘ

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।

ਧੀ ਤੇ ਪੁੱਤ

 ਪੁੱਤ ਮੋਹ ਦੇ ਵਿੱਚ ਧੀ ਨੂੰ ਅਣਗੋਲਿਆ ਕਰਦਾ ਏ,
ਰੋਜ ਰੋਜ ਹੀ ਅੱਖਾ ਉਹਦੀਆ ਚ ਹੰਝੂ ਭਰਦਾ ਏ,
ਧੀ ਆਪਣੀ ਦਾ ਕਦੇ ਵੀ ਮਨ ਖਿਆਲ ਨਾ ਆਉਦਾ,
ਪੁੱਤ ਆਪਣੇ ਲਈ ਰੋਜ ਦੁਆਵਾ ਕਰਦਾ ਏ,
ਦੋ ਬੱਚਿਆ ਵਿਚਕਾਰ ਖਿੱਚੀ ਨਹੀ ਜਾ ਲਕੀਰ ਸਕਦੀ ,
ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ

ਸਾਮਰਾਜੀ ਅਮਰੀਕਾ ਦਾ ਹਮਲਾਵਰੀ ਰੁੱਖ ਅਮਨ ਲਈ ਖਤਰਾ

ਜਗਦੀਸ਼ ਸਿੰਘ ਚੋਹਕਾ

              3-ਜਨਵਰੀ ਸਵੇਰ ਨੂੰ ਬਗਦਾਦ ਦੇ ਕੌਮਾਂਤਰੀ ਹਵਾਈ-ਅੱਡੇ ਤੇ ਇਕ ਅਮਰੀਕੀ ਡਰੋਨ ਹਮਲੇ ਰਾਹੀਂ ਇਰਾਨ ਦੀ ਕੁਦਸ ਫੋਰਸ ਦੇ ਮੁੱਖੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕਰ ਦਿੱਤੀ ਗਈ। ਸੁਲੇਮਾਨੀ ਦੀ ਮੌਤ 'ਤੇ ਇਰਾਨ ਦੇ ਪ੍ਰਮੁੱਖ ਆਗੂ ਆਇਤਉਲਾ-ਅਲ-ਖਾਮਨੇਈ ਨੇ ਕਿਹਾ, 'ਕਿ ਸਹੀ ਜਗ੍ਹਾ ਅਤੇ ਸਹੀ ਸਮਾਂ ਆਉਣ 'ਤੇ ਅਸੀਂ ਬਦਲਾ ਲਵਾਂਗੇ ? ਤੁਰੰਤ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ- ਇਰਾਨ ਅਗਰ ਹਮਲਾ ਕਰੇਗਾ ਤਾਂ ਅਸੀਂ ਅਜਿਹੀ ਕਾਰਵਾਈ ਕਰਾਂਗੇ ਜੋ ਪਹਿਲਾਂ ਕਦੀ ਕਿਸੇ ਨੇ ਨਾ ਕੀਤੀ ਹੋਵੇਗੀ ! ਇਸ ਡਰੋਨ ਹਮਲੇ ਬਾਅਦ ਇਰਾਨ ਨੂੰ ਇਹ ਇਕ ਧਮਕੀ ਵੀ ਦਿੱਤੀ ਗਈ। ਜਿਹੜਾ ਕਿ ਸਾਮਰਾਜੀ ਅਮਰੀਕਾ ਦੀ ਤੀਜੇ ਸੰਸਾਰ ਜੰਗ ਛੇੜਨ ਦੀ ਆਸ਼ੰਕਾ ਨੂੰ ਜਨਮ ਵੀ ਦੇਣਾ ਹੈ ?

ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ

ਹਰਦੀਪ ਸਿੰਘ ਝੱਜ

ਬੁਢਾਪੇ ਦਾ ਸਫ਼ਰ ਮਜਬੂਰੀਆਂ, ਲਾਚਾਰੀਆਂ, ਬੇਵਸੀਆਂ ਤੇ ਉਦਾਸੀਆਂ ਸੰਗ ਤੈਅ ਕਰਨਾ ਪੈਂਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜਿਸਨੂੰ ਸਾਰੇ ਸੁੱਖ ਪ੍ਰਾਪਤ ਹੋਏ ਹੋਣ ਜਾਂ ਬੁਢਾਪੇ ਵਿਚ ਹਰ ਪੱਖ ਤੋਂ ਸੁੱਖ ਅਤੇ ਸ਼ਾਂਤੀ ਮਾਣ ਰਿਹਾ ਹੋਵੇ। ਬੁਢਾਪੇ ਵਿਚ ਜੀਵਨ ਦੀ ਇਕਸਾਰਤਾ, ਲਗਾਤਾਰਤਾ ਤੇ ਸਾਂਝ ਦਾ ਰਹਿ ਸਕਣਾ ਸੰਭਵ ਨਹੀਂ। ਮਨੁੱਖ ਬੁਢਾਪੇ ’ਚ ਕਿਸੇ ਨਾ ਕਿਸੇ ਪੱਖ ਤੋਂ ਟੁੱਟਦਾ, ਥਿੜਕਦਾ ਤੇ ਹਾਰਦਾ ਜ਼ਰੂਰ ਹੈ। ਇਹ ਹਾਰ ਜ਼ਿੰਦਗੀ ਦੇ ਆਖ਼ਰੀ ਪੜਾਅ ਦਾ ਅਣਚਾਹਿਆ ਤੋਹਫ਼ਾ ਹੈ। ਬੁਢਾਪਾ ਹੀ ਜ਼ਿੰਦਗੀ ਦਾ ਉਹ ਅੰਤਲਾ ਪੜਾਅ ਹੈ, ਜਿੱਥੇ ਉਸਨੂੰ ਉਨ੍ਹਾਂ ਗੱਲਾਂ ਅੱਗੇ ਸਿਰ ਝੁਕਾਉਣਾ ਪੈਂਦਾ ਹੈ, ਜਿਨ੍ਹਾਂ ਅੱਗੇ ਉਹ ਛਾਤੀ ਤਾਣ ਕੇ ਖੜ੍ਹਦਾ ਰਿਹਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਦਾ ਬਲ ਘਟਦਾ ਹੈ, ਟੁੱਟਦਾ ਹੈ ਤੇ ਅਨੇਕ ਪ੍ਰਕਾਰ ਦੇ ਦੁੱਖ ਜਾਂ ਬੰਧਨ ਉਸਨੂੰ ਆਣ ਘੇਰਦੇ ਹਨ।

ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ

ਗੁਰਸ਼ਰਨ ਕੌਰ ਮੋਗਾ

ਥੀਏਟਰ ਵਿਚ ਪੰਜਾਬੀ ਫ਼ਿਲਮ ਲੱਗੀ ਹੋਈ ਸੀ। ਅਸੀਂ ਫ਼ਿਲਮ ਦੇਖਣ ਚਲੇ ਗਏ। ਪੁਰਾਣੇ ਸਮੇਂ ਦੇ ਵਿਆਹ ਦਾ ਦ੍ਰਿਸ਼ ਫ਼ਿਲਮਾਇਆ ਜਾਣਾ ਸੀ। ਜ਼ਰੂਰਤ ਅਨੁਸਾਰ ਸਾਰਾ ਪ੍ਰਬੰਧ ਕੀਤਾ ਗਿਆ ਸੀ। ਕੱਚਾ ਲਿੱਪਿਆ ਸੁਆਰਿਆ ਘਰ, ਮੰਜੇ ਜੋੜ ਕੇ ਕੋਠੇ ’ਤੇ ਸਪੀਕਰ ਟੰਗਿਆ ਹੋਇਆ, ਬੂੰਦੀ ਦੇ ਕੜਾਹੇ ਦੇ ਦੁਆਲੇ ਬਾਣ ਦੇ ਮੰਜਿਆਂ ’ਤੇ ਬੈਠੇ ਲੱਡੂ ਵੱਟਦੇ ਹੋਏ ਆਦਮੀ, ਰੰਗ ਬਿਰੰਗੀਆਂ ਝੰਡੀਆਂ ਅਤੇ ਪੇਂਡੂ ਦਿੱਖ ਵਾਲਾ ਮੇਲ ਆਦਿ। ਗੀਤ ਸੰਗੀਤ ਦਾ ਸਿਲਸਿਲਾ ਸ਼ੁਰੂ ਹੋਇਆ। ਪੰਦਰਾਂ ਵੀਹ ਕੁੜੀਆਂ ਬੁੜ੍ਹੀਆਂ ਬੈਠੀਆਂ ਇਕ ਲੰਮੀ ਹੇਕ ਵਾਲੇ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕਰਦੀਆਂ ਉਸ ਦਾ ਕਬਾੜਾ ਕਰ ਰਹੀਆਂ ਸਨ। ਕਿਤੋਂ ਗੀਤ ਦੀ ਲੱਤ ਫੜਦੀਆਂ ਕਿਤੋਂ ਬਾਂਹ, ਨਾ ਕੋਈ ਸੁਰ ਨਾ ਕੋਈ ਤਾਲ ਸਭ ਕੁਝ ਬੇਹਾਲ। ਉਂਜ ਉਹ ਸਿਰਾਂ ’ਤੇ ਸੱਗੀਆਂ ਗੁੰਦ ਕੇ, ਫੁਲਕਾਰੀਆਂ ਲੈ ਕੇ ਅਤੇ ਲਹਿੰਗੇ ਨੁਮਾ ਘੱਗਰੇ ਪਾ ਕੇ ਪੂਰੀਆਂ ਮੇਲਣਾਂ ਲੱਗਦੀਆਂ ਸਨ।

ਸਿਆਸਤ

ਸਿਆਸਤ

ਜ਼ਰੂਰੀ ਨਹੀਂ

ਲੀਡਰ ਹੀ ਕਰਨ

ਅੱਜ ਕੱਲ੍ਹ

ਆਪਣੇ ਵੀ ਕਰਦੇ ਨੇ

ਮੌਕਾ ਤਾੜ ਕੇ

ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ

ਦੇਸ਼ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨਾਲ ਉੱਬਲ ਰਿਹਾ ਹੈ, ਜਿਸ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹਨ ਵਾਲੀ ਹੈ। ਸੁਪਰੀਮ ਕੋਰਟ ਕਹਿੰਦੀ ਹੈ ਕਿ ਦੇਸ਼ 'ਚ ਚਾਰੇ ਪਾਸੇ ਕਾਫ਼ੀ ਹਿੰਸਾ ਹੋ ਰਹੀ ਹੈ। ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ।ਦੇਸ਼ 'ਚ ਸੀ.ਏ.ਏ. ਨਾਲੋਂ ਵੀ ਵੱਡਾ ਉਬਾਲ ਮਹਿੰਗਾਈ ਦਾ ਹੈ, ਜਿਸ ਨਾਲ ਆਮ ਆਦਮੀ ਦਾ ਜੀਊਂਣਾ ਦੁੱਬਰ ਹੋ ਰਿਹਾ ਹੈ। ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਨਿੱਤ ਵੱਧ ਰਹੀਆਂ ਹਨ, ਅਮਰੀਕਾ-ਇਰਾਨ ਕਲੇਸ਼ ਕਾਰਨ ਕੱਚੇ ਤੇਲ ਦੇ ਭਾਅ ਵਧਣਗੇ ਅਤੇ ਦੇਸ਼ ਮਹਿੰਗਾਈ ਦੀ ਭੱਠੀ 'ਚ ਹੋਰ ਵੀ ਝੁਲਸੇਗਾ। ਪਿਆਜ ਨੇ ਪਿਛਲੇ ਦਿਨੀਂ ਲੋਕਾਂ ਦੇ ਚੰਗੇ ਵੱਟ ਕੱਢੇ ਹਨ, ਮੰਡੀਆਂ 'ਚ 100 ਰੁਪਏ ਕਿਲੋ ਤੋਂ ਉਪਰ ਪਿਆਜ ਵਿਕਣ ਤੋਂ ਬਾਅਦ ਹੁਣ ਕੁਝ ਠੱਲ ਪਈ ਹੈ ਤੇ ਇਸਦੀ ਕੀਮਤ ਹਾਲੇ ਵੀ 30-40 ਰੁਪਏ ਕਿਲੋ ਹੈ। ਦਾਲਾਂ ਦੇ ਭਾਅ ਪਹਿਲਾਂ ਹੀ ਅਸਮਾਨੇ ਚੜ੍ਹੇ ਹੋਏ ਹਨ। ਆਮ ਵਰਤੋਂ ਵਾਲੀਆਂ ਚੀਜ਼ਾਂ ਆਲੂ, ਸਬਜ਼ੀਆਂ, ਚਾਵਲ ਤਾਂ ਪਹਿਲਾਂ ਹੀ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਇਸ ਹਾਲਾਤ ਵਿੱਚ ਸਧਾਰਨ ਆਦਮੀ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਿਹਾ ਹੈ।

ਧਰਮ ਨਿਰਪੱਖਤਾ ਨੂੰ ਖੋਰਾ ਲਾਉਣ ਦੀ ਤਿਆਰੀ ?

ਰਾਸ਼ਟਰ ਦਾ ਆਧਾਰ ਧਰਮ ਹੈ, ਇਹ ਤੱਥ ਸਭ ਤੋਂ ਪਹਿਲਾਂ ਸਾਵਰਕਰ ਅਤੇ ਉਸਤੋਂ ਬਾਅਦ ਜਿੰਨਾ ਨੇ ਰੱਖਿਆ ਸੀ। ਭਾਰਤ ਇੱਕ ਧਰਮ ਨਿਰਪੱਖ ਲੋਕਤੰਤਰ ਹੈ ਜਿਸਦੀ ਗਵਾਹੀ ਭਾਰਤੀ ਸੰਵਿਧਾਨ ਭਰਦਾ ਹੈ। ਇਹ ਸਾਡੇ ਮੁਲਕ ਦਾ ਦੁਖਾਂਤ ਹੈ ਕਿ ਨੱਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਦੇ ਪੈਰੀ ਹੱਥ ਲਾਏ ਅਤੇ ਗੋਲੀ ਮਾਰ ਦਿੱਤੀ, ਇਹੋ ਭਾਜਪਾ ਸਰਕਾਰ ਦੁਹਰਾ ਰਹੀ ਹੈ ਕਿ ਸੰਵਿਧਾਨ ਨੂੰ ਮੱਥਾ ਟੇਕ ਉਸ ਦੀਆਂ ਹੀ ਧੱਜੀਆਂ ਉਡਾਈਆ ਜਾ ਰਹੀਆਂ ਹਨ।

ਗ਼ਦਰੀ ਬਾਬਾ ਬਾਵਾ ਨਨਕਾਣਾ ਬਿਸ਼ਨ

ਲੇਖ਼ਕ :  ਜਸਦੇਵ ਸਿੰਘ ਲਲਤੋਂ 
ਬਾਵਾ ਨਨਕਾਣਾ ਬਿਸ਼ਨ ਦਾ ਜਨਮ 1 ਦਸੰਬਰ 1877 ਨੂੰ ਪਿਤਾ ਸੰਤ ਰਾਮ ਢੁੱਡੀਕੇ ਤੇ ਮਾਤਾ ਬਸੰਤ ਕੌਰ ਦੇ ਘਰ ਪਿੰਡ ਕੋਟ ਸੰਤਰਾਮ ਵਿਖੇ (ਨਨਕਾਣਾ ਸਾਹਿਬ ਨੇੜੇ) ਹੋਇਆ। ਇਹ ਪਿੰਡ ਹੁਣ ਨਨਕਾਣਾ ਸਾਹਿਬ (ਪਾਕਿਸਤਾਨ) ਦੀ ਸੰਤਰਾਮ ਕਾਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੁੱਢਲੀ ਸਿੱਖਿਆ ਦੌਰਾਨ ਉਸ ਨੇ ਗੁਰਮੁਖੀ ਤੇ ਉਰਦੂ ਭਾਸ਼ਾ ਸਿੱਖੀ। ਰੁਜ਼ਗਾਰ ਤੇ ਚੰਗੀ ਜ਼ਿੰਦਗੀ ਜਿਊਣ ਖਾਤਰ ਉਹ ਮਾਤਾ ਜੀ ਦੇ ਰੱਖੇ ਹੋਏ 82 ਰੁਪਏ ਲੈ ਕੇ ਚੁੱਪ-ਚੁਪੀਤੇ ਰੇਲ ਗੱਡੀ ਰਾਹੀਂ 1985 ਵਿਚ ਬਰਮਾ ਜਾ ਪੁੱਜੇ। ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਦਿਆਂ ਤਕਰੀਬਨ ਤਿੰਨ ਸਾਲ ਬਰਮਾ ’ਚ ਬਿਤਾਏ। ਉਸ ਪਿੱਛੋਂ ਚੀਨ ਜਾ ਕੇ ਸਭ ਤੋ ਔਖੀ ਭਾਸ਼ਾ ਚੀਨੀ ਦਾ ਸਰਟੀਫਿਕੇਟ ਕੋਰਸ ਪਾਸ ਕੀਤਾ ਤੇ ਚੀਨੀ ਪੁਲੀਸ ਵਿਚ ਦੋ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਸਿੰਗਾਪੁਰ ਪੁੱਜ ਕੇ ਚਾਰ ਸਾਲ ਫ਼ੌਜ ਵਿਚ ਨੌਕਰੀ ਕੀਤੀ ਤੇ ਪਿੰਡੋਂ ਮੰਗਵਾਈ ਜ਼ਰੂਰੀ ਚਿੱਠੀ ਰਾਹੀਂ ਡਿਸਚਾਰਜ ਹੋ ਕੇ 1904 ’ਚ ਸਾਂ ਫਰਾਂਸਿਸਕੋ (ਅਮਰੀਕਾ) ਪਹੁੰਚ ਗਏ। ਉਨ੍ਹਾਂ ਨੇ ਮਜ਼ਦੂਰੀ ਕਰਦਿਆਂ ਕਾਫ਼ੀ ਡਾਲਰ ਜੋੜੇ ਤੇ ਕੁਝ ਹੋਰ ਸੱਜਣਾਂ ਨਾਲ ਜੁੜ ਕੇ ਇਕ ਹਜ਼ਾਰ ਏਕੜ ਦਾ ਫਾਰਮ ਠੇਕੇ ’ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਤੇ ਘਰ-ਘਰ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।

ਤੁਸ਼ਾਮ ਦੀ ਬਾਰਾਂਦਰੀ

ਲੇਖ਼ਕ :  ਇਕਬਾਲ ਸਿੰਘ ਹਮਜਾਪੁਰ 
ਰਾਜਿਆਂ ਦੇ ਮਹੱਲ ਤੇ ਕਿਲ੍ਹੇ ਇਤਿਹਾਸ ਦੇ ਕਈ ਰਾਜ਼ ਖੋਲ੍ਹਦੇ ਹਨ। ਇਤਿਹਾਸ ਨੂੰ ਜਾਣਨ ਲਈ ਮਹੱਲਾਂ ਤੇ ਕਿਲ੍ਹਿਆਂ ਦੇ ਨਾਲ ਨਾਲ ਰਾਜਿਆਂ ਦੁਆਰਾ ਬਣਵਾਏ ਗਏ ਸਮਾਰਕ, ਦਰਵਾਜ਼ੇ ਤੇ ਹੋਰ ਇਮਾਰਤਾਂ ਵੀ ਮਹੱਤਵਪੂਰਨ ਹਨ। ਇਤਿਹਾਸਕ ਪੱਖ ਤੋਂ ਮਹੱਤਵਪੂਰਨ ਇਮਾਰਤਾਂ ਵਿਚ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਕਸਬੇ ਤੁਸ਼ਾਮ ਵਿਖੇ ਪਹਾੜੀ ਦੀ ਟੀਸੀ ਉੱਪਰ ਸਥਿਤ ਇਮਾਰਤ ਵੀ ਸ਼ੁਮਾਰ ਹੈ। ਇਸ ਇਮਾਰਤ ਦਾ ਇਤਿਹਾਸ ਚੌਹਾਨ ਰਾਜੇ ਪ੍ਰਿਥਵੀ ਰਾਜ ਨਾਲ ਜੁੜਿਆ ਹੋਇਆ ਹੈ। ਇਹ ਪ੍ਰਾਚੀਨ ਇਮਾਰਤ ਪ੍ਰਿਥਵੀ ਰਾਜ ਚੌਹਾਨ ਨੇ ਬਣਵਾਈ ਸੀ। ਇਸ ਇਮਾਰਤ ਦੇ ਹਰੇਕ ਦਿਸ਼ਾ ਵਿਚ ਤਿੰਨ ਤੇ ਕੁੱਲ ਬਾਰ੍ਹਾਂ ਦਰਵਾਜ਼ੇ ਹੋਣ ਕਰਕੇ ਇਸ ਨੂੰ ‘ਪ੍ਰਿਥਵੀ ਰਾਜ ਚੌਹਾਨ ਦੀ ਬਾਰਾਂਦਰੀ’ ਕਿਹਾ ਜਾਂਦਾ ਹੈ। ਪ੍ਰਿਥਵੀ ਰਾਜ ਚੌਹਾਨ ਦੀ ਇਹ ਬਾਰਾਂਦਰੀ ਤੁਸ਼ਾਮ ਦੀ ਪਛਾਣ ਬਣੀ ਹੋਈ ਹੈ।

ਇਸ ਦੌਰੇ ਤਰੱਕੀ ਕੇ ਅੰਦਾਜ਼ ਨਿਰਾਲੇ ਹੈਂ, ਜ਼ਿਹਨੋਂ ਮੇਂ ਅੰਧੇਰੇ ਹੈਂ ਸੜਕੋਂ ਪੇ ਉਜਾਲੇ ਹੈ ਰੇਪਿਸਤਾਨ ਵਿਚ ਤਬਦੀਲ ਹੋ ਗਿਆ ਅੱਜ ਦਾ ਹਿੰਦੋਸਤਾਨ ਹੁਣ ਪੁਲਿਸ ਹੀ ਕਰੇਗੀ ਨਿਆਂ

ਲੇਖਕ: ਕੁਲਵੰਤ ਸਿੰਘ ‘ਢੇਸੀ’
ਭਾਰਤ ਵਿਚ ਜਬਰਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਹੁਣ ਭਾਜਪਾ ਦੇ ਕਾਨੂੰਨ ਅਤੇ ਨਿਆਂ ਪ੍ਰਬੰਧ ਖਿਲਾਫ ਦੇਸ਼ ਵਿਆਪੀ ਰੋਹ ਉੱਠਣ ਦੇ ਆਸਾਰ ਬਣ ਗਏ ਹਨ। ਰਾਜ ਸਭਾ ਦੀ ਮੈਂਬਰ ਜਯਾ ਬਚਨ ਵਲੋਂ ਰਾਜ ਸਭਾ ਵਿਚ ਇਹ ਬਿਆਨ ਦਿੱਤੇ ਗਏ ਸਨ ਕਿ ਜਬਰਜਨਾਹ ਦੇ ਦੋਸ਼ੀਆਂ ਖਿਲਾਫ ‘ਲਿਚਿੰਗ’ ਹੋਣੀ ਚਾਹੀਦੀ ਹੈ ਭਾਵ ਕਿ ਉਹਨਾ ਨੂੰ ਜਨਤਾ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ ਹੈ ਜੋ ਕਿ ਪੱਥਰ ਮਾਰ ਮਾਰ ਕੇ ਦੋਸ਼ੀਆਂ ਨੂੰ ਮਾਰ ਦੇਣ।

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0097964730
Copyright © 2020, Panjabi Times. All rights reserved. Website Designed by Mozart Infotech