ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ / ਯੂਰੋਪ

ਹਲਿੰਗਡਨ ਕੌ ਾਸਲ ਵਲੋਂ ਮਨਾਇਆ 550ਵਾਂ ਪ੍ਰਕਾਸ਼ ਪੁਰਬ

December 11, 2019 04:01 PM

ਲੰਡਨ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹਲਿੰਗਡਨ ਕੌਾਸਲ ਵਲੋਂ ਪੰਜਾਬੀ ਕੌਾਸਲਰਾਂ ਮੈਰਾਥਨ ਦੌੜਾਕ ਜਗਜੀਤ ਸਿੰਘ ਹਰਦੋਫਰੋਲਾ, ਕੌਾਸਲਰ ਮਹਿੰਦਰ ਸਿੰਘ ਬਿਰਹਾ ਤੇ ਜਸਜੋਤ ਸਿੰਘ ਢੋਟ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਤਾਵਰਨ ਸਬੰਧੀ ਦਿੱਤੇ ਉਪਦੇਸ਼ਾਂ ਨੂੰ ਯਾਦ ਕਰਦਿਆਂ ਸਥਾਨਕ ਪਾਰਕ 'ਚ ਇਕ ਬੂਟਾ ਵੀ ਲਗਾਇਆ ਗਿਆ | ਉਪਰੰਤ ਕੌਾਸਲ ਹਾਲ ਵਿਚ ਕਰਵਾਏ ਵਿਸ਼ੇਸ਼ ਸਮਾਗਮ ਵਿਚ ਮੇਅਰ ਡੇਵਿਡ ੲੈਰੋ, ਡਿਪਟੀ ਮੇਅਰ ਤੇਜੀ ਬਾਰਨਸ, ਕੌਾਸਲ ਲੀਡਰ ਰੇਅ ਪੈਡੀਫੁੱਟ, ਦੀਦਾਰ ਸਿੰਘ ਰੰਧਾਵਾ ਸਾਬਕਾ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਆਦਿ ਨੇ ਹਿੱਸਾ ਲਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੇ ਉਪਦੇਸ਼ਾਂ ਬਾਰੇ ਵਿਚਾਰ ਪੇਸ਼ ਕੀਤੇ | ਸਿੱਖ ਕੌਾਸਲਰਾਂ ਵਲੋਂ ਮੇਅਰ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਂਟ ਕੀਤਾ ਗਿਆ, ਤੇ ਮੈਰਾਥਨ ਦੌੜਾਕ ਕੌਾਸਲਰ ਜਗਜੀਤ ਸਿੰਘ ਵਲੋਂ ਮੇਅਰ ਦੀ ਚੈਰਿਟੀ ਲਈ ਇਕੱਤਰ ਕੀਤੀ 4000 ਪੌਾਡ ਦੀ ਰਾਸ਼ੀ ਦਾ ਚੈੱਕ ਵੀ ਦਿੱਤਾ | ਮੇਅਰ ਡੇਵਿਡ ੲੈਰੋ ਨੇ ਚੈਰਿਟੀ ਲਈ ਯੋਗਦਾਨ ਪਾਉਣ ਵਾਲੇ ਕੌਾਸਲਰ ਜਗਜੀਤ ਸਿੰਘ, ਮਹਿੰਦਰ ਸਿੰਘ ਬਿਰਹਾ ਤੇ ਜਸਜੋਤ ਸਿੰਘ ਢੋਟ ਦਾ ਵਿਸ਼ੇਸ਼ ਸਨਮਾਨ ਕੀਤਾ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਤਿੰਨ ਭਾਰਤੀ ਅਧਿਆਪਕ ਆਲਮੀ ਪੁਰਸਕਾਰ ਦੀ ਦੌੜ ਵਿੱਚ

ਲੰਡਨ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਤਿੰਨ ਅਧਿਆਪਕ 10 ਲੱਖ ਡਾਲਰ ਦੇ ਵਰਕੇਅ ਫਾਊਂਡੇਸ਼ਨ ਆਲਮੀ ਅਧਿਆਪਕ ਪੁਰਸਕਾਰ 2020 ਦੀ ਦੌੜ ’ਚ ਸ਼ਾਮਲ ਹਨ। ਉਨ੍ਹਾਂ ਦੇ ਨਾਮ ਮੋਹਰੀ 50 ਅਧਿਆਪਕਾਂ ’ਚ ਸ਼ਾਮਲ ਹਨ। ਰਾਜਸਥਾਨ ਦੇ ਸ਼ਿਕਸ਼ਾ ਨਿਕੇਤਨ ਬੇਅਰਫੁੱਟ ਕਾਲਜ ਦੇ ਸ਼ੁਵਾਜੀਤ ਪੇਅਨੇ, ਸੋਲਾਪੁਰ (ਮਹਾਰਾਸ਼ਟਰ) ਦੇ ਪਰੀਤੇਵਾੜੀ ਦੇ ਜ਼ਿਲ੍ਹਾ ਪ੍ਰੀਸ਼ਦ ਪ੍ਰਾਇਮਰੀ ਸਕੂਲ ਦੇ ਰਣਜੀਤ ਸਿੰਘ ਦਿਸਾਲੇ ਅਤੇ ਦਿੱਲੀ ਦੇ ਐੱਸਆਰਡੀਏਵੀ  

ਕਰੋਨਾਵਾਇਰਸ: ਮੌਤਾਂ ਦੀ ਗਿਣਤੀ 9 ਹਜ਼ਾਰ ਤੋਂ ਪਾਰ

ਪੈਰਿਸ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਮਹਾਮਾਰੀ ਕਰਕੇ ਆਲਮੀ ਪੱਧਰ ’ਤੇ ਮੌਤਾਂ ਦੀ ਗਿਣਤੀ ਨੌਂ ਹਜ਼ਾਰ ਦੇ ਅੰਕੜੇ ਨੂੰ ਪਾਰ ਪਾ ਗਈ ਹੈ। ਹੁਣ ਤਕ ਕੁੱਲ ਆਲਮ ਵਿੱਚ 9,020 ਲੋਕ ਵਾਇਰਸ ਦੀ ਲਾਗ ਕਰਕੇ ਮੌਤ ਦੇ ਮੂੰਹ ਜਾ ਪਏ ਹਨ। ਇਨ੍ਹਾਂ ਵਿੱਚੋਂ ਯੂਰੋਪ ਤੇ ਏਸ਼ੀਆ ਵਿੱਚ ਕ੍ਰਮਵਾਰ 4134 ਤੇ 3416 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਵਿੱਚ 712 ਨਵੀਆਂ ਮੌਤਾਂ ਹੋਣ ਦੀਆਂ ਰਿਪੋਰਟਾਂ ਹਨ ਜਦੋਂਕਿ ਲਾਗ ਨਾਲ ਪੀੜਤ ਕੁੱਲ ਕੇਸਾਂ ਦੀ ਗਿਣਤੀ 2.20 ਲੱਖ ਹੋ ਗਈ ਹੈ। ਇਸ ਦੌਰਾਨ ਚੀਨ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਅੱਜ ਪਹਿਲੀ ਵਾਰ ਕਰੋਨਾਵਾਇਰਸ ਕਰਕੇ ਕੋਈ ਨਵਾਂ ਕੇਸ ਜਾਂ ਮੌਤ ਨਾ ਹੋਣ ਦੀਆਂ ਰਿਪੋਰਟਾਂ ਹਨ। ਹਾਲਾਂਕਿ ਵੂਹਾਨ ਸ਼ਹਿਰ, ਜਿੱਥੋਂ ਇਸ ਘਾਤਕ ਵਾਇਰਸ ਫੈਲਣ ਦੀ ਸ਼ੁਰੂਆਤ ਹੋਈ ਸੀ, ਵਿੱਚ ਅਜੇ ਵੀ 6,636 ਲੋਕ ਹਸਪਤਾਲਾਂ ’ਚ ਦਾਖ਼ਲ ਹਨ। ਇਨ੍ਹਾਂ ਵਿੱਚੋਂ 1809 ਦੀ ਹਾਲਤ ਅਤਿ ਗੰਭੀਰ ਤੇ 465 ਦੀ ਸੰਜੀਦਾ ਹੈ। ਉਂਜ ਲੰਘੇ ਦਿਨ ਚੀਨ ਵਿੱਚ ਅੱਠ ਮੌਤਾਂ ਨਾਲ ਕਰੋਨਾਵਾਇਰਸ ਕਰਕੇ ਮੌਤ ਦੇ ਮੂੰਹ ਪਏ ਲੋਕਾਂ ਦੀ ਗਿਣਤੀ 3245 ਹੋ ਗਈ ਸੀ। ਬੁੱਧਵਾਰ ਨੂੰ ਇਸ ਲਾਗ ਨਾਲ ਪੀੜਤ ਕੇਸਾਂ ਦੀ ਗਿਣਤੀ 80,928 ਸੀ।

ਇਟਲੀ ਦੇ ਲੋਕ ਘਰਾਂ ਅੱਗੇ 'ਰਾਸ਼ਟਰੀ ਝੰਡਾ' ਲਗਾ ਕੇ ਵਧਾ ਰਹੇ ਹਨ ਇਕ ਦੂਜੇ ਦਾ ਹੌਾਸਲਾ

ਇਟਲੀ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ 'ਚ ਭਾਵੇਂ ਕਿ ਕੋਰੋਨਾ ਵਾਇਰਸ ਨੇ ਕਈ ਮਨੁੱਖੀ ਜਾਨਾਂ ਲੈ ਲਈਆਂ ਹਨ ਅਤੇ ਹਜ਼ਾਰਾਂ ਦੀ ਗਿਣਤੀ 'ਚ ਮਰੀਜ਼ ਜ਼ੇਰੇ ਇਲਾਜ ਹਨ, ਪਰ ਫਿਰ ਵੀ ਇਟਾਲੀਅਨ ਲੋਕ ਇਸ ਸੰਕਟ ਦੀ

ਆਸਟ੍ਰੇਲੀਆ ਭਰ 'ਚ ਕੋਰੋਨਾ ਵਾਇਰਸ ਕਰਕੇ ਕੁਝ ਗੁਰਦੁਆਰਾ ਕਮੇਟੀਆਂ ਆਲੋਚਨਾ ਦਾ ਸ਼ਿਕਾਰ

ਬਿ੍ਸਬੇਨ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸੰਸਾਰ 'ਚ ਕੋਰੋਨਾ ਵਾਇਰਸ ਕਰਕੇ ਡਰ ਤੇ ਸਹਿਮ ਦਾ ਮਾਹੌਲ ਵਧਦਾ ਜਾ ਰਿਹਾ ਹੈ | ਇਸ ਅਧੀਨ ਆਸਟ੍ਰੇਲੀਆ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਤੁਰੰਤ ਵਾਪਸ ਪੁੱਜਣ ਦੀ ਅਪੀਲ ਕੀਤੀ ਹੈ | ਆਸਟ੍ਰੇਲੀਆ ਤੋਂ ਚੱਲਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਵੀ ਲਗਪਗ ਬੰਦ ਹੋ ਗਈਆਂ ਹਨ | ਆਸਟ੍ਰੇਲੀਅਨ ਸਰਕਾਰ ਵਲੋਂ 100 ਤੋਂ ਵੱਧ ਵਿਅਕਤੀਆਂ ਦੇ ਇਕ ਇਮਾਰਤ (ਹਾਲ) ਵਿਚ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ 

ਯੂ.ਕੇ. ਸੰਸਦ 'ਚ ਸੰਸਦ ਮੈਂਬਰਾਂ ਨੂੰ ਚੈਂਬਰ ਤੋਂ ਬਾਹਰ ਰਹਿਣ ਲਈ ਕਿਹਾ

ਲੰਡਨ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਯੂ.ਕੇ. ਦੇ ਸੰਸਦ ਮੈਂਬਰਾਂ ਨੂੰ ਸਵਾਲ ਜਵਾਬ ਮੌਕੇ ਚੈਂਬਰ 'ਚੋਂ ਬਾਹਰ ਰਹਿਣ ਲਈ ਕਿਹਾ ਗਿਆ ਹੈ | ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰੀ ਚੀਫ ਵਿੱਪ ਵਲੋਂ ਇਹ ਸਲਾਹ ਦਿੱਤੀ ਗਈ ਹੈ |

ਸਕਾਟਲੈਂਡ ਤੇ ਵੇਲਜ਼ ਦੇ ਸਕੂਲ ਸ਼ੁੱਕਰਵਾਰ ਤੋਂ ਬੰਦ

ਲੰਡਨ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸਕਾਟਲੈਂਡ ਤੇ ਵੇਲਜ਼ ਦੇ ਸਕੂਲ ਸ਼ੁੱਕਰਵਾਰ ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ, ਜਦ ਕਿ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਅੱਜ ਸੰਸਦ ਵਿਚ ਕਿਹਾ ਕਿ ਸਕੂਲ ਜਲਦੀ ਬੰਦ ਕੀਤੇ ਜਾਣਗੇ, 

ਇਟਲੀ 'ਚ ਮਰਨ ਵਾਲਿਆਂ ਦੀ ਗਿਣਤੀ 2158

ਇਟਲੀ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ ਵਿਚ ਕੋਰੋਨਾ ਵਾਇਰਸ ਨਾਲ ਪਿਛਲੇ 2 ਦਿਨਾਂ ਵਿਚ 700 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਨੇ ਲੋਕਾਂ ਨੂੰ ਕੰਬਾ ਕੇ ਰੱਖ ਦਿੱਤਾ ਹੈ, ਜੋ ਹੁਣ ਤੱਕ ਮਰਨ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ।

ਵਿਸਾਖੀ ਨਗਰ ਕੀਰਤਨ ਮੁਲਤਵੀ

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਗਲਾਸਗੋ ਗੁਰਦੁਆਰਾ ਕੌਂਸਲ ਨੇ ਹੰਗਾਮੀ ਮੀਟਿੰਗ ਸੱਦ ਕੇ ਅਪ੍ਰੈਲ ਵਿਚ ਹੋਣ ਵਾਲੇ ਸਾਲਾਨਾ ਨਗਰ ਕੀਰਤਨ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਗੁਰਦੁਆਰਿਆਂ ਵਿਚ ਲੱਗਣ ਵਾਲੀਆਂ ਪੰਜਾਬੀ, ਸਿੱਖੀ, ਕੀਰਤਨ, ਤਬਲਾ, ਗੱਤਕਾ, ਯੋਗਾ, ਈਸੋਲ ਆਦਿ ਦੀਆਂ ਕਲਾਸਾਂ ਨੂੰ ਵੀ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਜਿਨ੍ਹਾਂ ਬੱਚਿਆਂ ਦੀਆਂ ਪ੍ਰੀਖਿਆਵਾਂ ਹੋਣੀਆਂ ਹਨ, ਉਹ ਹੀ ਲਈਆਂ ਜਾਣਗੀਆਂ।

ਕੋਰੋਨਾ ਪੀੜਤਾਂ ਲਈ ਸਿੱਖ ਭਾਈਚਾਰੇ ਵਲੋਂ ਮਦਦ ਦੀ ਪੇਸ਼ਕਸ਼

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕੋਰੋਨਾ ਵਾਇਰਸ ਕਾਰਨ ਘਰਾਂ 'ਚੋਂ ਬਾਹਰ ਨਾ ਆ ਸਕਣ ਵਾਲੇ ਬਜ਼ੁਰਗਾਂ ਜਾਂ ਪੀੜਤਾਂ ਲਈ ਸਿੱਖ ਭਾਈਚਾਰੇ ਵਲੋਂ ਮਦਦ ਲਈ ਹਰ ਸੰਭਵ ਸੇਵਾਵਾਂ ਦੀ ਪੇਸ਼ਕਸ਼ ਕੀਤੀ ਗਈ ਹੈ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਜਨਰਲ 

ਕਰੋਨਾਵਾਇਰਸ: ਕਈ ਯੂਰਪੀ ਮੁਲਕਾਂ ’ਚ ਜਨ-ਜੀਵਨ ਠੱਪ

ਵਾਸ਼ਿੰਗਟਨ,,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਦੇ ਕਹਿਰ ਕਾਰਨ ਯੂਰਪ ਦੇ ਕਈ ਮੁਲਕਾਂ ’ਚ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ। ਫਰਾਂਸ, ਹੰਗਰੀ, ਇਟਲੀ ਅਤੇ ਸਪੇਨ ਸਮੇਤ ਕਈ ਹੋਰ ਮੁਲਕਾਂ ’ਚ ਸਕੂਲ, ਕੈਫੇ ਅਤੇ ਹੋਰ ਕਾਰੋਬਾਰ ਬੰਦ ਕਰ ਦਿੱਤੇ ਗਏ ਹਨ। ਸਪੇਨ ਨੇ ਐਮਰਜੈਂਸੀ ਐਲਾਨੀ ਹੋਈ ਹੈ। ਮੁਲਕ ’ਚ ਕਰਫਿਊ ਵਰਗੇ ਹਾਲਾਤ ਹਨ ਅਤੇ ਲੋਕਾਂ ਨੂੰ ਸਿਰਫ਼ ਖਾਣ-ਪੀਣ ਦੀਆਂ ਵਸਤਾਂ ਲੈਣ ਲਈ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਹੰਗਰੀ ਅਤੇ ਜਰਮਨੀ ਨੇ ਆਪਣੀਆਂ ਸਰਹੱਦਾਂ ਹੋਰ ਮੁਲਕਾਂ ਦੇ ਲੋਕਾਂ ਲਈ ਬੰਦ ਕਰ ਦਿੱਤੀਆਂ ਹਨ। ਅਮਰੀਕਾ ਦੀਆਂ ਏਅਰਲਾਈਨਜ਼ ਨੇ ਯੂਰਪ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਹੈ।

ਕੋਰੋਨਾ ਵਾਇਰਸ: ਸੰਸਾਰ ਭਰ ਵਿੱਚ ਮੌਤਾਂ ਦੀ ਗਿਣਤੀ 6500 ਤੋਂ ਪਾਰ

ਰੋਮ,15 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਰੋਨਾ ਵਾਇਰਸ ਨਾਲ ਇਟਲੀ, ਸਪੇਨ ਅਤੇ ਇਰਾਨ ਵਿੱਚ ਇੱਕੋ ਦਿਨ ਸੌ-ਸੌ ਤੋਂ ਵੱਧ ਮੌਤਾਂ ਹੋਣ ਕਾਰਨ ਸੰਸਾਰ ਭਰ ਵਿੱਚ ਮੌਤਾਂ ਦੀ ਗਿਣਤੀ 6400 ਤੋਂ ਉੱਪਰ ਚਲੀ ਗਈ ਹੈ। ਇਸ ਦੌਰਾਨ ਸੰਸਾਰ ਭਰ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ ਸੋਮਵਾਰ ਸਵੇਰ ਤੱਕ 1,69,357 ਹੋ ਚੁੱਕੀ ਹੈ ਅਤੇ ਮੌਤਾਂ ਦਾ ਅੰਕੜਾ 6500 ਨੂੰ ਟੱਪ ਜਾਣ ਦੇ ਬਾਵਜੂਦ ਅਜੇ ਤੱਕ ਇਸ ਨੂੰ ਰੋਕ ਨਹੀਂ ਲੱਗ ਰਹੀ।

ਮਹਾਰਾਣੀ ਨਾਲ ਗਰਮੀ ਦੀਆਂ ਛੁੱਟੀਆਂ ਮਨਾਏਗਾ ਪ੍ਰਿੰਸ ਹੈਰੀ ਦਾ ਪਰਿਵਾਰ

ਲੰਡਨ,15 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਇੰਗਲੈਂਡ ਦੇ ਰਾਜਕੁਮਾਰ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਇਨ੍ਹਾਂ ਗਰਮੀਆਂ ਵਿਚ ਆਪਣੀ ਬੇਟੀ ਆਰਚੀ ਨੂੰ ਲੈ ਕੇ ਰਾਣੀ ਨੂੰ ਮਿਲਣ ਲਈ ਬਾਲਮੋਰਲ ਜਾਣਗੇ।
‘ਦਿ ਸਨ’ ਅਖ਼ਬਾਰ ਨੇ ‘ਦਿ ਟਾਈਮਜ਼’ ਦੇ ਹਵਾਲੇ ਨਾਲ ਲਿਖਿਆ ਹੈ ਕਿ ਆਰਚੀ ਮਾਊਂਟਬੈਟਨ-ਵਿੰਡਸਰ, ਜੋ ਇਸ ਸਾਲ ਮਈ ਵਿਚ ਇਕ ਸਾਲ ਦੀ ਹੋ ਜਾਵੇਗੀ, ਆਪਣੇ ਮਾਪਿਆਂ ਵੱਲੋਂ ਸੀਨੀਅਰ ਰੋਇਲਜ਼ ਦਾ ਅਹੁਦਾ ਛੱਡਣ ਮਗਰੋਂ ਪਹਿਲੀ ਵਾਰ ਆਪਣੇ ਇੰਗਲੈਂਡ ਦੇ ਟੂਰ ਉੱਤੇ ਆਵੇਗੀ। ਅਜੇ ਉਨ੍ਹਾਂ ਦੇ ਬਾਲਮੋਰਲ ਦੌਰੇ ਬਾਰੇ ਕੁਝ ਨਿਸ਼ਚਿਤ ਨਹੀਂ ਹੈ। ਰਿਪੋਰਟ ਅਨੁਸਾਰ ਰਾਜਕੁਮਾਰ ਹੈਰੀ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪ੍ਰਿੰਸ ਚਾਰਲਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ। 

ਕਰੋਨਾਵਾਇਰਸ: ਵਿਸ਼ਵ ਪੱਧਰ ਭਰ ’ਚ ਮਰਨ ਵਾਲਿਆਂ ਦੀ ਗਿਣਤੀ 6000 ਤੋਂ ਟੱਪੀ

ਪੈਰਿਸ,15 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਨਵੀਂ ਰਿਪੋਰਟ ਅਨੁਸਾਰ ਵਿਸ਼ਵ ਪੱਧਰ ਉੱਤੇ ਮਰਨ ਵਾਲਿਆਂ ਦੀ ਗਿਣਤੀ 6, 036 ਤੋਂ ਟੱਪ ਗਈ ਹੈ। 159,844 ਲੋਕ ਪ੍ਰਭਾਵਿਤ ਹਨ। ਸਪੇਨ ਵਿਚ ਇਸ ਨਾਲ 105 ਲੋਕ ਮਾਰੇ ਗਏ ਹਨ ਤੇ ਚੀਨ ਵਿਚ ਸਭ ਤੋਂ ਵੱਧ 3199 ਮੌਤਾਂ ਹੋਈਆਂ ਹਨ। ਇਰਾਨ ਵਿਚ ਅੱਜ 113 ਜਣਿਆਂ ਦੀ ਮੌਤ ਹੋ ਗਈ ਹੈ। ਇਹ ਇਕ ਦਿਨ ਵਿਚ ਕਰੋਨਾਵਾਇਰਸ ਕਾਰਨ ਹੋਈਆਂ ਸਭ

ਮਹਾਰਾਣੀ ਨੂੰ ਬਕਿੰਘਮ ਪੈਲੇਸ ਤੋਂ ਵਿੰਡਸਰ ਮਹਿਲ ਵਿਚ ਭੇਜਿਆ

ਲੰਡਨ,15 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਕੋਵਿਡ-19 ਕਾਰਨ ਇਕ ਦਿਨ ਵਿਚ ਮੌਤਾਂ ਦੀ ਗਿਣਤੀ 11 ਤੋਂ 21 ਹੋਣ ਮਗਰੋਂ ਇੰਗਲੈਂਡ ਨੇ ਸੁਰੱਖਿਆ ਦੇ ਮੱਦੇਨਜ਼ਰ ਮਹਾਰਾਣੀ ਐਲਿਜ਼ਾਬੈੱਥ ਨੂੰ ਲੰਡਨ ਦੇ ਬਕਿੰਘਮ ਪੈਲੇਸ ਤੋਂ ਵਿੰਡਸਰ ਮਹਿਲ ਵਿਚ ਤਬਦੀਲ ਕਰ ਦਿੱਤਾ ਹੈ।

ਦਵਾਈ ਲੱਭਣ ਵਾਲੀ ਕੰਪਨੀ ਨੂੰ ਜਰਮਨੀ ਵਿਚ ਹੀ ਰੋਕਣ ਦੀ ਕੋਸ਼ਿਸ਼

ਬਰਲਿਨ,15 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਦੀ ਦਵਾਈ ਲੱਭਣ ਵਾਲੀ ਇਕ ਜਰਮਨ ਕੰਪਨੀ ਨੂੰ ਵਾਸ਼ਿੰਗਟਨ ਵੱਲੋਂ ਲਾਲਚ ਦੇ ਕੇ ਆਪਣੀ ਖੋਜ ਅਮਰੀਕਾ ਵਿਚ ਕਰਨ ਦੀ ਕੀਤੀ ਪੇਸ਼ਕਸ਼ ’ਤੇ ਬਰਲਿਨ ਦੇ ਸਿਆਸਤਾਨਾਂ ਨੇ ਇਤਰਾਜ਼ ਜਤਾਇਆ ਹੈ 

ਦੁਨੀਆਂ ਭਰ ’ਚ ਪੰਜ ਹਜ਼ਾਰ ਤੋਂ ਵੱਧ ਮੌਤਾਂ

ਪੈਰਿਸ,13 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਕਾਰਨ ਅੱਜ ਸ਼ਾਮ ਤੱਕ ਦੁਨੀਆਂ ਭਰ ਵਿੱਚ ਮਰਨ ਵਾਲਿਆਂ ਦੀ ਗਿਣਤੀ 5,043 ਹੋ ਗਈ ਹੈ। ਚੀਨ ’ਚ ਹੁਣ ਤੱਕ 3,176, ਇਟਲੀ ’ਚ 1,016 ਤੇ ਇਰਾਨ ’ਚ 514 ਵਿਅਕਤੀਆਂ ਦੀ ਮੌਤ ਹੋਈ ਹੈ।

ਇਟਲੀ 'ਚ 1016 ਮੌਤਾਂ-12462 ਪੀੜਤ

ਮਿਲਾਨ/ਵੀਨਸ (ਇਟਲੀ),12 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਸਰਕਾਰ ਨੇ ਦੇਸ਼ 'ਚ ਕੋਰੋਨਾ ਵਾਇਰਸ ਤੋਂ ਬਚਣ ਲਈ ਜਿਥੇ ਵਿਦੇਸ਼ੀ ਲੋਕਾਂ ਨੂੰ ਜਾਰੀ ਕੀਤੇ ਵੀਜ਼ੇ 15 ਅਪ੍ਰੈਲ ਤੱਕ ਰੱਦ ਕਰ ਦਿੱਤੇ ਹਨ, ਉਥੇ ਹੀ ਇਸ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਆਉਂਦੇ ਸਮੇਂ ਆਪਣੇ ਨਾਲ ਆਪਣਾ ਮੈਡੀਕਲ ਫਿਟਨੈਸ ਸਰਟੀਫਿਕੇਟ ਲਿਆਉਣ ਨੂੰ ਵੀ ਲਾਜ਼ਮੀ ਕਰ ਦਿੱਤਾ ਹੈ, ਜਿਸ ਕਾਰਨ 11 ਮਾਰਚ ਨੂੰ ਇਟਲੀ ਦੀ ਰਾਜਧਾਨੀ 

ਉੱਤਰੀ ਆਇਰਲੈਂਡ ਦੇ ਸਕੂਲ ਕਾਲਜ 29 ਤੱਕ ਬੰਦ

ਲੰਡਨ,12 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਸਰਕਾਰਾਂ ਵੱਡੇ ਇਕੱਠਾਂ, ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰ ਰਹੀਆਂ ਹਨ | ਇਟਲੀ ਤੋਂ ਬਾਅਦ ਨੌਰਦਨ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਊ ਵਾਰਾਦਕਰ ਨੇ ਅੱਜ ਸਕੂਲਾਂ-ਕਾਲਜਾਂ ਅਤੇ ਹੋਰ ਜਨਤਕ ਥਾਵਾਂ ਨੂੰ 13 ਤੋਂ 29 ਮਾਰਚ ਸ਼ਾਮੀ 6 ਵਜੇ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ | ਆਇਰਲੈਂਡ 'ਚ ਕੋਰੋਨਾ ਵਾਇਰਸ ਨਾਲ ਇਕ ਬਜ਼ੁਰਗ ਔਰਤ ਦੀ 

ਲੋੜਵੰਦਾਂ ਲਈ ਗਲਾਸਗੋ ਗੁਰੂ ਘਰ ਵਿਖੇ ਕੰਬਲ ਵੰਡੇ

ਲੰਡਨ,12 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਗਲਾਸਗੋ ਗੁਰਦੁਆਰਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੇਘਰੇ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਸਟਾਟਰ ਹੋਮ ਗੌਵਨ ਨੂੰ 550 ਕੰਬਲ ਦਿੱਤੇ ਗਏ | ਇਸ ਕਾਰਜ ਲਈ ਬਜ਼ੁਰਗਾਂ ਅਤੇ ਬੱਚਿਆਂ ਸਮੇਤ ਸੰਗਤ ਵਲੋਂ ਫੰਡ ਇਕੱਤਰ ਕੀਤਾ ਗਿਆ ਸੀ, ਤਾਂ ਕਿ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਦੁਸਾਂਝ ਨੇ ਦੱਸਿਆ ਕਿ ਹੁਣ ਤੱਕ ਇਨ੍ਹਾਂ ਕੰਬਲਾਂ ਵਿਚੋਂ 350 ਲੋਕਾਂ ਨੂੰ ਵੰਡੇ ਜਾ ਚੁੱਕੇ ਹਨ | 

ਡੇਵਿਡ ਕੈਮਰਨ ਦੇ ਘਰ 'ਤੇ ਅਗਨੀ ਹਮਲਾ

ਲੰਡਨ,12 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਯੂ.ਕੇ. ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਨਿਸ਼ਾਨਾ ਬਣਾਉਂਦਿਆਂ ਬੀਤੀ ਰਾਤ ਇਕ ਘਰ 'ਤੇ ਅਗਨੀ ਹਮਲਾ ਕੀਤਾ ਗਿਆ ਹੈ | ਇਹ ਹਮਲਾ ਘਰ ਦੀ ਖਿੜਕੀ ਰਾਹੀਂ ਕੀਤਾ ਗਿਆ | ਪੁਲਿਸ ਨੇ ਇਸ ਮਾਮਲੇ 'ਚ ਇਕ ਸ਼ੱਕੀ ਨੂੰ ਗਿ੍ਫਤਾਰ ਕੀਤਾ ਹੈ | 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0098034113
Copyright © 2020, Panjabi Times. All rights reserved. Website Designed by Mozart Infotech