ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਰਾਸ਼ਟਰੀ

ਚਾਰ ਮੁਲਜ਼ਮ ਪੁਲੀਸ ਮੁਕਾਬਲੇ ’ਚ ਹਲਾਕ

December 07, 2019 01:06 PM

ਹੈਦਰਾਬਾਦ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨੌਜਵਾਨ ਵੈਟਰਨਰੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਅੱਜ ਸੁਵੱਖਤੇ ਇਥੇ ਪੁਲੀਸ ਨਾਲ ਹੋਏ ਕਥਿਤ ਮੁਕਾਬਲੇ ਦੌਰਾਨ ਮਾਰ ਮੁਕਾਇਆ ਗਿਆ। ਚਾਰੋਂ ਮੁਲਜ਼ਮਾਂ ਨੂੰ 25 ਵਰ੍ਹਿਆਂ ਦੀ ਡਾਕਟਰ ਨਾਲ ਜਬਰ-ਜਨਾਹ ਮਗਰੋਂ ਉਸ ਦੀ ਹੱਤਿਆ ਕਰਕੇ ਸਾੜਨ ਦੇ ਦੋਸ਼ ਹੇਠ 29 ਨਵੰਬਰ ਨੂੰ ਗ੍ਰਿਫ਼ਤਾਰ ਕਰਕੇ ਸੱਤ ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਸੀ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁਕਾਬਲੇ ਦਾ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਹੈਵਾਨੀਅਤ ਦੀ ਇਸ ਘਟਨਾ ਨੇ ਪੂਰੇ ਮੁਲਕ ਨੂੰ 16 ਦਸੰਬਰ 2012 ਦੇ ਸਮੂਹਿਕ ਜਬਰ-ਜਨਾਹ ਅਤੇ ਹੱਤਿਆ ਕੇਸ (ਨਿਰਭਯਾ ਕਾਂਡ) ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਹੈਦਰਾਬਾਦ ’ਚ ਔਰਤ ਨਾਲ ਜਬਰ-ਜਨਾਹ ਮਗਰੋਂ ਪੂਰੇ ਮੁਲਕ ’ਚ ਰੋਸ ਪ੍ਰਦਰਸ਼ਨ ਹੋਏ ਸਨ ਅਤੇ ਦੋਸ਼ੀਆਂ ਨੂੰ ਫੜ ਕੇ ਤੁਰੰਤ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਪੁਲੀਸ ਮੁਤਾਬਕ ਮੁਕਾਬਲਾ ਤੜਕੇ ਪੌਣੇ 6 ਅਤੇ ਸਵਾ 6 ਵਜੇ ਦੇ ਵਿਚਕਾਰ ਹੋਇਆ ਜਦੋਂ 20 ਤੋਂ 24 ਸਾਲ ਦੇ ਮੁਲਜ਼ਮਾਂ ਨੂੰ ਹੈਦਰਾਬਾਦ ਨੇੜੇ ਮੌਕਾ-ਏ-ਵਾਰਦਾਤ ’ਤੇ ਲਿਆਂਦਾ ਗਿਆ ਸੀ ਤਾਂ ਜੋ ਘਟਨਾ ਬਾਬਤ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਪੁਲੀਸ ਨੇ ਕਿਹਾ ਕਿ ਮੁਲਜ਼ਮ ਭਾਵੇਂ ਹਿਰਾਸਤ ’ਚ ਸਨ ਪਰ ਉਨ੍ਹਾਂ ਦੇ ਹੱਥਕੜੀਆਂ ਨਹੀਂ ਲੱਗੀਆਂ ਹੋਈਆਂ ਸਨ। ਸਾਈਬਰਾਬਾਦ ਪੁਲੀਸ ਕਮਿਸ਼ਨਰ ਸੀ ਵੀ ਸਜਨਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਮੁਲਜ਼ਮਾਂ ਨੇ ਉਨ੍ਹਾਂ ਨਾਲ ਆਏ ਪੁਲੀਸ ਮੁਲਾਜ਼ਮਾਂ ਕੋਲੋਂ ਹਥਿਆਰ ਖੋਹ ਕੇ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ ਜਿਸ ਮਗਰੋਂ ਹੋਰ ਪੁਲੀਸ ਵਾਲਿਆਂ ਨੇ ਉਨ੍ਹਾਂ ’ਤੇ ਜਵਾਬੀ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਮੁਹੰਮਦ ਆਰਿਫ਼ ਨੇ ਸਭ ਤੋਂ ਪਹਿਲਾਂ ਗੋਲੀਆਂ ਚਲਾਈਆਂ ਅਤੇ ਵਾਰਦਾਤ ਵਾਲੀ ਥਾਂ ’ਤੇ ਗਈ 10 ਮੈਂਬਰੀ ਪੁਲੀਸ ਟੀਮ ਉਪਰ ਮੁਲਜ਼ਮਾਂ ਨੇ ਪੱਥਰਾਂ ਅਤੇ ਲਾਠੀਆਂ ਨਾਲ ਹਮਲਾ ਕੀਤਾ। ਪੁਲੀਸ ਨੇ ਪਹਿਲਾਂ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਪੁਲੀਸ ਨੇ ਜਵਾਬ ’ਚ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਖੋਹੇ ਗਏ ਹਥਿਆਰ ‘ਅਨਲਾਕ’ ਸਨ। ਪੁਲੀਸ ਕਮਿਸ਼ਨਰ ਮੁਤਾਬਕ ਮੁਲਜ਼ਮਾਂ ਦੇ ਹਮਲੇ ’ਚ ਇਕ ਸਬ-ਇੰਸਪੈਕਟਰ ਅਤੇ ਸਿਪਾਹੀ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦੇ ਸਿਰ ’ਤੇ ਸੱਟਾਂ ਲੱਗੀਆਂ ਹਨ ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ,‘‘ਪੁਲੀਸ ਅਧਿਕਾਰੀਆਂ ਨੇ ਸੰਜਮ ਵਰਤਦਿਆਂ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਗੋਲੀਆਂ ਚਲਾਉਣਾ ਅਤੇ ਹਮਲੇ ਕਰਨਾ ਜਾਰੀ ਰੱਖਿਆ। ਸਾਡੇ ਮੁਲਾਜ਼ਮਾਂ ਨੇ ਆਪਣੀ ਸੁਰੱਖਿਆ ’ਚ ਗੋਲੀਆਂ ਚਲਾਈਆਂ ਤਾਂ ਚਾਰੋਂ ਮੁਲਜ਼ਮ ਮਾਰੇ ਗਏ।’’
ਮੁਕਾਬਲੇ ਦੇ ਵੇਰਵੇ ਦਿੰਦਿਆਂ ਸਜਨਾਰ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਗੁਨਾਹ ਕਬੂਲੇ ਜਾਣ ਮਗਰੋਂ ਉਨ੍ਹਾਂ ਨੂੰ ਵਾਰਦਾਤ ਵਾਲੀ ਥਾਂ ਤੋਂ ਸੈਲਫੋਨ ਅਤੇ ‘ਹੋਰ ਵਸਤਾਂ’ ਬਰਾਮਦ ਕਰਾਉਣ ਲਈ ਲਿਜਾਇਆ ਗਿਆ ਸੀ। ਮੈਡੀਕਲ ਟੀਮ ਮੌਕੇ ’ਤੇ ਪਹੁੰਚੀ ਅਤੇ ਇਕ ਡਾਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮਾਂ ਦਾ ਮਹਿਬੂਬਨਗਰ ਜ਼ਿਲ੍ਹੇ ਦੇ ਹਸਪਤਾਲ ’ਚ ਪੋਸਟਮਾਰਟਮ ਕੀਤਾ ਜਾਵੇਗਾ। ਪੁਲੀਸ ਕਾਰਵਾਈ ਦਾ ਬਚਾਅ ਕਰਦਿਆਂ ਬੰਗਲੂਰੂ ਪੁਲੀਸ ਕਮਿਸ਼ਨਰ ਭਾਸਕਰ ਰਾਓ ਨੇ ਕਿਹਾ ਕਿ ਹਾਲਾਤ ਨੂੰ ਦੇਖਦਿਆਂ ਇਹ ‘ਸਹੀ ਅਤੇ ਸਮੇਂ ਮੁਤਾਬਕ’ ਕਦਮ ਸੀ। ਮੁਕਾਬਲੇ ਵਾਲੀ ਥਾਂ ’ਤੇ ਇਕੱਠੇ ਹੋਏ ਲੋਕਾਂ ਨੇ ਪੁਲੀਸ ਮੁਲਾਜ਼ਮਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਦੇ ਪੱਖ ’ਚ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਕੁਝ ਵਿਅਕਤੀ ਪੁਲੀਸ ਮੁਲਾਜ਼ਮਾਂ ਨੂੰ ਮਠਿਆਈਆਂ ਵੀ ਵੰਡਦੇ ਅਤੇ ਆਤਿਸ਼ਬਾਜ਼ੀ ਚਲਾਉਂਦੇ ਦੇਖੇ ਗਏ। ਮਹਿਲਾ ਦੇ ਪਿਤਾ ਅਤੇ ਧੀ ਨੇ ਕਿਹਾ ਕਿ ਉਹ ਮੁਲਜ਼ਮਾਂ ਦੇ ਮੁਕਾਬਲੇ ਤੋਂ ਖੁਸ਼ ਹਨ ਅਤੇ ਉਨ੍ਹਾਂ ਤਿਲੰਗਾਨਾ ਸਰਕਾਰ ਤੇ ਪੁਲੀਸ ਦਾ ਧੰਨਵਾਦ ਕੀਤਾ। ਪਿਤਾ ਨੇ ਮੀਡੀਆ ਨੂੰ ਦੱਸਿਆ,‘‘ਅਸੀਂ ਟੀਵੀ ’ਤੇ ਮੁਕਾਬਲੇ ਦੀ ਖ਼ਬਰ ਦੇਖੀ। ਅਸੀਂ ਇਸ ਤੋਂ ਖੁਸ਼ ਹਾਂ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ, ਜਿਨ੍ਹਾਂ ਸਾਡਾ ਸਾਥ ਦਿੱਤਾ। ਮੇਰੀ ਧੀ ਦੀ ਆਤਮਾ ਨੂੰ ਹੁਣ ਸ਼ਾਂਤੀ ਮਿਲੇਗੀ।’’ ਪੀੜਤਾ ਦੀ ਭੈਣ ਨੇ ਆਸ ਜਤਾਈ ਕਿ ਇਹ ਮੁਕਾਬਲਾ ਅਜਿਹਾ ਘਿਨਾਉਣਾ ਜੁਰਮ ਕਰਨ ਵਾਲਿਆਂ ਲਈ ਮਿਸਾਲ ਬਣੇਗਾ ਅਤੇ ਉਹ ਡਰਨਗੇ।’’ ਕੌਮੀ ਮਹਿਲਾ ਕਮਿਸ਼ਨ ਮੁਖੀ ਰੇਖਾ ਸ਼ਰਮਾ ਨੇ ਕਿਹਾ ਕਿ ਉਹ ਇਸ ਗੱਲੋਂ ਖੁਸ਼ ਹੈ ਕਿ ਸਾਰੇ ਸਾਜ਼ਿਸ਼ਘਾੜੇ ਮਾਰੇ ਗਏ ਹਨ ਪਰ ਇਨਸਾਫ਼ ਕਾਨੂੰਨ ਰਾਹੀਂ ਹੀ ਹੋਣਾ ਚਾਹੀਦਾ ਹੈ। ਨਿਰਭਯਾ ਦੀ ਮਾਂ ਨੇ ਵੀ ਕਿਹਾ ਹੈ ਕਿ ਪੀੜਤਾ ਨੂੰ ਇਨਸਾਫ਼ ਮਿਲ ਗਿਆ ਹੈ ਜਦਕਿ ਨਿਰਭਯਾ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਮੋਦੀ ਵੱਲੋਂ 22 ਨੂੰ ਦੇਸ਼ ਭਰ ਵਿੱਚ ‘ਜਨਤਾ ਕਰਫਿਊ’ ਦਾ ਸੱਦਾ

ਨਵੀਂ ਦਿੱਲੀ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਕਰੋਨਾਵਾਇਰਸ ਦੇ ਮਹਾਮਾਰੀ ਦਾ ਰੂਪ ਲੈਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁਲਕ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਤਵਾਰ (22 ਮਾਰਚ) ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ‘ਜਨਤਾ ਕਰਫਿਊ’ ਦਾ ਪਾਲਣ ਕਰਨ। ਦੇਸ਼ ਦੇ ਨਾਮ ਵਿਸ਼ੇਸ਼ ਸੰਬੋਧਨ ਦੌਰਾਨ ਸ੍ਰੀ ਮੋਦੀ ਨੇ ਕਿਹਾ,‘‘ਇਹ ਜਨਤਾ ਕਰਫਿਊ ਹੈ ਅਤੇ ਲੋਕ ਖੁਦ ਹੀ ਇਸ ਦਾ ਪਾਲਣ ਕਰਨਗੇ।’’ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਆਖਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ‘ਕਰਫਿਊ’ ਦਾ ਪਾਲਣ ਕਰਦਿਆਂ ਸੜਕਾਂ ’ਤੇ ਨਾ ਜਾਣ ਅਤੇ ਆਪਣੀਆਂ ਸੁਸਾਇਟੀਆਂ ’ਚ ਵੀ ਇਕੱਠੇ ਨਾ ਹੋਣ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਉਹ 22 ਮਾਰਚ ਨੂੰ ਸ਼ਾਮ 5 ਵਜੇ ਆਪਣੇ ਘਰਾਂ ਤੋਂ ਬਾਹਰ ਆ ਕੇ 

ਗੋਗੋਈ ਨੇ ਨਾਅਰੇਬਾਜ਼ੀ ਤੇ ਵਾਕਆਊਟ ਦੌਰਾਨ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਨਵੀਂ ਦਿੱਲੀ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੇ ਸੰਸਦ ’ਚ ਵਿਰੋਧੀ ਧਿਰਾਂ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਅਤੇ ਵਾਕਆਊਟ ਦੌਰਾਨ ਅੱਜ ਰਾਜ ਸਭਾ ਦੇ ਨਾਮਜ਼ਦ ਮੈਂਬਰ ਵਜੋਂ ਹਲਫ਼ ਲਿਆ। ਇਹ ਪਹਿਲੀ ਵਾਰ ਹੈ ਜਦੋਂ ਸਦਨ ਵਿੱਚ ਸਹੁੰ ਚੁੱਕੇ ਜਾਣ ਦੌਰਾਨ ਨਾਅਰੇਬਾਜ਼ੀ ਅਤੇ ਵਾਕਆਊਟ ਹੋਇਆ ਹੈ। ਪਿਛਲੇ ਵਰ੍ਹੇ ਨਵੰਬਰ ਵਿੱਚ ਭਾਰਤ ਦੇ ਚੀਫ ਜਸਟਿਸ ਵਜੋਂ ਸੇਵਾਮੁਕਤ ਹੋਏ 65 ਵਰ੍ਹਿਆਂ ਦੇ ਗੋਗੋਈ ਨੇ ਅੰਗਰੇਜ਼ੀ ਵਿੱਚ ਪ੍ਰਮਾਤਮਾ ਦੇ ਨਾਂ ਦੀ ਸਹੁੰ ਚੁੱਕੀ। ਸਹੁੰ ਚੁੱਕਣ ਲਈ ਜਦੋਂ ਉਨ੍ਹਾਂ ਦਾ ਨਾਂ ਬੋਲਿਆ ਗਿਆ ਤਾਂ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ‘ਸ਼ਰਮ ਕਰੋ’ ਅਤੇ ‘ਸੌਦੇਬਾਜ਼ੀ’

ਨਿਰਭਯਾ ਕੇਸ: ਦੋਸ਼ੀਆਂ ਨੂੰ ਅੱਜ ਟੰਗਿਆ ਜਾਵੇਗਾ ਫਾਹੇ

ਨਵੀਂ ਦਿੱਲੀ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਵਧੀਕ ਸੈਸ਼ਨ ਕੋਰਟ ਮਗਰੋਂ ਦਿੱਲੀ ਹਾਈ ਕੋਰਟ ਨੇ ਨਿਰਭਯਾ ਸਮੂਹਿਕ ਜਬਰ ਜਨਾਹ ਤੇ ਹੱਤਿਆ ਕੇਸ ਦੇ ਦੋਸ਼ੀਆਂ ਦੀ ਮੌਤ ਦੀ ਸਜ਼ਾ ’ਤੇ ਨਜ਼ਰਸਾਨੀ ਦੀ ਮੰਗ ਕਰਦੀ ਪਟੀਸ਼ਨ ’ਤੇ ਕੋਈ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਦੇਰ ਰਾਤ ਪ੍ਰਾਪਤ ਰਿਪੋਰਟਾਂ ਮੁਤਾਬਕ ਦੋਸ਼ੀਆਂ  ਦੇ ਵਕੀਲ ਵੱਲੋਂ ਸਜ਼ਾ ਖ਼ਿਲਾਫ਼ ਸੁਪਰੀਮ ਕੋਰਟ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਨਿਰਭਯਾ ਦੀ ਮਾਂ ਸੁਪਰੀਮ ਕੋਰਟ ਵੱਲ ਰਵਾਨਾ ਹੋ ਗਈ ਸੀ। ਇਸ ਤੋਂ ਪਹਿਲਾਂ ਜਸਟਿਸ ਮਨਮੋਹਨ ਤੇ ਸੰਜੀਵ ਨਰੂਲਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਹਾਲਾਂਕਿ ਦੇਰ ਰਾਤ ਕੀਤੀ ਸੁਣਵਾਈ ਦੌਰਾਨ ਰਹਿਮ ਦੀ ਅਪੀਲ ਦਾਖ਼ਲ ਕਰਨ ਮੌਕੇ ਕੀਤੀ ‘ਬੇਲੋੜੀ ਦੇਰੀ’ ਲਈ ਕਾਫ਼ੀ ਤਲਖ਼ ਟਿੱਪਣੀਆਂ ਕੀਤੀਆਂ। ਚਾਰੇ ਮੁਜਰਮਾਂ ਨੂੰ ਸ਼ੁੱਕਰਵਾਰ ਤੜਕੇ ਸਾਢੇ ਪੰਜ ਵਜੇ ਫਾਹੇ ਟੰਗ ਦਿੱਤਾ ਜਾਵੇਗਾ।

ਸੱਤ ਸਾਲਾਂ ਮਗਰੋਂ ਧੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ: ਆਸ਼ਾ ਦੇਵੀ

ਨਵੀਂ ਦਿੱਲੀ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਨਿਰਭਯਾ ਕੇਸ ਦੇ ਚਾਰ ਦੋਸ਼ੀਆਂ ਵਿੱਚੋਂ ਤਿੰਨਾਂ ਦੀ ਫਾਂਸੀ ਮੁਆਫ਼ੀ ਦੀ ਅਰਜ਼ੀ ਰੱਦ ਕੀਤੇ ਜਾਣ ਮਗਰੋਂ ਪੀੜਤਾ ਦੀ ਮਾਂ ਨੇ ਵੀਰਵਾਰ ਨੂੰ ਕਿਹਾ ਕਿ ਸੱਤ ਸਾਲਾਂ ਮਗਰੋਂ ਉਸ ਦੀ ਧੀ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ

‘ਬਲਾਤਕਾਰੀ ਦੀ ਵਿਧਵਾ ਨਹੀਂ ਅਖਵਾਉਣਾ ਚਾਹੁੰਦੀ’

ਔਰੰਗਾਬਾਦ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਨਿਰਭਯਾ ਕੇਸ ਦੇ ਦੋਸ਼ੀਆਂ ਵਿੱਚੋਂ ਇਕ ਦੋਸ਼ੀ ਅਕਸ਼ੈ ਸਿੰਘ ਦੀ ਪਤਨੀ ਵੱਲੋਂ ਤਲਾਕ ਲੈਣ ਦੀ ਪਾਈ ਪਟੀਸ਼ਨ ’ਤੇ, ਅਦਾਲਤ 24 ਮਾਰਚ ਨੂੰ ਸੁਣਵਾਈ ਕਰੇਗੀ। ਦੋਸ਼ੀ ਦੀ ਪਤਨੀ ਨੇ ਤਲਾਕ ਦੀ ਮੰਗ ਕਰਦਿਆਂ ਕਿਹਾ ਕਿ ਉਹ ਬਲਾਤਕਾਰੀ ਦੀ ਵਿਧਵਾ ਨਹੀਂ ਅਖਵਾਉਣਾ ਚਾਹੁੰਦੀ। ਉਹ ਅਕਸ਼ੈ ਸਿੰਘ ਨਾਲ ਆਖ਼ਰੀ ਵਾਰ ਮੁਲਾਕਾਤ ਕਰਨ ਮਗਰੋਂ ਦਿੱਲੀ ਛੱਡ ਕੇ ਬਿਹਾਰ ਆ ਗਈ ਸੀ। ਇਸੇ ਦੌਰਾਨ ਦੋਸ਼ੀ ਅਕਸ਼ੈ ਸਿੰਘ ਦੀ

ਵਿਦੇਸ਼ੀ ਉਡਾਣਾਂ ਦੀ ਆਮਦ ਰੋਕੀ

ਨਵੀਂ ਦਿੱਲੀ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਕਰੋਨਾਵਾਇਰਸ ਦੀ ਲਾਗ ਨਾਲ ਪੀੜਤ 20 ਸੱਜਰੇ ਕੇਸ ਸਾਹਮਣੇ ਆਉਣ ਨਾਲ ਭਾਰਤ ਵਿੱਚ ਇਸ ਮਹਾਮਾਰੀ ਦੀ ਮਾਰ ਹੇਠ ਆਉਣ ਵਾਲੇ ਕੇਸਾਂ ਦੀ ਗਿਣਤੀ 173 ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਇਨ੍ਹਾਂ ਵਿੱਚ 25 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਇਟਲੀ ਦੇ 17, ਫਿਲਪੀਨਜ਼ ਦੇ ਤਿੰਨ, ਯੂਕੇ ਦੇ ਦੋ ਅਤੇ ਕੈਨੇਡਾ, ਇੰਡੋਨੇਸ਼ੀਆ ਤੇ ਸਿੰਗਾਪੁਰ ਦਾ ਇਕ ਇਕ ਵਿਅਕਤੀ ਸ਼ਾਮਲ ਹੈ। ਪੰਜਾਬ ਵਿੱਚ ਇਕ ਸੱਜਰੀ ਮੌਤ ਨਾਲ ਇਸ ਲਾਗ ਕਰਕੇ ਫੌਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਪਹਿਲੀਆਂ ਤਿੰਨ ਮੌਤਾਂ ਦਿੱਲੀ, ਕਰਨਾਟਕ ਤੇ ਮਹਾਰਾਸ਼ਟਰ ਤੋਂ ਰਿਪੋਰਟ ਹੋਈਆਂ ਸਨ। ਇਸ ਦੌਰਾਨ ਕੇਂਦਰ ਸਰਕਾਰ ਨੇ ਵਿਦੇਸ਼ੀ ਮੁਸਾਫ਼ਰ ਉਡਾਣਾਂ ਦੇ 22 ਮਾਰਚ ਤੋਂ 29 ਮਾਰਚ ਭਾਰਤ ਵਿੱਚ ਦਾਖ਼ਲੇ ’ਤੇ ਰੋਕ ਲਾ ਦਿੱਤੀ ਹੈ। ਇਸ ਦੌਰਾਨ ਦੇਰ ਰਾਤ ਸਿੰਗਾਪੁਰ ਏਅਰਲਾਈਨ ਦਾ ਜਹਾਜ਼ ਫਿਲਪੀਨਜ਼ ’ਚ ਪੜ੍ਹ ਰਹੇ 60 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਮੁੰਬਈ ਪਹੁੰਚਿਆ। ਸਰਕਾਰ ਨੇ ਰੇਲਵੇ ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੂੰ ਰੇਲ ਤੇ ਉਡਾਣਾਂ ਰਾਹੀਂ ਯਾਤਰਾ ’ਤੇ ਦਿੱਤੀ ਜਾਂਦੀ ਰਿਆਇਤੀ ਛੋਟਾਂ ਨੂੰ ਲਾਜ਼ਮੀ ਖ਼ਤਮ ਕਰਨ ਲਈ ਆਖਿਆ ਹੈ। ਵਿਦਿਆਰਥੀਆਂ, ਮਰੀਜ਼ਾਂ ਤੇ ਦਿਵਿਆਂਗਾਂ ਨੂੰ ਹਾਲਾਂਕਿ ਇਨ੍ਹਾਂ ਹੁਕਮਾਂ ਦੇ ਘੇਰੇ ’ਚੋਂ ਬਾਹਰ ਰੱਖਿਆ ਜਾਵੇਗਾ। ਇਹਤਿਆਤੀ ਕਦਮ ਵਜੋਂ ਦਸ ਸਾਲ ਤੋਂ ਘੱਟ ਬੱਚਿਆਂ ਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਕੇਂਦਰ ਨੇ ਸੂਬਾ ਸਰਕਾਰਾਂ ਨੂੰ ਇਕ ਪੱਤਰ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਨਿੱਜੀ ਖੇਤਰ ਦੇ ਮੁਲਾਜ਼ਮਾਂ (ਐਮਰਜੈਂਸੀ ਤੇ ਜ਼ਰੂਰੀ ਸੇਵਾਵਾਂ ਲਈ ਕੰਮ ਕਰਦੇ ਮੁਲਾਜ਼ਮਾਂ ਨੂੰ ਛੱਡ ਕੇ) ਨੂੰ ਘਰੋਂ ਕੰਮ ਕਰਨ ਲਈ ਆਖਣ। ਵੱਡੇ ਇਕੱਠਾਂ ਨੂੰ ਘਟਾਉਣ ਦੇ ਇਰਾਦੇ ਨਾਲ ਗਰੁੱਪ ‘ਬੀ’ ਤੇ ‘ਸੀ’ ਵਰਗ ਦੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਹਫ਼ਤਾ ਹਫ਼ਤਾ ਬਦਲ ਕੇ ਦਫ਼ਤਰ ਆਉਣ ਅਤੇ ਸਾਰੇ ਮੁਲਾਜ਼ਮਾਂ ਲਈ ਕੰਮ ਘੰਟੇ ਵੰਡਣ ਦੀ ਹਦਾਇਤ ਵੀ ਕੀਤੀ ਗਈ ਹੈ।

ਮੱਧ ਪ੍ਰਦੇਸ਼: ਸਪੀਕਰ ਨੇ 16 ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕੀਤੇ

ਭੁਪਾਲ/ਨਵੀਂ ਦਿੱਲੀ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਮੱਧ ਪ੍ਰਦੇਸ਼ ਵਿੱਚ ਜਾਰੀ ਸਿਆਸੀ ਸੰਕਟ ਦਰਮਿਆਨ ਵੀਰਵਾਰ ਦੇਰ ਰਾਤ ਸੂਬਾਈ ਅਸੈਂਬਲੀ ਦੇ ਸਪੀਕਰ ਐੱਨ.ਪੀ.ਪ੍ਰਜਾਪਤੀ ਨੇ ਸਾਬਕਾ ਕਾਂਗਰਸੀ ਆਗੂ ਜਿਓਤਿਰਦਿੱਤਿਆ ਸਿੰਧੀਆ ਦੇ ਹਮਾਇਤੀ 16 ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕਰ ਲਏ ਹਨ। ਇਸ ਤੋਂ ਪਹਿਲਾਂ ਅੱਜ ਦਿਨੇ ਸੁਪਰੀਮ ਕੋਰਟ ਨੇ ਸਪੀਕਰ ਨੂੰ ਤਾਕੀਦ ਕੀਤੀ ਸੀ ਕਿ ਉਹ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦ ਕੇ ਸ਼ੁੱਕਰਵਾਰ ਸ਼ਾਮ ਪੰਜ ਵਜੇ ਤਕ ਭਰੋਸੇ ਦਾ ਵੋਟ ਹਾਸਲ ਕਰਨ ਦੇ ਅਮਲ ਨੂੰ ਮੁਕੰਮਲ ਕਰਨ। ਜਿਨ੍ਹਾਂ 16 ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕੀਤੇ ਗਏ ਹਨ, ਉਹ ਸਾਰੇ ਬੰਗਲੌਰ ਦੇ ਰਿਜ਼ੌਰਟ ’ਚ ਠਹਿਰੇ ਹੋਏ ਹਨ। ਸਪੀਕਰ ਨੇ ਕਿਹਾ ਕਿ ਇਨ੍ਹਾਂ 

ਕਰੋਨਾਵਾਇਰਸ: ਜੰਮੂ ਕਸ਼ਮੀਰ ਵਿੱਚ 4ਜੀ ਲਈ ਫਾਰੂਕ ਵਲੋਂ ਮੋਦੀ ਨੂੰ ਪੱਤਰ

ਸ੍ਰੀਨਗਰ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਨੈਸ਼ਨਲ ਕਾਨਫਰੰਸ ਦੇ ਮੁਖੀ ਅਤੇ ਸ੍ਰੀਨਗਰ ਤੋਂ ਸੰਸਦ ਮੈਂਬਰ ਫਾਰੂਕ ਅਬਦੁੱਲਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਜੰਮੂ-ਕਸ਼ਮੀਰ ਵਿੱਚ ਤੁਰੰਤ 4ਜੀ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਲਈ ਆਖਿਆ ਹੈ। ਸੱਤ ਮਹੀਨਿਆਂ ਦੀ ਨਜ਼ਰਬੰਦੀ ਮਗਰੋਂ ਪਿਛਲੇ ਹਫ਼ਤੇ ਰਿਹਾਅ ਕੀਤੇ ਗਏ ਅਬਦੁੱਲਾ ਨੇ ਪੱਤਰ ਵਿੱਚ ਲਿਖਿਆ, ‘‘ਜਿਵੇਂ ਤੁਸੀਂ ਜਾਣਗੇ ਹੋ ਕਿ ਕਸ਼ਮੀਰ ਵਿੱਚ ਬੀਤੇ ਦਿਨ ਕਰੋਨਾਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ, ਜਿਸ ਕਾਰਨ ਪ੍ਰਸ਼ਾਸਨ ਵਲੋਂ ਵਾਦੀ ਦੇ ਵੱਡੇ ਹਿੱਸੇ ਨੂੰ ਬੰਦ ਕਰ ਦਿੱਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਅਤੇ ਵਿਦਿਆਰਥੀਆਂ ਦਾ ਤਾਂ 5 ਅਗਸਤ, 2019 ਤੋਂ ਬਾਅਦ ਲਾਈਆਂ ਪਾਬੰਦੀਆਂ ਕਾਰਨ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ ਅਤੇ ਹੁਣ ਮੁੜ ਉਨ੍ਹਾਂ ਨੂੰ ਪਾਬੰਦੀਆਂ ਝੱਲਣੀਆਂ ਪੈਣਗੀਆਂ। ਉਨ੍ਹਾਂ ਪੱਤਰ ਵਿੱਚ ਕਿਹਾ, ‘‘ਲੋਕਾਂ ਨੂੰ ਘਰਾਂ ਤੋਂ ਕੰਮ/ਪੜ੍ਹਾਈ ਕਰਨ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਪਰ 2ਜੀ ਇੰਟਰਨੈੱਟ ਸਪੀਡ ਅਤੇ ਕੇਵਲ ਲੈਂਡਲਾਈਨ ਇੰਟਰਨੈੱਟ ਸੇਵਾ ਨਾਲ ਅਜਿਹਾ ਕਰਨਾ ਅਸੰਭਵ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਜੰਮੂ ਕਸ਼ਮੀਰ ਵਿੱਚ ਤੁਰੰਤ 4ਜੀ ਇੰਟਰਨੈੱਟ ਸੇਵਾ ਬਹਾਲ ਕੀਤੀ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਘੱਟ ਹੋ ਸਕਣ।’’

ਫ਼ੌਜ ’ਚ ਕਰੋਨਾਵਾਇਰਸ ਦਾ ਪਹਿਲਾ ਕੇਸ

ਨਵੀਂ ਦਿੱਲੀ/ਸ੍ਰੀਨਗਰ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਵਿਚ ਕਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ ਅੱਜ 151 ਹੋ ਗਈ ਹੈ। ਮੁਲਕ ਦੇ ਵੱਖ-ਵੱਖ ਹਿੱਸਿਆਂ ’ਚੋਂ ਕਈ ਨਵੇਂ ਕੇਸ ਰਿਪੋਰਟ ਹੋਏ ਹਨ। ਕੁੱਲ ਮਾਮਲਿਆਂ ’ਚ 25 ਵਿਦੇਸ਼ੀ ਨਾਗਰਿਕ ਵੀ ਹਨ। ਦਿੱਲੀ, ਕਰਨਾਟਕ ਤੇ ਮਹਾਰਾਸ਼ਟਰ ਵਿਚ ਹੁਣ ਤੱਕ ਤਿੰਨ ਮੌਤਾਂ ਹੋਈਆਂ ਹਨ। ਭਾਰਤੀ ਫ਼ੌਜ ’ਚ ਕਰੋਨਾਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਲੱਦਾਖ ਸਕਾਊਟ ਰੈਜੀਮੈਂਟ ਦਾ 34 ਸਾਲਾ ਜਵਾਨ ਲੇਹ ਵਿਚ ਵਾਇਰਸ ਤੋਂ ਪੀੜਤ ਹੈ। ਜਵਾਨ ਲੇਹ ਦੇ ਚੂਹੋਟ ਪਿੰਡ ਦਾ ਵਾਸੀ ਹੈ। ਉਸ ਨੂੰ ਹੁਣ ਹਸਪਤਾਲ ਵਿਚ ਵੱਖ ਕਰ ਕੇ ਰੱਖਿਆ ਜਾ ਰਿਹਾ ਹੈ। ਉਸ ਦੇ ਪਿਤਾ ਇਰਾਨ ਤੋਂ ਧਾਰਮਿਕ ਯਾਤਰਾ ਤੋਂ ਪਰਤੇ ਹਨ। ਉਹ ਏਅਰ ਇੰਡੀਆ ਦੀ ਉਡਾਨ ਰਾਹੀਂ 20 ਫਰਵਰੀ ਨੂੰ ਪਰਤੇ ਸਨ ਤੇ ਕੋਵਿਡ-19 ਦੇ ਟੈਸਟ ’ਚ ਪਾਜ਼ੇਟਿਵ ਪਾਏ ਗਏ ਹਨ। ਜਵਾਨ ਦੇ ਪਿਤਾ ਨੂੰ ਲੱਦਾਖ ’ਚ ਇਕਾਂਤ ਵਿਚ ਰੱਖਿਆ ਗਿਆ ਸੀ। ਉਹ ਪਰਿਵਾਰਕ ਮੈਂਬਰਾਂ ਨੂੰ ਮਿਲੇ ਸਨ। ਹੁਣ ਜਵਾਨ ਦੀ ਭੈਣ, ਪਤਨੀ ਤੇ ਦੋ ਬੱਚਿਆਂ ਨੂੰ ਵੀ ਵੱਖ ਕਰ ਕੇ ਰੱਖਿਆ ਜਾ ਰਿਹਾ ਹੈ। ਉਸ ਦੇ ਸੰਪਰਕ ਵਿਚ ਆਏ ਹੋਰਨਾਂ ਨੂੰ ਵੀ ਵੱਖਰਾ ਰੱਖਿਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਨੇ ਸਟੀਕ ਗਿਣਤੀ ਨਹੀਂ ਦੱਸੀ।

ਬੰਗਲੂਰੂ ’ਚ ਦਿਗਵਿਜੈ ਸਿੰਘ ਨੂੰ ਹਿਰਾਸਤ ’ਚ ਲਿਆ

ਬੰਗਲੂਰੂ/ਭੁਪਾਲ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ ਅੱਜ ਕਰਨਾਟਕ ਦੀ ਰਾਜਧਾਨੀ ਬੰਗਲੂਰੂ ’ਚ ਤਬਦੀਲ ਹੋ ਗਿਆ। ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਚੋਣਾਂ ’ਚ ਉਮੀਦਵਾਰ ਦਿਗਵਿਜੈ ਸਿੰਘ ਬਾਗ਼ੀ ਵਿਧਾਇਕਾਂ ਨੂੰ ਮਨਾਉਣ ਲਈ ਅੱਜ ਇਥੇ ਪੁੱਜੇ ਪਰ ਇਨ੍ਹਾਂ ਵਿਧਾਇਕਾਂ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਦਿਗਵਿਜੈ ਸਿੰਘ ਜਦੋਂ ਰਿਜ਼ੌਰਟ ਨੇੜੇ ਪੁੱਜੇ ਤਾਂ ਉਨ੍ਹਾਂ ਉਥੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵਿਧਾਇਕਾਂ ਨਾਲ ਮੁਲਾਕਾਤ ਨਹੀਂ ਕਰਨ ਦੇ ਰਹੀ ਹੈ। ਪੁਲੀਸ ਨੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਹਿਰਾਸਤ ’ਚ ਲੈਣ ਮਗਰੋਂ ਛੱਡ ਦਿੱਤਾ। ਦਿਗਵਿਜੈ ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸ ਵਿਧਾਇਕਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਨਾਲ ਮੁਲਾਕਾਤ ਦੀ ਜੇਕਰ ਇਜਾਜ਼ਤ ਨਾ ਦਿੱਤੀ ਗਈ ਤਾਂ ਉਹ ‘ਭੁੱਖ ਹੜਤਾਲ’ ’ਤੇ ਬੈਠ ਜਾਣਗੇ। ਉਨ੍ਹਾਂ ਨਾਲ ਕਰਨਾਟਕ ਕਾਂਗਰਸ ਦੇ ਮੁਖੀ ਡੀ ਕੇ ਸ਼ਿਵਕੁਮਾਰ ਵੀ ਸਨ। 

ਗੋਗੋਈ ਦੀ ਰਾਜ ਸਭਾ ਮੈਂਬਰੀ ਰੋਕਣ ਲਈ ਮਧੂ ਕਿਸ਼ਵਰ ਵੱਲੋਂ ਸੁਪਰੀਮ ਕੋਰਟ ਦਾ ਰੁਖ਼

ਨਵੀਂ ਦਿੱਲੀ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤੇ ਜਾਣ ’ਤੇ ਰੋਕ ਲਗਾਉਣ ਲਈ ਮਨੁੱਖੀ ਅਧਿਕਾਰ ਸੰਸਥਾ ‘ਮਾਨੁਸ਼ੀ’ ਦੀ ਬਾਨੀ ਮਧੂ ਕਿਸ਼ਵਰ ਨੇ ਸੁਪਰੀਮ ਕੋਰਟ ’ਚ ਅੱਜ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨ ’ਚ ਕਿਸ਼ਵਰ ਨੇ ਕਿਹਾ ਕਿ ਉਹ ਜਸਟਿਸ ਗੋਗੋਈ ਨੂੰ ਰਾਜ ਸਭਾ ਮੈਂਬਰ ਨਿਯੁਕਤ ਕਰਨ ਤੋਂ ਦੁਖੀ ਹੈ ਕਿਉਂਕਿ ਇਸ ਫ਼ੈਸਲੇ ਨਾਲ ਨਿਆਂਪਾਲਿਕਾ ਦੀ ਆਜ਼ਾਦੀ ਅਤੇ ਭਰੋਸੇਯੋਗਤਾ ’ਤੇ ਸਵਾਲ ਖੜ੍ਹਾ ਹੋ ਗਿਆ ਹੈ। 

ਇਰਾਨ ’ਚ ਫਸੇ 255 ਭਾਰਤੀ ਕਰੋਨਾਵਾਇਰਸ ਦੀ ਮਾਰ ਹੇਠ

ਨਵੀਂ ਦਿੱਲੀ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸਰਕਾਰ ਨੇ ਅੱਜ ਲੋਕ ਸਭਾ ਵਿੱਚ ਇਕ ਲਿਖਤੀ ਜਵਾਬ ਵਿੱਚ ਮੰਨਿਆ ਕਿ ਵਿਦੇਸ਼ ਗਏ 276 ਦੇ ਕਰੀਬ ਭਾਰਤੀ ਕਰੋਨਾਵਾਇਰਸ ਦੀ ਮਾਰ ਹੇਠ ਹਨ। ਇਨ੍ਹਾਂ ਵਿੱਚੋਂ 255 ਭਾਰਤੀ ਨਾਗਰਿਕ ਇਰਾਨ ਜਦੋਂਕਿ 12 ਯੂਏਈ ਤੇ ਪੰਜ ਇਟਲੀ ਵਿੱਚ ਹਨ। ਹਾਂਗ ਕਾਂਗ, ਕੁਵੈਤ, ਰਵਾਂਡਾ ਤੇ ਸ੍ਰੀਲੰਕਾ ਵਿੱਚ ਇਕ ਇਕ ਭਾਰਤੀ ਨਾਗਰਿਕ ਮਹਾਮਾਰੀ ਦੀ ਲਾਗ ਨਾਲ ਪੀੜਤ ਹੈ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਇਕ ਵੱਖਰੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਯੂਏਈ ਵਿੱਚ ਅੱਠ ਭਾਰਤੀ ਨਾਗਰਿਕਾਂ ਨੂੰ ਆਇਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਸਰਕਾਰ ਕੋਲ ਮੌਜੂਦ ਜਾਣਕਾਰੀ ਮੁਤਾਬਕ ਇਰਾਨ ਵਿੱਚ ਇਸ ਵੇਲੇ 6000 ਤੋਂ ਵੱਧ ਭਾਰਤੀ ਨਾਗਰਿਕ ਹਨ। ਮੁਰਲੀਧਰਨ ਨੇ ਕਿਹਾ ਕਿ ਇਰਾਨ ਵਿੱਚ ਮੌਜੂਦ ਭਾਰਤੀਆਂ ’ਚ 1100 ਦੇ ਕਰੀਬ ਯਾਤਰੂ ਵੀ ਹਨ, ਜੋ ਮੁੱਖ ਤੌਰ ’ਤੇ ਲੱਦਾਖ, ਜੰਮੂ ਤੇ ਕਸ਼ਮੀਰ ਅਤੇ ਮਹਾਰਾਸ਼ਟਰ ਨਾਲ ਸਬੰਧਤ ਹਨ। ਇਨ੍ਹਾਂ ਵਿੱਚ 300 ਦੇ ਕਰੀਬ ਵਿਦਿਆਰਥੀ

ਦੁੱਤੀ ਲਈ ਯੂਰੋਪੀ ਟੂਰਨਾਮੈਂਟ ਦੇ ਦਰਵਾਜ਼ੇ ਬੰਦ

ਨਵੀਂ ਦਿੱਲੀ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੀ ਫਰਾਟਾ ਦੌੜਾਕ ਦੁੱਤੀ ਚੰਦ ਲਈ ਓਲੰਪਿਕ ਦੀ ਟਿਕਟ ਕਟਾਉਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਉਸ ਨੂੰ ਯਾਤਰਾ ਪਾਬੰਦੀਆਂ ਕਾਰਨ ਜਰਮਨੀ ਵਿੱਚ ਅਭਿਆਸ-ਕਮ-ਟੂਰਨਾਮੈਂਟਾਂ ’ਚ ਹਿੱਸਾ ਲੈਣ ਵਿੱਚ ਸਮੱਸਿਆ ਆ ਰਹੀ ਹੈ। ਦੁੱਤੀ ਨੇ ਜਰਮਨੀ ਵਿੱਚ 2 ਮਾਰਚ ਤੋਂ ਓਲੰਪਿਕ ਕੁਆਲੀਫਾਇਰਜ਼ ਵਿੱਚ ਹਿੱਸਾ ਲੈਣਾ ਸੀ, ਪਰ ਵੀਜ਼ਾ ਅਤੇ ਸਪਾਂਸਰਸ਼ਿਪ ਮਿਲਣ ਦੇ ਬਾਵਜੂਦ ਉਹ ਕਰੋਨਾਵਾਇਰਸ ਕਾਰਨ ਜਾ ਨਹੀਂ ਸਕੀ।

ਉਮਰ ਅਬਦੁੱਲਾ ਦੀ ਰਿਹਾਈ ਬਾਰੇ ਕੇਂਦਰ ਤੋਂ ਜਵਾਬ ਤਲਬ

ਨਵੀਂ ਦਿੱਲੀ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਰਿਹਾਈ ਬਾਰੇ ਅਗਲੇ ਹਫ਼ਤੇ ਤੱਕ ਜਾਣਕਾਰੀ ਦੇਣ ਲਈ ਆਖਿਆ ਹੈ। ਦੱਸਣਯੋਗ ਹੈ ਕਿ ਉਮਰ ਅਬੁਦੱਲਾ ਪਿਛਲੇ ਵਰ੍ਹੇ ਅਗਸਤ ਵਿੱਚ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਮਗਰੋਂ ਨਜ਼ਰਬੰਦ ਹੈ। ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਐੱਮ.ਆਰ. ਸ਼ਾਹ ਨੇ ਕੇਂਦਰ ਸਰਕਾਰ ਦੇ ਵਕੀਲ ਨੂੰ ਕਿਹਾ ਕਿ ਜੇਕਰ ਅਬਦੁੱਲਾ ਨੂੰ ਜਲਦੀ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਉਸ ਦੀ ਭੈਣ ਸਾਰਾ ਅਬਦੁੱਲਾ ਪਾਇਲਟ ਵਲੋਂ ਉਸ ਦੀ ਨਜ਼ਰਬੰਦੀ ਖ਼ਿਲਾਫ਼ ਪਾਈ ਪਟੀਸ਼ਨ ’ਤੇ ਸੁਣਵਾਈ ਤਰਜੀਹ ਦੇ ਆਧਾਰ ’ਤੇ ਕੀਤੀ ਜਾਵੇਗੀ।

ਫ਼ੌਜ ਵੱਲੋਂ ਜਵਾਨਾਂ ਦੀ ਜਾਂਚ, ਭਰਤੀ ਅਤੇ ਹੋਰ ਪ੍ਰੀਖਿਆਵਾਂ ’ਤੇ ਰੋਕ

ਨਵੀਂ ਦਿੱਲੀ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਫ਼ੌਜ ਨੇ ਅੱਜ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਜਿਹੜੇ ਜਵਾਨ ਛੁੱਟੀ ਤੋਂ ਪਰਤ ਰਹੇ ਹਨ, ਉਨ੍ਹਾਂ ਦੀ ਬੁਖ਼ਾਰ-ਖੰਘ ਵਰਗੇ ਲੱਛਣ ਮਿਲਣ ’ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗ਼ੈਰ-ਜ਼ਰੂਰੀ ਦੌਰੇ ਤੇ ਕਾਨਫ਼ਰੰਸਾਂ ਵੀ ਰੱਦ ਕੀਤੀਆਂ ਜਾ ਰਹੀਆਂ ਹਨ। ਫ਼ੌਜ ਮੁਤਾਬਕ ਕਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਫ਼ੌਜ ਨੇ ਪੂਰੇ ਮੁਲਕ ਵਿਚ ਭਰਤੀਆਂ

ਜੰਮੂ ਕਸ਼ਮੀਰ ਨੇ ਏਨਾ ਸ਼ਾਂਤਮਈ ਸਮਾਂ ਕਦੇ ਨਹੀਂ ਦੇਖਿਆ: ਜੀਤੇਂਦਰ ਸਿੰਘ

ਨਵੀਂ ਦਿੱਲੀ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਜੰਮੂ ਕਸ਼ਮੀਰ ਵਿੱਚੋਂ ਪਿਛਲੀ ਅਗਸਤ ਵਿੱਚ ਧਾਰਾ 370 ਹਟਾਏ ਜਾਣ ਮਗਰੋਂ ਇਸ ਅਤਿਵਾਦ ਪ੍ਰਭਾਵਿਤ ਖੇਤਰ ਨੇ ਅੱਠ ਮਹੀਨਿਆਂ ਦਾ ਏਨਾ ਸ਼ਾਂਤਮਈ ਸਮਾਂ ਪਹਿਲਾਂ ਕਦੇ ਨਹੀਂ ਦੇਖਿਆ। ਜੰਮੂ ਕਸ਼ਮੀਰ ਦੇ ਬਜਟ ਬਾਰੇ ਚਰਚਾ ਦੌਰਾਨ ਬੋਲਦਿਆਂ ਉਨ੍ਹਾਂ ਵਿਕਾਸ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਧਾ ਕੇਂਦਰ ਸਰਕਾਰ ਅਧੀਨ ਲਿਆਂਦੇ ਜਾਣ ਮਗਰੋਂ ਖੇਤਰ ਵਿੱਚ ਨਵੇਂ ਸੁਫ਼ਨੇ ਅਤੇ ਉਮੀਦਾਂ ਉੱਭਰੀਆਂ ਹਨ। ਵਿਰੋਧੀ ਧਿਰਾਂ ਦੇ ਮੈਂਬਰਾਂ ਵਲੋਂ ਮੋਦੀ ਸਰਕਾਰ ’ਤੇ ਸਿਆਸੀ ਆਗੂਆਂ (ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ) ਦੀ ਨਜ਼ਰਬੰਦੀ ਖ਼ਿਲਾਫ਼ ਕੀਤੇ ਜਾ ਰਹੇ ਹਮਲਿਆਂ ਦੌਰਾਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 40 ਹਜ਼ਾਰ ਲੋਕਾਂ ਦੀ ਫ਼ਿਕਰ ਨਹੀਂ ਹੈ, ਜਿਨ੍ਹਾਂ ਨੇ ਪਿਛਲੇ 30 ਸਾਲਾਂ ਦੌਰਾਨ ਅਤਿਵਾਦ ਕਾਰਨ ਆਪਣੀਆਂ ਜਾਨਾਂ ਗੁਆਈਆਂ ਹਨ, ਬਲਕਿ ਕੇਵਲ ਦੋ-ਤਿੰਨ ਪਰਿਵਾਰਾਂ ਦੀ ਚਿੰਤਾ ਹੈ। 

ਮੱਧ ਪ੍ਰਦੇਸ਼: ਬਾਗ਼ੀ ਵਿਧਾਇਕਾਂ ਨੂੰ ਜੱਜਾਂ ਦੇ ਚੈਂਬਰ ’ਚ ਪੇਸ਼ ਕਰਨ ਦੀ ਤਜਵੀਜ਼ ਠੁਕਰਾਈ

ਨਵੀਂ ਦਿੱਲੀ,18 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਕਾਂਗਰਸ ਦੇ ਬਾਗ਼ੀ ਵਿਧਾਇਕਾਂ ਨੂੰ ਜੱਜਾਂ ਦੇ ਚੈਂਬਰ ’ਚ ਪੇਸ਼ ਕਰਨ ਦੀ ਤਜਵੀਜ਼ ਨੂੰ ਨਕਾਰਦਿਆਂ ਟਿੱਪਣੀ ਕੀਤੀ ਕਿ ਵਿਧਾਨ ਸਭਾ ’ਚ ਜਾਣਾ ਜਾਂ ਨਹੀਂ ਜਾਣਾ, ਉਨ੍ਹਾਂ ਵਿਧਾਇਕਾਂ ’ਤੇ ਨਿਰਭਰ ਹੈ ਪਰ ਉਨ੍ਹਾਂ ਨੂੰ ਬੰਦੀ ਬਣਾ ਕੇ ਨਹੀਂ ਰੱਖਿਆ ਜਾ ਸਕਦਾ ਹੈ। ਜਸਟਿਸ ਡੀ ਵਾਈ ਚੰਦਰਚੂੜ ਅਤੇ ਹੇਮੰਤ ਗੁਪਤਾ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਉਹ ਵਿਧਾਨ ਸਭਾ ਦੇ ਰਾਹ ’ਚ ਨਹੀਂ ਆਵੇਗੀ ਕਿ ਕਿਸ ਕੋਲ ਸਦਨ ਦਾ ਵਿਸ਼ਵਾਸ ਹੈ ਪਰ ਉਸ ਨੇ ਇਹ ਜ਼ਰੂਰ ਯਕੀਨੀ ਬਣਾਉਣਾ ਹੈ ਕਿ 16 ਬਾਗ਼ੀ ਵਿਧਾਇਕ ਆਪਣੇ ਹੱਕ ਦੀ ਵਰਤੋਂ ਕਰ ਸਕਣ। ਸ੍ਰੀ ਚੌਹਾਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਅਤੇ ਬਾਗ਼ੀ ਵਿਧਾਇਕਾਂ ਦੇ ਵਕੀਲ ਮਨਿੰਦਰ ਸਿੰਘ ਨੇ ਜਦੋਂ ਕਿਹਾ ਕਿ ਉਹ ਬੰਗਲੂਰੂ ’ਚ ਆਪਣੀ ਮਰਜ਼ੀ ਨਾਲ ਗਏ ਹਨ ਤਾਂ ਬੈਂਚ ਨੇ ਕਿਹਾ,‘‘ਅਸੀਂ ਇਹ ਨਹੀਂ ਆਖ ਰਹੇ ਕਿ ਉਨ੍ਹਾਂ ਨੂੰ ਬੰਦੀ 

ਯੂਰੋਪ ਅਤੇ ਤੁਰਕੀ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦਾਖ਼ਲੇ ’ਤੇ ਪਾਬੰਦੀ

ਨਵੀਂ ਦਿੱਲੀ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਨੇ ਪੂਰਬੀ ਸੂਬੇ ਉੜੀਸਾ ’ਚ ਵੀ ਪੈਰ ਪਸਾਰ ਲਏ ਹਨ। ਇਟਲੀ ਤੋਂ ਆਏ ਵਿਅਕਤੀ ਦੇ ਕਰੋਨਾਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਲੱਦਾਖ (4), ਜੰਮੂ ਕਸ਼ਮੀਰ (3) ਅਤੇ ਕੇਰਲਾ (23) ’ਚ ਇਕ-ਇਕ ਹੋਰ ਪੀੜਤ ਮਿਲਣ ਨਾਲ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 114 ਹੋ ਗਈ ਹੈ। ਮੰਤਰਾਲੇ ਨੇ ਮਹਾਰਾਸ਼ਟਰ ਦੇ ਚਾਰ ਮਰੀਜ਼ਾਂ ਨੂੰ ਇਸ ਗਿਣਤੀ ’ਚ ਸ਼ਾਮਲ ਨਹੀਂ ਕੀਤਾ ਹੈ। ਉਂਜ ਉਨ੍ਹਾਂ ’ਚ ਕਰੋਨਾਵਾਇਰਸ ਦੇ ਲੱਛਣ ਹਨ। ਕਰੋਨਾਵਾਇਰਸ ਦੇ ਪੀੜਤ 114 ਵਿਅਕਤੀਆਂ ’ਚੋਂ 17 ਵਿਦੇਸ਼ੀ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਯੂਰੋਪ ਅਤੇ ਤੁਰਕੀ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦਾਖ਼ਲੇ ’ਤੇ 18 ਤੋਂ 31 ਮਾਰਚ ਤੱਕ ਪਾਬੰਦੀ ਲਗਾ ਦਿੱਤੀ ਹੈ। 

ਨਿਵੇਸ਼ਕਾਂ ਦੇ 7.62 ਲੱਖ ਕਰੋੜ ਮਿੱਟੀ

ਨਵੀਂ ਦਿੱਲੀ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਵਾਇਰਸ ਦੇ ਵਧਦੇ ਖ਼ੌਫ਼ ਦਰਮਿਆਨ ਭਾਰਤੀ ਸ਼ੇਅਰ ਬਾਜ਼ਾਰ ਦੇ ਨਿਵਾਣਾਂ ਵੱਲ ਜਾਣ ਦਾ ਰੁਝਾਨ ਲਗਾਤਾਰ ਜਾਰੀ ਹੈ। ਬੰਬੇ ਸਟਾਕ ਐਕਸਚੇਂਜ (ਬੀਐੱਸਈ) ਦਾ ਸੈਂਸੈਕਸ ਅੱਜ 2713.41 ਨੁਕਤਿਆਂ ਦੇ ਨਿਘਾਰ ਨਾਲ ਮੂਧੇ ਮੂੰਹ ਜਾ ਡਿੱਗਾ। ਅੱਜ ਦੇ ਕਾਰੋਬਾਰ ਮਗਰੋਂ ਨਿਵੇਸ਼ਕਾਂ ਦੇ 7.62 ਲੱਖ ਕਰੋੜ ਰੁਪਏ ਮਿੱਟੀ ਹੋ ਗਏ। ਬੀਐੱਸਈ ਵਿੱਚ ਸੂਚੀਬੱਧ ਕੰਪਨੀਆਂ ਦੀ ਬਾਜ਼ਾਰ ’ਚ ਲੱਗੀ ਪੂੰਜੀ 7,62,290.23 ਕਰੋੜ ਦੇ ਨੁਕਸਾਨ ਨਾਲ 1,21,63,952.59 ਕਰੋੜ ਰਹਿ ਗਹੀ। ਸ਼ੇਅਰ ਬਾਜ਼ਾਰ ਵਿੱਚ ਲੰਘੇ ਸ਼ੁੱਕਰਵਾਰ ਨੂੰ ਇਕ ਵੇਲੇ ਵੱਡਾ ਨਿਘਾਰ ਆਇਆ ਸੀ, ਹਾਲਾਂਕਿ ਮਗਰੋਂ ਜ਼ੋਰਦਾਰ ਵਾਪਸੀ ਨਾਲ ਇਹ ਕੁਝ ਸੰਭਲ ਗਿਆ। ਦਿਨ ਦੇ ਕਾਰੋਬਾਰ 

ਕਰੋਨਾਵਾਇਰਸ ਨਾਲ ਅਰਥਚਾਰੇ ’ਚ ਮੰਦੀ ਆਏਗੀ: ਆਰਬੀਆਈ

ਮੁੰਬਈ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਕਰੋਨਾਵਾਇਰਸ (ਕੋਵਿਡ-19) ਮਹਾਮਾਰੀ ਕਰਕੇ ਭਾਰਤੀ ਅਰਥਚਾਰੇ ਵਿੱਚ ਮੰਦੀ ਆਏਗੀ। 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0098034179
Copyright © 2020, Panjabi Times. All rights reserved. Website Designed by Mozart Infotech