ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਤਰਰਾਸ਼ਟਰੀ

ਮਕਬੂਜ਼ਾ ਕਸ਼ਮੀਰ ’ਚ ਹੜ੍ਹ ਨਾਲ 28 ਮੌਤਾਂ

July 18, 2019 11:18 AM

ਇਸਲਾਮਾਬਾਦ,17 ਜੁਲਾਈ (ਪੰਜਾਬੀ ਟਾਇਮਜ਼ ) : ਮਕਬੂਜ਼ਾ ਕਸ਼ਮੀਰ (ਪੀਓਕੇ) ’ਚ ਪਏ ਮੋਹਲੇਧਾਰ ਮੀਂਹ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਨਾਲ ਨੀਲਮ ਘਾਟੀ ’ਚ ਵੱਡੀ ਗਿਣਤੀ ’ਚ ਮਕਾਨ ਤੇ ਮਸਜਿਦਾਂ ਡਿੱਗ ਗਈਆਂ ਅਤੇ ਵੱਖ ਵੱਖ ਹਾਦਸਿਆਂ ’ਚ 28 ਵਿਅਕਤੀਆਂ ਦੀ ਮੌਤ ਹੋ ਗਈ।
ਮੀਡੀਆ ਰਿਪੋਰਟਾਂ ਅਨੁਸਾਰ ਬੱਦਲ ਫਟਣ ਨਾਲ ਘਾਟੀ ਦੇ ਲਾਸਵਾ ਇਲਾਕੇ ’ਚ 150 ’ਚੋਂ ਵੱਧ ਮਕਾਨ ਨੁਕਸਾਨੇ ਗਏ ਹਨ ਅਤੇ ਦਰਜਨਾਂ ਲੋਕ ਹੜ੍ਹਾਂ ’ਚ ਰੁੜ੍ਹ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਮਗਰੋਂ ਆਏ ਹੜ੍ਹਾਂ ’ਚ ਦੋ ਮਸਜਿਦਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਪਾਕਿਤਸਾਨੀ ਸੈਨਾ ਨੇ ਇੱਕ ਬਿਆਨ ’ਚ ਦੱਸਿਆ ਕਿ ਬੀਤੇ ਦਿਨ ਇੱਕ ਪਿੰਡ ’ਚ ਫਸੇ 52 ਵਿਅਕਤੀਆਂ ਨੂੰ ਹੈਲੀਕਾਪਟਰ ਰਾਹੀਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਅਜੇ ਵੀ ਕਈ ਲੋਕ ਘਰਾਂ ਅੰਦਰ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।
ਜ਼ਿਲ੍ਹਾ ਪ੍ਰਸ਼ਾਸਨ, ਆਫਤ ਪ੍ਰਬੰਧਨ ਅਥਾਰਿਟੀ ਅਤੇ ਸਥਾਨਕ ਪੁਲੀਸ ਵੱਲੋਂ ਇਲਾਕੇ ’ਚ ਬਚਾਅ ਲਈ ਕਾਰਜ ਕੀਤੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਰਾਜ ਆਫਤ ਪ੍ਰਬੰਧਨ ਅਥਾਰਿਟੀ ਦੀ ਮੁਹਿੰਮ ਦੇ ਨਿਰਦੇਸ਼ਕ ਸਾਦੁਰ ਰਹਿਮਾਨ ਕੁਰੈਸ਼ੀ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ 10 ਇਸਲਾਮਿਕ ਪ੍ਰਚਾਰਕ ਵੀ ਸ਼ਾਮਲ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਵਾਸ਼ਿੰਗਟਨ ’ਚ ਪਾਕਿ ਸਫ਼ਾਰਤਖਾਨੇ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ

ਵਾਸ਼ਿੰਗਟਨ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਵੱਲੋਂ ਦਹਿਸ਼ਤੀ ਗੁੱਟਾਂ ਨੂੰ ਹਮਾਇਤ ਦਿੱਤੇ ਜਾਣ ਦੇ ਰੋਸ ਵਜੋਂ ਇਥੇ ਪਾਕਿਸਤਾਨੀ ਸਫ਼ਾਰਤਖਾਨੇ ਦੇ ਬਾਹਰ ਹੋਏ ਮੁਜ਼ਾਹਰੇ ’ਚ ਅਮਰੀਕਾ ਦੇ ਸਾਬਕਾ ਫ਼ੌਜੀਆਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰਦਰਸ਼ਨ ਕਸ਼ਮੀਰੀ ਪਰਵਾਸੀਆਂ ਅਤੇ ਭਾਰਤੀ-ਅਮਰੀਕੀਆਂ ਵੱਲੋਂ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ‘ਪਾਕਿਸਤਾਨ ਤਾਲਿਬਾਨ ਹੈ’, ‘ਪਾਕਿਸਤਾਨ ਦਹਿਸ਼ਤੀ ਮੁਲਕ ਹੈ’ ਅਤੇ ‘ਬਿਨ ਲਾਦੇਨ ਕਿੱਥੇ ਸੀ’ ਜਿਹੇ ਨਾਅਰੇ ਲਗਾਉਂਦਿਆਂ ਮੰਗ ਕੀਤੀ ਕਿ ਪਾਕਿਸਤਾਨ ਨੂੰ ਅਤਿਵਾਦ ਨੂੰ ਸ਼ਹਿ ਦੇਣ ਵਾਲਾ ਮੁਲਕ ਐਲਾਨਿਆ ਜਾਣਾ ਚਾਹੀਦਾ ਹੈ। ਸਾਬਕਾ ਫ਼ੌਜੀ ਡੇਵਿਡ ਡੀਨਸਟੈਗ ਨੇ ਕਿਹਾ,‘‘ਮੈਂ ਅਮਰੀਕਾ ’ਚ ਪਾਕਿਸਤਾਨ ਦੀ ਭੂਮਿਕਾ ਬਾਰੇ ਜਾਗਰੂਕ ਕਰਨ ਵਾਸਤੇ ਇਥੇ ਆਇਆ ਹਾਂ। 

ਦੱਖਣੀ ਅਫਰੀਕਾ ਦੀ ਟੁੰਜੀ ਬਣੀ ਮਿਸ ਯੂਨੀਵਰਸ

ਅਟਲਾਂਟਾ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਦੱਖਣੀ ਅਫਰੀਕਾ ਦੀ ਜੋਜ਼ੀਬਿਨੀ ਟੁੰਜ਼ੀ ਨੇ ਸਾਲ 2019 ਦਾ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਿਆ ਹੈ। 26 ਸਾਲਾ ਟੁੰਜ਼ੀ ਨੇ ਇਸ ਮੁਕਾਬਲੇ ’ਚ ਵੱਖ ਵੱਖ ਮੁਲਕਾਂ ਦੀਆਂ 90 ਸੁੰਦਰੀਆਂ ਨੂੰ ਹਰਾਇਆ ਜਿਨ੍ਹਾਂ 

ਕਥਾ-ਕੀਰਤਨ ਸੇਵਾ-ਸਾਂਝ ਗੁਰਬਾਣੀ ਦੀ -- ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਭਾਈ ਲਵਕੇਸ਼ ਸਿੰਘ ਦੇ ਰਾਗੀ ਜਥੇ ਨੂੰ ਨਿੱਘੀ ਵਿਦਾਇਗੀ

ਔਕਲੈਂਡ 9 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਬੀਤੇ ਐਤਵਾਰ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਭਾਈ ਲਵਕੇਸ਼ ਸਿੰਘ ਜਲੰਧਰ ਵਾਲੇ, ਭਾਈ ਬਲਦੇਵ ਸਿੰਘ ਭੋਲੇਕੇ ਅਤੇ ਭਾਈ ਉਂਕਾਰ ਸਿੰਘ ਕਾਲਰਾ ਦੇ ਜਥੇ ਵੱਲੋਂ ਕਥਾ-ਕੀਰਤਨ ਦੀ ਸੇਵਾ ਨਿਭਾਉਂਦਿਆਂ ਗੁਰਬਾਣੀ ਨਾਲ ਸਾਂਝ ਪਾਈ ਗਈ। ਇਹ ਜੱਥਾ ਪਿਛਲੇ ਇਕ ਸਾਲ ਤੋਂ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕਰ ਰਿਹਾ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੱਥੇ ਨੂੰ ਨਿੱਘੀ ਵਿਦਾਇਗੀ ਦਿੰਦਿਆ ਸਿਰੋਪਾਓ ਭੇਟ ਕਰਕੇ ਸਨਮਾਨਿਕ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ  ਬਲਦੇਵ ਸਿੰਘ ਮੋਹਾਲੀ ਵਾਲਿਆਂ ਵੱਲੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਥਾਕਾਰ ਭਾਈ ਬਲਦੇਵ ਸਿੰਘ ਚੌਥੀ ਵਾਰ ਬਤੌਰ ਹੈੱਡ ਗ੍ਰੰਥੀ (ਕਥਾਵਾਚਕ) ਦੀਆਂ ਸੇਵਾਵਾਂ ਨਿਭਾਅ ਰਹੇ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਬੀ ਸੇਵਾ ਨਿਭਾਅ ਕੇ ਵਾਪਿਸ ਵਤਨੀ ਪਰਤ ਰਹੇ ਕਥਾ ਵਾਚਕ ਅਤੇ ਕਰੀਤਨੀ ਜੱਥੇ ਦਾ ਧੰਨਵਾਦ ਕੀਤਾ ਗਿਆ।

ਧੰਨਵਾਦ ਤੁਹਾਡਾ: ਮਾਣ ਰੱਖਿਆ ਸਾਡਾ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਅਪਾਰ ਸਫਲਤਾ ਲਈ ਸਾਰੇ ਸਪਾਂਸਰਜ਼, ਟ੍ਰਸਟਾਂ, ਸੰਸਥਾਵਾਂ, ਮੀਡੀਆ ਤੇ ਸਹਿਯੋਗੀਆਂ ਦਾ ਸ਼ੁਕਰੀਆ

ਔਕਲੈਂਡ 9 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਸ਼ਨੀਵਾਰ ਅਤੇ ਐਤਵਾਰ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਦੀ ਇਤਿਹਾਸ ਵਾਲੀ ਕਿਤਾਬ ਉਤੇ ਉਦੋਂ ਦੋ ਨਵੇਂ ਪੱਤਰੇ ਨਵੇਂ ਸ਼ਾਮਿਲ ਹੋ ਗਏ ਸੀ ਜਦੋਂ ਇਥੇ ਦੇ ਪੁਲਮਨ ਪਾਰਕ ਟਾਕਾਨੀਨੀ ਖੇਡ ਮੈਦਾਨ ਦੇ ਵਿਚ ਦੋ ਦਿਨਾਂ ਪਹਿਲੀਆਂ ਸਿੱਖ ਖੇਡਾਂ ਸਫਲਤਾ ਦੇ ਨਵੇਂ ਝੰਡੇ ਝੁਲਾਅ ਗਈਆਂ ਸਨ। ਅੱਜ ਇਨ੍ਹਾਂ ਪੰਨਿਆਂ ਤੋਂ ਅੱਗੇ ਵਧਣ ਤੋਂ ਪਹਿਲਾਂ ਸਾਰੇ ਸਪਾਂਸਰਜ਼, ਟ੍ਰਸਟਾਂ, ਸੰਸਥਾਵਾਂ ਤੇ ਸਹਿਯੋਗੀਆਂ ਦਾ ਧੰਨਵਾਦੀ ਸ਼ਬਦਾਂ ਦੇ ਨਾਲ ਅਤੇ ਯਾਦਗਾਰੀ ਚਿਨ੍ਹਾਂ ਨਾਲ ਸਨਮਾਨ ਕਰਕੇ ਨਵੀਂ ਸ਼ਕਤੀ ਪ੍ਰਾਪਤ ਕਰ ਲਈ ਗਈ। ਬਾਗੋ-ਬਾਗ ਹੋਈ ਪ੍ਰਬੰਧਕੀ ਕਮੇਟੀ ਦੇ ਚਿਹਰਿਆਂ 'ਤੇ ਅੱਜ ਖੁਸ਼ੀ ਖਿੜੀ ਹੋਈ ਦਿਸੀ ਅਤੇ ਉਨ੍ਹਾਂ ਨੇ ਆਪਸੀ ਸਹਿਯੋਗ ਦੇ ਨਾਲ ਅੱਜ ਦੇ ਸਾਰੇ ਰਾਤਰੀ ਭੋਜ ਦਾ ਖਰਚਾ ਦੁਬਾਰਾ ਆਪਣੇ ਨਿੱਜੀ ਖਾਤਿਆਂ 'ਚੋ ਅਦਾ ਕੀਤਾ। ਸਟੇਜ ਸੰਚਾਲਨ ਨਵਤੇਜ ਰੰਧਾਵਾ ਪਾਪਾਟੋਏਟੋਏ ਅਤੇ ਪਰਮਿੰਦਰ ਸਿੰਘ ਫਲੈਟਬੁੱਸ਼ ਵਾਲਿਆਂ ਨੇ ਦੋ ਦਿਨਾਂ ਖੇਡ ਮੇਲੇ ਦੀ ਯਾਦਗਾਰੀ ਵੰਨਗੀਆਂ ਨੂੰ ਤਾਜ਼ਾ ਕਰਦਿਆਂ ਬਾਖੂਬੀ ਨਿਭਾਇਆ। 

ਜਵਾਲਾਮੁਖੀ-ਇਕ ਰੂਪ ਕੁਦਰਤੀ ਸ਼ਕਤੀ ਦਾ ਨਿਊਜ਼ੀਲੈਂਡ ਦੇ 'ਵਾਈਟ ਆਈਲੈਂਡ' ਅੰਦਰ ਜਵਾਲਾਮੁਖੀ ਫਟਿਆ-5 ਸੈਲਾਨੀਆਂ ਦੀ ਮੌਤ ਦਰਜਨਾਂ ਫੱਟੜ

ਔਕਲੈਂਡ 9 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਅੱਜ ਬਾਅਦ ਦੁਪਹਿਰ 2 ਵੱਜ ਕੇ 11 ਮਿੰਟ ਉਤੇ  ਨਿਊਜ਼ੀਲੈਂਡ ਦੇ 'ਵਾਈਟ ਆਈਲੈਂਡ' ਅੰਦਰ ਇਕ ਕ੍ਰਿਆਸ਼ੀਲ ਜਵਾਲਾਮੁਖੀ ਫਟ ਗਿਆ ਜਿਸ ਕਾਰਨ ਪੰਜ ਸੈਲਾਨੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਜਵਾਲਾਮੁਖੀ ਦੇ ਵਿਚੋਂ ਸਦੀਆਂ ਤੋਂ ਧੂੰਆਂ ਨਿਕਲਦਾ ਸੀ ਅਤੇ ਬੜੀ ਸਾਵਧਾਨੀ ਦੇ ਨਾਲ ਇਥੇ ਲੋਕ ਵੇਖਣ ਜਾਂਦੇ ਸਨ। 23 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕਈ ਹੈਲੀਕਾਪਟਰ ਅਤੇ ਬਚਾਅ ਦੱਲ ਦੇ ਕਰਮਚਾਰੀ ਇਸ ਟਾਪੂ 'ਤੇ ਫਸੇ ਲੋਕਾਂ ਨੂੰ ਵਾਪਿਸ ਲਿਆਉਣ ਲਈ ਆਪ੍ਰੇਸ਼ਨ ਦੇ ਵਿਚ ਹਨ। ਜਵਾਲਾਮੁਖੀ ਫਟਣ ਕਾਰਨ ਇਕ ਹੈਲੀਕਾਪਟਰ ਵੀ ਉਥੇ ਫਸ ਗਿਆ ਹੈ। ਉਚੀ ਉਡੀ ਸੁਆਹ ਨੇ ਸਾਰੇ ਪਾਸੇ ਚਿੱਟੇ ਰੰਗ ਦੀ ਚਾਦਰ ਵਿਛਾ ਦਿੱਤੀ ਹੈ।

ਇਮਰਾਨ ਵੱਲੋਂ ਪਾਕਿ ਦੇ ਪਰਵਾਸੀਆਂ ਨੂੰ ਨਿਵੇਸ਼ ਦਾ ਸੱਦਾ

ਇਸਲਾਮਾਬਾਦ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਰਵਾਸੀ ਪਾਕਿਸਤਾਨੀਆਂ ਨੂੰ ਭਾਰਤ ਅਤੇ ਚੀਨ ਦੇ ਵਿਦੇਸ਼ਾਂ ’ਚ ਰਹਿ ਰਹੇ ਲੋਕਾਂ ਤੋਂ ਸਬਕ ਲੈਣ ਦੀ ਅਪੀਲ ਕੀਤੀ ਹੈ ਜੋ ਆਪਣੇ ਦੇਸ਼ਾਂ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਕਰ ਰਹੇ ਹਨ। ਇੱਥੇ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮੌਕੇ ਪ੍ਰਧਾਨ ਮੰਤਰੀ ਖ਼ਾਨ ਨੇ ਉਨ੍ਹਾਂ ਨੂੰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਭ੍ਰਿਸ਼ਟਾਚਾਰ ਮੁਕਤ ਮਾਹੌਲ ਮੁਹੱਈਆ ਕਰਵਾਉਣ ਦਾ ਭਰੋਸਾ

ਹਰੀਕੋਟਾ ਤੋਂ ਲਾਂਚ ਹੋਵੇਗਾ ਇਸਰਾਇਲੀ ਵਿਦਿਆਰਥੀਆਂ ਵੱਲੋਂ ਬਣਾਿੲਆ ਸੈਟੇਲਾਈਟ

ਯੋਰੋਸ਼ਲਮ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਸਰਾਈਲ ਦੇ ਹਾਈ ਸਕੂਲ ਵਿੱਚ ਪੜ੍ਹਦੇ ਤਿੰਨ ਨੌਜਵਾਨ ਅਗਲੇ ਹਫ਼ਤੇ ਭਾਰਤ ਦੀ ਫੇਰੀ ਮੌਕੇ ਸ੍ਰੀਹਰੀਕੋਟਾ ਤੋਂ ‘ਡੁਚੀਫੈਟ 3’ ਨਾਂ ਦਾ ਉਪਗ੍ਰਹਿ ਲਾਂਚ ਕਰਨਗੇ। ਇਸ ਉਪਗ੍ਰਹਿ ਨੂੰ ਇਨ੍ਹਾਂ ਇਸਰਾਇਲੀ ਵਿਦਿਆਰਥੀਆਂ ਨੇ ਖੁ਼ਦ ਡਿਜ਼ਾਈਨ ਤੇ ਤਿਆਰ ਕੀਤਾ ਹੈ। ਐਲਨ ਐਬਰਾਮੋਵਿਚ, ਮੈਤਵ ਐਸੁਲਿਨ ਤੇ ਸ਼ਮੁਲ ਅਵੀਵ ਲੇਵੀ 17 ਤੋਂ 18 ਸਾਲ ਦੇ ਹਨ ਤੇ ਇਸਰਾਈਲ ਦੇ ਦੱਖਣੀ ਖੇਤਰ ਵਿੱਚ ਸ਼ਾਰ ਹਾਨੇਗੇਵ ਹਾਈ ਸਕੂਲ ਦੇ 

ਪਸ਼ੂ ਬਲੀ ਮਾਮਲਾ: ਨੇਪਾਲ ਸਰਕਾਰ ਵਿਰੁੱਧ ਕੇਸ ਕਰੇਗੀ ਪਸ਼ੂ ਭਲਾਈ ਸੰਸਥਾ

ਕਾਠਮੰਡੂ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨੇਪਾਲ ਦੀ ਪਸ਼ੂ ਭਲਾਈ ਫੈਡਰੇਸ਼ਨ (ਐੈੱਫ.ਏ.ਡਬਲਿਊ.ਐੱਨ) ਨੇ ਨੇਪਾਲ ਸਰਕਾਰ ਤੇ ਮਹਾ ਗਧੀਮਾਈ ਮਿਉਂਸਿਪਲ ਮੇਅਰ ਖ਼ਿਲਾਫ਼ ਸੁਪਰੀਮ ਕੋਰਟ ’ਚ ਕੇਸ ਦਾਇਰ ਕਰਨ ਦਾ ਐਲਾਨ ਕੀਤਾ ਹੈ। ਐੈੱਫ.ਏ.ਡਬਲਿਊ.ਐੱਨ. ਦਾ ਕਹਿਣਾ ਹੈ ਕਿ ਨੇਪਾਲ ਸਰਕਾਰ ਆਪਣੇ ਵਾਅਦੇ ਅਨੁਸਾਰ ਗਧੀਮਾਈ ਤਿਉਹਾਰ ਦੌਰਾਨ ਪਸ਼ੂਆਂ ਦੀ ਦਿੱਤੀ ਜਾਂਦੀ ਬਲੀ ਰੋਕਣ ’ਚ ਅਸਫਲ ਰਹੀ ਹੈ। ਜ਼ਿਕਰਯੋਗ ਹੈ ਕਿ ਨੇਪਾਲ ਦੇ ਬਾਰਾ ਜ਼ਿਲ੍ਹੇ ’ਚ ਮਨਾਏ ਜਾਂਦੇ ਉਕਤ 

ਭਾਰਤੀ-ਅਮਰੀਕੀ ਸੰਸਦ ਮੈਂਬਰ ਵੱਲੋਂ ਕਸ਼ਮੀਰ ਬਾਰੇ ਮਤਾ ਪੇਸ਼

ਵਾਸ਼ਿੰਗਟਨ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ-ਅਮਰੀਕੀ ਮਹਿਲਾ ਕਾਂਗਰਸ ਮੈਂਬਰ ਪ੍ਰਮਿਲਾ ਜਯਾਪਾਲ ਨੇ ਜੰਮੂ ਕਸ਼ਮੀਰ ’ਚ ਸੰਚਾਰ ਪਾਬੰਦੀਆਂ ਹਟਾਉਣ ਅਤੇ ਹਿਰਾਸਤ ’ਚ ਲਏ ਗਏ ਆਗੂਆਂ ਨੂੰ ਰਿਹਾਅ ਕਰਨ ਲਈ ਭਾਰਤ ਨੂੰ ਬੇਨਤੀ ਕਰਦਿਆਂ ਇਸ ਬਾਬਤ ਮਤਾ ਪੇਸ਼ ਕੀਤਾ ਹੈ। ਇਹ ਮਤਾ ਪ੍ਰਤੀਨਿਧ ਸਭਾ ’ਚ ਸ਼ੁੱਕਰਵਾਰ ਨੂੰ ਪੇਸ਼ ਕੀਤਾ ਗਿਆ। ਮਤੇ ਨੂੰ ਰਿਪਬਲਿਕਨ ਸਟੀਵ ਵਾਟਕਿਨਜ਼ ਦੀ ਹਮਾਇਤ ਪ੍ਰਾਪਤ ਹੈ। ਇਹ ਸਾਧਾਰਨ ਮਤਾ ਹੈ ਜਿਸ ’ਤੇ ਦੂਜੇ ਸਦਨ ਸੈਨੇਟ ’ਚ ਵੋਟਿੰਗ ਨਹੀਂ ਹੋ ਸਕਦੀ ਅਤੇ ਇਸ ਨੂੰ ਲਾਗੂ ਵੀ ਨਹੀਂ ਕਰਵਾਇਆ ਜਾ ਸਕਦਾ ਹੈ। ਕਸ਼ਮੀਰ ਬਾਰੇ ਅਮਰੀਕੀ ਕਾਂਗਰਸ ’ਚ ਅਜਿਹਾ ਦੂਜਾ ਮਤਾ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸਵਿਮੈੱਨ ਰਾਸ਼ਿਦਾ ਤਾਲਿਬ ਨੇ 21 ਨਵੰਬਰ ਨੂੰ ਮਤਾ ਪੇਸ਼ ਕੀਤਾ ਸੀ ਪਰ ਉਸ ਦੀ ਤਾਇਦ ਕਰਨ ਵਾਲਾ ਕੋਈ ਨਹੀਂ ਮਿਲਿਆ ਸੀ।

ਮੈਂ ਯਹੂਦੀਆਂ ਦਾ ਸਭ ਤੋਂ ਵੱਡਾ ਖ਼ੈਰਖਾਹ: ਟਰੰਪ

ਹੌਲੀਵੁੱਡ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਆਸਤ ’ਚ ਅਹਿਮ ਸਥਾਨ ਰੱਖਦੇ ਯਹੂਦੀ ਅਮਰੀਕੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਸਰਾਈਲ ਦੇ ਸਭ ਤੋਂ ਵਧੀਆ ਮਿੱਤਰ ਹਨ। ਫਲੋਰੀਡਾ ਦੇ ਹੌਲੀਵੁੱਡ ਵਿੱਚ ਸ਼ਨਿੱਚਰਵਾਰ ਨੂੰ ਇਸਰਾਈਲੀ-ਅਮਰਕੀਆਂ ਦੀ ਕਾਨਫਰੰਸ ਦੌਰਾਨ ਸ੍ਰੀ ਟਰੰਪ ਨੇ ਕੁਝ ਲੋਕ ਸੋਚਦੇ ਹਨ ਕਿ ਉਹ ਯਹੂਦੀਆਂ ਨੂੰ ਪਸੰਦ ਨਹੀ ਕਰਦੇ ਪਰ ਵ੍ਹਾਈਟ ਹਾਊਸ ’ਚ ਯਹੂਦੀਆਂ ਦਾ ਉਨ੍ਹਾਂ ਤੋਂ ਚੰਗਾ ਮਿੱਤਰ ਹੋਰ ਕੋਈ ਨਹੀਂ ਹੈ।

ਸਾਰਕ ਚਾਰਟਰ ਦਿਵਸ: ਇਮਰਾਨ ਖ਼ਾਨ ਵੱਲੋਂ ਮਿਲ ਕੇ ਕੰਮ ਕਰਨ ਦਾ ਸੱਦਾ

ਇਸਲਾਮਾਬਾਦ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :‘‘ਪਾਕਿਸਤਾਨ ਦਾ ਵਿਸ਼ਵਾਸ ਹੈ ਪ੍ਰਭੂਸੱਤਾ ਦੀ ਬਰਾਬਰੀ ਵਾਲਾ ਅਸਰਦਾਇਕ ਅਤੇ ਨਤੀਜਾਕੁਨ ਖੇਤਰੀ ਸਹਿਯੋਗ ਸਿਰਫ਼ ਸਾਰਕ ਚਾਰਟਰ ਦੇ ਮੂਲ ਸਿਧਾਂਤਾਂ ਦਾ ਪਾਲਣ ਕਰ ਕੇ ਹੀ ਪ੍ਰਾਪਤ 

ਅਮਰੀਕਾ ਵਿੱਚ ਗਣਤੰਤਰ ਦਿਵਸ ਸਮਾਗਮ ਲਈ ਆਨੰਦ ਕੁਮਾਰ ਨੂੰ ਸੱਦਾ

ਵਾਸ਼ਿੰਗਟਨ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :‘ਸੁਪਰ-30’ ਵਜੋਂ ਜਾਣੇ ਗਣਿਤ ਮਾਹਿਰ ਆਨੰਦ ਕੁਮਾਰ ਨੂੰ ਅਗਲੇ ਸਾਲ ਜਨਵਰੀ ਮਹੀਨੇ ਨਿਊਯਾਰਕ ’ਚ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਹ ਸਮਾਗਮ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐੱਫ.ਆਈ.ਏ.) ਵੱਲੋਂ 2020 ਵਿੱਚ ਵੱਡੇ ਪੱੱਧਰ ’ਤੇ ਕਰਵਾਇਆ ਜਾਣਾ ਹੈ। ਐੱਫ.ਆਈ.ਏ. ਦੇ ਪ੍ਰਧਾਨ ਅਲੋਕ ਕੁਮਾਰ ਨੇ ਸ਼ਨਿੱਚਰਵਾਰ ਨੂੰ ਜਾਰੀ ਬਿਆਨ ’ਚ ਦੱਸਿਆ,

ਉੱਤਰੀ ਕੋਰੀਆ ਨੇ ਕੀਤਾ ਗੁਪਤ ਪ੍ਰੀਖਣ

ਸਿਓਲ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਨਾਲ ਪ੍ਰਮਾਣੂ ਹਥਿਆਰਾਂ ਬਾਰੇ ਗੱਲਬਾਤ ਠੱਪ ਹੋਣ ਮਗਰੋਂ ਉੱਤਰੀ ਕੋਰੀਆ ਨੇ ਆਪਣੇ ਪੁਲਾੜ ਲਾਂਚ ਕੇਂਦਰ ਤੋਂ ਇੱਕ ਮਹੱਤਵਪੂਰਨ ਗੁਪਤ ਪ੍ਰੀਖਣ ਕੀਤਾ ਹੈ। ਦੱਖਣੀ ਕੋਰੀਆ ਦੀ

ਹਿਊਸਟਨ ’ਚ ਪੁਲੀਸ ਅਧਿਕਾਰੀ ਨੂੰ ਗੋਲੀ ਮਾਰੀ

ਹਿਊਸਟਨ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਹਿਊਸਟਨ ਦੇ ਇੱਕ ਪੁਲੀਸ ਅਧਿਕਾਰੀ ਨੂੰ ਇੱਕ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹਿਊਸਟਨ ਦੇ ਮੇਅਰ ਸਿਲਵੈਸਟਰ ਟਰਨਰ ਦੇ ਦੱਸਿਆ ਕਿ ਸ਼ਨਿੱਚਰਵਾਰ ਸਾਰਜੈਂਟ ਕ੍ਰਿਸਟੋਫਰ ਬ੍ਰਿਊਸਟਰ ਨੂੰ ਇੱਕ ਵਿਅਕਤੀ ਨੇ ਗੋਲੀ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ। ਕ੍ਰਿਸਟੋਫਰ ਇੱਕ ਮਹਿਲਾ ਨੂੰ ਬਚਾਉਣ ਗਿਆ ਸੀ, ਜਿਸ ’ਤੇ ਉਸ ਦੇ ਦੋਸਤ ਨੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ।

ਨੋਬੇਲ ਜੇਤੂਆਂ ਵੱਲੋਂ ਜਲਵਾਯੂ ਤਬਦੀਲੀ ਨਾਲ ਸਿੱਝਣ ’ਤੇ ਜ਼ੋਰ

ਸਟਾਕਹੋਮ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਮੌਜੂਦਾ ਵਰ੍ਹੇ ਦੇ ਤਿੰਨ ਨੋਬੇਲ ਪੁਰਸਕਾਰ ਜੇਤੂਆਂ ਨੇ ਜਲਵਾਯੂ ਤਬਦੀਲੀ ’ਤੇ ਫਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਲੋਕਾਂ ਨਾਲ ਜੁੜੇ ਇਸ ਗੰਭੀਰ ਮੁੱਦੇ ਨੂੰ ਫੌਰੀ ਤੌਰ ’ਤੇ ਹੱਲ ਕਰਨ ਦੀ ਲੋੜ ਹੈ। ਭੌਤਿਕ ਲਈ ਡਿਡੀਅਰ ਕੁਏਲੋਜ਼, ਰਸਾਇਣ ਲਈ ਐੱਮ ਸਟੇਨਲੇਅ ਵਿਟਿੰਗਮ ਅਤੇ ਅਰਥ ਵਿਗਿਆਨ ਲਈ ਐਸਥਰ ਡੁਫਲੇ ਨੇ ਸਾਂਝੇ ਤੌਰ ’ਤੇ ਨੋਬੇਲ ਪੁਰਸਕਾਰ ਜਿੱਤੇ ਹਨ। ਇਨ੍ਹਾਂ ਵਿਗਿਆਨੀਆਂ ਨੇ ਅਗਲੇ ਹਫ਼ਤੇ ਮਿਲਣ ਵਾਲੇ ਪੁਰਸਕਾਰਾਂ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਜਲਵਾਯੂ ਤਬਦੀਲੀ ’ਤੇ ਆਪਣੀ ਚਿੰਤਾ ਦਾ ਇਜ਼ਹਾਰ ਕੀਤਾ। ਇਹ ਬਿਆਨ ਉਸ ਮੌਕੇ ਆਇਆ ਹੈ ਜਦੋਂ ਜਲਵਾਯੂ ਤਬਦੀਲੀ ਬਾਰੇ ਮੈਡਰਿਡ ’ਚ ਆਲਮੀ ਸੰਮੇਲਨ ਚੱਲ ਰਿਹਾ ਹੈ।

ਹਾਫ਼ਿਜ਼ ਸਈਦ ਵਿਰੁੱਧ 11 ਨੂੰ ਹੋਣਗੇ ਦੋਸ਼ ਤੈਅ

ਲਾਹੌਰ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਅਤਿਵਾਦੀ ਸੰਗਠਨਾਂ ਨੂੰ ਵਿੱਤੀ ਮਦਦ ਦੇਣ ਦੇ ਦੋੋਸ਼ਾਂ ਦਾ ਸਾਹਮਣਾ ਕਰ ਰਹੇ ਮੁੰਬਈ ਹਮਲੇ ਦੇ ਸਜਿਸ਼ਕਾਰ ਹਾਫ਼ਿਜ਼ ਸਈਦ ’ਤੇ ਲਾਹੌਰ ਦੀ ਅਤਿਵਾਦ ਵਿਰੋਧੀ ਅਦਾਲਤ (ਏਟੀਸੀ) ’ਚ ਦੋਸ਼ ਤੈਅ ਨਹੀਂ ਹੋ ਸਕੇ। ਸ਼ਨਿਚਰਵਾਰ ਨੂੰ ਹਾਫਿਜ਼ ਦੇ ਹੋਰ ਸਾਥੀ ਦੋਸ਼ੀ ਨੂੰ ਅਦਾਲਤ ’ਚ ਪੇਸ਼ ਨਾ ਕੀਤੇ ਜਾ ਸਕਣ ਕਾਰਨ ਉਸ ’ਤੇ ਦੋਸ਼ ਤੈਅ ਨਹੀਂ ਕੀਤੇ ਜਾ ਸਕੇ। ਕੇਸ ਦੀ ਅਗਲੀ ਸੁਣਵਾਈ 11 ਦਸੰਬਰ ਨੂੰ ਹੋਵੇਗੀ।

‘ਸੇਵਾ ਟਰੱਕ’ ਰਾਹੀਂ ਮੁਫ਼ਤ ਖਾਣਾ ਮੁਹੱਈਆ ਕਰਵਾ ਰਿਹੈ ਅਮਰੀਕੀ ਸਿੱਖ

ਵਾਸ਼ਿੰਗਟਨ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਇੱਕ ਅਮਰੀਕੀ ਸਿੱਖ ਵੱਲੋਂ ‘ਸੇਵਾ ਟਰੱਕ’ ਰਾਹੀਂ ਸਹੂਲਤਾਂ ਤੋਂ ਵਾਂਝੇ ਭਾਈਚਾਰਿਆਂ ਦੇ ਲੋਕਾਂ ਮੁਫ਼ਤ ਖਾਣਾ ਪਹੁੰਚਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਉਸ ਵੱਲੋਂ ਸਥਾਨਕ ਲੋੜਵੰਦ ਸਕੂਲ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਲੋੜ ਦੇ ਆਧਾਰ ’ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਅਮੈਰੀਕਨ ਬਾਜ਼ਾਰ ’ਚ ਸ਼ੁੱਕਰਵਾਰ ਨੂੰ ਛਪੀ ਰਿਪੋਰਟ ਅਨੁਸਾਰ ਵਾਸ਼ਿੰਗਟਨ ਡੀਸੀ ਨਿਵਾਸੀ ਸੋਨੀ ਕੱਕੜ ਨੇ ਇੱਕ ਪੁਰਾਣਾ ਫੈੱਡਐਕਸ ਟਰੱਕ ਖਰੀਦ ਕੇ ਉਸ ਨੂੰ

ਚੀਨ ਨੂੰ ਉਧਾਰ ਦੇਣਾ ਬੰਦ ਕਰੇਗਾ ਆਲਮੀ ਬੈਂਕ

ਵਾਸ਼ਿੰਗਟਨ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਵਿਸ਼ਵ ਬੈਂਕ ਨੇ ਅੱਜ ਕਿਹਾ ਕਿ ਉਸ ਨੇ ਚੀਨ ਨੂੰ ਉਧਾਰ ਦੇਣ ਦਾ ਅਮਲ ਘਟਾ ਦਿੱਤਾ ਹੈ। ਅਮਰੀਕੀ ਸਦਰ ਡੋਨਲਡ ਟਰੰਪ ਨੇ ਚੀਨ ਨੂੰ ਹੋਰ ਕਰਜ਼ਾ ਨਾ ਦਿੱਤੇ ਜਾਣ ਦੀ ਮੰਗ ਕੀਤੀ ਸੀ।

ਸੈਂਕੜੇ ਪਾਕਿ ਲੜਕੀਆਂ ਤੇ ਮਹਿਲਾਵਾਂ ਚੀਨੀਆਂ ਨੂੰ ਵੇਚੀਆਂ ਗਈਆਂ

ਲਾਹੌਰ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਵਿੱਚ ਹੁਣ ਤੱਕ 629 ਲੜਕੀਆਂ ਤੇ ਮਹਿਲਾਵਾਂ ਚੀਨੀ ਮਰਦਾਂ ਨੂੰ ਵੇਚੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਨੂੰ ਚੀਨੀ ਵਿਆਹ ਕੇ ਆਪਣੇ ਨਾਲ ਲੈ ਗਏ ਹਨ। ਇਸ ਸਬੰਧੀ ਸੂਚੀ ਦਿ ਐਸੋਸੀਏਟ ਪ੍ਰੈੱਸ ਨੇ ਹਾਸਲ ਕੀਤੀ ਹੈ ਜਿਸ ਨੂੰ ਪਾਕਿਸਤਾਨ ਦੇ ਖੁਫੀਆ ਵਿਭਾਗ ਨੇ ਮਨੁੱਖੀ ਤਸਕਰੀ ਦਾ ਕਾਰੋਬਾਰ ਬੇਨਕਾਬ ਕਰਨ ਦੌਰਾਨ ਤਿਆਰ ਕੀਤਾ ਸੀ। ਇਹ ਸੂਚੀ 2018 ਤੋਂ ਹੁਣ ਤੱਕ ਦੇ ਸਭ ਤੋਂ ਦਰੁਸਤ ਅੰਕੜੇ ਪੇਸ਼ ਕਰਦੀ ਹੈ, ਪਰ ਜੂਨ ਵਿੱਚ ਇਸ ਤਸਕਰੀ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਰੋਕ ਦਿੱਤਾ ਗਿਆ ਸੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਸਰਕਾਰ ਦੇ ਦਬਾਅ ਕਾਰਨ ਰੋਕਣੀ ਪਈ ਸੀ ਕਿਉਂਕਿ ਅਧਿਕਾਰੀ ਨੂੰ ਡਰ ਸੀ ਕਿ ਇਸ ਨਾਲ ਪਾਕਿਸਤਾਨ ਤੇ ਪੇਈਚਿੰਗ ਵਿਚਾਲੇ ਰਿਸ਼ਤਿਆਂ ’ਤੇ ਅਸਰ ਪੈ ਸਕਦਾ ਹੈ।

ਲੰਡਨ ਬ੍ਰਿਜ ਦਾ ਹਮਲਾਵਰ ਮਕਬੂਜ਼ਾ ਕਸ਼ਮੀਰ ’ਚ ਸਪੁਰਦੇ ਖ਼ਾਕ

ਇਸਲਾਮਾਬਾਦ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨੀ ਮੂਲ ਦੇ ਦਹਿਸ਼ਤਗਰਦ ਉਸਮਾਨ ਖ਼ਵਾਜ਼ਾ ਨੂੰ ਮਕਬੂਜ਼ਾ ਕਸ਼ਮੀਰ ਸਥਿਤ ਉਹਦੇ ਜ਼ੱਦੀ ਪਿੰਡ ਕਿਜਲਾਨੀ ਵਿੱਚ ਸਪੁਰਦੇ ਖਾਕ ਕਰ ਦਿੱਤਾ ਗਿਆ ਹੈ। ਉਸਮਾਨ ਨੇ ਲੰਡਨ ਬ੍ਰਿਜ ’

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087739913
Copyright © 2019, Panjabi Times. All rights reserved. Website Designed by Mozart Infotech