ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਲਾਈਫ ਸਟਾਇਲ

ਅਸੀਂ ਦੂਈਸ਼ੇਨ ਦੇ ਕੀ ਲਗਦੇ ਹਾਂ…

July 09, 2019 03:52 PM

ਲੇਖਕ : ਨੀਤੂ ਅਰੋੜਾ , ਸੋਰਸ : ਇੰਟਰਨੇਟ 
ਪਿਛਲੇ ਕੁਝ ਮਹੀਨਿਆਂ ਵਿਚ ਸਾਡਾ ਜ਼ਿਹਨ ਅਨੇਕਾਂ ਵਾਦਾਂ, ਪ੍ਰਤਿਵਾਦਾਂ, ਚਿੰਤਾਵਾਂ ਦਾ ਕੇਂਦਰ ਬਣਿਆ ਰਿਹਾ। ਚਿੰਤਾ ਸੀ ਕਿ ਅਸੀਂ ਭਾਰਤੀ, ਕੇਂਦਰ ਵਿਚ ਕਿਹੜੀ ਸਰਕਾਰ ਚੁਣਾਂਗੇ? ਪੰਜਾਬੀ ਜੀਅ ਕਿਧਰ ਖੜ੍ਹੇ ਹੋਣਗੇ? ਆਮ ਆਦਮੀ ਪਾਰਟੀ ਆਪਣੀ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਬਣੀ ਜਾਂ ਬਚੀ ਸਾਖ ਗਵਾ ਚੁੱਕੀ ਸੀ। ਧਰਮਵੀਰ ਗਾਂਧੀ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਨੇ ਬੀਐੱਸਪੀ ਅਤੇ ਸੀਪੀਆਈ ਨਾਲ ਰਲ ਕੇ ਪੰਜਾਬ ਡੈਮੋਕਰੇਟਿਕ ਐਲਾਇੰਸ ਖੜ੍ਹਾ ਕਰ ਲਿਆ ਸੀ। ਕਾਮਰੇਡ ਮਿੱਤਰਾਂ ਵਿਚ ਚੋਣਾਂ ਦੇ ਬਾਈਕਾਟ ਅਤੇ ‘ਨੋਟਾ’ ਵਿਚੋਂ ਚੋਣ ਬਾਰੇ ਚਰਚਾਵਾਂ ਸੁਣ ਰਹੀ ਸਾਂ।
ਰਾਜਨੀਤੀ ਵਿਚ ਔਰਤਾਂ ਦੀ ਸ਼ਮੂਲੀਅਤ ਦਾ ਸੰਸਾ ਇਸ ਵਰ੍ਹੇ ਪਹਿਲੇ ਕਿਸੇ ਵੀ ਵਰ੍ਹੇ ਨਾਲੋਂ ਜ਼ਿਆਦਾ ਚਿੰਤਨ ਦਾ ਵਿਸ਼ਾ ਬਣਿਆ ਹੋਇਆ ਸੀ। ਚੋਣਾਂ ਵਿਚ ਅਜੇ ਵਕਤ ਸੀ ਜਦੋਂ ‘ਪੁਲਵਾਮਾ’ ਵਾਪਰ ਜਾਂਦਾ ਹੈ। ਜੰਗ ਵਰਗਾ ਮਾਹੌਲ ਸਿਰਜ ਦਿੱਤਾ ਜਾਂਦਾ ਹੈ। ਪੰਜਾਬ ਡਰਨ ਲੱਗਦਾ ਹੈ। ਕੁਝ ਮਿੱਤਰ ਮਿਲ ਕੇ ਸੋਸ਼ਲ ਮੀਡੀਆ ਉਤੇ ਸ਼ਾਂਤੀ ਲਈ ਕੋਸ਼ਿਸ਼ਾਂ ਕਰਦੇ ਹਨ। ਪਾਕਿਸਤਾਨ ਦੀਆਂ ਦੋ ਥੀਏਟਰ ਆਰਟਿਸਟ ਭੈਣਾਂ- ਭਾਰਤੀ ਤੇ ਪਾਕਿਸਤਾਨੀ, ਗੁਆਂਢਣਾਂ ਬਣ ਕੇ ਚੁੰਨੀਆਂ ਵਟਾਉਂਦੀਆਂ ਨਜ਼ਰ ਆਉਂਦੀਆਂ ਹਨ ਅਤੇ ਹਰ ਸੰਵੇਦਨਸ਼ੀਲ ਪੰਜਾਬੀ ਦੇ ਮਨ ਉਤੇ ਛਾ ਜਾਂਦੀਆਂ ਹਨ। ‘ਗੁਆਂਢਣੇ ਗੁਆਂਢਣੇ’ ਦਾ ਸੰਗੀਤ ਹਵਾ ਵਿਚ ਘੁਲਣ ਲੱਗਦਾ ਹੈ।
ਕੁਝ ਦੋਸਤ ਸੋਸ਼ਲ ਮੀਡੀਆ ਉਤੇ ‘ਪੰਜਾਬ ਫਾਰ ਪੀਸ’ ਵਰਗੇ ਗਰੁੱਪ ਬਣਾਉਂਦੇ ਹਨ ਅਤੇ ਲਗਾਤਾਰ ਯਤਨ ਕਰਦੇ ਹਨ ਕਿ ਯੁੱਧ ਨਾ ਲੱਗੇ। ਪੀਸ (ਸ਼ਾਂਤੀ) ਸ਼ਬਦ ਇੰਨੀ ਵਾਰ ਦੁਹਰਾਇਆ ਜਾਂਦਾ ਕਿ ਮੇਰੇ ਅੰਦਰਲਾ ਅਧਿਆਪਕ ਬੇਚੈਨ, ਅਸ਼ਾਂਤ ਹੁੰਦਾ ਗਿਆ। ਰਾਤਾਂ ਦੀ ਨੀਂਦ ਹਰਾਮ ਹੋ ਗਈ। ਮਨਜੀਤ ਟਿਵਾਣਾ ਦਾ ਕੱਸੀ ਰੱਸੀ ਉਤੇ ਤੁਰਦਾ ਉਨੀਂਦਰਾ ਵਰਤਮਾਨ ਯਾਦ ਆਉਂਦਾ ਰਿਹਾ। ਕੁਮਾਰ ਵਿਕਲ ਦਾ ਸੰਬੋਧਨ- ‘ਨਿਰੂਪਮਾ ਦੱਤ, ਮੈਂ ਬਹੁਤ ਉਦਾਸ ਹੂੰ’ ਕੰਨਾਂ ਵਿਚ ਗੂੰਜਣ ਲੱਗਾ।
ਮੈਂ ਕਿਸ ਨੂੰ ਆਖਾਂ ਕਿ ਮੈਂ ਉਦਾਸ ਹਾਂ, ਚਿੰਤਤ ਹਾਂ। ਕਾਲਜ ਤੋਂ ਛੁੱਟੀ ਨਹੀਂ ਲਈ ਜਾ ਸਕਦੀ। ਚੋਣਾਂ ਕਾਰਨ ਉਨ੍ਹਾਂ ਦੇ ਪੇਪਰ ਵੀ ਜਲਦੀ ਸ਼ੁਰੂ ਹੋਣਗੇ। ਸਿਲੇਬਸ ਬਹੁਤ ਪਏ ਨੇ। ਉਵੇਂ ਉਨੀਂਦਰੇ ਭਰੀਆਂ ਅੱਖਾਂ ਨਾਲ ਵਿਦਿਆਰਥੀਆਂ ਨੂੰ ਸਿਲੇਬਸ ਪੜ੍ਹਾਉਣ ਲਗਦੀ ਹਾਂ। ਪੜ੍ਹਾਇਆ ਨਹੀਂ ਜਾਂਦਾ। ਇਕ ਵਿਦਿਆਰਥਣ ਦਾ ਵੱਟਸਐਪ ਤੇ ਸੁਨੇਹਾ ਆਉਂਦਾ ਹੈ- “ਮੈਮ, ਤੁਸੀਂ ਰੋਏ ਸੀ? ਤੁਹਾਡੀਆਂ ਅੱਖਾਂ ਦੱਸਦੀਆਂ।” ਕੀ ਦੱਸਾਂ ਕਿ ਮੈਂ ਕਿਉਂ ਪਰੇਸ਼ਾਨ ਹਾਂ। ਮੈਨੂੰ ਇਹ ਸੁਆਲ ਵੱਢ ਵੱਢ ਖਾਂਦਾ ਕਿ ਮੈਂ ਕੀ ਕਰ ਸਕਦੀ ਹਾਂ? ਕੋਈ ਅਧਿਆਪਕ ਕੀ ਕਰ ਸਕਦਾ? ਮੈਂ ਲਗਾਤਾਰ ਸੋਚਦੀ ਹਾਂ। ਆਪਣੇ ਆਪ ਨੂੰ ਵਾਜਿਬ ਠਹਿਰਾਉਣ ਦੀ ਕੋਸ਼ਿਸ਼ ਕਰਦੀ ਹਾਂ।
ਇਨ੍ਹਾਂ ਹਾਲਾਤ ਵਿਚੋਂ ‘ਅਧਿਆਪਕ ਦੀ ਕਵਿਤਾ’ ਜਨਮਦੀ ਹੈ। ਜਮਾਤਾਂ ਵਿਚ ਪਿਆਰ ਕਵਿਤਾਵਾਂ ਦਾ ਪਾਠ ਹੋਣ ਲਗਦਾ ਹੈ। ਮੈਂ ਰੋਟੀ ਖਾਂਦੇ ਵਿਦਿਆਰਥੀਆਂ ਦੇ ਡੱਬਿਆਂ ਵਿਚੋਂ ਬੁਰਕੀਆਂ ਖਾਣ ਲਗਦੀ ਹਾਂ। ਬਿਨਾ ਉਨ੍ਹਾਂ ਦੇ ਜਿਸਮ ਦੇ ਰੰਗ, ਲਿੰਗ, ਜਾਤ, ਜਮਾਤ ਬਾਰੇ ਸੋਚਿਆਂ। ਉਹ ਮੈਨੂੰ ਆਪਣਾ ਪੈੱਨ ਫੜਾਉਣ ਲਈ ਆਪਸ ਵਿਚ ਲੜਦੇ ਹਨ ਤਾਂ ਮੈਂ ਦੋਹਾਂ ਦੇ ਪੈੱਨ ਲੈ ਲੈਂਦੀ ਹਾਂ। ਦੋਹਾਂ ਨਾਲ ਹਾਜ਼ਰੀ ਲਾਉਂਦੀ ਹਾਂ। ਉਨ੍ਹਾਂ ਦੀਆਂ ਬੋਤਲਾਂ ਵਿਚੋਂ ਪਾਣੀ ਪੀਂਦੀ ਹਾਂ। ਹੁਣ ਉਹ ਆਪਣੇ ਟਿਫ਼ਨ ਹੀ ਮੇਰੇ ਸਾਹਮਣੇ ਨਹੀਂ ਖੋਲ੍ਹਦੇ, ਦਿਲ ਵੀ ਖੋਲ੍ਹ ਦਿੰਦੇ ਹਨ।
… ਸੋਚਦੀ ਹਾਂ, ਇਕ ਦਿਨ ਉਹ ਇਨ੍ਹਾਂ ਨੂੰ ਆਪਣੇ ਹਿੰਸਕ ਨਾਅਰਿਆਂ ਵਿਚ ਸ਼ਾਮਲ ਕਰਨ ਲਈ ਆਉਂਣਗੇ। ਹਾਂ, ਮੈਂ ਇਸ ਤਰ੍ਹਾਂ ਸੋਚਦੀ ਹਾਂ। ਇਨ੍ਹਾਂ ਦੇ ਬੂਹਿਆਂ, ਦਿਲਾਂ, ਗਲੀਆਂ, ਮੁਹੱਲਿਆਂ ਵਿਚ ਹਿੰਸਾ ਭਰੇ ਹੱਥ ਦਸਤਕ ਕਰਨਗੇ ਤਾਂ ਇਹ ਕੀ ਕਰਨਗੇ? ਮੈਂ ਉਸ ਦਿਨ ਲਈ ਇਨ੍ਹਾਂ ਨੂੰ ਤਿਆਰ ਕਰਨਾ ਹੈ। ਉਸ ਦਿਨ ਇਨ੍ਹਾਂ ਵਿਦਿਆਰਥੀਆਂ ਦਾ ਹੁੰਗਾਰਾ ਕੀ ਹੋਵੇਗਾ, ਇਹ ਅਸੀਂ ਅਧਿਆਪਕਾਂ ਨੇ ਅੱਜ ਤੈਅ ਕਰਨਾ ਹੈ। ਇਹ ਅਸੀਂ ਹੀ ਤੈਅ ਕਰਦੇ ਹਾਂ। ਅਸੀਂ ਥੋੜ੍ਹਾ ਘੱਟ ਬੋਝ ਮਹਿਸੂਸ ਕਰਨਾ ਚਾਹੀਏ ਤਾਂ ਪਹਿਲੇ ਵਾਕ ਵਿਚ ‘ਹੀ’ ਦੀ ਥਾਵੇਂ ‘ਵੀ’ ਰੱਖ ਸਕਦੇ ਹਾਂ।
… ਸੋਚਦੀ ਹਾਂ, ਜਦੋਂ ਅਜਿਹੀ ਕੋਈ ਦਸਤਕ ਸਾਡੇ ਵਿਦਿਆਰਥੀਆਂ ਨੂੰ ਬੁਲਾ ਰਹੀ ਹੋਵੇ ਤਾਂ ਇਨ੍ਹਾਂ ਦੀ ਜ਼ੁਬਾਨ ਉਤੇ ਪਿਆਰ ਦੇ ਗੀਤ ਹੋਣ ਅਤੇ ਹੱਥਾਂ ਵਿਚ ਮੁਹੱਬਤ ਦੇ ਫੁੱਲ। ਇਹ ਹਰ ਤਪਦੀ ਆਵਾਜ਼ ਨੂੰ ਆਪਣੇ ਸੀਨੇ ਨਾਲ ਲਾ ਠਾਰ ਸਕਦੇ ਹੋਣ ਅਤੇ ਹਰ ਨਫ਼ਰਤ ਨੂੰ ਮੁਹੱਬਤ ਨਾਲ ਵੰਗਾਰ ਸਕਦੇ ਹੋਣ। ਇਨ੍ਹਾਂ ਦਿਨਾਂ ਵਿਚ ਆਮਿਰ ਖਾਨ ਦੁਆਰਾ ਬਣਾਈ ਦਸਤਾਵੇਜ਼ੀ ਫਿਲਮ ‘ਰੂ-ਬ-ਰੂ ਰੌਸ਼ਨੀ’ ਬਾਰੇ ਸ਼ਾਇਰ ਮਿੱਤਰ ਤੋਂ ਪਤਾ ਲਗਦਾ।
‘ਰੂ-ਬ-ਰੂ ਰੌਸ਼ਨੀ’ ਦੇਖਦੀ ਹਾਂ ਤਾਂ ਤਕਰੀਬਨ ਦੋ ਕੁ ਘੰਟਿਆਂ ਦੀ ਇਹ ਫਿਲਮ ਦੇਖਦਿਆਂ ਮੇਰੀਆਂ ਅੱਖਾਂ ਸੁੱਕਦੀਆਂ ਨਹੀਂ। ਇਹ ਫਿਲਮ ਅੰਦਰਲੀ ਸਾਰੀ ਮੈਲ ਧੋ ਦਿੰਦੀ ਹੈ। ਹਿੰਸਾ ਦੇ ਪਨਪ ਰਹੇ ਸੱਭਿਆਚਾਰ ਖ਼ਿਲਾਫ਼ ਇਹ ਫਿਲਮ ਵੱਡਾ ਤੇ ਕਾਰਗਰ ਬਦਲ ਪੇਸ਼ ਕਰਦੀ ਹੈ। ਮਨੁੱਖ ਨੂੰ ਮਨੁੱਖ ਹੋਣ ਦੇ ਰਾਹ ਪਾਉਂਦੀ ਹੈ। ਬਹੁਤ ਸਾਰੇ ਬੋਝਾਂ ਤੋਂ ਮੁਕਤ ਕਰਦੀ ਹੈ। ਮੈਂ ਅਧਿਆਪਕ ਦੋਸਤਾਂ ਨੂੰ ਇਹ ਫਿਲਮ ਦੇਖਣ ਲਈ ਆਖਦੀ ਹਾਂ। ਅਸੀਂ ਇਹ ਫਿਲਮ ਕਾਲਜ ਵਿਚ ਵਿਦਿਆਰਥੀਆਂ ਨੂੰ ਦਿਖਾਉਂਦੇ ਹਾਂ। ਪਤਾ ਨਹੀਂ ਕੌਣ ਕਿੰਨਾ ਪਿਘਲਦਾ ਪਰ ਤਰਲਤਾ ਨਜ਼ਰ ਆਉਣ ਲਗਦੀ ਹੈ। ਵਿਦਿਆਰਥੀ ਇਕ ਦੂਜੇ ਦੀਆਂ ਸਮੱਸਿਆਵਾਂ ਬਾਰੇ ਫਿਕਰਮੰਦ ਹੁੰਦੇ ਹਨ। ਉਨ੍ਹਾਂ ਦੇ ਹੱਲ ਲਈ ਸਾਥੋਂ ਰਾਵਾਂ ਮੰਗਦੇ ਹਨ।
… ਥੋੜ੍ਹਾ ਧਰਵਾਸ ਹੁੰਦਾ ਕਿ ਉਹ ਹਿੰਸਾ ਦਾ ਸਾਹਮਣਾ ਮੁਹੱਬਤ ਨਾਲ ਹੀ ਕਰਨਗੇ। ਮੈਂ ‘ਗੁਆਂਢਣੇ ਗੁਆਂਢਣੇ’ ਵਾਲਾ ਗੀਤ ਉਨ੍ਹਾਂ ਨੂੰ ਯਾਦ ਕਰਨ ਲਈ ਆਖਦੀ ਹਾਂ। ਸਿਲੇਬਸ ਰਹਿੰਦਾ ਹੈ ਤਾਂ ਰਹਿ ਜਾਵੇ! ਉਨ੍ਹਾਂ ਨੂੰ ਕਵਿਤਾਵਾਂ ਯਾਦ ਕਰਨ ਲਈ ਆਖਦੀ ਹਾਂ। ਆਪਣੀਆਂ ਕਹਾਣੀਆਂ ਸੁਣਾਉਣ ਦਾ ਮੌਕਾ ਦਿੰਦੀ ਹਾਂ। ਮੇਰੇ ਲਈ ਮੇਰੇ ਕਿਸੇ ਵੀ ਵਿਦਿਆਰਥੀ ਦੀ ਕਥਾ ਕਿਸੇ ਹੋਰ ਪਾਤਰ ਤੋਂ ਛੋਟੀ ਨਹੀਂ ਹੈ। ਉਹ ਮੇਰੇ ਨਿੱਕੇ ਨਿੱਕੇ ‘ਜ਼ੋਰਬੇ’ ਹਨ, ਮੇਰੇ ਸਾਹਮਣੇ। ਮੇਰੀਆਂ ਵਿਦਿਆਰਥਣਾਂ ਜੋ ਲੋਕਾਂ ਦੇ ਕੱਪੜੇ ਸਿਉਂ ਕੇ ਆਪਣੀ ਪੜ੍ਹਾਈ ਦਾ ਖਰਚ ਕੱਢਦੀਆਂ ਹਨ, ਮੈਂ ਉਨ੍ਹਾਂ ਨੂੰ ਬਚਿੰਤ ਕੌਰ ਦੀ ਸਵੈ ਜੀਵਨੀ ‘ਪਗਡੰਡੀਆਂ’ ਫੜਾ ਦਿੰਦੀ ਹਾਂ। ਉਹ, ਜਿਸ ਦੇ ਘਰਦੇ ਉਸ ਦੀ ਪੜ੍ਹਾਈ ਛੁਡਵਾ ਕੇ ਵਿਆਹੁਣ ਨੂੰ ਫਿਰਦੇ ਹਨ, ਉਸ ਨੂੰ ਚੰਗੇਜ਼ ਆਇਤਮਾਤੋਵ ਦਾ ਨਾਵਲਿਟ ‘ਪਹਿਲਾ ਅਧਿਆਪਕ’ ਪੜ੍ਹਨ ਨੂੰ ਆਖਦੀ ਹਾਂ।
ਮੇਰੇ ਕਾਲਜ ਦੀਆਂ ਜਮਾਤਾਂ ਵਿਚ ਹੀ ਨਹੀਂ, ਸਾਡੇ ਸਾਰੇ ਸਕੂਲਾਂ ਕਾਲਜਾਂ ਦੀਆਂ ਜਮਾਤਾਂ ਵਿਚ ਅਜਿਹੀਆਂ ਕੁੜੀਆਂ ਬੈਠੀਆਂ ਹੁੰਦੀਆਂ ਹਨ ਕਿ ਜੇ ਅਸੀਂ ਧਿਆਨ ਨਾ ਦੇਈਏ ਤਾਂ ਕੱਲ੍ਹ ਸ਼ਾਇਦ ਉਹ ਗੈਰ ਹਾਜ਼ਰ ਹੋਣਗੀਆਂ, ਪਰਸੋਂ ਚੂੜੇ ਵਾਲੀ ਬਾਂਹ ਨਾਲ ਆਪਣਾ ਨਾਮ ਕਟਾਉਣ ਆਉਣਗੀਆਂ ਜਾਂ ਹੋ ਸਕਦਾ, ਸਾਨੂੰ ਲੰਮੀ ਗੈਰ ਹਾਜ਼ਰੀ ਕਾਰਨ ਉਨ੍ਹਾਂ ਦੇ ਨਾਮ ਕੱਟਣੇ ਪੈਣ। ਮੈਂ ਆਪਣੇ ਸਮੇਤ ਸਾਰੇ ਅਧਿਆਪਕਾਂ ਨੂੰ ਇਹ ਸੁਆਲ ਕਰਦੀ ਹਾਂ ਕਿ ਆਓ, ਆਪਣੇ ਕਾਲਜੇ ਉਤੇ ਹੱਥ ਰੱਖ ਕੇ ਆਪਣੇ ਆਪ ਤੋਂ ਪੁੱਛੀਏ ਕਿ ਕੀ ਆਪਾਂ ਕਦੇ ਕਿਸੇ ‘ਅਲਤਿਨਾਈ’ (‘ਪਹਿਲਾ ਅਧਿਆਪਕ’ ਦੀ ਵਿਦਿਆਰਥਣ) ਨੂੰ ਉਸ ਦੀ ਚਾਚੀ ਤੋਂ ਬਚਾਇਆ ਹੈ? ਕਦੇ ਕਿਸੇ ਬੱਚੀ ਨੂੰ ਉਸੇ ਦੇ ਮਾਂ-ਬਾਪ, ਭਰਾਵਾਂ, ਚਾਚਿਆਂ, ਤਾਇਆਂ ਜਾਂ ਜੀਜਿਆਂ ਤੋਂ ਬਚਾਇਆ ਹੈ?
ਮੈਂ ਅਜਿਹੇ ਅਧਿਆਪਕਾਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਅਜਿਹਾ ਕੀਤਾ ਹੈ ਅਤੇ ਅਜਿਹਿਆਂ ਨੂੰ ਵੀ ਜਿਹੜੇ ਆਪ ਹੀ ਤਾਏ, ਚਾਚੇ ਬਣ ਜਾਂਦੇ ਹਨ। ਅਸੀਂ ਭਾਰਤ ਅਤੇ ਪੰਜਾਬ ਨੂੰ ਲੈ ਕੇ ਬਹੁਤ ਚਿੰਤਾ ਵਿਚ ਹਾਂ। ਸਾਡੇ ਕੋਲ ਚੀ ਗੁਵੇਰਾ ਨਹੀਂ ਹੈ, ਫੀਡਲ ਕਾਸਤਰੋ ਕਿੱਥੇ ਹੈ, ਭਗਤ ਸਿੰਘ ਕਿਉਂ ਨਹੀਂ ਦੁਬਾਰਾ ਜੰਮ ਪੈਂਦਾ? ਇਸ ਸਭ ਕਾਸੇ ਲਈ ਚਿੰਤਤ ਹੋਣਾ ਬਣਦਾ ਹੈ ਪਰ ਮੈਂ ਸਭ ਤੋਂ ਵਧੇਰੇ ‘ਦੂਈਸ਼ੇਨ’ (ਪਹਿਲਾ ਅਧਿਆਪਕ ਦਾ ਨਾਇਕ) ਲਈ ਚਿੰਤਤ ਹਾਂ। ਸਾਡੇ ਦੂਈਸ਼ੇਨ ਕਿੱਥੇ ਹਨ? ਵੱਡਾ ਸੁਆਲ ਜਿਸ ਨੂੰ ਅਸੀਂ ਅਕਸਰ ਸੰਬੋਧਿਤ ਹੁੰਦੇ ਹਾਂ, ਉਹ ਇਹ ਹੈ ਕਿ ਅਸੀਂ ਨਾਨਕ ਦੇ ਕੀ ਲਗਦੇ ਹਾਂ? ਅਧਿਆਪਕ ਲਈ ਵੱਡਾ ਸੁਆਲ ਇਹ ਵੀ ਹੋਣਾ ਚਾਹੀਦਾ ਕਿ ਅਸੀਂ ‘ਦੂਈਸ਼ੇਨ’ ਦੇ ਕੀ ਲਗਦੇ ਹਾਂ?
ਯਕੀਨ ਕਰੋ, ਜਦੋਂ ਤੱਕ ‘ਦੂਈਸ਼ੇਨ’ ਨਹੀਂ ਹੋਣਗੇ ਜਾਂ ਸਾਡਾ ਦੂਈਸ਼ੇਨ ਨਾਲ ਰਿਸ਼ਤਾ ਸਾਫ ਨਹੀਂ ਹੋਵੇਗਾ, ਬਹੁਤ ਸਾਰੀਆਂ ‘ਅਲਤਿਨਾਈਆਂ’(ਦੂਈਸ਼ੇਨ ਦੀ ਵਿਦਿਆਰਥਣ) ਬੁੱਢਿਆਂ ਨਾਲ ਵਿਆਹੀਆਂ ਜਾਂਦੀਆਂ ਰਹਿਣਗੀਆਂ, ਪੜ੍ਹਾਈਆਂ ਵਿਚਕਾਰ ਛੁੱਟਦੀਆਂ ਰਹਿਣਗੀਆਂ ਅਤੇ ਬਹੁਤ ਸਾਰੀ ਪ੍ਰਤਿਭਾ ਰੁਲਦੀ ਰਹੇਗੀ। ਪਿਰਾਮਿਡਾਂ ਦਾ ਖਜ਼ਾਨਾ ਪਿਰਾਮਡਾਂ ਥੱਲੇ ਹੀ ਦੱਬਿਆ ਰਹੇਗਾ, ਜਦੋਂ ਤੱਕ ਅਸੀਂ ਕੁਦਰਤ ਦੀ ਸਾਜ਼ਿਸ਼ ਵਿਚ ਦਖਲਅੰਦਾਜ਼ੀ ਨਹੀਂ ਕਰਦੇ।
ਤੁਹਾਨੂੰ ਰਾਜ਼ ਦੀ ਗੱਲ ਦੱਸਾਂ: ਮੇਰੀਆਂ ਕੁਝ ਜਮਾਤਾਂ ਵਿਚ ‘ਸੁਪਨਸਾਜ਼’ (ਪਾਓਲੋ ਕੋਹਲੇ ਦਾ ਨਾਵਲ) ਦਾ ਨਾਇਕ ਸਾਂਤਿਆਗੋ ਵੀ ਆਪਣੇ ਸੁਪਨਿਆਂ ਸਮੇਤ ਬੈਠਾ ਨਜ਼ਰ ਆਉਂਦਾ ਹੈ। ਮੈਨੂੰ ਯਕੀਨ ਹੈ, ਇਹ ਸੁਪਨਸਾਜ਼ ਹਰ ਕਾਲਜ ਹਰ ਸਕੂਲ ਵਿਚ, ਹਰ ਜਮਾਤ ਹਰ ਬੈਂਚ ਉਤੇ ਬੈਠੇ ਹੁੰਦੇ ਹਨ; ਤੇ ਤੁਸੀਂ ਕਲਪਨਾ ਕਰੋ, ਕਿਹੋ ਜਿਹਾ ਕਮਾਲ ਵਾਪਰਦਾ ਹੈ ਜਦੋਂ ਤੁਸੀਂ ਉਸ ਦੇ ਹੱਥ ਵਿਚ ਪਾਓਲੋ ਕੋਹਲੇ ਦਾ ‘ਸੁਪਨਸਾਜ਼’ ਫੜਾ ਦਿੰਦੇ ਹੋ। ਤੁਹਾਨੂੰ ਸਗਲ ਕੁਦਰਤ ਉਦੋਂ ਹੀ ਇਸ ਸਾਜ਼ਿਸ਼ ਵਿਚ ਸ਼ਾਮਲ ਨਜ਼ਰ ਆਉਂਦੀ ਹੈ ਜਦੋਂ ਤੁਸੀਂ ਆਪ ਸ਼ਾਮਲ ਹੁੰਦੇ ਹੋ। ਉਦੋਂ ਯਕੀਨ ਹੋਣ ਲੱਗਦਾ ਹੈ ਕਿ ਖਜ਼ਾਨਾ ਕਿਸੇ ਵੀ ਦੂਰ ਦੇਸ਼ ਵਿਚ ਕਿਉਂ ਨਾ ਦੱਬਿਆ ਹੋਵੇ, ਮੇਰਾ ‘ਸਾਂਤਿਆਗੋ’ ਉਸ ਨੂੰ ਲੱਭ ਲਵੇਗਾ।
ਜਦੋਂ ਮੈਂ ਆਪਣੀ ਜਮਾਤ ਵਿਚ ਬੈਠੀਆਂ ਅਲਤਿਨਾਈਆਂ, ਸਾਂਤਿਆਗੋ, ਜ਼ੋਰਬੇ ਦੇਖਦੀ ਹਾਂ ਅਤੇ ਦੂਈਸ਼ੇਨ ਵਰਗੇ ਅਧਿਆਪਕ ਨੂੰ ਆਪਣੇ ਲਈ ਆਦਰਸ਼ ਦੇ ਰੂਪ ਵਿਚ ਚਿਤਵਦੀ ਹਾਂ ਤਾਂ ਭਵਿੱਖ ਬਹੁਤਾ ਡਰਾਉਣਾ ਨਹੀਂ ਲੱਗਦਾ। ਹੁਣ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਅਸੀਂ ਆਪਣੇ ਹੀ ਹੱਥੋਂ ਹਾਰ ਚੁੱਕੇ ਹਾਂ। ਦੂਈਸ਼ੇਨ ਕੋਲ ਅਗਲਾ ਰਾਹ ਹੈ। ਆਓ! ਆਪੋ-ਆਪਣੀ ਤੋਤੋਚਾਨ, ਅਲਤਿਨਾਈ ਤੇ ਸਾਂਤਿਆਗੋ ਕੋਲ ਚੱਲੀਏ। ਅਧਿਆਪਕ ਹੋਣਾ ਇੰਨਾ ਖੂਬਸੂਰਤ ਅਹਿਸਾਸ ਹੈ ਕਿ ਇਸ ਤੋਂ ਹਜ਼ਾਰਾਂ ਜਨਮ ਕੁਰਬਾਨ ਕੀਤੇ ਜਾ ਸਕਦੇ ਹਨ, ਤੇ ਵਿਸ਼ਵਾਸ ਕਰਿਓ! ਇਸ ਰਸਤੇ ਉਤੇ ਚਲਦਿਆਂ ਅਸੀਂ ਨਿਰਾਸ਼ ਨਹੀਂ ਹੋਵਾਂਗੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਲਾਈਫ ਸਟਾਇਲ ਵਿੱਚ ਹੋਰ
ਲਫ਼ਜ਼ਾਂ ਦੀ ਤਾਕਤ

ਅੱਜ ਜਦੋਂ ਦੀ ਬੇਬੇ ਸਰਕਾਰੀ ਹਸਪਤਾਲ ਵਿਚ ਆਪਣੀਆਂ ਰਿਪੋਰਟਾਂ ਦਿਖਾ ਕੇ ਆਈ ਸੀ, ਉਦੋਂ ਦੀ ਹੀ ਮੰਜੇ ’ਤੇ ਪਈ ਸੀ। ਦਰਅਸਲ, ਬੇਬੇ ਨੇ ਸੋਚਿਆ ਕਿ ਜੇ ਕਿਸੇ ਪ੍ਰਾਈਵੇਟ ਡਾਕਟਰ ਕੋਲ ਗਈ ਤਾਂ ਉਸ ਨੇ ਰਿਪੋਰਟਾਂ ਦੇਖਣ ਦਾ ਹੀ ਢਾਈ ਤਿੰਨ ਸੌ ਰੁਪਈਆ ਲੈ ਲੈਣਾ। ਇਸ ਕਰਕੇ ਉਹ ਸਰਕਾਰੀ ਹਸਪਤਾਲ ਵਿਚ ਚਲੀ ਗਈ।

ਔਰਤ ਦੇ ਬਲੀਦਾਨ ਦੀ ਕਹਾਣੀ ਆਸਰਾ

ਪੰਜਾਬੀ ਫ਼ਿਲਮ ‘ਆਸਰਾ’ ਔਰਤ ਦੀਆਂ ਭਾਵਨਾਵਾਂ, ਸੰਜਮ, ਸਹਿਣਸ਼ੀਲਤਾ ਅਤੇ ਪਿਆਰ ਦੀ ਗੱਲ ਕਰਦੀ ਸਮਾਜਿਕ ਰਿਸ਼ਤਿਆਂ ਨਾਲ ਜੁੜੀ ਖ਼ੂਬਸੂਰਤ ਫ਼ਿਲਮ ਹੈ। ਕੱਲ੍ਹ ਹੀ ਰਿਲੀਜ਼ ਹੋਈ ਇਸ ਫ਼ਿਲਮ ਨੂੰ ਦਿਵਿਆ ਜੋਤੀ ਮੂਵੀਜ਼ ਐਂਟਰਟੇਨਮੈਂਟਸ ਦੇ ਬੈਨਰ ਹੇਠ ਨਿਰਮਾਤਾ ਰਾਜ ਕੁਮਾਰ ਵੱਲੋਂ ਬਣਾਇਆ ਗਿਆ ਹੈ। ਬਲਕਾਰ ਸਿੰਘ ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਹੈ।

ਸੱਜੇ ਹੱਥ ਵਰਗੇ ਲੋਕ
ਲੇਖ਼ਕ  : ਪਰਮਜੀਤ ਕੌਰ ਸਰਹਿੰਦ ,   ਸੋਰਸ - ਇੰਟਰਨੇਟ

ਬੀਤੇ ਤੇ ਵਰਤਮਾਨ ਸਮੇਂ ਦਾ ਅੰਤਰ ਬਹੁਤ ਉੱਘੜਵੇਂ ਰੂਪ ਵਿਚ ਸਾਹਮਣੇ ਆ ਚੁੱਕਿਆ ਹੈ। ਅੱਜ ‘ਲੋਕਾਂ ਆਪੋ ਆਪਣੀ ਮੈਂ ਆਪਣੀ ਪਈ’ ਵਾਲਾ ਹਾਲ ਹੈ ਜਦੋਂ ਕਿ ਬੀਤੇ ਸਮੇਂ ਲੋਕ ਇਕ-ਦੂਜੇ ਦੀ ਮਦਦ ਕਰ ਕੇ ਖ਼ੁਸ਼ ਹੁੰਦੇ ਸਨ। ਇਨ੍ਹਾਂ ਵਿਚੋਂ ਮਿਹਨਤਕਸ਼ ਸ਼੍ਰੇਣੀ ਦੇ ਲੋਕ ਤਾਂ ਆਮ ਲੋਕਾਂ ਦੇ ਸੱਜੇ ਹੱਥ ਵਾਲੀ ਭੂਮਿਕਾ ਨਿਭਾਉਂਦੇ ਸਨ ਜਿਨ੍ਹਾਂ ਵਿਚੋਂ ਪੀਂਜਾ ਅਹਿਮ ਸਥਾਨ ਰੱਖਦਾ ਹੈ। ਪੇਂਡੂ ਸਮਾਜ ਦੇ ਜੀਵਨ ਦਾ ਇਹ ਬਹੁਤ ਲੋੜੀਂਦਾ ਕਿਰਦਾਰ ਹੁੰਦਾ ਹੈ। ਪੇਂਡੂ ਲੋਕ ਜਿੱਥੇ ਪੱਛੜੇ

ਲੋਪ ਹੋਏ ਟੱਪਾ ਨੁਮਾ ਲੋਕ ਗੀਤ

ਲੇਖ਼ਕ  : ਗੁਰਸ਼ਰਨ ਕੌਰ ਮੋਗਾ ,   ਸੋਰਸ - ਇੰਟਰਨੇਟ
ਪਿਛਲੇ ਸਮੇਂ ਪਿੰਡਾਂ ਦੇ ਰੀਤੀ ਰਿਵਾਜ ਸਾਂਝੇ ਤੌਰ ’ਤੇ ਹੀ ਮਨਾਏ ਜਾਂਦੇ ਸਨ। ਸਾਡੇ ਮਾਲਵੇ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ। ਕਿਸੇ ਦੇ ਘਰ ਲੜਕਾ ਪੈਦਾ ਹੁੰਦਾ, ਕਿਸੇ ਦੇ ਮੁੰਡੇ ਦਾ ਮੰਗਣਾ ਹੁੰਦਾ, ਕਿਸੇ ਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਤਾਂ ਉਸ ਪਿੱਛੋਂ ਪਿੰਡ ਵਿਚ ਮਠਿਆਈ ਵੰਡੀ ਜਾਂਦੀ ਜਿਸਨੂੰ ਘਰ ਸੰਭਾਲਣਾ ਕਿਹਾ ਜਾਂਦਾ ਸੀ। ਸ਼ਰੀਕੇ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਇਹ ਮਠਿਆਈ ਜਾਂ ਭਾਜੀ ਵੰਡਦੀਆਂ ਸਨ। ਨਾਲ ਦੀ ਨਾਲ ਉਹ ਟੱਪੇ ਨੁਮਾ ਗੀਤ ਵੀ ਗਾਉਂਦੀਆਂ ਸਨ।

ਮਾਹਵਾਰੀ: ਔਰਤ ਦੀ ਸਿਹਤ ਨਾਲ ਜੁੜੇ ਮਸਲੇ

ਲੇਖਕ :  ਤੇਜ ਕੌਰ , ਸੋਰਸ : ਇੰਟਰਨੇਟ 
26 ਅਪਰੈਲ ਨੂੰ ‘ਸਿਹਤ ਤੇ ਸਿੱਖਿਆ’ ਪੰਨੇ ਉੱਪਰ ਮੇਰਾ ਲੇਖ ‘ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ’ ਛਪਿਆ ਸੀ। 29 ਅਪਰੈਲ 2019 ਨੂੰ ਇਸ ਲੇਖ ਬਾਰੇ ਅੰਬਰ ਕੌਰ ਦੀ ਚਿੱਠੀ ਛਪੀ ਜਿਸ ਵਿਚ ਉਨ੍ਹਾਂ ਮਾਹਵਾਰੀ ਦੌਰਾਨ ਸੈਨੇਟਰੀ ਪੈਡ ਅਤੇ ਕੱਪੜੇ ਦੀ ਵਰਤੋਂ ਉੱਪਰ ਸਵਾਲ ਉਠਾਏ ਸਨ। ‘ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ’ ਲੇਖ ਮੁੱਖ ਰੂਪ ਵਿਚ ਭਾਰਤੀ ਸਮਾਜ ਵਿਚ ਮਾਹਵਾਰੀ ਨਾਲ ਜੁੜੀ ਸ਼ਰਮ ਅਤੇ ਅਪਵਿੱਤਰਤਾ ਦੀ ਧਾਰਨਾ ਨਾਲ ਵਾਬਸਤਾ ਸੀ। ਲੇਖ ਵਿਚ ਮਾਹਵਾਰੀ ਨਾਲ ਜੁੜੇ ਕਈ ਮਸਲੇ ਵਿਚਾਰਨੇ ਰਹਿ ਗਏ ਸਨ।

ਲੂ ਅਤੇ ਗਰਮੀ ਤੋਂ ਬਚਾਅ ਦੇ ਉਪਾਅ

ਗਰਮੀ ਸ਼ੁਰੂ ਹੁੰਦੇ ਹੀ ਲੂ ਦਾ ਵੀ ਆਗਮਨ ਹੋ ਜਾਂਦਾ ਹੈ ਪਰ ਕੀ ਕੀਤਾ ਜਾਵੇ? ਬੱਚਿਆਂ ਨੇ ਸਕੂਲ ਜਾਣਾ ਹੈ ਤਾਂ ਵੱਡਿਆਂ ਨੂੰ ਵੀ ਰੋਜ਼ੀ-ਰੋਟੀ ਲਈ ਘਰ ਤੋਂ ਬਾਹਰ ਨਿਕਲਣਾ ਹੀ ਪੈਂਦਾ ਹੈ। ਕਦੇ-ਕਦੇ ਤਾਂ ਅਜਿਹਾ ਹੁੰਦਾ ਹੈ ਕਿ ਘਰ ਤੋਂ ਬਾਹਰ ਨਿਕਲ ਕੇ ਇਨ੍ਹਾਂ ਨੂੰ ਲੂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਤੀਜੇ ਵਜੋਂ ਸ਼ਾਮ ਨੂੰ ਘਰ ਆਉਂਦੇ ਹੀ ਬੁਖਾਰ ਜਾਂ ਥਕਾਨ ਦੀ ਗੱਲ ਸੁਣਦੇ ਹੀ ਮੂੰਹ ਵਿਚੋਂ ਇਹੀ ਨਿਕਲਦਾ ਹੈ, 'ਲੂ ਲੱਗ ਗਈ ਹੋਵੇਗੀ।'
ਗਰਮੀ ਦੇ ਦਿਨਾਂ ਵਿਚ ਪਸੀਨਾ ਜ਼ਿਆਦਾ ਨਿਕਲਦਾ ਹੈ, ਜਿਸ ਨਾਲ ਸਰੀਰ ਵਿਚ ਨਮਕ ਅਤੇ ਪਾਣੀ ਦੋਵਾਂ ਦੀ ਕਮੀ ਹੋ ਜਾਂਦੀ ਹੈ। ਇਸੇ ਦੇ ਨਾਲ ਵਾਤਾਵਰਨ ਵਿਚ ਜਦੋਂ ਤਾਪਮਾਨ ਸਰੀਰ ਦੇ ਮੁਕਾਬਲੇ ਜ਼ਿਆਦਾ ਵਧ ਜਾਂਦਾ ਹੈ ਤਾਂ ਦਿਮਾਗ ਦੀ ਤਾਪ ਕਾਬੂ ਦੀ ਸੁਭਾਵਿਕ ਸਮਰੱਥਾ ਅਕਸਰ ਘੱਟ ਹੋਣ ਲਗਦੀ ਹੈ। ਨਤੀਜੇ ਵਜੋਂ ਸਾਡਾ ਖੂਨ ਦਬਾਅ ਘੱਟ ਹੋਣ ਲਗਦਾ ਹੈ ਅਤੇ ਇਸੇ ਪ੍ਰਕਿਰਿਆ ਵਿਚ ਲੂ ਦਾ ਵੀ ਅੰਦੇਸ਼ਾ ਹੋ ਜਾਂਦਾ ਹੈ। ਹੁਣ ਜਦੋਂ ਗਰਮੀ ਦਾ ਮੌਸਮ ਆਇਆ ਹੈ ਤਾਂ ਤੁਹਾਡੇ ਆਹਾਰ-ਵਿਹਾਰ ਵਿਚ ਵੀ ਬਦਲਾਅ ਆਉਣਾ ਹੀ ਹੈ। ਗਰਮੀ ਵਿਚ ਜਿਥੋਂ ਤੱਕ ਹੋਵੇ, ਸਾਦਾ ਭੋਜਨ ਹੀ ਕਰੋ। ਜੋ ਅਸਾਨੀ ਨਾਲ ਪਚੇ, ਉਹੀ ਖਾਓ ਅਤੇ ਵੱਧ ਤੋਂ ਵੱਧ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ। ਘਰੇਲੂ ਠੰਢੇ ਪੀਣ ਵਾਲੇ ਪਦਾਰਥ, ਨਮਕੀਨ ਲੱਸੀ ਨਾਲ ਪੁਦੀਨਾ ਅਤੇ ਜੀਰਾ ਦੇ ਨਾਲ ਹੀ ਪਾਣੀ ਦਾ ਜ਼ਿਆਦਾ ਸੇਵਨ ਕਰੋ ਤਾਂ ਕਿ ਸਰੀਰ ਵਿਚੋਂ ਨਿਕਲਣ ਵਾਲੇ ਪਸੀਨੇ ਦੀ ਕਮੀ ਪੂਰੀ ਹੁੰਦੀ ਰਹੇ।
ਖਾਣੇ ਵਿਚ ਕੱਚਾ ਪਿਆਜ਼, ਸਲਾਦ, ਪੁਦੀਨੇ ਦੀ ਚਟਣੀ ਅਤੇ ਹਰੀਆਂ ਸਬਜ਼ੀਆਂ ਦੀ ਖੂਬ ਵਰਤੋਂ ਕਰੋ। ਖਰਬੂਜ਼ਾ, ਤਰਬੂਜ਼, ਕਕੜੀ ਖੂਬ ਖਾਓ। ਹਾਂ, ਇਹ ਜ਼ਰੂਰ ਧਿਆਨ ਰੱਖੋ ਕਿ ਸੜਕ 'ਤੇ ਵੇਚਣ ਵਾਲਿਆਂ ਕੋਲੋਂ ਕੱਟੇ ਹੋਏ ਫਲ ਆਦਿ ਕਦੇ ਨਾ ਖਰੀਦੋ, ਕਿਉਂਕਿ ਇਨ੍ਹਾਂ ਨੂੰ ਖਾਣ ਤੋਂ ਬਾਅਦ ਸੰਕ੍ਰਮਣ ਹੋ ਸਕਦਾ ਹੈ।

12 ਮਈ ਮਾਂ ਦਿਵਸ 'ਤੇ ਵਿਸ਼ੇਸ਼ - ਇਕ ਅੱਖ਼ਰ 'ਚ ਸੁਮੰਦਰ ਦਾ ਨਾਂਅ ਹੈ-ਮਾਂ

ਦੇਖਣ ਅਤੇ ਬੋਲਣ ਵਿਚ ਇਕ  ਅੱਖ਼ਰ ਦਾ ਬਣਿਆ ਸ਼ਬਦ ਹੈ 'ਮਾਂ'। ਪਰ ਇਹ ਇਕੋ ਅੱਖ਼ਰ ਆਪਣੇ ਅੰਦਰ ਇਕ ਵਿਸ਼ਾਲ ਸੁਮੰਦਰ ਜਿੰਨਾ ਜ਼ਿਗਰਾ, ਹੀਰੇ ਮੋਤੀਆਂ ਵਰਗੇ ਵਿਚਾਰ ਅਤੇ ਪਾਣੀ ਵਾਂਗ ਹਰ ਰੰਗ ਵਿਚ ਰਮ ਜਾਣ ਵਰਗੇ ਸਰਵਉੱਚ ਗੁਣ ਸਮੋਈ ਸਦੀਆਂ ਤੋਂ ਚਲਿਆ ਆ ਰਿਹਾ ਹੈ। 'ਮਾਂ' ਸ਼ਬਦ ਜ਼ਿਹਨ ਵਿਚ ਆਉਂਦਿਆਂ ਹੀ ਠੰਢੇ ਬੁਲ੍ਹੇ ਦੀ ਤਰ੍ਹਾਂ ਦਿਲ-ਦਿਮਾਗ਼ ਤਾਂ ਕੀ ਸਰੀਰ ਦੇ ਪੂਰੇ ਨਾਰੀ ਤੰਤਰ ਵਿਚ ਇਕ ਤਰ੍ਹਾਂ ਠੰਢਕ ਪਹੁੰਚਣ ਲਗਦੀ ਹੈ ਬਸ਼ਰਤੇ ਕਿ ਉਹ ਜ਼ਿਹਨ ਇਕ ਸਪੁੱਤਰ ਜਾਂ ਸਪੁੱਤਰੀ ਦਾ ਹੋਵੇ। ਗੁਰਬਾਣੀ ਤੋਂ ਪੁਛੀਏ ਕਿ ਮਾਤਾ ਕੀ ਹੈ ਤਾਂ ਫੁਰਮਾਨ ਹੈ 'ਮਾਤਾ ਧਰਤਿ ਮਹਤੁ' ਕਹਿਣ ਤੋਂ ਭਾਵ ਮਾਤਾ ਉਹ ਹੈ ਜਿਸ ਦਾ ਜਿਗਰਾ ਤੇ ਸਹਿਣਸ਼ਕਤੀ ਧਰਤੀ ਵਾਂਗਰਾ ਹੋਵੇ। ਇਕ ਅੰਗਰੇਜ਼ ਲਿਖਦਾ ਹੈ ਕਿ 'ਮਾਂ ੁਉਹ ਬੈਂਕ ਹੈ ਜਿਥੇ ਅਸੀਂ ਆਪਣੇ ਦੁੱਖ ਅਤੇ ਚਿੰਤਾਵਾਂ ਜਮਾਂ ਕਰਦੇ ਹਾਂ''।

ਭੰਗੜੇ ਦਾ ਉਦਗਮ ਅਤੇ ਵਿਕਾਸ

ਭੰਗੜੇ ਦੇ ਇਤਿਹਾਸਕ ਪਿਛੋਕੜ ਨੂੰ ਖੋਜਣ ਤੋਂ ਪਹਿਲਾਂ ਇਸ ਦੇ ਮਿਥਿਹਾਸਕ ਪੱਖ ’ਤੇ ਝਾਤੀ ਮਾਰਨੀ ਲੋੜੀਂਦੀ ਹੈ। ਇਸ ਦੀ ਪਰਖ ਕਰਨ ਤੋਂ ਪਤਾ ਚੱਲਦਾ ਹੈ ਕਿ ਜਦੋਂ ਸ਼ਿਵਜੀ ਮਹਾਰਾਜ ਨੇ ‘ਤਾਂਡਵ ਨ੍ਰਿਤ’ ਨੱਚਿਆ ਤਾਂ ਉਨ੍ਹਾਂ ਨੇ ਭੰਗ ਦੀ ਲੋਰ ਵਿਚ ਅਨੇਕਾਂ ਨ੍ਰਿਤ ਮੁਦਰਾਵਾਂ ਦੀ ਸਿਰਜਣਾ ਕੀਤੀ। ਕਈ ਪਾਰਖੂ ਗੁਰੂ ਦੇਵਾਂ ਦਾ ਵਿਚਾਰ ਹੈ ਕਿ ਉਨ੍ਹਾਂ ਵਿਚੋਂ ਹੀ ਭੰਗੜੇ ਦਾ ਉਦਭਵ ਹੋਇਆ ਹੈ, ਉਹ ਭੰਗੜਾ ਦੇ ਸ਼ਬਦਿਕ ਅਰਥ ਭੰਗ+ਅੜਾ= ਭੰਗੜਾ ਲੈਂਦੇ ਹਨ ਜੋ ਮਸਤੀ ਵਿਚ ਨੱਚ-ਨੱਚ ਕੇ ਬੜ੍ਹਕਾਂ ਮਾਰਨ ਦੇ ਧਾਰਨੀ ਹਨ।

ਚਿੰਤਾ ਤਿਆਗੋ, ਖ਼ੁਸ਼ੀ ਅਪਣਾਓ

ਕੁਦਰਤ ਨੂੰ ਮਨੁੱਖ ਨੇ ਧਰਤੀ ’ਤੇ ਸਭ ਤੋਂ ਸ਼੍ਰੇਸ਼ਠ ਬਣਾ ਕੇ ਭੇਜਿਆ। ਉਸਨੂੰ ਚੰਗੀ ਯਾਦ ਸ਼ਕਤੀ ਦਿੱਤੀ, ਸੋਚ ਅਤੇ ਸਮਝ ਦਿੱਤੀ। ਉਸਨੂੰ ਚੰਗੇ ਬੁਰੇ ਦੀ ਪਰਖ ਦੀ ਸੋਝੀ ਵੀ ਦਿੱਤੀ। ਇਸ ਦੇ ਨਾਲ ਉਸ ਨੂੰ ਫ਼ਿਕਰ ਕਰਨ ਜਾਂ ਕਹਿ ਲਵੋ ਕਿ ਧਿਆਨ ਦੇਣ ਦਾ ਵਲ ਵੀ ਦਿੱਤਾ, ਪਰ ਕਈ ਵਾਰ ਇਹ ਕਰੂਪ ਰੂਪ ਧਾਰ ਜਾਂਦਾ ਹੈ। ਹਰ ਵੇਲੇ ਚਿੰਤਾ ਵਿਚ ਰਹਿਣਾ ਆਪਣੇ ਆਪ ਨੂੰ ਤਣਾਅ ਵਿਚ ਰੱਖਣਾ ਸਿਹਤ ਖ਼ਰਾਬ ਕਰ ਦਿੰਦਾ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਚਿੰਤਾ ਚਿਖਾ ਬਰਾਬਰ ਹੈ।

ਸੰਭਾਲੋ ਭਵਿੱਖ ਦੇ ਵਾਰਸਾਂ ਨੂੰ

ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਬੱਚੇ ਮਨ ਦੇ ਸੱਚੇ ਹੁੰਦੇ ਹਨ, ਜਿਨ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਤੋਤਲੀਆਂ ਗੱਲਾਂ ਸੁਣ ਕੇ ਆਪ ਮੁਹਾਰੇ ਖੁੱਲ੍ਹ ਕੇ ਹੱਸਣ ਨੂੰ ਜੀਅ ਕਰ ਆਉਂਦਾ ਹੈ, ਪਰ ਬੱਚਿਆਂ ਦੀ ਇਹ ਅਵਸਥਾ ਕੇਵਲ ਦੋ ਸਾਲ ਦੀ ਉਮਰ ਤਕ ਹੀ ਰਹਿੰਦੀ ਹੈ। ਬੱਚੇ ਕੋਲੋਂ ਉਸ ਦਾ ਬਚਪਨ ਉਦੋਂ ਹੀ ਖੁੱਸ ਜਾਂਦਾ ਹੈ, ਜਦੋਂ ਉਹ ਵਿੱਦਿਅਕ ਅਦਾਰਿਆਂ ਵਿਚ ਦਾਖਲੇ ਦੀ ਦੌੜ ਤੇ ਮਾਪਿਆਂ ਦੀ ਆਰਥਿਕਤਾ ਦਾ ਸ਼ਿਕਾਰ ਹੋ ਜਾਂਦਾ ਹੈ।

ਪੀੜਾਂ ’ਚੋਂ ਪੀੜ ਅਨੋਖੀ

ਗ਼ਰੀਬੀ ਦਾ ਸੰਤਾਪ ਹੰਢਾਉਣ ਵਾਲੇ ਵਿਅਕਤੀ ਦੀਆਂ ਵੇਦਨਾਵਾਂ ਨੂੰ ਕਿਸੇ ਸਿਆਣੇ ਨੇ ਕਿੰਨੀ ਖ਼ੂਬਸੂਰਤੀ ਨਾਲ ਚਿਤਰਿਆ ਹੈ:
ਪੀੜਾਂ ਵਿਚੋਂ ਪੀੜ ਅਨੋਖੀ 
ਨਾਮ ਹੈ ਉਸ ਦਾ ਗ਼ਰੀਬੀ
ਔਖੇ ਵੇਲੇ ਕੰਧ ਕਰ ਲੈਂਦੇ
ਰਿਸ਼ਤੇਦਾਰ ਕਰੀਬੀ।

ਜਦ ਸਿਹਰਾ ਸਿਰ ’ਤੇ ਸਜਦਾ ਏ…

ਪੰਜਾਬੀ ਵਿਆਹ ਨਾਲ ਸਬੰਧਿਤ ਰੀਤੀ ਰਿਵਾਜਾਂ ਵਿਚੋਂ ਇਕ ਅਹਿਮ ਰਸਮ ਸਿਹਰਾਬੰਦੀ ਹੁੰਦੀ ਹੈ। ਪੁਰਾਤਨ ਸਮਿਆਂ ਤੋਂ ਚੱਲੀ ਆ ਰਹੀ ਇਸ ਰਸਮ ਬਿਨਾਂ ਵਿਆਹ ਅਧੂਰਾ ਮੰਨਿਆ ਜਾਂਦਾ ਹੈ। ਵਿਆਹ ਵੇਲੇ ਮੁੰਡੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਉਸ ਨੂੰ ਸਿਹਰਾ ਸਜਾਇਆ ਜਾਂਦਾ ਹੈ। ਬੇਸ਼ੱਕ ਵਿਆਹਾਂ ’ਤੇ ਆਧੁਨਿਕਤਾ ਦੀ ਪਰਤ ਚੜ੍ਹ ਗਈ ਹੈ, ਪਰ ਸਿਹਰਾ ਬੰਨ੍ਹਣ ਦੀ ਪੁਰਾਣੀ ਰਸਮ ਅੱਜ ਵੀ ਪ੍ਰਚੱਲਿਤ ਤਾਂ ਹੈ, ਪਰ ਹੁਣ ਪਹਿਲਾਂ ਵਾਲਾ ਉਤਸ਼ਾਹ ਗਾਇਬ ਹੈ।
ਵਿਆਹ ਵਾਲੇ ਦਿਨ ਸਵੇਰੇ ਵਿਆਹ ਵਾਲੇ ਲੜਕੇ ਦੀ ਨ੍ਹਾਈ ਧੋਈ ਦੀ ਰਸਮ ਕਰਨ ਤੋਂ ਬਾਅਦ ਉਸਨੂੰ ਸਿਹਰਾ ਬੰਨ੍ਹਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਸਿਹਰਾ ਬੰਨ੍ਹਣ ਦੀ ਰਮਸ ਲਾੜੇ ਦੀ ਭੈਣ ਵੱਲੋਂ ਨਿਭਾਈ ਜਾਂਦੀ ਹੈ। ਪੁਰਾਤਨ ਸਮਿਆਂ ਵਿਚ ਮੁੰਡੇ ਦੇ ਪਰਿਵਾਰ ਵੱਲੋਂ ਸਿਹਰਾਬੰਦੀ ਦਾ ਗੀਤ ਲਿਖ ਕੇ ਉਸ ਨੂੰ ਛਪਾਇਆ ਜਾਂਦਾ ਸੀ ਤੇ ਜਿਸ ਦਿਨ ਇਹ ਰਸਮ ਹੁੰਦੀ ਤਾਂ ਉਸ ਗੀਤ ਨੂੰ ਗਾਇਆ ਜਾਂਦਾ।

ਲੋਕ-ਕਾਵਿ ਦੀ ਖੱਟੀ-ਮਿੱਠੀ ਵਿਧਾ ਸਿੱਠਣੀਆਂ

ਮੂਲ ਰੂਪ ਵਿਚ ਕਿਸੇ ਵੀ ਖੇਤਰ, ਸੂਬੇ ਜਾਂ ਦੇਸ਼ ਦਾ ਲੋਕ-ਕਾਵਿ ਉੱਥੋਂ ਦੇ ਵਸਨੀਕਾਂ ਦੇ ਧੁਰ ਅੰਦਰ ਦੀ ਸਿੱਧੀ-ਸਾਦੀ ਭਾਸ਼ਾ ਵਿਚ ਪ੍ਰਗਟਾਈ ਆਵਾਜ਼ ਹੈ। ਇਨ੍ਹਾਂ ਲੋਕ ਗੀਤਾਂ ਨੂੰ ਸਿਰਜਣ ਵਾਲੇ ਅਨੇਕ ਲੋਕ ਹਨ। ਇਹ ਕਿਸੇ ਇਕ ਵਿਅਕਤੀ ਵਿਸ਼ੇਸ਼ ਦੀ ਕਿਰਤ ਨਹੀਂ ਹਨ। ਸਮੇਂ ਦੇ ਨਾਲ ਕਈ ਵਾਰ ਇਨ੍ਹਾਂ ਵਿਚ ਫੇਰ-ਬਦਲ ਵੀ ਹੁੰਦਾ ਰਹਿੰਦਾ ਹੈ। ਆਮ ਤੌਰ ’ਤੇ ਲੋਕ-ਕਾਵਿ ਪੇਂਡੂ ਰਹਿਤਲ ਨਾਲ ਜੁੜਿਆ ਹੋਇਆ ਹੈ। ਇਸ ਕਾਵਿ ਦੀ ਖਾਸੀਅਤ ਹੈ ਕਿ ਇਹ ਭਾਵੇਂ ਬਹੁਤਾ ਨਾਰੀ ਮਨ ਵਿਚੋਂ ਹੂਕ ਵਾਂਗ ਜਾਂ ਹੇਕ ਵਾਂਗ ਨਿਕਲਿਆ ਹੈ, ਪਰ ਇਹ ਨਿੱਜ ਤੋਂ ਪਰ ਤਕ ਦਾ ਸਫ਼ਰ ਤੈਅ ਕਰਦਾ ਘਰ-ਪਰਿਵਾਰ ਤੋਂ ਸੂਬੇ ਤੇ ਦੇਸ਼ ਵਿਚ ਉਡਾਰੀਆਂ ਲਾਉਂਦਾ ਵਿਸ਼ਵ ਪੱਧਰ ਤਕ ਦੀ ਗੱਲ ਵੀ ਕਰ ਜਾਂਦਾ ਹੈ। ਜਿੱਥੇ ਇਹ ਗਹਿਰ-ਗੰਭੀਰ ਵਿਸ਼ਿਆਂ ਉੱਤੇ ਪਕੜ ਰੱਖਦਾ ਹੈ ਉੱਥੇ ਹਲਕੇ-ਫੁਲਕੇ, ਹਾਸੇ-ਠੱਠੇ ਅਤੇ ਵਿਅੰਗਮਈ ਰਸ ਨਾਲ ਵੀ ਭਰਪੂਰ ਹੈ। ਇਸੇ ਖੱਟੇ-ਮਿੱਠੇ ਰਸ ਨਾਲ ਲਬਾਲਬ ਭਰੀਆਂ ਹਨ ‘ਸਿੱਠਣੀਆਂ’। ਸਿੱਠਣੀ ਲੋਕ-ਕਾਵਿ ਦੀ ਤਿੱਖੀ ਮਜ਼ਾਕੀਆ ਵਿਧਾ ਹੈ ਜਿਸ ਦਾ ਰਿਵਾਜ ਲੋਕਧਾਰਾ ਵਿਚ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਕੁਝ ਵਿਦਵਾਨਾਂ ਅਨੁਸਾਰ ‘ਸਿਠ’ ਸ਼ਬਦ ਦਾ ਅਰਥ ਹਾਸਾ-ਠੱਠਾ ਜਾਂ ਮਜ਼ਾਕ ਹੈ। ਇਹ ਵੀ ਹੋ ਸਕਦਾ ਹੈ ਸਿੱਠਣੀ ਸ਼ਬਦ ਸਿਠ ਤੋਂ ਹੀ ਬਣਿਆ ਹੋਵੇ।

ਪ੍ਰਸੰਸਾ ਕਰਕੇ ਤਾਂ ਦੇਖੋ

ਪ੍ਰਸੰਸਾ ਭਰੇ ਸ਼ਬਦ ਊਰਜਾ ਨਾਲ ਭਰਪੂਰ ਹੁੰਦੇ ਹਨ ਜਿਨ੍ਹਾਂ ਨਾਲ ਸਰੀਰਿਕ ਥਕਾਵਟ ਹੀ ਦੂਰ ਨਹੀਂ ਹੁੰਦੀ ਸਗੋਂ ਮਾਨਸਿਕ ਤ੍ਰਿਪਤੀ ਵੀ ਮਿਲਦੀ ਹੈ। ਜਿਹੜਾ ਵਿਅਕਤੀ ਪ੍ਰਸੰਸਾ ਨੂੰ ਊਰਜਾ ਬਣਾ ਕੇ ਆਪਣੇ ਕੰਮ ਵਿਚ ਸੁਧਾਰ ਲਿਆਉਂਦਾ ਹੈ, ਉਹ ਜਲਦੀ ਹੀ ਆਪਣੇ ਮਿਸ਼ਨ ਵਿਚ ਸਫਲ ਹੋ ਜਾਂਦਾ ਹੈ। ਪ੍ਰਸੰਸਾ ਸਾਨੂੰ ਜੀਵਨ ਵਿਚ ਹੋਰ ਬਿਹਤਰ ਬਣਨ ਦੀ ਜ਼ਿੰਮੇਵਾਰੀ ਵੀ ਦਿੰਦੀ ਹੈ। ਸੱਚੇ ਦਿਲ ਨਾਲ ਕੀਤੀ ਗਈ ਪ੍ਰਸੰਸਾ ਪ੍ਰਸੰਸਕ ਨੂੰ ਵੀ ਆਤਮਿਕ ਸੁੱਖ ਦਿੰਦੀ ਹੈ। ਛੋਟੀਆਂ-ਛੋਟੀਆਂ ਤਾਰੀਫ਼ਾਂ ਖ਼ੁਸ਼ੀਆਂ ਦੇ ਨਾਲ-ਨਾਲ ਸਾਨੂੰ ਬਹੁਤ ਸਾਰਾ ਉਤਸ਼ਾਹ ਤੇ ਜਿਊਣ ਦਾ ਹੌਸਲਾ ਦਿੰਦੀਆਂ ਹਨ। ਪ੍ਰਸੰਸਾ ਕਰਨ ਤੋਂ ਪਹਿਲਾਂ ਇਹ ਜਾਂਚ ਲੈਣਾ ਜ਼ਰੂਰੀ ਹੁੰਦਾ ਹੈ ਕਿ ਵਿਅਕਤੀ ਪ੍ਰਸੰਸਾ ਦੇ ਪੈਮਾਨੇ ਵਿਚ ਸਹੀ ਵੀ ਉੱਤਰਦਾ ਹੈ ਜਾਂ ਨਹੀਂ।

ਤੇਰੇ ਲੌਂਗ ਦਾ ਪਿਆ ਲਿਸ਼ਕਾਰਾ…

ਪੰਜਾਬੀ ਔਰਤਾਂ ਜਿੱਥੇ ਸੱਗੀ ਨਾਲ ਗੂੜ੍ਹੀ ਪ੍ਰੀਤ ਰੱਖਦੀਆਂ ਸਨ। ਉੱਥੇ ਛੋਟੇ-ਛੋਟੇ ਗਹਿਣੇ ਪਾ ਕੇ ਵੀ ਖ਼ੁਸ਼ ਹੁੰਦੀਆਂ। ਇਹ ਨਿਮਨ ਵਰਗ ਦੀ ਪਹੁੰਚ ਵਾਲੇ ਗਹਿਣੇ ਵੀ ਹੁੰਦੇ। ਨੱਕ ਵਿਚ ਪਾਉਣ ਵਾਲੇ ਗਹਿਣਿਆਂ ਵਿਚ ਲੌਂਗ, ਤੀਲ੍ਹੀ, ਰੇਖ ਤੇ ਕੋਕਾ ਆਦਿ ਨਿੱਕੇ ਗਹਿਣੇ ਹੁੰਦੇ। ਨੱਕ ਤੇ ਕੰਨ ਆਮ ਤੌਰ ’ਤੇ ਸੁਨਿਆਰੇ ਤੋਂ ਵਿੰਨ੍ਹਾਏ ਜਾਂਦੇ, ਪਰ ਕੋਈ ਮਾਹਿਰ ਔਰਤ ਵੀ ਇਹ ਕੰਮ ਕਰ ਲੈਂਦੀ। ਸੁਨਿਆਰਾ ਤਾਂ ਚਾਂਦੀ ਦੀ ਇਕ ਸਿਰੇ ਤੋਂ ਤਿੱਖੀ ਪਤਲੀ ਜਿਹੀ ਤਾਰ ਨਾਲ ਨੱਕ ਵਿੰਨ੍ਹਦਾ ਸੀ ਤੇ ਇਸ ਨੂੰ ਨੱਕ ਦੇ ਬਾਹਰ ਦੂਜੇ ਸਿਰੇ ਨਾਲ ਮਰੋੜੀ ਦੇ ਕੇ ਬੰਦ ਕਰ ਦਿੰਦਾ। ਇਸ ਗੋਲ ਮੋੜੀ ਤਾਰ ਨੂੰ ‘ਮੁਰਕੀ’ ਕਿਹਾ ਜਾਂਦਾ। ਕੁਝ ਸਮੇਂ ਬਾਅਦ ਜਦੋਂ ਨੱਕ ਵਿਚ ਛੇਕ ਠੀਕ ਹੋ ਜਾਂਦਾ ਤਾਂ ਮੁਰਕੀ ਕੱਢ ਵੀ ਦਿੱਤੀ ਜਾਂਦੀ। ਛੋਟੀ ਉਮਰ ਦੀਆਂ ਕੁੜੀਆਂ ਤਾਂ ਬਾਂਸ ਦੀ ਸੂਹਣੀ (ਝਾੜੂ) ਦੀ ਤੀਲ੍ਹ ਦਾ ਤਿੱਖਾ ਸਿਰਾ ਤੋੜ ਕੇ ਨੱਕ ਵਿਚਲੇ ਛੇਕ ਵਿਚ ਪਾ ਲੈਂਦੀਆਂ। ਨਿੰਮ ਦਾ ਪਤਲਾ ਜਿਹਾ ਡੱਕਾ ਵੀ ਨੱਕ ਵਿਚ ਪਾ ਲਿਆ ਜਾਂਦਾ, ਉਸ ਨਾਲ ਨੱਕ ਦਾ ਛੇਕ ਪੱਕਦਾ ਜਾਂ ਦੁਖਦਾ ਨਹੀਂ ਸੀ। ਇਹ ਡੱਕੇ-ਤੀਲ੍ਹੇ ਨੱਕ ਦਾ ਛੇਕ ਬਰਕਰਾਰ ਰੱਖਣ ਲਈ ਪਾਏ ਜਾਂਦੇ। ਕੁਆਰੀਆਂ ਕੁੜੀਆਂ ਨੱਕ ਦਾ ਛੇਕ ਬੰਦ ਹੋਣ ਦੇ ਡਰੋਂ ਚਾਂਦੀ ਦੀ ਨਿੱਕੀ ਜਿਹੀ ਮੇਖ, ਰੇਖ ਜਾਂ ਤੀਲ੍ਹੀ ਵੀ ਨੱਕ ਵਿਚ ਪਾ ਲੈਂਦੀਆਂ।

ਤੈਰਨ ਲਈ ਕਿਨਾਰੇ ਛੱਡਣੇ ਲਾਜ਼ਮੀ

ਨਿਸ਼ਾਨੇ ਦੀ ਪੂਰਤੀ ਲਈ ਯਤਨ ਹੀ ਇਕੋ ਇਕ ਸਹਾਰਾ ਹੁੰਦੇ ਹਨ। ਯਤਨਾਂ ਤੋਂ ਬਿਨਾਂ ਸਫਲਤਾ ਦੀ ਉਮੀਦ ਕਰਨਾ ਵਿਅਰਥ ਹੈ। ਇਨ੍ਹਾਂ ਯਤਨਾਂ ਜਾਂ ਕੋਸ਼ਿਸ਼ਾਂ ਦਾ ਛੋਟੇ ਜਾਂ ਵੱਡੇ ਰੂਪ ਵਿਚ ਸਾਡੀ ਜ਼ਿੰਦਗੀ ਵਿਚ ਹੋਣਾ ਬਹੁਤ ਜ਼ਰੂਰੀ ਹੈ। ਕਮਾਈ ਕਰਨ ਨਾਲ ਹੀ ਪੈਸਾ ਜੁੜਦਾ ਹੈ ਅਤੇ ਸਮਝ ਕੇ ਖਰਚਣ ਨਾਲ ਇਹ ਬਚਦਾ ਹੈ। ਗ਼ੈਰਜ਼ਰੂਰੀ ਸ਼ੌਕਾਂ ਦਾ ਤਿਆਗ ਮਨ ਨੂੰ ਸਕੂਨ ਦਿੰਦਾ ਹੈ ਅਤੇ ਮਿਹਨਤ ਵਿਚ ਬਰਕਤ ਪਾਉਂਦਾ ਹੈ। ਇਸ ਲਈ ਮਿਹਨਤ ਲਈ ਤਿਆਗ ਦੀ ਭਾਵਨਾ ਬੇਹੱਦ ਜ਼ਰੂਰੀ ਹੈ।

ਨਿੰਦਾ ਭਲੀ ਕਿਸੈ ਕੀ ਨਾਹੀ

ਮਨੁੱਖ ਨੇ ਖ਼ੁਦ ਵਿਚ ਕੁਝ ਅਜਿਹੀਆਂ ਅਸੱਭਿਅਕ ਆਦਤਾਂ ਵਿਕਸਤ ਕਰ ਲਈਆਂ ਹਨ ਜੋ ਮਨੁੱਖਤਾ ਦੇ ਪੱਖ ਵਿਚ ਨਹੀਂ ਭੁਗਤਦੀਆਂ। ਆਪਣੀਆਂ ਇਨ੍ਹਾਂ ਆਦਤਾਂ ਕਰਕੇ ਹੀ ਮੋਹ ਭਰੇ ਰਿਸ਼ਤਿਆਂ ਵਿਚ ਤਰੇੜਾਂ ਪੈ ਗਈਆਂ ਹਨ, ਜੋ ਉਨ੍ਹਾਂ ਨੂੰ ਦੁਸ਼ਮਣੀ ਦੀ ਸੂਲੀ ’ਤੇ ਟੰਗ ਰਹੀਆਂ ਹਨ। ਇਨ੍ਹਾਂ ਆਦਤਾਂ ਨੂੰ ਆਪਣੇ ਜੀਵਨ ਵਿਚ ਅਹਿਮ ਸਥਾਨ ਦੇਣ ਕਰਕੇ ਹੀ ਮਨੁੱਖ ਨੇ ਆਪਣੇ ਆਪ ਨੂੰ ਅਸ਼ਿਸ਼ਟਾਚਾਰੀ ਸਿੱਧ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਕਹਿਣ ਨੂੰ ਤਾਂ ਮਨੁੱਖ ਨੇ ਬਹੁਤ ਵਿਕਾਸ ਕਰ ਲਿਆ ਹੈ,

ਹੁਣ ਨਹੀਂ ਭਾਉਂਦਾ ਹੱਥੀਂ ਬੁਣੀਆਂ ਕੋਟੀਆਂ ਦਾ ਨਿੱਘ

ਪਹਿਲਾਂ ਪੂਰਾ ਸਾਲ ਔਰਤਾਂ ਕੋਟੀਆਂ ਸਵੈਟਰ ਬੁਣਨ ਦੇ ਕੰਮ ਵਿਚ ਲੱਗੀਆਂ ਰਹਿੰਦੀਆਂ ਸਨ। ਸਰਦੀਆਂ ਵਿਚ ਇਸਦੀ ਰਫ਼ਤਾਰ ਜ਼ਿਆਦਾ ਤੇਜ਼ ਹੋ ਜਾਂਦੀ ਸੀ, ਪਰ ਹੁਣ ਸਮੇਂ ਦੀ ਤੇਜ਼ ਰਫ਼ਤਾਰ ਨੇ ਬਹੁਤ ਕੁਝ ਬਦਲ ਦਿੱਤਾ ਹੈ। ਹਰ ਚੀਜ਼ ਰੇਡੀਮੇਡ ਮਿਲਣ ਲੱਗ ਪਈ ਹੈ, ਪਰ ਜੋ ਨਿੱਘ ਮਾਵਾਂ, ਦਾਦੀਆਂ, ਨਾਨੀਆਂ, ਮਾਸੀਆਂ, ਭੂਆ, ਚਾਚੀਆਂ-ਤਾਈਆਂ ਆਦਿ ਦੇ ਹੱਥਾਂ ਦੇ ਬਣੇ ਕੋਟੀਆਂ ਸਵੈਟਰ ਪਾ ਕੇ ਆਉਂਦਾ ਸੀ। ਉਹ ਨਿੱਘ ਬਾਜ਼ਾਰੂ ਮਸ਼ੀਨੀ ਬਣੇ ਕੋਟੀਆਂ ਸਵੈਟਰਾਂ ਆਦਿ ਵਿਚੋਂ ਨਾ ਤਾਂ ਕਦੇ ਮਿਲਿਆ ਹੈ ਤੇ ਨਾ ਹੀ ਕਦੇ ਮਿਲੇਗਾ।

ਸਭਿਆਚਾਰ ਦੇ ਨਿਖੜਵੇਂ ਲੱਛਣ

ਸੱਭਿਆਚਾਰ ਸ਼ਬਦ ਦੋ ਸ਼ਬਦਾਂ ‘ਸਭਿਅ’ ਤੇ ‘ਆਚਾਰ’ ਦੇ ਮੇਲ ਨਾਲ ਬਣਿਆ ਹੈ। ‘ਸਭਿਅ’ ਦਾ ਅਰਥ ਹੈ ਚੰਗਾ ਜਾਂ ਸਾਊ ਤੇ ‘ਆਚਾਰ’ ਦਾ ਅਰਥ ਹੈ ਵਿਵਹਾਰ ਜਾਂ ਵਤੀਰਾ। ਸੱਭਿਆਚਾਰ ਸ਼ਬਦ ਦਾ ਅਰਥ ਹੈ ਚੰਗਾ ਜਾਂ ਸਾਊ ਵਿਵਹਾਰ ਜਾਂ ਵਤੀਰਾ। ਸਾਡੇ ਜ਼ਿਆਦਾਤਰ ਲੋਕ ਪੰਜਾਬੀ ਗੀਤ, ਚਾਟੀਆਂ, ਮਧਾਣੀਆਂ ਤੇ ਚਰਖੇ ਆਦਿ ਨੂੰ ਹੀ ਪੰਜਾਬੀ ਸੱਭਿਆਚਾਰ ਸਮਝ ਰਹੇ ਹਨ। ਸੱਭਿਆਚਾਰ ਦੀ ਇਸ ਗ਼ਲਤ ਪੇਸ਼ਕਾਰੀ ਲਈ ਆਪਣੇ ਆਪ ਨੂੰ ਸੱਭਿਆਚਾਰ ਦੇ ਵਾਰਿਸ ਕਹਾਉਣ ਵਾਲੇ ਜ਼ਿੰਮੇਵਾਰ ਹਨ। ਵਾਰਿਸਾਂ ਨੂੰ ਇਹ ਨਹੀਂ ਪਤਾ ਕਿ ਚੰਗਾ ਵਿਹਾਰ ਹੀ ਸਾਡਾ ਸੱਭਿਆਚਾਰ ਹੈ ਤੇ ਚਾਟੀਆਂ, ਮਧਾਣੀਆਂ ਤੇ ਚਰਖੇ ਆਦਿ ਵਸਤੂਆਂ ਤਾਂ ਪੰਜਾਬੀ ਸੱਭਿਅਤਾ ਦੀਆਂ ਨਿਸ਼ਾਨੀਆਂ ਜਾਂ ਯਾਦਾਂ ਹਨ।

ਸਮੇਂ ਨਾਲ ਬਦਲਦੇ ਰਿਵਾਜ

ਪੰਜਾਬੀਆਂ ਦੇ ਵਿਆਹਾਂ ਦੀ ਧਮਕ ਦੂਰ-ਦੂਰ ਤਕ ਪੈਂਦੀ ਰਹੀ ਹੈ, ਪਰ ਪਿਛਲੇ ਦਹਾਕਿਆਂ ਦੌਰਾਨ ਚੱਲੇ ਪੈਲੇਸ ਸੱਭਿਆਚਾਰ ਕਾਰਨ ਵਿਆਹਾਂ ਦੀ ਰੌਣਕ ਗਾਇਬ ਹੋ ਗਈ ਹੈ। ਪਿੰਡਾਂ ਵਿਚ ਜਿਉਂ ਹੀ ਕਿਸੇ ਦੇ ਵਿਆਹ ਦਾ ਦਿਨ ਨਿਰਧਾਰਤ ਕੀਤਾ ਜਾਂਦਾ ਸੀ ਤਾਂ ਸਾਕ-ਸ਼ਰੀਕੇ ਵਾਲਿਆਂ ਦੀਆਂ ਤਿਆਰੀਆਂ ਵੇਖਣ ਵਾਲੀਆਂ ਹੁੰਦੀਆਂ ਸਨ। ਇਕ-ਦੂਜੇ ਨਾਲ ਸਾੜਾ ਕਰਨ ਵਾਲੇ ਸ਼ਰੀਕ ਵੀ ਵਿਆਹਾਂ ਵਿਚ ਸਜ-ਧਜ ਕੇ ਸ਼ਿਰਕਤ ਕਰਦੇ ਸਨ। ਕੜਾਹੀ ਵਾਲੇ ਦਿਨ ਤੋਂ ਪਿੰਡ ਦੇ ਮੁੰਡੇ ਕੰਮ ਕਰਨ ਲਈ ਹਾਜ਼ਰ ਹੋ ਜਾਂਦੇ ਸਨ। ਕੜਾਹੀ ਵਾਲੇ ਦਿਨ ਤੋਂ ਵਿਆਹ ਤਕ ਜਿਹੜੀ ਰੌਣਕ ਲੱਗਦੀ, ਉਸ ਦਾ ਵਰਨਣ ਸ਼ਬਦਾਂ ਵਿਚ ਕਰਨਾ ਨਾਮੁਮਕਿਨ ਹੈ। ਵਿਆਹ ਦੀਆਂ ਰਸਮਾਂ ਤਕ ਭਰਜਾਈਆਂ ਜਾਂ ਹੋਰ ਲਾਡਲੇ ਰਿਸ਼ਤਿਆਂ ਵਿਚ ਚਲਦੀ ਨੋਕ-ਝੋਕ ਵੱਖਰਾ ਹੀ ਆਲਮ ਸਿਰਜ ਦਿੰਦੀ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0084940764
Copyright © 2019, Panjabi Times. All rights reserved. Website Designed by Mozart Infotech