ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਕੁਲਭੂਸ਼ਨ ਜਾਧਵ ਦੀ ਮੌਤ ਦੀ ਸਜ਼ਾ ਉੱਤੇ ਰੋਕ

July 18, 2019 10:57 AM

ਹੇਗ,17 ਜੁਲਾਈ (ਪੰਜਾਬੀ ਟਾਇਮਜ਼ ) : ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਕੇਸ ਵਿੱਚ ਅੱਜ ਭਾਰਤ ਨੂੰ ਅੰਤਰਰਾਸ਼ਟਰੀ ਨਿਆਂ ਅਦਾਲਤ ਵਿੱਚ ਜ਼ਬਰਦਸਤ ਸਫਲਤਾ ਮਿਲੀ ਹੈ। ਅੰਤਰਰਾਸ਼ਟਰੀ ਅਦਾਲਤ ਨੇ ਬੁੱਧਵਾਰ ਨੂੰ ਸੁਣਾਏ ਫੈਸਲੇ ਵਿੱਚ ਕਿਹਾ ਹੈ ਕਿ ਪਾਕਿਸਤਾਨ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਉਥੋਂ ਦੀ ਫੌਜੀ ਅਦਾਲਤ ਵੱਲੋਂ ਦਿੱਤੀ ਮੌਤ ਦੀ ਸਜ਼ਾ ਉੱਤੇ ਲਾਜ਼ਮੀ ਤੌਰ ਉੱਤੇ ਨਜ਼ਰਸਾਨੀ ਕਰੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਸਲੇ ਦਾ ਸਵਾਗਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੁਲਭੁੂਸ਼ਨ (49) ਜੋ ਭਾਰਤੀ ਜਲ ਸੈਨਾ ਦਾ ਸੇਵਾਮੁਕਤ ਅਧਿਕਾਰੀ ਹੈ, ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਅਪਰੈਲ 2017 ਵਿੱਚ ਜਾਸੂਸੀ ਅਤੇ ਦੇਸ਼ ਵਿੱਚ ਅਤਿਵਾਦ ਫੈਲਾਉਣ ਦੇ ਦੇਸ਼ ਹੇਠ ਪਾਕਿਸਤਾਨੀ ਫੌਜ ਦੀ ਬੰਦ ਕਮਰਾ ਅਦਾਲਤ ਵਿੱਚ ਮੌਤ ਦੀ ਸਜ਼ਾ ਸੁਣਾਈ ਹੋਈ ਹੈ ਅਤੇ ਭਾਰਤ ਵੱਲੋਂ ਕੇਸ ਅੰਤਰਰਾਸ਼ਟਰੀ ਨਿਆਂ ਅਦਾਲਤ ਵਿੱਚ ਲੈ ਕੇ ਜਾਣ ਕਰ ਕੇ ਮੌਤ ਦੀ ਸਜ਼ਾ ਉੱਤੇ ਆਰਜ਼ੀ ਤੌਰ ’ਤੇ ਰੋਕ ਲੱਗ ਗਈ ਸੀ। ਜਾਧਵ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦਾ ਭਾਰਤ ਵਿੱਚ ਤਿੱਖਾ ਵਿਰੋਧ ਹੋਇਆ ਸੀ। ਅੰਤਰਰਾਸ਼ਟਰੀ ਨਿਆਂ ਅਦਾਲਤ ਦੇ ਪ੍ਰਧਾਨ ਜਸਟਿਸ ਅਬਦੁਲਕਾਵੀ ਅਹਿਮਦ ਯੂਸਫ਼ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੁਲਭੂਸ਼ਨ ਸੁਧੀਰ ਜਾਧਵ ਨੂੰ ਸੁਣਾਈ ਮੌਤ ਦੀ ਸਜ਼ਾ ਅਤੇ ਲਾਏ ਦੋਸ਼ਾਂ ਬਾਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਜ਼ਰਸਾਨੀ ਹੋਣੀ ਚਾਹੀਦੀ ਹੈ। ਬੈਂਚ ਨੇ ਇਹ ਫੈਸਲਾ 15-1 ਵੋਟਾਂ ਨਾਲ ਸੁਣਾਇਆ ਹੈ। ਚੀਨ ਦੇ ਜੱਜ ਨੇ ਵੀ ਭਾਰਤ ਦੇ ਪੱਖ ਵਿੱਚ ਵੋਟ ਦਿੱਤੀ ਹੈ। ਕੌਮਾਂਤਰੀ ਨਿਆਂ ਅਦਾਲਤ ਦੇ 16 ਮੈਂਬਰੀ ਬੈਂਚ ’ਚੋਂ ਕੁਲਭੂਸ਼ਨ ਜਾਧਵ ਦੇ ਕੇਸ ਵਿੱਚ ਭਾਰਤ ਖ਼ਿਲਾਫ਼ ਭੁਗਤਣ ਵਾਲੇ ਇਕੋ ਇੱਕ ਪਾਕਿਸਤਾਨੀ ਜੱਜ ਤਸਾਦੁਕ ਹੁਸੈਨ ਜਿਲਾਨੀ ਨੇ ਦਰਜ ਕਰਵਾਏ ਆਪਣੇ ਵਿਰੋਧੀ ਨੋਟ ’ਚ ਲਿਖਿਆ ਹੈ ਕਿ ਵਿਆਨਾ ਕਨਵੈਨਸ਼ਨ ਦੇ ਨੇਮ ਜਾਸੂਸਾਂ ’ਤੇ ਲਾਗੂ ਨਹੀਂ ਹੁੰਦੇ।
ਅਦਾਲਤ ਨੇ ਇਹ ਫੈਸਲਾ ਸੁਣਾਉਂਦਿਆਂ ਭਾਰਤ ਦੇ ਜਾਧਵ ਨੂੰ ਮਿਲਣ ਵਾਲੇ ਸਫ਼ਾਰਤੀ ਅਧਿਕਾਰਾਂ ਦੀ ਪਾਕਿਸਤਾਨ ਵੱਲੋਂ ਉਲੰਘਣਾ ਕਰਨ ਦਾ ਦੋਸ਼ ਵੀ ਮੰਨ ਲਿਆ ਹੈ। ਜੱਜਾਂ ਨੇ ਆਪਣੇ ਫੈਸਲੇ ਵਿੱਚ ਕਿਹਾ,‘ ਪਾਕਿਸਤਾਨ ਨੇ ਕੁਲਭੂਸ਼ਨ ਸੁਧੀਰ ਜਾਧਵ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤ ਦੇ ਸਫ਼ੀਰਾਂ ਵੱਲੋਂ ਉਸ ਨਾਲ ਮੁਲਾਕਾਤ ਕਰਨ ਅਤੇ ਉਸ ਲਈ ਕਾਨੂੰਨੀ ਸਹਾਇਤਾ ਦੇ ਪ੍ਰਬੰਧ ਕਰਨ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ।’
ਜੱਜ ਯੂਸਫ਼ ਨੇ ਕਿਹਾ ਕਿ ਪਾਕਿਸਤਾਨ ਦਾ ਵਿਆਨਾ ਸੰਧੀ ਤਹਿਤ ਇਹ ਫਰਜ਼ ਸੀ ਕਿ ਉਹ ਕੁਲਭੂਸ਼ਨ ਦੀ ਗ੍ਰਿਫ਼ਤਾਰੀ ਅਤੇ ਹਿਰਾਸਤ ਬਾਰੇ ਭਾਰਤ ਨੂੰ ਸੂਚਨਾ ਦਿੰਦਾ। ਅਦਾਲਤ ਨੇ ਆਪਣੇ ਫੈਸਲੇ ਵਿੱਚ ਇਸ ਤੱਥ ਉੱਤੇ ਮੋਹਰ ਲਾ ਦਿੱਤੀ ਕਿ ਜਾਧਵ ਨੂੰ 3 ਮਾਰਚ 2016 ਨੂੰ ਗ੍ਰਿਫ਼ਤਾਰ ਕਰਨ ਦੇ ਤਿੰਨ ਹਫ਼ਤੇ ਬਾਅਦ ਭਾਰਤ ਨੂੰ ਸੂਚਨਾ ਦਿੱਤੀ ਗਈ। ਇਸ ਤਰ੍ਹਾਂ ਪਾਕਿਸਤਾਨ ਨੇ ਸੰਧੀ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਅਦਾਲਤ ਨੇ ਭਾਰਤ ਦੇ ਇਸ ਪੱਖ ਨੂੰ ਮੰਨਿਆ ਕਿ ਭਾਰਤ ਨੇ ਉਸਨੂੰ ਨੂੰ ਸਫ਼ਾਰਤੀ ਸਹਾਇਤਾ ਦੇਣ ਦੀਆਂ ਅਨੇਕਾਂ ਬੇਨਤੀਆਂ ਕੀਤੀਆਂ ਪਰ ਪਾਕਿਸਤਾਨ ਨੇ ਇਨ੍ਹਾਂ ਨੂੰ ਸਵੀਕਾਰ ਨਾ ਕੀਤਾ। ਅਦਾਲਤ ਅਨੁਸਾਰ ਪਾਕਿਸਤਾਨ ਇਹ ਵੀ ਨਹੀਂ ਦੱਸ ਸਕਿਆ ਕਿ ਭਾਰਤ ਨੇ ਅਜਿਹੀ ਕਿਹੜੀ ਗਲਤ ਕਾਰਵਾਈ ਕੀਤੀ ਹੈ, ਜਿਸ ਕਰ ਕੇ ਉਸਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਤੋਂ ਰੋਕਿਆ ਗਿਆ। ਭਾਰਤ ਅਤੇ ਪਾਕਿਸਤਾਨ ਲਈ ਅਹਿਮ ਇਸ ਕੇਸ ਦਾ ਫੈਸਲਾ ਆਉਣ ਨੂੰ ਕਰੀਬ ਪੰਜ ਮਹੀਨੇ ਲੱਗੇ ਹਨ। ਇਸ ਕੇਸ ਦਾ ਫੈਸਲਾ ਜਸਟਿਸ ਯੂਸਫ਼ ਦੀ ਅਗਵਾਈ ਵਿੱਚ 21 ਫਰਵਰੀ ਨੂੰ 15 ਜੱਜਾਂ ਦੇ ਬੈਂਚ ਨੇ ਰਾਖਵਾਂ ਰੱਖ ਲਿਆ ਸੀ। ਇਸ ਕੇਸ ਨੂੰ ਪੂਰਾ ਹੋਣ ਵਿੱਚ ਦੋ ਸਾਲ ਦੋ ਮਹੀਨੇ ਦਾ ਸਮਾਂ ਲੱਗਾ ਹੈ। ਭਾਰਤ ਨੇ 8 ਮਈ 2017 ਨੂੰ ਅੰਤਰਰਾਸ਼ਟਰੀ ਨਿਆਂ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਭਾਰਤ ਦਾ ਇਹ ਪੱਖ ਰਿਹਾ ਹੈ ਕਿ ਜਾਧਵ ਨੂੰ ਇਰਾਨ ਵਿੱਚੋਂ ਅਗਵਾ ਕੀਤਾ ਗਿਆ ਸੀ। ਪਾਕਿਸਤਾਨ ਦਾ ਦਾਅਵਾ ਹੈ ਕਿ ਉਸਨੂੰ ਉੱਤਰ ਪੱਛਮੀ ਵਜ਼ੀਰਿਸਤਾਨ ਸੂਬੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨ ਨੇ ਭਾਵੇਂ ਭਾਰਤ ਵੱਲੋਂ ਉਸਨੂੰ ਸਫ਼ਾਰਤੀ ਸਹਾਇਤਾ ਦੇਣ ਦੀ ਅਰਜ਼ੀ ਰੱਦ ਕਰ ਦਿਤੀ ਸੀ ਪਰ ਪਾਕਿਸਤਾਨ ਨੇ ਇਸਲਾਮਾਬਾਦ ਵਿੱਚ ਜਾਧਵ ਦੀ ਮਾਂ ਅਤੇ ਪਤਨੀ ਦੇ ਨਾਲ 25 ਦਸੰਬਰ 2017 ਨੂੰ ਮੁਲਾਕਾਤ ਕਰਵਾਈ ਸੀ। ਅੰਤਰਾਸ਼ਟਰੀ ਅਦਾਲਤ ਵਿੱਚ ਭਾਰਤੀ ਦੀ ਪੈਰਵੀ ਹਰੀਸ਼ ਸਾਲਵੇ ਦੀ ਅਗਵਾਈ ਵਿੱਚ ਕੀਤੀ ਗਈ। ਭਾਰਤ ਨੇ ਦੋ ਨੁਕਤੇ ਉਭਾਰੇ, ਜਿਨ੍ਹਾਂ ਵਿੱਚ ਜਾਧਵ ਨੂੰ ਸਫ਼ਾਰਤੀ ਸਹਾਇਤਾ ਨਾ ਦੇਣ ਕਾਰਨ ਵਿਆਨਾ ਸੰਧੀ ਦੀ ਉਲੰਘਣਾ ਅਤੇ ਕੇਸ ਚਲਾਉਣ ਦੀ ਪ੍ਰਕਿਰਿਆ ਸ਼ਾਮਲ ਸਨ। ਉਨ੍ਹਾਂ ਨੇ ਪਾਕਿਸਤਾਨ ਦੀਆਂ ਬਦਨਾਮ ਫੌਜੀ ਅਦਾਲਤਾਂ ਦੇ ਪੱਖ ਨੂੰ ਉਭਾਰਦਿਆਂ ਜਾਧਵ ਦੀ ਮੌਤ ਦੀ ਸਜ਼ਾ ਮੁਆਫ਼ ਕਰਨ ਦੀ ਮੰਗ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਿਆ ਅਤੇ ਸਫਲਤਾ ਹਾਸਲ ਕੀਤੀ।
ਨਵੀਂ ਦਿੱਲੀ: ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਕੁਲਭੂਸ਼ਨ ਜਾਧਵ ਕੇਸ ’ਚ ਕੌਮਾਂਤਰੀ ਨਿਆਂ ਅਦਾਲਤ ਵੱਲੋਂ ਸੁਣਾਏ ਗਏ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਭਾਰਤ ਲਈ ਵੱਡੀ ਜਿੱਤ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਸਲਾਮਤੀ ਕੌਂਸਲ ਨੇ ਵਿਚਾਰਿਆ ਕਸ਼ਮੀਰ ਮੁੱਦਾ

ਸੰਯੁਕਤ ਰਾਸ਼ਟਰ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲਏ ਜਾਣ ਦੇ ਮੁੱਦੇ ’ਤੇ ਅੱਜ ਇਥੇ ‘ਬੰਦ ਕਮਰਾ’ ਮੀਟਿੰਗ ਕੀਤੀ। ਸਲਾਮਤੀ ਕੌਂਸਲ ਦੀ ਇਹ ਮੀਟਿੰਗ ਪਾਕਿਸਤਾਨ ਦੇ ਗੂੜ੍ਹੇ ਮਿੱਤਰ ਤੇ ਕੌਂਸਲ ਦੇ ਸਥਾਈ ਮੈਂਬਰ ਚੀਨ ਦੀ ਉਸ ਅਪੀਲ ’ਤੇ ਹੋਈ, ਜਿਸ ਵਿੱਚ ਉਸ ਨੇ ਇਸ ਮੁੱਦੇ ’ਤੇ ‘ਬੰਦ ਕਮਰਾ ਸਲਾਹ-ਮਸ਼ਵਰੇ’ ਲਈ ਕਿਹਾ ਸੀ। ਉਂਜ ਇਸ ਮੀਟਿੰਗ ਦਾ ਨਤੀਜਾ ਗੈਰ-ਰਸਮੀ ਹੋਵੇਗਾ, ਕਿਉਂਕਿ ਸਬੰਧਤ ਮੁਲਕ (ਭਾਰਤ ਤੇ ਪਾਕਿਸਤਾਨ) ਮੀਟਿੰਗ ਵਿੱਚ ਸ਼ਾਮਲ ਨਹੀਂ ਹਨ। ਸਲਾਮਤੀ ਕੌਂਸਲ ਦੀ ਮੀਟਿੰਗ ਵਿੱਚ ਪੰਜ ਸਥਾਈ ਮੁਲਕਾਂ ਤੋਂ ਇਲਾਵਾ ਦਸ ਅਸਥਾਈ ਮੈਂਬਰ ਮੁਲਕ ਸ਼ਾਮਲ ਸਨ।

ਲਹਿੰਦੇ ਪੰਜਾਬ ਵੱਲੋਂ 36 ਸੜਕਾਂ ਅਤੇ 5 ਪਾਰਕਾਂ ਦੇ ਨਾਮ ਕਸ਼ਮੀਰ ’ਤੇ ਰੱਖਣ ਦਾ ਫ਼ੈਸਲਾ

ਲਾਹੌਰ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਕਸ਼ਮੀਰੀ ਲੋਕਾਂ ਨਾਲ ਇਕਜੁੱਟਤਾ ਦੇ ਪ੍ਰਗਟਾਵੇ ਲਈ 36 ਸੜਕਾਂ ਅਤੇ ਪੰਜ ਪ੍ਰਮੁੱਖ ਪਾਰਕਾਂ ਦੇ ਨਾਮ ਕਸ਼ਮੀਰ ’ਤੇ ਰੱਖਣ ਦਾ ਫ਼ੈਸਲਾ ਲਿਆ ਹੈ। ਭਾਰਤ ਵੱਲੋਂ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਮਗਰੋਂ ਇਹ ਕਦਮ ਉਠਾਇਆ ਗਿਆ ਹੈ।

ਅਮਰੀਕੀ ਕਾਂਗਰਸ ਮੈਂਬਰ ਵੱਲੋਂ ਭਾਰਤ-ਪਾਕਿ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ

ਵਾਸ਼ਿੰਗਟਨ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਕਾਂਗਰਸ ਤੇ ਪਾਕਿਸਤਾਨੀ ਕੌਕਸ ਦੀ ਮੈਂਬਰ ਸ਼ੀਲਾ ਜੈਕਸਨ ਲੀ ਨੇ ਭਾਰਤ ਤੇ ਪਾਕਿ ਨੂੰ ਖਿੱਤੇ ਵਿਚ ਸ਼ਾਂਤੀ ਕਾਇਮ ਕਰਨ ਤੇ ਮਨੁੱਖੀ ਹੱਕਾਂ ਦੀ ਰਾਖ਼ੀ ਕਰਨ ਦੀ ਬੇਨਤੀ ਕੀਤੀ ਹੈ। ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਬਾਰੇ ਅੱਜ ਮੀਟਿੰਗ ਕਰ ਰਿਹਾ ਹੈ। ਪਾਕਿਸਤਾਨ ਨੇ ਇਸ ਸਬੰਧੀ ਕੌਂਸਲ ਪ੍ਰਧਾਨ ਨੂੰ ਪੱਤਰ ਲਿਖਿਆ ਹੈ ਤੇ ਮਾਮਲੇ ਬਾਰੇ ਤੁਰੰਤ ਮੀਟਿੰਗ ਕਰਨ ਲਈ ਕਿਹਾ ਹੈ।

ਅਮਰੀਕਾ ’ਚ ਭਾਰਤੀ ਪਰਵਾਸੀ ਦੀ ਭੁੱਖ ਹੜਤਾਲ ਜਬਰੀ ਤੁੜਵਾਈ

ਏਲ ਪਾਸੋ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬੰਦੀ ਕੇਂਦਰ ’ਚ ਪਰਵਾਸੀਆਂ ਦੀ ਭੁੱਖ ਹੜਤਾਲ ਜਬਰੀ ਤੁੜਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਟਾਰਨੀ ਲਿੰਡਾ ਕੋਰਚਾਡੋ ਨੇ ਦੱਸਿਆ ਕਿ ਵੀਰਵਾਰ ਨੂੰ ਭਾਰਤੀ ਨੂੰ ਵ੍ਹੀਲਚੇਅਰ ’ਤੇ ਲਿਆਂਦਾ ਗਿਆ ਜਿਸ ਦੇ ਨੱਕ ਰਾਹੀਂ ਸਰੀਰ ’ਚ ਟਿਊਬਾਂ ਪਈਆਂ ਹੋਈਆਂ ਸਨ। ਭਾਰਤੀ ਵਿਅਕਤੀ ਨੇ ਦੱਸਿਆ ਕਿ ਉਸ ਦੀ ਜਬਰੀ ਭੁੱਖ ਹੜਤਾਲ ਤੁੜਵਾਈ ਗਈ ਹੈ।

ਪਾਕਿ ਵੱਲੋਂ ਭਾਰਤੀ ਫਿਲਮਾਂ ਖ਼ਿਲਾਫ਼ ਮੁਹਿੰਮ

ਇਸਲਾਮਾਬਾਦ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਸਰਕਾਰ ਨੇ ਭਾਰਤੀ ਫਿਲਮਾਂ ਦੀਆਂ ਸੀਡੀਜ਼ ਦੀ ਵਿਕਰੀ ਖ਼ਿਲਾਫ਼ ਮੁਹਿੰਮ ਵਿੱਢੀ ਹੈ। ਭਾਰਤ ਵੱਲੋਂ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਮਗਰੋਂ ਪਾਕਿਸਤਾਨ ਨੇ ਇਹ ਨਵੀਂ ਮੁਹਿੰਮ ਚਲਾਈ ਹੈ।

ਪਾਕਿਸਤਾਨ ਵੱਲੋਂ ਭਾਰਤੀ ਰਾਜਦੂਤ ਤਲਬ

ਇਸਲਾਮਾਬਾਦ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸ਼ੁੱਕਰਵਾਰ ਨੂੰ ਪਾਕਿਸਤਾਨ ਨੇ ਭਾਰਤ ਕੋਲ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਹੈ।ਪਿਛਲੇ ਕੁੱਝ ਦਿਨਾਂ ਤੋਂ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਤੀਜੀ ਵਾਰ ਭਾਰਤੀ ਰਾਜਦੂਤ ਨੂੰ ਬੁਲਾ ਕੇ ਕੰਟਰੋਲ ਰੇਖਾ ਉੱਤੇ ਭਾਰਤ ਵੱਲੋਂ ਕੀਤੀ ਜਾ ਰਹੀ ਕਥਿਤ ਗੋਲੀਬੰਦੀ ਦੀ ਉਲੰਘਣਾ ਉੱਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ।

ਧਾਰਾ 370 ਨੂੰ ਮਨਸੂਖ਼ ਕਰਨਾ ਭਾਰਤ ਦਾ ਅੰਦਰੂਨੀ ਮਸਲਾ: ਅਕਬਰੂਦੀਨ

ਨਿਊ ਯਾਰਕ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : : ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਸੱਯਦ ਅਕਬਰੂਦੀਨ ਨੇ ਅੱਜ ਕਿਹਾ ਕਿ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰਨ ਦਾ ਫ਼ੈਸਲਾ ਭਾਰਤ ਦਾ ਅੰਦਰੂਨੀ ਮਾਮਲਾ ਹੈ। ਕਸ਼ਮੀਰ ਬਾਰੇ ਯੂਐੱਨ ਸਲਾਮਤੀ ਕੌਂਸਲ ਦੀ ਬੰਦ ਕਮਰਾ ਮੀਟਿੰਗ ਉਪਰੰਤ ਉਨ੍ਹਾਂ ਕਿਹਾ, ‘ਧਾਰਾ 370 ਨੂੰ ਲੈ ਕੇ ਭਾਰਤ ਦਾ ਸਟੈਂਡ ਪਹਿਲਾਂ ਵਾਂਗ ਸਪਸ਼ਟ ਹੈ ਕਿ ਇਹ ਸਾਡਾ ਅੰਦਰੂਨੀ ਮਸਲਾ ਹੈ। ਅਸੀਂ ਇਸ ਵਿੱਚ ਬਾਹਰੀ ਦਖ਼ਲ ਬਰਦਾਸ਼ਤ ਨਹੀਂ ਕਰਾਂਗੇ।’

ਸਕੂਲ ਵਿੱਚ ਲੋੜ ਅਨੁਸਾਰ ਨਵੇਂ ਕਮਰੇ ਤੇ ਬਾਥਰੂਮ ਬਣਵਾੳੁਣ ਦੀ ਸੇਵਾ

ਮਕਿੰਡੋ, ਕੇਨੀਅਾ ਵਿਖੇ ਗਰੀਬ/ਅਨਾਥ ਬੱਚਿਅਾਂ ਦੇ ਸਕੂਲ ਵਿੱਚ ਲੋੜ ਅਨੁਸਾਰ ਨਵੇਂ ਕਮਰੇ ਤੇ ਬਾਥਰੂਮ ਬਣਵਾੳੁਣ ਦੀ ਸੇਵਾ ਕਰਾੳੁਣ ਲੲੀ ੲਿੰਗਲੈਂਡ ਤੋ ਵਿਸ਼ੇਸ਼ ਤੌਰ ਤੇ ਪਹੁੰਚੀ "ਸਿੱਖ ਗੋਲਫ ਸੁਸਾੲਿਟੀ" ਦੀ ਟੀਮ, ਨਾਲ ਹਨ ਗੁਰਦਵਾਰਾ ਸਾਹਿਬ ਮਕਿੰਡੋ ਦੇ ਪਤਵੰਤੇ ਸੱਜਣ ਸ੍ਰ ਨਿਰਮਲ ਸਿੰਘ ਬੱਸੀ (ਖਜ਼ਾਨਚੀ), ਸ੍ਰ ਹਰਜੀਤ ਸਿੰਘ ਕੈਂਥ (ਜੁਅਾੲਿੰਟ ਸੈਕਟਰੀ), ਬੀਬੀ ਮਨਦੀਪ ਕੌਰ ਕੈਂਥ, ਮੈਨੇਜ਼ਰ ਦਮਨਜੀਤ ਕੌਰ, ਸਕੂਲ ਦੀ ਪ੍ਰਿੰਸੀਪਲ ਮੈਡਮ ਪੈਟਰੀਸ਼ੀਅਾ,

ਭਾਰਤੀ-ਅਮਰੀਕੀ ਸੰਸਦ ਰੋ ਖੰਨਾ ਪਾਕਿ ਕੌਕਸ ’ਚ ਸ਼ਾਮਲ

ਵਾਸ਼ਿੰਗਟਨ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਸੰਸਦ ਦੇ ਪਾਕਿਸਤਾਨੀ ਕੌਕਸ ਵਿੱਚ ਸ਼ਾਮਲ ਹੋਣ ਮੌਕੇ ਕਿਹਾ ਕਿ ਉਹ ਅਮਰੀਕਾ ਅਤੇ ਭਾਰਤ ਦੇ ਮਜ਼ਬੂਤ ਰਿਸ਼ਤੇ, ਸ਼ਾਂਤੀ ਅਤੇ ਖੇਤਰ ਵਿੱਚ ਸਥਿਰਤਾ ਦੇ ਮੰਤਵਾਂ ਦੀ ਪੂਰਤੀ ਲਈ ਕੰਮ ਕਰਦੇ ਰਹਿਣਗੇ।

ਮਲੇਸ਼ੀਆ ਦੇ ਤਿੰਨ ਮੰਤਰੀਆਂ ਵਲੋਂ ਜ਼ਾਕਿਰ ਨਾਇਕ ਨੂੰ ਮੁਲਕ ’ਚੋਂ ਕੱਢੇ ਜਾਣ ਦੀ ਮੰਗ

ਕੁਆਲਾਲੰਪੁਰ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮਲੇਸ਼ੀਆ ਦੀ ਕੈਬਨਿਟ ਵਲੋਂ ਅੱਜ ਇਸਲਾਮ ਦੇ ਭਾਰਤੀ ਪ੍ਰਚਾਰਕ ਜ਼ਾਕਿਰ ਨਾਇਕ ਦੀ ਸਥਾਈ ਰਿਹਾਇਸ਼ (ਪੀਆਰ) ਦਾ ਮੁੱਦਾ ਵਿਚਾਰਿਆ ਗਿਆ, ਜਿਸ ਦੌਰਾਨ ਤਿੰਨ ਮੰਤਰੀਆਂ ਨੇ ਨਸਲੀ ਟਿੱਪਣੀਆਂ ਦੇ ਮਾਮਲੇ

ਪਾਕਿ ਵਾਸੀ ਨੇ ਮਲੀਹਾ ਲੋਧੀ ਨੂੰ ਸਵਾਲਾਂ ਨਾਲ ਘੇਰਿਆ

ਨਿਊ ਯਾਰਕ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਸਥਾਈ ਦੂਤ ਮਲੀਹਾ ਲੋਧੀ ਨੂੰ ਇੱਕ ਵਿਅਕਤੀ, ਜੋ ਪਾਕਿਸਤਾਨੀ ਹੋਣ ਦਾ ਦਾਅਵਾ ਕਰਦਾ ਹੈ, ਵਲੋਂ ਸਵਾਲਾਂ ਦੀ ਝੜੀ ਲਾ ਕੇ ਘੇਰੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ।

ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣਾ ‘ਰਣਨੀਤਕ ਭੁੱਲ’: ਇਮਰਾਨ

ਮੁਜ਼ੱਫ਼ਰਾਬਾਦ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਨੂੰ ‘ਰਣਨੀਤਕ ਭੁੱਲ’ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਦਾ ਨਵੀਂ ਦਿੱਲੀ ਨੂੰ ‘ਵੱਡਾ ਮੁੱਲ’ ਤਾਰਨਾ ਪਏਗਾ।

ਭਾਰਤ ਤੇ ਚੀਨ ਇਕ-ਦੂਜੇ ਦੀਆਂ ਤਰਜੀਹਾਂ ਦੀ ਕਦਰ ਕਰਨ: ਜੈਸ਼ੰਕਰ

ਪੇਈਚਿੰਗ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਤੇ ਚੀਨ ਨੂੰ ਸਬੰਧ ਮਜ਼ਬੂਤ ਕਰਨ ਵੱਲ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਨੂੰ ਇਕ-ਦੂਜੇ ਦੀਆਂ ਤਰਜੀਹਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਵਖ਼ਰੇਵਿਆਂ ਨੂੰ ਘੱਟ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਜੈਸ਼ੰਕਰ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਰਿਸ਼ਤੇ ‘ਐਨੇ ਉੱਚ ਪੱਧਰ ’ਤੇ ਪਹੁੰਚ ਗਏ ਹਨ’ ਕਿ ‘ਪੂਰੀ ਦੁਨੀਆ’ ਦਾ ਧੁਰਾ ਬਣਨ ਵੱਲ ਵੱਧ ਰਹੇ ਹਨ।

ਚੀਨ ਨੇ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੂੰ ‘ਅਤਿਵਾਦੀ’ ਦੱਸ ਕੇ ਭੰਡਿਆ

ਹਾਂਗ ਕਾਂਗ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਚੀਨ ਨੇ ਹਾਂਗ ਕਾਂਗ ਹਵਾਈ ਅੱਡੇ ਉੱਤੇ ਜਮਹੂਰੀਅਤ ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਚੀਨੀ ਨਾਗਰਿਕਾਂ ’ਤੇ ਕੀਤੇ ਹਮਲਿਆਂ ਨੂੰ ‘ਦਹਿਸ਼ਤੀ ਹਮਲੇ’ ਦੱਸਿਆ ਹੈ। ਉਂਜ ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਹਾਂਗ ਕਾਂਗ ਹਵਾਈ ਅੱਡੇ ’ਤੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਲਿਆ ਹੈ। ਰੈਲੀਆਂ ਕਰਕੇ ਵਿਸ਼ਵ ਦੇ ਸਭ ਤੋਂ ਭੀੜ-ਭੜੱਕੇ ਵਾਲੇ ਹਵਾਈ ਅੱਡੇ ਦਾ ਕੰਮ ਬਿਲਕੁਲ ਖੜ੍ਹ ਗਿਆ ਹੈ।

ਸੈਮਸੰਗ ਚੀਨੀ ਆਲੋਚਕਾਂ ਦੇ ਨਿਸ਼ਾਨੇ ’ਤੇ ਆਇਆ

ਪੇਈਚਿੰਗ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਵਿਸ਼ਵ ਦਾ ਨੰਬਰ ਇਕ ਸਮਾਰਟਫੋਨ ਬਰਾਂਡ ਸੈਮਸੰਗ ਇਲੈਕਟ੍ਰਾਨਿਕਸ ਨੂੰ ਚੀਨ ਦੀ ‘ਪ੍ਰਾਦੇਸ਼ਕ ਪ੍ਰਭੂਸੱਤਾ’ ਨੂੰ ਢਾਹ ਲਾਉਣ ਬਦਲੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੇ ਕੇ-ਪੌਪ ਸਟਾਰ ਨੇ

ਕੰਟਰੋਲ ਰੇਖਾ ਨੂੰ ‘ਗੋਲੀਬੰਦੀ ਰੇਖਾ’ ਦਾ ਨਾਮ ਦੇਵਾਂਗੇ: ਪੀਓਕੇ ਆਗੂ

ਇਸਲਾਮਾਬਾਦ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮਕਬੂਜ਼ਾ ਕਸ਼ਮੀਰ ਵਿੱਚ ਮੁਜ਼ੱਫ਼ਰਾਬਾਦ ਅਸੈਂਬਲੀ ਦੇ ਮੈਂਬਰ ਰਾਜਾ ਫ਼ਾਰੂਕ ਹੈਦਰ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਜੰਮੂ ਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਮਗਰੋਂ ਉਨ੍ਹਾਂ ਦੀ ਸਰਕਾਰ ‘ਕੰਟਰੋਲ ਰੇਖਾ

ਸਲਾਮਤੀ ਕੌਂਸਲ ਕੋਲ ਪਹੁੰਚ ਕਰਾਂਗੇ: ਅਲਵੀ

ਇਸਲਾਮਾਬਾਦ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਅੱਜ ਕਿਹਾ ਕਿ ‘ਕਸ਼ਮੀਰੀ ਤੇ ਪਾਕਿਸਤਾਨੀ ਇਕ ਹਨ’। ਉਨ੍ਹਾਂ ਕਿਹਾ ਕਿ ਪਾਕਿ ਹਮੇਸ਼ਾ ਕਸ਼ਮੀਰੀਆਂ ਦੇ ਹੱਕ ’ਚ ਖੜ੍ਹੇਗਾ

ਪਾਕਿਸਤਾਨ ਵੱਲੋਂ ਭਾਰਤੀ ਸਫ਼ੀਰ ਤਲਬ

ਇਸਲਾਮਾਬਾਦ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਅੱਜ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਤਲਬ ਕਰਕੇ ਭਾਰਤ ਵੱਲੋਂ ਕੰਟਰੋਲ ਰੇਖਾ ’ਤੇ ‘ਬਿਨਾਂ ਭੜਕਾਹਟ’ ਤੋਂ ਕਥਿਤ ਗੋਲੀਬੰਦੀ ਦੀ ਕੀਤੀ

ਦੁਵੱਲੇ ਮੱਤਭੇਦ ਵਿਵਾਦ ਵਿੱਚ ਤਬਦੀਲ ਨਹੀਂ ਹੋਣੇ ਚਾਹੀਦੇ: ਜੈਸ਼ੰਕਰ

ਪੇਈਚਿੰਗ,12  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਨੇ ਚੀਨ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਦੁਵੱਲੇ ਮੱਤਭੇਦ ਕਿਸੇ ਵਿਵਾਦ ’ਚ ਤਬਦੀਲ ਨਾ ਹੋਣ। ਲੱਦਾਖ਼ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਜਾਣ ’ਤੇ ਚੀਨ ਦੇ ਇਤਰਾਜ਼ ਉਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਨੂੰ ਕਿਹਾ ਕਿ ਜੰਮੂ ਕਸ਼ਮੀਰ ’ਤੇ ਭਾਰਤ ਦਾ ਫੈਸਲਾ ਦੇਸ਼ ਦਾ ‘ਅੰਦਰੂਨੀ’ ਵਿਸ਼ਾ ਹੈ ਅਤੇ ਇਸ ਦਾ ਭਾਰਤ ਦੀ ਕੌਮਾਂਤਰੀ ਸਰਹੱਦ ਅਤੇ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ ’ਤੇ ਕੋਈ ਅਸਰ ਨਹੀਂ ਪਵੇਗਾ। ਭਾਰਤ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਪੇਈਚਿੰਗ ਨੇ ਕਿਹਾ ਕਿ ਕਸ਼ਮੀਰ ਮਸਲੇ ’ਤੇ ਉਹ ਭਾਰਤ-ਪਾਕਿਸਤਾਨ ’ਚ ਪੈਦਾ ਹੋਏ ਤਣਾਅ ਉਪਰ ਨੇੜਿਉਂ ਨਜ਼ਰ ਰੱਖ ਰਿਹਾ ਹੈ। ਇਸ ਦੇ ਨਾਲ ਚੀਨ ਨੇ ਭਾਰਤ ਨੂੰ ਕਿਹਾ ਕਿ ਉਹ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਉਸਾਰੂ ਭੂਮਿਕਾ ਅਦਾ ਕਰੇ।

ਸਰਕਾਰੀ ਸਹੂਲਤਾਂ ਲੈਂਦੇ ਪਰਵਾਸੀਆਂ ਨੂੰ ਨਹੀਂ ਮਿਲੇਗਾ ਅਮਰੀਕੀ ਗਰੀਨ ਕਾਰਡ

ਵਾਸ਼ਿੰਗਟਨ,12  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਵਿੱਚ ਵਸਦੇ ਕਾਨੂੰਨੀ ਪਰਵਾਸੀਆਂ ਦਾ ਨਾਗਰਿਕ ਬਣਨਾ ਵਧੇਰੇ ਮੁਸ਼ਕਿਲ ਕਰਦਿਆਂ ਟਰੰਪ ਪ੍ਰਸ਼ਾਸਨ ਨੇ ਅੱਜ ਕਿਹਾ ਕਿ ਫੂਡ ਸਟੈਂਪ ਜਾਂ ਰਿਹਾਇਸ਼ੀ ਮਦਦ ਜਿਹੀਆਂ ਸਹੂਲਤਾਂ ਲੈ ਰਹੇ ਲੋਕਾਂ ਨੂੰ ਗਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੇਂ ਕਾਨੂੰਨ ਅਨੁਸਾਰ ਅਜਿਹੇ ਲੋਕਾਂ ਨੂੰ ਗਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081137344
Copyright © 2019, Panjabi Times. All rights reserved. Website Designed by Mozart Infotech