ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਜਰਮਨੀ / ਯੂਰੋਪ

ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮਿਡਲੈਂਡ ਦੇ ਪੰਜਾਬੀ ਭਾਈਚਾਰੇ ਨਾਲ ਕੀਤੀ ਮੁਲਾਕਾਤ

July 16, 2019 03:07 PM

ਲੰਡਨ,15 ਜੁਲਾਈ (ਪੰਜਾਬੀ ਟਾਇਮਜ਼ ) : ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੀ ਮਿਡਲੈਂਡ ਬਰਾਂਚ ਵਲੋਂ ਵੁਲਵਰਹੈਂਪਟਨ ਦੇ ਰੋੲਲਿ ਬੈਂਕੁਇਟਿੰਗ ਸੁਇਟ 'ਚ ਕੀਤੀ ਇੱਕਤਰਤਾ ਮੌਕੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਚੀਮਾ ਨੇ ਪੰਜਾਬੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਦਿੱਤਾ ਅਤੇ ਪੰਜਾਬ ਸਰਕਾਰ ਵਲੋਂ ਸਮਾਗਮਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਮੁੱਚੀ ਪੰਜਾਬ ਸਰਕਾਰ ਇਸ ਇਤਿਹਾਸਕ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਸਿਰਤੋੜ ਯਤਨ ਕਰ ਰਹੀ ਹੈ | ਇਸ ਮੌਕੇ ਮਿਡਲੈਂਡ ਦੇ ਪ੍ਰਧਾਨ ਸ਼ੀਰਾ ਸਿੰਘ ਔਲਖ, ਜਨ: ਸਕੱ: ਫਕੀਰ ਚੰਦ ਸਹੋਤਾ, ਚੇਅਰਮੈਨ ਜਸ ਸਿੱਧੂ, ਮੀਤ ਪ੍ਰਧਾਨ ਅੰਮਿ੍ਤ ਸਿੰਘ ਬਰਮੀ, ਵੁਲਵਰਹੈਂਪਟਨ ਪ੍ਰਧਾਨ ਜਗੀਰ ਸਿੰਘ, ਬ੍ਰਮਿੰਘਮ ਪ੍ਰਧਾਨ ਜਿੰਦਾ ਸ਼ੇਰਗਿੱਲ, ਇੰਗਲੈਂਡ ਦੇ ਚੇਅਰਮੈਨ ਜਸਪਾਲ ਸਿੰਘ ਥਿੰਦ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਸਿੱਖ ਕੈਦੀਆਂ ਦੇ ਕੇਸਾਂ ਦੀ ਪੈਰਵੀ ਅਤੇ ਮੁੜ ਵਸੇਬੇ ਲਈ ਯਤਨਸ਼ੀਲ ਸੰਸਥਾ 'ਸਿੱਖ ਰਿਲੀਫ਼' - ਬਲਬੀਰ ਸਿੰਘ ਬੈਂਸ

ਲੰਡਨ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਸਮਾਜ ਸੇਵੀ ਸੰਸਥਾ 'ਸਿੱਖ ਰਿਲੀਫ਼' ਪਿਛਲੇ ਦੋ ਦਹਾਕਿਆਂ ਤੋਂ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਅਤੇ ਉਨ੍ਹਾਂ ਦੇ ਕੇਸਾਂ ਦੀ ਪੈਰਵੀ ਕਰਨ, ਮੁੜ ਵਸੇਬੇ ਅਤੇ ਮਨੁੱਖਤਾ ਦੇ ਭਲੇ ਲਈ ਲੋੜਵੰਦਾਂ ਦੀ ਮਦਦ ਲਈ ਕੰਮ ਕਰ ਰਹੀ ਹੈ | ਇਸ ਦੇ ਚੇਅਰਮੈਨ ਯੂ.ਕੇ. ਨਿਵਾਸੀ ਬਲਬੀਰ ਸਿੰਘ ਬੈਂਸ ਹਨ | ਬੀਤੇ ਦਿਨੀ ਵਿਦੇਸ਼ੀ ਵਸੇ ਪੁਰਾਣੇ ਖਾੜਕੂਆਂ 'ਤੇ ਮੋਦੀ ਸਰਕਾਰ ਨੇ ਪਾਏ ਡੋਰੇ ਸਿਰਲੇਖ ਹੇਠ ਛਪੀ ਖ਼ਬਰ ਬਾਰੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ 

ਵੀਨਸ ਨੇੜਲੇ ਸ਼ਹਿਰ ਮੇਸਟਰੇ ਵਿਖੇ ਪਾਸਪੋਰਟ ਕੈਂਪ 14 ਨੂੰ

ਵੀਨਸ (ਇਟਲੀ),9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਮਿਲਾਨ ਸਥਿਤ ਇੰਡੀਅਨ ਕੌਾਸਲੇਟ ਦੁਆਰਾ ਇਟਲੀ ਵਸਦੇ ਭਾਰਤੀਆਂ ਨੂੰ ਪਾਸਪੋਰਟ ਸਹੂਲਤਾਂ ਦੇਣ ਹਿਤ ਇਟਲੀ ਦੇ ਵੀਨਸ ਨੇੜਲੇ ਸ਼ਹਿਰ ਮੇਸਟਰੇ ਵਿਖੇ 'ਪਾਸਪੋਰਟ ਕੈਂਪ' 14 ਦਸੰਬਰ ਨੂੰ ਲਗਾਇਆ ਜਾਵੇਗਾ | ਇਸ ਕੈਂਪ ਦੌਰਾਨ ਪਾਸਪੋਰਟ ਰਿਨਿਊ ਕਰਨ ਸਬੰਧੀ ਅਤੇ ਓ.ਸੀ.ਆਈ. ਕਾਰਡ ਨਾਲ਼ ਸਬੰਧਿਤ ਦਰਖਾਸਤਾਂ ਲਈ ਜਾਣਗੀਆਂ | ਤਿਆਰ ਪਾਸਪੋਰਟ ਤਕਸੀਮ ਵੀ ਕੀਤੇ ਜਾਣਗੇ |

ਫਿਨਲੈਂਡ 'ਚ ਸਾਨਾ ਮਾਰਿਨ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ

ਵੀਨਸ (ਇਟਲੀ),9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਫਿਨਲੈਂਡ 'ਚ ਮੌਜੂਦਾ ਟਰਾਂਸਪੋਰਟ ਅਤੇ ਸੰਚਾਰ ਮੰਤਰੀ ਫਿਨਲੈਂਡ ਦੀ ਹੁਣ ਤੱਕ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਵੀ ਹੋਵੇਗੀ ¢ ਵਰਤਮਾਨ 'ਚ ਇਹ ਸਿਰਲੇਖ 35 ਸਾਲਾ ਯੁਕਰੇਨ ਦੇ ਪ੍ਰਧਾਨ ਮੰਤਰੀ ਓਲੇਕਸੀ ਹੋਨਚਰੂਕ ਕੋਲ ਹੈ, ਜਿਸ ਨੇ ਮਈ 'ਚ ਅਹੁਦਾ ਸੰਭਾਲਿਆ ਸੀ ¢ ਮਾਰਿਨ ਫਿਨਲੈਂਡ ਦੇ ਇਤਿਹਾਸ ਵਿਚ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਵੀ ਬਣੇਗੀ, ਕਿਉਂਕਿ ਉਹ ਸੈਂਟਰ ਪਾਰਟੀ ਦੀ ਏਸਕੋ ਆਹੋ ਨਾਲੋਂ ਦੋ ਸਾਲ ਛੋਟੀ ਹੈ, ਜੋ ਅਪ੍ਰੈਲ 1991 'ਚ 36 ਸਾਲ ਦੀ ਉਮਰ 'ਚ ਪ੍ਰਧਾਨ ਮੰਤਰੀ ਬਣੀ ਸੀ ¢ ਐਤਵਾਰ ਸ਼ਾਮ ਨੂੰ ਹੇਲਸਿੰਕੀ 'ਚ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਕੌਾਸਲ 'ਚ ਵੋਟਾਂ ਦੇ ਨਤੀਜੇ ਦੇ ਐਲਾਨ ਹੁੰਦੇ ਹੀ ਮਾਰਿਨ ਨੂੰ ਉਸ ਦੀ ਉਮਰ ਬਾਰੇ ਇਕ ਸਵਾਲ ਪੁੱਛਿਆ ਗਿਆ ¢ ਮਾਰਿਨ ਨੇ ਕਿਹਾ, Tਮੈਂ ਪਹਿਲਾਂ ਵਾਂਗ ਉੱਤਰ ਦਿਆਂਗੀ ¢ ਮੈਂ ਆਪਣੀ ਉਮਰ ਜਾਂ ਆਪਣੀ ਲਿੰਗ ਬਾਰੇ ਅਸਲ 'ਚ ਕਦੇ ਨਹੀਂ ਸੋਚਿਆ, 

ਰਾਮਗੜ੍ਹੀਆ ਸਭਾ ਸਾਊਥਾਲ ਵਲੋਂਾ 'ਜਿਨ ਸੱਚ ਪੱਲੇ ਹੋਏ' ਨਾਟਕ ਦੀ ਸਫਲ ਪੇਸ਼ਕਾਰੀ

ਲੰਡਨ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਰਾਮਗੜ੍ਹੀਆ ਸਭਾ ਸਾਊਥਾਲ ਦੇ ਉੱਦਮ ਸਦਕਾ ਓਸਟਰਲੇਅ ਸਪੋਰਟਸ ਐਾਡ ਵਿਲ ਬੀਇੰਗ ਸੈਂਟਰ ਨੌਰਵੁੱਡ ਗਰੀਨ ਵਿਖੇ 'ਜਿਨ ਸੱਚ ਪੱਲੇ ਹੋਏ' ਅਤੇ 'ਇਹ ਲਹੂ ਕਿਸ ਦਾ ਹੈ' ਦੀ ਸਫ਼ਲ ਪੇਸ਼ਕਾਰੀ ਕੀਤੀ ਗਈ | ਗੁਲਸ਼ਨ ਰੇਡੀਓ ਅਤੇ ਅਗੰਮ ਥਿਏਟਰ ਵਲੋਂਾ ਤਿਆਰ ਕੀਤੇ ਗਏ ਇਨ੍ਹਾਂ ਨਾਟਕਾਂ 'ਚ ਸੁਖਬੀਰ ਸਿੰਘ ਬਾਠ, ਗੁਲਸ਼ਨ ਢੀਂਗਰਾ, ਵਿਜੇ ਸ਼ਰਮਾ, ਸੁਖਵਿੰਦਰ ਕੌਰ ਅਤੇ ਬਲਵਿੰਦਰ ਭਾਰਤੀ ਨੇ ਹਿੱਸਾ ਲਿਆ | ਗੁਰਦਿਆਲ ਸਿੰਘ ਫੁੱਲ ਦੇ ਲਿਖੇ ਹੋਏ ਇਨ੍ਹਾਂ ਨਾਟਕਾਂ ਨੇ ਓਸਟਰਲੇਅ ਸਪੋਰਟਸ ਸੈਂਟਰ ਦੇ ਖਚਾਖਚ ਭਰੇ ਹਾਲ 'ਚ ਹਾਜ਼ਰ ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਿਆ | ਇਸ ਮੌਕੇ ਰਵੀ ਸ਼ਰਮਾ ਅਤੇ ਸਾਥੀਆਂ ਵਲੋਂ ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਈਲਿੰਗ ਸਾਊਥਾਲ ਲੇਬਰ ਉਮੀਦਵਾਰ ਵਰਿੰਦਰ ਸ਼ਰਮਾ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਨਾਟਕਾਂ ਰਾਹੀਂ ਪ੍ਰਚਾਰਨ ਦਾ ਇਹ ਸਫ਼ਲ ਰਸਤਾ ਹੈ |

ਸਾਲ 2020 ਨੂੰ ਪੰਜਾਬੀ ਭਾਸ਼ਾ ਸਾਲ ਵਜੋਂ ਮਨਾਵਾਂਗੇ- ਭਕਨਾ

ਲੈਸਟਰ (ਇੰਗਲੈਂਡ),8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਸੰਚਾਲਕ ਹਰਮੀਤ ਸਿੰਘ ਭਕਨਾ ਨੇ ਕਿਹਾ ਹੈ ਕਿ ਸਾਲ 2001 ਦੀ ਯੂ. ਕੇ. ਮਰਦਮਸ਼ੁਮਾਰੀ ਅਨੁਸਾਰ ਪੰਜਾਬੀ ਭਾਸ਼ਾ ਯੂ. ਕੇ. ਵਿਚ ਦੂਸਰੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਸੀ

ਸਿੱਖ ਜੋੜੇ ਨੇ ਇੰਗਲੈਂਡ ’ਚ ਨਸਲੀ ਵਿਤਕਰੇ ਦਾ ਕੇਸ ਜਿੱਤਿਆ

ਲੰਡਨ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੰਗਲੈਂਡ ’ਚ ਰਹਿੰਦੇ ਸਿੱਖ ਜੋੜੇ ਨੇ ਆਪਣੇ ਨਾਲ ਹੋਏ ਨਸਲੀ ਵਿਤਕਰੇ ਦਾ ਕੇਸ ਅਦਾਲਤ ’ਚ ਜਿੱਤ ਲਿਆ ਹੈ। ਸਥਾਨਕ ਕਾਊਂਸਿਲ ਨੇ ਉਨ੍ਹਾਂ ਨੂੰ ਸ਼ਵੇਤ ਬੱਚਾ ਗੋਦ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ‘ਦਿ ਮਿਰਰ’ ਦੀ ਰਿਪੋਰਟ ਮੁਤਾਬਕ ਸੰਦੀਪ ਅਤੇ ਰੀਨਾ ਮੰਡੇਰ ਨੂੰ ਮੁਲਕ ਤੋਂ ਬਾਹਰ ਦਾ ਬੱਚਾ ਗੋਦ ਲੈਣ ਲਈ ਮਜਬੂਰ ਕੀਤਾ ਗਿਆ। ਰਾਇਲ ਬੋਰੋਅ ਆਫ਼ ਵਿੰਡਸਰ ਐਂਡ ਮੇਡਨਹੈੱਡ ਕਾਊਂਸਿਲ ਨੇ ਭਾਰਤੀ ਮੂਲ ਦਾ ਹੋਣ ਕਰਕੇ ਉਨ੍ਹਾਂ ਨਾਲ ਵਿਤਕਰਾ ਕੀਤਾ ਅਤੇ ਉਨ੍ਹਾਂ ਵੱਲੋਂ ਬੱਚਾ ਗੋਦ ਲੈਣ ਦੀ ਅਰਜ਼ੀ ਨੂੰ ਨਕਾਰ ਦਿੱਤਾ।

ਯੂਕੇ ਚੋਣਾਂ: ਭਾਰਤੀ ਮੂਲ ਦੇ ਬਹੁਤੇ ਉਮੀਦਵਾਰਾਂ ਦੀ ਸਥਿਤੀ ਮਜ਼ਬੂਤ

ਲੰਡਨ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਆਉਂਦੇ ਵੀਰਵਾਰ ਨੂੰ ਯੂਕੇ ’ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਸਥਿਤੀ ਮਜ਼ਬੂਤ ਦਿਖਾਈ ਦੇ ਰਹੀ ਹੈ। 2017 ’ਚ ਹੋਈਆਂ ਪਿਛਲੀਆਂ ਚੋਣਾਂ ’ਚ ਭਾਰਤੀ ਮੂਲ ਦੇ 12 ਆਗੂ ਸੰਸਦ ’ਚ ਪਹੁੰਚੇ ਸਨ ਜਿਨ੍ਹਾਂ ’ਚ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਅਤੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਸ਼ਾਮਲ ਸਨ। ਦੋਵੇਂ ਵਿਰੋਧੀ ਧਿਰ ਲੇਬਰ ਪਾਰਟੀ ਦੀ ਟਿਕਟ ਤੋਂ ਚੋਣਾਂ ਜਿੱਤੇ ਸਨ। ਅਗਲੇ ਹਫ਼ਤੇ ਹੋਣ ਵਾਲੀਆਂ ਚੋਣਾਂ ’ਚ ਭਾਰਤੀ ਮੂਲ ਦੇ ਜ਼ਿਆਦਾਤਰ ਆਗੂਆਂ ਦੇ ਸੰਸਦ ’ਚ ਪਹੁੰਚਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਲੇਬਰ ਪਾਰਟੀ ਦੇ ਨਵੇਂਦਰੂ ਮਿਸ਼ਰਾ ਅਤੇ ਕੰਜ਼ਰਵੇਟਿਵ ਦੇ ਗਗਨ ਮਹਿੰਦਰਾ ਤੇ ਗੋਆ 

ਬਰਤਾਨਵੀ ਪ੍ਰਧਾਨ ਮੰਤਰੀ ਵੱਲੋਂ ਮੰਦਰ ਦਾ ਦੌਰਾ

ਲੰਡਨ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :: ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਿਸ਼ਨ ਨਿਊ ਇੰਡੀਆ ਨੂੰ ਪੂਰਾ ਕਰਨ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਗੇ। 

ਫਰਾਂਸ ਦੇ ਬਿਸ਼ਪ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਮਸੀਹ ਭਾਈਚਾਰੇ ਦੇ ਕੈਥੋਲਿਕ ਚਰਚ ਨਾਲ ਸਬੰਧਤ ਫਰਾਂਸ ਦੇ ਬਿਸ਼ਪ ਜੌਸਫ ਡੀ. ਮੈਟਜ਼ ਨੇ ਅੱਜ 30 ਮੈਂਬਰੀ ਵਫ਼ਦ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਅੱਜ ਕੱਲ੍ਹ ਭਾਰਤ ਦੌਰੇ ’ਤੇ ਆਏ ਹੋਏ ਹਨ ਅਤੇ ਉਨ੍ਹਾਂ ਕਈ ਧਰਮ ਸਥਾਨਾਂ ਦਾ ਦੌਰਾ ਕੀਤਾ ਹੈ।

ਯੂਕੇ ਚੋਣਾਂ: ਜੌਹਨਸਨ ਅਤੇ ਕੌਰਬਿਨ ਦੇ ਬ੍ਰੈਗਜ਼ਿਟ ਨੂੰ ਲੈ ਕੇ ਸਿੰਗ ਫਸੇ

ਲੰਡਨ,7 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਿਟੇਨ ’ਚ ਆਉਂਦੇ ਵੀਰਵਾਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ਦੇ ਦੋ ਦਾਅਵੇਦਾਰਾਂ ਕੰਜ਼ਰਵੇਟਿਵ ਪਾਰਟੀ ਦੇ ਬੋਰਿਸ ਜੌਹਨਸਨ ਅਤੇ ਲੇਬਰ ਆਗੂ ਜੇਰਮੀ ਕੋਰਬਿਨ ਵਿਚਕਾਰ ਸ਼ੁੱਕਰਵਾਰ ਨੂੰ ਹੋਈ ਟੀਵੀ ਬਹਿਸ ਦੌਰਾਨ ਦੋਹਾਂ ਨੇ ਇਕ-

ਬਰਤਾਨਵੀ ਸਿੱਖ ਜੋੜੇ ਨੇ ਬੱਚਾ ਗੋਦ ਲੈਣ ਤੋਂ ਰੋਕਣ ਵਾਲੀ ਕੌਾਸਲ ਤੋਂ ਜਿੱਤਿਆ ਇਕ ਲੱਖ 20 ਹਜ਼ਾਰ ਪੌ ਾਡ ਹਰਜਾਨਾ

ਲੰਡਨ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਪੰਜਾਬੀ ਜੋੜੇ ਸੰਦੀਪ ਸਿੰਘ ਮੰਡੇਰ ਅਤੇ ਰੀਨਾ ਮੰਡੇਰ ਨੇ ਇਕ ਬੱਚੇ ਨੂੰ ਗੋਦ ਲੈਣ ਲਈ ਸਥਾਨਕ ਕੌਾਸਲ 'ਤੇ ਪੱਖਪਾਤੀ ਹੋਣ ਦਾ ਅਦਾਲਤੀ ਕੇਸ ਜਿੱਤਿਆ ਹੈ, ਜਿਸ ਤਹਿਤ ਉਨ੍ਹਾਂ ਨੂੰ ਹਰਜਾਨੇ ਦੇ ਰੂਪ 'ਚ ਇਕ ਲੱਖ 20 ਹਜ਼ਾਰ ਪੌਾਡ (ਕਰੀਬ ਇਕ ਕਰੋੜ 13 ਲੱਖ ਰੁਪਏ) ਮਿਲੇ ਹਨ | ਰਾਇਲ ਬਾਰੋ ਆਫ਼ ਵਿੰਡਸਰ ਤੇ ਮੇਡਨਹੈੱਡ ਨੇ ਉਕਤ ਜੋੜੇ ਨੂੰ ਬੱਚਾ ਗੋਦ ਲੈਣ ਤੋਂ ਇਸ ਕਰ ਕੇ ਨਾਂਹ ਕਰ ਦਿੱਤੀ ਸੀ, ਕਿਉਂਕਿ ਉਹ

ਚਰਚ ਆਫ਼ ਜੀਸਸ ਕ੍ਰਾਈਸਟ ਵਲੋਂ ਪ੍ਰਾਥਨਾ 25 ਨੂੰ

ਵੀਨਸ (ਇਟਲੀ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਚਰਚ ਆਫ਼ ਜੀਸਸ ਕ੍ਰਾਈਸਟ ਇੰਟਰਨੈਸ਼ਨਲ ਵਲੋਂ ਹਰੇਕ ਸਾਲ ਦੇ ਵਾਂਗ ਇਸ ਵਾਰ ਵੀ ਵਿਚੈਸਾ ਨੇੜਲੇ ਸ਼ਹਿਰ ਕਾਸਤਲਗੌਮਬੈਰਤੋ ਵਿਖੇ ਕਿ੍ਸਮਸ ਮੌਕੇ 25 ਦਸੰਬਰ ਨੂੰ ਦੁਪਹਿਰ 12 ਵਜੇ ਪ੍ਰਾਥਨਾ ਕੀਤੀ ਜਾਵੇਗੀ | ਉਕਤ ਜਾਣਕਾਰੀ ਦਿੰਦਿਆ ਚਰਚ ਪ੍ਰਧਾਨ ਹਰੀਸ਼ ਭੱਟੀ ਤੇ ਚਰਚ ਪਾਸਟਰ ਅਜਮੇਰ ਪੰਮਾ ਨੇ ਦੱਸਿਆ ਕਿ ਇਸ ਸਾਲਾਨਾ ਪ੍ਰਾਥਨਾ ਸਭਾ 'ਚ ਸਵੀਡਨ ਤੋਂ ਪਾਸਟਰ ਨਾਵੇਦ ਮਲਿਕ ਵਿਸ਼ੇਸ਼ ਤੌਰ 'ਤੇ ਪਹੁੰਚਣਗੇ |

'ਬਲੈਕ ਫਰਾਈਡੇ' ਦੇ ਚਲਦਿਆਂ ਇਟਲੀ ਦੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ

ਵੀਨਸ (ਇਟਲੀ),6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : 'ਬਲੈਕ ਫਰਾਈਡੇ' ਦੇ ਆਰੰਭ ਹੋ ਜਾਣ ਨਾਲ ਵਿਸ਼ਵ ਦੇ ਦੂਜੇ ਮੁਲਕਾਂ ਵਾਂਗ ਇਟਲੀ ਦੇ ਬਾਜ਼ਾਰਾਂ ਵਿਚ ਵੀ ਚਹਿਲ-ਪਹਿਲ ਵਧ ਗਈ ਹੈ | ਸਾਲ ਦੇ ਅਖ਼ੀਰ 'ਚ ਸ਼ੁਰੂ ਹੋਣ ਵਾਲੇ ਇਸ ਵਿਸ਼ੇਸ਼ ਦਿਨ ਤੋਂ ਲਗਪਗ ਪੂਰੇ ਦਸੰਬਰ ਮਹੀਨੇ ਦੌਰਾਨ ਬਾਜ਼ਾਰਾਂ 'ਚ ਵਿਸ਼ੇਸ਼ 'ਸੇਲ' ਲੱਗ ਜਾਂਦੀ ਹੈ | ਗਾਹਕਾਂ ਨੂੰ ਲੁਭਾਉਣ ਲਈ ਕਈ ਕੰਪਨੀਆਂ ਨੇ ਤਾਂ ਆਪਣੇ ਉਤਪਾਦਾਂ 'ਤੇ 50 ਤੋਂ 70 ਫ਼ੀਸਦੀ ਤੱਕ ਵਿਸ਼ੇਸ਼ ਛੋਟ ਲਗਾ ਰੱਖੀ ਹੈ, 

ਲੰਡਨ ਹਮਲੇ ਦੇ ਦੋਸ਼ੀ ਦੀ ਲਾਸ਼ ਨੂੰ ਭੇਜਿਆ ਪਾਕਿਸਤਾਨ

ਲੰਡਨ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਹਮਲੇ ਦੇ ਦੋਸ਼ੀ ਅੱਤਵਾਦੀ ਉਸਮਾਨ ਖ਼ਾਨ ਦੀ ਲਾਸ਼ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ | ਖ਼ਬਰਾਂ ਅਨੁਸਾਰ ਉਸਮਾਨ ਨੂੰ ਉਸ ਦੇ ਕਸ਼ਮੀਰ 'ਚ ਪੈਂਦੇ ਜੱਦੀ ਪਿੰਡ ਵਿਚ ਦਫ਼ਨਾਇਆ ਜਾਵੇਗਾ | ਉਸਮਾਨ ਦੇ ਪਰਿਵਾਰ ਵਲੋਂ ਜਾਰੀ ਬਿਆਨ ਵਿਚ ਲੰਡਨ ਹਮਲੇ ਦੀ ਨਿੰਦਾ ਕੀਤੀ ਗਈ ਸੀ | ਉਸਮਾਨ ਦੇ ਇਕ ਰਿਸ਼ਤੇਦਾਰ ਨੇ ਕਿਹਾ ਹੈ ਕਿ ਉਸ ਦੇ ਮਾਪੇ ਚਾਹੁੰਦੇ ਸਨ ਕਿ ਉਸ ਦੀ ਲਾਸ਼ ਨੂੰ ਯੂ.ਕੇ. ਦੀ ਬਜਾਏ ਪਾਕਿਸਤਾਨ ਵਿਚ ਦਫ਼ਨਾਇਆ ਜਾਵੇ ਪਰ ਨਾਲ ਹੀ ਪਰਿਵਾਰ ਨੇ ਖੁਦ ਨੂੰ ਗੁਪਤ ਰੱਖਣ ਦੀ ਇੱਛਾ ਵੀ ਪ੍ਰਗਟਾਈ ਸੀ | ਜ਼ਿਕਰਯੋਗ ਹੈ ਕਿ ਉਸਮਾਨ ਨੇ ਲੰਡਨ ਬਿ੍ਜ਼ 'ਤੇ 5 ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਸੀ,

ਤਨਮਨਜੀਤ ਸਿੰਘ ਢੇਸੀ ਦੀ ਚੋਣ ਮੁਹਿੰਮ 'ਚ ਤੇਜ਼ੀ

ਲੰਡਨ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਪਹਿਲੇ ਸਿੱਖ ਸੰਸਦ ਮੈਂਬਰ ਤੇ ਯੂਰਪ ਦੇ ਪਹਿਲੇ ਸਭ ਤੋਂ ਛੋਟੀ ਉਮਰ ਦੇ ਮੇਅਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਸਲੋਹ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਵਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ | ਉਨ੍ਹਾਂ ਵਲੋਂ ਹਲਕੇ ਦੇ ਲੋਕਾਂ ਦੇ ਘਰੋਂ-ਘਰੀਂ ਜਾ ਕੇ ਆਪਣੇ ਕੰਮਾਂ ਤੇ ਲੇਬਰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ |

ਡੋਨਾਲਡ ਟਰੰਪ ਦਾ ਸਹੀ ਸਵਾਗਤ ਨਾ ਕਰਨ ਉੱਤੇ ਮਹਾਰਾਣੀ ਨੇ ਧੀ ਨੂੰ ਝਿੜਕਿਆ

ਲੰਡਨ,5 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਇੰਟਰਨੈੱਟ ਉੱਤੇ ਮਹਾਰਾਣੀ ਐਲਿਜ਼ਾਬੇਥ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨਜ਼ਰ ਆ ਰਹੀ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਬ੍ਰਿਟੇਨ ਦੀ ਰਾਜਕੁਮਾਰੀ ਐਨੀ, ਰਾਸ਼ਟਰਪਤੀ ਡੋਨਾਲਡ ਟਰੰਪ ਦਾ ਠੀਕ ਤਰ੍ਹਾਂ ਸਵਾਗਤ ਨਹੀਂ ਕਰ ਸਕੀ। ਸਾਹਮਣੇ ਆਈ ਵੀਡੀਓ ਬਕਿੰਘਮ ਪੈਲੇਸ ਦੀ ਹੈ।

ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਮਾਣ ਮਰਿਆਦਾ ਨਾਲ ਹੋਏ ਖਿਲਵਾੜ ਲਈ ਕੀ ਜਥੇਦਾਰ ਗੌਹਰ ਅਤੇ ਹਿੱਤ ਫ਼ਾਰਗ ਹੋਣਗੇ ?

ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਤਖਤ ਸਾਹਿਬ ਦੇ ਮਾਣ ਮਰਿਆਦਾ ਅਤੇ ਵਕਾਰੀ ਰੁਤਬੇ ਮੁਤਾਬਿਕ ਖਰਾ ਨਹੀਂ ਉਤਰ ਸਕਿਆ। ਉਸ ਨੇ ਤਖਤ ਸਾਹਿਬ ਦੇ ਸਥਾਨਿਕ ਮਾਣ ਮਰਿਆਦਾ ਨਾਲ ਜਾਣਬੁੱਝ ਕੇ ਖਿਲਵਾੜ ਕਰਦਿਆਂ ਤਖਤ ਦੀ ਜਥੇਦਾਰੀ ਦੇ ਅਹਿਮ ਸਤਿਕਾਰਤ ਰੁਤਬਾ ਅਤੇ ਵੱਕਾਰ ਨੂੰ ਠੇਸ ਪਹੁੰਚਾਈ ਹੈ।ਤਖ਼ਤ ਦੀ ਮਰਿਆਦਾ ਅਨੁਸਾਰ ਜਨਮ ਅਸਥਾਨ ਵਾਲੀ ਥਾਂ 'ਤੇ ਕੋਈ ਵੀ ਸਿੰਘ ਪਜਾਮਾ ਪਹਿਨ ਕੇ ਨਹੀਂ ਜਾ ਸਕਦਾ। 

ਖੋਜਕਾਰਾਂ ਨੇ ਕਾਰਬਨ ਨਿਕਾਸ ਘਟਣ ਨੂੰ ਆਰਥਿਕ ਸੁਸਤੀ ਨਾਲ ਜੋੜਿਆ

ਲੰਡਨ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਕ ਅਧਿਐਨ ਮੁਤਾਬਕ ਆਲਮੀ ਤੌਰ ’ਤੇ ਕਾਰਬਨ ਦਾ ਫੈਲਾਅ 2019 ਵਿਚ ਪਿਛਲੇ ਸਾਲ ਦੇ ਮੁਕਾਬਲੇ ਘੱਟ ਤੇਜ਼ੀ ਨਾਲ ਹੋਇਆ ਹੈ। ਇਸ ਲਈ ਕਈ ਕਾਰਨ ਦਿੱਤੇ ਗਏ ਹਨ, ਜਿਨ੍ਹਾਂ ਵਿਚ ਭਾਰਤ ਤੇ ਚੀਨ ’ਚ ਕੋਲੇ ਦੀ ਵਰਤੋਂ ਘੱਟ ਹੋਣਾ ਹੈ। ‘ਨੇਚਰ ਕਲਾਈਮੇਟ ਚੇਂਜ’ ਜਰਨਲ ਵਿਚ ਪ੍ਰਕਾਸ਼ਿਤ ਲੇਖ ਮੁਤਾਬਕ ਗ੍ਰੀਨਹਾਊਸ ਗੈਸ ਕਾਰਬਨ ਡਾਇਆਕਸਾਈਡ, ਈਂਧਣ ਜਲਾਉਣ ਤੇ ਇਸ ਨਾਲ ਜੁੜੀਆਂ ਹੋਰ ਮਨੁੱਖੀ

ਨਾਟੋ ਸਿਖਰ ਵਾਰਤਾ ’ਚ ਤੁਰਕੀ ਹਮਲਿਆਂ ਦੀ ਗੂੰਜ

ਵੈਟਫੋਰਡ(ਯੂਕੇ),4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨਾਟੋ ਮੈਂਬਰ ਮੁਲਕਾਂ ਦੇ ਆਗੂਆਂ ਦੀ ਸਾਲਾਨਾ ਸਿਖਰ ਵਾਰਤਾ ਦੌਰਾਨ ਤੁਰਕੀ ਵੱਲੋਂ ਸੀਰਿਆਈ ਬਾਗ਼ੀਆਂ ਦੀ ਮਦਦ ਨਾਲ ਕੁਰਦਾਂ ’ਤੇ ਕੀਤੇ ਹਮਲਿਆਂ ਦੀ ਗੂੰਜ ਰਹੀ। ਫਰਾਂਸ ਦੇ

ਭਾਰਤੀ ਮੂਲ ਦੇ ਹਿੰਦੂਜਾ ਭਰਾਵਾਂ ਸਮੇਤ 6 ਅਮੀਰਾਂ ਕੋਲ ਹੈ 1.30 ਕਰੋੜ ਗਰੀਬ ਬਰਤਾਨਵੀਆਂ ਜਿੰਨੀ ਦੌਲਤ

ਲੰਡਨ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨਵੀ ਸਮਾਜ ਵਿਚ ਬਰਾਬਰਤਾ 'ਚ ਫਰਕ ਬਾਰੇ ਕੀਤੇ ਗਏ ਇਕ ਅਧਿਐਨ ਰਾਹੀਂ ਸਾਹਮਣੇ ਆਇਆ ਹੈ ਕਿ ਬਰਤਾਨੀਆਂ ਦੇ 6 ਅਮੀਰਾਂ ਦੀ ਦੌਲਤ ਇਕ ਕਰੋੜ 30 ਲੱਖ ਬਰਤਾਨਵੀਂ ਨਾਗਰਿਕਾਂ ਦੀ ਦੌਲਤ ਦੇ ਬਰਾਬਰ ਹੈ | ਇਨ੍ਹਾਂ ਅਮੀਰਾਂ ਦੀ ਕੁੱਲ ਸੰਪਤੀ 39.4 ਬਿਲੀਅਨ ਪੌਾਡ (29 ਖ਼ਰਬ ਦੇ ਕਰੀਬ) ਹੈ | ਯੂ.ਕੇ. ਦੇ 6 ਅਮੀਰਾਂ ਦੀ ਨਾਵਾਂ ਵਿਚ ਸਭ ਤੋਂ ਉਪਰ ਗੋਪੀ ਚੰਦ ਤੇ ਸ੍ਰੀ ਚੰਦ ਹਿੰਦੂਜਾ ਭਰਾਵਾਂ ਦਾ ਹੈ, ਜੋ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087739306
Copyright © 2019, Panjabi Times. All rights reserved. Website Designed by Mozart Infotech