ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਅੰਤਰਰਾਸ਼ਟਰੀ

ਮੇਰੇ ਵਿਰੁੱਧ ਮਹਾਂਦੋਸ਼ ਚਲਾਉਣਾ ਸਹੀ ਨਹੀਂ: ਟਰੰਪ

December 15, 2019 12:14 PM

ਵਾਸ਼ਿੰਗਟਨ,14 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਇਹ ਸਹੀ ਨਹੀਂ ਕਿ ਉਸ ਵਿਰੁੱਧ ਮਹਾਂਦੋਸ਼ ਲਿਆਂਦਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਦੇਸ਼ ਵੀ ਚੰਗੀ ਕਾਰਗੁਜ਼ਾਰੀ ਦਿਖਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਇੱਕ ਟਵੀਟ ਵਿੱਚ ਕਹੀ ਹੈ। ਇਹ ਟਵੀਟ ਉਦੋਂ ਆਇਆ ਹੈ ਜਦੋਂ ਅਮਰੀਕੀ ਕਾਂਗਰਸ ਦੀ ਕਮੇਟੀ ਨੇ ਮਹਾਂਦੋਸ਼ ਦੀਆਂ ਦੋ ਧਾਰਾਵਾਂ ਤਹਿਤ ਮਹਾਂਦੋਸ਼ ਦੀ ਆਗਿਆ ਦੇ ਦਿੱਤੀ ਹੈ। ਹੁਣ ਤਾਜ਼ਾ ਰਾਜਸੀ ਸਥਿਤੀ ਅਨੁਸਾਰ ਟਰੰਪ ਵਿਰੁੱਧ ਮਹਾਂਦੋਸ਼ ਪ੍ਰਤੀਨਿਧੀ ਸਭਾ ਵਿੱਚ ਲਿਆਂਦਾ ਜਾਵੇਗਾ। ਇੱਥੇ ਵਿਰੋਧੀ ਧਿਰ ਡੈਮੋਕਰੈਟਿਕ ਬਹੁਗਿਣਤੀ ਵਿੱਚ ਹਨ। ਸਦਨ ਵਿੱਚ ਇੱਕ ਵਾਰ ਪਾਸ ਹੋਣ ਬਾਅਦ ਮਹਾਂਦੋਸ਼ ਉੱਤੇ ਸੁਣਵਾਈ ਇੱਕ ਸੌ ਮੈਂਬਰੀ ਅਮਰੀਕੀ ਸੈਨੇਟ ਵਿੱਚ ਹੋਵੇਗੀ, ਇਸ ਵਿੱਚ ਟਰੰਪ ਦੀ ਪਾਰਟੀ ਰਿਪਬਲਿਕਨ ਬਹੁਗਿਣਤੀ ਵਿੱਚ ਹੈ। ਅੱਜ ਟਰੰਪ ਨੇ ਡੈਮੋਕਰੇਟਾਂ ਪ੍ਰਤੀ ਆਪਣੇ ਟਵੀਟ ਵਿੱਚ ਸਖਤ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਉਹ ਡੈਮੋਕਰੇਟ ਨਹੀਂ ਸਗੋਂ ਸਿਰੇ ਦੇ ਖੱਬੇਪੱਖੀ ਹਨ ਅਤੇ ਨਫ਼ਰਤ ਦੇ ਪਾਤਰ ਹਨ ਤੇ ਦੇਸ਼ ਲਈ ਬਹੁਤ ਮਾੜੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁੱਧ ਮਹਾਂਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ।

 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਕਰੋਨਾ ਦੇ ਖੌਫ਼ ਕਾਰਨ ਆਸਟਰੇਲੀਆ ਵੱਲੋਂ ਸਰਹੱਦ ਸੀਲ

ਐਡੀਲਡ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਆਸਟਰੇਲੀਆ ਨੇ ਅੱਜ ਸਖ਼ਤ ਫੈਸਲਾ ਲੈਂਦਿਆ ਮੁਲਕ ਦੀਆਂ ਸਰਹੱਦਾਂ ਵਿਦੇਸ਼ੀਆਂ ਲਈ ਬੰਦ ਕਰ ਦਿੱਤੀਆਂ ਹਨ। ਅੱਜ ਤੋਂ ਸਿਰਫ਼ ਆਸਟਰੇਲਿਆਈ ਨਾਗਰਿਕ ਜਾਂ ਸਥਾਈ ਨਾਗਰਿਕਤਾ ਦਾ ਦਰਜਾ ਰੱਖਣ ਵਾਲੇ ਹੀ ਮੁਲਕ ਵਿੱਚ ਦਾਖ਼ਲ ਹੋ ਸਕਣਗੇ। ਬਾਕੀ ਸਾਰੇ ਵੱਖ-ਵੱਖ ਸ਼੍ਰੇਣੀਆਂ ਵਿੱਚ ਆਉਂਦੇ ਵੀਜ਼ਿਆਂ ਦੇ ਦਾਖਲੇ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਅੱਜ ਆਪਣੇ ਇਸ ਐਲਾਨ ਨੂੰ ਕਰੋਨਾਵਾਇਰਸ ਤੋਂ ਬਚਾਅ ਲਈ ਅਹਿਮ ਦੱਸਿਆ। 

ਇਰਾਨ: ਇਕ ਦਿਨ ’ਚ 147 ਵਿਅਕਤੀ ਮੌਤ ਦੇ ਮੂੰਹ ਪਏ

ਬਿ੍ਰਸਬੇਨ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਚੀਨ ਤੇ ਇਟਲੀ ਮਗਰੋਂ ਕਰੋਨਾਵਾਇਰਸ ਦੀ ਸਭ ਤੋਂ ਵੱਧ ਮਾਰ ਹੇਠ ਆਏ ਇਰਾਨ ਵਿੱਚ ਇਸ ਮਹਾਮਾਰੀ ਨੇ ਇਕੋ ਦਿਨ ਵਿੱਚ 147 ਲੋਕਾਂ ਨੂੰ ਨਿਗਲ ਲਿਆ ਹੈ। ਇਨ੍ਹਾਂ ਸੱਜਰੀਆਂ ਮੌਤਾਂ ਨਾਲ ਇਰਾਨ ਵਿੱਚ ਵਾਇਰਸ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਗਿਣਤੀ ਵਧ ਕੇ 1135 ਹੋ ਗਈ ਹੈ। ਇਸ ਦੌਰਾਨ ਆਲਮੀ ਪੱਧਰ ’ਤੇ ਮੌਤਾਂ ਦੀ ਗਿਣਤੀ ਅੱਠ ਹਜ਼ਾਰ ਨੂੰ ਟੱਪ ਗਈ ਹੈ। ਪਿਛਲੇ 24 ਘੰਟਿਆਂ ’ਚ ਕੁੱਲ 78,766 ਕੇਸਾਂ ’ਚੋਂ 684 ਵਿਅਕਤੀਆਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਹਨ। ਇਸ ਲਾਗ ਨਾਲ ਪੀੜਤ ਲੋਕਾਂ ਦਾ ਅੰਕੜਾ ਦੋ ਲੱਖ ਨੂੰ ਪੁੱਜ ਗਿਆ ਹੈ। ਖ਼ਬਰ ਏਜੰਸੀ ਏਐੱਫਪੀ ਵੱਲੋਂ ਇਕੱਤਰ ਅੰਕੜਿਆਂ ਮੁਤਾਬਕ ਵਿਸ਼ਵ ਭਰ ਵਿੱਚ 8092 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਯੂਰੋਪ ਤੇ ਏਸ਼ੀਆ ’ਚ ਕ੍ਰਮਵਾਰ 3422 ਤੇ 3384 ਮੌਤਾਂ ਹੋਈਆਂ ਹਨ। ਮੈਡੀਕਲ ਸਟਾਫ਼ ਨੂੰ ਪੜਾਅਵਾਰ ਚੀਨ ਦੇ ਹੁਬੇਈ ਸੂਬੇ ’ਚੋਂ ਹਟਾਉਣ ਦੀਆਂ ਖ਼ਬਰਾਂ ਦਰਮਿਆਨ ਕਰੋਨਾਵਾਇਰਸ ਦਾ ਕੇਂਦਰੀ ਧੁਰਾ ਕਹੇ ਜਾਂਦੇ ਵੂਹਾਨ ਸ਼ਹਿਰ ਵਿੱਚ ਅੱਜ 11 ਵਿਅਕਤੀਆਂ ਦੀ ਜਾਨ ਜਾਂਦੀ ਰਹੀ। ਚੀਨ ਵਿੱਚ ਮੌਤਾਂ ਦਾ ਅੰਕੜਾ 3237 ਹੋ ਗਿਆ ਹੈ। ਚੀਨ ਵਿੱਚ ਕਰੋਨਾ ਪੀੜਤ ਨਵੇਂ ਕੇਸਾਂ ਦੀ ਗਿਣਤੀ ’ਚ ਲਗਾਤਾਰ ਨਿਘਾਰ ਆ ਰਿਹਾ ਹੈ। ਉਧਰ ਆਸਟਰੇਲੀਅਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਵਿਦੇਸ਼ ਯਾਤਰਾ ਨਾ ਕਰਨ ਤੇ ਉਨ੍ਹਾਂ ਸੌ ਤੋਂ ਵੱਧ ਲੋਕਾਂ ਦੇ ਇਕੱਤਰ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਆਸਟਰੇਲੀਆ ’ਚ ਪੀੜਤਾਂ ਦੀ ਗਿਣਤੀ 450 ਨੂੰ ਟੱਪ ਗਈ ਹੈ।

ਆਸਟਰੇਲਿਆਈ ਏਅਰਲਾਈਨ ਕੁਆਂਟਸ ਵੱਲੋਂ ਉਡਾਣਾਂ ਰੱਦ ਕਰਨ ਦਾ ਫ਼ੈਸਲਾ

ਸਿਡਨੀ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਆਸਟਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ ਕੁਆਂਟਸ ਨੇ ਵੀਰਵਾਰ ਨੂੰ ਕਿਹਾ ਕਿ ਕਰੋਨਾਵਾਇਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਉਹ ਆਪਣੀ ਸਾਰੀਆਂ ਕੌਮਾਂਤਰੀ ਉਡਾਣਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਬੰਦ ਕਰ ਦੇਣਗੇ। ਕੁਆਂਟਸ ਨੇ ਕਿਹਾ ਕਿ ਮਾਰਚ ਦੇ ਅਖ਼ੀਰ ਤੱਕ ਉਹ ਆਪਣੀਆਂ ਸਾਰੀਆਂ ਕੌਮਾਂਤਰੀ ਉਡਾਣਾਂ ਘੱਟੋ-ਘੱਟ ਦੋ ਮਹੀਨਿਆਂ ਲਈ ਰੋਕ ਦੇਣਗੇ। ਚੇਤੇ ਰਹੇ ਸਰਕਾਰ ਨੇ ਬੁੱਧਵਾਰ ਨੂੰ ਨਾਗਰਿਕਾਂ ਨੂੰ ਕਰੋਨਾਵਾਇਰਸ ਦੇ ਮੱਦੇਨਜ਼ਰ ਕੌਮਾਂਤਰੀ ਯਾਤਰਾ ਰੋਕਣ ਦੀ ਅਪੀਲ ਕੀਤੀ ਸੀ। ਇਸ ਮਗਰੋਂ ਕੁਆਂਟਸ ਨੇ ਕੌਮਾਂਤਰੀ ਉਡਾਣਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਕੁਆਂਟਸ ਦੇ ਮੁੱਖ ਅਧਿਕਾਰੀ ਐਲਨ ਜੋਏਸ ਨੇ 

ਕਰੋਨਾ ਸੰਕਟ: ਘਰਾਂ ਤੱਕ ਮੁਫ਼ਤ ਖਾਣਾ ਪਹੁੰਚਾ ਰਹੇ ਨੇ ਸਿੱਖ ਵਾਲੰਟੀਅਰ

ਮੈਲਬੌਰਨ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਆਸਟਰੇਲੀਆ ਦੇ ਸਿੱਖ ਵਾਲੰਟੀਅਰਾਂ ਦੇ ਸਮੂਹ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਕਰੀਬ ਇੱਕ ਹਜ਼ਾਰ ਲੋਕਾਂ ਤੱਕ ਘਰ ਦਾ ਬਣਿਆ ਖਾਣਾ ਮੁਫ਼ਤ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਹੈ। ਇਨ੍ਹਾਂ ਵਲੋਂ ਇਹ ਖਾਣਾ ਦੱਖਣ-ਪੁੂਰਬੀ ਮੈਲਬੌਰਨ ਵਿੱਚ ਕਰੋਨਾਵਾਇਰਸ ਕਾਰਨ ਖ਼ੁਦ ਆਇਸੋਲੇਸ਼ਨ ਵਿੱਚ ਰਹਿ ਰਹੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਪਹਿਲਾਂ ਆਸਟੇਰਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਦੌਰਾਨ ਖਾਣੇ ਦੀ ਸੇਵਾ ਚਲਾਉਣ ਵਾਲੇ ਇਨ੍ਹਾਂ ਸਿੱਖ ਵਾਲੰਟੀਅਰਾਂ ਵਲੋਂ ਅਗਲੇ ਦੋ ਹਫ਼ਤਿਆਂ ਲਈ ਖਾਣਾ ਪਹੁੰਚਾਇਆ ਜਾਵੇਗਾ।

ਪਾਕਿਸਤਾਨ ਨੇ ਵਾਹਗਾ ਸਰਹੱਦ ਦੋ ਹਫ਼ਤਿਆਂ ਲਈ ਸੀਲ ਕੀਤੀ

ਇਸਲਾਮਾਬਾਦ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਮੁਲਕ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 341 ਹੋਣ ਮਗਰੋਂ ਭਾਰਤ ਨਾਲ ਲਗਦੀ ਵਾਹਗਾ ਸਰਹੱਦ ਅਗਲੇ ਦੋ ਹਫ਼ਤਿਆਂ ਲਈ ਬੰਦ ਕਰ ਦਿੱਤੀ ਹੈ। 

ਢਾਈ ਕਰੋੜ ਨੌਕਰੀਆਂ ਖੁੱਸਣ ਦਾ ਖ਼ਦਸ਼ਾ

ਸੰਯੁਕਤ ਰਾਸ਼ਟਰ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਕਰੋਨਾਵਾਇਰਸ ਫੈਲਣ ਕਾਰਨ ਦੁਨੀਆਂ ਭਰ ’ਚ ਕਰੀਬ ਢਾਈ ਕਰੋੜ ਨੌਕਰੀਆਂ ਖੁੱਸ ਸਕਦੀਆਂ ਹਨ। ਇਹ ਖਦਸ਼ਾ ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਕਿਰਤ ਸੰਸਥਾ (ਆਈਐੱਲਓ) ਨੇ ਜ਼ਾਹਰ ਕੀਤਾ ਹੈ। ਉਂਜ ਸੰਸਥਾ ਨੇ ਕਿਹਾ ਹੈ ਕਿ ਕੌਮਾਂਤਰੀ ਪੱਧਰ ’ਤੇ ਤਾਲਮੇਲ ਬਣਾ ਕੇ ਆਲਮੀ ਬੇਰੁਜ਼ਗਾਰੀ ਦੇ ਅਸਰ ਨੂੰ ਘਟਾਇਆ ਜਾ ਸਕਦਾ ਹੈ। ਆਈਐੱਲਓ ਨੇ ਮੁੱਢਲੀ ਮੁਲਾਂਕਣ ਰਿਪੋਰਟ ’ਚ ਕੰਮ ਵਾਲੀਆਂ ਥਾਵਾਂ ’ਤੇ ਵਰਕਰਾਂ ਦੀ ਰਾਖੀ, 

ਐਡਮਿੰਟਨ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਅਗਲੇ ਹੁਕਮਾਂ ਤੱਕ ਬੰਦ

ਐਡਮਿੰਟਨ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਦੇ ਚਲਦਿਆਂ ਕੈਨੇਡਾ ਦੀ ਫੈਡਰਲ ਸਰਕਾਰ ਨੇ ਐਡਮਿੰਟਨ ਤੋਂ ਉਡਾਣ ਭਰਨ ਵਾਲੀਆਂ ਇੰਟਰਨੈਸ਼ਨਲ ਏਅਰਲਾਈਨਜ਼ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀਆਂ ਹਨ, ਜਿਸ ਕਰਕੇ ਲੋਕਾਂ ਨੂੰ ਹੁਣ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਹਵਾਈ ਅੱਡੇ ਦੇ ਸੀ.ਈ.ਓ. ਟੌਮ ਰੁਥ ਨੇ ਦੱਸਿਆ ਕਿ ਦੇਸ਼ ਵਿਚ ਕੇਵਲ ਚਾਰ ਹਵਾਈ ਅੱਡੇ ਹੀ ਕੌਮਾਂਤਰੀ ਉਡਾਣਾਂ ਲਈ ਖੁੱਲੇ ਰੱਖੇ ਹਨ | 

ਅਲਬਰਟਾ 'ਚ ਹੰਗਾਮੀ ਹਾਲਤ ਲਾਗੂ

ਕੈਲਗਰੀ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕੋਰੋਨਾ ਵਾਇਰਸ ਦੇ ਫੈਲਾਅ ਕਾਰਨ ਪੈਦਾ ਹੋਈ ਸੰਕਟ ਵਾਲੀ ਸਥਿਤੀ ਨੂੰ ਵੇਖਦਿਆਂ ਸੂਬੇ 'ਚ ਹੰਗਾਮੀ ਹਾਲਤ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ | ਐਲਬਰਟਾ ਪ੍ਰੀਮੀਅਰ ਜੇਸਨ ਕੈਨੀ ਨੇ ਕਿਹਾ ਕਿ ਸੂਬਾ ਵੱਡੇ ਸੰਕਟ ਵਿਚੋਂ ਲੰਘ ਰਿਹਾ ਹੈ | ਐਮਰਜੈਂਸੀ ਲਾਗੂ ਹੋਣ ਮਗਰੋਂ ਪਬਲਿਕ ਹੈਲਥ ਐਕਟ ਤਹਿਤ ਅਧਿਕਾਰੀਆਂ ਨੂੰ ਵਧ ਅਧਿਕਾਰ ਮਿਲ ਗਏ ਹਨ ਅਤੇ ਬਾਰਜ਼, ਨਾਈਟ ਕਲੱਬਜ਼, ਕੈਸੀਨੋਜ਼, 

ਸਿੱਖ ਰਿਸਰਚ ਇੰਸਟੀਟਿਊਟ ਦਾ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਲੋਕ ਅਰਪਣ

ਸੈਕਰਾਮੈਂਟੋ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸਿੱਖ ਰਿਸਰਚ ਇੰਸਟੀਚਿਊਟ' (ਸਿਖ-ਰੀ) ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਦੇ ਪਹਿਲੇ ਸੰਸਕਰਨ 'ਆਸਾ ਕੀ ਵਾਰ' ਦਾ ਲੋਕ-ਅਰਪਨ ਨਾਨਕਸ਼ਾਹੀ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਕੀਤਾ | 'ਸਿਖ-ਰੀ' ਨੂੰ ਆਸ ਹੈ ਕਿ ਇਹ ਨਵਾਂ ਸਾਲ ਸੰਸਾਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਕੀਰਤੀ ਤੇ ਉਸ ਨਾਲ ਸਾਡੇ ਸਬੰਧਾਂ ਦੀ ਇਕ ਨਵੀਂ ਸ਼ੁਰੂਆਤ ਦਾ ਸੰਕੇਤ ਦੇ ਸਕਦਾ ਹੈ | ਤਿੰਨ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਦੀ ਕਲਪਨਾ ਅਜੋਕੀ ਅੰਗਰੇਜ਼ੀ ਅਤੇ ਪੰਜਾਬੀ ਦੇ ਪਾਠਕਾਂ ਨੂੰ ਸ਼ਬਦ-ਗਿਆਨ ਨਾਲ ਜੋੜਨ ਦੇ ਇਕ ਸਾਧਨ ਵਜੋਂ ਕੀਤੀ ਗਈ ਸੀ | ਬੋਰਡ ਆਫ਼ ਡਾਇਰੈਕਟਰਜ਼ ਦੇ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਵਿਦਿਅਕ ਸਰੋਤ ਤਿਆਰ ਕਰਨ ਲਈ 'ਸਿਖ-ਰੀ' ਦੀ 17 ਸਾਲਾਂ ਦੀ ਦਿ੍ੜ ਵਚਨਬੱਧਤਾ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਸ਼ੁਰੂ ਕਰਨ ਦੇ ਜੋਗ ਬਣਾਇਆ ਹੈ | ਤੇਜ਼ੀ ਨਾਲ ਬਦਲ ਰਹੇ ਗਿਆਨ ਦੇ ਵਾਤਾਵਰਨ ਅਨੁਕੂਲ ਬਣਨ ਲਈ 'ਸਿਖ-ਰੀ' ਵਰਗੀਆਂ ਪ੍ਰਮੁੱਖ ਖੋਜ ਸੰਸਥਾਵਾਂ ਵਰਤਮਾਨ ਟੈਕਨਾਲੋਜੀ ਅਤੇ ਸੰਚਾਰ ਦੇ ਸਾਧਨਾਂ ਨੂੰ ਵਰਤੋਂ ਵਿਚ ਲਿਆ ਰਹੀਆਂ ਹਨ | ਸਾਨੂੰ ਉਮੀਦ ਹੈ ਕਿ ਇਹ ਵਿਰਾਸਤੀ ਪ੍ਰਾਜੈਕਟ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਵਿਸ਼ਵ ਵਿਆਪੀ ਪਾਠਕਾਂ ਤੱਕ ਪਹੁੰਚਾਏਗਾ |

ਕੈਨੇਡਾ 'ਚ ਮੌਤਾਂ ਦੀ ਗਿਣਤੀ 7 ਹੋਈ

ਐਬਟਸਫੋਰਡ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕੈਨੇਡਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਅੱਜ 3 ਜਣਿਆਂ ਦੀ ਮੌਤ ਹੋ ਗਈ, ਜਿਸ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 7 ਹੋ ਗਈ ਹੈ | ਇਹ ਮੌਤਾਂ ਵੈਨਕੂਵਰ 'ਚ ਹੋਈਆਂ ਹਨ | ਬਿ੍ਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਐਡਰੀਨ ਡਿਕਸ ਨੇ ਅੱਜ ਸੂਬੇ ਵਿਚ ਸਿਹਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ਦਾ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਤੇ ਬੀਤੇ 24 ਘੰਟਿਆਂ ਵਿਚ 83 ਹੋਰ ਨਵੇਂ ਕੇਸ ਮਿਲੇ ਹਨ, ਜਿਨ੍ਹਾਂ ਨਾਲ ਸੂਬੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 186 ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਜਿਹੜੇ ਤਿੰਨ ਜਣਿਆਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ 2 ਨਾਰਥ ਵੈਨਕੂਵਰ ਦੇ ਲਿਨ ਵੈਲੀ ਕੇਅਰ ਸੈਂਟਰ ਵਿਚ ਰਹਿੰਦੇ ਸਨ, 

ਅਮਰੀਕਾ ਦੇ ਸਾਰੇ 50 ਸੂਬੇ ਪ੍ਰਭਾਵਿਤ-ਮਿ੍ਤਕਾਂ ਦਾ ਅੰਕੜਾ 108 ਤੱਕ ਪਹੁੰਚਿਆ

ਸਿਆਟਲ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕੋਰੋਨਾ ਵਾਇਰਸ ਮਹਾਂਮਾਰੀ ਨਾਲ ਹੁਣ ਅਮਰੀਕਾ ਦੇ ਸਾਰੇ 50 ਸੂਬੇ ਪ੍ਰਭਾਵਿਤ ਹੋ ਗਏ ਹਨ | ਵੈਸਟ ਵਰਜ਼ੀਨੀਆ ਵਿਚ ਪਹਿਲਾ ਮਾਮਲਾ ਸਾਹਮਣੇ ਆਇਆ ਹੈ | ਇਕ ਰਿਪੋਰਟ ਅਨੁਸਾਰ ਨਿਊਯਾਰਕ ਸਿਟੀ ਨੂੰ ਲਾਕ ਡਾਊਨ ਕਰਨ ਬਾਰੇ ਵਿਚਾਰ ਹੋ ਰਿਹਾ ਹੈ | ਇਸੇ ਦੌਰਾਨ ਪੂਰੇ ਅਮਰੀਕਾ 'ਚ ਮੌਤਾਂ ਦਾ ਅੰਕੜਾ 108 ਤੱਕ ਪਹੁੰਚ ਗਿਆ ਹੈ ਜਦਕਿ 6300 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ |

ਪਾਕਿ ਵਿਦੇਸ਼ ਮੰਤਰੀ ਖੁ਼ਦ ਨੂੰ ਅੱਡ ਰੱਖਣਗੇ

ਇਸਲਾਮਾਬਾਦ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਕਿਹਾ ਕਿ ਉਹ ਆਪਣੀ ਹਾਲੀਆ ਚੀਨ ਫੇਰੀ ਦੇ ਮੱਦੇਨਜ਼ਰ ਇਹਤਿਆਤ ਵਜੋਂ ਪੰਜ ਦਿਨ ਖੁ਼ਦ ਨੂੰ ਦੂਜਿਆਂ ਨਾਲ ਅੱਡਰੇ ਰੱਖਣਗੇ। 

ਓਲੰਪਿਕ ਜਿਮਨਾਸਟਿਕ ਟੈਸਟ ਰੱਦ, ਭਲਕੇ ਟੋਕੀਓ ਪੁੱਜੇਗੀ ਮਸ਼ਾਲ

ਟੋਕੀਓ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਟੋਕੀਓ ਓਲੰਪਿਕ ਦੇ ਪ੍ਰਬੰਧਕਾਂ ਨੇ ਅੱਜ ਕਿਹਾ ਕਿ 4 ਅਤੇ 5 ਅਪਰੈਲ ਨੂੰ ਹੋਣ ਵਾਲਾ ਜਿਮਨਾਸਟਿਕ ਟੈਸਟ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਕਿਹਾ ਕਿ ਜਪਾਨ ਜਿਮਨਾਸਟਿਕ ਐੱਸੋਸੀਏਸ਼ਨ ਨੇ ਆਰਟੀਸਟਿਕ ਜਿਮਨਾਸਟਿਕਸ ਆਲ-ਅਰਾਊਂਡ ਵਿਸ਼ਵ ਕੱਪ ਰੱਦ ਕਰ ਦਿੱਤਾ ਹੈ। ਕਰੋਨਾਵਾਇਰਸ ਦੇ ਬਾਵਜੂਦ ਟੋਕੀਓ ਓਲੰਪਿਕ ਦੇ ਪ੍ਰਬੰਧਕਾਂ ਅਤੇ ਆਈਓਸੀ ਨੇ ਵਾਰ-ਵਾਰ ਕਿਹਾ ਹੈ ਕਿ ਓਲੰਪਿਕ ਖੇਡਾਂ 

ਇਰਾਨ: ਇਕ ਦਿਨ ’ਚ 147 ਵਿਅਕਤੀ ਮੌਤ ਦੇ ਮੂੰਹ ਪਏ

ਬਿ੍ਰਸਬੇਨ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਚੀਨ ਤੇ ਇਟਲੀ ਮਗਰੋਂ ਕਰੋਨਾਵਾਇਰਸ ਦੀ ਸਭ ਤੋਂ ਵੱਧ ਮਾਰ ਹੇਠ ਆਏ ਇਰਾਨ ਵਿੱਚ ਇਸ ਮਹਾਮਾਰੀ ਨੇ ਇਕੋ ਦਿਨ ਵਿੱਚ 147 ਲੋਕਾਂ ਨੂੰ ਨਿਗਲ ਲਿਆ ਹੈ। ਇਨ੍ਹਾਂ ਸੱਜਰੀਆਂ ਮੌਤਾਂ ਨਾਲ ਇਰਾਨ ਵਿੱਚ ਵਾਇਰਸ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਗਿਣਤੀ ਵਧ ਕੇ 1135 ਹੋ ਗਈ ਹੈ। ਇਸ ਦੌਰਾਨ ਆਲਮੀ ਪੱਧਰ ’ਤੇ ਮੌਤਾਂ ਦੀ ਗਿਣਤੀ ਅੱਠ ਹਜ਼ਾਰ ਨੂੰ ਟੱਪ ਗਈ ਹੈ। ਪਿਛਲੇ 24 ਘੰਟਿਆਂ ’ਚ ਕੁੱਲ 78,766 ਕੇਸਾਂ ’ਚੋਂ 684 ਵਿਅਕਤੀਆਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਹਨ। ਇਸ ਲਾਗ ਨਾਲ ਪੀੜਤ ਲੋਕਾਂ ਦਾ ਅੰਕੜਾ ਦੋ ਲੱਖ ਨੂੰ ਪੁੱਜ ਗਿਆ ਹੈ। ਖ਼ਬਰ ਏਜੰਸੀ ਏਐੱਫਪੀ ਵੱਲੋਂ ਇਕੱਤਰ ਅੰਕੜਿਆਂ ਮੁਤਾਬਕ ਵਿਸ਼ਵ ਭਰ ਵਿੱਚ 8092 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਯੂਰੋਪ ਤੇ ਏਸ਼ੀਆ ’ਚ ਕ੍ਰਮਵਾਰ 3422 ਤੇ 3384 ਮੌਤਾਂ ਹੋਈਆਂ ਹਨ। ਮੈਡੀਕਲ ਸਟਾਫ਼ ਨੂੰ ਪੜਾਅਵਾਰ ਚੀਨ ਦੇ ਹੁਬੇਈ ਸੂਬੇ ’ਚੋਂ ਹਟਾਉਣ ਦੀਆਂ ਖ਼ਬਰਾਂ ਦਰਮਿਆਨ ਕਰੋਨਾਵਾਇਰਸ ਦਾ ਕੇਂਦਰੀ ਧੁਰਾ ਕਹੇ ਜਾਂਦੇ ਵੂਹਾਨ ਸ਼ਹਿਰ ਵਿੱਚ ਅੱਜ 11 ਵਿਅਕਤੀਆਂ ਦੀ ਜਾਨ ਜਾਂਦੀ ਰਹੀ। ਚੀਨ ਵਿੱਚ ਮੌਤਾਂ ਦਾ ਅੰਕੜਾ 3237 ਹੋ ਗਿਆ ਹੈ। ਚੀਨ ਵਿੱਚ ਕਰੋਨਾ ਪੀੜਤ ਨਵੇਂ ਕੇਸਾਂ ਦੀ ਗਿਣਤੀ ’ਚ ਲਗਾਤਾਰ ਨਿਘਾਰ ਆ ਰਿਹਾ ਹੈ। ਉਧਰ ਆਸਟਰੇਲੀਅਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਵਿਦੇਸ਼ ਯਾਤਰਾ ਨਾ ਕਰਨ ਤੇ ਉਨ੍ਹਾਂ ਸੌ ਤੋਂ ਵੱਧ ਲੋਕਾਂ ਦੇ ਇਕੱਤਰ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਆਸਟਰੇਲੀਆ ’ਚ ਪੀੜਤਾਂ ਦੀ ਗਿਣਤੀ 450 ਨੂੰ ਟੱਪ ਗਈ ਹੈ।

ਉਪ ਰਾਸ਼ਟਰਪਤੀ ਲਈ ਕਿਸੇ ਮਹਿਲਾ ਉਮੀਦਵਾਰ ਦੀ ਚੋਣ ਕਰਾਂਗਾ: ਬਿਡੇਨ

ਵਾਸ਼ਿੰਗਟਨ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੇ ਅੱਜ ਐਲਾਨ ਕੀਤਾ ਕਿ ਜੇਕਰ ਡੈਮੋਕਰੈਟਿਕ ਉਮੀਦਵਾਰ ਵਜੋਂ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਹਾਸਲ ਕਰਨ ਵਿੱਚ ਸਫਲ ਰਹਿੰਦੇ ਹਨ ਤਾਂ ਉਹ ਉਪ ਰਾਸ਼ਟਰਪਤੀ ਵਜੋਂ ਕਿਸੇ ਮਹਿਲਾ ਉਮੀਦਵਾਰ ਦੀ ਚੋਣ ਕਰਨਗੇ।

ਕਰੋਨਾਵਾਇਰਸ: ਆਸਟਰੇਲੀਆ ਵਿਚ ਦੂਜੇ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਇਕਾਂਤ ’ਚ ਰਹਿਣਾ ਹੋਵੇਗਾ

ਮੈਲਬਰਨ/ਐਡੀਲੇਡ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਆਸਟਰੇਲੀਆ ਵਿਚ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਕਿਸੇ ਵੀ ਹੋਰ ਮੁਲਕ ਤੋਂ ਇੱਥੇ ਆ ਰਹੇ ਲੋਕਾਂ ਨੂੰ 14 ਦਿਨਾਂ ਲਈ ਇਕਾਂਤ ਵਿਚ ਰਹਿਣਾ ਹੋਵੇਗਾ ਤਾਂ ਕਿ ਇਹ ਲਾਗ ਅੱਗੇ ਫ਼ੈਲਣ ਤੋਂ ਰੋਕੀ ਜਾ ਸਕੇ। ਪ੍ਰਧਾਨ ਮੰਤਰੀ ਨੇ ਇਸ ਪਾਬੰਦੀ ਨੂੰ ਲੋੜ ਪੈਣ ’ਤੇ ਕਾਨੂੰਨੀ ਤੌਰ ’ਤੇ ਲਾਗੂ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਉੱਧਰ, ਪੰਜਾਬੀ ਭਾਈਚਾਰੇ ਦੇ ਕਈ ਸਮਾਗਮ ਰੱਦ ਜਾਂ ਮੁਲਤਵੀ ਕਰ ਦਿੱਤੇ ਗਏ ਹਨ। ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਵੱਲੋਂ ਹਰ ਸਾਲ ਸ਼ਹਿਰ ਦੇ ਕੇਂਦਰੀ ਚੌਕ ਵਿਚ ਮਨਾਈ ਜਾਂਦੀ ਵਿਸਾਖੀ ਦਾ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਹੈ।

ਆਸਟਰੇਲੀਆ: ਪੀੜਤਾਂ ਦੀ ਗਿਣਤੀ 300 ਤੋਂ ਟੱਪੀ; ਪੰਜ ਜਣਿਆਂ ਦੀ ਮੌਤ

ਐਡੀਲੇਡ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਆਸਟਰੇਲੀਆ ਦੇ ਸਿਹਤ ਵਿਭਾਗ ਅਨੁਸਾਰ ਦੱਖਣੀ ਆਸਟਰੇਲੀਆ ਵਿੱਚ ਕਰੋਨਵਾਇਰਸ ਦੇ 30 ਕੇਸਾਂ ਸਣੇ ਮੁਲਕ ਵਿਚ ਹੁਣ ਤਕ ਕਰੋਨਾਵਾਇਰਸ ਦੇ 305 ਮਾਮਲੇ ਸਾਹਮਣੇ ਆ ਗਏ ਹਨ ਜਦੋਂਕਿ ਪੰਜ ਲੋਕਾਂ ਦੀ ਮੌਤ ਹੋਈ ਹੈ। ਦੱਖਣੀ ਆਸਟਰੇਲੀਆ ਅੰਦਰ ਕੁਝ ਘੰਟਿਆਂ ਵਿੱਚ ਘੱਟੋ-ਘੱਟ 10 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਸਕਾਟਸ ਕਾਲਜ ਦੀ 12 ਸਾਲ ਦੀ ਵਿਦਿਆਰਥਣ, ਜੋ ਯਾਤਰੂ ਮਾਪਿਆਂ ਤੋਂ ਬਿਮਾਰੀ ਦੀ ਸ਼ਿਕਾਰ ਹੋਈ ਹੈ ਅਤੇ ਇਕ ਹਾਈ ਸਕੂਲ ਦੀ ਅਧਿਆਪਕਾ ਸ਼ਾਮਲ ਹੈ।

ਇਜ਼ਰਾਈਲ ਦੇ ਰਾਸ਼ਟਰਪਤੀ ਵਲੋਂ ਫੌਜ ਦੇ ਸਾਬਕਾ ਮੁਖੀ ਨੂੰ ਸਰਕਾਰ ਬਣਾਉਣ ਦਾ ਸੱਦਾ

ਯੇਰੂਸ਼ੱਲਮ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਇਜ਼ਰਾਈਲ ਦੇ ਰਾਸ਼ਟਰਪਤੀ ਰਿਓਵੈਨ ਰਿਵਲਿਨ ਨੇ ਅੱਜ ਫੌਜ ਦੇ ਸਾਬਕਾ ਮੁਖੀ ਬੈਨੀ ਗਾਂਟਜ਼ ਨੂੰ ਅਗਲੀ ਸਰਕਾਰ ਬਣਾਉਣ ਦਾ ਰਸਮੀਂ ਸੱਦਾ ਦਿੱਤਾ ਹੈ। ਇਹ ਸੱਦਾ ਨਵੀਂ ਚੁਣੀ ਗਈ ਪਾਰਲੀਮੈਂਟ ਦੇ 120 ਮੈਂਬਰਾਂ ਵਿਚੋਂ 61 ਵਲੋਂ ਅਗਲੀ ਸਰਕਾਰ ਦੇ ਮੁਖੀ ਵਜੋਂ ਗਾਂਟਜ਼ ਦੇ ਨਾਂ ਦੀ ਸ਼ਿਫਾਰਿਸ਼ ਕੀਤੇ ਜਾਣ ਮਗਰੋਂ ਦਿੱਤਾ ਗਿਆ ਹੈ। ਰਾਸ਼ਟਰਪਤੀ ਦੀ ਪੇਸ਼ਕਸ਼ ਨੂੰ ਮਨਜ਼ੂਰ ਕਰਦਿਆਂ ਗਾਂਟਜ਼ ਨੇ ਅਗਲੇ ਦਿਨਾਂ ਵਿੱਚ ਕੌਮੀ

ਭਾਰਤੀ-ਅਮਰੀਕੀ ਗਰੁੱਪਾਂ ਵੱਲੋਂ ਹੈਲਪਲਾਈਨਾਂ ਸਥਾਪਤ

ਵਾਸ਼ਿੰਗਟਨ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਕਰੋਨਾਵਾਇਰਸ ਦੀ ਮਾਰ ਹੇਠ ਆਏ ਭਾਰਤੀ ਵਿਦਿਆਰਥੀਆਂ ਸਮੇਤ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਸਹਾਇਤਾ ਲਈ ਕਈ ਭਾਰਤੀ-ਅਮਰੀਕੀ ਗਰੁੱਪਾਂ ਨੇ ਅਮਰੀਕਾ ’ਚ ਹੈਲਪਲਾਈਨਾਂ ਸਥਾਪਤ ਕਰਕੇ

ਆਸਟਰੇਲੀਆ ਦੇ ਖੋਜੀਆਂ ਵੱਲੋਂ ਦੋ ਦਵਾਈਆਂ ਲੱਭਣ ਦਾ ਦਾਅਵਾ

ਮੈਲਬਰਨ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਆਸਟਰੇਲੀਆ ਦੇ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਕਰੋਨਾਵਾਇਰਸ ਨਾਲ ਸਿੱਝਣ ’ਚ ਐੱਚਆਈਵੀ ਅਤੇ ਮਲੇਰੀਆ ਦੇ ਰੋਗਾਂ ਲਈ ਵਰਤੀਆਂ ਜਾਂਦੀਆਂ ਦਵਾਈਆਂ ਸਹਾਈ ਹਨ।

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0098037595
Copyright © 2020, Panjabi Times. All rights reserved. Website Designed by Mozart Infotech