ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਤਰਰਾਸ਼ਟਰੀ

ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ

July 18, 2019 11:15 AM

ਵੈਨਕੂਵਰ,17 ਜੁਲਾਈ (ਪੰਜਾਬੀ ਟਾਇਮਜ਼ ) : ਕੈਨੇਡਾ ਵਿਚ ਪੜ੍ਹਾਈ ਕਰਨ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਪੜ੍ਹਾਈ, ਨੌਕਰੀ ਤੇ ਮਾਇਕ ਤੰਗੀਆਂ ਕਾਰਨ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਪਿਛਲੇ ਪੰਜ ਸਾਲਾਂ ਦੌਰਾਨ 15 ਵਿਦਿਆਰਥੀ ਖ਼ੁਦਕੁਸ਼ੀ ਕਰ ਗਏ। ਇਨ੍ਹਾਂ ਵਿਚ 13 ਲੜਕੇ ਤੇ 2 ਲੜਕੀਆਂ ਸ਼ਾਮਲ ਸਨ। ਇਹ ਅੰਕੜੇ ਸੂਬੇ ਦੀ ਕੋਰੋਨਰ ਸਰਵਿਸਿਜ਼ ਨੇ ਜਾਰੀ ਕੀਤੇ ਹਨ।
ਇੱਥੋਂ ਦੇ ਮੁੱਖ ਮੀਡੀਆ ਅਖ਼ਬਾਰ ਵਿਚ ਛਪੀ ਰਿਪੋਰਟ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਵਿਚੋਂ ਕਈਆਂ ਨੂੰ ਕਈ ਤਰ੍ਹਾਂ ਦੇ ਦਬਾਅ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕੁਝ ਮਾਹਰਾਂ ਨੇ ਇਸ ਰੁਝਾਨ ‘ਚ ਵਾਧੇ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਇਸ ਬਾਰੇ ਕੰਮ ਕਰਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਿਦੇਸ਼ਾਂ ਵਿਚੋਂ ਆਏ ਤੇ ਖ਼ੁਦਕੁਸ਼ੀਆਂ ਕਰਨ ਵਾਲਿਆਂ ਵਿਚੋਂ ਦੋ ਨਾਬਾਲਗ ਅਤੇ ਬਾਕੀ ਸਾਰੇ ਵੀਹ ਸਾਲ ਤੋਂ ਘੱਟ ਉਮਰ ਦੇ ਸਨ। ਇਸ ਦਾ ਕਾਰਨ ਇਨ੍ਹਾਂ ਉੱਤੇ ਆਪਣੀਆਂ ਫੀਸਾਂ ਤਾਰਨ, ਰਿਹਾਇਸ਼ ਖ਼ਰਚਿਆਂ ਦੇ ਨਾਲ ਨਾਲ ਪਿੱਛੇ ਮਾਪਿਆਂ ਨੂੰ ਕੁਝ ਭੇਜਣ ਦਾ ਦਬਾਅ ਹੋਣਾ ਹੈ। ਪੜ੍ਹਾਈ ਦੌਰਾਨ ਥੋੜ੍ਹੇ ਘੰਟੇ ਕੰਮ ਕਰਨ ਦੀ ਪਾਬੰਦੀ ਅਤੇ ਕੁਝ ਮਾਲਕਾਂ ਵੱਲੋਂ ਘੱਟ ਉਜਰਤ ਦੇ ਕੇ ਸਖ਼ਤ ਕੰਮ ਕਰਾਉਣ ਅਤੇ ਸ਼ੋਸ਼ਣ ਤੋਂ ਮਜਬੂਰ ਹੋ ਕੇ ਨੌਜਵਾਨ ਖ਼ੁਦਕੁਸ਼ੀ ਦੇ ਰਾਹੇ ਪੈਂਦੇ ਹਨ।
ਕੁਝ ਮਾਹਰਾਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਉਹ ਹਰ ਸਾਲ ਹਰੇਕ ਵਿੱਦਿਅਕ ਅਦਾਰੇ ਦੇ ਵਿਦਿਆਰਥੀਆਂ ਦੀ ਮਾਨਸਿਕ ਜਾਂਚ ਕਰਵਾਉਣਾ ਯਕੀਨੀ ਬਣਾਏ ਤਾਂ ਜੋ ਇਸ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ। ਕੁਝ ਮਾਹਰਾਂ ਨੇ ਆਖਿਆ ਕਿ ਰਿਪੋਰਟ ਤੋਂ ਬਾਅਦ ਇਸ ਰੁਝਾਨ ਦੇ ਸਥਾਨਕ ਵਿਦਿਆਰਥੀਆਂ ਨੂੰ ਆਪਣੀ ਲਪੇਟ ਵਿਚ ਲੈਣ ਤੋਂ ਪਹਿਲਾਂ ਸਾਰਥਕ ਕਦਮ ਚੁੱਕੇ ਜਾਣਾ ਜ਼ਰੂਰੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਦੁਨੀਆਂ ਦੇ ਸਭ ਤੋਂ ਪਹਿਲੇ ਕਮਰਸ਼ੀਅਲ ਈ-ਜਹਾਜ਼ ਨੇ ਕੈਨੇਡਾ ’ਚ ਉਡਾਣ ਭਰੀ

ਵੈਨਕੂਵਰ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਦੁਨੀਆਂ ਦੇ ਪਹਿਲੇ ਇਲੈਕਟ੍ਰਿਕ ਕਮਰਸ਼ੀਅਲ ਜਹਾਜ਼ ਨੇ ਮੰਗਲਵਾਰ ਨੂੰ ਪਹਿਲੀ ਉਡਾਣ ਭਰੀ। ਜਹਾਜ਼ ਨੇ ਸਵੇਰੇ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਨੇੜੇ ਫਰੇਜ਼ਰ ਦਰਿਆ ਉਪਰ ਉਡਾਣ ਭਰੀ ਅਤੇ ਜਹਾਜ਼ 15 ਮਿੰਟ ਤੋਂ ਘੱਟ ਸਮੇਂ ’ਚ ਹੇਠਾਂ ਉਤਰ ਆਇਆ। 

ਰੋਹਿੰਗੀਆ ਖ਼ਿਲਾਫ਼ ਕਾਰਵਾਈ ਦਾ ਮੰਤਵ ‘ਨਸਲਕੁਸ਼ੀ’ ਨਹੀਂ ਸੀ: ਸੂ ਕੀ

ਹੇਗ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ’ਚ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਆਂਗ ਸਾਨ ਸੂ ਕੀ ਨੇ ਮਿਆਂਮਾਰ ’ਚ ਰੋਹਿੰਗੀਆ ਮੁਸਲਮਾਨਾਂ ਖ਼ਿਲਾਫ਼ ਫ਼ੌਜੀ ਕਾਰਵਾਈ ਦਾ ਬਚਾਅ ਕਰਦਿਆਂ ਇਸ ਪਿੱਛੇ ‘ਨਸਲਕੁਸ਼ੀ ਦੇ ਮੰਤਵ’ ਤੋਂ ਇਨਕਾਰ ਕੀਤਾ ਹੈ। ਆਪਣਾ ਪੱਖ ਰੱਖਦਿਆਂ ਮਿਆਂਮਾਰ ਦੀ ਆਗੂ ਨੇ ਸਵੀਕਾਰ ਕੀਤਾ ਕਿ ਸ਼ਾਇਦ ਫ਼ੌਜ ਨੇ ‘ਤਾਕਤ ਦੀ ਵਰਤੋਂ ਹੱਦੋਂ ਵੱਧ ਕੀਤੀ ਹੋਵੇ’ ਪਰ ਇਸ ਤੋਂ ਇਹ ਸਾਬਿਤ ਨਹੀਂ ਹੁੰਦਾ 

ਅਮਰੀਕਾ ਨੇ 2018 ’ਚ 10 ਹਜ਼ਾਰ ਭਾਰਤੀਆਂ ਨੂੰ ਹਿਰਾਸਤ ’ਚ ਲਿਆ

ਵਾਸ਼ਿੰਗਟਨ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਵਿਚ ਵੱਖ-ਵੱਖ ਏਜੰਸੀਆਂ ਨੇ 2018 ’ਚ ਕਰੀਬ 10,000 ਭਾਰਤੀਆਂ ਨੂੰ ਕੌਮੀ ਤੇ ਜਨਤਕ ਸੁਰੱਖਿਆ ਲਈ ਖ਼ਤਰਾ ਖੜ੍ਹਾ ਕਰਨ ਦੇ ਦੋਸ਼ ਹੇਠ ਹਿਰਾਸਤ ਵਿਚ ਲਿਆ ਹੈ। ਸਰਕਾਰੀ ਰਿਪੋਰਟ ਮੁਤਾਬਕ ਏਜੰਸੀਆਂ ਨੇ ਇਨ੍ਹਾਂ ਦੀ ਸ਼ਨਾਖ਼ਤ ਕਰ ਕੇ ਮੁਲਕ ਤੋਂ ਬਾਹਰ ਭੇਜਣ ਦੀ ਕਾਰਵਾਈ ਵੀ ਆਰੰਭੀ ਹੈ। ਕਰੀਬ 831 ਜਣਿਆਂ ਨੂੰ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ ਹੈ।

‘ਛੋਟੀਆਂ ਜਿੱਤਾਂ ਨਾਲ ਹੀ ਗ਼ਰੀਬੀ ਨੂੰ ਹਰਾ ਸਕਦੇ ਹਾਂ’

ਸਟਾਕਹੋਮ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਸ ਸਾਲ ਅਰਥਚਾਰੇ ਲਈ ਨੋਬੇਲ ਇਨਾਮ ਜਿੱਤਣ ਵਾਲੀਆਂ ਤਿੰਨ ਸ਼ਖ਼ਸੀਅਤਾਂ ਅਭਿਜੀਤ ਬੈਨਰਜੀ, ਐਸਟਰ ਡਫਲੋ ਤੇ ਮਾਈਕਲ ਕਰੈਮਰ ਨੂੰ ਇਸ ਪੱਕਾ ਯਕੀਨ ਹੈ ਕਿ ਗ਼ਰੀਬੀ ਤੇ ਗੁਰਬਤ ਨੂੰ ਇਕ ਵੱਡੀ ਲੜਾਈ (ਹੱਲੇ) ਦੇ ਰੂਪ ਵਿੱਚ ਨਹੀਂ ਬਲਕਿ ਲੜੀਵਾਰ ਛੋਟੀਆਂ ਜਿੱਤਾਂ ਨਾਲ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਗ਼ਰੀਬੀ ਨੂੰ ਘਟਾਉਣ ਲਈ ਯਤਨ ਵਿੱਢਣ ਮੌਕੇ ਉਨ੍ਹਾਂ ਇਹੀ ਪ੍ਰਯੋਗਿਕ ਰਸਾਈ ਅਪਣਾਈ ਸੀ। ਉਨ੍ਹਾਂ ਕਿਹਾ ਕਿ ਗ਼ਰੀਬੀ ਖ਼ਿਲਾਫ਼ ਲੜਾਈ ਕੈਂਸਰ ਨੂੰ ਖ਼ਤਮ ਕਰਨ ਲਈ ਵਿੱਢੀ ਲੜਾਈ ਵਾਂਗ ਹੈ। ਇਸ ਤਿੱਕੜੀ ਨੂੰ ਆਰਥਿਕ ਵਿਗਿਆਨ ਵਿੱਚ ਪਾਏ ਯੋਗਦਾਨ ਲਈ ਮੰਗਲਵਾਰ ਨੂੰ ਐਲਫਰੈਡ ਨੋਬੇਲ ਦੀ ਯਾਦ ਵਿੱਚ ਸ਼ੁਰੂ ਕੀਤਾ ਸਵਿਰਿਜਿਸ ਰਿਕਸਬੈਂਕਸ ਪੁਰਸਕਾਰ ਦਿੱਤਾ ਗਿਆ।

ਜੰਗਲ ਦੀ ਅੱਗ ਦੇ ਖ਼ਤਰੇ ਵਿਰੁੱਧ ਹਜ਼ਾਰਾਂ ਲੋਕ ਸੜਕਾਂ ’ਤੇ ਉੱਤਰੇ

ਸਿਡਨੀ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਬੁੱਧਵਾਰ ਨੂੰ ਵੀਹ ਹਜ਼ਾਰ ਦੇ ਕਰੀਬ ਲੋਕਾਂ ਨੇ ਇੱਥੇ ਰੈਲੀ ਕਰਕੇ ਆਸਟਰੇਲੀਆ ਦੀ ਸਰਕਾਰ ਤੋਂ ਵਾਤਾਵਰਣ ਮੁੱਦੇ ਉੱਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਕਿਉਂਕਿ ਜੰਗਲੀ ਅੱਗਾਂ ਕਾਰਨ ਸ਼ਹਿਰ ਤਪ ਰਿਹਾ ਹੈ ਅਤੇ ਲੋਕਾਂ ਨੂੰ ਸਿਹਤ ਸਬੰਧੀ ਰੋਗ ਵਧ ਰਹੇ ਹਨ। ਸਿਡਨੀ ਦੇ ਆਲੇ ਦੁਆਲੇ ਅੱਗਾਂ ਲੱਗਣ ਕਾਰਨ ਸਿਡਨੀ ਵਾਸੀਆਂ ਨੂੰ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਦੇਸ਼ ਵਿੱਚ ਹਜ਼ਾਰਾਂ ਹੀ ਥਾਵਾਂ ਉੱਤੇ ਜੰਗਲਾਂ ਵਿੱਚ ਅੱਗਾਂ ਲੱਗੀਆਂ ਹੋਈਆਂ ਹਨ। ਸਿਡਨੀ ਵਿੱਚ ਇਸ ਕਰਕੇ ਫੈਲੇ ਧੂੰਏ ਕਾਰਨ ਹਸਪਤਾਲਾਂ ਦੀ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਅਚਾਨਕ ਹੀ 25 ਫੀਸਦੀ ਵਾਧਾ ਹੋ ਗਿਆ ਹੈ। ਮੰਗਲਵਾਰ ਨੂੰ ਜੰਗਲੀ

ਗ੍ਰੇਟਾ ਨੇ ਵਾਤਾਵਰਣ ਮੁੱਦੇ ’ਤੇ ਸਰਕਾਰਾਂ ਨੂੰ ਘੇਰਿਆ

ਮੈਡਰਿਡ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਸਵੀਡਨ ਦੀ ਵਾਤਾਵਰਣ ਪ੍ਰੇਮੀ ਗ੍ਰੇਟਾ ਥੁਨਬਰਗ ਨੇ ਕਿਹਾ ਹੈ ਕਿ ਕਾਰੋਬਾਰੀ ਅਤੇ ਰਾਜਸੀ ਆਗੂ ਆਪਸੀ ਵਾਰਤਾ ਰਚਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਵਧ ਰਹੇ ਤਾਪਮਾਨ ਦੇ ਲਈ ਅਮਲੀ ਤੌਰ ਉੱਤੇ ਕੁੱਝ ਵੀ ਸਾਰਥਿਕ ਨਹੀਂ ਕਰ ਰਹੇ। ਮੈਡਰਿਡ ਵਿੱਚ ਯੂਐੱਨ ਵਾਤਾਵਰਣ ਵਾਰਤਾ ਜਾਂ ਸੀਓਪੀ25 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਗ੍ਰੇਟਾ ਨੇ ਕਿਹਾ ਕਿ ਅਸਲ ਖਤਰਾ ਇਹ ਹੈ ਕਿ ਜਦੋਂ ਰਾਜਸੀ ਲੋਕ 

ਇਲਾਜ ਲਈ ਅਮਰੀਕਾ ਜਾਣਗੇ ਸ਼ਰੀਫ

ਇਸਲਾਮਾਬਾਦ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸਿਹਤ ਨਾਸਾਜ਼ ਹੋਣ ਕਰਕੇ ਲੰਡਨ ਵਿੱਚ ਜ਼ੇਰੇ ਇਲਾਜ ਪਾਕਿਸਤਾਨ ਦੇ ਸਾਬਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ਼ ਅਗਲੇ ਦਿਨਾਂ ਵਿੱਚ ਵਿਸ਼ੇਸ਼ ਇਲਾਜ ਲਈ ਹੁਣ ਅਮਰੀਕਾ ਰਵਾਨਾ ਹੋਣਗੇ। ਦਿ ਐਕਸਪ੍ਰੈੱਸ 

ਗ੍ਰੇਟਾ ਬਣੀ ‘ਟਾਈਮ 2019 ਪਰਸਨ ਆਫ ਦਿ ਯੀਅਰ’

ਨਿਊਯਾਰਕ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਜਲਵਾਯੂ ਤਬਦੀਲੀ ਐਮਰਜੈਂਸੀ ਦਾ ਸਾਹਮਣਾ ਕਰ ਰਹੀ ਪੀੜ੍ਹੀ ਦੀ ਆਵਾਜ਼ ਬਣਨ ਵਾਲੀ ਸਵੀਡਨ ਦੀ ਮੁਟਿਆਰ ਗ੍ਰੇਟਾ ਥੁਨਬਰਗ ਨੂੰ ਬੁੱਧਵਾਰ ਨੂੰ ਟਾਈਮ ਮੈਗਜ਼ੀਨ 2019 ਪਰਸਨ ਆਫ ਦਾ ਯੀਅਰ ਐਲਾਨਿਆ ਗਿਆ।

ਅਮਰੀਕਾ ’ਚ ਸਿੱਖ ਟੈਕਸੀ ਡਰਾਈਵਰ ਉੱਤੇ ਹਮਲਾ

ਹਿਊਸਟਨ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ਨੂੰ ਸ਼ੱਕੀ ਨਸਲੀ ਅਪਰਾਧ ਮੰਨਿਆ ਜਾ ਰਿਹੈ। ਬੈਲਿੰਗਮ ਹੇਰਾਲਡ ਨੇ ਪੁਲੀਸ ਦੇ ਹਵਾਲੇ ਨਾਲ ਕਿਹਾ ਕਿ ਗ੍ਰਿਫਿਨ ਲੇਵੀ ਸੇਅਰਜ਼ (22) ਨਾਂ ਦੇ ਅਮਰੀਕੀ ਨੌਜਵਾਨ ਨੇ 5 ਦਸੰਬਰ ਨੂੰ ਬੈਲਿੰਗਮ ਸ਼ਹਿਰ ਵਿੱਚ ਸਿੱਖ ਊਬਰ ਡਰਾਈਵਰ ਨੂੰ ਪਹਿਲਾਂ ਗਾਲ੍ਹਾਂ ਕੱਢੀਆਂ ਤੇ ਮਗਰੋਂ ਉਸ ਨਾਲ ਦੀ ਖਿੱਚਧੂਹ ਵੀ ਕੀਤੀ। ਪੁਲੀਸ ਅਧਿਕਾਰੀ ਕਲਾਉਡੀਆ ਮਰਫ਼ੀ ਨੇ ਇਸ ਰੋਜ਼ਨਾਮਚੇ ਨੂੰ ਦੱਸਿਆ ਕਿ ਖਿੱਚਧੂਹ ਦੌਰਾਨ ਸੇਅਰਜ਼ ਨੇ ਸਿੱਖ ਡਰਾਈਵਰ ਦਾ ਗ਼ਲ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਤੇ ਪੀੜਤ ਦੀ ਚਮੜੀ ਦੇ 

ਅਮਰੀਕੀ ਕਮਿਸ਼ਨ ਵੱਲੋਂ ਸ਼ਾਹ ਖ਼ਿਲਾਫ਼ ਪਾਬੰਦੀਆਂ ਦੀ ਸਿਫਾਰਸ਼

ਵਾਸ਼ਿੰਗਟਨ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਸੰਘੀ ਅਮਰੀਕੀ ਕਮਿਸ਼ਨ (ਯੂਐੱਸਸੀਆਈਆਰਐੱਫ) ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਗਲਤ ਦਿਸ਼ਾ ’ਚ ਵਧਾਇਆ ਗਿਆ ਇੱਕ ਖਤਰਨਾਕ ਕਦਮ ਹੈ ਅਤੇ ਜੇਕਰ ਇਹ ਬਿੱਲ ਭਾਰਤੀ ਸੰਸਦ ’ਚ ਪਾਸ ਹੁੰਦਾ ਹੈ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਮੁੱਖ ਭਾਰਤੀ ਸਿਆਸੀ ਆਗੂਆਂ ਖ਼ਿਲਾਫ਼ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ। ਬੀਤੇ ਦਿਨ ਬਿਆਨ ਜਾਰੀ ਕਰਦਿਆਂ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵੱਖ ਵੱਖ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੀ ਗੱਲ ਕਰਦਾ ਹੈ ਪਰ ਇਸ ’ਚੋਂ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆ ਹੈ। ਇਸ ਤਰ੍ਹਾਂ ਇਹ ਬਿੱਲ ਨਾਗਰਿਕਤਾ ਲਈ ਧਰਮ ਦੇ ਆਧਾਰ ’ਤੇ ਕਾਨੂੰਨੀ ਮਾਪਦੰਡ ਤੈਅ ਕਰਦਾ ਹੈ। ਉਨ੍ਹਾਂ ਕਿਹਾ, ‘ਇਹ ਬਿੱਲ ਗਲਤ ਦਿਸ਼ਾ ਵੱਲ ਚੁੱਕਿਆ ਗਿਆ ਖਤਰਨਾਕ ਕਦਮ ਹੈ। ਇਹ ਭਾਰਤ ਦੇ ਧਰਮ ਨਿਰਪੱਖ ਵੰਨ-ਸੁਵੰਨਤਾ ਦੇ ਅਮੀਰ ਵਿਰਸੇ ਅਤੇ ਭਾਰਤੀ ਸੰਵਿਧਾਨ ਦੇ ਉਲਟ ਹੈ ਜੋ ਧਾਰਮਿਕ ਭੇਦਭਾਵ ਤੋਂ ਉੱਪਰ ਉੱਠ ਕੇ ਕਾਨੂੰਨ ਸਾਹਮਣੇ ਬਰਾਬਰੀ ਦੀ ਗਾਰੰਟੀ ਦਿੰਦਾ ਹੈ।’ ਕਮਿਸ਼ਨ ਨੇ ਕਿਹਾ ਕਿ ਉਹ ਭਾਰਤੀ ਲੋਕ ਸਭਾ ਵੱਲੋਂ ਨਾਗਰਿਕਤਾ ਸੋਧ ਬਿੱਲ ਪਾਸ ਕੀਤੇ ਜਾਣ ਤੋਂ ਬਹੁਤ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਬਿੱਲ ਭਾਰਤ ਦੇ ਦੋਵਾਂ ਸਦਨਾਂ ਵੱਲੋਂ ਪਾਸ ਕਰ ਦਿੱਤਾ ਜਾਂਦਾ ਹੈ ਹੈ ਅਮਰੀਕੀ ਸਰਕਾਰ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਨ੍ਹਾਂ ਦੇ ਹੋਰ ਵੱਡੇ ਸਿਆਸੀ ਆਗੂਆਂ ਖ਼ਿਲਾਫ਼ ਪਾਬੰਦੀਆਂ ਆਇਦ ਕਰਨੀਆਂ ਚਾਹੀਦੀਆਂ ਹਨ।

ਇਥੋਪੀਆ: ਆਬੀ ਅਹਿਮਦ ਨੂੰ ਨੋਬੇਲ ਅਮਨ ਪੁਰਸਕਾਰ ਮਿਲਿਆ

ਓਸਲੋ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਥੋਪੀਆ ਦੇ ਪ੍ਰਧਾਨ ਮੰਤਰੀ ਆਬੀ ਅਹਿਮਦ ਮੰਗਲਵਾਰ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਹਾਸਲ ਕਾਰਨ ਲਈ ਓਸਲੋ ਵਿੱਚ ਪੁੱਜੇ ਪਰ ਇਸ ਦੌਰਾਨ ਇਥੋਪੀਆ ਵਿੱਚ ਨਸਲੀ ਹਿੰਸਾ ਵਧਣ ਕਾਰਨ ਉਨ੍ਹਾਂ ਸਾਮਹਣੇ ਚੁਣੌਤੀਆਂ ਵੀ ਵਧ ਗਈਆਂ ਹਨ। ਹਿੰਸਾ ਕਾਰਨ ਉਹ ਦੇਸ਼ ਵਿੱਚ ਆਪਣੀਆਂ ਮੀਡੀਆ ਨਾਲ ਮੀਟਿੰਗਾਂ ਅਤੇ ਆਪਣੇ ਦੌਰੇ ਘੱਟ ਕਰਨ ਲਈ ਮਜਬੂਰ ਹੋ ਗਏ ਹਨ। ਆਧੁਨਿਕ ਸੁਧਾਰਵਾਦੀ ਆਗੂ ਵਜੋਂ ਉਭਰੇ ਸ੍ਰੀ ਆਬੀ ਦੇ ਇਸ ਫੈਸਲੇ ਨੂੰ ਉਨ੍ਹਾਂ

ਰੋਹਿੰਗੀਆ ਨਸਲਕੁਸ਼ੀ: ਮਿਆਂਮਾਰ ਦਾ ਪੱਖ ਰੱਖਣ ਲਈ ਹੇਗ ਅਦਾਲਤ ਪਹੁੰਚੀ ਸੂ ਕੀ

ਹੇਗ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨੋਬੇਲ ਪੁਰਸਕਾਰ ਜੇਤੂ ਆਂਗ ਸਾਂ ਸੂ ਕੀ ਰੋਹਿੰਗੀਆ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਸਬੰਧ ਵਿੱਚ ਮਿਆਂਮਾਰ ਦਾ ਪੱਖ ਰੱਖਣ ਲਈ ਸੰਯੁਕਤ ਰਾਸ਼ਟਰ ਦੀ ਸਿਖ਼ਰਲੀ ਅਦਾਲਤ ’ਚ ਪਹੁੰਚੀ। ਬਰਮਾ ਦੇ ਸਧਾਰਨ ਰਵਾਇਤੀ ਕੱਪੜਿਆਂ ਵਿੱਚ ਹੇਗ ’ਚ ਕੌਮਾਂਤਰੀ ਨਿਆਂ ਅਦਾਲਤ ਪਹੁੰਚੀ ਮਿਆਂਮਾਰ ਦੀ ਇਸ ਆਗੂ ਨੇ ਇਸ ਮੌਕੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਹ ਕੇਸ ਪੱਛਮੀ ਅਫ਼ਰੀਕਾ ਦੇ ਜਾਂਬੀਆ ਵੱਲੋਂ 2017 ਵਿੱਚ ਫ਼ੌਜ ਵੱਲੋਂ ਘੱਟ ਗਿਣਤੀ ਰੋਹਿੰਗੀਆ ਮੁਸਲਮਾਨਾਂ ਦੇ ਕੀਤੇ ਗਏ ਕਤਲੇਆਮ ਦੇ ਸਬੰਧ ਵਿੱਚ 

ਡੈਮੋਕਰੈਟਾਂ ਨੇ ਟਰੰਪ ਨੂੰ ਕੌਮੀ ਸੁਰੱਖਿਆ ਲਈ ਸਪੱਸ਼ਟ ਖਤਰਾ ਦੱਸਿਆ

ਵਾਸ਼ਿੰਗਟਨ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਡੈਮੋਕਰੈਟਾਂ ਨੇ ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੇ ਮਾਮਲੇ ’ਚ ਆਪਣਾ ਪੱਖ ਰੱਖਦਿਆਂ ਉਨ੍ਹਾਂ ਨੂੰ ਕੌਮੀ ਸੁਰੱਖਿਆ ਖ਼ਿਲਾਫ਼ ਸਪੱਸ਼ਟ ਖਤਰਾ ਕਰਾਰ ਦਿੱਤਾ ਹੈ। ਦੂਜੇ ਪਾਸੇ ਰਿਪਬਲਿਕਨਾਂ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਟਰੰਪ ’ਤੇ ਦੋਸ਼ ਹਨ ਕਿ ਉਨ੍ਹਾਂ 2020 ਦੀਆਂ ਰਾਸ਼ਟਰਪਤੀ ਚੋਣਾਂ ’ਚ ਆਪਣੇ ਸੰਭਾਵੀ ਵਿਰੋਧੀ ਜੋਅ ਬਿਡੇਨ ਸਮੇਤ ਆਪਣੇ ਵਿਰੋਧੀਆਂ ਦਾ ਅਕਸ ਖਰਾਬ ਕਰਨ ਲਈ ਯੂਕਰੇਨ ਤੋਂ ਗ਼ੈਰਕਾਨੂੰਨੀ ਮਦਦ ਮੰਗੀ ਹੈ। ਡੈਮੋਕਰੈਟਾਂ ਨੇ ਕਿਹਾ ਕਿ ਟਰੰਪ ਵੱਲੋਂ ਰਿਸ਼ਵਤ ਦੇਣ, ਆਪਣੀਆਂ ਤਾਕਤਾਂ ਦੀ ਦੁਰਵਰਤੋਂ ਕਰਨ ਤੇ ਜਾਂਚ ’ਚ ਅੜਿੱਕੇ ਪਾਉਣ ਦੇ ਮੁਕੰਮਲ ਸਬੂਤ ਹਨ। 

ਪੂਤਿਨ ਤੇ ਜ਼ੈਲਿੰਸਕੀ ਵਿਚਾਲੇ ਮੀਟਿੰਗ

ਵਾਸ਼ਿੰਗਟਨ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਰੂਸੀ ਆਗੂ ਵਲਾਦਿਮੀਰ ਪੂਤਿਨ ਨੇ ਆਪਣੇ ਯੂਕਰੇਨ ਦੇ ਹਮਰੁਤਬਾ ਵਲਾਦੀਮੀਰ ਜ਼ੈਲਿੰਸਕੀ ਨਾਲ ਬੀਤੇ ਦਿਨ ਪੈਰਿਸ ’ਚ ਕਰਵਾਏ ਗਏ ਸੰਮੇਲਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਗੱਲਬਾਤ ਕੀਤੀ। ਦੋਵਾਂ ਹੀ ਆਗੂਆਂ ਨੇ ਯੂਕਰੇਨ ’ਚ ਸੰਘਰਸ਼ ਘਟਾਉਣ ਲਈ ਕਈ ਕਦਮ

ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ

ਸੈਂਟਿਆਗੋ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਚਿਲੀ ਹਵਾਈ ਸੈਨਾ ਦਾ ਇਕ ਟਰਾਂਸਪੋਰਟ ਜਹਾਜ਼ ਜੋ 38 ਵਿਅਕਤੀਆਂ ਨੂੰ ਲੈ ਕੇ ਐਂਟਾਰਕਟਿਕਾ ਜਾ ਰਿਹਾ ਸੀ, ਦਾ ਬੀਤੇ ਦਿਨੀਂ ਚਿਲੀ ਦੀ ਹਵਾਈ ਸੈਨਾ ਤੋਂ ਸੰਪਰਕ ਟੁੱਟ ਗਿਆ। ਜਹਾਜ਼ ਨਾਲ ਸੰਪਰਕ ਟੁੱਟਣ ਦੇ ਕਈ ਘੰਟਿਆਂ ਬਾਅਦ 

ਵਾਸ਼ਿੰਗਟਨ ’ਚ ਪਾਕਿ ਸਫ਼ਾਰਤਖਾਨੇ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ

ਵਾਸ਼ਿੰਗਟਨ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਵੱਲੋਂ ਦਹਿਸ਼ਤੀ ਗੁੱਟਾਂ ਨੂੰ ਹਮਾਇਤ ਦਿੱਤੇ ਜਾਣ ਦੇ ਰੋਸ ਵਜੋਂ ਇਥੇ ਪਾਕਿਸਤਾਨੀ ਸਫ਼ਾਰਤਖਾਨੇ ਦੇ ਬਾਹਰ ਹੋਏ ਮੁਜ਼ਾਹਰੇ ’ਚ ਅਮਰੀਕਾ ਦੇ ਸਾਬਕਾ ਫ਼ੌਜੀਆਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰਦਰਸ਼ਨ ਕਸ਼ਮੀਰੀ ਪਰਵਾਸੀਆਂ ਅਤੇ ਭਾਰਤੀ-ਅਮਰੀਕੀਆਂ ਵੱਲੋਂ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ‘ਪਾਕਿਸਤਾਨ ਤਾਲਿਬਾਨ ਹੈ’, ‘ਪਾਕਿਸਤਾਨ ਦਹਿਸ਼ਤੀ ਮੁਲਕ ਹੈ’ ਅਤੇ ‘ਬਿਨ ਲਾਦੇਨ ਕਿੱਥੇ ਸੀ’ ਜਿਹੇ ਨਾਅਰੇ ਲਗਾਉਂਦਿਆਂ ਮੰਗ ਕੀਤੀ ਕਿ ਪਾਕਿਸਤਾਨ ਨੂੰ ਅਤਿਵਾਦ ਨੂੰ ਸ਼ਹਿ ਦੇਣ ਵਾਲਾ ਮੁਲਕ ਐਲਾਨਿਆ ਜਾਣਾ ਚਾਹੀਦਾ ਹੈ। ਸਾਬਕਾ ਫ਼ੌਜੀ ਡੇਵਿਡ ਡੀਨਸਟੈਗ ਨੇ ਕਿਹਾ,‘‘ਮੈਂ ਅਮਰੀਕਾ ’ਚ ਪਾਕਿਸਤਾਨ ਦੀ ਭੂਮਿਕਾ ਬਾਰੇ ਜਾਗਰੂਕ ਕਰਨ ਵਾਸਤੇ ਇਥੇ ਆਇਆ ਹਾਂ। 

ਦੱਖਣੀ ਅਫਰੀਕਾ ਦੀ ਟੁੰਜੀ ਬਣੀ ਮਿਸ ਯੂਨੀਵਰਸ

ਅਟਲਾਂਟਾ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਦੱਖਣੀ ਅਫਰੀਕਾ ਦੀ ਜੋਜ਼ੀਬਿਨੀ ਟੁੰਜ਼ੀ ਨੇ ਸਾਲ 2019 ਦਾ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਿਆ ਹੈ। 26 ਸਾਲਾ ਟੁੰਜ਼ੀ ਨੇ ਇਸ ਮੁਕਾਬਲੇ ’ਚ ਵੱਖ ਵੱਖ ਮੁਲਕਾਂ ਦੀਆਂ 90 ਸੁੰਦਰੀਆਂ ਨੂੰ ਹਰਾਇਆ ਜਿਨ੍ਹਾਂ 

ਕਥਾ-ਕੀਰਤਨ ਸੇਵਾ-ਸਾਂਝ ਗੁਰਬਾਣੀ ਦੀ -- ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਭਾਈ ਲਵਕੇਸ਼ ਸਿੰਘ ਦੇ ਰਾਗੀ ਜਥੇ ਨੂੰ ਨਿੱਘੀ ਵਿਦਾਇਗੀ

ਔਕਲੈਂਡ 9 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਬੀਤੇ ਐਤਵਾਰ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਭਾਈ ਲਵਕੇਸ਼ ਸਿੰਘ ਜਲੰਧਰ ਵਾਲੇ, ਭਾਈ ਬਲਦੇਵ ਸਿੰਘ ਭੋਲੇਕੇ ਅਤੇ ਭਾਈ ਉਂਕਾਰ ਸਿੰਘ ਕਾਲਰਾ ਦੇ ਜਥੇ ਵੱਲੋਂ ਕਥਾ-ਕੀਰਤਨ ਦੀ ਸੇਵਾ ਨਿਭਾਉਂਦਿਆਂ ਗੁਰਬਾਣੀ ਨਾਲ ਸਾਂਝ ਪਾਈ ਗਈ। ਇਹ ਜੱਥਾ ਪਿਛਲੇ ਇਕ ਸਾਲ ਤੋਂ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕਰ ਰਿਹਾ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੱਥੇ ਨੂੰ ਨਿੱਘੀ ਵਿਦਾਇਗੀ ਦਿੰਦਿਆ ਸਿਰੋਪਾਓ ਭੇਟ ਕਰਕੇ ਸਨਮਾਨਿਕ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ  ਬਲਦੇਵ ਸਿੰਘ ਮੋਹਾਲੀ ਵਾਲਿਆਂ ਵੱਲੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਥਾਕਾਰ ਭਾਈ ਬਲਦੇਵ ਸਿੰਘ ਚੌਥੀ ਵਾਰ ਬਤੌਰ ਹੈੱਡ ਗ੍ਰੰਥੀ (ਕਥਾਵਾਚਕ) ਦੀਆਂ ਸੇਵਾਵਾਂ ਨਿਭਾਅ ਰਹੇ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਬੀ ਸੇਵਾ ਨਿਭਾਅ ਕੇ ਵਾਪਿਸ ਵਤਨੀ ਪਰਤ ਰਹੇ ਕਥਾ ਵਾਚਕ ਅਤੇ ਕਰੀਤਨੀ ਜੱਥੇ ਦਾ ਧੰਨਵਾਦ ਕੀਤਾ ਗਿਆ।

ਧੰਨਵਾਦ ਤੁਹਾਡਾ: ਮਾਣ ਰੱਖਿਆ ਸਾਡਾ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਅਪਾਰ ਸਫਲਤਾ ਲਈ ਸਾਰੇ ਸਪਾਂਸਰਜ਼, ਟ੍ਰਸਟਾਂ, ਸੰਸਥਾਵਾਂ, ਮੀਡੀਆ ਤੇ ਸਹਿਯੋਗੀਆਂ ਦਾ ਸ਼ੁਕਰੀਆ

ਔਕਲੈਂਡ 9 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਸ਼ਨੀਵਾਰ ਅਤੇ ਐਤਵਾਰ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਦੀ ਇਤਿਹਾਸ ਵਾਲੀ ਕਿਤਾਬ ਉਤੇ ਉਦੋਂ ਦੋ ਨਵੇਂ ਪੱਤਰੇ ਨਵੇਂ ਸ਼ਾਮਿਲ ਹੋ ਗਏ ਸੀ ਜਦੋਂ ਇਥੇ ਦੇ ਪੁਲਮਨ ਪਾਰਕ ਟਾਕਾਨੀਨੀ ਖੇਡ ਮੈਦਾਨ ਦੇ ਵਿਚ ਦੋ ਦਿਨਾਂ ਪਹਿਲੀਆਂ ਸਿੱਖ ਖੇਡਾਂ ਸਫਲਤਾ ਦੇ ਨਵੇਂ ਝੰਡੇ ਝੁਲਾਅ ਗਈਆਂ ਸਨ। ਅੱਜ ਇਨ੍ਹਾਂ ਪੰਨਿਆਂ ਤੋਂ ਅੱਗੇ ਵਧਣ ਤੋਂ ਪਹਿਲਾਂ ਸਾਰੇ ਸਪਾਂਸਰਜ਼, ਟ੍ਰਸਟਾਂ, ਸੰਸਥਾਵਾਂ ਤੇ ਸਹਿਯੋਗੀਆਂ ਦਾ ਧੰਨਵਾਦੀ ਸ਼ਬਦਾਂ ਦੇ ਨਾਲ ਅਤੇ ਯਾਦਗਾਰੀ ਚਿਨ੍ਹਾਂ ਨਾਲ ਸਨਮਾਨ ਕਰਕੇ ਨਵੀਂ ਸ਼ਕਤੀ ਪ੍ਰਾਪਤ ਕਰ ਲਈ ਗਈ। ਬਾਗੋ-ਬਾਗ ਹੋਈ ਪ੍ਰਬੰਧਕੀ ਕਮੇਟੀ ਦੇ ਚਿਹਰਿਆਂ 'ਤੇ ਅੱਜ ਖੁਸ਼ੀ ਖਿੜੀ ਹੋਈ ਦਿਸੀ ਅਤੇ ਉਨ੍ਹਾਂ ਨੇ ਆਪਸੀ ਸਹਿਯੋਗ ਦੇ ਨਾਲ ਅੱਜ ਦੇ ਸਾਰੇ ਰਾਤਰੀ ਭੋਜ ਦਾ ਖਰਚਾ ਦੁਬਾਰਾ ਆਪਣੇ ਨਿੱਜੀ ਖਾਤਿਆਂ 'ਚੋ ਅਦਾ ਕੀਤਾ। ਸਟੇਜ ਸੰਚਾਲਨ ਨਵਤੇਜ ਰੰਧਾਵਾ ਪਾਪਾਟੋਏਟੋਏ ਅਤੇ ਪਰਮਿੰਦਰ ਸਿੰਘ ਫਲੈਟਬੁੱਸ਼ ਵਾਲਿਆਂ ਨੇ ਦੋ ਦਿਨਾਂ ਖੇਡ ਮੇਲੇ ਦੀ ਯਾਦਗਾਰੀ ਵੰਨਗੀਆਂ ਨੂੰ ਤਾਜ਼ਾ ਕਰਦਿਆਂ ਬਾਖੂਬੀ ਨਿਭਾਇਆ। 

ਜਵਾਲਾਮੁਖੀ-ਇਕ ਰੂਪ ਕੁਦਰਤੀ ਸ਼ਕਤੀ ਦਾ ਨਿਊਜ਼ੀਲੈਂਡ ਦੇ 'ਵਾਈਟ ਆਈਲੈਂਡ' ਅੰਦਰ ਜਵਾਲਾਮੁਖੀ ਫਟਿਆ-5 ਸੈਲਾਨੀਆਂ ਦੀ ਮੌਤ ਦਰਜਨਾਂ ਫੱਟੜ

ਔਕਲੈਂਡ 9 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਅੱਜ ਬਾਅਦ ਦੁਪਹਿਰ 2 ਵੱਜ ਕੇ 11 ਮਿੰਟ ਉਤੇ  ਨਿਊਜ਼ੀਲੈਂਡ ਦੇ 'ਵਾਈਟ ਆਈਲੈਂਡ' ਅੰਦਰ ਇਕ ਕ੍ਰਿਆਸ਼ੀਲ ਜਵਾਲਾਮੁਖੀ ਫਟ ਗਿਆ ਜਿਸ ਕਾਰਨ ਪੰਜ ਸੈਲਾਨੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਜਵਾਲਾਮੁਖੀ ਦੇ ਵਿਚੋਂ ਸਦੀਆਂ ਤੋਂ ਧੂੰਆਂ ਨਿਕਲਦਾ ਸੀ ਅਤੇ ਬੜੀ ਸਾਵਧਾਨੀ ਦੇ ਨਾਲ ਇਥੇ ਲੋਕ ਵੇਖਣ ਜਾਂਦੇ ਸਨ। 23 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕਈ ਹੈਲੀਕਾਪਟਰ ਅਤੇ ਬਚਾਅ ਦੱਲ ਦੇ ਕਰਮਚਾਰੀ ਇਸ ਟਾਪੂ 'ਤੇ ਫਸੇ ਲੋਕਾਂ ਨੂੰ ਵਾਪਿਸ ਲਿਆਉਣ ਲਈ ਆਪ੍ਰੇਸ਼ਨ ਦੇ ਵਿਚ ਹਨ। ਜਵਾਲਾਮੁਖੀ ਫਟਣ ਕਾਰਨ ਇਕ ਹੈਲੀਕਾਪਟਰ ਵੀ ਉਥੇ ਫਸ ਗਿਆ ਹੈ। ਉਚੀ ਉਡੀ ਸੁਆਹ ਨੇ ਸਾਰੇ ਪਾਸੇ ਚਿੱਟੇ ਰੰਗ ਦੀ ਚਾਦਰ ਵਿਛਾ ਦਿੱਤੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087806593
Copyright © 2019, Panjabi Times. All rights reserved. Website Designed by Mozart Infotech