» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਜਰਮਨੀ / ਯੂਰੋਪ

ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਸਾਬਕਾ ਪਤਨੀ ਕੈਂਸਰ ਤੋਂ ਪੀੜਤ

August 12, 2019 04:15 PM

ਲੰਡਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਭਾਰਤੀ ਮੂਲ ਦੀ ਸਾਬਕਾ ਪਤਨੀ ਮਾਰੀਨਾ ਵੀਹਲਰ ਨੂੰ ਬੱਚੇਦਾਨੀ ਦੇ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ | ਮਾਰੀਨਾ ਨੇ ਇਸ ਬਾਰੇ ਸਥਾਨਕ ਅੰਗਰੇਜ਼ੀ ਅਖ਼ਬਾਰ ਨੂੰ ਦੱਸਿਆ ਕਿ ਸਰਵੀਕਲ ਸਕਰੀਨਿੰਗ ਜਾਂ ਸਮੀਅਰ ਟੈਸਟ ਦੌਰਾਨ ਜਨਵਰੀ 'ਚ ਇਸ ਦਾ ਪਤਾ ਲੱਗਾ ਸੀ | ਉਨ੍ਹਾਂ ਇਸ ਬਾਰੇ ਔਰਤਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਸਮੇਂ-ਸਮੇਂ 'ਤੇ ਇਹ ਟੈਸਟ ਕਰਵਾਉਣ | ਇਸ ਨਾਲ ਤੁਹਾਡੀ ਜ਼ਿੰਦਗੀ ਬਚ ਸਕਦੀ ਹੈ | ਮਰੀਨਾ ਦਾ ਬੌਰਿਸ ਜੌਹਨਸਨ ਨਾਲ 1993 'ਚ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ 4 ਬੱਚੇ ਹਨ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਬੀਬੀ ਜਗੀਰ ਕੌਰ ਦੀ ਯੂਰਪ ਦੌਰੇ ਉਪਰੰਤ ਵਤਨ ਵਾਪਸੀ ਅੱਜ

ਬਰੇਸ਼ੀਆ,27  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ (ਬ) ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ 10 ਫਰਵਰੀ ਤੋਂ 26 ਫਰਵਰੀ ਤੱਕ ਦਾ ਯੂਰਪ ਦੌਰਾ ਅੱਜ ਪੂਰਾ ਕੀਤਾ ਗਿਆ | ਬਰੇਸ਼ੀਆ ਵਿਖੇ ਬੀਬੀ ਜਗੀਰ ਕੌਰ ਵਲੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ 10 ਫਰਵਰੀ ਤੋਂ ਸ਼ੁਰੂ ਇਸ ਦੌਰੇ ਦੌਰਾਨ ਉਨ੍ਹਾਂ ਵਲੋਂ ਇਟਲੀ ਤੋਂ ਇਲਾਵਾ ਜਰਮਨ ਅਤੇ ਫਰਾਂਸ ਦੇ ਵੱਖ-ਵੱਖ ਸ਼ਹਿਰਾਂ ਦਾ ਵਿਸ਼ੇਸ਼ ਦੌਰਾ ਕੀਤਾ ਗਿਆ, ਜਿਸ 'ਚ ਉਨ੍ਹਾਂ ਵਲੋਂ ਜਿੱਥੇ ਯੂਰਪ ਦੇ ਵੱਖ-ਵੱਖ ਗੁਰੂ ਘਰਾਂ 'ਚ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ, ਉੱਥੇ ਹੀ ਯੂਰਪ ਵੱਸਦੇ ਪੰਜਾਬੀ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ ਗਿਆ |

ਓਲਡਬਰੀ 'ਚ ਮਾਂ ਅਤੇ ਮਤਰੇਏ ਬਾਪ ਦੇ ਕਤਲ ਦੇ ਦੋਸ਼ਾਂ 'ਚ ਬੇਟਾ ਗਿ੍ਫ਼ਤਾਰ

ਲੰਡਨ,27  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਓਲਡਬਰੀ 'ਚ 25 ਫਰਵਰੀ ਨੂੰ ਸਵੇਰੇ 4 ਵਜੇ ਮੋਟ ਰੋਡ ਸਥਿਤ ਘਰ 'ਚੋਂ ਸਿੱਖ ਜੋੜੇ ਦੀਆਂ ਲਾਸ਼ਾਂ ਬਰਾਮਦ ਹੋਈਆਂ | ਜਿਨ੍ਹਾਂ ਦੀ ਪਹਿਚਾਣ 52 ਸਾਲਾ ਜਸਬੀਰ ਕੌਰ ਅਤੇ ਉਸ ਦੇ ਪਤੀ 51 ਸਾਲਾ ਰੁਪਿੰਦਰ ਸਿੰਘ ਬਾਸਨ ਵਜੋਂ ਹੋਈ ਹੈ | ਪੁਲਿਸ ਨੇ ਇਸ ਕਤਲ ਮਾਮਲੇ 'ਚ ਜਸਬੀਰ ਕੌਰ ਦੇ ਬੇਟੇ 25 ਸਾਲਾ ਅਨਮੋਲ ਚਾਨਾ ਨੂੰ ਗਿ੍ਫ਼ਤਾਰ ਕੀਤਾ ਹੈ | ਘਟਨਾ ਸਥਾਨ 'ਤੇ ਪਹੁੰਚੇ ਐਾਬੂਲੈਂਸ ਅਧਿਕਾਰੀਆਂ ਨੇ ਦੋਵਾਂ ਨੂੰ ਮੌਕੇ 'ਤੇ ਹੀ ਮਿ੍ਤਕ ਐਲਾਨ ਦਿੱਤਾ | ਮੁੱਢਲੀ ਜਾਣਕਾਰੀ ਅਨੁਸਾਰ 21 ਫਰਵਰੀ ਤੋਂ 25 ਫਰਵਰੀ ਦੌਰਾਨ ਉਨ੍ਹਾਂ ਦੇ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ | ਦੋਵਾਂ ਪਤੀ-ਪਤਨੀ ਦੇ ਗੰਭੀਰ ਸੱਟਾਂ ਲੱਗੀਆਂ ਸਨ | ਇਸ ਮਾਮਲੇ 'ਚ ਅਨਮੋਲ ਚਾਨਾ ਨੂੰ ਥੋੜ੍ਹੀ ਦੇਰ ਬਾਅਦ ਉਸ ਦੇ ਹਮਿਲਟਨ ਰੋਡ, ਸਮੈਦਿਕ ਘਰ 'ਚੋਂ ਗਿ੍ਫ਼ਤਾਰ ਕਰ ਲਿਆ | 26 ਫਰਵਰੀ ਨੂੰ ਉਸ 'ਤੇ ਕਤਲ ਦੇ ਦੋਸ਼ ਲਗਾ ਕੇ ਬਰਮਿੰਘਮ ਮੈਜਿਸਟਰੇਟ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 3 ਮਾਰਚ ਤੱਕ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ |

ਫਰਾਂਸ ਵਿੱਚ ਕਰੋਨਾਵਾਇਰਸ ਨਾਲ ਇਕ ਵਿਅਕਤੀ ਦੀ ਮੌਤ

ਪੈਰਿਸ,27  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪੈਰਿਸ ਦੇ ਇੱਕ ਹਸਪਤਾਲ ਵਿੱਚ ਕਰੋਨਾਵਾਇਰਸ ਕਾਰਨ 60 ਵਰ੍ਹਿਆਂ ਦੇ ਫਰਾਂਸ ਵਾਸੀ ਵਿਅਕਤੀ ਦੀ ਮੌਤ ਹੋ ਗਈ। ਦੇਸ਼ ਦੇ ਸਿਹਤ ਮੰਤਰਾਲੇ ਅਨੁਸਾਰ ਇਸ ਨਾਲ ਦੇਸ਼ ਵਿੱਚ ਇਸ ਵਾਇਰਸ ਕਾਰਨ

ਹਾਊਸ ਆਫ਼ ਲਾਰਡਜ਼ ਵਿੱਚ ਸੀਏਏ ’ਤੇ ਚਰਚਾ

ਲੰਡਨ,27  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬਰਤਾਨਵੀ ਸੰਸਦ ਦੇ ਉਪਰਲੇ ਸਦਨ ਹਾਊਸ ਆਫ਼ ਲਾਡਰਜ਼ ਵਿੱਚ ਅੱਜ ਭਾਰਤ ਵਿੱਚ ਹਾਲੀਆ ਲਾਗੂ ਨਵੇਂ ਨਾਗਰਿਕਤਾ ਕਾਨੂੰਨ (ਸੀਏਏ) ਦੇ ਪੈਣ ਵਾਲੇ ਅਸਰ ’ਤੇ ਚਰਚਾ ਹੋਈ।

ਪੁਲੀਸ ਮੁਲਾਜ਼ਮ ਦੀ ਹੱਤਿਆ ਮਾਮਲੇ ਦੀ ਸੁਣਵਾਈ ਸ਼ੁਰੂ

ਰੋਮ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪੁਲੀਸ ਮੁਲਾਜ਼ਮ ਦੀ ਬੀਤੇ ਵਰ੍ਹੇ ਹੋਈ ਹੱਤਿਆ ਦੇ ਮਾਮਲੇ ਦੀ ਅੱਜ ਹੋਈ ਸੁਣਵਾਈ ਦੌਰਾਨ ਦੋ ਅਮਰੀਕੀ ਵਿਦਿਆਰਥੀਆਂ ਦੇ ਇਟਲੀ ਦੀ ਅਦਾਲਤ ਵਿੱਚ ਪੇਸ਼ ਹੋਣ ਦੀ ਉਮੀਦ ਹੈ।

ਇਟਲੀ 'ਚ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ

ਇਟਲੀ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ ਦੇ ਸੂਬੇ ਲਾਸੀਓ 'ਚ ਬੀਤੇ ਦਿਨ ਪੰਜਾਬੀ ਨੌਜਵਾਨ ਵਲੋਂ ਖ਼ੁਦ ਨੂੰ ਫਾਹਾ ਲਾ ਕੇ ਕੀਤੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਪਿਆ ਕਿ ਇਕ ਹੋਰ ਅਣਹੋਣੀ ਨੇ ਪੰਜਾਬੀ ਮਾਂ ਦੀ ਕੁੱਖ ਨੂੰ ਉਜਾੜ ਕੇ ਰੱਖ ਦਿੱਤਾ ਹੈ | ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲਤੀਨਾ ਦੇ ਵੀਆ ਮਾਕੀਆ ਦਲ ਪਿਆਨੋ ਨੇੜੇ ਸ਼ਹਿਰ ਬੋਰਗੋ ਹਰਮਾਦਾ ਵਿਖੇ ਇਕ ਗਰੀਨ ਹਾਊਸ (ਇਟਾਲੀਅਨ ਭਾਸ਼ਾ ਵਿਚ 'ਸੇਹਰੇ' ਕਿਹਾ ਜਾਂਦਾ ਹੈ ਜਿਸ 'ਚ ਸਬਜ਼ੀਆਂ ਉਗਾਉਣ ਦਾ ਕੰਮ ਹੁੰਦਾ ਹੈ) ਵਿਚ ਇਕ ਪੰਜਾਬੀ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ ਹੈ | ਜਿਸ ਦੀ ਸੂਚਨਾ ਇਟਾਲੀਅਨ ਪੁਲਿਸ ਨੇ ਲਾਸੀੳ ਸੂਬੇ ਦੇ ਸਮਾਜਸੇਵੀ ਸ: ਗੁਰਮੁੱਖ ਸਿੰਘ ਹਜ਼ਾਰਾ ਨੂੰ ਦਿੱਤੀ |

ਇਟਲੀ 'ਚ ਭਾਰਤੀ ਨੌਜਵਾਨ ਨੂੰ ਕਤਲ ਦੇ ਦੋਸ਼ 'ਚ 30 ਸਾਲ ਦੀ ਕੈਦ

ਇਟਲੀ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ 'ਚ ਇਕ ਭਾਰਤੀ ਵਿਅਕਤੀ ਨੂੰ ਆਪਣੇ ਹੀ ਇਕ ਸਾਥੀ ਭਾਰਤੀ ਦੇ ਕਤਲ ਦੇ ਦੋਸ਼ 'ਚ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਸੰਜੇ ਬੀ ਨਾਂਅ ਦੇ ਇਸ 37 ਸਾਲਾਂ ਦੋਸ਼ੀ ਨੂੰ ਇਟਲੀ ਦੀ ਪਾਦੋਵਾ ਪੁਲਿਸ ਨੇ ਬੀਤੇ ਸਾਲ 11 ਫਰਵਰੀ ਦੇ ਵੱਡੇ ਤੜਕੇ ਉਦੋਂ ਗਿ੍ਫ਼ਤਾਰ ਕੀਤਾ ਸੀ ਜਦੋਂ ਉਸ ਨੇ ਪਾਦੋਵਾ ਵਿਖੇ ਆਪਣੇ ਘਰ 'ਚ ਕੁਝ ਦਿਨ ਪਹਿਲਾਂ ਹੀ ਰਹਿਣ ਆਏ 45 ਸਾਲਾਂ ਹੁਸ਼ਿਆਰ ਸਿੰਘ ਨੂੰ ਚਾਕੂਆਂ ਦੇ ਲਗਾਤਾਰ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ | 

ਇਟਲੀ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 6 ਮੌਤਾਂ

ਮਿਲਾਨ (ਇਟਲੀ),25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕੋਰੋਨਾ ਵਾਇਰਸ ਨੇ ਯੂਰਪੀਅਨ ਦੇਸ਼ ਇਟਲੀ ਨੂੰ ਵੀ ਬੁਰੀ ਤਰ੍ਹਾਂ ਝੰਬਿਆ ਹੈ | ਜਿਸ ਕਾਰਨ ਹੁਣ ਤੱਕ 6 ਲੋਕਾਂ ਦੀ ਮੌਤ ਨੇ ਇਟਲੀ ਸਰਕਾਰ ਨੂੰ ਹੱਥਾਂ ਪੈਰਾ ਦੀ ਪਾ ਦਿੱਤੀ ਹੈ | ਤਾਜ਼ਾ ਰਿਪੋਰਟ ਅਨੁਸਾਰ ਇਟਲੀ ਵਿਚ 219 ਲੋਕਾਂ ਨੂੰ ਕਰੋਨਾ ਵਾਇਰਸ ਨੇ ਆਪਣੇ ਪੰਜੇ 'ਚ ਜਕੜ ਰੱਖਿਆ ਹੈ ਜਿਹੜੇ ਕਿ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ | ਇਟਲੀ ਦਾ ਪੂਰਾ ਸਿਹਤ ਵਿਭਾਗ ਅੱਡੀਆਂ ਭਾਰ ਹੋ ਕੇ ਕੋਰੋਨਾ ਵਾਇਰਸ ਦੀ ਰੋਕਥਾਮ ਕਰ ਰਿਹਾ ਹੈ 

ਬੀਬੀ ਜਗੀਰ ਕੌਰ ਦਾ ਬਰੇਸ਼ੀਆ 'ਚ ਅਕਾਲੀ ਵਰਕਰਾਂ ਵਲੋਂ ਨਿੱਘਾ ਸਵਾਗਤ

ਬਰੇਸ਼ੀਆ (ਇਟਲੀ),25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ (ਬ) ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਬਰੇਸ਼ੀਆ ਪਹੁੰਚਣ 'ਤੇ ਪਾਰਟੀ ਵਰਕਰਾਂ ਤੇ ਸਿੱਖ ਸੰਸਥਾਵਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਜਰਨੈਲ ਸਿੰਘ ਡੋਗਰਾਂਵਾਲਾ ਦੇ ਬਰੇਸ਼ੀਆ ਰਹਿੰਦੇ ਪਰਿਵਾਰ ਵਲੋਂ ਸ. ਜਸਵੀਰ ਸਿੰਘ ਡੋਗਰਾਂਵਾਲਾ ਦੀ ਅਗਵਾਈ ਹੇਠ ਉਨ੍ਹਾਂ ਦੇ ਸਵਾਗਤ ਹਿੱਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ 'ਚ ਇਟਲੀ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਨੇ ਗਰਮਜੋਸ਼ੀ ਨਾਲ ਭਾਗ ਲਿਆ | ਸਮਾਗਮ 'ਚ ਪਹੁੰਚਣ 'ਤੇ ਬੀਬੀ ਜਗੀਰ ਕੌਰ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ | 

ਕੋਰੋਨਾ ਵਾਇਰਸ ਕਾਰਨ ਇਟਲੀ 'ਚ ਭਾਰਤੀ ਭਾਈਚਾਰੇ ਵਲੋਂ ਅਨੇਕਾਂ ਸਮਾਗਮ ਰੱਦ

ਵੀਨਸ (ਇਟਲੀ),25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ 'ਚ ਵਧੇ ਕੋਰੋਨਾ ਵਾਇਰਸ ਦੇ ਚਲਦਿਆਂ ਇਟਾਲੀਅਨ ਸਰਕਾਰ ਦੀਆਂ ਹਦਾਇਤਾਂ ਨੂੰ ਅਮਲ 'ਚ ਲਿਆਉਂਦੇ ਹੋਇਆ ਇਥੋਂ ਦੇ ਭਾਰਤੀ ਭਾਈਚਾਰੇ ਦੁਆਰਾ ਅਨੇਕਾਂ ਸਮਾਗਮ ਰੱਦ ਕਰ ਦਿੱਤੇ ਗਏ ਹਨ | ਜਿਸ ਤਹਿਤ ਗੁਰਦੁਆਰਿਆਂ, ਮੰਦਿਰ ਕਮੇਟੀਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਦੁਆਰਾ ਆਉਣ ਵਾਲੇ ਕੁਝ ਦਿਨਾਂ ਤੱਕ ਕੋਈ ਵੀ ਸਮਾਗਮ ਨਾ ਕਰਵਾਉਣ ਦਾ ਫ਼ੈਸਲਾ ਲਿਆ ਹੈ | 

ਕੋਰੋਨਾ ਵਾਇਰਸ ਕਾਰਨ ਹਮਲੇ ਦੀ ਸ਼ਿਕਾਰ ਚੀਨੀ ਸਹੇਲੀ ਨੂੰ ਬਚਾਉਣ ਦੀ ਕੋਸ਼ਿਸ਼ ਭਾਰਤੀ ਜ਼ਖ਼ਮੀ

ਲੰਡਨ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕੋਰੋਨਾ ਵਾਇਰਸ ਕਰ ਕੇ ਨਸਲੀ ਹਮਲੇ ਦਾ ਸ਼ਿਕਾਰ ਹੋਈ ਚੀਨੀ ਮੂਲ ਦੀ 28 ਸਾਲਾ ਮੈਂਡੀ ਹੁੰਗ ਨੂੰ ਭਾਰਤੀ ਮੂਲ ਦੀ ਮੀਰਾ ਸੋਲੰਕੀ ਬਚਾਉਣ ਦੀ ਕੋਸ਼ਿਸ਼ 'ਚ ਖ਼ੁਦ ਜ਼ਖ਼ਮੀ ਹੋ ਗਈ | ਬਰਮਿੰਘਮ ਦੇ ਸੋਲੀਹੁੱਲ ਇਲਾਕੇ 'ਚ ਵਕਾਲਤ ਦੀ ਟਰੇਨਿੰਗ ਲੈ ਰਹੀ ਮੀਰਾ ਸੋਲੰਕੀ ਜਦੋਂ ਆਪਣੇ ਦੋਸਤਾਂ ਨਾਲ ਆਪਣਾ 29ਵਾਂ ਜਨਮ ਦਿਨ ਮਨਾ ਕੇ ਬਰਮਿੰਘਮ ਦੇ ਐਨਾ ਰੋਚਾ ਬਾਰ ਵਿਚੋਂ ਬਾਹਰ ਆਈ ਤਾਂ ਇਕ ਏਸ਼ਿਆਈ ਲੋਕਾਂ ਦੇ ਗਰੁੱਪ ਨੇ ਉਸ ਦੀ 28 ਸਾਲਾ ਦੋਸਤ ਮੈਂਡੀ ਹੁੰਗ ਨੂੰ ਨਿਸ਼ਾਨਾ ਬਣਾਇਆ | ਸੋਲੰਕੀ ਨੇ ਕਿਹਾ ਕਿ ਦੇਰ ਰਾਤ ਇਕ ਵਿਅਕਤੀ ਵਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਅਤੇ ਉਸ ਦੀਆਂ ਸਹੇਲੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ |

ਕਾਂਗਰਸ ਦੇ 'ਜੰਗ ਇੰਡੀਆ ਕੇ ਬੋਲ' ਦੀ ਯੂ. ਕੇ. ਵਿਚ ਸ਼ੁਰੂਆਤ

ਲੰਡਨ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਾਂਗਰਸ ਵਲੋਂ ਸ਼ੁਰੂ ਕੀਤੀ 'ਜੰਗ ਇੰਡੀਆ ਕੇ ਬੋਲ' ਮੁਹਿੰਮ ਦੀ ਯੂ. ਕੇ. ਵਿਚ ਸ਼ੁਰੂਆਤ ਅੱਜ ਲੰਡਨ ਤੋਂ ਕੀਤੀ ਗਈ | ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਵਲੋਂ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਕਰਵਾਏ ਸਮਾਰੋਹ ਦੌਰਾਨ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਨਿਵਾਸ ਬੀ. ਵੀ. ਅਤੇ ਰਾਸ਼ਟਰੀ ਵਿਦਿਆਰਥੀ ਯੂਨੀਅਨ ਭਾਰਤ ਦੇ ਪ੍ਰਧਾਨ ਨੀਰਜ ਕੁੰਦਨ ਵਿਸ਼ੇਸ਼ ਤੌਰ 'ਤੇ ਪਹੁੰਚੇ |

ਭਾਰਤ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂੰ ਕਰਵਾਉਣ ਲਈ ਗਲਾਸਗੋ 'ਚ ਵਿਸ਼ਾਲ ਸੈਮੀਨਾਰ

ਲੈਸਟਰ (ਇੰਗਲੈਂਡ),24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਸਕਾਟਲੈਂਡ ਦੇ ਗਲਾਸਗੋ ਸ਼ਹਿਰ 'ਚ 'ਸਕਾਟਿਸ਼ ਇੰਡੀਅਨ ਫ਼ਾਰ ਜਸਟਿਸ' ਸੰਸਥਾ ਵਲੋਂ ਗਲਾਸਗੋ ਦੇ ਕਮਿਊਨਿਟੀ ਸੈਂਟਰਲ ਹਾਲ ਮੈਰੀਹਿੱਲ ਵਿਖੇ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਭਾਰਤ ਸਰਕਾਰ ਵਲੋਂ ਲੋਕਾਂ ਸਿਰ ਥੋਪੇ ਕਾਲੇ ਕਾਨੂੰਨਾਂ ਅਤੇ ਲੋਕ ਵਿਰੋਧੀ ਨੀਤੀਆਂ ਬਾਰੇ ਜਾਣੂੰ ਕਰਵਾਇਆ ਗਿਆ¢ ਸਮਾਗਮ ਦੀ ਸ਼ੁਰੂਆਤ ਜਸਮੀਤ ਬਿੰਦਰਾ ਅਤੇ ਪਰਮਜੀਤ ਬਾਸੀ ਦੇ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਨਾਲ ਹੋਈ¢ ਇਸ ਉਪਰੰਤ ਅੰਕਨਾ ਵਲੋਂ 'ਹਮ ਦੇਖੇਂਗੇ' ਗੀਤ ਗਾ ਕੇ ਸਮਾਗਮ ਨੂੰ ਸੰਗੀਤਮਈ ਕੀਤਾ ਗਿਆ¢ ਡਾ: ਸਾਮਰਾ ਖ਼ਾਨ ਨੇ ਕਿਹਾ ਕਿ ਭਾਰਤ ਨੂੰ ਹਿੰਦੂਤਵੀ ਰੰਗ 'ਚ ਰੰਗਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ

ਅਮਰੀਕਾ ਨੇ ਅਸਾਂਜ ’ਤੇ ਖੁਫੀਆਂ ਸੂਤਰਾਂ ਦੀ ਜਾਨ ਖ਼ਤਰੇ ਵਿੱਚ ਪਾਉਣ ਦੇ ਦੋਸ਼ ਲਾਏ

ਲੰਡਨ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇੱਥੇ ਅਦਾਲਤ ਵਿੱਚ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਦੀ ਹਵਾਲਗੀ ਸਬੰਧੀ ਕੇਸ ਦੀ ਸੁਣਵਾਈ ਸ਼ੁਰੂ ਹੋਣ ’ਤੇ ਅਮਰੀਕਾ ਦੇ ਵਕੀਲ ਨੇ ਅਸਾਂਜ ’ਤੇ ਅਮਰੀਕੀ ਸਰਕਾਰ ਦੇ ਦਸਤਾਵੇਜ਼ਾਂ ਨੂੰ ਛਾਪ ਕੇ ਖ਼ੁਫ਼ੀਆ ਸੂਤਰਾਂ ਦੀਆਂ ਜਾਨਾਂ ਖ਼ਤਰੇ ਵਿੱਚ ਪਾਉਣ ਦੇ ਦੋਸ਼ ਲਾਏ। ਅਮਰੀਕਾ ਦੇ ਜਾਸੂਸੀ ਐਕਟ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਸਾਂਜ ਨੇ 2010 ਵਿੱਚ ਆਪਣੀ ਵੈੱਬਸਾਈਟ ਜਾਰੀ ਕਰਦਿਆਂ 

2021 ਜਨਗਣਨਾ 'ਚ ਸਿੱਖਾਂ ਦੀ ਗਿਣਤੀ ਖਾਨਾ ਲਾਜ਼ਮੀ ਬਣਾਉਣ ਲਈ ਹੱਕ 'ਚ ਆਏ 200 ਸੰਸਦ ਮੈਂਬਰ

ਲੰਡਨ,23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  2021 'ਚ ਬਰਤਾਨੀਆ ਦੀ ਹੋ ਰਹੀ ਜਨਗਣਨਾ ਵਿਚ ਸਿੱਖਾਂ ਨੂੰ ਐਥਨਿਕ ਗਰੁੱਪ ਦੇ ਤੌਰ 'ਤੇ ਵੱਖਰੀ ਗਿਣਤੀ ਕਰਨ ਲਈ ਖਾਨਾ ਲਾਜ਼ਮੀ ਬਣਾਉਣ ਲਈ ਚੱਲ ਰਹੀ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਇਸ ਮੁਹਿੰਮ ਨੂੰ ਯੂ.ਕੇ. ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਦੇ 200 ਦੇ ਕਰੀਬ ਸੰਸਦ ਮੈਂਬਰਾਂ ਨੇ ਹਮਾਇਤ ਦਿੱਤੀ ਹੈ | ਇਨ੍ਹਾਂ ਸੰਸਦ ਮੈਂਬਰਾਂ ਵਿਚ ਪੰਜਾਬੀ ਮੂਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ, ਸੀਮਾ ਮਲਹੋਤਰਾ, ਐਮ.ਪੀ. ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਵੀ ਸ਼ਾਮਿਲ ਹਨ | ਬੀਤੇ ਕੁਝ ਦਿਨਾਂ ਤੋਂ ਸਿੱਖ ਫੈਡਰੇਸ਼ਨ ਯੂ.ਕੇ. ਸਰਕਾਰ 'ਤੇ ਰਾਜਸੀ ਦਬਾਅ ਵਧਾਉਣ ਲਈ ਯਤਨ ਕਰ ਰਹੀ ਹੈ 

ਬੀਬੀ ਜਗੀਰ ਕੌਰ ਵਲੋਂ ਇਟਲੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ

ਵੈਰੋਨਾ (ਇਟਲੀ),23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ ਪਹੁੰਚੇ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਵਲੋਂ ਬੀਤੇ ਦਿਨ ਵੈਰੋਨਾ ਨੇੜਲੇ ਸ਼ਹਿਰ ਨੋਗਾਰਾ ਵਿਖੇ ਅਕਾਲੀ ਦਲ ਇਟਲੀ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਾਰਟੀ ਹੋਰ ਮਜ਼ਬੂਤ ਦਿਸ਼ਾ ਵੱਲ ਜਾ ਰਹੀ ਹੈ ਅਤੇ ਐਨ.ਆਰ.ਆਈਜ਼ ਦੁਆਰਾ ਵੀ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਉਨ੍ਹਾਂ ਨੂੰ ਇਟਲੀ 'ਚ ਰਹਿ ਰਹੇ ਕੱਚੇ ਭਾਰਤੀਆਂ ਲਈ ਉਨ੍ਹਾਂ• ਦੇ ਪਾਸਪੋਰਟ ਰੀਨਿਊ ਕਰਵਾਉਣ ਲਈ ਮਦਦ ਕਰਨ ਲਈ ਵੀ ਭਾਰਤ ਸਰਕਾਰ ਤੱਕ ਆਵਾਜ਼ ਉਠਾਉਣ ਲਈ ਕਿਹਾ ਗਿਆ | ਉਨ੍ਹਾਂ• ਦੱਸਿਆ ਕਿ ਜਲਦੀ ਹੀ ਸਾਰੇ ਦੇਸ਼ਾਂ ਵਿਚ ਪਾਰਟੀ ਦੇ ਯੁਨਿਟ ਬਣਾ ਦਿੱਤੇ ਜਾਣਗੇ |

ਯੂ.ਕੇ. ਨਵੇਂ ਰੰਗ ਦਾ ਪਾਸਪੋਰਟ ਜਾਰੀ ਕਰੇਗਾ

ਲੰਡਨ,23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਯੂਰਪੀ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਯੂ.ਕੇ. ਨੇ ਹੁਣ ਆਪਣੀ ਮੂਲ ਪਛਾਣ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਹੈ | ਰਾਸ਼ਟਰੀ ਪਛਾਣ ਦੇ ਪ੍ਰਤੀਕ ਪਾਸਪੋਰਟ ਨੂੰ ਹੁਣ ਪੁਰਾਣੇ ਗੂੜੇ ਨੀਲੇ-ਸੁਨਹਿਰੀ ਰੰਗ ਵਿਚ ਲਿਆਉਣ ਦੀ ਤਿਆਰੀ ਹੈ | ਇਹ ਜਾਣਕਾਰੀ ਗ੍ਰਹਿ ਮੰਤਰਾਲੇ ਨੇ ਦਿੱਤੀ | ਯੂਰਪੀ ਯੂਨੀਅਨ ਦੇ ਪਾਸਪੋਰਟ ਦਾ ਰੰਗ ਬਰਗੰਡੀ (ਡੂੰਘਾ ਜਾਮਨੀ) ਹੈ ਅਤੇ 1988 ਤੋਂ ਬਰਤਾਨੀਆ ਵਿਚ ਵੀ ਇਸੇ ਰੰਗ ਦੇ ਯਾਤਰਾ ਦਸਤਾਵੇਜ਼ ਦੀ ਵਰਤੋਂ ਹੋ ਰਹੀ ਹੈ ਪਰ ਉਸ ਤੋਂ ਪਹਿਲਾਂ ਬਿ੍ਟਿਸ਼ ਪਾਸਪੋਰਟ ਦਾ ਕਵਰ ਗੂੜਾ ਨੀਲਾ ਹੀ ਹੁੰਦਾ ਸੀ | ਪਾਸਪੋਰਟ ਦਾ ਰੰਗ ਸਾਬਕਾ ਬਿ੍ਟਿਸ਼ ਕਾਲ ਦਾ ਹੋਣਾ ਹੋਰ ਬਿ੍ਟਿਸ਼ ਨਾਗਰਿਕਾਂ ਲਈ ਮਾਣ ਦਾ ਵਿਸ਼ਾ ਹੈ |

ਇਟਲੀ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਹਜ਼ਾਰਾਂ ਭਾਰਤੀਆਂ ਦਾ ਖੁਸ ਰਿਹਾ ਰੁਜ਼ਗਾਰ

ਮਿਲਾਨ (ਇਟਲੀ),23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਚੀਨ ਦੇ ਵੁਹਾਨ ਸ਼ਹਿਰ ਤੋਂ ਪੈਦਾ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨਿਆ ਵਿਚ ਤਹਿਲਕਾ ਮਚਾ ਰੱਖਿਆ ਹੈ | ਇਹ ਵਾਇਰਸ ਜਿਸ ਦਾ ਨਾਂਅ ਸੁਣ ਕੇ ਹੀ ਆਮ ਲੋਕਾਂ ਦੇ ਤਾਂ ਕੀ, ਡਾਕਟਰਾਂ ਨੂੰ ਵੀ ਪਸੀਨੇ ਆ ਰਹੇ ਹਨ, ਹੁਣ ਤੱਕ ਇਹ ਵਾਇਰਸ ਦੁਨਿਆ ਭਰ ਵਿਚ ਹਜ਼ਾਰਾਂ ਲੋਕਾਂ ਲਈ ਮੌਤ ਦਾ ਯਮਦੂਤ ਬਣ ਚੁੱਕਾ ਹੈ | ਕੋਰੋਨਾ ਵਾਇਰਸ ਨੇ ਏਸ਼ੀਆ ਦੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਯੂਰਪੀਅਨ ਦੇਸ਼ ਇਟਲੀ ਨੂੰ ਵੀ ਬੁਰੀ ਤਰ੍ਹਾਂ ਝੰਬਿਆ ਹੈ, ਜਿਸ ਕਾਰਨ 2 ਲੋਕਾਂ ਦੀ ਮੌਤ ਨੇ ਇਟਲੀ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ | ਤਾਜ਼ਾ ਰਿਪੋਰਟ ਅਨੁਸਾਰ ਇਟਲੀ ਵਿਚ 76 ਲੋਕਾਂ ਨੂੰ ਕੋਰੋਨਾ ਵਾਇਰਸ ਨੇ ਆਪਣੇ ਪੰਜੇ 'ਚ ਜਕੜ ਰੱਖਿਆ ਹੈ | 

ਇਟਲੀ 'ਚ ਗ਼ੈਰ-ਕਾਨੂੰਨੀ ਢੰਗ ਨਾਲ ਸਵਾਰੀਆਂ ਲਿਜਾ ਰਹੇ ਡਰਾਈਵਰਾਂ ਨੂੰ ਜੁਰਮਾਨਾ

ਮਿਲਾਨ (ਇਟਲੀ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਇਟਲੀ ਦੇ ਸ਼ਹਿਰ ਮਿਲਾਨ 'ਚ ਸਥਿਤ ਮਾਲਪੈਨਸਾ ਹਵਾਈ ਅੱਡੇ 'ਤੇ ਇਟਾਲੀਅਨ ਪੁਲਿਸ ਗੁਆਰਦੀਆ ਦੀ ਫੀਨਾਨਸਾ ਵਲੋਂ ਗ਼ੈਰ-ਕਾਨੰੂਨੀ ਢੰਗ ਨਾਲ ਆਪਣੀ ਨਿੱਜੀ ਗੱਡੀਆਂ ਦੁਆਰਾ ਸਵਾਰੀਆਂ ਢੋਹਣ ਦਾ ਕੰਮ ਕਰ ਡਰਾਈਵਰਾਂ ਨੂੰ ਭਾਰੀ ਜੁਰਮਾਨਾ ਕੀਤਾ ਗਿਆ ਹੈ, ਜਿਸ 'ਚ ਪੰਜ ਇਟਾਲੀਅਨ ਦੋ ਪਾਕਿਸਤਾਨੀ ਇਕ ਭਾਰਤੀ ਅਤੇ ਇਕ ਬੰਗਲਾਦੇਸ਼ ਦਾ ਨਾਗਰਿਕ ਸ਼ਾਮਿਲ ਹਨ | 

ਅਦਾਲਤੀ ਹੁਕਮਾਂ ਨੂੰ ਨਜ਼ਰ-ਅੰਦਾਜ਼ ਕਰ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲੇ ਅੰਮਿ੍ਤਪਾਲ ਸਿੰਘ ਨੂੰ ਕੈਦ

ਲੰਡਨ,,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕਾਰਡਿਫ ਕਰਾਊਨ ਕੋਰਟ 'ਚ ਵੁਲਵਰਹੈਂਪਟਨ ਦੇ ਡਡਲੀ ਇਲਾਕੇ ਦੀ ਫੋਕਸਹਿੱਲ ਪਾਰਕ ਦੇ 31 ਸਾਲਾ ਅੰਮਿ੍ਤਪਾਲ ਸਿੰਘ ਥਾਂਦੀ ਨੂੰ ਅਦਾਲਤੀ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰ ਕੇ ਤੇਜ਼ ਰਫ਼ਤਾਰ ਗੱਡੀ ਚਲਾਉਣ ਦੇ ਦੋਸ਼ 'ਚ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ 'ਚ ਦੱਸਿਆ ਗਿਆ ਕਿ ਬੀਤੇ ਸਾਲ 21 ਜੁਲਾਈ ਨੂੰ ਇਕ ਮੋਟਰ ਸਾਈਕਲ ਸਵਾਰ ਪੁਲਿਸ ਅਧਿਕਾਰੀ ਤੋਂ ਬਚਣ ਲਈ ਥਾਂਦੀ ਨੇ 30 ਮੀਲ ਪ੍ਰਤੀ ਘੰਟਾ ਰਫ਼ਤਾਰ ਵਾਲੀ ਸੜਕ 'ਤੇ 90 ਮੀਲ ਪ੍ਰਤੀ ਘੰਟਾ ਰਫ਼ਤਾਰ ਨਾਲ ਕਾਰ ਭਜਾਈ | ਇੱਥੇ ਹੀ ਬੱਸ ਨਹੀਂ ਉਸ ਨੇ ਪੁਲਿਸ ਤੋਂ ਬਚਣ ਲਈ ਇਕ ਸਮੇਂ 120 ਮੀਲ ਦੀ ਰਫ਼ਤਾਰ ਤੱਕ ਸੂਈਆਂ ਚਾੜ੍ਹ ਦਿੱਤੀਆਂ ਸਨ | 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0092311026
Copyright © 2020, Panjabi Times. All rights reserved. Website Designed by Mozart Infotech