ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਕਵਿਤਾਵਾਂ/ਕਹਾਣੀਆਂ

ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ

October 23, 2019 05:01 PM

ਸ੍ਰੀ ਅਕਾਲ ਤਖਤ ਦਾ ਸੱਚ ਬਨਾਮ ਮੋਹਨ ਭਾਗਵਤ ਦਾ ਕੱਚ
ਸ੍ਰੀ ਅਕਾਲ ਤਖਤ ਵਲੋਂ ਆਏ ਨਵੇਂ ਸੰਦੇਸ਼
ਤਖਤ ਨੂੰ ਸਮਰਪਿਤ ਹੋਣ ਦੀ ਲੋੜ

ਲੇਖਕ: ਕੁਲਵੰਤ ਸਿੰਘ ਢੇਸੀ

 

ਰਾਸ਼ਟਰੀ ਸਿੱਖ ਸੰਗਤ ਦੇ ਆਗੂ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਜ ਘੋਸ਼ਤ ਕਰਨ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਜੀ ਵਲੋਂ ਆਏ ਪ੍ਰਤੀਕਰਮ ‘ਤੇ ਹੈਰਾਨੀ ਦਾ ਆਲਮ ਹੈ। ਇਹ ਗੱਲ ਕਿਸੇ ਦੇ ਚਿੱਤ ਚੇਤੇ ਵਿਚ ਨਹੀਂ ਸੀ ਕਿ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ੍ਰੀ ਅਕਾਲ ਤਖਤ ਦਾ ਰੁਤਬੇ ਨੂੰ ਜਿਸ ਕਦਰ ਢਾਅ ਲਾਈ ਗਈ ਸੀ ਉਸ ਰੁਤਬੇ ਦੀ ਮੁੜ ਬਹਾਲੀ ਵੀ ਹੋ ਸਕਦੀ ਹੈ ਪਰ ਹੁਣ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਰ ਐਸ ਐਸ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤੇ ਜਾਣ ਬਾਰੇ ਆਏ ਬਿਆਨਾ ਨਾਲ ਸਿੱਖ ਭਾਈਚਾਰੇ ਵਿਚ ਕੁਝ ਰੌਸ਼ਨੀ ਦੀ ਕਿਰਣ ਜਗੀ ਹੈ। ਜਿਸ ਕਿਸਮ ਨਾਲ ਹਿੰਦੁਤਵਾ ਵਾਲੇ ਆਗੂ ਮੁਸਲਮਾਨਾ ਅਤੇ ਭਾਰਤ ਦੀਆਂ ਹੋਰ ਘੱਟਗਿਣਤੀਆਂ ਨਾਲ ਪੇਸ਼ ਆ ਰਹੇ ਹਨ ਅਤੇ ਜਿਸ ਤਰੀਕੇ ਨਾਲ ਹਿੰਦੂ ਭੀੜਾਂ ਨੂੰ ਹਿੰਸਾ ਲਈ ਉਕਸਾਇਆ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਤਾਂ ਇਹ ਜਰੂਰੀ ਸਮਝਿਆ ਜਾਣਾ ਚਾਹੀਦਾ ਹੈ ਕਿ ਇੱਕ ਲੋਕ ਰਾਜੀ ਦੇਸ਼ ਵਿਚ ਇਸ ਕਿਸਮ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਦੀ ਕੱਤਈ ਇਜਾਜ਼ਤ ਨਹੀਂ ਹੋਣੀ ਚਾਹੀਦੀ ਅਤੇ ਇਸ ਬੁਰਛਾਗਰਦੀ ਮਗਰ ਲਾਮਬੰਦ ਆਰ ਐਸ ਐਸ ਦੇ ਗਿਰੋਹ ਨੂੰ ਨਿਆਂ ਪਾਲਕਾ ਵਿਚ ਪੇਸ਼ ਕਰਕੇ ਗੈ਼ਰ ਕਾਨੂੰਨੀ ਕਰਾਰ ਦੇ ਹੀ ਦੇਣਾ ਚਾਹੀਦਾ ਹੈ। ਪਰ ਭਾਰਤ ਦੇ ਰਾਜ ਭਾਗ ‘ਤੇ ਹਾਵੀ ਭਾਜਪਾ ਤਾਂ ਆਰ ਐਸ ਐਸ ਦੀ ਹੀ ਪੈਦਾਇਸ਼ ਹੈ ਅਤੇ ਕਾਂਗਰਸ ਵਿਚ ਏਨਾ ਦਮ ਹੀ ਨਹੀਂ ਹੈ ਕਿ ਭਾਰਤ ਦੇ ਸੰਵਿਧਾਨ ਦੇ ਖਿਲਾਫ ਕਾਰਵਾਈਆਂ ਕਰਨ ਵਾਲੇ ਐਰ ਐਸ ਐਸ ਦੇ ਅਪਰਾਧਿਕ ਗਿਰੋਹ ਦੀ ਜਵਾਬ ਦੇਹੀ ਕਰਵਾ ਸਕੇ।

 

ਗਿਆਨੀ ਹਰਪ੍ਰੀਤ ਸਿੰਘ ਪਹਿਲੇ ਜਥੇਦਾਰਾਂ ਦੇ ਮੁਕਾਬਲੇ ਵਧੇਰੇ ਬੇਬਾਕ ਅਤੇ ਚੜ੍ਹਦੀ ਕਲਾ ਵਾਲੇ ਲੱਗਦੇ ਹਨ, ਸ਼ਾਇਦ ਏਹੀ ਕਾਰਨ ਹੈ ਕਿ ਬਾਦਲਾਂ ਨੇ ਉਹਨਾ ਨੂੰ ਸਿਰਫ ਆਰਜ਼ੀ ਤੌਰ ‘ਤੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਿੱਤੀ ਹੋਈ ਹੈ ਅਤੇ ਹੁਣ ਦੇਖਣਾ ਇਹ ਹੈ ਕਿ ਆਰ ਐਸ ਐਸ ਦੇ ਖਿਲਾਫ ਆਏ ਸਖਤ ਬਿਆਨਾਂ ਪਿੱਛੋਂ ਬਾਦਲਕੇ ਕੋਹੜੀ ਜਾਂ ਕਲੰਕੀ ਹੋਣ ਵਿਚੋਂ ਕਿਸ ਨੂੰ ਚੁਣਦੇ ਹਨ। ਕੁਝ ਲੋਕਾਂ ਦਾ ਖਿਆਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਆਰ ਐਸ ਐਸ ਨੂੰ ਬੈਨ ਕਰਨ ਦੇ ਦਿੱਤੇ ਬਿਆਨ ਮਹਿਜ਼ ਰਾਜਨੀਤਕ ਹੀ ਹਨ ਕਿਓਂਕਿ ਭਾਜਪਾ ਨਾਲ ਅਕਾਲੀ ਦਲ ਬਾਦਲ ਦੇ ਨੌਂਹ ਮਾਸ ਦੇ ਰਿਸ਼ਤੇ ਦਾ ਹਰਿਆਣਾ ਵਿਚ ਤਲਾਕ ਹੋ ਗਿਆ ਅਤੇ ਪੰਜਾਬ ਵਿਚ ਬਾਦਲਾਂ ਦੇ ਲੱਤ ਮਾਰਨ ਲਈ ਭਾਜਪਾ ਸਿਰਫ ਮੁਨਾਸਬ ਮੌਕੇ ਦੀ ਭਾਲ ਵਿਚ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਜਿਸ ਤਰਾਂ ਦੇ ਬਿਆਨ ਅਕਾਲੀ ਦਲ ਦੇ ਖਿਲਾਫ ਪੰਜਾਬੀ ਵਿਚ ਦਿੱਤੇ ਹਨ ਉਹਨਾ ਨੂੰ ਦੇਖ ਕੇ ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਭਾਜਪਾ ਨਾਲ ਬਾਦਲਾਂ ਦੇ ਨੌਂਹ ਮਾਸ ਦੇ ਰਿਸ਼ਤੇ ਦਾ ਹੁਣ ਕੋਈ ਵੀ ਤੁਕ ਨਹੀਂ ਬਣਦਾ। ਪਰ ਤਾਂ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਿਆਨਾ ਨੂੰ ਕੇਵਲ ਰਾਜਨੀਤਕ ਕਹਿਣਾ ਏਨਾ ਮੁਨਾਸਬ ਨਹੀਂ ਕਿਓਂਕਿ ਉਹਨਾ ਨੇ ਪਹਿਲਾਂ ਕਸ਼ਮੀਰ ਦੇ ਮਾਮਲੇ ਵਿਚ ਵੀ ਉਸ ਵੇਲੇ ਡਟਵੇਂ ਬਿਆਨ ਦਿੱਤੇ ਸਨ ਜਦੋਂ  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਜਿਹਨਾ ਲੋਕਾਂ ਦੇ ਵਿਆਹ ਨਹੀਂ ਹੁੰਦੇ ਉਹ ਹੁਣ ਕਸ਼ਮੀਰ ਤੋਂ ਕੁੜੀਆਂ ਲਿਆ ਸਕਣਗੇ’।

ਆਰ ਐਸ ਐਸ ‘ਤੇ ਅਜ਼ਾਦ ਭਾਰਤ ਵਿਚ ਪਹਿਲਾਂ ਵੀ ਬੈਨ ਲੱਗ ਚੁੱਕੇ ਹਨ ਅਤੇ ਜੇਕਰ ਸਿੱਖਾਂ ਅਤੇ ਭਾਰਤ ਦੀਆਂ ਸਮੂਹ ਘੱਟਗਿਣਤੀਆਂ ਨੇ ਹਿੰਦੀ, ਹਿੰਦੂ, ਹਿੰਦੋਸਤਾਨ ਅਤੇ ਹਿੰਦੁਤਵਾ ਦੇ ਰੁਝਾਨ ਦਾ ਵਿਰੋਧ ਨਾ ਕੀਤਾ ਤਾਂ ਭਾਰਤ ਵਿਚ ਘੱਟਗਿਣਤੀਆਂ ਦਾ ਰਹਿਣਾ ਮੁਹਾਲ ਹੋ ਜਾਏਗਾ। ਆਰ ਐਸ ਐਸ ਵਲੋਂ ਹਿੰਦੂਆਂ ਨੂੰ ਹੀ ਭਾਰਤ ਦੇ ਅਸਲੀ ਵਸਨੀਕ ਮੰਨਿਆਂ ਜਾਣਾ ਵੀ ਸਰਾਸਰ ਗਲਤ ਹੈ। ਕੁਝ ਚਿੰਤਕ ਦਰਾਵੜ ਲੋਕਾਂ ਨੂੰ ਭਾਰਤ ਦੇ ਅਸਲ ਵਸਨੀਕ ਮੰਨਦੇ ਹਨ ਜਦ ਕਿ ਸੱਚ ਇਹ ਹੈ ਕਿ ਭਾਰਤ ਕਦੀ ਵੀ ਇੱਕ ਦੇਸ਼ ਨਹੀਂ ਸੀ ਅਤੇ ਇਹ ਦੇਸ਼ ਅਨੇਕਾਂ ਕੌਮਾਂ, ਧਰਮਾਂ, ਬੋਲੀਆਂ ਅਤੇ ਨਸਲਾਂ ਦਾ ਸਮੂਹ ਹੈ। ਇਹਨਾ ਸਾਰੀਆਂ ਕੌਮਾਂ ਦਾ ਭਾਰਤ ‘ਤੇ ਓਨਾ ਹੀ ਹੱਕ ਹੈ ਜਿੰਨਾ ਕਿ ਹਿੰਦੂਆਂ ਦਾ। ਸੱਚ ਇਹ ਹੈ ਕਿ ਆਰ ਐਸ ਐਸ ਦੀ ਹਿੰਦੁਤਵਾ ਵਾਲੀ ਦਾਅਵੇਦਾਰੀ ਅਤੇ ਬੁਰਛਾਗਰਦੀ ਦੇਸ ਵਿਚ ਗ੍ਰਹਿ ਯੁੱਧ ਵਰਗੇ ਹਾਲਾਤ ਪੈਦਾ ਕਰਕੇ ਭਾਰਤ ਨੂੰ ਤੋੜ ਦੇਵੇਗੀ।

 

ਸਾਢੇ ਪੰਜ ਸੌ ਸਾਲਾ ਸਬੰਧੀ ਸ੍ਰੀ ਅਕਾਲ ਤਖਤ ਤੋਂ ਸੰਦੇਸ਼ ਜਾਰੀ

ਹੁਣੇ ਹੁਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਵਲੋਂ ਪੰਥ ਦੇ ਨਾਮ ਕੁਝ ਸੰਦੇਸ਼ ਜਾਰੀ ਕੀਤੇ ਗਏ ਹਨ ਜੋ ਕ੍ਰਮਵਾਰ ਇਸ ਪ੍ਰਕਾਰ ਹਨ।

 

·         ਇਲੈਕਟਰੋਨਿਕ ਚੰਦੋਆ ਸਾਹਿਬ ਬਾਰੇ—ਗੁਰਦਵਾਰਿਆਂ ਵਿਚ ਇਲੈਕਟਰੋਨਿਕ ਚੰਦੋਏ ਲਾਉਣ ਦੀ ਮਨਾਹੀ ਕੀਤੀ ਗਈ ਹੈ।

·         ਗੁਰੂ ਸਾਹਿਬ ਦੀਆਂ ਮੂਰਤੀਆਂ ਸਬੰਧੀ—ਬਜ਼ਾਰ ਵਿਚ ਗੁਰੂ ਸਾਹਿਬ ਦੀਆਂ ਵਿਕ ਰਹੀਆਂ ਮੂਰਤੀਆਂ ਬਾਰੇ ਵੀ ਮਨਾਹੀ ਕੀਤੀ ਗਈ ਹੈ ਕਿ ਇਹ ਬੰਦ ਕੀਤੀਆਂ ਜਾਣ।

·         ਬਿਰਧ ਬੀੜਾਂ ਦੇ ਸਸਕਾਰ ਬਾਰੇ— ਪ੍ਰਦੇਸਾਂ ਵਿਚ ਬਿਰਧ ਬੀੜਾਂ ਅਤੇ ਗੁਟਕਾ ਸਾਹਿਬ ਦੇ ਸਸਕਾਰ ਦੀ ਇਜਾਜ਼ਤ ਬਾਰੇ ਕਿਹਾ ਗਿਆ ਹੈ ਕਿ ਪ੍ਰਦੇਸਾਂ ਵਿਚ ਰਹਿਣ ਵਾਲੇ ਸਿੱਖ ਸਬੰਧਤ ਸਰਕਾਰਾਂ ਨਾਲ ਰਾਬਤਾ ਕਰਕੇ ਜਾਣਕਾਰੀ ਸ੍ਰੀ ਅਕਾਲ ਤਖਤ ਨੂੰ ਭੇਜਣ ਤਾਂ ਕਿ ਕੋਈ ਰੁਕਾਵਟ ਨਾ ਆਵੇ।

·         ਬੇਰ ਸਾਹਿਬ ‘ਤੇ ਸਾਢੇ ਪੰਜ ਸੌ ਸਾਲਾ ਦੀਵਾਨ ਬਾਰੇ—੧੨ ਨਵੰਬਰ ਨੂੰ ਬੇਰ ਸਾਹਿਬ ਗੁਰਦਵਾਰਾ ਸੁਲਤਾਨਪੁਰ ਵਿਖੇ ਪੰਥ ਵਲੋਂ ਇੱਕ ਸਰਬ ਸਾਂਝੀ ਸਟੇਜ ਲਾਈ ਜਾਵੇਗੀ ਜਿਸ ਦੀ ਜ਼ਿੰਮੁਵਾਰੀ ਸ਼੍ਰੋਮਣੀ ਕਮੇਟੀ ਦੀ ਹੋਵੇਗੀ। ਇਸ ਵਿਸ਼ੇਸ਼ ਮੌਕੇ ‘ਤੇ ਆਏ ਰਾਜਨੀਤਕ ਅਤੇ ਗੈਰ ਰਾਜਨੀਤਕ ਆਗੂਆਂ ਦਾ ਬਰਾਬਰ ਦਾ ਸਤਕਾਰ ਹੋਵੇਗਾ, ਕਿਸੇ ਨਾਲ ਵੀ ਪੱਖਪਾਤ ਨਹੀਂ ਹੋਵੇਗਾ। ਇਸ ਦੇ ਨਾਲ ਹੀ ਸੰਦੇਸ਼ ਜਾਰੀ ਕੀਤਾ ਗਿਆ ਕਿ ਸਾਢੇ ਪੰਜ ਸੌ ਸਾਲਾ ਮਨਾਉਂਦਿਆਂ ਸਾਰੇ ਪੰਥਕ ਪ੍ਰਚਾਰਕ ਅਤੇ ਬੁਲਾਰੇ ਕੇਵਲ ਅਤੇ ਕੇਵਲ ਗੁਰੂ ਨਾਨਕ ਸਾਹਿਬ ਜੀ ਮਹਾਂਰਾਜ ਜੀ ਦੀ ਮਾਨਵਤਾ ਨੂੰ ਦੇਣ ਨੂੰ ਹੀ ਪ੍ਰਮੁਖ ਰੱਖਣ।

·         ਸੋਸ਼ਲ ਮੀਡੀਏ ‘ਤੇ ਬਿਆਨਬਾਜ਼ੀ ਬਾਰੇ – ਸਿੱਖ ਮਾਈ ਭਾਈ ਸੋਸ਼ਲ ਮੀਡੀਏ ‘ਤੇ ਕੀਤੀ ਜਾ ਰਹੀ ਬੇਲੋੜੀ ਅਤੇ ਬੇ-ਰਸੀ ਬਿਆਨਬਾਜ਼ੀ ਤੋਂ ਸੰਕੋਚ ਕਰਨ।

·         ਭਾਈ ਰਣਜੀਤ ਸਿੰਘ ਢਡਰੀਆਂ ਵਲਿਆਂ ਦੀ ਜਵਾਬ ਤਲਬੀ ਬਾਰੇ—ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੀਡੀਏ ਨੂੰ ਦਿੱਤੇ ਬਿਆਨਾ ਵਿਚ ਕਿਹਾ ਹੈ ਕਿ ਭਾਈ ਢਡਰੀਆਂ ਸਬੰਧੀ ਆਈਆਂ ਸ਼ਿਕਾਇਤਾ ਲਈ ਪੰਜ ਮੈਂਬਰੀ ਵਿਦਵਾਨਾ ਦੀ ਟੀਮ ਬਣਾਈ ਜਾਵੇਗੀ ਜੋ ਕਿ ਭਾਈ ਢਡਰੀਆਂ ਨਾਲ ਰਾਬਤਾ ਕਰਕੇ ਉਹਨਾ ਦੇ ਬਿਆਨ ਰਿਕਾਰਡ ਕਰਕੇ ਸ੍ਰੀ ਅਕਾਲ ਤਖਤ ‘ਤੇ ਪੇਸ਼ ਕਰੇਗੀ ਜਿਹਨਾ ਬਿਆਨਾਂ ਦੀ ਬਿਨ੍ਹਾ ‘ਤੇ ਪੰਜ ਸਿੰਘ ਸਾਹਿਬਾਨ ਕੋਈ ਫੈਸਲਾ ਕਰਨਗੇ। ਚੇਤੇ ਰਹੇ ਕਿ ਪਿਛਲੇ ਕੁਝ ਸਮੇਂ ਤੋਂ ਭਾਈ ਢਡਰੀਆਂ ਵਲੋਂ ਮਾਤਾ ਭਾਗ ਕੌਰ ਜੀ ਸਬੰਧੀ ਬਿਆਨਬਾਜ਼ੀ ਬਾਰੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਆਈਆਂ ਸ਼ਿਕਾਇਤਾਂ ਮਗਰੋਂ ਇਹ ਮਾਮਲਾ ਭਖ ਗਿਆ ਸੀ। ਭਾਈ ਢਡਰੀਆਂ ਵਲਿਆਂ ਨੇ ਕਿਹਾ ਸੀ ਕਿ ਗੀਤਕਾਰ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿਚ ਮਾਤਾ ਭਾਗ ਕੌਰ ਜੀ ਬਾਰੇ ਅਯੋਗ ਟਿੱਪਣੀ ਬਾਰੇ ਤਾਂ ਮੁਆਫੀ ਮੰਗ ਲਈ ਹੈ ਪਰ ‘ਸਾਡੇ ਵਾਲੇ’ ਤਾਂ ਕਵੀ ਸੰਤੋਖ ਸਿੰਘ ਵਲੋਂ ਲਿਖਤ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਗੁਰਦੁਆਰਿਆਂ ਵਿਚ ਕਰਵਾ ਰਹੇ ਹਨ ਜਿਸ ਵਿਚ ਨਾ ਕੇਵਲ ਮਾਤਾ ਭਾਗ ਕੌਰ ਜੀ ਬਾਰੇ ਹੀ ਸਗੋਂ ਗੁਰਮਤ ਤੋਂ ਉਲਟ ਹੋਰ ਵੀ ਅਨੇਕਾਂ ਹਵਾਲੇ ਹਨ।

 

ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ-ਉੱਚਤਾ ਬਾਰੇ ਵਿਵਾਦ

 

ਕੁਝ ਵਿਦਵਾਨਾਂ ਵਲੋਂ ਲਗਾਤਾਰ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਸ੍ਰੀ ਅਕਾਲ ਤਖਤ ਨੂੰ ਕਿਓਂਕਿ ਪਿਛਲੇ ਲੰਬੇ ਅਰਸੇ ਤੋਂ ਰਾਜਨੀਤਕ ਧਿਰਾਂ ਆਪਣੇ ਸੌੜੇ ਹਿੱਤਾਂ ਲਈ ਵਰਤ ਰਹੀਆਂ ਹਨ ਇਸ ਕਰਕੇ ਅਜਕਲ ਦੇ ਅਮਲਾਂ ਵਿਚ ਤਖਤ ਸਾਹਿਬ ਦੀ ਤਾਬਿਆ ਰਹਿਣ ਦਾ ਮਤਲਬ ਆਰ ਐਸ ਐਸ ਅਤੇ ਰਾਜਨੀਤਕ ਮੋਹਰਿਆਂ ਦੇ ਦੁਸ਼ਟ ਚੱਕਰ ਦੀ ਤਾਬਿਆ ਹੋਣਾ ਹੈ ਜਿਸ ਦੇ ਖਿਲਾਫ ਬਗਾਵਤ ਜਰੂਰੀ ਹੈ। ਇਸ ਸਬੰਧੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਤਾਂ ਸ੍ਰੀ ਅਕਾਲ ਤਖਤ ਦੇ ਦਾਇਰੇ ਵਿਚ ਨਹੀਂ ਸਨ।

 

ਜਿਥੋਂ ਤਕ ਗੁਰੂ ਕਾਲ ਦਾ ਸਬੰਧ ਹੈ ਇਸ ਵਿਚ ਕੋਈ ਸ਼ੱਕ ਨਹੀਂ ਕਿ ਧੀਰ ਮੱਲੀਆਂ ਨੇ ਗੁਰੂ ਤੇਗਬਾਹਦਰ ਜੀ ਦੇ ਅੰਮ੍ਰਿਤਸਰ ਆਉਣ ‘ਤੇ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਅਤੇ ਗੁਰੂ ਸਾਹਿਬ ‘ਤੇ ਗੋਲੀ ਚਲਾਉਣ ਦੀ ਕੋਸ਼ਿਸ ਵੀ ਕੀਤੀ ਸੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਭਲਕ ਨੂੰ ਸਿੱਖ ਸਮਾਜ ਨੂੰ ਦਰਬਾਰ ਸਾਹਿਬ ਤੋਂ ਬੇਮੁਖ ਕਰਨ ਲਈ ਢੁੱਚਰਾਂ ਖੜ੍ਹੀਆਂ ਕੀਤੀਆਂ ਜਾਣ। ਜਿਥੋਂ ਤਕ ਦਸਮ ਪਾਤਸ਼ਾਹ ਦਾ ਸਬੰਧ ਹੈ ਇਸ ਗੱਲ ਨੂੰ ਹਰ ਆਮ ਖਾਸ ਸਿੱਖ ਸਮਝ ਸਕਦਾ ਹੈ ਕਿ ਉਹਨਾ ਨੇ ਜੰਗੀ ਵਿਓਂਤਬੰਦੀ ਦੀ ਲੋੜ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਨੂੰ ਚੁਣਿਆ ਸੀ ਅਤੇ ਹਾਲਾਤਾਂ ਦੇ ਬਦਲਣ ਨਾਲ ਖਾਲਸੇ ਨੇ ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਦੀ ਸੇਵਾ ਸੌਂਪ ਦਿੱਤੀ ਸੀ।

 

ਅੰਗ੍ਰੇਜਾਂ ਅਤੇ ਭਾਰਤੀ ਹਾਕਮਾ ਵਲੋਂ ਲਗਾਤਾਰ ਇਹ ਕੋਸ਼ਿਸ਼ਾਂ ਜਾਰੀ ਰਹੀਆਂ ਕਿ ਖਾਲਸੇ ਦੇ ਪ੍ਰਮੁਖ ਸਰੋਤਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਰ ਸਾਹਿਬ ਨੂੰ ਆਪਣੇ ਹਿੱਤ ਲਈ ਕਿਵੇਂ ਭੁਗਤਾਇਆ ਜਾਵੇ। ਇਸੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਓਹੀ ਜਥੇਦਾਰ ਨਿਯੁਕਤ ਕੀਤੇ ਗਏ ਜੋ ਸਰਕਾਰਾਂ ਨੂੰ ਮਨਜ਼ੂਰ ਸਨ। ਇਹ ਲੜੀ ਸ੍ਰੀ ਅਕਾਲ ਤਖਤ ਦੇ ਅੰਗ੍ਰੇਜ਼ਾ ਦੇ ਵੇਲੇ ਤੋਂ ਸਥਾਪਤ ਅਰੂੜ ਸਿੰਘ ਵਰਗੇ ਸਰਬਰਾਹਾਂ ਤੋਂ ਸ਼ੁਰੂ ਹੋ ਕੇ ਗਿਆਨੀ ਗੁਰਬਚਨ ਸਿੰਘ ਤਕ ਚਲੀ ਆਈ ਹੈ। ਇਥੋਂ ਤਕ ਕਿ ਸੰਨ ਚੁਰਾਸੀ ਨੂੰ ਜਦੋਂ ਭਾਰਤੀ ਫੌਜ ਨੇ ਸ੍ਰੀ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿੱਤਾ ਸੀ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਵਲੋਂ ਬਿਆਨ ਆਏ ਸਨ ਕਿ ਕੋਠਾ ਸਾਹਿਬ ਸੁਰੱਖਿਅਤ ਹਨ।

 

ਸਵਾਲ ਪੈਦਾ ਹੁੰਦਾ ਹੈ ਕਿ ਅਗਰ ਸਿੱਖਾਂ ਦੇ ਕੇਂਦਰਾਂ ‘ਤੇ ਰਾਜਨੀਤੀ ਦੇ ਕਾਲੇ ਪ੍ਰਛਾਵੇਂ ਹਨ ਤਾਂ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਹੈ ਕਿ ਇਹਨਾ ਕੇਂਦਰਾਂ ਨੂੰ ਇਹਨਾ ਪ੍ਰਛਾਵਿਆਂ ਤੋਂ ਮੁਕਤ ਕੀਤਾ ਜਾਵੇ ਨਾ ਕਿ ਸਿੱਖਾਂ ਨੂੰ ਇਹਨਾ ਕੇਂਦਰਾਂ ਤੋਂ ਤੋੜ ਦਿੱਤਾ ਜਾਵੇ।

 

ਸੌਦੇ ਵਾਲੇ ਸਾਧ ਨੂੰ ਗਿਆਨੀ ਗੁਰਬਚਨ ਸਿੰਘ ਤੋਂ ਬਰੀ ਕਰਵਾ ਕੇ ਬਾਦਲਾਂ ਨੇ ਨਤੀਜਾ ਭੁਗਤ ਲਿਆ ਹੈ। ਇਹ ਵੀ ਸਪੱਸ਼ਟ ਹੈ ਕਿ ਭਾਜਪਾ ਨਾਲ ਅਕਾਲੀ ਦਲ ਦਾ ਰਿਸ਼ਤਾ ਡਾਵਾਂਡੋਲ ਹੈ ਅਤੇ ਹੁਣ ਮੌਕਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰੁਤਬੇ ਨੂੰ ਬੁਲੰਦ ਕਰਕੇ ਪੰਥ ਦੀ ਚੜ੍ਹਦੀ ਕਲਾ ਲਈ ਯਤਨ ਕੀਤੇ ਜਾਣ। ਇਸ ਲਈ ਹੇਠ ਲਿਖੇ ਨੁਕਤਿਆਂ ‘ਤੇ ਅਮਲ ਜਰੂਰੀ ਹੈ—

 

1.       ਸੰਪ੍ਰਦਾਵਾਂ, ਡੇਰੇ, ਨਿਹੰਗ ਛਉਣੀਆਂ, ਮਿਸ਼ਨਰੀ ਅਤੇ ਸਮੂਹ ਪੰਥਕ ਧਿਰਾਂ ਆਪੋ ਆਪਣੇ ਹਿੱਤਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਵਰਤਣ ਜਾਂ ਇਸ ਤੋਂ ਬਾਗੀ ਹੋਣ ਦੀਆਂ ਸਾਜਿਸ਼ਾਂ ਤੋਂ ਸੰਕੋਚ ਕਰਨ। ਪੰਥਕ ਸਟੇਜਾਂ ਨੂੰ ਕਿਸੇ ਵੀ ਇੱਕ ਧਿਰ ਦਾ ਏਕਾ ਅਧਿਕਾਰਾ ਨਾ ਬਣਾਇਆ ਜਾਵੇ ਸਗੋਂ ਸਮੁੱਚੇ ਪੰਥ ਲਈ ਸਾਂਝਿਆਂ ਕੀਤਾ ਜਾਵੇ। ਪੰਥ ਵਿਚ ਆਪਸੀ ਸੱਦਭਾਵਨਾ ਦਾ ਮਹੌਲ ਬਣਾਇਆ ਜਾਵੇ।

2.       ਸਮੁੱਚਾ ਪੰਥ ਹੀ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਦੀ ਤਾਬਿਆ ਰਹੇ ਅਤੇ ਜਿਹੜੀਆਂ ਧਿਰਾਂ ਇਸ ਤੋਂ ਬਾਗੀ ਹਨ ਉਹਨਾ ਨੂੰ ਪੰਥਕ ਸਟੇਜਾਂ ਦਾ ਏਕਾ-ਅਧਿਕਾਰ ਦੇਣ ਜਾਂ ਪੰਥ ਦੀ ਅਗਵਾਈ ਦਾ ਏਕਾ ਅਧਿਕਾਰ ਦੇਣ ਤੋਂ ਸੰਕੋਚ ਕੀਤਾ ਜਾਵੇ। ਮੌਜੂਦਾ ਤਲਖੀ ਦੇ ਮਹੌਲ ਵਿਚ ਸਿੱਖ ਰਹਿਤ ਮਰਿਯਾਦਾ ਵਿਚ ਸੋਧਾਂ ਨਹੀਂ ਹੋ ਸਕਣੀਆਂ ਇਸ ਲਈ ਯੋਗ ਵਾਤਾਵਰਣ ਬਨਾਉਣਾ ਪਏਗਾ।

3.       ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖੀ ਦੇ ਪ੍ਰਚਾਰ ਸਬੰਧੀ ਪੁਰਾਤਨ ਸਰੋਤਾਂ ਵਿਚ ਸਮੇਂ ਸਮੇਂ ਮਿਲਾਵਟਾਂ ਹੋਈਆਂ ਹਨ ਪਰ ਅੱਜ ਦੇ ਮਹੌਲ ਵਿਚ ਆਪਣੀਆਂ ਨਿੱਜੀ ਕਿੜਾਂ ਕੱਢਣ ਲਈ ਇਸ ਮੁੱਦੇ ਨੂੰ ਵਰਤਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੇਕਰ ਕਿਸੇ ਨੇ ਇਸ ਸਬੰਧੀ ਪੰਥ ਦਾ ਧਿਆਨ ਦਿਵਾਉਣਾ ਵੀ ਹੋਵੇ ਤਾਂ ਆਪਣੀ ਭਾਸ਼ਾ ਦਾ ਖਾਸ ਖਿਆਲ ਰੱਖਿਆ ਜਾਵੇ। ਮੌਜੂਦਾ ਦੌਰ ਵਿਚ ਅਨੇਕਾਂ ਪ੍ਰਚਾਰਕਾਂ ਦੇ ਇਰਾਦੇ ਇਤਹਾਸਕ ਸਰੋਤਾਂ ਵਿਚ ਸੋਧ ਦੇ ਨਹੀਂ ਸਗੋਂ ਇੱਕ ਦੂਜੇ ਨੂੰ ਨੀਵਿਆਂ ਦਿਖਾਉਣ ਲਈ ਵੱਧ ਤੋਂ ਵੱਧ ਉਕਸਾਊ ਅਤੇ ਘਟੀਆ ਬੋਲੀ ਬੋਲਣ ਦੇ ਹਨ।

4.       ਸੋਸ਼ਲ ਮੀਡੀਏ ‘ਤੇ ਆਪੋ ਆਪਣੀ ਧਾਂਕ ਬਿਠਾਉਣ ਦੀ ਪ੍ਰਵਿਰਤੀ ਨੂੰ ਬੰਦ ਕੀਤਾ ਜਾਵੇ ਅਤੇ ਗਾਲੀ ਗਲੋਚ ਜਾਂ ਆਪੇ ਤੋਂ ਬਾਹਰ ਹੋਣ ਦੀ ਬਿਆਨਬਾਜੀ ਮੁਕੰਮਲ ਤੌਰ ‘ਤੇ ਬੰਦ ਕੀਤੀ ਜਾਵੇ।

5.       ਪ੍ਰਮਾਤਮਾ ਦੀ ਹੋਂਦ, ਨਾਮ ਸਿਮਰਨ, ਪਵਿੱਤਰ ਗੁਰੂਧਾਮਾਂ, ਪਵਿੱਤਰ ਸਰੋਵਰਾਂ ਅਤੇ ਗੁਰੂਕਾਲ ਦੇ ਇਤਹਾਸ ਬਾਰੇ ਦਿਮਾਗੀ ਘਾੜਤਾਂ ਘੜ ਕੇ ਪੰਥ ਵਿਚ ਦੁਬਿਧਾ ਪਾਊਣ ਤੋਂ ਪੁਰਨ ਤੌਰ ‘ਤੇ ਸੰਕੋਚ ਕੀਤਾ ਜਾਵੇ। ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਪ੍ਰਮਾਤਮਾ, ਪ੍ਰਮਾਤਮਾ ਦੀ ਬੰਦਗੀ ਅਤੇ ਸੇਵਾ ਦੀ ਮਹਾਨਤਾ ਨੂੰ ਮਹਿਜ਼ ਮਨੁੱਖੀ ਗੁਣਾ, ਕਾਮਨ ਸੈਂਸ ਜਾਂ ਵਿਗਿਆਨਕ ਅਸੂਲਾਂ ਤਕ ਸੀਮਤ ਕਰਨ ਦੀਆਂ ਰੁਚੀਆਂ ਗੁਰਬਾਣੀ ਸੱਚ ‘ਤੇ ਪੂਰੀਆਂ ਨਹੀਂ ਉਤਰਦੀਆਂ। ਮਿਸਾਲ ਦੇ ਤੌਰ ‘ਤੇ ਨਾਮ ਸਿਮਰਨ ਅਤੇ ਵਾਹਿਗੁਰੂ ਜੀ ਦੀ ਅਸੀਮ ਸ਼ਕਤੀ, ਕਿਰਪਾ ਅਤੇ ਦਾਤਾਂ ਪ੍ਰਤੀ ਫੁਰਮਾਨ ਹਨ —

ਸਲੋਕ ਮਃ ੧ ॥

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥

ਗਉੜੀ ਮਾਲਾ ੫ ॥

ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥ ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥
 
 

 

 

 

 

 

 

 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਬਜ਼ੁਰਗਾਂ ਨੂੰ ਵੀ ਸਮਾਂ ਦੇਵੋ

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿੱਚ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ ।ਉਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਆਪ ਤੰਗੀਆਂ ਕੱਟ ਕੇ ਔਲਾਦ ਨੂੰ ਪੜ੍ਹਾਉਂਦੇ ਹਨ ਤਾਂ ਕਿ ਸਾਡੇ ਬੱਚੇ ਆਪਣੇ ਪੈਰਾਂ ਤੇ ਖੜ੍ਹਾ ਹੋ ਜਾਵੇ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਘਰ ਦੇ ਜਿੰਦਰੇ ਹੁੰਦੇ ਹਨ। ਦਿਨੋ ਦਿਨ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਹੋ ਰਿਹਾ ਹੈ ।ਬਜ਼ੁਰਗਾਂ ਦੀ ਟੋਕਾ ਟਾਕੀ ਬੱਚਿਆਂ ਨੂੰ ਪਸੰਦ ਨਹੀਂ ਹੈ। ਕਈ ਬੱਚਿਆਂ ਨੇ ਤਾਂ ਮਾਂ ਬਾਪ ਬਿਰਧ ਆਸ਼ਰਮ ਚ ਭੇਜ ਦਿੱਤੇ ਹਨ। ਕਹਿੰਦੇ ਹਨ ਕਿ ਫਾਲਤੂ ਬੋਲਦੇ ਹਨ ।ਚਾਹੇ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰ ਲਈਏ ,ਜੇ ਘਰ ਦੇ ਬਜ਼ੁਰਗ ਦੁਖੀ ਹਨ ਕੋਈ ਫ਼ਾਇਦਾ ਨਹੀਂ ਗੁਰੂ ਘਰ ਸੇਵਾ ਕਰਨ ਦਾ ।

ਮੁੜ ਲੀਹ ਤੇ ਆ ਰਹੀ ਹੈ ਪੁਰਾਣੀ ਸੱਭਿਅਤਾ

ਅੱਜ ਕਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚੀ ਹੋਈ ਹੈ। ਤਕਰੀਬਨ 80 ਤੋਂ ਜ਼ਿਆਦਾ ਮੁਲਕ ਕਰੋਨਾ ਦੀ ਚਪੇਟ ਵਿੱਚ ਹਨ ।ਹੁਣ ਤਾਂ ਇਸ ਵਾਇਰਸ ਕਾਰਨ ਮੌਤਾਂ ਵੀ ਹੋ ਰਹੀਆਂ ਹਨ। ਹਰ ਮੁਲਕ ਦੀ ਅਰਥ ਵਿਵਸਥਾ ਤੇ ਫਰਕ ਪੈ ਰਿਹਾ ਹੈ ।ਜ਼ਿੰਦਗੀ ਥੰਮ  ਚੁੱਕੀ ਹੈ। ਕਰੋਨਾ ਵਾਇਰਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤੇਜ਼ ਬੁਖ਼ਾਰ, ਉਲਟੀਆਂ,  ਗਲੇ ਵਿੱਚ ਫੋੜੇ,ਸਰੀਰ ਦਾ  ਟੁੱਟਣਾ ਇਸ ਦੇ ਮੁੱਖ ਲੱਛਣ ਹਨ। ਕਰੋਨਾ ਵਾਰਸ ਦੀਆਂ ਅਫਵਾਹਾਂ ਨੇ  ਲੋਕ ਜ਼ਿਆਦਾ ਡਰਾਈ  ਹੋਏ ਹਨ ।ਪਿੰਡਾਂ ਵਿੱਚ ਤਾਂ ਇਸ ਬਿਮਾਰੀ ਬਾਰੇ ਅਜੇ ਲੋਕਾਂ ਨੂੰ ਇੰਨਾ ਪਤਾ ਵੀ ਨਹੀਂ ਹੈ। ਪਰ ਸ਼ਹਿਰੀ  ਖੇਤਰ ਵਿੱਚ ਲੋਕ ਡਰੇ ਹੋਏ ਹਨ ।ਸਾਡੇ ਉੱਤੇ ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ ।ਅਸੀਂ ਆਪਣੇ ਹਿੰਦੁਸਤਾਨ ਦੀ ਸੱਭਿਅਤਾ ਨੂੰ ਭੁੱਲ ਚੁੱਕੇ ਹਨ ।ਜਿਸ ਦਾ ਖਾਮਿਆਜ਼ਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ ।

ਵੱਖ ਵੱਖ ਸਮੇਂ, ਵੱਖ ਵੱਖ ਕਹਾਣੀਆਂ
ਲੇਖ਼ਕ : ਸੁਕੀਰਤ
ਸੋਰਸ : ਇੰਟਰਨੇਟ

ਕੁਝ ਵਰ੍ਹੇ ਪਹਿਲਾਂ ਦੀ ਗੱਲ ਹੈ, ਉਨ੍ਹੀਂ ਦਿਨੀਂ ਮੈਂ ਕੈਲੀਫ਼ੋਰਨੀਆ ਦੀ ਬਰਕਲੇ ਯੂਨੀਵਰਸਟੀ ਦੇ ਇਲਾਕੇ ਵਿਚ ਹੁਨਾਲ ਕੱਟਣ ਗਿਆ ਸਾਂ। ਅਚਾਨਕ ਕਿਸੇ ਜਾਣੂੰ ਦਾ ਫ਼ੋਨ ਆਇਆ; ਉਹ ਅਤੇ ਉਸ ਦੀਆਂ ਦੋ ਮਿੱਤਰ ਔਰਤਾਂ ਮੈਨੂੰ ਇਕ ਸ਼ਾਮ ਲਈ ਸੱਦਣਾ ਚਾਹੁੰਦੇ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ
ਲੇਖ਼ਕ : ਗੁਰਦੇਵ ਸਿੰਘ ਸਿੱਧੂ
ਸੋਰਸ : ਇੰਟਰਨੇਟ

ਵੀਹਵੀਂ ਸਦੀ ਚੜ੍ਹਨ ਤੱਕ ਸਿੰਘ ਸਭਾ ਲਹਿਰ ਦੇ ਆਗੂਆਂ ਦੇ ਬਿਆਨਾਂ ਅਤੇ ਸਿੱਖ ਅਖ਼ਬਾਰਾਂ ਵਿਚ ਛਪਦੀਆਂ ਚਰਚਾਵਾਂ ਵਿਚ ਗੁਰਦੁਆਰਿਆਂ ਉੱਤੇ ਕਾਬਜ਼ ਮਹੰਤਾਂ ਵੱਲੋਂ ਗੁਰਦੁਆਰਾ ਸਾਹਿਬਾਨ ਦੀ ਜਾਇਦਾਦ ਨੂੰ ਨਿੱਜੀ ਸੁੱਖ ਸੁਵਿਧਾ ਅਤੇ ਐਸ਼ੋ ਆਰਾਮ ਲਈ ਵਰਤੇ ਜਾਣ ਨੂੰ ਰੋਕ ਕੇ ਗੁਰਦੁਆਰਿਆਂ ਨੂੰ ਹੋਣ ਵਾਲੀ ਆਮਦਨ ਨੂੰ ਸਿੱਖ ਧਰਮ ਦੇ ਪ੍ਰਚਾਰ ਪਾਸਾਰ ਲਈ ਵਰਤਨ ਦੀ ਆਵਾਜ਼ ਉਠਾਈ ਜਾਣ ਲੱਗ ਪਈ ਸੀ। ਇਸ ਦੇ ਨਤੀਜੇ ਵਜੋਂ 15-16 ਨਵੰਬਰ 1920 ਦੇ ਦਿਨ ਸਿੱਖ ਕੌਮ ਦੇ ਪ੍ਰਤੀਨਿਧ ਇਕੱਠ

ਸਾਡੇ ਰਿਸ਼ਤੇ, ਪਿਆਰ ਅਤੇ ਸਮਾਜ

ਸਾਡੇ ਰਿਸ਼ਤਿਆਂ,ਪਿਆਰ ਅਤੇ ਸਮਾਜ ਦਾ ਆਪਸ ਵਿੱਚ ਗੂੜਾ ਸਬੰਧ ਹੁੰਦਾ ਹੈ ਅਤੇ ਇਹ ਹੋਣਾ ਵੀ ਚਾਹੀਂਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਇਹ ਗੂੜੇ ਸਬੰਧ ਬਹੁਤ ਛੇਤੀ ਹੀ ਫਿੱਕੇ ਪੈ ਜਾਂਦੇ ਹਨ। ਇਹਨਾ ਦੇ ਫਿੱਕੇ ਪੈਣ ਦਾ ਕਾਰਨ ਸਾਡੀ ਉਹ ਜਿੱਦ ਹੁੰਦੀ ਹੈ ਜੋ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਹਨਾ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੀ ਹੁੰਦੀ ਹੈ, ਬੱਸ ਇਹੀ ਕਾਰਨ ਹੁੰਦਾ ਹੈ ਜੋ ਸਾਡੇ ਖੂਨ ਦੇ ਰਿਸਤਿਆਂ ਨੂੰ ਵੀ ਖੂਨੀ ਬਣਾ ਦਿੰਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਲੜਕੀ ਅਤੇ ਲੜਕਾ ਮਾਪਿਆਂ ਜਾਂ ਜਾਤਾਂ ਧਰਮਾਂ ਦੀ ਰਜਾਬੰਦੀ ਤੋਂ ਵਗੈਰ ਵਿਆਹ ਕਰਵਾਉਣਾ ਚਹੁੰਦੇ ਹਨ, ਤਾਂ ਸਾਡਾ ਸਮਾਜ ਉਸ ਨੂੰ ਮਾਨਤਾ ਨਹੀਂ ਦਿੰਦਾ, ਸਮਾਜ ਵਿੱਚ ਅਪਣੀਆਂ ਜਿੱਦਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਦੀਆਂ ਬੰਦਸ਼ਾਂ ਅਨੁਸਾਰ ਆਪਣੇ ਆਪ ਨੂੰ ਸਹੀ ਰੱਖਣ ਲਈ, ਮਾਪੇ ਆਪਣੇ ਸੱਭ ਤੋਂ ਨੇੜਲੇ ਅਤੇ ਪਿਆਰੇ ਖੂਨ ਦੇ ਰਿਸ਼ਤੇ ਦੇ ਖੂਨੀ ਬਣ ਜਾਂਦੇ ਹਨ, ਪਰ ਇਸ ਖੂਨ ਦੇ ਹੋਣ ਨਾਲ ਸੱਭ ਕੁੱਝ ਬਦਲ ਜਾਂਦਾ ਹੈ, ਸੱਭ ਤੋਂ ਨੇੜਲੇ ਅਤੇ ਪਿਆਰੇ ਰਿਸਤੇ ਦੇ

ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?

ਬਚਪਨ ਸ਼ਬਦ ਸੁਣਦਿਆਂ ਹੀ ਵਿਅਕਤੀ ਦੇ ਮਨ ਵਿੱਚ ਇੱਕ ਚੰਚਲਤਾ ਤੇ ਖੁਸ਼ੀਆਂ ਦੀ ਬਹਾਰ ਜਿਹੀ ਖਿੜ ਪੈਂਦੀ ਹੈ ਕਿਉਂਕਿ ਇਹ ਅਜਿਹੀ ਅਵਸਥਾ ਹੈ ਜਿਸ ਵਿੱਚ ਹਰ ਮਨੁੱਖ ਨੇ ਬਿਨ੍ਹਾਂ ਕਿਸੇ ਫਿਕਰ,ਭੈਅ ਅਤੇ ਰੁਝੇਵਿਆਂ ਦੇ ਬੋਝ ਤੋਂ ਬਿਨ੍ਹਾਂ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ। ਇਸ ਅਵਸਥਾ ਵਿੱਚ ਬੱਚੇ ਨੂੰ ਚਾਰੇ ਪਾਸਿਆਂ ਤੋਂ ਜੇਕਰ ਕੁਝ ਮਿਲਦਾ ਹੈ ਤਾਂ ਉਹ ਹੈ ਪਿਆਰ, ਬੱਚਿਆਂ ਨੂੰ ਘਰ ਦਾ, ਪਰਿਵਾਰ ਦਾ, ਮਾਂ ਦਾ, ਭੈਣ-ਭਾਈ ਦਾ ਤੇ ਆਂਢ ਗੁਆਂਢ ਦੇ ਲੋਕਾਂ ਦਾ ਪਿਆਰ। ਇਹ ਅਵਸਥਾ ਜ਼ਿੰਦਗੀ ਦੀ ਸਭ ਤੋਂ ਆਨੰਦਮਈ ਅਵਸਥਾ ਹੁੰਦੀ ਹੈ ਜਿਸ ਵਿੱਚ ਵੈਰ ਵਿਰੋਧ ਨਾ ਦਾ ਸ਼ਬਦ ਦੂਰ-ਦੂਰ ਤੱਕ ਵੀ ਸੁਣਾਈ ਨਹੀਂ ਦਿੰਦਾ। ਮੰਨ੍ਹਿਆਂ ਜਾਂਦਾ ਹੈ ਕਿ ਬੱਚੇ ਦਾ ਮਨ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਜਿਸ ਉਪਰ ਜੋ ਲਿਖੋਗੇ ਓਹੀ ਨਕਸ਼ ਬਣਕੇ ਉਭਰੇਗਾ, ਜਿਵੇਂ ਦਾ ਬੱਚੇ ਨੂੰ ਬਚਪਨ ਵਿੱਚ ਸਿਖਾਇਆ ਜਾਵੇਗਾ ਜਾਂ ਜਿਸਦੀ ਉਹ ਨਕਲ ਕਰੇਗਾ ਉਵੇਂ ਦਾ ਹੀ ਜਵਾਨੀ ਵਿੱਚ ਬਣੇਗਾ। ਪਰੰਤੂ ਅੱਜ ਕੱਲ੍ਹ ਟੀ.ਵੀ. ਚੈੱਨਲਾਂ ਉੱਪਰ ਚੱਲ ਰਹੇ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਨੇ ਬਚਪਨ ਦੀ ਕੋਮਲਤਾ ਨੂੰ ਕਾਫੀ ਹੱਦ ਤੱਕ ਝੰਜੋੜਿਆ ਹੈ। ਲੋੜ ਅਨੁਸਾਰ ਗੀਤਾਂ ਦੇ ਫਿਲਮਾਂਕਣ ਸਮੇਂ ਬਾਲ ਕਲਾਕਾਰਾਂ. ਬੱਚਿਆਂ ਦਾ ਸਹਾਰਾ ਲੈਣਾ ਕੋਈ ਮਾੜੀ ਗੱਲ ਨਹੀਂ ਪਰੰਤੂ ਉਹਨਾਂ ਦੇ ਮਾੜੇ ਦ੍ਰਿਸ਼ਾਂ ਦਾ ਫਿਲਮਾਂਕਣ ਕਰਨਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਬੱਚੇ ਦੇ ਦਿਮਾਗ ਉੱਪਰ ਅਜੋਕੇ ਦਿਖਾਵੇ ਪੱਖੀ ਪਿਆਰ ਨੂੰ, ਹਿੰਸਾਤਮਕ ਦ੍ਰਿਸ਼ਾਂ ਨੂੰ ਪੇਸ਼ ਕਰਨਾ ਕਿਸੇ ਵੀ ਪੱਖ ਤੋਂ ਸਹੀ ਠਹਿਰਾਉਣਾ ਔਖਾ ਹੈ।

ਨਫ਼ਰਤ ਤੇ ਹਿੰਸਾਂ ਦੀ ਹਾਰ ਦਿੱਲੀ ਚੋਣ ਨਤੀਜੇ, ਇੱਕ ਵੱਡਾ ਸੁਨੇਹਾ।

ਜਗਦੀਸ਼ ਸਿੰਘ ਚੋਹਕਾ
ਦਿੱਲੀ ਅੰਦਰ 8 ਫਰਵਰੀ,2020 ਦੀਆਂ ਅਸੰਬਲੀ ਚੋਣਾਂ ਦੇ 11 ਫਰਵਰੀ ਨੂੰ ਆਏ ਨਤੀਜਿਆਂ ਨੇ, ਇੱਕ ਵਾਰ ਇਹ ਸਾਬਤ ਕਰ ਦਿੱਤਾ ਹੈ, 'ਕਿ ਭਾਰਤ ਵਿੱਚ ਚੋਣਾਂ ਦੀ ਸਿਆਸਤ ਨੇ ਇੱਕ ਨਵਾਂ ਪਾਸਾ ਪਲਟਿਆ ਹੈ । ਕੌਮੀ ਪੱਧਰ 'ਤੇ 17-ਵੀਆਂ ਦੇਸ਼ ਅੰਦਰ ਹੋਈਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਦ ਝਾੜਖੰਡ ਅਤੇ ਹੁਣੇ ਦਿੱਲੀ ਅਸੰਬਲੀ ਲਈ ਚੋਣਾਂ ਅੰਦਰ ਦੇਸ਼ ਦੇ ਵੋਟਰਾਂ ਦੇ ਰੁਝਾਂਨਾਂ 'ਚ' ਆ ਰਹੀ ਤਬਦੀਲੀ ਝਲਕ ਰਹੀ ਹੈ। ਭਾਵ ਲੋਕ ਹੁਣ ਵੱਖੋ ਵੱਖ ਮੁੱਦਿਆ ਤੇ ਵੋਟ ਪਾਉਦੇ ਹਨ। 

ਹੁਸ਼ਿਆਰੀ ਤੇ ਸਮਝਦਾਰੀ

ਬਦਲਾਅ ਲਿਆ ਰਿਹਾ ਹਾਂ ਖੁਦ ਚ
ਸਮਝਦਾਰੀ ਜਦੋ ਦੀ ਆਉਣ ਲੱਗੀ

ਕਿਰਤੀ ਵਰਗ ਦਾ ਚਿਤੇਰਾ ਜੀਨ ਫਰਾਂਸਿਸ

ਲੇਖਕ :  ਰਣਦੀਪ ਮੱਦੋਕੇ
ਜੀਨ ਫਰਾਂਸਿਸ ਮਿਲੇਟ ਇਕ ਮਸ਼ਹੂਰ ਫਰਾਂਸੀਸੀ ਯਥਾਰਥਵਾਦੀ ਚਿੱਤਰਕਾਰ ਅਤੇ ਬਾਰਬੀਜੋਨ ਸਕੂਲ ਦੇ ਮੈਂਬਰ ਸਨ। ਮਿਲੇਟ ਨੂੰ ਆਪਣੀ ਧੁੰਦਲੀ ਕਿਰਤ ‘ਚੋਣੀਆਂ’ (Gleaners 1857) ਕਰਕੇ ਜਾਣਿਆ ਜਾਂਦਾ ਹੈ ਜਿਸ ਵਿਚ ਉਸਨੇ ਬੇਜ਼ਮੀਨੇ ਹਾਸ਼ੀਆਗ੍ਰਸਤ ਵਰਗ ਦੀਆਂ ਔਰਤਾਂ ਦੇ ਜ਼ਮੀਨ ਨਾਲ ਸਬੰਧ ਅਤੇ ਜ਼ਮੀਨ ਮਾਲਕ ਸਾਹਮਣੇ ਉਨ੍ਹਾਂ ਦੀ ਸਥਿਤੀ ਨੂੰ ਬਹੁਤ ਭਾਵਪੂਰਨ ਤਰੀਕੇ ਨਾਲ ਸਿਰਜਿਆ ਹੈ। ਇਹ ਕਿਰਤੀਆਂ ਦੇ ਭੂ-ਦ੍ਰਿਸ਼ ਨਾਲ ਰਿਸ਼ਤੇ ਦੀ ਗਹਿਰੀ ਵਿਆਖਿਆ ਕਰਦਾ ਹੈ। ਮਿਲੇਟ ਨੇ ਇਸ ਬਾਰੇ ਕਿਹਾ ਸੀ, ‘ਇਹ ਕੱਖੋਂ ਹੌਲੇ ਲੋਕਾਂ ਨਾਲ ਸ਼੍ਰੇਸ਼ਟ ਭਾਵਨਾ ਨਾਲ ਪੇਸ਼ ਆਉਣਾ ਹੈ ਜੋ ਕਲਾ ਨੂੰ ਆਪਣੀ ਅਸਲ ਸ਼ਕਤੀ ਪ੍ਰਦਾਨ ਕਰਦਾ ਹੈ।’  4 ਅਕਤੂਬਰ, 1814 ਨੂੰ ਫਰਾਂਸ ਦੇ ਗਰੂਚੀ ਵਿਚ ਪੈਦਾ ਹੋਏ ਮਿਲੇਟ ਦਾ ਪਰਿਵਾਰ ਧਾਰਮਿਕ ਵਿਸ਼ਵਾਸਾਂ ਵਾਲਾ ਕਿਸਾਨ ਪਰਿਵਾਰ ਸੀ। ਇਕ ਸਥਾਨਕ ਚਿੱਤਰਕਾਰ ਤੋਂ ਅਧਿਐਨ ਕਰਨ ਲਈ ਸ਼ੇਰਬਰਗ ਜਾਣ ਤੋਂ ਪਹਿਲਾਂ 1837 ਵਿਚ ਪੈਰਿਸ ਦੀ ਯਾਤਰਾ ਕਰਦਿਆਂ ਉਸਨੇ ਈਕੋਲੇ ਡੇਸ ਬੀਓਕਸ-ਆਰਟਸ ਵਿਚ ਦਾਖਲਾ ਲਿਆ ਜਿੱਥੇ ਉਹ ਇਤਿਹਾਸ ਦੇ ਪ੍ਰਸਿੱਧ ਚਿੱਤਰਕਾਰ ਪਾਲ ਡੇਲੋਰੌਸ਼ੇ ਦਾ ਸ਼ਾਗਿਰਦ ਬਣ ਗਿਆ। ਇਕ ਦਹਾਕੇ ਬਾਅਦ ਮਿਲੇਟ ਕੋਈ ਖ਼ਾਸ ਸਫਲਤਾ ਪ੍ਰਾਪਤ ਕੀਤੇ ਬਿਨਾਂ ਸ਼ੇਰਬਰਗ ਪੈਰਿਸ ਚਲਾ ਗਿਆ। 1849 ਵਿਚ ਹੈਜ਼ਾ ਫੈਲਣ ਕਾਰਨ ਉਹ ਪੈਰਿਸ ਤੋਂ ਛੋਟੇ ਪਿੰਡ ਬਾਰਬੀਜ਼ੋਨ ਚਲਾ ਗਿਆ, ਇੱਥੇ ਉਹ ਚਿੱਤਰਕਾਰ ਥਿਓਡੋਰ ਰੂਸੋ ਦਾ ਸਾਥੀ ਬਣ ਗਿਆ। ਉਸਦੇ ਸਾਥੀ ਜੰਗਲ ਦੇ ਆਸਪਾਸ ਦੇ ਪਥਰੀਲੇ ਚੌਗਿਰਦੇ ਨੂੰ ਚਿਤਰਦੇ ਸਨ, ਪਰ ਇਨ੍ਹਾਂ ਦੇ ਉਲਟ ਮਿਲੇਟ ਨੇ ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਆਪਣਾ ਵਿਸ਼ਾ ਬਣਾਇਆ। ਉਸਤੋਂ ਬਾਅਦ ਦੇ ਸਾਲਾਂ ਦੌਰਾਨ ਉਸਦੇ ਚਿੱਤਰਾਂ ਨੂੰ ਕਾਫ਼ੀ ਸਨਮਾਨ ਮਿਲਿਆ।

ਰਾਹ ਦਸੇਰੀਆਂ ਲੋਕ ਸਿਆਣਪਾਂ

ਲੇਖਕ :  ਸੁਖਦੇਵ ਮਾਦਪੁਰੀ
ਲੋਕ ਸਿਆਣਪਾਂ, ਅਖਾਣ, ਅਖੌਤਾਂ, ਕਹਾਵਤਾਂ ਮਿੱਥ ਕੇ ਨਹੀਂ ਸਿਰਜੀਆਂ ਜਾਂਦੀਆਂ, ਬਲਕਿ ਇਹ ਜੀਵਨ ਵਿਹਾਰ ਵਿਚੋਂ ਸੁਭਾਇਕ ਹੀ ਜਨਮ ਲੈ ਕੇ ਜੀਵਨ ਧਾਰਾ ਵਿਚ ਸਮੋ ਜਾਂਦੀਆਂ ਹਨ। ਇਨ੍ਹਾਂ ਦੀ ਸਿਰਜਣਾ ਪਿੱਛੇ ਕੋਈ ਨਾ ਕੋਈ ਘਟਨਾ ਜਾਂ ਜੀਵਨ ਬਿਰਤਾਂਤ ਲੁਪਤ ਹੁੰਦਾ ਹੈ।

ਤਾਂਘ

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।

ਧੀ ਤੇ ਪੁੱਤ

 ਪੁੱਤ ਮੋਹ ਦੇ ਵਿੱਚ ਧੀ ਨੂੰ ਅਣਗੋਲਿਆ ਕਰਦਾ ਏ,
ਰੋਜ ਰੋਜ ਹੀ ਅੱਖਾ ਉਹਦੀਆ ਚ ਹੰਝੂ ਭਰਦਾ ਏ,
ਧੀ ਆਪਣੀ ਦਾ ਕਦੇ ਵੀ ਮਨ ਖਿਆਲ ਨਾ ਆਉਦਾ,
ਪੁੱਤ ਆਪਣੇ ਲਈ ਰੋਜ ਦੁਆਵਾ ਕਰਦਾ ਏ,
ਦੋ ਬੱਚਿਆ ਵਿਚਕਾਰ ਖਿੱਚੀ ਨਹੀ ਜਾ ਲਕੀਰ ਸਕਦੀ ,
ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ

ਸਾਮਰਾਜੀ ਅਮਰੀਕਾ ਦਾ ਹਮਲਾਵਰੀ ਰੁੱਖ ਅਮਨ ਲਈ ਖਤਰਾ

ਜਗਦੀਸ਼ ਸਿੰਘ ਚੋਹਕਾ

              3-ਜਨਵਰੀ ਸਵੇਰ ਨੂੰ ਬਗਦਾਦ ਦੇ ਕੌਮਾਂਤਰੀ ਹਵਾਈ-ਅੱਡੇ ਤੇ ਇਕ ਅਮਰੀਕੀ ਡਰੋਨ ਹਮਲੇ ਰਾਹੀਂ ਇਰਾਨ ਦੀ ਕੁਦਸ ਫੋਰਸ ਦੇ ਮੁੱਖੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕਰ ਦਿੱਤੀ ਗਈ। ਸੁਲੇਮਾਨੀ ਦੀ ਮੌਤ 'ਤੇ ਇਰਾਨ ਦੇ ਪ੍ਰਮੁੱਖ ਆਗੂ ਆਇਤਉਲਾ-ਅਲ-ਖਾਮਨੇਈ ਨੇ ਕਿਹਾ, 'ਕਿ ਸਹੀ ਜਗ੍ਹਾ ਅਤੇ ਸਹੀ ਸਮਾਂ ਆਉਣ 'ਤੇ ਅਸੀਂ ਬਦਲਾ ਲਵਾਂਗੇ ? ਤੁਰੰਤ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ- ਇਰਾਨ ਅਗਰ ਹਮਲਾ ਕਰੇਗਾ ਤਾਂ ਅਸੀਂ ਅਜਿਹੀ ਕਾਰਵਾਈ ਕਰਾਂਗੇ ਜੋ ਪਹਿਲਾਂ ਕਦੀ ਕਿਸੇ ਨੇ ਨਾ ਕੀਤੀ ਹੋਵੇਗੀ ! ਇਸ ਡਰੋਨ ਹਮਲੇ ਬਾਅਦ ਇਰਾਨ ਨੂੰ ਇਹ ਇਕ ਧਮਕੀ ਵੀ ਦਿੱਤੀ ਗਈ। ਜਿਹੜਾ ਕਿ ਸਾਮਰਾਜੀ ਅਮਰੀਕਾ ਦੀ ਤੀਜੇ ਸੰਸਾਰ ਜੰਗ ਛੇੜਨ ਦੀ ਆਸ਼ੰਕਾ ਨੂੰ ਜਨਮ ਵੀ ਦੇਣਾ ਹੈ ?

ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ

ਹਰਦੀਪ ਸਿੰਘ ਝੱਜ

ਬੁਢਾਪੇ ਦਾ ਸਫ਼ਰ ਮਜਬੂਰੀਆਂ, ਲਾਚਾਰੀਆਂ, ਬੇਵਸੀਆਂ ਤੇ ਉਦਾਸੀਆਂ ਸੰਗ ਤੈਅ ਕਰਨਾ ਪੈਂਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜਿਸਨੂੰ ਸਾਰੇ ਸੁੱਖ ਪ੍ਰਾਪਤ ਹੋਏ ਹੋਣ ਜਾਂ ਬੁਢਾਪੇ ਵਿਚ ਹਰ ਪੱਖ ਤੋਂ ਸੁੱਖ ਅਤੇ ਸ਼ਾਂਤੀ ਮਾਣ ਰਿਹਾ ਹੋਵੇ। ਬੁਢਾਪੇ ਵਿਚ ਜੀਵਨ ਦੀ ਇਕਸਾਰਤਾ, ਲਗਾਤਾਰਤਾ ਤੇ ਸਾਂਝ ਦਾ ਰਹਿ ਸਕਣਾ ਸੰਭਵ ਨਹੀਂ। ਮਨੁੱਖ ਬੁਢਾਪੇ ’ਚ ਕਿਸੇ ਨਾ ਕਿਸੇ ਪੱਖ ਤੋਂ ਟੁੱਟਦਾ, ਥਿੜਕਦਾ ਤੇ ਹਾਰਦਾ ਜ਼ਰੂਰ ਹੈ। ਇਹ ਹਾਰ ਜ਼ਿੰਦਗੀ ਦੇ ਆਖ਼ਰੀ ਪੜਾਅ ਦਾ ਅਣਚਾਹਿਆ ਤੋਹਫ਼ਾ ਹੈ। ਬੁਢਾਪਾ ਹੀ ਜ਼ਿੰਦਗੀ ਦਾ ਉਹ ਅੰਤਲਾ ਪੜਾਅ ਹੈ, ਜਿੱਥੇ ਉਸਨੂੰ ਉਨ੍ਹਾਂ ਗੱਲਾਂ ਅੱਗੇ ਸਿਰ ਝੁਕਾਉਣਾ ਪੈਂਦਾ ਹੈ, ਜਿਨ੍ਹਾਂ ਅੱਗੇ ਉਹ ਛਾਤੀ ਤਾਣ ਕੇ ਖੜ੍ਹਦਾ ਰਿਹਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਦਾ ਬਲ ਘਟਦਾ ਹੈ, ਟੁੱਟਦਾ ਹੈ ਤੇ ਅਨੇਕ ਪ੍ਰਕਾਰ ਦੇ ਦੁੱਖ ਜਾਂ ਬੰਧਨ ਉਸਨੂੰ ਆਣ ਘੇਰਦੇ ਹਨ।

ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ

ਗੁਰਸ਼ਰਨ ਕੌਰ ਮੋਗਾ

ਥੀਏਟਰ ਵਿਚ ਪੰਜਾਬੀ ਫ਼ਿਲਮ ਲੱਗੀ ਹੋਈ ਸੀ। ਅਸੀਂ ਫ਼ਿਲਮ ਦੇਖਣ ਚਲੇ ਗਏ। ਪੁਰਾਣੇ ਸਮੇਂ ਦੇ ਵਿਆਹ ਦਾ ਦ੍ਰਿਸ਼ ਫ਼ਿਲਮਾਇਆ ਜਾਣਾ ਸੀ। ਜ਼ਰੂਰਤ ਅਨੁਸਾਰ ਸਾਰਾ ਪ੍ਰਬੰਧ ਕੀਤਾ ਗਿਆ ਸੀ। ਕੱਚਾ ਲਿੱਪਿਆ ਸੁਆਰਿਆ ਘਰ, ਮੰਜੇ ਜੋੜ ਕੇ ਕੋਠੇ ’ਤੇ ਸਪੀਕਰ ਟੰਗਿਆ ਹੋਇਆ, ਬੂੰਦੀ ਦੇ ਕੜਾਹੇ ਦੇ ਦੁਆਲੇ ਬਾਣ ਦੇ ਮੰਜਿਆਂ ’ਤੇ ਬੈਠੇ ਲੱਡੂ ਵੱਟਦੇ ਹੋਏ ਆਦਮੀ, ਰੰਗ ਬਿਰੰਗੀਆਂ ਝੰਡੀਆਂ ਅਤੇ ਪੇਂਡੂ ਦਿੱਖ ਵਾਲਾ ਮੇਲ ਆਦਿ। ਗੀਤ ਸੰਗੀਤ ਦਾ ਸਿਲਸਿਲਾ ਸ਼ੁਰੂ ਹੋਇਆ। ਪੰਦਰਾਂ ਵੀਹ ਕੁੜੀਆਂ ਬੁੜ੍ਹੀਆਂ ਬੈਠੀਆਂ ਇਕ ਲੰਮੀ ਹੇਕ ਵਾਲੇ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕਰਦੀਆਂ ਉਸ ਦਾ ਕਬਾੜਾ ਕਰ ਰਹੀਆਂ ਸਨ। ਕਿਤੋਂ ਗੀਤ ਦੀ ਲੱਤ ਫੜਦੀਆਂ ਕਿਤੋਂ ਬਾਂਹ, ਨਾ ਕੋਈ ਸੁਰ ਨਾ ਕੋਈ ਤਾਲ ਸਭ ਕੁਝ ਬੇਹਾਲ। ਉਂਜ ਉਹ ਸਿਰਾਂ ’ਤੇ ਸੱਗੀਆਂ ਗੁੰਦ ਕੇ, ਫੁਲਕਾਰੀਆਂ ਲੈ ਕੇ ਅਤੇ ਲਹਿੰਗੇ ਨੁਮਾ ਘੱਗਰੇ ਪਾ ਕੇ ਪੂਰੀਆਂ ਮੇਲਣਾਂ ਲੱਗਦੀਆਂ ਸਨ।

ਸਿਆਸਤ

ਸਿਆਸਤ

ਜ਼ਰੂਰੀ ਨਹੀਂ

ਲੀਡਰ ਹੀ ਕਰਨ

ਅੱਜ ਕੱਲ੍ਹ

ਆਪਣੇ ਵੀ ਕਰਦੇ ਨੇ

ਮੌਕਾ ਤਾੜ ਕੇ

ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ

ਦੇਸ਼ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨਾਲ ਉੱਬਲ ਰਿਹਾ ਹੈ, ਜਿਸ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹਨ ਵਾਲੀ ਹੈ। ਸੁਪਰੀਮ ਕੋਰਟ ਕਹਿੰਦੀ ਹੈ ਕਿ ਦੇਸ਼ 'ਚ ਚਾਰੇ ਪਾਸੇ ਕਾਫ਼ੀ ਹਿੰਸਾ ਹੋ ਰਹੀ ਹੈ। ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ।ਦੇਸ਼ 'ਚ ਸੀ.ਏ.ਏ. ਨਾਲੋਂ ਵੀ ਵੱਡਾ ਉਬਾਲ ਮਹਿੰਗਾਈ ਦਾ ਹੈ, ਜਿਸ ਨਾਲ ਆਮ ਆਦਮੀ ਦਾ ਜੀਊਂਣਾ ਦੁੱਬਰ ਹੋ ਰਿਹਾ ਹੈ। ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਨਿੱਤ ਵੱਧ ਰਹੀਆਂ ਹਨ, ਅਮਰੀਕਾ-ਇਰਾਨ ਕਲੇਸ਼ ਕਾਰਨ ਕੱਚੇ ਤੇਲ ਦੇ ਭਾਅ ਵਧਣਗੇ ਅਤੇ ਦੇਸ਼ ਮਹਿੰਗਾਈ ਦੀ ਭੱਠੀ 'ਚ ਹੋਰ ਵੀ ਝੁਲਸੇਗਾ। ਪਿਆਜ ਨੇ ਪਿਛਲੇ ਦਿਨੀਂ ਲੋਕਾਂ ਦੇ ਚੰਗੇ ਵੱਟ ਕੱਢੇ ਹਨ, ਮੰਡੀਆਂ 'ਚ 100 ਰੁਪਏ ਕਿਲੋ ਤੋਂ ਉਪਰ ਪਿਆਜ ਵਿਕਣ ਤੋਂ ਬਾਅਦ ਹੁਣ ਕੁਝ ਠੱਲ ਪਈ ਹੈ ਤੇ ਇਸਦੀ ਕੀਮਤ ਹਾਲੇ ਵੀ 30-40 ਰੁਪਏ ਕਿਲੋ ਹੈ। ਦਾਲਾਂ ਦੇ ਭਾਅ ਪਹਿਲਾਂ ਹੀ ਅਸਮਾਨੇ ਚੜ੍ਹੇ ਹੋਏ ਹਨ। ਆਮ ਵਰਤੋਂ ਵਾਲੀਆਂ ਚੀਜ਼ਾਂ ਆਲੂ, ਸਬਜ਼ੀਆਂ, ਚਾਵਲ ਤਾਂ ਪਹਿਲਾਂ ਹੀ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਇਸ ਹਾਲਾਤ ਵਿੱਚ ਸਧਾਰਨ ਆਦਮੀ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਿਹਾ ਹੈ।

ਧਰਮ ਨਿਰਪੱਖਤਾ ਨੂੰ ਖੋਰਾ ਲਾਉਣ ਦੀ ਤਿਆਰੀ ?

ਰਾਸ਼ਟਰ ਦਾ ਆਧਾਰ ਧਰਮ ਹੈ, ਇਹ ਤੱਥ ਸਭ ਤੋਂ ਪਹਿਲਾਂ ਸਾਵਰਕਰ ਅਤੇ ਉਸਤੋਂ ਬਾਅਦ ਜਿੰਨਾ ਨੇ ਰੱਖਿਆ ਸੀ। ਭਾਰਤ ਇੱਕ ਧਰਮ ਨਿਰਪੱਖ ਲੋਕਤੰਤਰ ਹੈ ਜਿਸਦੀ ਗਵਾਹੀ ਭਾਰਤੀ ਸੰਵਿਧਾਨ ਭਰਦਾ ਹੈ। ਇਹ ਸਾਡੇ ਮੁਲਕ ਦਾ ਦੁਖਾਂਤ ਹੈ ਕਿ ਨੱਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਦੇ ਪੈਰੀ ਹੱਥ ਲਾਏ ਅਤੇ ਗੋਲੀ ਮਾਰ ਦਿੱਤੀ, ਇਹੋ ਭਾਜਪਾ ਸਰਕਾਰ ਦੁਹਰਾ ਰਹੀ ਹੈ ਕਿ ਸੰਵਿਧਾਨ ਨੂੰ ਮੱਥਾ ਟੇਕ ਉਸ ਦੀਆਂ ਹੀ ਧੱਜੀਆਂ ਉਡਾਈਆ ਜਾ ਰਹੀਆਂ ਹਨ।

ਗ਼ਦਰੀ ਬਾਬਾ ਬਾਵਾ ਨਨਕਾਣਾ ਬਿਸ਼ਨ

ਲੇਖ਼ਕ :  ਜਸਦੇਵ ਸਿੰਘ ਲਲਤੋਂ 
ਬਾਵਾ ਨਨਕਾਣਾ ਬਿਸ਼ਨ ਦਾ ਜਨਮ 1 ਦਸੰਬਰ 1877 ਨੂੰ ਪਿਤਾ ਸੰਤ ਰਾਮ ਢੁੱਡੀਕੇ ਤੇ ਮਾਤਾ ਬਸੰਤ ਕੌਰ ਦੇ ਘਰ ਪਿੰਡ ਕੋਟ ਸੰਤਰਾਮ ਵਿਖੇ (ਨਨਕਾਣਾ ਸਾਹਿਬ ਨੇੜੇ) ਹੋਇਆ। ਇਹ ਪਿੰਡ ਹੁਣ ਨਨਕਾਣਾ ਸਾਹਿਬ (ਪਾਕਿਸਤਾਨ) ਦੀ ਸੰਤਰਾਮ ਕਾਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੁੱਢਲੀ ਸਿੱਖਿਆ ਦੌਰਾਨ ਉਸ ਨੇ ਗੁਰਮੁਖੀ ਤੇ ਉਰਦੂ ਭਾਸ਼ਾ ਸਿੱਖੀ। ਰੁਜ਼ਗਾਰ ਤੇ ਚੰਗੀ ਜ਼ਿੰਦਗੀ ਜਿਊਣ ਖਾਤਰ ਉਹ ਮਾਤਾ ਜੀ ਦੇ ਰੱਖੇ ਹੋਏ 82 ਰੁਪਏ ਲੈ ਕੇ ਚੁੱਪ-ਚੁਪੀਤੇ ਰੇਲ ਗੱਡੀ ਰਾਹੀਂ 1985 ਵਿਚ ਬਰਮਾ ਜਾ ਪੁੱਜੇ। ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਦਿਆਂ ਤਕਰੀਬਨ ਤਿੰਨ ਸਾਲ ਬਰਮਾ ’ਚ ਬਿਤਾਏ। ਉਸ ਪਿੱਛੋਂ ਚੀਨ ਜਾ ਕੇ ਸਭ ਤੋ ਔਖੀ ਭਾਸ਼ਾ ਚੀਨੀ ਦਾ ਸਰਟੀਫਿਕੇਟ ਕੋਰਸ ਪਾਸ ਕੀਤਾ ਤੇ ਚੀਨੀ ਪੁਲੀਸ ਵਿਚ ਦੋ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਸਿੰਗਾਪੁਰ ਪੁੱਜ ਕੇ ਚਾਰ ਸਾਲ ਫ਼ੌਜ ਵਿਚ ਨੌਕਰੀ ਕੀਤੀ ਤੇ ਪਿੰਡੋਂ ਮੰਗਵਾਈ ਜ਼ਰੂਰੀ ਚਿੱਠੀ ਰਾਹੀਂ ਡਿਸਚਾਰਜ ਹੋ ਕੇ 1904 ’ਚ ਸਾਂ ਫਰਾਂਸਿਸਕੋ (ਅਮਰੀਕਾ) ਪਹੁੰਚ ਗਏ। ਉਨ੍ਹਾਂ ਨੇ ਮਜ਼ਦੂਰੀ ਕਰਦਿਆਂ ਕਾਫ਼ੀ ਡਾਲਰ ਜੋੜੇ ਤੇ ਕੁਝ ਹੋਰ ਸੱਜਣਾਂ ਨਾਲ ਜੁੜ ਕੇ ਇਕ ਹਜ਼ਾਰ ਏਕੜ ਦਾ ਫਾਰਮ ਠੇਕੇ ’ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਤੇ ਘਰ-ਘਰ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।

ਤੁਸ਼ਾਮ ਦੀ ਬਾਰਾਂਦਰੀ

ਲੇਖ਼ਕ :  ਇਕਬਾਲ ਸਿੰਘ ਹਮਜਾਪੁਰ 
ਰਾਜਿਆਂ ਦੇ ਮਹੱਲ ਤੇ ਕਿਲ੍ਹੇ ਇਤਿਹਾਸ ਦੇ ਕਈ ਰਾਜ਼ ਖੋਲ੍ਹਦੇ ਹਨ। ਇਤਿਹਾਸ ਨੂੰ ਜਾਣਨ ਲਈ ਮਹੱਲਾਂ ਤੇ ਕਿਲ੍ਹਿਆਂ ਦੇ ਨਾਲ ਨਾਲ ਰਾਜਿਆਂ ਦੁਆਰਾ ਬਣਵਾਏ ਗਏ ਸਮਾਰਕ, ਦਰਵਾਜ਼ੇ ਤੇ ਹੋਰ ਇਮਾਰਤਾਂ ਵੀ ਮਹੱਤਵਪੂਰਨ ਹਨ। ਇਤਿਹਾਸਕ ਪੱਖ ਤੋਂ ਮਹੱਤਵਪੂਰਨ ਇਮਾਰਤਾਂ ਵਿਚ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਕਸਬੇ ਤੁਸ਼ਾਮ ਵਿਖੇ ਪਹਾੜੀ ਦੀ ਟੀਸੀ ਉੱਪਰ ਸਥਿਤ ਇਮਾਰਤ ਵੀ ਸ਼ੁਮਾਰ ਹੈ। ਇਸ ਇਮਾਰਤ ਦਾ ਇਤਿਹਾਸ ਚੌਹਾਨ ਰਾਜੇ ਪ੍ਰਿਥਵੀ ਰਾਜ ਨਾਲ ਜੁੜਿਆ ਹੋਇਆ ਹੈ। ਇਹ ਪ੍ਰਾਚੀਨ ਇਮਾਰਤ ਪ੍ਰਿਥਵੀ ਰਾਜ ਚੌਹਾਨ ਨੇ ਬਣਵਾਈ ਸੀ। ਇਸ ਇਮਾਰਤ ਦੇ ਹਰੇਕ ਦਿਸ਼ਾ ਵਿਚ ਤਿੰਨ ਤੇ ਕੁੱਲ ਬਾਰ੍ਹਾਂ ਦਰਵਾਜ਼ੇ ਹੋਣ ਕਰਕੇ ਇਸ ਨੂੰ ‘ਪ੍ਰਿਥਵੀ ਰਾਜ ਚੌਹਾਨ ਦੀ ਬਾਰਾਂਦਰੀ’ ਕਿਹਾ ਜਾਂਦਾ ਹੈ। ਪ੍ਰਿਥਵੀ ਰਾਜ ਚੌਹਾਨ ਦੀ ਇਹ ਬਾਰਾਂਦਰੀ ਤੁਸ਼ਾਮ ਦੀ ਪਛਾਣ ਬਣੀ ਹੋਈ ਹੈ।

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0097982766
Copyright © 2020, Panjabi Times. All rights reserved. Website Designed by Mozart Infotech