ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਧਰਮ

ਗੁਰੂ ਨਾਨਕ ਬਾਣੀ ਦਾ ਸੱਤਾ ਪ੍ਰਸੰਗ

November 04, 2019 04:54 PM

ਗੁਰੂ ਨਾਨਕ ਦੇਵ ਜੀ ਦੀ ਬਾਣੀ ਨੇ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਚੁਣੌਤੀ ਦਿੱਤੀ ਅਤੇ ਇਕ ਪਰਮਾਤਮਾ ਦੀ ਸੱਤਾ ਸਥਾਪਤ ਕੀਤੀ। ਇਸ ਤੋਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜੇ ਨੂੰ ਰੱਬ ਜਾਂ ਦੇਵਤਿਆਂ ਵੱਲੋਂ ਲੋਕਾਂ ’ਤੇ ਰਾਜ ਕਰਨ ਦਾ ਅਧਿਕਾਰ ਪ੍ਰਾਪਤ ਹੈ ਜਿਸ ਵਿਚ ਜ਼ੁਲਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ। ਬ੍ਰਾਹਮਣ ਨੂੰ ਉਸ ਦੀ ਜਾਤ ਕਾਰਨ ਸਮਾਜਿਕ ਚੌਧਰ ਦਾ ਅਧਿਕਾਰ ਹੈ ਅਤੇ ਲੋਕਾਂ ਦੇ ਦੁੱਖ-ਸੁੱਖ, ਅਮੀਰੀ-ਗ਼ਰੀਬੀ, ਖ਼ੁਸ਼ੀ-ਗ਼ਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ, ਔੜ-ਬਾਰਸ਼ ਆਦਿ ਸਭ ਵੱਖ-ਵੱਖ ਦੇਵੀ ਦੇਵਤਿਆਂ ਦੇ ਹੱਥ ਵੱਸ ਹਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖਾਂ ਦੀ ਲੜੀ ਵਿਚ ਹਥਲਾ ਲੇਖ ਪ੍ਰਕਾਸ਼ਿਤ ਕਰ ਰਹੇ ਹਾਂ।
ਜੋ ਲੋਕ ਸਮਾਜ ਦੇ ਚਲਨ-ਵਿਚਰਨ, ਆਚਾਰ-ਵਿਹਾਰ, ਮੁੱਲ-ਪ੍ਰਬੰਧ ਨੂੰ ਵੱਡੇ ਪੱਧਰ ’ਤੇ ਰੂਪਾਂਤਰ ਕਰਕੇ ਪੂਰਾ ਪੈਰਾਡਾਈਮ ਤਬਦੀਲ ਕਰਨਾ ਚਾਹੁੰਦੇ ਹੋਣ ਭਾਵ ਸਮਾਜ ਦੀ ਤਾਸੀਰ ਬਦਲਣਾ ਲੋੜਦੇ ਹੋਣ, ਉਨ੍ਹਾਂ ਲਈ ਲੋਕਾਈ ਦੀਆਂ ਸਮੂਹਿਕ ਮਨੌਤਾਂ, ਰਵਾਇਤਾਂ, ਧਾਰਨਾਵਾਂ ਆਦਿ ਨੂੰ ਵਿਸਥਾਪਤ ਕਰਨਾ ਲਾਜ਼ਮੀ ਹੁੰਦਾ ਹੈ। ਮੱਧਕਾਲ ਵਿਚ ਲੋਕਾਈ ਨੇ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਅਟੱਲ ਸਚਾਈ ਵਾਂਗ ਮੰਨਿਆ ਹੋਇਆ ਸੀ। ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜੇ ਨੂੰ ਰੱਬ ਜਾਂ ਦੇਵਤਿਆਂ ਵੱਲੋਂ ਲੋਕਾਂ ’ਤੇ ਰਾਜ ਕਰਨ ਦਾ ਅਧਿਕਾਰ ਪ੍ਰਾਪਤ ਹੈ ਜਿਸ ਵਿਚ ਜ਼ੁਲਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ। ਬ੍ਰਾਹਮਣ ਨੂੰ ਉਸ ਦੀ ਜਾਤ ਕਾਰਨ ਸਮਾਜਿਕ ਚੌਧਰ ਦਾ ਅਧਿਕਾਰ ਹੈ ਅਤੇ ਲੋਕਾਂ ਦੇ ਦੁੱਖ-ਸੁੱਖ, ਅਮੀਰੀ-ਗ਼ਰੀਬੀ, ਖ਼ੁਸ਼ੀ-ਗ਼ਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ, ਔੜ-ਬਾਰਸ਼ ਆਦਿ ਸਭ ਵੱਖ-ਵੱਖ ਦੇਵੀ ਦੇਵਤਿਆਂ ਦੇ ਹੱਥ ਵੱਸ ਹਨ। ਗੁਰਮਤਿ ਨੇ ਇਨ੍ਹਾਂ ਤਿੰਨਾਂ ਭਾਵ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਸਾਂਝੀਵਾਲਤਾ ਦੀ ਦੁਸ਼ਮਣ ਤਸਲੀਮ ਕੀਤਾ। ਇਕ ਨਿਰੰਕਾਰ ਦੀ ਸੱਤਾ ਸਥਾਪਤ ਕਰਕੇ ਇਨ੍ਹਾਂ ਤਿੰਨਾਂ ਦੀ ਸੱਤਾ ਨੂੰ ਮਲੀਆਮੇਟ ਕਰਨ ਦਾ ਕਾਰਜ ਆਰੰਭ ਕੀਤਾ।
ਨ ਦੇਵ ਦਾਨਵਾ ਨਰਾ॥ ਨ ਸਿਧ ਸਾਧਿਕਾ ਧਰਾ॥
ਅਸਤਿ ਏਕ ਦਿਗਰਿ ਕੁਈ॥ ਏਕ ਤੁਈ ਏਕ ਤੁਈ॥ (144, ਮ. 1)
ਸਬਦੁ ਵੀਚਾਰੇ ਏਕ ਲਿਵ ਤਾਰਾ॥
ਨਾਨਕ ਧੰਨੁ ਸਵਾਰਣਹਾਰਾ॥ (412, ਮ. 1)
ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ॥
ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ॥ (556, ਮ. 1)
ਕਹਤਉ ਪੜਤਉ ਸੁਣਤਉ ਏਕ॥
ਧੀਰਜ ਧਰਮੁ ਧਰਣੀਧਰ ਟੇਕ॥ (686, ਮ. 1)
ਇਸ ਇੱਕ ਦੇ ਆਵਾਜ਼ੇ ਨਾਲ ਸਭ ਦੇਵੀ ਦੇਵਤਿਆਂ ਦੀ ਸੱਤਾ ਨੂੰ ਇਸ ਪਰਮ-ਸੱਤਾ ਵਿਚ ਵਿਲੀਨ ਕਰ ਦਿੱਤਾ। ਪਰਮ ਸੱਤਾ ਦੇ ਮੰਨੇ ਜਾਂਦੇ ਤਿੰਨ ਅੰਗਾਂ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀ ਅਲਹਿਦਾ ਅਲਹਿਦਾ ਹਸਤੀ ਅਤੇ ਹੋਂਦ ਨੂੰ ਨਹੀਂ ਸਵੀਕਾਰਿਆ:
ਬ੍ਰਹਮਾ ਬਿਸਨੁ ਮਹੇਸੁ ਨ ਕੋਈ॥
ਅਵਰੁ ਨ ਦੀਸੈ ਏਕੋ ਸੋਈ॥ (1035, ਮ. 1)
ਗੁਰੂ ਨਾਨਕ ਜਾਂ ਗੁਰੂ ਗਰੰਥ ਸਾਹਿਬ ਦੀ ਬਾਣੀ ਦਾ ਆਰੰਭ ਓਅੰਕਾਰ ਦੇ ਅੱਗੇ ਏਕਾ ਲਗਾ ਕੇ ਪੂਰੀ ਸ੍ਰਿਸ਼ਟੀ ਅੰਦਰ ਪ੍ਰਭੂ ਦੀ ਇਕਲੌਤੀ ਸੱਤਾ ਦੇ ਐਲਾਨ ਨਾਲ ਹੁੰਦਾ ਹੈ। ਇਹ ਇਕ ਓਅੰਕਾਰ ਨਿਰੰਕਾਰ ਹੈ, ਪਰਾ-ਭੌਤਿਕ ਹੈ, ਬੇਅੰਤ ਹੈ, ਸਭ ਦਾ ਮਾਲਕ ਵੀ ਹੈ, ਸਭ ਵਿਚ ਬਰਾਬਰ ਦਾ ਰਸਿਆ ਵਸਿਆ ਵੀ ਹੈ। ਇਸ ਕੇਂਦਰੀ ਸੱਤਾ ਨਾਲ ਸਭ ਦਾ ਬਰਾਬਰੀ ਵਾਲਾ ਸਬੰਧ ਹੈ। ਸਭ ਉਸ ਦੀ ਕਿਰਪਾ ਅਤੇ ਪਿਆਰ ਦੇ ਬਰਾਬਰ ਦੇ ਪਾਤਰ ਹਨ। ਉਹ ਆਪ ਨਿਰਭਉ, ਨਿਰਵੈਰ ਅਤੇ ਕਰਤਾ ਹੈ। ਉਸ ਦੇ ਸਾਰੇ ਧੀਆਂ ਪੁੱਤਰ ਵੀ ਨਿਰਭਉ, ਨਿਰਵੈਰ ਅਤੇ ਸਿਰਜਕ ਹੋਣੇ ਚਾਹੀਦੇ ਹਨ। ਕਿਸੇ ਦਾ ਕਿਸੇ ਨਾਲ ਸੱਤਾ ਪ੍ਰਾਪਤੀ ਜਾਂ ਸੱਤਾ ਦੀ ਊਚ-ਨੀਚ ਕਰਕੇ ਵੈਰ-ਵਿਰੋਧ ਨਹੀਂ ਹੋ ਸਕਦਾ ਜਾਂ ਹੋਣਾ ਚਾਹੀਦਾ:
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ (13, ਮ. 1)
ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ॥ (907, ਮ. 1)
ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ॥
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ॥ (1353, ਮ. 1)
ਓਅੰਕਾਰ ਨੂੰ ਪਰਮ ਸੱਤਾ ਨਹੀਂ ਸਗੋਂ ਇਕਲੌਤੀ ਸੱਤਾ ਮੰਨਿਆ ਗਿਆ ਹੈ ਅਤੇ ਇਹ ਇਕਲੌਤੀ ਸੱਤਾ ਸਭ ਅੰਦਰ ਬਰਾਬਰ ਵਿਦਮਾਨ ਹੈ। ਭਾਵ ਸਭ ਅੰਦਰ ਉਸ ਦੀ ਮੌਜੂਦਗੀ ਕਾਰਨ ਸਭ ਬਰਾਬਰ ਦੇ ਸੱਤਾਵਾਨ ਹਨ। ਇਸ ਤਰ੍ਹਾਂ ਜਿੱਥੇ ਨਿਰੰਜਨ ਜਾਂ ਓਅੰਕਾਰ ਦੀ ਇਕਲੌਤੀ ਹਸਤੀ ਨਾਲ ਸੱਤਾ ਦਾ ਕੇਂਦਰੀਕਰਨ ਕੀਤਾ ਗਿਆ ਉੱਥੇ ਇਸ ਦੇ ਘਟ ਘਟ ਅੰਤਰ ਸਰਬ ਨਿਰੰਤਰ ਹੋਣ ਨਾਲ ਇਸ ਸੱਤਾ ਨੂੰ ਸਭਨਾਂ ਦਰਮਿਆਨ ਬਰਾਬਰ ਵਰਤਾਅ ਕੇ ਸੱਤਾ ਦਾ ਵਿਆਪਕ ਅਤੇ ਇਕਸਾਰ ਵਿਕੇਂਦਰੀਕਰਨ ਕੀਤਾ ਗਿਆ। ਇਸ ਤਰ੍ਹਾਂ ੴ ਦੇ ਅੱਗੇ ਲੱਗਿਆ ਏਕਾ ਨਿਰੰਕਾਰ ਦੀ ਇਕਲੌਤੀ ਸੱਤਾ ਦਾ ਚਿੰਨ੍ਹ ਹੈ ਅਤੇ ਇਸ ਦੇ ਨਾਲ ਹੀ ਇਹ ਮਨੁੱਖੀ ਸਮਾਜ ਅੰਦਰ ਏਕਤਾ, ਇਕਸੁਰਤਾ ਅਤੇ ਸਾਂਝੀਵਾਲਤਾ ਦਾ ਵੀ ਲਖਾਇਕ ਹੈ। ਅਜਿਹੇ ਸਾਂਝੀਵਾਲਤਾ ਵਾਲੇ ਸਮਾਜ ਦੇ ਲੋਕ ਸੰਪੂਰਨ ਸੁਤੰਤਰ ਹਨ, ਬਰਾਬਰ ਦੇ ਸੱਤਾਵਾਨ ਹਨ, ਕਿਸੇ ਦੇ ਅਧੀਨ ਨਹੀਂ ਹਨ। ਗੁਰੂ ਨਾਨਕ ਨੇ ਰਾਜੇ, ਰਾਣਿਆਂ, ਖਾਨਾਂ, ਨਵਾਬਾਂ ਦੀ ਸੱਤਾ ਨੂੰ ਝੂਠੀ ਦੱਸਿਆ। ਉਨ੍ਹਾਂ ਦੇ ਹੁਕਮਾਂ-ਹਦਾਇਤਾਂ ਨੂੰ ਅਬਾ-ਤਬਾ ਕਹਿ ਕੇ ਖਿੱਲੀ ਉਡਾਈ:
ਖਾਨੁ ਮਲੂਕੁ ਕਹਾਵਉ ਰਾਜਾ॥ ਅਬੇ ਤਬੇ ਕੂੜੇ ਹੈ ਪਾਜਾ॥ (225, ਮ. 1)
ੜਾੜੈ ਰੂੜਾ ਹਰਿ ਜੀਉ ਸੋਈ॥ ਤਿਸੁ ਬਿਨੁ ਰਾਜਾ ਅਵਰੁ ਨ ਕੋਈ॥ (936, ਮ. 1)
ਸੱਤਾ ਸਿਰਫ਼ ਰਾਜਿਆਂ ਕੋਲ ਜਾਂ ਰਾਜਧਾਨੀਆਂ ਵਿਚ ਹੀ ਕੇਂਦਰਤ ਨਹੀਂ ਹੁੰਦੀ। ਪਰਿਵਾਰ ਸਮਾਜ ਦੀ ਇਕਾਈ ਹੈ ਅਤੇ ਸਾਡੇ ਪਰਿਵਾਰਾਂ ਵਿਚ ਸੱਤਾ ਆਮ ਕਰਕੇ ਪੁਰਸ਼ਾਂ ਦੇ ਹੱਥ ਹੁੰਦੀ ਹੈ। ਪਰਿਵਾਰ ਨਾਲ ਸਬੰਧਤ ਫ਼ੈਸਲੇ ਮੁੱਖ ਤੌਰ ’ਤੇ ਪੁਰਸ਼ ਕਰਦੇ ਹਨ। ਔਰਤਾਂ ਅਤੇ ਬੱਚੇ ਉਨ੍ਹਾਂ ਦੀ ਪਰਜਾ ਹੁੰਦੇ ਹਨ। ਪਰਿਵਾਰ ਦਾ ਪੁਰਸ਼ ਮੁਖੀ ਕੇਵਲ ਆਪਣੀ ਪਤਨੀ ਜਾਂ ਨੂੰਹਾਂ, ਧੀਆਂ, ਭੈਣਾਂ, ਭਰਜਾਈਆਂ ਦਾ ਹੀ ਹੁਕਮਰਾਨ ਨਹੀਂ ਹੁੰਦਾ ਸਗੋਂ ਉਸ ਦੀ ਮਾਂ ਵੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਉਸ ਦੀ ਮਰਜ਼ੀ ਦੀ ਗੁਲਾਮ ਹੁੰਦੀ ਹੈ। ਗੁਰਮਤਿ ਨੇ ਕੇਵਲ ਪਰਮਾਤਮਾ ਨੂੰ ਇਕੋ ਇਕ ਸੱਚਾ ਪੁਰਸ਼ ਕਹਿ ਕੇ ਅਤੇ ਸਭ ਜੀਵਾਂ ਨੂੰ ਬਰਾਬਰ ਦੀਆਂ ਇਸਤਰੀਆਂ ਆਖ ਕੇ ਸਮਾਜ ਵਿਚੋਂ ਪੁਰਸ਼ਾਂ ਦੀ ਸੱਤਾ ਨੂੰ ਮਲੀਆਮੇਟ ਕਰਨ ਦਾ ਯਤਨ ਕੀਤਾ। ਇਸ ਇਕੋ ਸੱਚੇ ਪੁਰਸ਼ ਦੀ ਪੁਰਸ਼ਈ ਸੱਤਾ ਵੀ ਸਾਰਿਆਂ ਅੰਦਰ ਬਰਾਬਰ ਵਿਦਮਾਨ ਹੈ। ਭਾਵ ਜੋ ਸੱਤਾ ਪੁਰਸ਼ ਨੂੰ ਪਰਿਵਾਰ ਜਾਂ ਸਮਾਜ ਵਿਚ ਪੁਰਸ਼ ਹੋਣ ਕਾਰਨ ਪ੍ਰਾਪਤ ਹੈ, ਉਸ ਦੀਆਂ ਇਸਤਰੀਆਂ ਵੀ ਬਰਾਬਰ ਦੀਆਂ ਹੱਕਦਾਰ ਹਨ। ਜੋ ਪਰਿਵਾਰਕ ਜਾਂ ਸਮਾਜਿਕ ਜ਼ਿੰਮੇਵਾਰੀਆਂ ਇਸਤਰੀ ਨੂੰ ਇਸਤਰੀ ਹੋਣ ਕਰਕੇ ਨਿਭਾਉਣੀਆਂ ਪੈਂਦੀਆਂ ਹਨ ਉਹ ਮਰਦ ਦੁਆਰਾ ਵੀ ਨਿਭਾਈਆਂ ਜਾਣੀਆਂ ਬਣਦੀਆਂ ਹਨ:
ਨਾਰੀ ਪੁਰਖ ਸਬਾਈ ਲੋਇ॥ (223, ਮ. 1)
ਪ੍ਰਭੁ ਦੂਰਿ ਨ ਹੋਈ ਘਟਿ ਘਟਿ ਸੋਈ ਤਿਸ ਕੀ ਨਾਰਿ ਸਬਾਈ॥ (765, ਮ. 1)
ਠਾਕੁਰੁ ਏਕੁ ਸਬਾਈ ਨਾਰਿ॥ (933, ਮ. 1)
ਸਭ ਨੂੰ ਨਾਰੀ ਕਹਿਣ ਦਾ ਭਾਵ ਸਭ ਦੀ ਬਰਾਬਰੀ ਅਤੇ ਪਰਮਾਤਮਾ ਨੂੰ ਪੁਰਸ਼ ਕਹਿਣ ਦਾ ਭਾਵ ਉਸ ਦੀ ਇਕਲੌਤੀ ਸੱਤਾ ਨੂੰ ਮੰਨਣਾ ਹੈ। ਰੱਬ ਨੂੰ ਪੁਰਖ, ਪੁਰਸ਼ ਜਾਂ ਪਤੀ ਕਹਿ ਕੇ ਉਸ ਦਾ ਜੈਂਡਰ ਨਿਰਧਾਰਤ ਨਹੀਂ ਕੀਤਾ ਗਿਆ। ਉਹ ਲਿੰਗਕ ਤੌਰ ’ਤੇ ਪੁਰਸ਼ ਨਹੀਂ ਹੈ:
ਸੁੰਨ ਮੰਡਲ ਇਕੁ ਜੋਗੀ ਬੈਸੇ॥
ਨਾਰਿ ਨ ਪੁਰਖੁ ਕਹਹੁ ਕੋਊ ਕੈਸੇ॥ (685, ਮ. 1)
ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ॥
ਜੋ ਤਿਸੁ ਭਾਵੈ ਸੋ ਥੀਐ ਤੂ ਦੀਪਕੁ ਤੂ ਧੂਪੁ॥ (1010, ਮ. 1)
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ॥ (1035, ਮ. 1) 

ਪੁਰਸ਼ ਦੀ ਸੱਤਾ ਨੂੰ ਸੱਟ ਮਾਰਨ ਦਾ ਇਕ ਦੂਸਰਾ ਕੋਣ ਵੀ ਹੈ। ਪ੍ਰਚੱਲਤ ਸਮਾਜੀ ਪ੍ਰਬੰਧ ਅਨੁਸਾਰ ਪੁਰਸ਼ ਪਿਤਾ ਦੇ ਰੂਪ ਵਿਚ ਵੀ ਸੱਤਾਵਾਨ ਹੈ। ਬੱਚੇ ਉਸ ਦੇ ਅਧੀਨ ਹਨ। ਗੁਰਮਤਿ ਨੇ ਪੁਰਸ਼ਾਂ ਅੰਦਰਲੀ ਪਿਤਾ ਦੇ ਰੂਪ ਵਿਚ ਵਿਦਮਾਨ ਸੱਤਾ ਨੂੰ ਖੋਹ ਕੇ ਉਸ ਦਾ ਵੀ ਪਰਮਾਤਮਾ ਦੇ ਰੂਪ ਵਿਚ ਕੇਂਦਰੀਕਰਨ ਕੀਤਾ। ਪੁਰਾਣੇ ਸਮਾਜੀ ਨਿਯਮ ਮੁਤਾਬਿਕ ਮਾਤਾ-ਪਿਤਾ ਦੇ ਹੁਕਮਾਂ, ਇੱਛਾਵਾਂ ਅਤੇ ਸੁਪਨਿਆਂ ਦਾ ਪਾਲਣ ਕਰਨਾ ਬੱਚਿਆਂ ਦਾ ਫ਼ਰਜ਼ ਹੈ। ਸੰਤਾਨ ਨੇ ਪੁਰਖਿਆਂ ਦੇ ਕੰਮ-ਧੰਦੇ ਨੂੰ ਅਪਨਾਉਣ ਦੇ ਨਾਲ-ਨਾਲ ਪੁਰਖਿਆਂ ਦੁਆਰਾ ਸਥਾਪਤ ਨਿਯਮਾਂ, ਮਰਿਆਦਾਵਾਂ, ਰਿਵਾਜਾਂ ਨੂੰ ਵੀ ਅੱਗੋਂ ਜਾਰੀ ਰੱਖਣ ਦਾ ਕਰਤਵ ਪਾਲਣਾ ਹੁੰਦਾ ਹੈ। ਗੁਰਮਤਿ ਨੇ ਪਰਮਾਤਮਾ ਨੂੰ ਸਭ ਦਾ ਮਾਂ-ਬਾਪ ਕਹਿ ਕੇ ਸਮਾਜੀ ਰਿਵਾਜਾਂ ਅਤੇ ਪ੍ਰੰਪਰਾਵਾਂ ਦੀ ਜੜ੍ਹਤਾ ਨੂੰ ਤੋੜਦਿਆਂ ਸੰਤਾਨ ਨੂੰ ਆਪਣੇ ਕੰਮਾਂ, ਵਿਚਾਰਾਂ, ਵਿਹਾਰਾਂ ਅਤੇ ਵਿਸ਼ਵਾਸਾਂ ਨੂੰ ਨਵਿਆਉਣ ਦੀ ਸੁਤੰਤਰਤਾ ਦਿੰਦੇ ਹੋਏ ਮਾਪਿਆਂ ਦੀ ਸੱਤਾ ਨੂੰ ਖ਼ਤਮ ਕੀਤਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਵਰਗੀ ‘ਸਿਆਣਪ’ ਦੇ ਗੁਲਾਮ ਬਣਾਉਣ ਦੀ ਬਜਾਏ ਖ਼ੁਦ ਉਨ੍ਹਾਂ ਵਰਗੀਆਂ ਆਜ਼ਾਦ ਸੋਚਾਂ ਨਾਲ ਜੀਵਨ ਨੂੰ ਬੇਅੰਤ ਸੰਭਾਵਨਾਵਾਂ ਨਾਲ ਜੋੜਨ ਵਾਲੇ ਬਣਨਾ ਚਾਹੀਦਾ ਹੈ। ਗੁਰੂ ਨਾਨਕ ਨੇ ਆਪਣੇ ਜੀਵਨ ਵਿਚ ਪਿੱਤਰੀ ਜਾਂ ਮਾਪਿਆਂ ਦੀ ਸੱਤਾ ਨੂੰ ਨਾ ਆਪ ਕਬੂਲਿਆ ਅਤੇ ਨਾ ਹੀ ਆਪਣੇ ਪੁੱਤਰਾਂ ’ਤੇ ਥੋਪਿਆ।
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ (156, ਮ. 1)
ਹੋਰ ਤਾਂ ਹੋਰ ਗੁਰੂ ਨਾਨਕ ਵੱਧ ਘੱਟ ਬੁੱਧੀ ਦੇ ਆਧਾਰ ’ਤੇ ਵੀ ਕਿਸੇ ਊਚ ਨੀਚ ਨੂੰ ਸਵੀਕਾਰ ਨਹੀਂ ਕਰਦੇ। ਭਾਵ ਵਰਤਮਾਨ ਸਮੇਂ ਵਿਚ ‘ਸਿਆਣੇ ਲੋਕ’ ਸਿਆਣਪ ਦੀ ਸੱਤਾ ਨੂੰ ਆਦਰਸ਼ ਮੰਨਦੇ ਹਨ, ਗੁਰੂ ਨਾਨਕ ਉਸ ਨੂੰ ਵੀ ਨਹੀਂ ਮੰਨਦੇ:
ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ॥ (1015, ਮ. 1)
ਸਟੇਟ ’ਤੇ ਰਾਜੇ ਦੀ, ਪਰਿਵਾਰ ’ਤੇ ਪੁਰਸ਼ ਦੀ, ਬੱਚਿਆਂ ’ਤੇ ਮਾਪਿਆਂ ਦੀ, ਭੋਲਿਆਂ ’ਤੇ ਚਤੁਰਾਂ ਦੀ, ਲੋਕ-ਮਨ ’ਤੇ ਦੇਵਤਿਆਂ ਦੀ ਸੱਤਾ ਜਾਂ ਚੌਧਰ ਵਾਂਗ ਸਮਾਜ ਉੱਤੇ ਸੱਭਿਆਚਾਰਕ ਚੌਧਰ ਅਤੇ ਸਮਾਜਿਕ ਧੌਂਸ ਬ੍ਰਾਹਮਣ ਦੀ ਮੰਨੀ ਜਾਂਦੀ ਸੀ। ਗੁਰਮਤਿ ਨੇ ਬ੍ਰਾਹਮਣ ਦੀ ਸਮਾਜਿਕ ਸੱਤਾ ’ਤੇ ਬਹੁਤ ਜ਼ੋਰਦਾਰ ਹਮਲਾ ਕੀਤਾ। ਇਹ ਹਮਲਾ ਉਸ ਦੀ ਜਾਤ ਕਰਕੇ ਨਹੀਂ ਸਗੋਂ ਉਸ ਕੋਲ ਸਮਾਜੀ ਸੱਤਾ ਹੋਣ ਕਰਕੇ ਕੀਤਾ ਗਿਆ। ਉਸ ਦੇ ਗਿਆਨ ਅਤੇ ਵਿੱਦਿਆ ਕਰਕੇ ਤਾਂ ਉਸ ਦਾ ਆਦਰ ਕੀਤਾ ਗਿਆ ਹੈ। ਜਨਮ ਆਧਾਰਿਤ ਜਾਤੀ ਦੀ ਬਜਾਏ ਸ਼ੁਭ ਗੁਣ, ਸ਼ੁਭ ਕਰਮ ਅਤੇ ਸ਼ੁਭ ਵਿਚਾਰ ਆਧਾਰਿਤ ਜਾਤੀ ਨਿਰਧਾਰਨ ਦੀ ਵਕਾਲਤ ਕਰਦਿਆਂ ਅਸਲ ਬ੍ਰਾਹਮਣ ਨੂੰ ਪੁਨਰ-ਪਰਿਭਾਸ਼ਤ ਕੀਤਾ ਗਿਆ। ਬ੍ਰਾਹਮਣ ਹੋਣ ਦਾ ਮਤਲਬ ਸਮਾਜਿਕ ਚੌਧਰ, ਧੌਂਸ ਜਾਂ ਸੋਸ਼ਣ ਦੀ ਬਜਾਏ ਵਿੱਦਿਆ, ਗਿਆਨ, ਸਰਬ ਕਲਿਆਣਕਾਰੀ ਸਿਆਣਪ ਜਾਂ ਅਧਿਆਪਨ ਨਾਲ ਜੋੜਿਆ:
ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ ਆਪਿ ਤਰੈ ਸਗਲੇ ਕੁਲ ਤਾਰੈ॥ (662, ਮ.1)
ਜਿੱਥੇ ਜਾਤ ਪਾਤ ਪ੍ਰਬੰਧ ਕਾਰਨ ਭੇਦ-ਭਾਵ ਨੂੰ ਖ਼ਤਮ ਕਰਨ ਲਈ ਇਸ ਪ੍ਰਬੰਧ ਦੇ ਸਿਖਰਲੇ ਡੰਡੇ ਉੱਤੇ ਬੈਠੇ ਬ੍ਰਾਹਮਣ ਦੀ ਸੱਤਾ ਨੂੰ ਸਿੱਧੀ ਚੁਣੌਤੀ ਦੇਣਾ ਹੀ ਕਾਫ਼ੀ ਨਹੀਂ ਸਮਝਿਆ ਗਿਆ ਸਗੋਂ ਵੱਖ ਵੱਖ ਜਾਤਾਂ ਨਾਲ ਜੋੜੀ ਹੋਈ ਊਚ-ਨੀਚ ਦੀ ਭਾਵਨਾ ਬਹੁਤ ਵੱਡਾ ਸਮਾਜਿਕ ਵਿਕਾਰ ਜਾਂ ਵਿਗਾੜ ਮੰਨਿਆ ਗਿਆ। ਜਾਤ ਪ੍ਰਬੰਧ ਦੀ ਖੜ੍ਹੇ ਰੁਖ਼ ਪਈ ਪੌੜੀ ਨੂੰ ਲੇਟਵੇਂ ਰੁਖ਼ ਕਰਨ ਲਈ ਕਿਹਾ ਗਿਆ। ਜਾਤ-ਪਾਤ ਨਾਲ ਜੁੜੀ ਉਸ ਸਮਝ ਨੂੰ ਨਕਾਰਿਆ ਗਿਆ ਜੋ ਸਮਾਜ ਅੰਦਰ ਬਰਾਬਰੀ ਅਤੇ ਸਾਂਝੀਵਾਲਤਾ ਦੇ ਭਾਵ ਦੇ ਪ੍ਰਵਾਹ ਵਿਚ ਅੜਿੱਕਾ ਬਣਦੀ ਹੈ। ਕਦੀ ਵਿਦਿਆ ਅਤੇ ਗਿਆਨ ਪ੍ਰਾਪਤੀ ਦਾ ਅਧਿਕਾਰ ਸਿਰਫ਼ ਬ੍ਰਾਹਮਣ ਨੂੰ ਸੀ। ਪਰ ਸਾਂਝੀਵਾਲਤਾ ਅਤੇ ਬਰਾਬਰੀ ਆਧਾਰਿਤ ਸਮਾਜ ਦੀ ਸਿਰਜਨਾ ਲਈ ਸਭ ਵਰਗਾਂ, ਜਾਤਾਂ, ਜਮਾਤਾਂ ਦੇ ਲੋਕਾਂ ਨੂੰ ਵਿੱਦਿਆ ਦਾ ਬਰਾਬਰ ਅਧਿਕਾਰ ਅਤੇ ਅਵਸਰ ਮਿਲਣਾ ਚਾਹੀਦਾ ਹੈ, ਹਰ ਬੰਦੇ ਦਾ ਗਿਆਨਵਾਨ ਹੋਣਾ ਜ਼ਰੂਰੀ ਹੈ। ਮਾਨਵੀ ਜੀਵਨ ਦੀ ਸੱਚੀ ਸਫ਼ਲਤਾ ਅਤੇ ਵਿਕਾਸ ਲਈ ਵਿਦਿਆ ਵਪਾਰ ਦੇ ਤਹਿਤ ਵੇਚਣ ਖਰੀਦਣ ਵਾਲਾ ਧੰਦਾ ਨਹੀਂ ਹੋਣੀ ਚਾਹੀਦੀ:
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ॥
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ॥
ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ॥
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ॥ (938, ਮ. 1)
ਗਿਆਨ ਵਿਹੂਣੀ ਖਲਕਤ ਅੰਨ੍ਹਿਆਂ ਦੇ ਹਜੂਮ ਵਾਂਗ ਹੁੰਦੀ ਹੈ। ਅਗਿਆਨਤਾ ਦਾ ਪਸਾਰਾ ਹੋਵੇ ਤਾਂ ਲੋਕਾਈ ਅੰਦਰ ਜੀਵਨ ਤਰੰਗ ਨਹੀਂ ਹੁੰਦੀ। ਲੋਕਾਂ ਲਈ ਗੀਤ, ਸੰਗੀਤ, ਸ਼ਿੰਗਾਰ ਅਤੇ ਹੋਰ ਕਲਾਵਾਂ ਨਿਰਾਰਥਕ ਹੋ ਜਾਂਦੀਆਂ ਹਨ। ਜੀਵਨ ਲਿਸ਼ਕਾਉਣ ਵਾਲੇ ਸੁੰਦਰਤਾ, ਬਹਾਦਰੀ ਅਤੇ ਚੜ੍ਹਦੀ ਕਲਾ ਵਰਗੇ ਮੂਲ ਤੱਤ ਅਲੋਪ ਹੋ ਜਾਂਦੇ ਹਨ। ਥੋੜ੍ਹੇ ਜਿਹੇ ਚਤੁਰ ਲੋਕ ਆਪਣੀਆਂ ਚਲਾਕੀਆਂ ਨਾਲ ਲੋਕਾਂ ਨੂੰ ਬੁੱਧੂ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਕੇ ਧਨ ਇਕੱਠਾ ਕਰਨ ਦੇ ਆਹਰ ਵਿਚ ਲੱਗ ਜਾਂਦੇ ਹਨ:
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ॥
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ॥
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥ (469, ਮ. 1)
ਵਿਦਿਆ ਅਤੇ ਗਿਆਨ ਦੇ ਪਸਾਰ ਦੀਆਂ ਦੋ ਵਿਧੀਆਂ ਹਨ: ਮੌਖਿਕ ਅਤੇ ਲਿਖਤ। ਵੱਖ ਵੱਖ ਸਵਰਾਂ ਦੇ ਮੇਲ ਨਾਲ ਸ਼ਬਦ ਬਣਦਾ ਹੈ ਅਤੇ ਵੱਖ ਵੱਖ ਸਵਰਾਂ ਦੀ ਗ੍ਰਾਫਿਕ ਪੇਸ਼ਕਾਰੀ ਨੂੰ ਅੱਖਰ ਕਹਿੰਦੇ ਹਾਂ। ਗੁਰੂ ਨਾਨਕ ਨੇ ਜਪੁ ਬਾਣੀ ਵਿਚ ਅੱਖਰਾਂ ਦੀ ਬਹੁਤ ਮਹਿਮਾ ਕੀਤੀ ਹੈ। ਗੁਰਬਾਣੀ ਵਿਚ ਇਕੋ ਉਚਾਰਨ ਵਾਲੇ ਸ਼ਬਦਾਂ ਦੇ ਵੱਖਰੇ ਵੱਖਰੇ ਅੱਖਰ ਜੋੜ ਮਿਲਦੇ ਹਨ, ਜਿਵੇਂ ਸਚ, ਸਚੁ, ਸਚਿ। ਇਨ੍ਹਾਂ ਦਾ ਉਚਾਰਨ ਇਕ ਹੈ, ਅਰਥ ਜਾਂ ਭਾਵ ਵੱਖਰਾ ਵੱਖਰਾ ਹੈ। ਇਨ੍ਹਾਂ ਤਿੰਨਾਂ ਨੂੰ ਪਾਠੀ ਜਾਂ ਗਵੱਈਏ ਮੂੰਹੋਂ ਸੁਣਨ ਨਾਲ ਇਕ ਉਚਾਰਨ ‘ਸੱਚ’ ਹੀ ਸੁਣੇਗਾ, ਸਹੀ ਭਾਵ ਦਾ ਸੰਚਾਰ ਆਪ ਪੜ੍ਹਨ ਨਾਲ ਹੀ ਹੋਵੇਗਾ। ਇਸ ਲਈ ਪਾਠੀ ਮੂੰਹੋਂ ਗੁਰਬਾਣੀ ਸੁਣਨ ਨਾਲ ਨਹੀਂ, ਆਪ ਪੜ੍ਹਨ ਅਤੇ ਵਿਚਾਰਨ ਨਾਲ ਗੱਲ ਬਣਨੀ ਹੈ। ਗੁਰਮਤਿ ਦਰਸ਼ਨ ਦੀ ਸਮਝ ਅਤੇ ਪਾਸਾਰ ਦੇ ਨਜ਼ਰੀਏ ਤੋਂ ਗੁਰੂ ਨਾਨਕ ਦੁਆਰਾ ਲਿਖੇ ਅੱਖਰ ਕਿਰਾਏ ਦੇ ਪਾਠੀ ਅਤੇ ਮੁੱਲ ਦੇ ਪਾਠ ਦੇ ਹਾਮੀ ਨਹੀਂ। ਪਰ ਸਾਡਾ ਲਗਪਗ ਹਰ ਛੋਟਾ ਵੱਡਾ ਪਾਠੀ ਸੰਗਤ ਦਾ ਹਿੱਸਾ ਹੋਣ ਦੀ ਬਜਾਏ ਖ਼ੁਦ ਨੂੰ ਛੋਟਾ ਵੱਡਾ ਸੱਤਾਵਾਨ ਸਮਝਦਾ ਦੇਖਿਆ ਜਾ ਸਕਦਾ ਹੈ। ਪਾਠੀ ਤਰੱਕੀ ਪਾ ਕੇ ਵੱਡੀਆਂ ਧਾਰਮਿਕ ਸੰਸਥਾਵਾਂ ’ਤੇ ਸੱਤਾਵਾਨਾਂ (Clergy) ਵਜੋਂ ਸਥਾਪਤ ਹੁੰਦੇ ਹਨ। ਗੁਰੂ ਨਾਨਕ ਤਾਂ ਆਪਣੀ ਰਚਨਾ ਅਤੇ ਉਸ ਦੇ ਪਾਠਕ (ਗੁਰੂ ਅਤੇ ਸਿੱਖ) ਦੇ ਸਿੱਧੇ ਸਬੰਧ ਦੀ ਬਜਾਏ ਪਾਠੀ ਦੀ ਹੋਂਦ ਲਈ ਹਾਮੀ ਨਹੀਂ ਭਰਦੇ, ਪਾਠੀਆਂ ਤੋਂ ਬਣਨ ਵਾਲੇ ਧਾਰਮਿਕ ਸੱਤਾਵਾਨਾਂ ਨੂੰ ਗੁਰੂ ਨਾਨਕ ਨੇ ਮਾਨਤਾ ਕਿੱਥੋਂ ਦੇਣੀ ਹੋਈ?

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਧਰਮ ਵਿੱਚ ਹੋਰ
ਬਾਬਾ ਨਾਨਕ ਦਾ ਮਾਲਵੇ ’ਚ ਆਗਮਨ: ਅਣਜਾਣ ਪਰਤਾਂ ’ਤੇ ਖੋਜ ਦੀ ਲੋੜ
ਲੇਖਕ :ਗੁਰਦਰਸ਼ਨ ਸਿੰਘ ਲੁੱਧੜ
ਸੋਰਸ : ਇੰਟਰਨੇਟ


ਚੌਤਰਫੇ ਅੰਧਕਾਰ ਵੇਲੇ ਦੁਨੀਆਂ ’ਤੇ ਆਏ ਮਨੁੱਖਤਾ ਦੇ ਰਹਿਬਰ ਬਾਬਾ ਨਾਨਕ ਦੇ ਪਰਉਪਕਾਰਾਂ ਦਾ ਸਮੁੱਚਾ ਜ਼ਿਕਰ ਕਰਨਾ ਕਿਸੇ ਇਤਿਹਾਸਕਾਰ/ਲੇਖਕ ਦੀ ਪਹੁੰਚ ਤੋਂ ਵੱਡਾ ਕਾਰਜ ਹੋ ਸਕਦਾ ਹੈ। ਅਕਾਲ ਰੂਪ ਬਾਬਾ ਸਰਬੱਤ ਦੇ ਭਲੇ ਦਾ ਸੰਕਲਪ ਲੈ ਕੇ ਪਾਪਾਂ, ਜ਼ੁਲਮਾਂ, ਵਹਿਮਾਂ-ਭਰਮਾਂ, ਅੰਧਵਿਸ਼ਵਾਸੀ-ਕਰਮਕਾਂਡਾਂ, ਈਰਖਾ, ਦੁਵੈਤ, ਜਾਤ-ਪਾਤ ਅਤੇ ਛੂਆ-ਛਾਤ ਵਿੱਚ ਫਸੇ ਲੋਕਾਂ ਅਤੇ ਸੰਸਾਰੀ ਫਰਜ਼ਾਂ ਤੋਂ ਬਾਗੀ ਹੋ ਕੇ ਜੰਗਲਾਂ ਅਤੇ ਪਰਬਤਾਂ ’ਚ ਬੈਠੇ ਸਿੱਧਾਂ-ਯੋਗੀਆਂਂ ਨਾਲ ਸੰਵਾਦ ਰਚਾ ਕੇ

ਬੰਦ ਬੰਦ ਕਟਵਾ ਕੇ ਸ਼ਹੀਦ ਹੋਣ ਵਾਲੇ ਭਾਈ ਮਨੀ ਸਿੰਘ

ਲੇਖਕ : ਸੁਖਵਿੰਦਰ ਸਿੰਘ ਮੁੱਲਾਂਪੁਰ

ਸੋਰਸ : ਇੰਟਰਨੇਟ
ਸ਼ਹੀਦ ਭਾਈ ਮਨੀ ਸਿੰਘ ਦਾ ਜਨਮ 10 ਮਾਰਚ 1644 ਈਃ ਨੂੰ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ (ਪਾਕਿਸਤਾਨ) ਵਿੱਚ ਬੀਬੀ ਮਧਰੀ ਬਾਈ ਜੀ ਦੀ ਕੁੱਖੋਂ ਤੇ ਭਾਈ ਮਾਈ ਦਾਸ ਦੇ ਘਰ ਹੋਇਆ। ਭਾਈ ਮਨੀ ਸਿੰਘ ਦਾ ਵਿਆਹ 1659 ਈਃ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਦੀ ਪੁੱਤਰੀ ਨਾਲ ਹੋਇਆ। ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਆਪਣੇ ਪਿਤਾ ਨਾਲ ਗੁਰੂ ਹਰਿ ਰਾਏ ਸਾਹਿਬ ਦੇ ਦਰਸ਼ਨਾਂ ਲਈ 1657 ਈਃ ਕੀਰਤਪੁਰ ਸਾਹਿਬ ਆਏ ਸਨ। ਗੁਰੂ ਹਰਿ ਰਾਇ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਜੀ ਦੀ ਸੇਵਾ ਵਿਚ ਜੁੱਟ ਗਏ ਅਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਦਿੱਲੀ ਵਿਚ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਬਾਬੇ ਬਕਾਲੇ ਆ ਗਏ।

ਗੁਰੂ ਅਮਰਦਾਸ ਦੀ ਮਾਰਗਦਰਸ਼ਕ ਬੀਬੀ ਅਮਰੋ

 ਲੇਖਕ :  ਰਮੇਸ਼ ਬੱਗਾ ਚੋਹਲਾ
ਸਿੱਖ ਧਰਮ ਵਿਚ ਇਸਤਰੀ ਦਾ ਸਥਾਨ ਬਹੁਤ ਸਤਿਕਾਰਯੋਗ ਹੈ। ਗੁਰੂ ਨਾਨਕ ਦੇਵ ਨੇ ‘ਆਸਾ ਕੀ ਵਾਰ’ ਦੀ 19ਵੀਂ ਪਾਉੜੀ ਦੇ ਸਲੋਕ ’ਚ ਮਨੁੱਖੀ ਸਮਾਜ ਵਿਚ ਇਸਤਰੀ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਲਿਖਿਆ:
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥

ਸਿੱਖ ਇਤਿਹਾਸ ਦਾ ਅਹਿਮ ਪੰਨਾ ਵੱਡਾ ਘੱਲੂਘਾਰਾ

ਲੇਖਕ :  ਦਿਲਜੀਤ ਸਿੰਘ ਬੇਦੀ
ਵੱਡਾ ਘੱਲੂਘਾਰਾ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਅਹਿਮ ਪੰਨਾ ਹੈ। ਇਸ ਦੌਰਾਨ ਸਿੱਖਾਂ ਨੂੰ ਸਮੂਹਿਕ ਤੌਰ ’ਤੇ ਸ਼ਹੀਦ ਕਰ ਕੇ ਉਨ੍ਹਾਂ ਦਾ ਬੀਜ ਨਾਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਹਨੂਵਾਨ ਦੇ ਛੰਭ ਵਿਚ 1746 ਈ. ਨੂੰ ਛੋਟਾ ਘੱਲੂਘਾਰਾ ਵਾਪਰਦਾ ਹੈ ਅਤੇ ਪੂਰੇ 16 ਸਾਲਾ ਬਾਅਦ 5 ਫਰਵਰੀ, 1762 ਈਸਵੀ ਵਿਚ ਕੁੱਪ-ਰਹੀੜੇ ਵਿੱਚ ਵੱਡਾ ਘੱਲੂਘਾਰਾ।

550ਵੀਂ – ਕਿਵੇਂ ਚੱਲਣਾ ਗੁਰੂ ਦੇ ਨਾਲ ?

ਮੇਰੇ ਜੀਵਨ ਵਿੱਚ ਨਾ ਸਹੀ ਪਰ ਕਦੀ ਤਾਂ ਗੁਰੂ ਦੀ 600ਵੀਂ ਵਰ੍ਹੇਗੰਢ ਵੀ ਆਵੇਗੀ। 550ਵੀਂ ’ਤੇ ਬਹੁਤਾ ਪੜ੍ਹਨ-ਸੁਣਨ ਨੂੰ ਨਹੀਂ ਮਿਲਿਆ ਕਿ 500ਵੀਂ ’ਤੇ ਗੁਰੂ ਦਾ ਸੰਦੇਸ਼ ਕੁੱਲ ਜਹਾਨ ਤੱਕ ਪਹੁੰਚਾਉਣ ਲਈ ਕਿਹੜੇ ਤਰੱਦਦ ਕੀਤੇ ਗਏ ਸਨ ਪਰ 600ਵੀਂ ’ਤੇ ਕਿਸ ਨੂੰ ਭੁੱਲੇਗਾ ਕਿ 550ਵੀਂ ਕਿਵੇਂ ਮਨਾਈ ਗਈ ਸੀ?

ਸਿਰਫ ਗੁਰੂ ਨੂੰ ਹੀ ਨਹੀਂ, ਗੁਰੂ ਦੀ ਵੀ ਮੰਨੀਏ

ਗੁਰੂ ਨਾਨਕ ਦਾ ਜਨਮ ਉਸ ਵੇਲੇ ਹੋਇਆ ਜਦੋਂ ਇਸ ਧਰਤੀ ’ਤੇ ਵਿਗਿਆਨਕ ਸੋਚ ਪੈਰ ਪਸਾਰ ਰਹੀ ਸੀ, ਜਦੋਂ ਵਿਗਿਆਨ ਕੁਦਰਤੀ ਭੇਦਾਂ ਤੋਂ ਪਰਦੇ ਚੁੱਕ ਰਿਹਾ ਸੀ। ਅਸੀਂ ਇਤਿਹਾਸਕ ਵਰਤਾਰਿਆਂ ਦੇ ਸਮਕਾਲੀ ਨਹੀਂ ਹਾਂ ਪਰ ਇਤਿਹਾਸ ਵਿਚ ਦਰਜ ਘਟਨਾਵਾਂ ’ਤੇ ਯਕੀਨ ਕਰਦੇ ਹਾਂ। ਇਸੇ ਯਕੀਨ ਵਿਚ ਉਹ ਸਾਰੀਆਂ ਕਥਾ/ਕਹਾਣੀਆਂ ਸ਼ਾਮਲ ਹਨ, ਜਿਹੜੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਹਨ।
ਬਾਬਾ ਨਾਨਕ ਨੇ ਇਸ ਧਰਤੀ ’ਤੇ ਲਗਭਗ 72 ਸਾਲ ਜੀਵਨ ਬਿਤਾਇਆ । ਇਤਿਹਾਸ ਅਨੁਸਾਰ ਬਾਲਪਣ ਤੋਂ ਲੈ ਕੇ ਬਿਰਧ ਅਵਸਥਾ ਤੱਕ, ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਵਿਚ ਉਨ੍ਹਾਂ ਦੀ ਤਰਕ ਭਰਪੂਰ ਮਾਨਵੀ ਪਹੁੰਚ ਰੂਪਮਾਨ ਹੁੰਦੀ ਹੈ ਤੇ ਕੋਈ ਸਦੀਵੀ ਸੁਨੇਹਾ ਉੱਭਰਦਾ ਹੈ। ਉਹ ਹਰ ਵਰਤਾਰੇ ਵਿੱਚ ਪਿਛਾਖੜੀ ਧਾਰਨਾਵਾਂ ਨੂੰ ਝੰਭਦੇ ਹਨ, ਤਰਕ ਅਧਾਰਤ ਪੱਖ ਰੱਖਦੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰਦੇ ਹਨ।

ਬੀ-40 ਜਨਮ ਸਾਖੀ ਦੇ ਚਿੱਤਰਾਂ ਨੂੰ ਸਮਝਦਿਆਂ

ਵੱਖ ਵੱਖ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸ਼ਰਧਾਮਈ ਬਿਆਨ ਹਨ। ਬੀ-40 ਦੇ ਨਾਂ ਨਾਲ ਜਾਣੀ ਜਾਂਦੀ ਜਨਮ ਸਾਖੀ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਵੱਖ ਵੱਖ ਸਾਖੀਆਂ ਦੇ ਨਾਲ ਨਾਲ ਉੱਤਮ ਦਰਜੇ ਦੀ ਚਿੱਤਰਕਾਰੀ ਵੀ ਹੋਈ ਹੈ।ਕਰੋੜੀਆ, ਬਾਬਾ ਨਾਨਕ ਤੇ ਮਰਦਾਨਾ: ਜਿਥੇ ਬਾਬਾ ਰਹੰਦਾ ਥਾ। ਉਸ ਗਿਰਾਉ ਪਾਸਿ ਹਿਕ ਕਰੋੜੀਆ ਰਹੰਦਾ ਥਾ। ਉਨਿ ਕਹਿਆ। ਹਿੰਦੂਆ ਦੇ ਤਾਈ ਤਾ ਖਰਾਬੁ ਕੀਆ ਪਰੁ ਮੁਸਲਮਾਨਾ ਦਾ ਭੀ ਈਮਾਨੁ ਖੋਇਆ। ਤਾ ਆਵਦਾ ਆਵਦਾ ਰਾਹ ਵਿਚ ਅੰਨਾ ਹੋਇ ਗਇਆ। ਲੋਕਾ ਕਹਿਆ ਦੀਵਾਨ ਜੀ ਨਾਨਕੁ ਵਡਾ ਪੀਰ ਹੈ। ਤਾ ਆਇ ਕੈ ਪੈਰੀ ਪਇਆ। ਕਰੋੜੀਏ ਅਰਜੁ ਕੀਤੀ ਬਾਬਾ ਜੀ ਤੇਰਾ ਹੁਕਮੁ ਹੋਵੇ ਤਾ ਮੈ ਇਕੁ ਚਕੁ ਬਨਾਵਾ ਤੇਰੇ ਨਾਵ ਕਾ ਨਾਉ ਕਰਤਾਰਪੁਰੁ ਰਖੀਐ। ਚਿੱਤਰ: ਬੀ-40 ਜਨਮ ਸਾਖੀ

50 ਸਾਲਾ ਸਥਾਪਨਾ 'ਤੇ ਵਿਸ਼ੇਸ਼ : ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ ਇਤਿਹਾਸ ਤੇ ਯੋਗਦਾਨ।

ਆਦਿ ਕਾਲ ਤੋਂ ਹੀ ਸੰਸਾਰ ਵਿਚ ਵੱਖ ਵੱਖ ਦੁਨਿਆਵੀ ਅਤੇ ਧਾਰਮਿਕ ਆਗੂਆਂ ਵੱਲੋਂ ਆਪਣੇ ਸੰਦਰਭੀਂ ਵਰਗਾਂ ਨੂੰ ਇਕ ਕੇਂਦਰ ਬਿੰਦੂ ਦੇਣ ਲਈ ਕੇਂਦਰੀ ਅਸਥਾਨ ਸਥਾਪਿਤ ਕੀਤੇ ਜਾਂਦੇ ਰਹੇ ਹਨ। ਜਿਨ੍ਹਾਂ ਦੁਆਰਾ ਸਮਾਜ ਨੂੰ ਧਾਰਮਿਕ ਰਾਜਨੀਤਿਕ ਅਤੇ ਸਮਾਜਕ ਅਗਵਾਈ ਦਿਤੀ ਜਾਂਦੀ ਰਹੀ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਈ ਦਮਦਮੀ ਟਕਸਾਲ ਦੇ ਮੌਜੂਦਾ ਕੇਂਦਰੀ ਅਸਥਾਨ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵੀਹਵੀਂ ਸਦੀ ਦਾ ਅਧਿਆਤਮਵਾਦ ਅਤੇ ਸਿੱਖ ਸੰਘਰਸ਼ ਦਾ ਕੇਂਦਰ ਬਿੰਦੂ ਰਿਹਾ ਹੈ।  ਇੱਥੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਅਜਿਹੀ ਲਹਿਰ ਆਰੰਭ ਕੀਤੀ ਜਿਸ ਵਿਚ ਲੱਖਾਂ ਪ੍ਰਾਣੀਆਂ ਨੂੰ ਉਨ੍ਹਾਂ ਨੇ ਸਿੱਖੀ ਦੀ ਮੁਖ ਧਾਰਾ ਵਿਚ ਲਿਆਂਦਾ ਅਤੇ ਦੇਹਧਾਰੀ ਗੁਰੂ ਡੰਮ੍ਹ ਨਕਲੀ ਨਿਰੰਕਾਰੀਆਂ ਦੇ ਖ਼ਿਲਾਫ਼ ਜੱਦੋਜਹਿਦ ਕੀਤੀ । ਸਮੇਂ ਦੀ ਹਕੂਮਤ ਵੱਲੋਂ ਭਾਰਤ ਵਿਚ ਲਗਾਈ ਗਈ ਐਮਰਜੈਂਸੀ ਨੂੰ ਤੋੜਨ ਵਾਸਤੇ ਆਪ ਜੀ ਵੱਲੋਂ ਫ਼ੈਸਲੇ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 

ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਧ ਕੰਧ-ਚਿੱਤਰ ਉਨ੍ਹਾਂ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਦਰਸਾਉਂਦੇ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਨੂੰ ਤਸਵੀਰੀ ਰੂਪ ਵਿਚ ਦਰਸਾਉਂਦਾ ਵਿਸ਼ਾ ਵੀ ਪੰਜਾਬ ਦੇ ਕੰਧ-ਚਿੱਤਰਾਂ ਵਿਚ ਚੋਖਾ ਪ੍ਰਚੱਲਿਤ ਸੀ। ਅਜਿਹੇ ਕੰਧ-ਚਿੱਤਰਾਂ ਦੇ ਵਧੀਆ ਨਮੂਨੇ ਅੰਮ੍ਰਿਤਸਰ ਵਿਚ ਅਖਾੜਾ ਬਾਲਾ ਨੰਦ ਵਿਚ ਅਤੇ ਜ਼ਿਲ੍ਹਾ ਤਰਨਤਾਰਨ ਦੇ ਨੌਰੰਗਾਬਾਦ ਵਿਚ ਬਾਬਾ ਖੁਦਾ ਸਿੰਘ ਦੀ ਸਮਾਧ ਵਿਚ ਸੁਰੱਖਿਅਤ ਹਨ। ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਬਾਬਾ ਖੁਦਾ ਸਿੰਘ ਦੀ ਸਮਾਧ ਵਿਚ ਚਿਤਰਿਆ ਗਿਆ ਸੀ, ਜਿਸ ਦੀ ਫੋਟੋ ਲੇਖਕ ਕੇ 1971 ਵਿਚ ਖਿੱਚੀ ਸੀ।

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਅਧਿਐਨ ਕੀਤਾ ਜਾਵੇ ਤਾਂ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ’ ਗੁਰ-ਸਿੱਖੀ ਦਾ ਸਿਧਾਂਤ ਹੈ। ਸਿੱਖੀ ਸਿਧਾਂਤ ਅਨੁਸਾਰ ਨਾਮ ਜਪਣ ਨਾਲ ਇਨਸਾਨ ਰੂਹਾਨੀਅਤ ਪੱਖ ਤੋਂ ਉੱਚਾ ਹੋਵੇਗਾ। ਜੇ ਸਾਡੀ ਜ਼ਮੀਰ ਉੱਚੀ, ਸੁੱਚੀ ਪਾਕਿ-ਪਵਿੱਤਰ ਹੋਵੇਗੀ ਫਿਰ ਹੀ ਅਸੀਂ ਕਿਰਤ ਕਰਨ, ਵੰਡ ਛਕਣ ਅਤੇ ਸਮਾਜ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਦਾ ਕੰਮ ਬਿਨਾਂ ਭੇਦ-ਭਾਵ ਤੋਂ ਕਰ ਸਕਾਂਗੇ । ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭੱਟਾਂ, ਭਗਤਾਂ ਅਤੇ ਗੁਰੂ ਸਾਹਿਬਾਨ ਦੀ ਰਚੀ ਗੁਰਬਾਣੀ ‘ਨਾਮ’ ਦੀ ਹੀ ਗੱਲ ਕਰਦੀ ਹੈ । ‘ਨਾਮ’ ਸਾਰੇ ਤੱਤਾਂ ਤੋਂ ਉੱਪਰ ਪਰਮ ਤੱਤ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ 293 ’ਤੇ ਦਰਜ ਹੈ:

ਮਰਦਾਨਿਆ ! ਕਾਈ ਨਾਨਕ ਦੀ ਖ਼ਬਰ ਆਖਿ…

ਤਲਵੰਡੀ (ਰਾਇ-ਭੋਇ ਦੀ) ਦੀਆਂ ਗਲੀਆਂ ਮੁਹੱਲਿਆਂ ’ਚ ਖੇਲ੍ਹਣ-ਵਿਚਰਨ ਵਾਲੇ ਬਾਬਾ ਨਾਨਕ ਅਤੇ ਭਾਈ ਮਰਦਾਨਾ ਦੇ ਲਮੇਰੇ ਸਾਥ ਪਿੱਛੇ ਅਲੌਕਿਕ ਖਿੱਚ ਸੀ। ਸੰਗੀਤ ਦੀ ਮਹਾਰਤ ਰੱਖਣ ਵਾਲੇ ਤਾਂ ਉਸ ਵੇਲੇ ਬਹੁਤ ਹੋਣਗੇ ਪਰ ਗੁਰੂ ਸਾਹਿਬ ਨੇ ਸੰਗੀਤਕ ਪ੍ਰਤਿਭਾ ਦੇ ਨਾਲ ਨਾਲ ਭਾਈ ਮਰਦਾਨਾ ਵਿਚ ਹੀ ਕੋਈ ਇਲਾਹੀ ਬਾ-ਬਰਕਤ, ਜਾਣੀ। ਇਸੇ ਕਰ ਕੇ ਉਹ ਆਪਣੇ ਦੀਨ ਵਿਚ ਰਹਿ ਕੇ ਬਿਖੜੇ ਪੈਂਡੇ-ਲੰਮੀਆ ਰਾਹਾਂ ਦੀਆਂ ਤਕਲੀਫਦੇਹ ਚੁਣੌਤੀਆਂ ਨੂੰ ਝੇਲਦਾ ਹੋਇਆ ਗੁਰੂ-ਆਸ਼ੇ ’ਤੇ ਪੂਰਾ ਖਰਾ ਉਤਰਿਆ।

ਸ਼ੇਖ ਫ਼ਰੀਦ ਦੇ ਚਰਨ ਪੈਣ ’ਤੇ ਮੋਕਲਹਰ ਬਣਿਆ ਫ਼ਰੀਦਕੋਟ

ਸ਼ੇਖ ਫ਼ਰੀਦ ਦਾ ਜਨਮ 12 ਸ਼ਤਾਬਦੀ ਵਿਚ ਜ਼ਿਲ੍ਹਾ ਮੁਲਤਾਨ (ਹੁਣ ਪਾਕਿਸਤਾਨ) ਵਿਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ।
ਜਦ ਉਹ 18 ਕੁ ਮਹੀਨੇ ਦੀ ਉਮਰ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਗੁਜ਼ਰ ਗਏ। ਉਨ੍ਹਾਂ ਦੀ ਮਾਤਾ ਨੇ ਹੀ ਉਨ੍ਹਾਂ ਨੂੰ ਧਾਰਮਿਕ ਵਿੱਦਿਆ ਦਿੱਤੀ। ਮੁੱਢਲੀ ਵਿੱਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਇਨ੍ਹਾਂ ਨੇ ਕੁਰਆਨ ਮਜੀਦ ਮੌਲਾਨਾ ਅਬੂ ਹਾਫ਼ਜ ਕੋਲੋਂ ਪੜ੍ਹਿਆ। ਫਿਰ ਬਗਦਾਦ ਚਲੇ ਗਏ, ਜਿੱਥੇ ਉਨ੍ਹਾਂ ਨੇ ਅਬਦੁਲ ਕਾਦਰ ਗਿਲਾਨੀ, ਖਵਾਜਾ ਮੋਈਨਉਦੀਨ ਚਿਸ਼ਤੀ, ਤੇਠ, ਸ਼ੇਖ਼ ਕਿਰਸਾਨੀ ਆਦਿ ਤੋਂ ਸਿੱਖਿਆ ਪ੍ਰਾਪਤ ਕੀਤੀ।

ਮਹਾਰਾਜ ਸਿੰਘ ਨੌਰੰਗਾਬਾਦ

ਲੇਖਕ :  ਦੇਵਿੰਦਰ ਸਿੰਘ ਜੱਗੀ,  ਸੋਰਸ : ਇੰਟਰਨੇਟ 
ਸਿੱਖ ਭਾਈਚਾਰੇ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ 85 ਫੀਸਦੀਆਂ ਕੁਰਬਾਨੀਆਂ ਕਰਨ ਦਾ ਮਾਣ ਹਾਸਲ ਹੈ। ਅੰਗਰੇਜ਼ਾਂ ਨੂੰ ਦੇਸ਼ ’ਚੋਂ ਕੱਢਣ ਲਈ ਸਭ ਤੋ ਪਹਿਲੀ ਲੜਾਈ ਸ਼ੁਰੂ ਕਰਨ ਦਾ ਸਿਹਰਾ ਸ਼ਹੀਦ ਮਹਾਰਾਜ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਜਾਂਦਾ ਹੈ। ਇਨ੍ਹਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋ ਨੀਚੀ ਵਿਚ 1780 ਨੂੰ ਲੋਹੜੀ ਵਾਲੇ ਦਿਨ ਹੋਇਆ। ਉਹ ਬਚਪਨ ਤੋਂ ਹੀ ਪ੍ਰਮਾਤਮਾ ਦੀ ਬੰਦਗੀ ਕਰਨ ਵਿਚ ਜੁੜੇ ਰਹੇ। ਸਿੱਖ ਰਾਜ ਨੂੰ ਬਚਾਉਣ ਲਈ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਉਹ ਡੇਰਾ ਨੌਰੰਗਾਬਾਦ ਦੇ ਮੁਖੀ ਬਣੇ ਅਤੇ ਅੰਗਰੇਜ਼ੀ ਹਕੂਮਤ ਵਿਰੁੱਧ ਲੜਾਈ ਸ਼ੁਰੂ ਕਰਕੇ ਆਪਣਾ ਸਾਰਾ ਜੀਵਨ ਇਸ ਲੇਖੇ ਲਗਾ ਦਿੱਤਾ।

ਗੁਰੂ ਗੋਬਿੰਦ ਸਿੰਘ ਦਾ ਕੰਧ-ਚਿੱਤਰ

ਲੇਖਕ :  ਡਾ. ਕੰਵਰਜੀਤ ਸਿੰਘ ਕੰਗ, ਸੋਰਸ : ਇੰਟਰਨੇਟ 
ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਪੰਜਾਬ ਦੇ ਕੰਧ-ਚਿੱਤਰਾਂ ਵਿਚ ਗੁਰੂ ਨਾਨਕ ਦੇਵ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਬੰਧੀ ਚਿੱਤਰ ਬਾਕੀ ਗੁਰੂ ਸਾਹਿਬਾਨ ਨਾਲੋਂ ਵੱਧ ਮਿਲਦੇ ਹਨ। ਗੁਰੂ ਗੋਬਿੰਦ ਸਿੰਘ ਨੂੰ ਕੰਧ-ਚਿੱਤਰਾਂ ਵਿਚ ਅਕਸਰ ਘੋੜੇ ’ਤੇ ਸਵਾਰ ਚਿੱਤਰਿਆ ਗਿਆ ਹੈ। ਅਜਿਹੇ ਸੰਯੋਜਤ ਚਿੱਤਰ ਕਈ ਗੁਰਦੁਆਰਿਆਂ, ਮੰਦਰਾਂ, ਸਮਾਧਾਂ ਅਤੇ ਅਖਾੜਿਆਂ ਦੀਆਂ ਕੰਧਾਂ ’ਤੇ ਦੇਖੇ ਗਏ ਹਨ।

ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਦਾ ਕੰਧ-ਚਿੱਤਰ

19ਵੀਂ ਸਦੀ ਦੇ ਪੰਜਾਬ ਵਿਚ ਜੋ ਕੰਧ-ਚਿੱਤਰ ਸਿੱਖ ਧਰਮ ਨਾਲ ਸਬੰਧਤ ਚਿੱਤਰੇ ਗਏ ਸਨ, ਉਨ੍ਹਾਂ ਵਿਚੋਂ ਬਹੁਤੇ ਗੁਰੂ ਸਾਹਿਬਾਨ ਦੇ ਸਨ। ਇਹ ਉਨ੍ਹਾਂ ਨੂੰ ਵਧੇਰੇ ਪਾਰਟਰੇਟ ਰੂਪ ਵਿਚ ਦਰਸਾਉਂਦੇ ਸਨ। ਅਜਿਹੇ ਕੰਧ-ਚਿੱਤਰ ਬਹੁਤ ਘਟ ਉਲੀਕੇ ਗਏ, ਜੋ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਜਾਂ ਵਿਸ਼ੇਸ਼ ਪ੍ਰਾਪਤੀਆਂ ਨਾਲ ਸਬੰਧਤ ਹੋਣ।

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-11

ਇਥੇ ਬੇਬੇ ਨਾਨਕੀ ਦਾ ਸਹੁਰਾ ਘਰ ਹੁੰਦਾ ਸੀ। ਬੇਬੇ ਨਾਨਕੀ ਆਪਣੇ ਪਤੀ ਜੈ ਰਾਮ ਨਾਲ ਇਸੇ ਘਰ ਵਿਚ ਨਿਵਾਸ ਕਰਦੇ ਸਨ। ਉਂਜ ਤਾਂ ਬਾਬਾ ਨਾਨਕ ਆਪਣੀ ਵੱਡੀ ਭੈਣ ਬੇਬੇ ਨਾਨਕੀ ਕੋਲ ਪਹਿਲਾਂ ਵੀ ਕਈ ਵਾਰ ਸੁਲਤਾਨਪੁਰ ਲੋਧੀ ਆਏ ਹੋਣਗੇ ਪਰ

ਗੁਰਦੁਆਰਿਆਂ ਦੇ ਨਵੀਨੀਕਰਨ ਦੀਆਂ ਸਮੱਸਿਆਵਾਂ

ਕਰਤਾਰਪੁਰ ਸਾਹਿਬ ਅਮਨ ਲਾਂਘੇ ਦੀ ਚਮਕ-ਦਮਕ ਤੋਂ ਦੂਰ ਅਤੇ ਲਾਹੌਰ ਦੇ ਬਾਹਰਵਾਰ ਭਾਰਤ-ਪਾਕਿਸਤਾਨ ਸਰਹੱਦ ਨੂੰ ਛੂਹੰਦਾ ਗੁਰੂ ਨਾਨਕ ਦੇਵ ਨਾਲ ਸਬੰਧਤ ਇਕ ਹੋਰ ਗੁਰਦੁਆਰਾ ਵੀ ਸਥਿਤ ਹੈ। ਵੇਲ-ਬੂਟਿਆਂ ਦੀ ਸੰਘਣੀ ਛਾਂ ਇਸ ਨੂੰ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਅਤੇ ਫਲੱਡ ਲਾਈਟਾਂ ਦੀ ਤੇਜ਼ ਰੌਸ਼ਨੀ ਤੋਂ ਬਚਾਉਂਦੀ ਹੈ। ਰੁੱਖਾਂ ਦੀਆਂ ਟਾਹਣੀਆਂ ਦੀ ਛਤਰੀ ਦੇ ਪਿਛਵਾੜਓਂ, ਕੁਝ ਇਮਾਰਤਾਂ ਅਤੇ ਥੰਮ੍ਹ ਦਿਖਾਈ ਦਿੰਦੇ ਹਨ, ਜਿਹੜੇ ਇਥੋਂ ਨੇੜੇ ਪੈਂਦੇ ਭਾਰਤੀ (ਚੜ੍ਹਦੇ ਪੰਜਾਬ ਦੇ) ਪਿੰਡ ਨਾਲ ਸਬੰਧਤ ਹਨ। ਇਨ੍ਹਾਂ ਇਮਾਰਤਾਂ ਵਿਚੋਂ ਇਕ ਇਮਾਰਤ ਗੁਰਦੁਆਰੇ ਦੀ ਵੀ ਹੈ, ਪਰ ਉਸ ਗੁਰਦੁਆਰੇ ਦੀ ਆਭਾ ਅੱਗੇ ਇੱਧਰ ਲਹਿੰਦੇ ਪੰਜਾਬ ਵਾਲੇ ਪਾਸੇ ਸਥਿਤ ਗੁਰਦੁਆਰੇ ਦਾ ਖ਼ਸਤਾਹਾਲ ਢਾਂਚਾ ਕਿਤੇ ਵੀ ਨਹੀਂ ਖੜ੍ਹਦਾ। ਲਹਿੰਦੇ ਪਾਸੇ ਵਾਲਾ ਗੁਰਦੁਆਰਾ ਪਿੰਡ ਝਾਮਣ ਦੇ ਬਾਹਰਵਾਰ (ਚੜ੍ਹਦੇ ਪੰਜਾਬ ਦੀ ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਨੇੜੇ) ਸਥਿਤ ਹੈ।

ਗੁਰੂ ਹਰਗੋਬਿੰਦ ਸਾਹਿਬ ਤੇ ਮੀਆਂ ਮੀਰ ਦਾ ਚਿੱਤਰ

ਅੰਮ੍ਰਿਤਸਰ ਦੇ ਕਟੜਾ ਰਾਮਗੜ੍ਹੀਆ ਵਿਚ ‘ਅਖਾੜਾ ਪਰਾਗ ਦਾਸ’ ਦੀ ਨੀਂਹ ਇਸ ਅਖਾੜੇ ਦੇ ਬਾਨੀ ਮਹੰਤ ਮੰਗਨੀ ਰਾਮ ਨੇ ਬਿਕ੍ਰਮੀ ਸੰਮਤ 1862 ਵਿਚ ਰੱਖੀ ਸੀ। ਇਸ ਅਖਾੜੇ ਦੇ ਪਿਛਲੇ ਪਾਸੇ ਮਹੰਤ ਮੰਗਨੀ ਰਾਮ ਦੀ ਸਮਾਧ ਸਥਿਤ ਹੈ, ਜਿਸ ਦੀਆਂ ਕੰਧਾਂ ’ਤੇ 19ਵੀਂ ਸਦੀ ਵਿਚ ਚਿੱਤਰਕਾਰੀ ਕੀਤੀ ਗਈ ਸੀ। ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਇਸ ਸਮਾਧ ਵਿਚੋਂ ਹੈ, ਜਿਸ ਦੀ ਫੋਟੋ ਲੇਖਕ ਨੇ ਜੂਨ 1971 ਵਿਚ ਖਿੱਚੀ ਸੀ।
ਇਸ ਕੱਧ-ਚਿੱਤਰ ਵਿਚ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੁਸਲਿਮ ਦਰਵੇਸ਼ ਮੀਆਂ ਮੀਰ ਨਾਲ ਕਿਸੇ ਅਹਿਮ ਮਸਲੇ ’ਤੇ ਵਿਚਾਰ ਵਟਾਂਦਰਾ ਕਰਦਿਆਂ ਚਿੱਤਰਿਆ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ‘ਗੁਰੂਸ਼ਬਦ ਰਤਨਕਾਰ ਮਹਾਨ ਕੋਸ਼’ ਅਨੁਸਾਰ ਲਾਹੌਰ ਦਾ ਰਹਿਣ ਵਾਲਾ ਮੀਆਂ ਮੀਰ ਗੁਰੂ ਅਰਜਨ ਦੇਵ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਪਰਮ ਸਨੇਹੀ ਸੀ।

ਕਰਤਾਰਪੁਰ ਲਾਂਘਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ

ਪਿਛਲੇ ਦਿਨੀਂ ਇਕ ਅਖ਼ਬਾਰ ਵਿਚ ਕਰਤਾਰਪੁਰ ਲਾਂਘੇ ਸਬੰਧੀ ਵਿਸ਼ੇਸ਼ ਸਟੋਰੀ ਛਪੀ ਸੀ। ਜਿਸ ਵਿਚ ਡੇਰਾ ਬਾਬਾ ਨਾਨਕ ਵਿਚ ਮਠਿਆਈ ਦੀ ਦੁਕਾਨ ਦੇ ਮਾਲਕ ਕਰਤਾਰ ਚੰਦ ਦੇ ਵਿਚਾਰ ਸਾਂਝੇ ਕੀਤੇ ਹੋਏ ਸਨ। ਉਸ ਵਿਚ ਕਰਤਾਰ ਚੰਦ ਕਹਿੰਦਾ ਹੈ ਕਿ ਉਹ ਕਰਤਾਰਪੁਰ ਦੇ ਦਰਸ਼ਨ ਉਵੇਂ ਹੀ ਕਰਨਾ ਚਾਹੁੰਦਾ ਹੈ ਜਿਵੇਂ 1947 ਤੋਂ ਪਹਿਲਾਂ ਕਰਦਾ ਰਿਹਾ ਹੈ। ਕਰਤਾਰ ਚੰਦ, ਜੋ ਹੁਣ ਉਮਰ ਦੇ ਅੱਸੀਵਿਆਂ ਵਿਚੋਂ ਗੁਜ਼ਰ ਰਿਹਾ ਹੈ, ਦਾ ਕਹਿਣਾ ਹੈ ਕਿ ਜਿਉਂ ਹੀ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਨਵਾਂ ਲਾਂਘਾ ਖੁਲ੍ਹਿਆ ਤਾਂ ਉਹ ਕਸਬੇ ਵਿਚੋਂ ਕਿਸੇ ਨੌਜਵਾਨ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਦਰਸ਼ਨ ਕਰਨ ਜ਼ਰੂਰ ਜਾਵੇਗਾ। ਪਰ ਉਹ ਇਹ ਗੱਲ ਜਾਣ ਕੇ ਖੁਸ਼ ਨਹੀਂ ਹੈ ਕਿ ਸਰਹੱਦੋਂ ਪਾਰ ਦਰਸ਼ਨ ਕਰਨ ਜਾਣ ਲਈ ਉਸ ਨੂੰ ਪਾਸਪੋਰਟ ਦੀ ਜ਼ਰੂਰਤ ਪਵੇਗੀ। ਉਸ ਦਾ ਕਹਿਣਾ ਹੈ ਕਿ ਉਹ ਹੁਣ ਬੁੱਢਾ ਹੋ ਗਿਆ ਹੈ ਅਤੇ ਪਾਸਪੋਰਟ ਬਣਾਉਣ ਲਈ ਅੰਮ੍ਰਿਤਸਰ ਨਹੀਂ ਜਾ ਸਕਦਾ।

ਗੁਰਦੁਆਰਾ ਕਿਆਰਾ ਸਾਹਿਬ

ਜਵਾਨ ਹੋਣ ’ਤੇ ਬਾਬਾ ਨਾਨਕ ਖੇਤਾਂ ਵਿਚ ਮੱਝੀਆਂ ਚਰਾਉਣ ਜਾਂਦੇ। ਮੱਝੀਆਂ ਚਰਾਉਂਦਿਆਂ ਇਕ ਵਾਰ ਬਾਬਾ ਨਾਨਕ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਮੱਝੀਆਂ ਨਾਲ ਵਾਲੇ ਖੇਤ ਵਿਚ ਜਾ ਵੜੀਆਂ ਅਤੇ ਕਿਸਾਨ ਦੀ ਸਾਰੀ ਫ਼ਸਲ ਉਜਾੜ ਦਿੱਤੀ। ਕਿਸਾਨ ਨੇ ਜਦ ਆ ਕੇ ਇਹ ਸਭ ਦੇਖਿਆ ਤਾਂ ਉਸ ਨੇ ਬਾਬਾ ਨਾਨਕ ਨੂੰ ਕੁਝ ਨਹੀਂ ਕਿਹਾ ਪਰ ਖੇਤ ’ਚੋਂ ਮੱਝੀਆਂ ਕੱਢ ਕੇ ਪਿੰਡ ਦੇ ਚੌਧਰੀ ਰਾਏ ਬੁਲਾਰ ਕੋਲ ਸ਼ਿਕਾਇਤ ਕਰ ਦਿੱਤੀ।
ਰਾਏ ਬੁਲਾਰ ਨੂੰ ਉਸ ਦਾ ਯਕੀਨ ਨਾ ਆਇਆ ਅਤੇ ਕਿਸਾਨ ਨਾਲ ਆਪ ਉਸ ਦੇ ਖੇਤਾਂ ਵਿਚ ਉਸ ਦੀ ਉਜਾੜੀ ਹੋਈ ਫ਼ਸਲ ਵੇਖਣ ਆ ਗਿਆ।

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0097992702
Copyright © 2020, Panjabi Times. All rights reserved. Website Designed by Mozart Infotech