ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਸਲਾਮਤੀ ਕੌਂਸਲ ਨੇ ਵਿਚਾਰਿਆ ਕਸ਼ਮੀਰ ਮੁੱਦਾ

August 17, 2019 12:38 PM

ਸੰਯੁਕਤ ਰਾਸ਼ਟਰ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲਏ ਜਾਣ ਦੇ ਮੁੱਦੇ ’ਤੇ ਅੱਜ ਇਥੇ ‘ਬੰਦ ਕਮਰਾ’ ਮੀਟਿੰਗ ਕੀਤੀ। ਸਲਾਮਤੀ ਕੌਂਸਲ ਦੀ ਇਹ ਮੀਟਿੰਗ ਪਾਕਿਸਤਾਨ ਦੇ ਗੂੜ੍ਹੇ ਮਿੱਤਰ ਤੇ ਕੌਂਸਲ ਦੇ ਸਥਾਈ ਮੈਂਬਰ ਚੀਨ ਦੀ ਉਸ ਅਪੀਲ ’ਤੇ ਹੋਈ, ਜਿਸ ਵਿੱਚ ਉਸ ਨੇ ਇਸ ਮੁੱਦੇ ’ਤੇ ‘ਬੰਦ ਕਮਰਾ ਸਲਾਹ-ਮਸ਼ਵਰੇ’ ਲਈ ਕਿਹਾ ਸੀ। ਉਂਜ ਇਸ ਮੀਟਿੰਗ ਦਾ ਨਤੀਜਾ ਗੈਰ-ਰਸਮੀ ਹੋਵੇਗਾ, ਕਿਉਂਕਿ ਸਬੰਧਤ ਮੁਲਕ (ਭਾਰਤ ਤੇ ਪਾਕਿਸਤਾਨ) ਮੀਟਿੰਗ ਵਿੱਚ ਸ਼ਾਮਲ ਨਹੀਂ ਹਨ। ਸਲਾਮਤੀ ਕੌਂਸਲ ਦੀ ਮੀਟਿੰਗ ਵਿੱਚ ਪੰਜ ਸਥਾਈ ਮੁਲਕਾਂ ਤੋਂ ਇਲਾਵਾ ਦਸ ਅਸਥਾਈ ਮੈਂਬਰ ਮੁਲਕ ਸ਼ਾਮਲ ਸਨ।
ਸਲਾਮਤੀ ਕੌਂਸਲ ਦੇ ਸਲਾਹ-ਮਸ਼ਵਰੇ ਲਈ ਬਣੇ ਕਮਰੇ ਵਿੱਚ ਮੀਟਿੰਗ ਲਈ ਦਾਖ਼ਲ ਹੋਣ ਤੋਂ ਪਹਿਲਾਂ ਰੂਸ ਦੇ ਡਿਪਟੀ ਸਥਾਈ ਨੁਮਾਇੰਦੇ ਦਮਿੱਤਰੀ ਪੋਲਯਾਨਸਕੀ ਨੇ ਪੱਤਰਕਾਰਾਂ ਅੱਗੇ ਮਾਸਕੋ ਦਾ ਨਜ਼ਰੀਆ ਰੱਖਦਿਆਂ ਕਿਹਾ ਕਿ ਇਹ ਭਾਰਤ ਤੇ ਪਾਕਿਸਤਾਨ ਵਿਚਾਲੇ ‘ਦੁਵੱਲਾ ਮਸਲਾ’ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਕਰਨ ਦਾ ਮੁੱਖ ਮੰਤਵ ਇਹ ਸਮਝਣਾ ਹੈ ਕਿ ਅਸਲ ਵਿੱਚ ਕੀ ਹੋ ਰਿਹਾ ਹੈ। ‘ਬੰਦ ਕਮਰਾ ਮੀਟਿੰਗ ਇਸੇ ਲਈ ਹੋ ਰਹੀ ਹੈ। ਰੂਸ ਦਾ ਮੰਨਣਾ ਹੈ ਕਿ ਅਗਲੀ ਪੇਸ਼ਕਦਮੀ ਦੋਵਾਂ ਮੁਲਕਾਂ ਦਰਮਿਆਨ ਗੱਲਬਾਤ ਹੋਣੀ ਚਾਹੀਦੀ ਹੈ। ਤੁਸੀਂ ਸਾਡੇ ਸਟੈਂਡ ਨੂੰ ਜਾਣਦੇ ਹੋ, ਇਸ ਵਿੱਚ ਕੋਈ ਬਦਲਾਅ ਨਹੀਂ ਆਇਆ। ਅੱਜ ਇਸ ਬੰਦ ਕਮਰਾ ਮੀਟਿੰਗ ਵਿੱਚ ਅਸੀਂ ਮਹਿਜ਼ ਆਪਣਾ ਨਜ਼ਰੀਆ ਰੱਖਾਂਗੇ ਤੇ ਵੇਖਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ ਤੇ ਕੀ ਨਹੀਂ। ਇਹ ਇਕ ਸਾਧਾਰਨ ਅਮਲ ਹੈ।’ ਇਸ ਦੌਰਾਨ ਸਫ਼ਾਰਤੀ ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਲਿਖੇ ਪੱਤਰ ’ਤੇ ਸਲਾਹ-ਮਸ਼ਵਰੇ ਦੀ ਕਾਰਵਾਈ ਪੂਰੀ ਹੋ ਚੁੱਕੀ ਹੈ ਤੇ ਇਹ ਗ਼ੈਰ-ਰਸਮੀ ਸੀ। ਅਤੇ ਬੰਦ ਕਮਰਾ ਮੀਟਿੰਗ ਮਗਰੋਂ ਕਿਸੇ ਰਸਮੀ ਐਲਾਨ ਦੀ ਸੰਭਾਵਨਾ ਬਹੁਤ ਘੱਟ ਹੈ। ਸਲਾਮਤੀ ਕੌਂਸਲ ਨੂੰ ਲਿਖੇ ਪੱਤਰ ਵਿੱਚ ਪਾਕਿਸਤਾਨ ਨੇ ਮੀਟਿੰਗ ਵਿੱਚ ਕੌਂਸਲ ਦੇ ਨੇਮਾਂ ਦਾ ਹਵਾਲਾ ਦਿੰਦਿਆਂ ਆਪਣਾ ਇਕ ਨੁਮਾਇੰਦਾ ਸ਼ਾਮਲ ਕੀਤੇ ਜਾਣ ਦੀ ਗੁਜ਼ਾਰਿਸ਼ ਕੀਤੀ ਸੀ, ਪਰ ਸੂਤਰਾਂ ਮੁਤਾਬਕ ਕੌਂਸਲ ਨੇ ਇਹ ਅਪੀਲ ਰੱਦ ਕਰ ਦਿੱਤੀ।
ਕਾਬਿਲੇਗੌਰ ਹੈ ਕਿ ਲੰਘੀ 5 ਅਗਸਤ ਨੂੰ ਭਾਰਤ ਨੇ ਜੰਮੂ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲੇ ਵਿਸ਼ੇਸ਼ ਦਰਜੇ ਨੂੰ ਵਾਪਸ ਲੈਂਦਿਆਂ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ਼ ਵਿੱਚ ਵੰਡ ਦਿੱਤਾ ਸੀ। ਭਾਰਤ ਦੇ ਇਸ ਫੈਸਲੇ ਤੋਂ ਰੋਹ ਵਿੱਚ ਆਏ ਪਾਕਿਸਤਾਨ ਨੇ ਨਵੀਂ ਦਿੱਲੀ ਨਾਲ ਸਫ਼ਾਰਤੀ ਰਿਸ਼ਤੇ ਘਟਾਉਣ ਦਾ ਐਲਾਨ ਕਰਦਿਆਂ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੂੰ ਫੌਰੀ ਮੁਲਕ ਛੱਡਣ ਲਈ ਆਖ ਦਿੱਤਾ ਸੀ। ਹਾਲਾਂਕਿ ਭਾਰਤ ਨੇ ਕੌਮਾਂਤਰੀ ਭਾਈਚਾਰੇ ਨੂੰ ਦਿੱਤੇ ਦੋ ਟੁੱਕ ਜਵਾਬ ਵਿੱਚ ਸਪਸ਼ਟ ਕਰ ਦਿੱਤਾ ਸੀ ਕਿ ਧਾਰਾ 370 ਨੂੰ ਮਨਸੂਖ਼ ਕਰਨਾ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰਤ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਸੀ ਕਿ ਉਹ ਜਿੰਨੀ ਛੇਤੀ ਹੋਵੇ ਇਸ ਸਚਾਈ ਨੂੰ ਸਵੀਕਾਰ ਕਰ ਲਏ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਹਿੰਦੂ ਵਿਦਿਆਰਥਣ ਦੀ ਹੱਤਿਆ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ

ਕਰਾਚੀ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਸਰਕਾਰ ਨੇ ਸਿੰਧ ਸੂਬੇ ਦੇ ਡੈਂਟਲ ਕਾਲਜ ਵਿੱਚ ਪੜ੍ਹਦੀ ਹਿੰਦੂ ਕੁੜੀ ਨਮਰਿਤਾ ਚਾਂਦਨੀ ਦੀ ਹੱਤਿਆ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ 30

ਤਾਲਿਬਾਨ ਵੱਲੋਂ ਗੱਲਬਾਤ ਮੁੜ ਸ਼ੁਰੂ ਕਰਨ ਦੀ ਪੇਸ਼ਕਸ਼

ਕਾਬੁਲ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜੰਗ ਦੇ ਝੰਬੇ ਅਫ਼ਗ਼ਾਨਿਸਤਾਨ ਵਿੱਚ ਲੰਘੇ ਦਿਨ ਦੋ ਆਤਮਘਾਤੀ ਹਮਲਿਆਂ, ਜਿਸ ਵਿੱਚ ਘੱਟੋ ਘੱਟ 48 ਲੋਕਾਂ ਦੀ ਜਾਨ ਜਾਂਦੀ ਰਹੀ ਸੀ, ਮਗਰੋਂ ਤਾਲਿਬਾਨ ਦੇ ਮੁੱਖ ਵਾਰਤਾਕਾਰ ਸ਼ੇਰ ਮੁਹੰਮਦ ਅੱਬਾਸ ਸਤਾਨਿਕਜ਼ਈ

ਮੋਦੀ ਲਈ ਹਵਾਈ ਲਾਂਘਾ ਖੋਲ੍ਹਣ ਦੀ ਭਾਰਤੀ ਅਪੀਲ ਪਾਕਿ ਵੱਲੋਂ ਰੱਦ

ਇਸਲਾਮਾਬਾਦ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਕਿਹਾ ਹੈ ਕਿ ਉਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਵੀਆਈਪੀ ਉਡਾਣ ਲਈ ਲਾਂਘਾ ਦੇਣ ਦੀ ਭਾਰਤ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਸ੍ਰੀ ਮੋਦੀ ਨੇ ਆਉਣ ਵਾਲੇ ਦਿਨਾਂ ਵਿੱਚ ਜਰਮਨੀ ਹੋ ਕੇ ਅਮਰੀਕਾ ਜਾਣਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 21 ਸਤੰਬਰ ਨੂੰ ਜਰਮਨੀ ਜਾਣ ਸਮੇਂ ਅਤੇ 28 ਸਤੰਬਰ ਨੂੰ ਵਾਪਸੀ ਸਮੇਂ ਆਪਣੇ ਹਵਾਈ ਲਾਂਘੇ ਦੀ ਵਰਤੋਂ ਕਰਨ ਦੀ ਆਗਿਆ ਦੇ ਦੇਵੇ। ਪਾਕਿਸਤਾਨ ਨੇ ਭਾਰਤ ਦੀ ਅਪੀਲ ਮੰਨਣ ਤੋਂ ਨਾਂਹ ਕਰ ਦਿੱਤੀ ਹੈ।

ਇਜ਼ਰਾਈਲ ਚੋਣਾਂ: ਗੈਂਟਜ਼ ਨੇ ਨੇਤਨਯਾਹੂ ਨੂੰ ਪਛਾੜਿਆ

ਯੋਰੋਸ਼ਲਮ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਜ਼ਰਾਈਲ ਦੀ ਸੱਤਾਧਾਰੀ ਲਿਕੁਡ ਪਾਰਟੀ ਨੂੰ 31 ਤੇ ਇਸ ਦੀ ਮੁੱਖ ਵਿਰੋਧੀ ਪਾਰਟੀ ਬਲੂ ਐਂਡ ਵ੍ਹਾਈਟ ਨੂੰ ਆਮ ਚੋਣਾਂ ਦੇ ਨਤੀਜਿਆਂ ’ਚ 32 ਸੀਟਾਂ ਮਿਲੀਆਂ ਹਨ। ਚੋਣ ਨਤੀਜਿਆਂ ਨੇ ਦੇਸ਼ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਮੰਤਰੀ ਰਹੇ ਬੈਂਜਾਮਿਨ ਨੇਤਨਯਾਹੂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ ਕਿਉਂਕਿ ਉਨ੍ਹਾਂ ਦੀ ਸੱਜੇ ਪੱਖੀ ਧਿਰ 120 ਮੈਂਬਰੀ ਸੰਸਦ ਵਿਚ ਬਹੁਮੱਤ ਲੈਣ ’ਚ ਪੰਜ ਸੀਟਾਂ ਤੋਂ ਪੱਛੜ ਗਈ ਹੈ।

ਟਰੰਪ ਵੱਲੋਂ ਨਵਾਂ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ

ਵਾਸ਼ਿੰਗਟਨ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਸਦਰ ਡੋਨਲਡ ਟਰੰਪ ਨੇ ਬੰਧਕਾਂ ਬਾਰੇ ਆਪਣੇ ਮੁੱਖ ਵਾਰਤਾਕਾਰ ਰੌਬਰਟ ਓਬ੍ਰਾਇਨ ਨੂੰ ਨਵਾਂ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਥਾਪਿਆ ਹੈ। ਉਹ ਜੌਹਨ ਬੋਲਟਨ ਦੀ ਥਾਂ ਲੈਣਗੇ, ਜਿਸ ਨੂੰ

ਪਾਕਿ ਨੇ ਕੌਮਾਂਤਰੀ ਭਾਈਚਾਰੇ ਨੂੰ ਭਾਰਤ ਦੇ ਹਮਲਾਵਰ ਰੁਖ ਦਾ ਨੋਟਿਸ ਲੈਣ ਲਈ ਕਿਹਾ

ਇਸਲਾਮਾਬਾਦ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ ਨੂੰ ਆਪਣੇ ਕਬਜ਼ੇ ’ਚ ਲੈਣ ਸਬੰਧੀ ਦਿੱਤੇ ਬਿਆਨ ਮਗਰੋਂ ਪਾਕਿਸਤਾਨ ਨੇ ਕੌਮਾਂਤਰੀ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤ ਦੇ ਅਜਿਹੇ ਤਿੱਖੇ ਬਿਆਨਾਂ ਦਾ ਨੋਟਿਸ ਲਏ ਜਿਸ ਨਾਲ ਹੋਰ ਤਣਾਅ ਵਧਣ ਦੇ ਆਸਾਰ ਹਨ। ਉਨ੍ਹਾਂ ਖ਼ਦਸ਼ਾ ਜਤਾਇਆ ਹੈ ਕਿ ਅਜਿਹੇ ਬਿਆਨਾਂ ਨਾਲ ਖ਼ਿੱਤੇ ਦੀ ਸ਼ਾਂਤੀ ਨੂੰ ਗੰਭੀਰ ਖ਼ਤਰਾ ਖੜ੍ਹਾ ਹੋ ਸਕਦਾ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਭਾਰਤ ਦੇ ਅਜਿਹੇ ਗ਼ੈਰਜ਼ਿੰਮੇਵਾਰਾਨਾ ਅਤੇ ਤਿੱਖੇ ਬਿਆਨਾਂ ਦੀ ਉਹ ਨਿਖੇਧੀ ਕਰਦੇ ਹਨ ਅਤੇ ਅਜਿਹੇ ਭੜਕਾਊ ਬਿਆਨਾਂ ਨੂੰ ਰੱਦ ਕਰਦੇ ਹਨ। ਬਿਆਨ ’ਚ ਕਿਹਾ ਗਿਆ ਕਿ ਭਾਰਤੀ ਵਿਦੇਸ਼ ਮੰਤਰੀ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਬਾਰੇ 

ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕਰਾਂਗਾ: ਟਰੰਪ

ਵਾਸ਼ਿੰਗਟਨ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਜਲਦੀ ਹੀ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨਾਲ ਹੀ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਤਣਾਅ ਘਟਾਉਣ ਦੀ ਦਿਸ਼ਾ ’ਚ ਕਾਫੀ ਕੰਮ ਹੋਇਆ ਹੈ। ਟਰੰਪ 22 ਸਤੰਬਰ ਨੂੰ ਹਿਊਸਟਨ ’ਚ ਹੋਣ ਵਾਲੇ ‘ਹਾਓਡੀ ਮੋਦੀ’ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 50 ਹਜ਼ਾਰ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਨਗੇ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਇਹ ਨਹੀਂ ਦੱਸਿਆ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਕਦੋਂ ਤੇ ਕਿੱਥੇ ਮੁਲਾਕਾਤ ਕਰਨਗੇ।

ਮੋਦੀ ਨੇ ਜ਼ਾਕਿਰ ਦੀ ਹਵਾਲਗੀ ਨਹੀਂ ਮੰਗੀ: ਮਹਾਤਿਰ

ਕੁਆਲਾਲੰਪੁਰ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੇ ਜ਼ਾਕਿਰ ਨਾਇਕ ਦੀ ਹਵਾਲਗੀ ਦੇਣ ਲਈ ਬੇਨਤੀ ਨਹੀਂ ਕੀਤੀ ਹੈ। ਨਾਇਕ (53) ਭਾਰਤ ’ਚ ਮਨੀ ਲਾਂਡਰਿੰਗ ਤੇ ਅਤਿਵਾਦ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਮੁਹੰਮਦ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਸ ਕੱਟੜਵਾਦੀ ਪ੍ਰਚਾਰਕ ਨੂੰ ਹੋਰ ਕਿਤੇ ਭੇਜਣ ਲਈ ਥਾਂ ਲੱਭ ਰਿਹਾ ਹੈ। ਜ਼ਾਕਿਰ ਨਾਇਕ ਨੇ ਹਿੰਦੂ ਤੇ ਚੀਨੀ ਮਲੇਸ਼ਿਆਈ ਨਾਗਰਿਕਾਂ ਖ਼ਿਲਾਫ਼ ਨਸਲੀ ਤੌਰ ’ਤੇ ਸੰਵੇਦਨਸ਼ੀਲ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਉਸ ਦੇ ਜਨਤਕ ਤੌਰ ’ਤੇ ਬੋਲਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਮੁਹੰਮਦ ਨੇ ਕਿਹਾ ਕਿ ਉਹ ਦੇਸ਼ ਦਾ ਨਾਗਰਿਕ ਨਹੀਂ ਹੈ ਤੇ ਹੱਕ ਸੀਮਤ ਹਨ। ਨਾਇਕ ਜੋ ਕਿ ਟੈਲੀਵਿਜ਼ਨ ’ਤੇ ਧਰਮ ਪ੍ਰਚਾਰਕ ਸਨ, ਨੇ 2016 ਵਿਚ ਭਾਰਤ ਛੱਡ ਦਿੱਤਾ ਸੀ ਤੇ ਮੁਸਲਿਮ ਬਹੁਗਿਣਤੀ ਵਾਲੇ ਮੁਲਕ ਮਲੇਸ਼ੀਆ ਚਲੇ ਗਏ ਸਨ।

ਸੋਲ੍ਹਾਂ ਸਾਲ ਦੀ ਗ੍ਰੇਟਾ ਨੂੰ ਐਮਨੈਸਟੀ ਪੁਰਸਕਾਰ

ਵਾਸ਼ਿੰਗਟਨ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਤੇ ‘ਫਰਾਈਡੇਜ਼ ਫਾਰ ਫਿਊਚਰ ਯੂਥ’ ਮੁਹਿੰਮ ਨੂੰ ਐਮਨੈਸਟੀ ਇੰਟਰਨੈਸ਼ਨਲ ਦਾ ‘ਅੰਬੈਸਡਰ ਆਫ ਕਾਨਸ਼ਿਐਂਸ’ ਐਵਾਰਡ ਦਿੱਤਾ ਗਿਆ ਹੈ। ਉਸ ਨੂੰ ਇਹ ਐਵਾਰਡ ਵਾਤਾਵਰਨ ਤਬਦੀਲੀ ਦੇ ਖਤਰਿਆਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਜ਼ਰੂਰਤ ’ਤੇ ਜ਼ੋਰ ਦੇਣ ਨਾਲ ਸਬੰਧਤ ਉਸ ਦੇ ਕੰਮ ਲਈ ਦਿੱਤਾ ਗਿਆ ਹੈ। ਅਮਰੀਕਾ ਦੀ ਰਾਜਧਾਨੀ ’ਚ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ’ਚ ਕਰਵਾਏ ਗਏ ਸਮਾਗਮ ਦੌਰਾਨ 16 ਸਾਲਾ ਗ੍ਰੇਟਾ ਥੁਨਬਰਗ ਨੂੰ ਜਦੋਂ ਇਹ ਪੁਰਸਕਾਰ ਦਿੱਤਾ ਗਿਆ ਤਾਂ ਸਾਰਿਆਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਉਸ ਦਾ ਹੌਸਲਾ ਵਧਾਇਆ।

ਤਾਲਿਬਾਨ ਹਮਲੇ ਵਿੱਚ 48 ਹਲਾਕ, 80 ਜ਼ਖ਼ਮੀ

ਕਾਬੁਲ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਫਗਾਨਿਸਤਾਨ ’ਚ ਅੱਜ ਤਾਲਿਬਾਨ ਵੱਲੋਂ ਕੀਤੇ ਗਏ ਦੋ ਆਤਮਘਾਤੀ ਹਮਲਿਆਂ ’ਚ 48 ਵਿਅਕਤੀਆਂ ਦੀ ਮੌਤ ਹੋ ਗਈ ਤੇ 80 ਵਿਅਕਤੀ ਜ਼ਖ਼ਮੀ ਹੋ ਗਏ। ਪਹਿਲਾ ਹਮਲਾ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੀ ਚੋਣ ਰੈਲੀ ਨੇੜੇ ਹੋਇਆ ਪਰ ਇਸ ਹਮਲੇ ’ਚ ਉਨ੍ਹਾਂ ਦਾ ਬਚਾਅ ਹੋ ਗਿਆ। ਇਹ ਹਮਲਾ ਦੇਸ਼ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ 11 ਦਿਨ ਪਹਿਲਾਂ ਹੋਇਆ ਹੈ। ਅਸ਼ਰਫ਼ ਗ਼ਨੀ 28 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਪਰਵਾਨ ਸੂਬੇ ਦੀ ਰਾਜਧਾਨੀ ਚਰੀਕਾਰ ’ਚ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇਸੇ ਦੌਰਾਨ ਇੱਕ ਆਤਮਘਾਤੀ ਹਮਲਾਵਰ ਨੇ ਭੀੜ ’ਚ ਧਮਾਕਾ ਕਰ ਦਿੱਤਾ। 

ਕੈਨੇਡਾ ’ਚ ਖੇਡਿਆ ਜਾਵੇਗਾ ਨਾਟਕ ‘ਮਨ ਮਿੱਟੀ ਦਾ ਬੋਲਿਆ’

ਕੈਲਗਰੀ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬੀ ਰੰਗਮੰਚ ਤੇ ਫਿਲਮਾਂ ਦੀ ਉਘੀ ਅਦਾਕਾਰਾ ਅਨੀਤਾ ਸ਼ਬਦੀਸ਼ ਆਪਣਾ ਸੋਲੋ ਨਾਟਕ ‘ਮਨ ਮਿੱਟੀ ਦਾ ਬੋਲਿਆ’ ਕੈਨੇਡਾ ਦੇ ਚਾਰ ਸ਼ਹਿਰਾਂ ਵਿੱਚ ਖੇਡੇਗੀ। ਨਾਟਕ ਦੇ ਸ਼ੋਅ ਸਰੀ, ਕੈਲਗਰੀ, ਐਡਮਿੰਟਨ ਤੇ ਵਿਨੀਪੈੱਗ ਵਿੱਚ ਹੋਣਗੇ। ਇਹ ਸ਼ੋਅ ਕੈਨੇਡਾ ਦੀਆਂ ਵੱਖ ਵੱਖ ਸੰਸਥਾਵਾਂ ਵਲੋਂ ਕਰਵਾਏ ਜਾਣਗੇ।

ਕਿਸੇ ਮੁਲਕ ਨਾਲ ਜੰਗ ਨਹੀਂ ਚਾਹੁੰਦੇ: ਟਰੰਪ

ਵਾਸ਼ਿੰਗਟਨ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : : ਇਰਾਨ ਨਾਲ ਚੱਲ ਰਹੇ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕਿਸੇ ਵੀ ਮੁਲਕ ਨਾਲ ਜੰਗ ਨਹੀਂ ਚਾਹੁੰਦੇ। ਸਾਊਦੀ ਅਰਬ ਦੀਆਂ ਤੇਲ ਰਿਫਾਈਨਰੀਆਂ ’ਤੇ ਹੋਏ ਡਰੋਨ ਹਮਲਿਆਂ ਤੋਂ ਬਾਅਦ ਵਾਸ਼ਿੰਗਟਨ ਨੇ ਸੰਕੇਤ ਦਿੱਤੇ ਸਨ ਕਿ ਇਨ੍ਹਾਂ ਹਮਲਿਆਂ ਪਿੱਛੇ ਤਹਿਰਾਨ ਹੈ। ਟਰੰਪ ਨੇ ਕਿਹਾ, ‘ਮੈਂ ਜੰਗ ਨਹੀਂ ਚਾਹੁੰਦਾ। ਮੈਂ ਕਿਸੇ ਨਾਲ ਵੀ ਜੰਗ ਨਹੀਂ ਚਾਹੁੰਦਾ।

ਨਿਊਜ਼ੀਲੈਂਡ ’ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਆਕਲੈਂਡ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਥੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਥਾਈਂ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਹਿੱਸਾ ਲੈਣ ਲਈ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਸੱਦੇ ’ਤੇ ਆਏ ਹੋਏ ਹਨ। ਉਨ੍ਹਾਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ, ਉਟਾਹੁਹੂ ਗੁਰੂਘਰ, ਨਿਊ ਲੇਨ ਗੁਰੂਘਰ, ਟੌਰੰਗਾ ਗੁਰੂ ਘਰ,

ਜੀਐਮ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ

ਡਿਟਰਾਇਟ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜੀਐਮ ਤੇ ਯੂਨਾਇਟਿਡ ਆਟੋ ਵਰਕਰਜ਼ ਦਰਮਿਆਨ ਸਮਝੌਤਾ ਸਿਰੇ ਨਾ ਚੜ੍ਹਨ ਕਾਰਨ ਯੂਨੀਅਨ ਦੇ 49000 ਮੈਂਬਰਾਂ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ।

ਸਾਊਦੀ ਅਰਬ ਦੇ ਤੇਲ ਟਿਕਾਣਿਆਂ ਉੱਤੇ ਹੋਏ ਹਮਲੇ ਲਈ ਸਾਰੇ ਬਦਲ ਖੁੱਲ੍ਹੇ ਰੱਖ ਕੇ ਚੱਲ ਰਹੇ ਹਾਂ : ਟਰੰਪ

ਦੁਬਈ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਾਊਦੀ ਅਰਬ ਵਿੱਚ ਕਈ ਅਹਿਮ ਤੇਲ ਟਿਕਾਣਿਆਂ ਉੱਤੇ ਹੋਏ ਹਮਲੇ ਤੋੱ ਬਾਅਦ ਸੋਮਵਾਰ ਨੂੰ ਵਿਸਵਵਿਆਪੀ ਪੱਧਰ ਉੱਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ। ਇਸ ਹਮਲੇ ਨਾਲ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਉੱਤੇ ਵੀ ਸੱਭ ਤੋੱ ਮਾੜਾ ਅਸਰ ਪਿਆ ਹੈ। ਇਸ ਬਾਰੇ ਅਮਰੀਕਾ ਦੇ ਰਾਸਟਰਪਤੀ ਡੌਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਹਮਲਾ ਅਮਰੀਕਾ ਵੱਲੋੱ ਨਹੀੱ ਕੀਤਾ ਗਿਆ ਪਰ ਉਨ੍ਹਾਂ ਆਖਿਆ ਕਿ ਜੇ ਸਾਨੂੰ ਉਕਸਾਇਆ ਗਿਆ ਤਾਂ ਅਸੀੱ ਪੂਰੀ ਤਰ੍ਹਾਂ ਤਿਆਰ ਤੇ ਹਥਿਆਰਬੰਦ ਹਾਂ।

ਪ੍ਰਭਮੀਤ ਸਰਕਾਰੀਆ ਵੱਲੋਂ ਹਿੱਕਰੀ ਵੁੱਡ ਪਬਲਿਕ ਸਕੂਲ ਲਈ ਨਵੇਂ ਫੰਡਜ਼ ਦਾ ਐਲਾਨ

ਬਰੈਂਪਟਨ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : : ਓਨਟਾਰੀਓ ਸਰਕਾਰ ਨਵੇਂ ਲੋਕਲ ਸਕੂਲਜ਼ ਵਿੱਚ ਨਿਵੇਸ਼ ਕਰਕੇ ਬਰੈਂਪਟਨ ਦੇ ਪਰਿਵਾਰਾਂ ਲਈ ਵਰਲਡ ਕਲਾਸ ਐਜੂਕੇਸ਼ਨ ਸਿਸਟਮ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ। ਓਨਟਾਰੀਓ ਸਰਕਾਰ ਚਾਹੁੰਦੀ ਹੈ ਕਿ ਬਰੈਂਪਟਨ ਦੇ ਬੱਚੇ ਵਿਸ਼ਵ ਮਿਆਰੀ ਹੁਨਰ ਨੂੰ ਆਪਣੇ ਸਕੂਲਾਂ ਵਿੱਚ ਹੀ ਸਿੱਖਣ ਤੇ ਮੁਕਾਬਲੇਬਾਜ਼ੀ ਦੇ ਇਸ ਦੌਰ ਵਿੱਚ ਅਗਾਂਹ ਵੱਧ ਸਕਣ।

ਬਿਆਂਕਾ ਐਂਡਰੀਸਕੂ ਨੂੰ ਕੀਅ ਟੂ ਦ ਸਿਟੀ ਨਾਲ ਨਵਾਜਿਆ ਗਿਆ

ਮਿਸੀਸਾਗਾ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਐਤਵਾਰ ਦੁਪਹਿਰ ਨੂੰ ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕੁਏਅਰ ਵਿੱਚ ਯੂਐਸ ਓਪਨ ਜਿੱਤਣ ਵਾਲੀ ਕੈਨੇਡੀਅਨ ਖਿਡਾਰਨ ਬਿਆਂਕਾ ਐਂਡਰੀਸਕੂ ਦੀ ਜਿੱਤ ਦੇ ਜਸ਼ਨ ਮਨਾਏ ਗਏ। ਇਸ ਮੌਕੇ ਐਂਡਰੀਸਕੂ ਦੀਆਂ ਪ੍ਰਾਪਤੀਆਂ ਲਈ ਉਸ ਦਾ ਸਨਮਾਨ ਕਰਨ ਵਾਸਤੇ ਮੇਅਰ ਵੱਲੋਂ ਉਸ ਨੂੰ ਕੀਅ ਟੂ ਦ ਸਿਟੀ ਦੇ ਕੇ ਨਵਾਜਿਆ ਗਿਆ। ਇੱਥੇ ਹੀ ਬੱਸ ਨਹੀਂ ਮਿਸੀਸਾਗਾ ਦੀ ਇੱਕ ਸਟਰੀਟ ਦਾ ਨਾਂ ਵੀ ਐਂਡਰੀਸਕੂ 

ਸ਼ੀਅਰ ਵੱਲੋਂ ਯੂਨੀਵਰਸਲ ਟੈਕਸ ਕੱਟ ਦਾ ਐਲਾਨ

ਸਰ੍ਹੀ, ਬੀਸੀ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਵੱਲੋਂ ਅੱਜ ਯੂਨੀਵਰਸਲ ਟੈਕਸ ਕੱਟ ਸਬੰਧੀ ਕੀਤੇ ਗਏ ਐਲਾਨ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ ਉੱਤੇ ਸੱਭ ਤੋਂ ਘੱਟ ਆਮਦਨ ਵਾਲੇ ਔਸਤਨ ਕੈਨੇਡੀਅਨ ਪਰਿਵਾਰਾਂ ਨੂੰ ਇਨਕਮ ਟੈਕਸ ਉੱਤੇ ਪ੍ਰਤੀ ਸਾਲ 850 ਡਾਲਰ ਦੀ ਬਚਤ ਹੋਵੇਗੀ।
ਸ਼ੀਅਰ ਨੇ ਆਖਿਆ ਕਿ ਇਹ ਯੂਨੀਵਰਸਲ ਟੈਕਸ ਕੱਟ ਹੈ ਜਿਹੜਾ ਕਿ ਖਾਸ ਤੌਰ ਉੱਤੇ ਤੁਹਾਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਹਰੇਕ ਕੈਨੇਡੀਅਨ ਨੂੰ ਇਨਕਮ ਟੈਕਸ ਵਿੱਚ ਕਟੌਤੀ ਨਾਲ ਰਾਹਤ ਮਿਲੇਗੀ ਜਦਕਿ ਸੱਭ ਤੋਂ ਘੱਟ ਆਮਦਨ ਵਾਲਿਆਂ ਨੂੰ ਸੱਭ ਤੋਂ ਵੱਧ ਫਾਇਦਾ ਹੋਵੇਗਾ। ਯੂਨੀਵਰਸਲ ਟੈਕਸ ਕਟੌਤੀ ਤਹਿਤ 47,630 ਡਾਲਰ ਤੋਂ ਘੱਟ ਆਮਦਨ ਵਾਲਿਆਂ ਲਈ ਟੈਕਸ ਦਰ 15 ਫੀ ਸਦੀ ਤੋਂ ਘੱਟ ਕੇ 13.75 ਫੀ ਸਦੀ ਰਹਿ ਜਾਵੇਗੀ। ਇਸ ਨਾਲ ਕੋਈ ਵੀ ਵਿਅਕਤੀ ਟੈਕਸਾਂ ਉੱਤੇ 440 ਡਾਲਰ ਤੱਕ ਦੀ ਬਚਤ ਕਰ ਪਾਵੇਗਾ। ਇੱਕ ਜੋੜਾ ਜਿਸਦੀ ਔਸਤ ਤਨਖਾਹ ਹੈ, ਇਸ ਨਾਲ ਸਾਲ ਦੇ 850 ਡਾਲਰ ਦੀ ਬਚਤ ਕਰ ਸਕੇਗਾ।

ਜਗਮੀਤ ਸਿੰਘ ਵੱਲੋਂ ਨੈਸ਼ਨਲ ਆਟੋਮੋਟਿਵ ਸਟਰੈਟੇਜੀ ਦਾ ਐਲਾਨ

ਬਰੈਂਪਟਨ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਐਨਡੀਪੀ ਵੱਲੋਂ ਅਜਿਹੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਚੰਗੀ ਆਮਦਨ ਵਾਲੀਆਂ ਆਟੋ ਜੌਬਜ਼ ਨੂੰ ਬਰੈਂਪਟਨ ਵਿੱਚ ਕਾਇਮ ਰੱਖਿਆ ਜਾ ਸਕੇ ਤੇ ਅਜਿਹੀਆਂ ਨਵੀਆਂ ਜੌਬਜ਼ ਨੂੰ ਆਕਰਸਿ਼ਤ ਕੀਤਾ ਜਾ ਸਕੇ। ਬਰੈਂਪਟਨ ਤੋਂ ਐਨਡੀਪੀ ਉਮੀਦਵਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਐਲਾਨ ਉਨ੍ਹਾਂ ਦੀ ਕਮਿਊਨਿਟੀ ਲਈ ਵੱਡੀ ਜਿੱਤ ਹੈ।

ਅਮਰੀਕੀ ਡਾਕਟਰ ਦੇ ਘਰੋਂ ਦੋ ਹਜ਼ਾਰ ਭਰੂਣ ਮਿਲੇ

ਵਾਸ਼ਿੰਗਟਨ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਦੇ ਇਲੀਨੋਇਸ ਰਾਜ ਵਿੱਚ ਗਰਭਪਾਤ ਕਰਾਉਣ ਵਾਲੇ ਇੱਕ ਡਾਕਟਰ ਦੇ ਘਰੋਂ ਦੋ ਹਜ਼ਾਰ ਤੋਂ ਵੱਧ ਭਰੂਣਾਂ ਦੇ ਪਿੰਜਰ ਮਿਲੇ ਹਨ। ਇੰਨੀ ਗਿਣਤੀ ਵਿੱਚ ਭਰੂਣ ਮਿਲਣ ਨਾਲ ਹਰ ਕੋਈ ਹੈਰਾਨ ਹੈ। ਜਿਸ ਡਾਕਟਰ ਦੇ ਘਰੋਂ ਇਹ ਬਰਾਮਦਗੀ ਹੋਈ ਹੈ, ਉਹ ਇਸ ਦੁਨੀਆ ਵਿੱਚ ਨਹੀਂ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0083184455
Copyright © 2019, Panjabi Times. All rights reserved. Website Designed by Mozart Infotech