ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਕਵਿਤਾਵਾਂ/ਕਹਾਣੀਆਂ

ਲੜਕਿਆਂ ਨੂੰ ਵੀ ਸਿਖਾਈਏ ਕੰਮਕਾਜ

May 13, 2019 02:06 PM

ਅੱਜ ਅਸੀਂ ਮੰਨਦੇ ਹਾਂ ਕਿ ਅਸੀਂ ਆਧੁਨਿਕ ਯੁੱਗ ਵਿਚ ਜੀਅ ਰਹੇ ਹਾਂ ਪਰ ਸਾਡੀ ਮਾਨਸਿਕਤਾ ਪੁਰਾਣੇ ਸਮੇਂ ਨਾਲੋਂ ਜ਼ਿਆਦਾ ਬਦਲੀ ਨਹੀਂ ਹੈ। ਅੱਜ ਵੀ ਘਰੇਲੂ ਕੰਮਕਾਜ ਵਾਸਤੇ ਔਰਤਾਂ ਨੂੰ ਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਭਾਵੇਂ ਕੋਈ ਔਰਤ ਵਧੀਆ ਨੌਕਰੀਪੇਸ਼ਾ ਅਤੇ ਉੱਚੇ ਅਹੁਦੇ ਉੱਪਰ ਵੀ ਬਿਰਾਜਮਾਨ ਹੋਵੇ, ਤਾਂ ਵੀ ਉਸ ਨੂੰ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਅੱਜ ਵੀ ਮਰਦਾਂ ਦੁਆਰਾ ਘਰ ਦੇ ਕੰਮ ਕਰਨ ਨੂੰ ਸ਼ਰਮਨਾਕ ਸਮਝਿਆ ਜਾਂਦਾ ਹੈ। ਲੜਕੀ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਜਿੰਨਾ ਮਰਜ਼ੀ ਪੜ੍ਹ ਲੈ, ਘਰੇਲੂ ਕੰਮ ਤਾਂ ਕਰਨੇ ਹੀ ਪੈਣਗੇ। ਹੁਣ ਆਪਣੀ ਸੋਚ ਬਦਲਣ ਦੀ ਲੋੜ ਹੈ। ਜੇਕਰ ਔਰਤ ਘਰ ਦੀ ਚਾਰਦੀਵਾਰੀ ਵਿਚੋਂ ਬਾਹਰ ਆ ਕੇ ਮਰਦ ਦੀ ਆਰਥਿਕ ਤੌਰ 'ਤੇ ਸਹਾਇਤਾ ਕਰਕੇ ਉਸ ਦਾ ਹੱਥ ਵਟਾਉਂਦੀ ਹੈ ਤਾਂ ਮਰਦ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਔਰਤ ਨਾਲ ਛੋਟੇ-ਛੋਟੇ ਘਰੇਲੂ ਕੰਮਾਂ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰੇ।
21ਵੀਂ ਸਦੀ ਵਿਚ ਔਰਤ ਅਤੇ ਮਰਦ ਦੇ ਬਰਾਬਰ ਅਧਿਕਾਰਾਂ ਦੀ ਗੱਲ ਚਲਦੀ ਹੈ ਤਾਂ ਮਾਵਾਂ ਨੂੰ ਹੀ ਪਹਿਲ ਕਰਨੀ ਚਾਹੀਦੀ ਹੈ ਅਤੇ ਆਪਣੇ ਪੁੱਤਰਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ। ਕਾਨੂੰਨ ਨੇ ਔਰਤ-ਮਰਦ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ। ਪਰ ਅਜੇ ਵੀ ਔਰਤਾਂ ਦੀ ਸਥਿਤੀ ਵਿਚ ਵਿਵਹਾਰਕ ਤੌਰ 'ਤੇ ਕੋਈ ਬਹੁਤੀ ਤਬਦੀਲੀ ਨਜ਼ਰ ਨਹੀਂ ਆ ਰਹੀ। ਘਰ ਦਾ ਕੰਮ, ਬੱਚਿਆਂ ਦੀ ਦੇਖਭਾਲ, ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦੀ ਹੋਈ ਔਰਤ ਹਰ ਤਰ੍ਹਾਂ ਨਾਲ ਆਪਣੇ ਕੰਮਕਾਰ ਵਿਚ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਜੇਕਰ ਇਕ ਮਾਂ ਦੇ ਰੂਪ ਵਿਚ ਅਸੀਂ ਧੀ-ਪੁੱਤਰ ਇਕ ਬਰਾਬਰ ਦੇ ਸਿਧਾਂਤ ਨੂੰ ਮੰਨਦੇ ਹਾਂ ਤਾਂ ਫਿਰ ਲੋੜ ਹੈ ਇਹ ਵੀ ਜਾਣਨ ਅਤੇ ਮੰਨਣ ਦੀ ਕਿ ਆਪਣੇ ਪੁੱਤਰਾਂ ਨੂੰ ਵੀ ਘਰੋਗੀ ਜ਼ਿੰਮੇਵਾਰੀਆਂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਜਦੋਂ ਅਸੀਂ ਆਪਣੀ ਧੀ ਨੂੰ ਕਿਸੇ ਕੰਮ ਲਈ ਬੁਲਾਉਂਦੇ ਹਾਂ ਤਾਂ ਪੁੱਤਰ ਨੂੰ ਵੀ ਨਾਲ ਹੱਥ ਵਟਾਉਣ ਲਈ ਕਹਿਣਾ ਜ਼ਰੂਰੀ ਹੁੰਦਾ ਹੈ। ਜੇਕਰ 21ਵੀਂ ਸਦੀ ਦੀ ਔਰਤ ਅਜਿਹਾ ਨਹੀਂ ਕਰੇਗੀ ਤਾਂ ਔਰਤ ਪ੍ਰਤੀ ਆਉਣ ਵਾਲੀਆਂ ਸਦੀਆਂ ਵਿਚ ਵੀ ਮਰਦ ਦਾ ਨਜ਼ਰੀਆ ਨਹੀਂ ਬਦਲ ਸਕੇਗਾ। ਆਰੰਭ ਤੋਂ ਹੀ ਜੇਕਰ ਅਸੀਂ ਬੱਚਿਆਂ ਨੂੰ ਕੰਮ-ਕਾਰ ਕਰਨ ਦੀ ਆਦਤ ਪਾ ਦੇਵਾਂਗੇ ਤਾਂ ਉਹ ਆਪਣੀ ਯੂਨੀਫਾਰਮ, ਜੁੱਤੀ, ਬਸਤਾ ਆਦਿ ਰਾਤ ਨੂੰ ਹੀ ਤਿਆਰ ਕਰ ਲੈਣਗੇ ਤੇ ਸਵੇਰ ਵੇਲੇ ਦਿੱਕਤ ਨਹੀਂ ਆਵੇਗੀ।
ਖਾਣ ਦੀ ਮੇਜ਼ ਉੱਪਰ ਖਾਣਾ ਪਰੋਸਣਾ, ਕਮਰੇ ਨੂੰ ਸੈੱਟ ਕਰਨਾ, ਵਾਧੂ ਸਾਮਾਨ ਪਾਸੇ ਰੱਖ ਕੇ ਕਮਰਾ ਸੰਵਾਰਨਾ, ਆਪਣੀ ਅਲਮਾਰੀ ਦੇ ਕੱਪੜੇ ਸੈੱਟ ਕਰਨਾ, ਖੇਡਣ ਤੋਂ ਬਾਅਦ ਖੁਦ ਹੀ ਆਪਣੇ ਖਿਡੌਣੇ ਚੁੱਕਣਾ ਆਦਿ ਅਜਿਹੇ ਛੋਟੇ-ਛੋਟੇ ਕੰਮ ਹਨ, ਜਿਨ੍ਹਾਂ ਨਾਲ ਆਉਣ ਵਾਲੇ ਸਮੇਂ ਵਿਚ ਬੱਚਿਆਂ, ਵਿਸ਼ੇਸ਼ ਕਰਕੇ ਲੜਕਿਆਂ ਦੇ ਅੰਦਰ ਵੀ ਛੋਟੇ-ਛੋਟੇ ਕੰਮ ਕਰਨ ਦੀ ਭਾਵਨਾ ਆਵੇਗੀ।
ਜੇਕਰ ਮਾਵਾਂ ਅਜਿਹੀ ਕੋਸ਼ਿਸ਼ ਕਰਨਗੀਆਂ ਤਾਂ ਉਹ ਬੱਚਿਆਂ ਦੇ ਅੰਦਰ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਵੀ ਸੰਵੇਦਨਾ ਪੈਦਾ ਕਰਨ ਦੇ ਸਮਰੱਥ ਹੋ ਸਕਣਗੀਆਂ। ਬੱਚਿਆਂ ਨੂੰ ਕੰਪਿਊਟਰ ਗੇਮ/ਟੀ.ਵੀ. ਜਾਂ ਹੋਰ ਇਲੈਕਟ੍ਰਾਨਿਕ ਬੰਦਸ਼ਾਂ ਤੋਂ ਮੁਕਤ ਕਰਕੇ ਵੀ ਉਨ੍ਹਾਂ ਅੰਦਰ ਕੰਮ ਜਾਂ ਕਿਰਤ ਸੱਭਿਆਚਾਰ ਦੀ ਲੋਅ ਪੈਦਾ ਕੀਤੀ ਜਾ ਸਕਦੀ ਹੈ।
ਬੱਚਿਆਂ ਨਾਲ ਮਿਲ ਕੇ ਜਾਂ ਬੱਚਿਆਂ ਦੀ ਸਹਾਇਤਾ ਲੈ ਕੇ ਜੇਕਰ ਅਸੀਂ ਕੋਈ ਘਰੇਲੂ ਕੰਮ-ਕਾਜ ਕਰਦੇ ਹਾਂ ਤਾਂ ਉਨ੍ਹਾਂ ਦੇ ਅੰਦਰ ਇਹ ਆਤਮ-ਸਨਮਾਨ ਵੀ ਆਉਂਦਾ ਹੈ ਕਿ ਉਹ ਵੀ ਘਰ ਨੂੰ ਚਲਾਉਣ ਵਿਚ ਸਹਾਇਤਾ ਕਰ ਰਹੇ ਹਨ। ਮਾਂ-ਬਾਪ ਨੂੰ ਵੀ ਚੰਗਾ ਲੱਗੇਗਾ। ਘਰ ਵਿਚ ਬੱਚਿਆਂ ਨੂੰ ਜੇਕਰ ਇਕ-ਦੂਜੇ ਦੀ ਮਦਦ ਕਰਨ ਦੀ ਆਦਤ ਪਵੇਗੀ ਤਾਂ ਸਮਾਜ ਵਿਚ ਵੀ ਉਹ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਪ੍ਰਤੀ ਚੇਤੰਨ ਹੋਣਗੇ।
ਵੱਡਾ ਬੱਚਾ ਛੋਟੇ ਬੱਚੇ ਦੇ ਸਕੂਲ ਤੋਂ ਮਿਲੇ ਹੋਮਵਰਕ ਵਿਚ ਸਹਾਇਤਾ ਕਰਕੇ ਖੁਦ ਨੂੰ ਵੀ ਵਿਹਲੇ ਸਮੇਂ ਚੰਗੇ ਪਾਸੇ ਲਗਾ ਸਕਦਾ ਹੈ। ਪੁੱਤਰਾਂ ਦੇ ਮਨ ਵਿਚ ਅਜਿਹੀਆਂ ਸੁਚਾਰੂ ਭਾਵਨਾਵਾਂ ਪੈਦਾ ਕਰਨ ਦੀ ਲੋੜ ਹੈ ਕਿ ਉਹ ਔਰਤ ਦਾ ਸਨਮਾਨ ਕਰਨ ਅਤੇ ਆਪਣੀ ਭੈਣ ਜਾਂ ਮਾਂ ਦੀ ਮਦਦ ਕਰਨ। ਮਾਤਾ-ਪਿਤਾ ਨੂੰ ਵੀ ਆਪਣੇ ਪੁੱਤਰ ਦੇ ਮਨ ਵਿਚ ਇਹ ਭਾਵਨਾ ਉਤਸ਼ਾਹਿਤ ਕਰਨੀ ਚਾਹੀਦੀ ਹੈ ਕਿ ਉਹ ਬਹੁਤ ਵਧੀਆ ਕਰ ਰਿਹਾ ਹੈ। ਭਾਰਤੀ ਖਾਸ ਕਰਕੇ ਪੰਜਾਬੀ ਘਰਾਂ ਵਿਚ ਮੁੰਡਿਆਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ, ਇਸੇ ਕਰਕੇ ਭਾਂਡੇ ਮਾਂਜਣਾ, ਸਫ਼ਾਈ ਕਰਨਾ ਆਦਿ ਰਸੋਈ ਦੇ ਕੰਮ ਉਨ੍ਹਾਂ ਦੇ ਨਹੀਂ ਸਮਝੇ ਜਾਂਦੇ, ਜਿਸ ਕਾਰਨ ਲੜਕਿਆਂ ਦੇ ਮਨਾਂ ਵਿਚ ਲੜਕੀਆਂ ਨਾਲੋਂ ਉੱਤਮ ਹੋਣ ਦਾ ਅਹਿਸਾਸ ਭਰ ਦਿੱਤਾ ਜਾਂਦਾ ਹੈ ਜੋ ਪੂਰੀ ਜ਼ਿੰਦਗੀ ਨਾਲ ਹੀ ਰਹਿੰਦਾ ਹੈ।
ਬੇਸ਼ੱਕ ਅੱਜ ਸਾਡੀਆਂ ਸਮਾਜਿਕ ਲੋੜਾਂ ਬਦਲ ਰਹੀਆਂ ਹਨ। ਹੁਣ ਲੜਕਿਆਂ ਨੂੰ ਪੜ੍ਹਾਈ ਕਰਨ ਜਾਂ ਨੌਕਰੀ ਕਰਨ ਵੇਲੇ ਮਾਪਿਆਂ ਅਤੇ ਘਰ ਤੋਂ ਦੂਰ ਇਕੱਲੇ ਰਹਿਣਾ ਪੈਂਦਾ ਹੈ, ਜਿਥੇ ਖਾਣਾ ਵੀ ਕਈ ਵਾਰ ਉਨ੍ਹਾਂ ਨੂੰ ਖੁਦ ਪਕਾਉਣਾ ਪੈਂਦਾ ਹੈ। ਇਸ ਲਈ ਲੋੜ ਹੈ ਕਿ ਬਦਲਦੀਆਂ ਸਮਾਜਿਕ ਅਤੇ ਆਰਥਿਕ ਪ੍ਰਸਥਿਤੀਆਂ ਨੂੰ ਮੱਦੇਨਜ਼ਰ ਰੱਖ ਕੇ ਆਪਣੇ ਪੁੱਤਰਾਂ ਅੰਦਰ ਆਪਣੇ ਕੰਮ ਆਪ ਕਰਨ ਦੀ ਆਦਤ ਪਾਈਏ। ਉਂਜ ਵੀ ਹੁਣ ਨਵੀਂ ਪੀੜ੍ਹੀ ਵਿਚ ਪਤੀ-ਪਤਨੀ ਦੋਵਾਂ ਦੇ ਕੰਮਕਾਜੀ ਹੋਣ ਦਾ ਰੁਝਾਨ ਹੋਰ ਵਧਦਾ ਜਾ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਜੇਕਰ ਪੁੱਤਰ ਸ਼ੁਰੂ ਤੋਂ ਹੀ ਘਰੇਲੂ ਕੰਮਕਾਰ ਵਿਚ ਮਾਵਾਂ ਦਾ ਹੱਥ ਵਟਾਉਣਗੇ ਤਾਂ ਪਤਨੀ ਲਈ ਵੀ ਮਦਦਗਾਰ ਸਾਬਤ ਹੋ ਸਕਣਗੇ।
ਇਕ ਨਰੋਏ ਅਤੇ ਸੁਚੱਜੇ ਸਮਾਜ ਦੀ ਸਿਰਜਣਾ ਲਈ ਔਰਤ ਦਾ ਨਜ਼ਰੀਆ ਜੇ ਵਿਸ਼ਾਲ ਹੋਵੇਗਾ ਤਾਂ ਨਿਸਚੇ ਹੀ ਉਹ ਬੱਚਿਆਂ ਅੰਦਰ ਵੀ ਵਿਗਿਆਨਕ ਅਤੇ ਸਹੀ ਸੂਝ-ਸਮਝ ਪੈਦਾ ਕਰੇਗੀ ਤਾਂ ਹੀ ਬੱਚੇ ਵਿਸ਼ੇਸ਼ ਕਰਕੇ ਪੁੱਤਰ ਚੰਗੇ ਨਾਗਰਿਕ ਬਣ ਕੇ ਨਾਰੀ ਦਾ ਸਨਮਾਨ ਕਰਨਗੇ ਅਤੇ ਹੱਥੀਂ ਕਿਰਤ ਕਰਨਾ ਸਿੱਖ ਕੇ ਜੀਵਨ ਨੂੰ ਵਧੇਰੇ ਸੁੰਦਰ ਬਣਾਉਣਗੇ ਅਤੇ ਆਪਣੀ ਜੀਵਨ ਸਾਥਣ ਨੂੰ ਕਿਸੇ ਤਰ੍ਹਾਂ ਦੀ ਵੀ ਹੀਣ ਭਾਵਨਾ ਦਾ ਸ਼ਿਕਾਰ ਹੋਣ ਤੋਂ ਬਚਾਉਣਗੇ।
ਆਓ ਨਵਾਂ ਇਕ ਯੁੱਗ ਲਿਆਈਏ,
ਪੁੱਤਰਾਂ ਨੂੰ ਵੀ ਧੀਆਂ ਵਾਂਗ ਸਿਖਾਈਏ।
ਘਰੇਲੂ ਕੰਮਕਾਜ ਤੇ ਸਮਾਜਿਕ ਜ਼ਿੰਮੇਵਾਰੀਆਂ,
ਸਭ ਕੁਝ ਸਿਖਾ ਕੇ ਉੱਤਮ ਨਾਗਰਿਕ ਬਣਾਈਏ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਸ਼ਹੀਦੀ ਦਿਹਾੜਾ 19 ਮੱਘਰ ਭਾਵ 4 ਦਸੰਬਰ 'ਤੇ ਵਿਸ਼ੇਸ਼ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਲੜੇ ਗਏ ਅਸਾਵੀਂ ਜੰਗ ਦਾ ਲਾਸਾਨੀ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਨਿਹੰਗ ਮੁਖੀ ਦਮਦਮੀ ਟਕਸਾਲ ।

ਅਹਿਮਦ ਸ਼ਾਹ ਦੁਰਾਨੀ (ਅਬਦਾਲੀ) 18 ਹਜਾਰ ਅਫਗਾਨੀ ਫ਼ੌਜ ਨਾਲ ਹਿੰਦੁਸਤਾਨ ਉੱਤੇ ਸੱਤਵੇਂ ਹਮਲੇ ਲਈ ਦਸੰਬਰ 1764 ਦੌਰਾਨ ਈਮਾਨਾਬਾਦ ਪਹੁੰਚਿਆ ਤਾਂ ਉਸ ਨੇ ਕਲਾਤ ਦੇ ਹਾਕਮ ਮੀਰ ਨਸੀਰ ਖਾਨ ਨੂੰ ਜਿਹਾਦ ਦੇ ਨਾਮ 'ਤੇ ਆਪਣੇ ਨਾਲ ਰਲਾ ਲਿਆ, ਜਿਸ ਕੋਲ 12 ਹਜਾਰ ਦੀ ਫ਼ੌਜ ਸੀ। ਉਸ ਵਕਤ ਕਿਸੇ ਇਕ ਇਲਾਕੇ ਦਾ ਕਾਜੀ ਨਿਯੁਕਤ ਕਰਨ ਦੀ ਸ਼ਰਤ ਨਾਲ ਜੰਗ ਦਾ ਪੂਰਾ ਹਾਲ ਲਿਖਦਿਆਂ ਨਸੀਰ ਖਾਨ ਦੀ ਖ਼ਿਦਮਤ ਵਿਚ ਪੇਸ਼ ਕਰਨ ਦੇ ਦਾਅਵੇ ਨਾਲ ਉਨ੍ਹਾਂ ਨਾਲ ਪੰਜਾਬ ਆਉਣ ਵਾਲੇ ਬਲੋਚੀ ਇਤਿਹਾਸਕਾਰ ਕਾਜੀ ਨੂਰ ਮੁਹੰਮਦ ਉਸ ਵਕਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਬਾਰੇ ਅਖੀਂ ਡਿੱਠਾ ਹਾਲ ਆਪਣੀ ਫ਼ਾਰਸੀ ਕਾਵਿ 'ਜੰਗਨਾਮਾ' ਵਿਚ ਲਿਖਦਾ ਹੈ ਕਿ,

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ

ਲੇਖਕ :  ਡਾ. ਕਿਰਨਦੀਪ ਕੌਰ
ਮਹਾਰਾਜਾ ਰਣਜੀਤ ਸਿੰਘ (1780-1839) ਦੀ ਕਾਬਲੀਅਤ ਅਤੇ ਦੂਰ ਅੰਦੇਸ਼ੀ ਸੋਚ ਕਰਕੇ ਹੀ ਪਹਿਲੀ ਵਾਰ ਸਿੱਖ ਰਾਜ (ਸਰਕਾਰ-ਏ-ਖਾਲਸਾ) ਦੀ ਸਥਾਪਨਾ ਹੋਈ। ਸਿੱਖ ਰਾਜ ਵਿੱਚ ਵਿੱਦਿਆ ਦਾ ਪ੍ਰਬੰਧ ਏਨਾ ਵਧੀਆ ਸੀ ਕਿ ਅੰਗਰੇਜ਼ ਲਿਖਾਰੀਆਂ ਨੇ ਇਸ ਨੂੰ ਇੰਗਲੈਂਡ ਅਤੇ ਯੋਰਪੀਅਨ ਦੇਸ਼ਾਂ ਤੋਂ ਵੀ ਵਧੀਆ ਦੱਸਿਆ ਹੈ। ਕੇਵਲ ਲਾਹੌਰ ਵਿੱਚ ਹੀ 546 ਸਕੂਲ ਸਨ। ਹਰੇਕ ਮੰਦਰ, ਗੁਰਦੁਆਰੇ, ਧਰਮਸ਼ਾਲਾ ਅਤੇ ਮਸਜਿਦ ਵਿੱਚ ਵਿੱਦਿਆ ਦਿੱਤੀ ਜਾਂਦੀ ਸੀ। ਮਹਾਰਾਜਾ ਫਾਰਸੀ, ਅਰਬੀ, ਸੰਸਕ੍ਰਿਤ, ਪੰਜਾਬੀ, ਹਿੰਦੀ ਦੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਦਾ ਸੀ।

ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ

ਲੇਖਕ :  ਐੱਸ ਪੀ ਸਿੰਘ
ਅਖ਼ਬਾਰਾਂ ਦੇ ਸੰਪਾਦਕੀ ਪੰਨਿਆਂ ’ਤੇ ਬੜੇ ਜ਼ਹੀਨ ਬੁੱਧੀ ਪਾਠਕ ਪਹੁੰਚਦੇ ਹਨ। ਇਸ ਲਈ ਮੈਨੂੰ ਭਲੀਭਾਂਤ ਇਹ ਗਿਆਤ ਹੈ ਕਿ ਤੁਸਾਂ ਇਤਿਹਾਸ ਦੇ ਇਹ ਪੰਨੇ ਚੰਗੀ ਤਰ੍ਹਾਂ ਫਰੋਲੇ ਹੋਏ ਹਨ ਕਿ ਦੂਜੀ ਸੰਸਾਰ ਜੰਗ ਵੇਲੇ ਕਿਵੇਂ ਇੱਕ ਖ਼ਾਸ ਪਛਾਣ ਵਾਲੇ ਲੋਕਾਂ ਨੂੰ ਫੜ-ਫੜ concentration ਕੈਂਪਾਂ ਵਿੱਚ ਧੱਕ ਦਿੱਤਾ ਗਿਆ ਜਿੱਥੇ ਉਹ ਸਾਲਾਂ ਤੱਕ ਸੜਦੇ ਰਹੇ, ਕਈ ਤਾਂ ਮਰ-ਮੁੱਕ ਹੀ ਗਏ।

ਪਿੰਜਰਾ

ਦੋ ਤਿੰਨ ਦਿਨਾਂ ਤੋਂ ਬੇਹੱਦ ਗਰਮੀ ਪੈ ਰਹੀ ਸੀ।ਉਹ ਟੀਵੀ ਮੂਹਰੇ ਬੈਠਾ ਖ਼ਬਰਾਂ ਸੁਣ ਰਿਹਾ ਸੀ। ਅਚਾਨਕ ਬਹੁਤ ਤੇਜ਼ ਹਨੇਰੀ ਚੱਲਣ ਦੀ ਆਵਾਜ਼ ਦੇ ਨਾਲ ਹੀ ਬੂਹੇ-ਬਾਰੀਆਂ ਤਾੜ-ਤਾੜ ਖੜਕਣ ਲੱਗੇ। ਕਾਲੀ-ਬੋਲੀ ਹਨੇਰੀ ਦੇ ਨਾਲ ਆਸਮਾਨ ’ਤੇ ਘਟਾ-ਟੋਪ ਛਾ ਗਈ। ਸ਼ਾਹ ਕਾਲੇ ਬੱਦਲਾਂ ਨੇ ਦਿਨੇ ਹੀ ਰਾਤ ਪਾ ਦਿੱਤੀ ਸੀ। ਫੇਰ ਸ਼ੈੱਡ ਦੀ ਟੀਨ ਦੀ ਛੱਤ ਤੋਂ ਜ਼ੋਰ-ਜ਼ੋਰ ਦੀ ਕਣੀਆਂ ਡਿੱਗਣ ਦੀ ਆਵਾਜ਼ ਆਈ। ਵੇਖਦੇ ਹੀ ਵੇਖਦੇ ਮੋਹਲੇਧਾਰ ਮੀਂਹ ਪੈਣ ਲੱਗ ਪਿਆ। ਉਸ ਨੂੰ ਅੰਦਰ ਹੁੰਮਸ ਮਹਿਸੂਸ ਹੋਈ। ਟੀਵੀ ਬੰਦ ਕਰਕੇ ਉਹ ਜਾਲੀ ਵਾਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਬਾਲਕਨੀ ਦੀ ਛੱਤ ਹੇਠ ਪਈ ਮੰਜੀ ’ਤੇ ਬੈਠ ਗਿਆ। ਬਾਹਰ ਦਾ ਨਜ਼ਾਰਾ ਹੀ ਹੋਰ ਸੀ।

ਘੁੱਪ ਹਨੇਰਾ

ਅੱਜ ਵੀ ਮੈਂ ਰੋਜ਼ਾਨਾ ਵਾਂਗ ਕੰਮ ’ਤੇ ਜਾਣ ਤੋਂ ਪਹਿਲਾਂ ਸਵੇਰੇ ਤਿਆਰ ਹੋ ਕੇ ਟੀਵੀ ’ਤੇ ਖ਼ਬਰਾਂ ਸੁਣ ਰਿਹਾ ਸਾਂ। ਅੱਠਵੀਂ ’ਚ ਪੜ੍ਹਦੀ ਮੇਰੀ ਬੇਟੀ ਸਕੂਲ ਜਾਣ ਲਈ ਕਾਹਲੀ-ਕਾਹਲੀ ਤਿਆਰ ਹੁੰਦੀ ਭੱਜੀ ਫਿਰਦੀ ਸੀ। ਮੇਰਾ ਧਿਆਨ ਕਦੇ ਟੀਵੀ ਵੱਲ ਅਤੇ ਕਦੇ ਬੇਟੀ ਦੇ ਕਾਹਲਪੁਣੇ ਵੱਲ ਚਲਿਆ ਜਾਂਦਾ। ਏਨੇ ਚਿਰ ਨੂੰ ਖ਼ਬਰਾਂ ਤਾਂ ਖ਼ਤਮ ਹੋ ਗਈਆਂ ਅਤੇ ਟੀਵੀ ’ਤੇ ਨਵੀਆਂ ਆ ਰਹੀਆਂ ਕੈਸੇਟਾਂ ਦੀਆਂ ਮਸ਼ਹੂਰੀਆਂ ਚੱਲ ਪਈਆਂ ਜਿਨ੍ਹਾਂ ਵਿਚ ਜ਼ਿਆਦਾਤਰ ਧਾਰਮਿਕ ਗੀਤਾਂ ਅਤੇ ਕੀਰਤਨ ਦੀਆਂ ਸਨ ਕਿਉਂਕਿ ਕੁਝ ਦਿਨਾਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਆਉਣ ਵਾਲਾ ਸੀ। ਫਿਰ ਅਚਾਨਕ ‘‘ਪਾਪਾ ਜੀ’’ ਸ਼ਬਦ ਮੇਰੇ ਕੰਨੀ ਪਏ। ਮੇਰੀ ਬੇਟੀ ਤਿਆਰ ਹੋ ਕੇ ਮੇਰੇ ਸਾਹਮਣੇ ਖੜ੍ਹੀ ਸੀ। ‘‘ਹਾਂ ਬੇਟੇ?’’ ਮੈਂ ਸਹਿਜ ਸੁਭਾਅ ਬੋਲਿਆ। ਉਹ ਤਰਲਾ ਜਿਹਾ ਪਾ ਕੇ ਕਹਿਣ ਲੱਗੀ, ‘‘ਪਾਪਾ, ਮੈਂ ਕਿੰਨੇ ਦਿਨਾਂ ਦਾ ਤੁਹਾਨੂੰ ਪੰਜ ਸੌ ਰੁਪਏ ਦੇਣ ਨੂੰ ਕਿਹਾ, ਮੈਂ ਇਕ ਦੋ ਕਿਤਾਬਾਂ ਲੈਣੀਆਂ ਅਤੇ ਕੁਝ ਹੋਰ ਸਕੂਲ ਦਾ ਸਾਮਾਨ ਵੀ।’’

ਕਾਵਿ ਕਿਆਰੀ - ਕਾਜ਼ੀ ਨਾਲ ਗੋਸ਼ਠ

ਮੈਂ ਕੌਣ ਹਾਂ?
ਰੱਬ ਦਾ ਬੰਦਾ
ਨਾਨਕ ਆਖ ਕੇ ਸੱਦਿਆ ਜਾਂਦਾ
ਖ਼ਾਕਸਾਰ ਨਾਚੀਜ਼
ਆਪਾਂ ਫੱਕਰਾਂ ਨੂੰ ਸਾਰਾ ਜਗਤ ਅਜ਼ੀਜ਼
ਥਾਂ ਥਾਂ ਉਸ ਦਾ ਹੁਕਮ ਪੁਚਾਉਣਾ
ਮੇਰਾ ਧੰਦਾ!

ਪਰਿਕਰਮਾ - ਕਥਾ ਪ੍ਰਵਾਹ

ਸਵੇਰੇ ਉਠਦਿਆਂ ਗੱਡੇ ਵਾਂਗ ਬੋਝਲ ਹੋਏ ਸਿਰ ਨੂੰ ਨਲਕੇ ਦੀ ਧਾਰ ਹੇਠ ਵੀ ਕੀਤਾ ਤੇ ਅੱਖਾਂ ’ਤੇ ਕਈ ਵਾਰੀ ਪਾਣੀ ਦੇ ਛਿੱਟੇ ਵੀ ਮਾਰੇ। ਪਤਾ ਨਹੀਂ ਉਨੀਂਦਰੇ ਕਰਕੇ ਜਾਂ ਰਾਤੀਂ ਰੋਂਦੇ ਰਹਿਣ ਕਰਕੇ ਅੱਖਾਂ ਦੀਆਂ ਪੁਤਲੀਆਂ ਅਜੇ ਵੀ ਸੁੱਜੀਆਂ ਸੁੱਜੀਆਂ ਨੇ। ਆਪਣੇ ਕਮਰੇ ’ਚ ਖਲੋਤਾ ਮੈਂ ਕੱਲ੍ਹ ਦਿਨ ਭਰ ਦੀ ਹੋਈ ਬੀਤੀ ਬਾਰੇ ਸੋਚ ਰਿਹਾ ਹਾਂ। ਮੇਰੀ ਨਿਗ੍ਹਾ ਸਾਹਮਣੇ ਅੰਗੀਠੀ ’ਤੇ ਟਿਕਦੀ ਹੈ ਜਿਸ ਉੱਤੇ ਬੀਬੀ ਅਤੇ ਭਾਪਾ ਆਪੋ ਆਪਣੀ ਫੋਟੋ ਦੇ ਫਰੇਮ ਅੰਦਰ ਬੈਠੇ ਨੇ। ਜਿਨ੍ਹਾਂ ਨੂੰ ਮੈਂ ਹੁਣੇ ਕੱਪੜੇ ਨਾਲ ਪੂੰਝਿਆ ਹੈ ਤੇ ਉਪਰੋਂ ਸਲੀਕੇ ਨਾਲ ਸਾਂਝਾ ਹਾਰ ਪਾਇਆ ਹੈ। ਆਪੋ ਆਪਣੀ ਜਗ੍ਹਾ ਦੋਵੇਂ ਸ਼ਾਂਤ ਚਿੱਤ ਬੈਠੇ ਹਨ।

ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ

ਸ੍ਰੀ ਅਕਾਲ ਤਖਤ ਦਾ ਸੱਚ ਬਨਾਮ ਮੋਹਨ ਭਾਗਵਤ ਦਾ ਕੱਚ
ਸ੍ਰੀ ਅਕਾਲ ਤਖਤ ਵਲੋਂ ਆਏ ਨਵੇਂ ਸੰਦੇਸ਼
ਤਖਤ ਨੂੰ ਸਮਰਪਿਤ ਹੋਣ ਦੀ ਲੋੜ

ਲੇਖਕ: ਕੁਲਵੰਤ ਸਿੰਘ ਢੇਸੀ

 

ਰਾਸ਼ਟਰੀ ਸਿੱਖ ਸੰਗਤ ਦੇ ਆਗੂ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਜ ਘੋਸ਼ਤ ਕਰਨ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਜੀ ਵਲੋਂ ਆਏ ਪ੍ਰਤੀਕਰਮ ‘ਤੇ ਹੈਰਾਨੀ ਦਾ ਆਲਮ ਹੈ। ਇਹ ਗੱਲ ਕਿਸੇ ਦੇ ਚਿੱਤ ਚੇਤੇ ਵਿਚ ਨਹੀਂ ਸੀ ਕਿ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ੍ਰੀ ਅਕਾਲ ਤਖਤ ਦਾ ਰੁਤਬੇ ਨੂੰ ਜਿਸ ਕਦਰ ਢਾਅ ਲਾਈ ਗਈ ਸੀ ਉਸ ਰੁਤਬੇ ਦੀ ਮੁੜ ਬਹਾਲੀ ਵੀ ਹੋ ਸਕਦੀ ਹੈ ਪਰ ਹੁਣ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਰ ਐਸ ਐਸ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤੇ ਜਾਣ ਬਾਰੇ ਆਏ ਬਿਆਨਾ ਨਾਲ ਸਿੱਖ ਭਾਈਚਾਰੇ ਵਿਚ ਕੁਝ ਰੌਸ਼ਨੀ ਦੀ ਕਿਰਣ ਜਗੀ ਹੈ। ਜਿਸ ਕਿਸਮ ਨਾਲ ਹਿੰਦੁਤਵਾ ਵਾਲੇ ਆਗੂ ਮੁਸਲਮਾਨਾ ਅਤੇ ਭਾਰਤ ਦੀਆਂ ਹੋਰ ਘੱਟਗਿਣਤੀਆਂ ਨਾਲ ਪੇਸ਼ ਆ ਰਹੇ ਹਨ ਅਤੇ ਜਿਸ ਤਰੀਕੇ ਨਾਲ ਹਿੰਦੂ ਭੀੜਾਂ ਨੂੰ ਹਿੰਸਾ ਲਈ ਉਕਸਾਇਆ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਤਾਂ ਇਹ ਜਰੂਰੀ ਸਮਝਿਆ ਜਾਣਾ ਚਾਹੀਦਾ ਹੈ ਕਿ ਇੱਕ ਲੋਕ ਰਾਜੀ

ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ।

ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ। ਸਮੁੰਦਰ....ਪਰ ਇਹ ਤਾਂ ਰੇਗਿਸਤਾਨ ਲਗਦਾ ਹੈ। ਇਸਦਾ ਧਰਤੀ ਦਾ ਉਜਾੜਾ ਕਿਵੇਂ ਹੋਇਆ ਇਹਦੀ ਦਾਸਤਾਨ ਤੁਹਾਨੂੰ ਮੈਂ ਸੁਣਾਉਂਦਾ ਹਾਂ। 

ਜੇ ਮੈਨੂੰ ਕੋਈ ਸਵਾਲ ਕਰੇ ਕਿ ਸੰਸਾਰ ਦੀ ਉਹ ਕਿਹੜੀ ਚੀਜ਼ ਹੈ ਜਿਸਦੇ ਖਤਮ ਹੋਣ ਨਾਲ ਜੀਵਨ ਖਤਮ ਹੋ ਜਾਏਗਾ, ਤਾਂ ਉਹ ਹੈ ਪਾਣੀ। ਪਾਣੀ ਤਾਂ ਧਰਤੀ ਦਾ ਹਾਣੀ ਹੈ...ਪਰ ਇਸ ਧਰਤੀ ਦਾ ਹਾਣ ਕਦੋਂ ਮੁੱਕ ਗਿਆ ਇਸ ਗੱਲ ਦਾ ਇਸ ਧਰਤੀ ਨੂੰ ਵੀ ਪਤਾ ਨਾ ਲੱਗਿਆ। 

ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ

ਭਾਰਤ ਵਿਚ ਦਿੱਲੀ ਦੇ ਸੁਲਤਾਨਾਂ ਵੱਲੋਂ ਬਣਵਾਈਆਂ ਪ੍ਰਸਿੱਧ ਇਮਾਰਤਾਂ ਵਿਚ ਕੁਤਬ ਮੀਨਾਰ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਹ ਦੱਖਣੀ ਦਿੱਲੀ ਦੇ ਮਹਿਰੌਲੀ ਵਿਚ ਸਥਿਤ ਇੱਟਾਂ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਕੁਤਬ ਦਾ ਮਤਲਬ ਹੈ-ਨਿਆਂ ਦਾ ਥੰਮ੍ਹ। ਪੰਜ ਮੰਜ਼ਿਲਾ ਇਸ ਇਮਾਰਤ ਦੀ ਉੱਚਾਈ 72.56 ਮੀਟਰ (238.1 ਫੁੱਟ), ਆਧਾਰ ਦਾ ਵਿਆਸ 14.40 (47.3 ਫੁੱਟ) ਮੀਟਰ ਅਤੇ ਟੀਸੀ ਦਾ ਵਿਆਸ 2.74 ਮੀਟਰ (9 ਫੁੱਟ) ਦੇ ਲਗਪਗ ਹੈ।

ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ ਚਿਤਵਿਆ ਸੀ। ਉਸ ਦੀ ਭਗਤੀ ਲਈ ਉਨ੍ਹਾਂ ਨੇ ਪੱਥਰਾਂ ਨੂੰ ਘੜਦਿਆਂ 927 ਫੁੱਟ ਉੱਚਾ ਮੰਦਰ ਤਿਆਰ ਕੀਤਾ। ਇਸ ਰੱਥ ਦੇ 24 ਪਹੀਏ ਹਨ, 12 ਇਕ ਪਾਸੇ ਅਤੇ 12 ਦੂਸਰੇ ਪਾਸੇ। ਇਹ ਦਿਨ ਰਾਤ ਦੇ ਬੀਤ ਦੇ ਘੰਟਿਆਂ ਦੇ ਪ੍ਰਤੀਕ ਹਨ ਤੇ ਤੁਰਦੇ ਸਮੇਂ ਦਾ ਸੰਕਲਪ ਵੀ। ਪਹੀਏ ਦੀ ਹਰ ਬੱਲੀ ਜੀਵਨ ਕਿਰਿਆ ਵਿਚ ਰੁੱਝੇ ਮਰਦ/ਔਰਤਾਂ ਦੇ ਸੁਭਾਅ ਨਾਲ ਸ਼ਿੰਗਾਰੀ ਬੀਤੇ ਸਮੇਂ ਦੀ ਬਾਤ ਸੁਣਾਉਂਦੀ ਹੈ।

ਹੁਣ ਅਸੀਂ ਕਦੇ ਨਹੀਂ ਮਿਲਣਾ!

“ਮੈਨੂੰ ਜਦੋਂ ਵੀ ਸੁਪਨਾ ਆਉਂਦਾ, ਸ਼ਹਿਜ਼ਾਦੇ ਦਾ ਈ ਆਉਂਦੈ। ਉਵੇਂ ਦਿਸਦੇ ਨੇ ਸਾਰੇ। ਫਿਰ ਅੱਖ ਖੁੱਲ੍ਹ ਜਾਂਦੀ ਏ। ਜਿਵੇਂ ਮੱਛੀ ਤੜਫ਼ਦੀ ਆ ਪਾਣੀ ਤੋਂ ਬਗੈਰ, ਦਿਲ ਇੱਦਾਂ ਤੜਫ਼ਦੈ।” ਇਹ ਬੋਲ ਨੇ ਮੁਕੇਰੀਆਂ ਲਾਗਲੇ ਪਿੰਡ ਮਹਿਮੂਦਪੁਰ ਬਟਾਲੇ ’ਚ ਵੱਸਦੇ ਸੌ ਸਾਲਾ ਬਜ਼ੁਰਗ ਹਰਬੰਸ ਸਿੰਘ ਬਾਜਵਾ ਦੇ। ਸਿਆਲਕੋਟ ਦੀ ਪਸਰੂਰ ਤਹਿਸੀਲ ’ਚ ਕਸਬਾਨੁਮਾ ਪਿੰਡ ਸੀ ਸ਼ਹਿਜ਼ਾਦਾ। ਨੇੜਲੇ ਅੱਠ-ਦਸ ਪਿੰਡ ਸੌਦਾ-ਪੱਤਾ ਲੈਣ ਲਈ ਇੱਥੋਂ ਦੇ ਬਾਜ਼ਾਰ ’ਚ ਆਉਂਦੇ ਹੁੰਦੇ ਸਨ।

ਪਹਿਲਾ ਤਵਾ ਭਰਨ ਵਾਲ਼ੀ ਹਿੰਦੁਸਤਾਨੀ ਗਾਇਕਾ ਸਸ਼ੀਮੁਖੀ

ਘੜੀ ਦੀਆਂ ਸੂਈਆਂ ਦੇ ਰੁਖ਼: ਜਿਥੇ ਪਹਿਲੀ ਰਿਕਾਰਡਿੰਗ ਹੋਈ: ਦਿ ਗਰੇਟ ਈਸਟਰਨ ਹੋਟਲ, ਕਲਕੱਤਾ, 1902 ਦੀ ਤਸਵੀਰ; ਪਹਿਲੀ ਰਿਕਾਰਡਿੰਗ ਦੀ ਗਾਇਕਾ: ਸਸ਼ੀਮੁਖੀ; ਐਡੀਸਨ ਦੀ ਰਿਕਾਰਡਿੰਗ ਅਤੇ ਮਸ਼ੀਨ ਦਾ 1902 ਵਾਲ਼ਾ ਰੂਪ (ਇਨਸੈੱਟ); ਰਿਕਾਰਡ ਦਾ ਮਾਲਕ, ਪਾਂਚੂ ਗੋਪਾਲ ਬਿਸਵਾਸ। ਆਵਾਜ਼ ਨੂੰ ਮਸ਼ੀਨ ਦੀ ਮਦਦ ਨਾਲ ਫੜ-ਬੰਨ੍ਹ ਕੇ ਦੁਬਾਰਾ ਪੈਦਾ ਕਰ ਲੈਣ ਦਾ ਵਿਚਾਰ ਅਮਰੀਕੀ ਵਿਗਿਆਨੀ ਥਾਮਸ ਅਲਵਾ ਐਡੀਸਨ (11 ਫ਼ਰਵਰੀ 1847 – 18 ਅਕਤੂਬਰ 1931) ਦੇ ਨਾਂ ਨਾਲ ਜੁੜਿਆ ਹੋਇਆ ਹੈ। ਬਿਲਕੁਲ ਸੰਭਵ ਹੈ ਕਿ ਇਹ ਵਿਚਾਰ ਉਸ ਤੋਂ ਪਹਿਲਾਂ ਕਿਸੇ ਹੋਰ ਵਿਗਿਆਨੀ ਦੇ ਮਨ ਵਿਚ ਵੀ ਆਇਆ ਹੋਵੇ ਪਰ ਐਡੀਸਨ ਕਿਉਂਕਿ ਆਪਣੇ ਇਸ ਵਿਚਾਰ ਨੂੰ 1877 ਵਿਚ ਸਾਕਾਰ ਕਰਨ ਵਿਚ ਸਫਲ ਹੋ ਗਿਆ, ਕੁਦਰਤੀ ਸੀ ਕਿ ਉਹੋ ਹੀ ਰਿਕਾਰਡਿੰਗ ਦਾ ਕਾਢਕਾਰ ਮੰਨਿਆ ਗਿਆ। ਉਹ ਅਮਰੀਕਾ ਦੇ ਸਭ ਤੋਂ ਵੱਡੇ ਕਾਢਕਾਰ ਵਜੋਂ ਜਾਣਿਆ ਜਾਂਦਾ ਹੈ ਜਿਸ ਦੇ ਨਾਂ ਆਪਣੇ ਦੇਸ ਵਿਚ ਤਾਂ 1,093 ਪੇਟੈਂਟ ਹਨ ਹੀ, ਹੋਰ ਦੇਸਾਂ ਵਿਚ ਵੀ ਅਨੇਕ ਪੇਟੈਂਟ ਹਨ। ਰਿਕਾਰਡਿੰਗ ਮਸ਼ੀਨ ਤੇ ਗਰਾਮੋਫੋਨ, ਟੈਲੀਗਰਾਫ, ਫ਼ਿਲਮੀ ਕੈਮਰੇ ਤੇ ਬਲਬ ਜਿਹੀਆਂ ਉਹਦੀਆਂ ਅਨੇਕ ਕਾਢਾਂ ਨੇ ਦੁਨੀਆ ਬਦਲ ਦਿੱਤੀ।

ਸੁਣ ਲੈ ਦਿਲੀ ਪੁਕਾਰ ਬਾਬਾ ਬਖਸ਼ ਦਈਂ

ਸੁਣ ਲੈ ਦਿਲੀ  ਪੁਕਾਰ ਬਾਬਾ ਬਖਸ਼ ਦਈਂ

ਇਹ ਬੰਦਾ ਭੁੱਲਣਹਾਰ, ਬਾਬਾ ਬਖਸ਼ ਦਈਂ

ਸੋਹਣਾ ਇਹ ਸੰਸਾਰ ਆ ਮੇਰੇ ਬਾਬੇ ਕਰਕੇ

ਸੋਹਣਾ ਇਹ  ਸੰਸਾਰ ਆ ਮੇਰੇ ਬਾਬੇ ਕਰਕੇ

ਜੀਵਨ ਦੀ ਗੁਲਜ਼ਾਰ ਆ ਮੇਰੇ ਬਾਬੇ ਕਰਕੇ 

ਨਾ ਹੀ ਕੋਈ ਬਿਗਾਨਾ ਨਾ ਕੋਈ  ਵੈਰੀ  ਹੈ

ਸਾਰੇ  ਹੀ ਦਿਲਦਾਰ ਆ ਮੇਰੇ ਬਾਬੇ ਕਰਕੇ

ਗੁਰਦਾਸ ਮਾਨ ਵਲੋਂ ਮਾਂ ਨਾਲੋਂ ਮਾਸੀ ਨੂੰ ਪਹਿਲ

ਲੇਖਕ: ਕੁਲਵੰਤ ਸਿੰਘ ਢੇਸੀ
ਸਿੱਧੂ ਮੂਸੇ ਵਾਲੇ ਵਲੋਂ ਆਪਣੇ ਗੀਤ ਵਿਚ ਮਾਤਾ ਭਾਗ ਕੌਰ ਬਾਰੇ ਗਲਤ-ਬਿਆਨੀ ਦੀ ਤਪਸ਼ ਅਜੇ ਠੰਢੀ ਨਹੀਂ ਸੀ ਹੋਈ ਕਿ ਗੁਰਦਾਸ ਮਾਨ ਵਲੋਂ ਇੱਕ ਹੋਰ ਨਵਾਂ ਵਾਦ ਵਿਵਾਦ ਸ਼ੁਰੂ ਕਰ ਦਿੱਤਾ ਗਿਆ ਹੈ। ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਹਿੰਦੀ ਨੂੰ ਕੌਮੀ ਭਾਸ਼ਾ ਵਜੋਂ ਮਾਨਤਾ ਦੇਣ ਦੇ ਬਿਆਨਾਂ ਬਾਰੇ ਗਾਇਕ ਗੁਰਦਾਸ ਮਾਨ ਦੇ ਬਿਆਨਾ ‘ਤੇ ਅੱਜਕਲ ਕਾਫੀ ਨ੍ਹੇਰੀ ਝੁੱਲੀ ਹੋਈ ਹੈ। ਬੀਬੀਸੀ ਵਲੋਂ ਗੁਰਦਾਸ ਮਾਨ ਦੇ ਬਿਆਨਾਂ ਦਾ ਸਾਰਅੰਸ਼ ਕੁਝ ਇਸ ਤਰਾਂ ਬਿਆਨ ਕੀਤਾ ਗਿਆ ਹੈ-

ਕੌਮੀ ਬੋਲੀ ਦਾ ਮਹੱਤਵ

 ਲੇਖਕ: ਕੁਲਵੰਤ ਸਿੰਘ ਢੇਸੀ
ਦੁਨੀਆਂ ਦੇ ਹਰ ਖੇਤਰ ਵਿਚ ਬੋਲੀ ਦਾ ਖਾਸ ਮਹੱਤਵ ਹੈ ਜਿਸ ਤੋਂ ਬਿਨਾ ਗੁਜ਼ਾਰਾ ਨਹੀਂ ਹੈ। ਜਿਸ ਖਿੱਤੇ ਵਿਚ ਜਾ ਕੇ ਕੋਈ ਵਿਅਕਤੀ ਸੰਵਾਦ ਹੀ ਨਾ ਕਰ ਪਾਏ ਉਥੇ ਉਸ ਲਈ ਦਿਨ ਕਟੀ ਕਰਨੀ ਮੁਸ਼ਕਲ ਹੋ ਜਾਏਗੀ। ਕੰਮਾਂ ਕਾਰਾਂ ਦੇ ਸਬੰਧ ਵਿਚ ਅੱਜਕਲ ਲੋਕ ਦੁਨੀਆਂ ਭਰ ਤੋਂ ਭਾਰਤ ਵਿਚ ਜਾ ਰਹੇ ਹਨ। ਇਹ ਸਾਰੇ ਲੋਕ ਅੰਗ੍ਰੇਜ਼ੀ ਰਾਹੀਂ ਆਪਣੇ ਕੰਮਾਂ ਕਾਰਾਂ ‘ਤੇ ਸੰਵਾਦ  ਕਰਨ ਵਿਚ ਸਫਲ ਹੁੰਦੇ ਹਨ। ਇਸੇ ਤਰਾਂ ਭਾਰਤ ਤੋਂ ਬਾਹਰ ਜਾਣ ਵਾਲੇ ਲੋਕਾਂ ਲਈ ਅੰਗ੍ਰੇਜ਼ੀ ਤੋਂ ਵਗੈਰ ਗੁਜ਼ਾਰਾ ਨਹੀਂ। ਦੱਖਣੀ ਭਾਰਤ ਦੇ ਬਹੁਤੇ ਲੋਕ ਹਿੰਦੀ ਨਹੀਂ 

ਗੋ ਜ਼ਰਾ ਸੀ ਬਾਤ ਪਰ ਬਰਸੋਂ ਕੇ ਯਾਰਾਨੇ ਗਏ, ਲੇਕਿਨ ਇਤਨਾ ਤੋ ਹੂਆ ਕੁਛ ਲੋਗ ਪਹਿਚਾਨੇ ਗਏੇ -- ਭਜਪਾ ਪ੍ਰਧਾਨ ਵਲੋਂ ਕੌਮੀ ਬੋਲੀ ਦੇ ਨਾਮ ‘ਤੇ ਰੇੜਕਾ

ਲੇਖਕ: ਕੁਲਵੰਤ ਸਿੰਘ ਢੇਸੀ 

ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਕੌਮੀ ਤੌਰ ‘ਤੇ ਹਿੰਦੀ ਨੂੰ ਸਥਾਪਤ ਕਰਨ ‘ਤੇ ਬਹੁਤ ਰੇੜਕਾ ਪਿਆ ਹੋਇਆ ਹੈ ਅਤੇ ਹਰ ਵਿਅਕਤੀ ਜਾਂ ਧਿਰ ਆਪੋ ਆਪਣੇ ਹਿਸਾਬ ਨਾਲ ਵਿਚਾਰ ਦੇ ਰਿਹਾ ਹੈ । ਭਾਜਪਾ ਵਾਲੇ ਹਿੰਦੀ, ਹਿੰਦੂ, ਹਿੰਦ ਅਤੇ ਹਿੰਦੁਤਵਾ ਦੇ ਮੁੱਦਿਆਂ ‘ਤੇ ਕੰਮ ਕਰ ਰਹੇ ਹਨ ਅਤੇ ਹੁਣ ਪਾਰਟੀ ਦੇ ਪ੍ਰਧਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਨੂੰ ਭਾਰਤ ਦੀ ਕੌਮੀ ਭਾਸ਼ਾ ਵਜੋਂ ਮਾਨਤਾ ਦੇਣ ਦੇ ਬਿਆਨ ਦਿੱਤੇ ਹਨ। ਦਾਨਸ਼ਮੰਦ ਲੋਕ ਲੋਕ ਇਸ ਪਿੱਛੇ ਭਾਜਪਾ ਜਾਂ ਆਰ ਐਸ ਐਸ ਦੇ ਬੁਰੇ ਇਰਾਦਿਆਂ ਦਾ ਸੰਸਾ ਕਰ ਰਹੇ ਹਨ। ਭਾਜਪਾ ਜਾਂ ਆਰ ਐਸ ਐਸ ਵਲੋਂ ਕਿਓਂਕਿ ਭਾਰਤ ਨੂੰ ਹਿੰਦੂ ਦੇਸ਼ ਘੋਸ਼ਤ ਕੀਤਾ ਜਾ ਰਿਹਾ ਹੈ ਇਸ ਕਾਰਨ ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਭਾਰਤ ਦੇ ਗ੍ਰਹਿ ਸਕੱਤਰ ਵਲੋਂ ਹਿੰਦੀ ਨੂੰ 

ਭਾਰਤੀ ਭਾਸ਼ਾਵਾਂ ਲਈ ਘਾਤਕ ਬਣ ਰਹੀ ਹੈ ਹਿੰਦੀ

ਡਾ. ਚਰਨਜੀਤ ਸਿੰਘ ਗੁਮਟਾਲਾ , 0019375739812 , gumtalacs@gmail.com

ਭਾਰਤੀ ਜਨਤਾ ਪਾਰਟੀ ਵੱਲੋਂ ਆਰ. ਐਸ. ਐਸ. ਦੇ ਏਜੰਡੇ ‘ਤੇ ਚਲਦੇ ਹੋਏ ਪਹਿਲਾਂ ਧਾਰਾ 370 ਖ਼ਤਮ ਕੀਤੀ ਗਈ ਤੇ ਹੁਣ ਹਿੰਦੀ ਨੂੰ ਪੂਰੇ ਭਾਰਤ ਵਿੱਚ ਲਾਗੂ ਕਰਨ ਦੀ ਤਿਆਰੀ ਕੀਤੀ ਗਈ ਹੈੈ।ਹਿੰਦੀ ਦਿਵਸ ਸਮੇਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ  ਦਾ ਕਹਿਣਾ ਸੀ ਕਿ ਹਿੰਦੀ ਭਾਰਤ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਤੇ ਇਹ ਇੱਕੋ ਇੱਕ ਐਸੀ ਭਾਸ਼ਾ ਹੈ ਜੋ ਪੂਰੇ ਦੇਸ਼ ਨੂੰ ਜੋੜ ਕੇ ਰੱਖ ਸਕਦੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਨੂੰ ਇੱਕ ਐਸੀ ਭਾਸ਼ਾ ਦੀ ਲੋੜ ਹੈ ਜੋ ਕਿ ਵਿਸ਼ਵ ਭਰ ਵਿੱਚ ਉਸ ਦੀ ਪਹਿਚਾਣ ਬਣਾਏ। ਉਨ੍ਹਾਂ ਨੇ ਲੋਕਾਂ ਨੂੰ ਹਿੰਦੀ ਦੀ ਵਰਤੋਂ ਵੱਧ ਤੋਂ ਵੱਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅਗਲੇ ਸਾਲ ਹਿੰਦੀ ਦਿਵਸ ਸਮੇਂ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਹਿੰਦੀ ਦਿਵਸ ਸਮਾਗਮ ਕਰਵਾਣੇੇ ਜਾਣਗੇ ਤੇ 2024 ਦੀਆਂ ਅਗਲੀਆਂ ਆਮ ਚੋਣਾਂ ਤੀਕ ਹਿੰਦੀ ਵਿਰਾਸਤੀ ਦਰਜਾ ਪ੍ਰਾਪਤ ਕਰ ਲਵੇਗੀ।

ਲੋਪ ਹੋਏ ਪੁਰਾਤਨ ਭਾਂਡੇ

ਲੇਖ਼ਕ  : ਬਹਾਦਰ ਸਿੰਘ ਗੋਸਲ ,   ਸੋਰਸ - ਇੰਟਰਨੇਟ
ਜੇ ਅਸੀਂ ਪੁਰਾਣੀਆਂ ਰਸੋਈਆਂ ਨੂੰ ਯਾਦ ਕਰੀਏ ਤਾਂ ਉਨ੍ਹਾਂ ਵਿਚ ਬਹੁਤ ਸਾਰੇ ਪਿੱਤਲ ਅਤੇ ਕਾਂਸੀ ਦੇ ਭਾਂਡੇ ਪਏ ਹੁੰਦੇ ਸਨ। ਇਨ੍ਹਾਂ ਭਾਂਡਿਆਂ ਵਿਚ ਪਰਾਤ, ਕੌਲੀਆਂ, ਬਾਟੀਆਂ, ਥਾਲ, ਗਲਾਸ ਅਤੇ ਗੰਗਾਸਾਗਰ (ਜੱਗ) ਹੁੰਦੇ ਸਨ। ਇਨ੍ਹਾਂ ਬਰਤਨਾਂ ਵਿਚ ਪਰਾਤ ਅਤੇ ਗੰਗਾਸਾਗਰ ਦੋ ਵਿਸ਼ੇਸ਼ ਭਾਂਡੇ ਹੁੰਦੇ ਸਨ ਜੋ ਸਾਡੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਸਨ। ਇਹ ਦੋਵੇਂ ਭਾਂਡੇ ਆਮ ਤੌਰ ’ਤੇ ਪਿੱਤਲ ਦੇ ਹੀ ਬਣੇ ਹੁੰਦੇ ਸਨ। ਇਹ ਰੋਜ਼ਮਰ੍ਹਾ ਦੀਆਂ ਪਰਿਵਾਰਕ ਲੋੜਾਂ ਦੇ ਨਾਲ-ਨਾਲ ਵਿਆਹਾਂ ਵਿਚ ਵੀ ਪ੍ਰਧਾਨ ਹੁੰਦੇ ਸਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087740481
Copyright © 2019, Panjabi Times. All rights reserved. Website Designed by Mozart Infotech