ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਖੇਡ ਸੰਸਾਰ

ਕੋਮਲਪ੍ਰੀਤ ਨੇ ਜਿੱਤਿਆ ਸੋਨ ਤਗਮਾ

November 24, 2019 03:37 PM

ਰਾਮਪੁਰਾ ਫੂਲ,23 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਤੰਦਰੁਸਤ ਪੰਜਾਬ ਰਾਜ (ਵਿਮੈਨ) ਖੇਡਾਂ ਪਿਛਲੇ ਦਿਨੀਂ ਮਾਨਸਾ ਵਿੱਚ ਸਮਾਪਤ ਹੋਈਆਂ।
ਫਤਿਹ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਪ੍ਰੋ. ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਅੰਡਰ 25 ਗੋਲਾ ਸੁੱਟਣ ਦੇ ਮੁਕਾਬਲਿਆਂ ਵਿੱਚ ਫਤਿਹ ਗਰੁੱਪ ਦੀ ਹੋਣਹਾਰ ਖਿਡਾਰਨ ਕੋਮਲਪ੍ਰੀਤ ਕੌਰ ਭੂੰਦੜ ਜੋ ਬੀਏ ਫਾਈਨਲ ਦੀ ਵਿਦਿਆਰਥਣ ਹੈ, ਨੇ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਦੀਆਂ ਖਿਡਾਰਨਾਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਇਨ੍ਹਾਂ ਮੁਕਾਬਲਿਆਂ ਵਿੱਚੋਂ ਜ਼ਿਲ੍ਹਾ ਪਟਿਆਲਾ ਨੇ ਦੂਜਾ ਸਥਾਨ ਤੇ ਗੁਰਦਾਸਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਓਵਰਆਲ ਚੈਂਪੀਅਨਸ਼ਿਪ ਜ਼ਿਲ੍ਹਾ ਬਠਿੰਡਾ ਦੇ ਹਿੱਸੇ ਆਈ।
ਚੇਅਰਮੈਨ ਐੱਸਐੱਸ ਚੱਠਾ ਨੇ ਖਿਡਾਰਨ ਦੀ ਇਸ ਪ੍ਰਾਪਤੀ ’ਤੇ ਖੇਡ ਵਿਭਾਗ ਨੂੰ ਮੁਬਾਰਕਬਾਦ ਦਿੱਤੀ। ਅਥਲੈਟਿਕ ਕੋਚ ਹਰਨੇਕ ਸਿੰਘ ਬਠਿੰਡਾ ਨੇ ਕਿਹਾ ਕਿ ਜ਼ਿਲ੍ਹਾ ਬਠਿੰਡਾ ਵੱਲੋਂ ਓਵਰਆਲ ਟਰਾਫੀ ਜਿੱਤਣਾ ਵੱਡੇ ਮਾਣ ਵਾਲੀ ਗੱਲ ਹੈ। ਪ੍ਰਿੰਸੀਪਲ ਡਾ. ਅਰੁਣ ਕਾਂਸਲ,, ਡੀਨ ਅਕਾਦਮਿਕ ਜਗਰਾਜ ਸਿੰਘ ਮਾਨ,, ਸੀਨੀਅਰ ਪ੍ਰੋਫੈਸਰ ਹਰਿੰਦਰ ਕੌਰ ਤਾਂਘੀ, ਤੇ ਪ੍ਰੋ. ਕੁਮਾਰੀ ਸ਼ੈਲਜਾ ਨੇ ਹੋਣਹਾਰ ਖਿਡਾਰਨ ਨੂੰ ਮੁਬਾਰਕਬਾਦ ਦਿੱਤੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਯੂਨਾਨ ਨੇ ਟੋਕੀਓ ਨੂੰ ਸੌਂਪੀ ਓਲੰਪਿਕ ਮਸ਼ਾਲ

ਏਥਨਜ਼,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਗਰੀਸ (ਯੂਨਾਨ) ਨੇ ਕਰੋਨਾਵਾਇਰਸ ਮਹਾਮਾਰੀ ਕਾਰਨ ਓਲੰਪਿਕ ਖੇਡਾਂ ਨੂੰ ਮੁਲਤਵੀ ਕਰਨ ਦੀਆਂ ਅਪੀਲਾਂ ਦੌਰਾਨ ਅੱਜ ਇੱਥੇ ਬੰਦ ਦਰਵਾਜ਼ਿਆਂ ਦੇ ਅੰਦਰ ਕਰਵਾਏ ਸਮਾਗਮ ਵਿੱਚ ‘ਟੋਕੀਓ ਓਲੰਪਿਕ-2020’ ਪ੍ਰਬੰਧਕਾਂ ਨੂੰ ਓਲੰਪਿਕ ਮਸ਼ਾਲ ਸੌਂਪੀ ਗਈ।

ਨਵੇਂ ਹੁਕਮਾਂ ਤੋਂ ਫਿੰਚ ਤੇ ਵਾਰਨਰ ਫ਼ਿਕਰਮੰਦ

ਮੈਲਬਰਨ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਆਸਟਰੇਲੀਆ ਦੇ ਸੀਮਤ ਓਵਰਾਂ ਦੇ ਕਪਤਾਨ ਆਰੋਨ ਫਿੰਚ ਅਤੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕੋਵਿਡ-19 ਦੇ ਖ਼ਤਰੇ ਨਾਲ ਨਜਿੱਠਣ ਲਈ ਸਰਕਾਰ ਦੀ ਖ਼ੁਦ ਨੂੰ 14 ਦਿਨ ਇਕੱਲੇਪਨ ਵਿੱਚ ਰੱਖਣ ਸਬੰਧੀ ਨੀਤੀ ਦੇ ਪ੍ਰਭਾਵ ਬਾਰੇ ਫ਼ਿਕਰ ਜ਼ਾਹਰ ਕੀਤਾ ਹੈ। ਆਸਟਰੇਲੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਕਦਮ ਤਹਿਤ ਐਤਵਾਰ ਅੱਧੀ ਰਾਤ (15 ਮਾਰਚ) ਮਗਰੋਂ ਜੋ ਵੀ ਵਿਅਕਤੀ ਵਿਦੇਸ਼ ਤੋਂ ਵਾਪਸ ਪਰਤਦਾ ਹੈ, ਉਸ ਨੂੰ 14 ਦਿਨਾਂ ਲਈ ਖ਼ੁਦ ਇਕੱਲੇਪਨ ਵਿੱਚੋਂ ਗੁਜ਼ਰਨਾ ਹੋਵੇਗਾ।

ਕਰੋਨਾ ਦਾ ਖ਼ੌਫ਼: ਬੀਸੀਸੀਆਈ ਨੇ ਮੁੰਬਈ ਦਫ਼ਤਰ ਨੂੰ ਜੜਿਆ ਤਾਲਾ

ਨਵੀਂ ਦਿੱਲੀ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਬੀਸੀਸੀਆਈ ਮੰਗਲਵਾਰ ਤੋਂ ਮੁੰਬਈ ਸਥਿਤ ਆਪਣੇ ਮੁੱਖ ਦਫ਼ਤਰ ਬੰਦ ਕਰ ਦੇਵੇਗਾ ਅਤੇ ਉਸ ਨੇ ਆਪਣੇ ਮੁਲਾਜ਼ਮਾਂ ਨੂੰ ਘਰਾਂ ਤੋਂ ਕੰਮ ਕਰਨ ਲਈ ਕਿਹਾ ਹੈ। ਇਸ ਦੌਰਾਨ ਆਈਪੀਐੱਲ ਦੀਆਂ ਅੱਠ ਫਰੈਂਚਾਈਜ਼ੀ ਨੇ ਟੂਰਨਾਮੈਂਟ ਤੋਂ ਪਹਿਲਾਂ ਆਪਣੇ ਕੈਂਪ ਅਗਲੀ ਸੂਚਨਾ ਤੱਕ ਰੱਦ ਕਰ ਦਿੱਤੇ ਹਨ।ਭਾਰਤੀ ਕ੍ਰਿਕਟ ਬੋਰਡ ਵੱਲੋਂ ਸਾਰੀਆਂ ਕ੍ਰਿਕਟ ਸਰਗਰਮੀਆਂ ਅਗਲੇ ਨੋਟਿਸ ਤੱਕ ਪਹਿਲਾਂ ਹੀ ਮੁਲਤਵੀ ਕੀਤੀਆਂ ਹੋਈਆਂ ਹਨ। ਅਜਿਹੇ ਵਿੱਚ ਪਤਾ ਚੱਲਿਆ ਹੈ ਕਿ ਕਰਮਚਾਰੀਆਂ ਨੂੰ ਵੀ ਘਰਾਂ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ। ਬੋਰਡ ਦੇ ਸੀਨੀਅਰ ਸੂਤਰਾਂ ਨੇ ਗੁਪਤਤਾ ਦੀ ਸ਼ਰਤ ’ਤੇ ਦੱਸਿਆ, 

ਖਿਡਾਰੀ ਹਿੰਮਤ ਨਾ ਹਾਰਨ, ਅਭਿਆਸ ਕਰਦੇ ਰਹਿਣ: ਰਿਜਿਜੂ

ਨਵੀਂ ਦਿੱਲੀ,16 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਦਾ ਅਸਰ ਦੇਸ਼ ਦੇ ਸਾਰੇ ਖੇਡ ਟੂਰਨਾਮੈਂਟ ’ਤੇ ਪੈ ਰਿਹਾ ਹੈ। ਇਸ ਦੌਰਾਨ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਖਿਡਾਰੀਆਂ ਨੂੰ ਹੌਸਲਾ ਨਾ ਹਾਰਨ ਅਤੇ ਮੁਕਾਬਲੇ ਦੌਰਾਨ ਸਖ਼ਤ ਮਿਹਨਤ ਕਰਦੇ ਰਹਿਣ ਦੀ ਅਪੀਲ ਕੀਤੀ। 

ਕਰੋਨਾ ਦਾ ਕਹਿਰ: ਆਈਪੀਐੱਲ ਮੈਚ ਮੁਲਤਵੀ

ਨਵੀਂ ਦਿੱਲੀ,13 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਬੀਸੀਸੀਆਈ ਨੇ ਕਰੋਨਾਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ 29 ਮਾਰਚ ਤੋਂ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 15 ਅਪਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਭਾਰਤੀ ਕ੍ਰਿਕਟ ਬੋਰਡ ਮੁਤਾਬਕ ਇਹ ਫ਼ੈਸਲਾ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਟੂਰਨਾਮੈਂਟ 15 ਅਪਰੈਲ ਤੋਂ ਹੀ ਸ਼ੁਰੂ ਹੋਵੇ। ਜੇਕਰ ਇਹ ਹੁੰਦਾ ਹੈ ਤਾਂ ਇਹ ਦਰਸ਼ਕਾਂ ਦੀ ਗ਼ੈਰ-ਮੌਜੂਦਗੀ ਵਿੱਚ ਖਾਲੀ ਸਟੇਡੀਅਮ ਵਿੱਚ ਕਰਵਾਏ ਜਾਣ ਦੀ ਸੰਭਾਵਨਾ ਹੈ ਅਤੇ ਇੱਕ ਦਿਨ ਵਿੱਚ ਦੋ ਮੈਚ ਖੇਡੇ ਜਾਣਗੇ।

ਡਬਲਯੂਟੀਓ ਦੀ ਸਲਾਹ ’ਤੇ ਓਲੰਪਿਕ ਰੱਦ ਕਰਨ ਬਾਰੇ ਸੋਚਾਂਗੇ : ਆਈਓਸੀ

ਬਰਲਿਨ,13 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥੌਮਸ ਬਾਕ ਨੇ ਕਿਹਾ ਕਿ ਕਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਟੋਕੀਓ ਓਲੰਪਿਕ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ ਦੇ ਮਾਮਲੇ ਵਿੱਚ ਉਹ ਵਿਸ਼ਵ ਸਿਹਤ ਸੰਸਥਾ (ਆਈਓਸੀ) ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਨਗੇ। ਜਰਮਨ ਟੈਲੀਵਿਜ਼ਨ ਏਆਰਡੀ ਨੂੰ ਦਿੱਤੀ ਇੰਟਰਵਿਊ ਵਿੱਚ ਬਾਕ ਨੇ ਕਿਹਾ ਕਿ ਆਈਓਸੀ ਫਰਵਰੀ ਮਹੀਨੇ ਦੇ ਅੱਧ ਤੋਂ ਹੀ ਡਬਲਯੂਐੱਚਓ ਦੇ ਮਾਹਿਰਾਂ ਨਾਲ ਸੰਪਰਕ ਬਣਾ ਕੇ ਚੱਲ ਰਹੀ ਹੈ। 

ਮੀਂਹ ਦੀ ਭੇਟ ਚੜ੍ਹਿਆ ਪਹਿਲਾ ਇਕ-ਰੋਜ਼ਾ ਮੈਚ

ਧਰਮਸ਼ਾਲਾ,12 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਅੱਜ ਇਥੇ ਮੀਂਹ ਕਰਕੇ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਦਾਰਸ਼ਨਿਕ ਸਟੇਡੀਅਮ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਇਹ ਦੂਜਾ ਮੈਚ ਹੈ, ਜਿਸ ਨੂੰ ਖਰਾਬ ਮੌਸਮ ਕਰਕੇ ਰੱਦ ਕਰਨਾ ਪਿਆ ਹੈ। ਇਹ ਕਾਫੀ ਦਿਲਚਸਪ ਸੰਜੋਗ ਹੈ ਕਿ ਪਿਛਲੇ ਸਾਲ ਸਤੰਬਰ ਰੱਦ ਹੋਇਆ ਮੈਚ ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਹੀ ਖੇਡਿਆ ਜਾਣਾ ਸੀ। ਤਿੰਨ ਮੈਚਾਂ ਦੀ ਲੜੀ ਦੇ ਪਲੇਠੇ ਮੈਚ ’ਤੇ ਸ਼ੁਰੂਆਤ ਤੋਂ ਸੰਕਟ ਦੇ ਬੱਦਲ ਆਏ ਹੋਏ ਸਨ। ਮੌਸਮ ਵਿਭਾਗ ਨੇ ਉੱਤਰੀ ਪਾਕਿਸਤਾਨ ਤੇ ਉਸ ਨਾਲ ਲਗਦੇ ਜੰਮੂ ਕਸ਼ਮੀਰ ਦੇ ਖੇਤਰਾਂ ਵਿੱਚ ਪੱਛਮੀ ਗੜਬੜੀ ਕਰਕੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਤੇ ਗੜੇ ਪੈਣ ਦੀ ਪੇਸ਼ੀਨਗੋਈ ਕੀਤੀ ਸੀ। ਪ੍ਰਸ਼ੰਸਕਾਂ ਤੇ ਪ੍ਰਬੰਧਕਾਂ ਨੇ ਇੰਦਰ ਦੇਵਤਾ ਨੂੰ ਮਨਾਉਣ ਲਈ ਮੁਕਾਮੀ ਇੰਦਰੂਨਾਗ ਮੰਦਿਰ ਵਿੱਚ ਪੂਜਾ ਵੀ ਕੀਤੀ। 

ਯੂਨਾਨ ’ਚ ਟੋਕੀਓ ਓਲੰਪਿਕ ਦੀ ਮਸ਼ਾਲ ਜਗੀ

ਓਲੰਪੀਆ (ਗ੍ਰੀਸ),12 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਕਰਕੇ ਗ੍ਰੀਸ (ਯੂਨਾਨ) ਵਿੱਚ ਪਹਿਲੀ ਮੌਤ ਕਰਕੇ ਸਿਹਤ ਸਬੰਧੀ ਸਖ਼ਤ ਦਿਸ਼ਾ-ਨਿਰਦੇਸ਼ਾਂ ਦਰਮਿਆਨ ਅੱਜ ਇਥੇ ਟੋਕੀਓ ਓਲੰਪਿਕ 2020 ਦੀ ਮਸ਼ਾਲ ਪੁਰਾਤਨ ਓਲੰਪੀਆ ਵਿੱਚ ਜਗਾਈ ਗਈ। ਉਂਜ ਇਸ ਪੂਰੀ ਰਸਮ ਦੌਰਾਨ ਦਰਸ਼ਕ ਗੈਰਹਾਜ਼ਰ ਸਨ। ਪੁਰਾਤਨ ਯੂਨਾਨ ਦੀ ਸਿਖਰਲੀ ਧਾਰਮਿਕ ਪ੍ਰਤੀਨਿਧ ਦੀ ਪੁਸ਼ਾਕ ਵਿੱਚ ਸਜੀ ਇਕ ਮੁਟਿਆਰ ਨੇ ਸੂਰਜ ਦੀਆਂ ਕਿਰਨਾਂ ਨਾਲ ਮਸ਼ਾਲ ਜਗਾਈ। 

ਓਲੰਪਿਕ ਰੱਦ ਕਰਨਾ ‘ਕਲਪਨਾ ਤੋਂ ਬਾਹਰੀ ਗੱਲ’

ਟੋਕੀਓ,12 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਟੋਕੀਓ ਸ਼ਹਿਰ ਦੇ ਗਵਰਨਰ ਯੂਰਿਕੋ ਕੋਇਕੇ ਨੇ ਅੱਜ ਕਿਹਾ ਕਿ 2020 ਓਲੰਪਿਕ ਨੂੰ ਰੱਦ ਕਰਨਾ ‘ਕਲਪਨਾ ਤੋਂ ਬਾਹਰੀ’ ਗੱਲ ਜਾਪਦੀ ਹੈ। ਕੋਇਕੇ ਨੇ ਹਾਲਾਂਕਿ ਮੰਨਿਆ ਕਿ ਕਰੋਨਾਵਾਇਰਸ ਨੂੰ ਮਹਾਮਾਰੀ ਕਰਾਰ ਦਿੱਤੇ ਜਾਣ ਨਾਲ ਇਸ ਖੇਡ ਮਹਾਂਕੁੰਭ ’ਤੇ ਕੁਝ ਅਸਰ ਪੈਣ ਦੀ ਸੰਭਾਵਨਾ ਜ਼ਰੂਰ ਹੈ। ਯੂਰਿਕੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਜਿਹਾ ਨਹੀਂ ਕਹਿ ਸਕਦੇ ਕਿ ਮਹਾਮਾਰੀ ਦੇ ਐਲਾਨ ਦਾ ਕੋਈ ਅਸਰ ਨਹੀਂ ਹੋਵੇਗਾ…

ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਦਾ ਖ਼ਿਤਾਬੀ ਸੁਫ਼ਨਾ ਟੁੱਟਿਆ

ਮੈਲਬਰਨ,8 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਆਸਟਰੇਲੀਆ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਅੱਜ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਉਸ ਦਾ ਖ਼ਿਤਾਬੀ ਸੁਫ਼ਨਾ ਤੋੜ ਦਿੱਤਾ ਅਤੇ ਪੰਜਵੀਂ ਵਾਰ ਟਰਾਫ਼ੀ ਆਪਣੇ ਨਾਮ ਕਰ ਲਈ। ਮੇਜ਼ਬਾਨ ਟੀਮ ਨੇ ਸਲਾਮੀ ਬੱਲੇਬਾਜ਼ ਬੈੱਥ ਮੂਨੀ ਅਤੇ ਐਲਿਸਾ ਹੀਅਲੀ ਦੇ ਨੀਮ-ਸੈਂਕੜੇ ਦੀ ਬਦੌਲਤ ਚਾਰ ਵਿਕਟਾਂ ਗੁਆ ਕੇ 184 ਦੌੜਾਂ ਬਣਾਈਆਂ, ਫਿਰ ਮੈਗਨ ਸ਼ੱਟ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੂੰ 19.1 ਓਵਰਾਂ ਵਿੱਚ 99 ਦੌੜਾਂ ’ਤੇ ਸਮੇਟ ਦਿੱਤਾ।

ਟੀਮ ’ਤੇ ਪੂਰਾ ਭਰੋਸਾ: ਹਰਮਨਪ੍ਰੀਤ

ਮੈਲਬਰਨ,8 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਕਰਾਰੀ ਹਾਰ ਝੱਲਣ ਮਗਰੋਂ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਨੂੰ ਆਪਣੀ ਟੀਮ ਤੋਂ ਭਵਿੱਖ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਹੈ। ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੇ ਟੂਰਨਾਮੈਂਟ ਦਾ ਹਰੇਕ ਮੁਕਾਬਲਾ ਜਿੱਤਿਆ ਸੀ, ਪਰ ਫਾਈਨਲ ਵਿੱਚ ਆਸਟਰੇਲੀਆ ਨੇ ਉਸ ਨੂੰ ਖੇਡ ਦੇ ਹਰੇਕ ਵਿਭਾਗ ਵਿੱਚ ਪਛਾੜ ਕੇ ਆਪਣਾ ਪੰਜਵਾਂ 

ਬੇਬੇ ਮਾਨ ਕੌਰ ਦਾ ਨਾਰੀ ਸ਼ਕਤੀ ਪੁਰਸਕਾਰ ਨਾਲ ਹੋਵੇਗਾ ਸਨਮਾਨ

ਚੰਡੀਗੜ੍,7 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਮਹਿਲਾ ਸਸ਼ਕਤੀਕਰਨ ਵਿੱਚ ਯੋਗਦਾਨ ਪਾਉਣ ਲਈ 104 ਸਾਲਾ ਦੌੜਾਕ ਬੇਬੇ ਮਾਨ ਕੌਰ ਦਾ 8 ਮਾਰਚ ਨੂੰ ਨਾਰੀ ਸ਼ਕਤੀ ਪੁਰਸਕਾਰ-2019 ਨਾਲ ਸਨਮਾਨ ਕੀਤਾ ਜਾਵੇਗਾ। ਮਹਿਲਾਵਾਂ ਲਈ ਇਸ ਨੂੰ ਦੇਸ਼ ਦਾ ਸਰਵੋਤਮ ਨਾਗਰਿਕ ਸਨਮਾਨ ਮੰਨਿਆ ਜਾਂਦਾ ਹੈ। ਮਾਨ ਕੌਰ ਦੇ 82 ਸਾਲ ਦੇ ਪੁੱਤਰ ਗੁਰਦੇਵ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੌਮਾਂਤਰੀ ਮਹਿਲਾ ਦਿਵਸ ਮੌਕੇ ਇਹ ਪੁਰਸਕਾਰ ਦੇਣਗੇ।

ਟੀ-20 ਵਿਸ਼ਵ ਕੱਪ: ਭਾਰਤੀ ਕੁੜੀਆਂ ਕੋਲ ਇਤਿਹਾਸ ਸਿਰਜਣ ਦਾ ਮੌਕਾ

ਮੈਲਬਰਨ,7 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਮਹਿਲਾ ਟੀਮ ਇੱਥੇ ਮੈਲਬਰਨ ਕ੍ਰਿਕਟ ਗਰਾਊਂਡ ਵਿੱਚ ਰਿਕਾਰਡ ਦਰਸ਼ਕਾਂ ਸਾਹਮਣੇ ਮੌਜੂਦਾ ਚੈਂਪੀਅਨ ਆਸਟਰੇਲੀਆ ਖ਼ਿਲਾਫ਼ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਐਤਵਾਰ ਨੂੰ ਨਵਾਂ ਇਤਿਹਾਸ ਸਿਰਜਣ ਦੇ ਇਰਾਦੇ ਨਾਲ ਉਤਰੇਗੀ। ਪਹਿਲੀ ਵਾਰ ਖ਼ਿਤਾਬੀ ਮੁਕਾਬਲੇ ਵਿੱਚ ਉਤਰ ਰਹੀ ਭਾਰਤੀ ਟੀਮ ਨੇ ਗਰੁੱਪ ਗੇੜ ਦੇ ਆਪਣੇ ਚਾਰੇ ਮੁਕਾਬਲੇ ਜਿੱਤੇ ਹਨ। ਉਸ ਨੇ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਚਾਰ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ 17 ਦੌੜਾਂ ਨਾਲ ਸ਼ਿਕਸਤ ਦਿੱਤੀ ਸੀ। ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ ਮੀਂਹ ਦੀ ਭੇਟ ਚੜ੍ਹਨ ਮਗਰੋਂ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਗਰੁੱਪ ‘ਏ’ ਵਿੱਚ ਚੋਟੀ ’ਤੇ ਰਹਿਣ ਕਾਰਨ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਹੈ। ਭਾਰਤ ਦੀ ਇਸ ਕਾਰਗੁਜ਼ਾਰੀ ਵਿੱਚ 16 ਸਾਲ ਦੀ ਸ਼ੈਫਾਲੀ ਵਰਮਾ ਦੀ ਹਮਲਾਵਰ ਬੱਲੇਬਾਜ਼ੀ ਅਤੇ ਸਪਿੰਨਰਾਂ ਦਾ ਦਬਦਬਾ ਅਹਿਮ ਰਿਹਾ ਹੈ।

ਪੈਰੀ 6 ਮਹੀਨਿਆਂ ਲਈ ਮੇਜ਼ਬਾਨ ਟੀਮ ’ਚੋਂ ਬਾਹਰ

ਮੈਲਬਰਨ,7 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਆਸਟਰੇਲੀਆ ਦੀ ਸਟਾਰ ਹਰਫ਼ਨਮੌਲਾ ਐਲਿਸੀ ਪੈਰੀ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਛੇ ਮਹੀਨੇ ਲਈ ਟੀਮ ’ਚੋਂ ਬਾਹਰ ਹੋ ਗਈ ਹੈ। ਮੌਜੂਦਾ ਟੀ-20 ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਆਖ਼ਰੀ ਲੀਗ ਮੁਕਾਬਲੇ ਵਿੱਚ ਪੈਰੀ ਦੇ ਸੱਜੇ ਪੈਰ ’ਤੇ ਸੱਟ ਲੱਗ ਗਈ ਸੀ। ਹੁਣ ਉਸ ਦੇ ਪੈਰ ਦੀ ਸਰਜਰੀ ਹੋਵੇਗੀ। ਪੈਰੀ ਨੇ ਕ੍ਰਿਕਟ ਡਾਟ ਕਾਮ ਡਾਟ ਏਯੂ ਨੂੰ ਕਿਹਾ, ‘‘ਮੈਂ ਖ਼ੁਸ਼ਿਕਸਮਤ ਸੀ ਕਿ ਲੰਬਾ ਸਮਾਂ ਜ਼ਖ਼ਮੀ ਰਹਿਣ ਦੇ ਬਾਵਜੂਦ ਖੇਡ ਨੂੰ ਜਾਰੀ ਰੱਖ ਸਕੀ।’

ਭਾਰਤ ਦੌਰਾ: ਡੂ ਪਲੇਸਿਸ ਦੀ ਦੱਖਣੀ ਅਫਰੀਕਾ ਟੀਮ ’ਚ ਵਾਪਸੀ

ਜੋਹਾਨੈੱਸਬਰਗ, 2 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਖੱਬੇ ਹੱਥ ਦੇ ਸਪਿੰਨਰ ਜੌਰਜ ਲਿੰਡੇ ਧਰਮਸ਼ਾਲਾ ਵਿੱਚ 12 ਮਾਰਚ ਤੋਂ ਭਾਰਤ ਖ਼ਿਲਾਫ਼ ਸ਼ੁਰੂ ਹੋ ਰਹੀ ਤਿੰਨ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਲੜੀ ਲਈ ਦੱਖਣੀ ਅਫਰੀਕਾ ਦੀ ਟੀਮ ਵਿੱਚ ਇੱਕਲੌਤਾ ਨਵਾਂ ਚਿਹਰਾ ਹੋਵੇਗਾ, ਜਦਕਿ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਦੀ ਟੀਮ ਵਿੱਚ ਵਾਪਸੀ ਹੋਈ ਹੈ। ਡੂ ਪਲੇਸਿਸ ਦੀ ਕਪਤਾਨੀ ਵਿੱਚ ਦੱਖਣੀ ਅਫਰੀਕਾ ਦੀ ਟੀਮ ਨਮੋਸ਼ੀਜਨਕ ਪ੍ਰਦਰਸ਼ਨ ਕਰਦਿਆਂ ਵਿਸ਼ਵ ਕੱਪ ਦੇ ਪਹਿਲੇ ਗੇੜ ’ਚੋਂ ਬਾਹਰ ਹੋ ਗਈ ਸੀ,

ਨਿਊਜ਼ੀਲੈਂਡ ਨੇ ਟੈਸਟ ਲੜੀ ਵੀ ਹੂੰਝੀ

ਕ੍ਰਾਈਸਟਚਰਚ, 2 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :ਮਜ਼ਬੂਤ ਬੱਲੇਬਾਜ਼ੀ ਕ੍ਰਮ ਲਈ ਮਸ਼ਹੂਰ ਭਾਰਤੀ ਕ੍ਰਿਕਟ ਟੀਮ ਕਾਗ਼ਜ਼ੀ ਸ਼ੇਰ ਸਾਬਤ ਹੋਈ, ਜਿਸ ਨੂੰ ਨਿਊਜ਼ੀਲੈਂਡ ਦੀ ਅਨੁਸ਼ਾਸਿਤ ਟੀਮ ਨੇ ਦੂਜੇ ਅਤੇ ਆਖ਼ਰੀ ਟੈਸਟ ਵਿੱਚ ਤਿੰਨ ਦਿਨ ਦੇ ਅੰਦਰ ਅੱਜ ਇੱਥੇ ਸੱਤ ਵਿਕਟਾਂ ਨਾਲ ਹਰਾ ਕੇ ਲੜੀ 2-0 ਨਾਲ ਹੂੰਝ ਲਈ। ਨਿਊਜ਼ੀਲੈਂਡ ਨੇ ਭਾਰਤ ਦਾ 132 ਦੌੜਾਂ ਦਾ ਟੀਚਾ 36 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਭਾਰਤ ਨੇ ਨਿਊਜ਼ੀਲੈਂਡ ਦੌਰੇ ’ਤੇ ਟੀ-20 ਲੜੀ 5-0 ਨਾਲ ਜਿੱਤੀ ਸੀ। ਫਿਰ ਮੇਜ਼ਬਾਨ ਟੀਮ ਨੇ ਵਾਪਸੀ ਕਰਦਿਆਂ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਨੂੰ ਪਹਿਲਾਂ ਇੱਕ ਰੋਜ਼ਾ ਲੜੀ ਵਿੱਚ (3-0) ਅਤੇ ਹੁਣ ਟੈਸਟ ਲੜੀ ਵਿੱਚ ਧੂੜ ਚਟਾਈ।

ਇਰਾਕ ਦਾ ਮੁਰੜੀ ਬਣਿਆ ‘ਮਹਾਂਭਾਰਤ ਕੇਸਰੀ’

ਬੰਗਾ, 2 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :ਪੀਏਪੀ ਦੀ ਗੁਰਸ਼ਰਨਪ੍ਰੀਤ ਕੌਰ ਨੇ ਹਰਿਆਣੇ ਦੀ ਪਹਿਲਵਾਨ ਨੈਣਾਂ ਨੂੰ ਚਿੱਤ ਕਰ ਕੇ ‘ਮਹਾਂਭਾਰਤ ਕੇਸਰੀ’ ਦਾ ਖ਼ਿਤਾਬ ਆਪਣੇ ਨਾਂ ਕੀਤਾ। ਇਵੇਂ ਮੁੰਡਿਆਂ ਦੇ ਵਰਗ ’ਚ ਇਹ ਖ਼ਿਤਾਬ ਇਰਾਕ ਦੇ ਪਹਿਲਵਾਨ ਮੁਹੰਮਦ ਮੁਰੜੀ ਦੀ ਝੋਲੀ ਪਿਆ। ਉਸ ਨੇ ਫ਼ਗਵਾੜੇ ਦੇ ਪਹਿਲਵਾਨ ਪ੍ਰਿਤਪਾਲ ਸਿੰਘ ਨੂੰ ਤਕੜੇ ਮੁਕਾਬਲੇ ’ਚ ਪਛਾੜਿਆ। ਇਹ ਮੁਕਾਬਲੇ ਪੁਰੇਵਾਲ ਖੇਡਾਂ ਤਹਿਤ ਜਗਤਪੁਰ ਦੇ ਸਟੇਡੀਅਮ ਵਿੱਚ ਕਰਵਾਏ ਗਏ।

ਲੰਕਾ ਢਾਹੁਣ ਲਈ ਉਤਰੇਗਾ ਭਾਰਤ

ਮੈਲਬਰਨ,28  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਆਈਸੀਸੀ ਟੀ-20 ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਪੱਕੀ ਹੋਣ ਮਗਰੋਂ ਭਾਰਤੀ ਕ੍ਰਿਕਟ ਟੀਮ ਸ਼ਨਿਚਰਵਾਰ ਨੂੰ ਇੱਥੇ ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੇ ਗਰੁੱਪ ‘ਏ’ ਦੇ ਆਪਣੇ ਆਖ਼ਰੀ ਲੀਗ ਮੈਚ ਵਿੱਚ ਬੱਲੇਬਾਜ਼ੀ ਦੇ ਨੁਕਸਾਂ ਨੂੰ ਦੂਰ ਕਰਨ ਵੱਲ ਧਿਆਨ ਕੇਂਦਰਿਤ ਕਰੇਗੀ। ਭਾਰਤ ਟੀਮ ਸ਼ਾਨਦਾਰ ਲੈਅ ਵਿੱਚ ਹੈ। ਉਸ ਨੇ ਮੌਜੂਦਾ ਚੈਂਪੀਅਨ ਆਸਟਰੇਲੀਆ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਨੂੰ ਲੀਗ ਮੈਚਾਂ ਵਿੱਚ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ ਹੈ। ਦੂਜੇ ਪਾਸੇ ਸ੍ਰੀਲੰਕਾ ਦੋ ਹਾਰਾਂ ਨਾਲ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਚੁੱਕਿਆ ਹੈ। ਭਾਰਤ ਨੇ ਆਸਟਰੇਲੀਆ ਨੂੰ 17 ਦੌੜਾਂ ਨਾਲ ਅਤੇ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ, ਜਦਕਿ ਨਿਊਜ਼ੀਲੈਂਡ ਖ਼ਿਲਾਫ਼ ਉਸ ਨੇ ਤਿੰਨ ਦੌੜਾਂ ਨਾਲ ਕਰੀਬੀ ਜਿੱਤ ਦਰਜ ਕੀਤੀ ਸੀ। ਅਜਿਹੇ ਵਿੱਚ ਗਰੁੱਪ ਦੇ ਆਖ਼ਰੀ ਮੈਚ ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਪੂਰੇ ਹੌਸਲੇ ਨਾਲ ਉਤਰੇਗੀ। ਹਾਲਾਂਕਿ ਭਾਰਤੀ ਬੱਲੇਬਾਜ਼ੀ ਚਿੰਤਾ ਦਾ ਵਿਸ਼ਾ ਹੈ,

ਇੰਗਲੈਂਡ ਨੇ ਪਾਕਿਸਤਾਨ ਨੂੰ 42 ਦੌੜਾਂ ਨਾਲ ਹਰਾਇਆ

ਕੈਨਬਰਾ,28  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕਪਤਾਨ ਹੀਥਰ ਨਾਈਟ ਦੇ ਅਰਧ ਸੈਂਕੜੇ ਅਤੇ ਸਪਿੰਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੇ ਅੱਜ ਇੱਥੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਮੈਚ ਵਿੱਚ ਪਾਕਿਸਤਾਨ ਨੂੰ 42 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਸਾਰਾਹ ਗਲੈਨ ਨੇ (15 ਦੌੜਾਂ ਦੇ ਕੇ) ਤਿੰਨ ਅਤੇ ਸੋਫੀ ਐਕਲੇਸਟੋਨ ਨੇ (12 ਦੌੜਾਂ ਦੇ ਕੇ) ਦੋ ਵਿਕਟਾਂ ਲਈਆਂ। ਗਰੁੱਪ ‘ਬੀ’ ਦੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਨਾਈਟ ਦੀਆਂ 62 ਦੌੜਾਂ ਅਤੇ ਨਤਾਲੀ ਸੀਵਰ ਦੀ 36 ਦੌੜਾਂ ਦੀ ਪਾਰੀ ਦੀ ਬਦੌਲਤ ਇੰਗਲੈਂਡ ਨੇ ਸੱਤ ਵਿਕਟਾਂ ’ਤੇ 158 ਦੌੜਾਂ ਬਣਾਈਆਂ। ਫਿਰ ਪਾਕਿਸਤਾਨ ਟੀਮ ਨੂੰ 19.4 ਓਵਰਾਂ ਵਿੱਚ 116 ਦੌੜਾਂ ’ਤੇ ਸਮੇਟ ਦਿੱਤਾ। 

ਡੋਪ ਦਾ ਡੰਗ: ਚੀਨੀ ਤੈਰਾਕ ’ਤੇ ਅੱਠ ਸਾਲ ਦੀ ਪਾਬੰਦੀ

ਲੁਸਾਨੇ,28  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੀਨ ਦੇ ਤਿੰਨ ਵਾਰ ਸੋਨ ਤਗ਼ਮਾ ਜੇਤੂ ਸੁਨ ਯਾਂਗ ਨੂੰ ਡੋਪਿੰਗ ਟੈਸਟ ਲਈ ਨਮੂਨਾ ਨਹੀਂ ਦੇਣ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਬਾਅਦ ਵਿੱਚ ਖੇਡ ਵਿਵਾਦ ਨਿਪਟਾਰਾ ਅਦਾਲਤ (ਸੀਏਐੱਸ) ਨੇ ਅੱਜ ਅੱਠ ਸਾਲ ਦੀ ਪਾਬੰਦੀ ਲਾ ਦਿੱਤੀ। ਸਵਿਟਜ਼ਰਲੈਂਡ ਸਥਿਤ ਇਸ ਅਦਾਲਤ ਨੇ ਕੌਮਾਂਤਰੀ ਤੈਰਾਕੀ ਫੈਡਰੇਸ਼ਨ (ਐੱਫਆਈਐੱਨਏ) ਦੀ ਅਪੀਲ ਖ਼ਿਲਾਫ਼ ਵਿਸ਼ਵ ਰੋਕੂ ਏਜੰਸੀ (ਵਾਡਾ) ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0098033510
Copyright © 2020, Panjabi Times. All rights reserved. Website Designed by Mozart Infotech