ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸੰਪਾਦਕੀ

ਔਰਤਾਂ ’ਤੇ ਹਿੰਸਾ: ਸਮੁੱਚਾ ਸਮਾਜ ਸਵਾਲਾਂ ਦੇ ਘੇਰੇ ’ਚ

February 04, 2019 05:35 PM

ਔਰਤ ਖ਼ਿਲਾਫ਼ ਹਿੰਸਾ ਜਾਂ ਲਿੰਗਕ ਹਿੰਸਾ ਨਵਾਂ ਵਰਤਾਰਾ ਨਹੀਂ। ਇਹ ਹਿੰਸਾ ਸਦੀਆਂ ਤੋਂ ਬਦਲਵੇਂ ਰੂਪਾਂ ਵਿਚ ਲਗਾਤਾਰ ਜਾਰੀ ਹੈ। ਇਹ ਹਿੰਸਾ ਸਰੀਰਕ, ਆਤਮਿਕ ਤੇ ਮਾਨਸਿਕ ਪੱਧਰਾਂ ਉੱਪਰ ਕਈ ਢੰਗ-ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਆਮ ਕਰਕੇ ਲਿੰਗਕ ਹਿੰਸਾ ਨੂੰ ਮਰਦਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਲੇਕਿਨ ਆਪਣੇ ਅਸਲੇ ਵਿਚ ਇਹ ਪਿੱਤਰੀ ਸਮਾਜਿਕ ਢਾਂਚੇ ਅੰਦਰ ਬਹੁਤ ਸੂਖਮ ਪੱਧਰ ਉੱਪਰ ਪੱਸਰੀ ਅਮਾਨਵੀ ਹਿੰਸਾ ਨਾਲ ਸਬੰਧਿਤ ਹੈ। ਇਹ ਕਹਿਣਾ ਵਾਜਿਬ ਹੋਵੇਗਾ ਕਿ ਲਿੰਗਕ ਹਿੰਸਾ ਦੇ ਕਾਰਨ ਮਨੁੱਖਾਂ ਵਜੋਂ ਮਰਦਾਂ ਨਾਲ ਓਨੇ ਸੰਬੰਧਿਤ ਨਹੀਂ ਹਨ ਜਿੰਨੇ ਸ਼ਕਤੀ, ਸ਼ਕਤੀ ਸਬੰਧਾਂ ਤੇ ਸ਼ਕਤੀ ਦੇ ਕੰਟਰੋਲ ਨਾਲ ਸਬੰਧਿਤ ਹਨ। ਇਹੀ ਕਾਰਨ ਹੈ ਕਿ ਨਾ ਕੇਵਲ ਔਰਤਾਂ ਸਗੋਂ ਪਿੱਤਰ ਸੱਤਾ ਦੁਆਰਾ ਮਰਦ ਦੀ ਤੈਅ ਕੀਤੀ ਪਰਿਭਾਸ਼ਾ ਤੋਂ ਵੱਖਰੀ ਹਰ ਲਿੰਗਕ ਪਛਾਣ ਨੂੰ ਇਸ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਫਿਰ ਚਾਹੇ ਉਹ ਜਨਾਨੜੇ ਕਹੇ ਜਾਂਦੇ ਮਰਦ ਹੀ ਕਿਉਂ ਨਾ ਹੋਣ।
ਅਜਿਹੇ ਪ੍ਰਬੰਧ ਵਿਚ ਮਨੁੱਖੀ ਨਸਲ ਦੀ ਉਤਪਾਦਕ ਹੋਣ ਕਰਕੇ ਔਰਤ ਨੂੰ ਕਿਸੇ ਨਾ ਕਿਸੇ ਰੂਪ ਵਿਚ ਫਿਰ ਵੀ ਥੋੜ੍ਹੀ ਰਾਹਤ ਮਿਲ ਜਾਂਦੀ ਹੈ ਲੇਕਿਨ ਬਾਕੀ ਲਿੰਗਕ ਪਛਾਣਾਂ ਜਿਵੇਂ ਹਿਜੜਾ, ਸਮਲਿੰਗੀ, ਦੋਲਿੰਗੀ ਆਦਿ ਨੂੰ ਪੂਰੀ ਤਰ੍ਹਾਂ ਹਾਸ਼ੀਆਗਤ ਕਰ ਦਿੱਤਾ ਜਾਂਦਾ ਹੈ। ਇਸ ਦਾ ਸਪੱਸ਼ਟ ਕਾਰਨ ਪਿੱਤਰੀ ਢਾਂਚਾ ਹੈ। ਇਸ ਢਾਂਚੇ ਵਿਚ ਹਿੰਸਾ ਦਾ ਕੋਈ ਇਕਹਿਰਾ/ਇਕਪੱਧਰੀ ਰੂਪ ਨਹੀਂ ਹੈ ਕਿਉਂਕਿ ਇਸ ਢਾਂਚੇ ਅੰਦਰ ਸਭ ਤੋਂ ਵੱਧ ਸ਼ਕਤੀਸ਼ਾਲੀ ਧਿਰ ਵੀ ‘ਸਵੈਆਰੋਪਿਤ ਹਿੰਸਾ’ ਦਾ ਸ਼ਿਕਾਰ ਹੁੰਦੀ ਹੈ। ਇਸ ਪ੍ਰਬੰਧ ਵਿਚ ਕੰਮ ਕਰਦੀ ਵਿਵਸਥਿਤ ਹਿੰਸਾ ਦੀ ਸੂਖਮਤਾ ਦਾ ਅੰਦਾਜ਼ਾ ਇਸ ਪੱਖ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਮਰਦ ਨੂੰ ਵੀ ਲਗਾਤਾਰ ਆਪਣੀ ਮਰਦਾਨਗੀ ਸਾਬਿਤ ਕਰਨ ਦੇ ਦਬਾਅ ਥੱਲੇ ਰਹਿਣਾ ਪੈਂਦਾ ਹੈ। ਸੋ ਪਿੱਤਰਸੱਤਾ ਦੇ ਸ਼ਕਤੀ ਆਧਾਰਿਤ ਅਜਿਹੇ ਢਾਂਚੇ ਵਿਚ ਕੇਵਲ ਮਰਦ ਵਜੋਂ ਪੈਦਾ ਹੋਣਾ ਕਾਫ਼ੀ ਨਹੀਂ ਹੈ, ਇਸ ਵਿਚ ਮਰਦ ਬਣਨਾ ਤੇ ਸਾਬਿਤ ਕਰਨ ਵਧੇਰੇ ਜ਼ਰੂਰੀ ਹੈ।
ਉਪਰੋਕਤ ਢਾਂਚੇ ਵਿਚ ਮਰਦ ਬਣੇ ਰਹਿਣ ਦੀ ਪ੍ਰਕਿਰਿਆ ਮਰਦਾਂ ਦੇ ਜੀਵਨ ਵਿਚ ਲਗਾਤਾਰ ਚੱਲਦੀ ਰਹਿੰਦੀ ਹੈ। ਪਿੱਤਰੀ ਪ੍ਰਬੰਧ ਵਿਚ ਮਰਦ ਕੋਲ ਸ਼ਕਤੀ ਦਾ ਹੋਣਾ ਅਤੇ ਇਸ ਸ਼ਕਤੀ ਨੂੰ ਆਜੀਵਨ ਆਪਣੇ ਤੱਕ ਮਹਿਦੂਦ ਰੱਖਣਾ; ਦੋਵੇਂ ਸਥਿਤੀਆਂ ਬਿਲਕੁਲ ਵੱਖਰੇ ਅਰਥ ਰੱਖਦੀਆਂ ਹਨ। ਸੋ ਮਰਦਾਂ ਨੂੰ ਹਮੇਸ਼ਾ ਉਨ੍ਹਾਂ ਢੰਗ-ਤਰੀਕਿਆਂ ਤੇ ਸਾਧਨਾਂ ਨੂੰ ਨਵਿਆਉਣਾ ਪੈਂਦਾ ਹੈ ਜਿਸ ਨਾਲ ਸਮਾਜ ਵਿਚ ਸ਼ਕਤੀ ਆਧਾਰਿਤ ਸਬੰਧਾਂ ਵਿਚ ਉਨ੍ਹਾਂ ਦਾ ਦਬਦਬਾ ਕਾਇਮ ਰਹੇ। ਇਨ੍ਹਾਂ ਢੰਗ-ਤਰੀਕਿਆਂ ਵਿਚ ਮਰਦਾਂ ਦੁਆਰਾ ਸਰੀਰਕ ਬਲ ਦੇ ਪ੍ਰਯੋਗ ਤੇ ਹਿੰਸਾ ਨੂੰ ਹਮੇਸ਼ਾ ਵਡਿਆ ਕੇ ਪੇਸ਼ ਕਰਨ ਵਾਲਾ ਪ੍ਰਵਚਨ ਮੁੱਖ ਭੂਮਿਕਾ ਨਿਭਾਉਂਦਾ ਹੈ। ਅਜਿਹੇ ਬਲ ਤੇ ਹਿੰਸਾ ਦੀ ਪੇਸ਼ਕਾਰੀ ਸਭ ਤੋਂ ਜ਼ਿਆਦਾ ਭਾਸ਼ਾ ਦੁਆਰਾ ਹੁੰਦੀ ਹੈ। ਪਿੱਤਰੀ ਢਾਂਚੇ ਵਿਚ ਭਾਸ਼ਾ ਹਿੰਸਾ ਦੇ ਸੰਚਾਰ ਤੇ ਸਥਾਪਤੀ ਦਾ ਸਭ ਤੋਂ ਕਾਰਗਰ ਹਥਿਆਰ ਹੈ।
ਇਹ ਦੇਖਣਾ ਰੌਚਕ ਹੈ ਕਿ ਇਸ ਪ੍ਰਬੰਧ ਵਿਚ ਸਰੀਰਕ ਹਿੰਸਾ ਦੀ ਵਰਤੋਂ ਭਾਸ਼ਾਈ ਹਿੰਸਾ ਦੀ ਵਰਤੋਂ ਦੇ ਕਾਰਗਰ ਨਾ ਰਹਿਣ ਤੋਂ ਬਾਅਦ ਹੁੰਦੀ ਹੈ। ਇਸੇ ਕਾਰਨ ਭਾਸ਼ਾ ਦੀ ਹਿੰਸਾ ਵਧੇਰੇ ਧਿਆਨ ਦੇਣ ਯੋਗ ਹੈ ਜਿਸ ਵਿਚ ਗਾਲ੍ਹਾਂ ਹੀ ਨਹੀਂ, ਅਸੀਸਾਂ/ਬਦਅਸੀਸਾਂ, ਤਾਅਨੇ/ਮਿਹਣੇ ਤੇ ਪਿਆਰ ਦੇ ਪ੍ਰਗਟਾਵੇ ਨਾਲ ਜੁੜੀ ਸ਼ਬਦਾਵਲੀ ਵੀ ਖ਼ਾਸ ਹਿਤਾਂ ਨਾਲ ਸਬੰਧਿਤ ਹੁੰਦੀ ਹੈ। ਇਸ ਦਾ ਕਾਰਨ ਇਸ ਪ੍ਰਬੰਧ ਦਾ ਵਿਤਕਰੇ, ਸ਼ੋਸ਼ਣ ਅਤੇ ਲੁੱਟ ਆਧਾਰਿਤ ਹੋਣਾ ਹੈ। ਇਹ ਪ੍ਰਬੰਧ ਮੂਲ ਰੂਪ ਵਿਚ ਮਾੜੇ, ਕਮਜ਼ੋਰ ਤੇ ਨਿਤਾਣੇ ਦੇ ਖ਼ਿਲਾਫ਼ ਹੈ ਅਤੇ ਉਸ ਨੂੰ ਦਬਾ ਕੇ ਰੱਖਣ ਦੀ ਟੇਕ ਉੱਪਰ ਖੜ੍ਹਾ ਹੈ। ਸੋ ਮੁੱਖ ਧਾਰਾ ਦੇ ਭਾਰੂ ਪ੍ਰਵਚਨ ਕਾਰਨ ਕੇਵਲ ਹਿੱਕ ਦੇ ਜ਼ੋਰ, ਚੌੜੀ ਛਾਤੀ ਤੇ ਅੰਨ੍ਹੇ ਜ਼ੋਰ ਨੂੰ ਮਨੁੱਖੀ ਗੁਣ ਮੰਨਣ ਉੱਪਰ ਕੋਈ ਸਵਾਲ ਖੜ੍ਹਾ ਨਹੀਂ ਕਰਦਾ। ਕੋਈ ਇਹ ਸਵਾਲ ਨਹੀਂ ਕਰਦਾ ਕਿ ਅਣਖ ਵਰਗੀ ਚੀਜ਼ ਕਿਸੇ ਔਰਤ/ਕਿੰਨਰ/ਹੋਰ ਲਿੰਗਕ ਪਛਾਣਾਂ ਵਾਲਿਆਂ ਕੋਲ ਕਿਉਂ ਨਹੀਂ ਹੁੰਦੀ? ਜਾਂ ਹਿੰਸਾ ਦਾ ਸ਼ਾਨਦਾਰ ਪ੍ਰਗਟਾਵਾ ਸਮਾਜ ਦੇ ਇਕ ਹਿੱਸੇ ਲਈ ਇੰਨਾ ਜਸ਼ਨਾਂ ਵਾਲਾ ਕਿਉਂ ਹੁੰਦਾ ਹੈ? ਅਜਿਹੇ ਜਸ਼ਨ ਵਿਚੋਂ ਆਖ਼ਿਰ ਕੀ ਸਿਰਜਣਾ ਹੋ ਸਕਦੀ ਹੈ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਿਚੋਂ ਡਰ, ਖ਼ੌਫ਼ ਤੇ ਬੇਚਾਰਗੀ ਪੈਦਾ ਹੁੰਦੀ ਹੈ ਅਤੇ ਇਹ ਡਰ ਸਮਾਜ ਦੇ ਵੱਡੇ ਹਿੱਸੇ ਦੀਆਂ ਧੜਕਨਾਂ ਵਿਚ ਸਹਿਮ ਬਣ ਕੇ ਬੈਠ ਜਾਂਦਾ ਹੈ। ਅਜਿਹਾ ਹੋਣ ਨਾਲ ਦੱਬੇ ਕੁਚਲੇ ਲੋਕ ਆਪਣੀ ਬਰਾਬਰੀ ਤੇ ਅਧਿਕਾਰਾਂ ਬਾਰੇ ਗੱਲ ਕਰਨ ਤੋਂ ਕਤਰਾਉਣ ਲੱਗਦੇ ਹਨ। ਇਸ ਵਿਚ ਔਰਤਾਂ ਸਮੇਤ ਸਾਰੇ ਮਨੁੱਖ ਸ਼ਾਮਿਲ ਹਨ ਜਿਹੜੇ ਪਿੱਤਰਸੱਤਾ ਦੇ ਸ਼ਕਤੀ ਦੇ ਢਾਂਚੇ ਵਿਚ ਸ਼ਕਤੀਸ਼ਾਲੀ ਥਾਂ ਹਾਸਲ ਨਹੀਂ ਕਰ ਸਕਦੇ। ਇਉਂ ਇਹ ਪ੍ਰਬੰਧ ਸ਼ਕਤੀਸ਼ਾਲੀ ਤੇ ਸ਼ਕਤੀਹੀਣ, ਦੋ ਧਿਰਾਂ ਵਿਚ ਵੰਡਿਆ ਜਾਂਦਾ ਹੈ ਜਿਸ ਵਿਚ ਸ਼ਕਤੀਹੀਣ/ਹਾਸ਼ੀਆਗਤ ਧਿਰ ਹਮੇਸ਼ਾ ਖ਼ੌਫ਼ ਦੀ ਅਵਸਥਾ ਵਿਚ ਵਿਚਰਦੀ ਹੈ। ਇਸ ਤਰ੍ਹਾਂ ਇਹ ਪ੍ਰਬੰਧ ਸ਼ਕਤੀ ਦੇ ਸਬੰਧਾਂ (ਸ਼ਕਤੀਸ਼ਾਲੀ ਤੇ ਸ਼ਕਤੀਹੀਣ ਦੋਵੇਂ) ਮੁਤਾਬਿਕ ਮਨੁੱਖ ਤੋਂ ਉਸ ਦੀ ਮਨੁੱਖਤਾ ਖੋਹ ਕੇ ਉਸ ਨੂੰ ਕਮਤਰ ਮਨੁੱਖ ਬਣਨ ਲਈ ਮਜਬੂਰ ਕਰ ਦਿੰਦਾ ਹੈ।
ਇਸ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ ਕਿ ਪਿਤਰੀ ਸਮਾਜ ਵਿਚ ‘ਜਬਰ ਜਨਾਹ’ ਔਰਤ/ਲਿੰਗ ਵਿਰੋਧੀ ਹਿੰਸਾ ਦੇ ਤਮਾਮ ਰੂਪਾਂ ਵਿਚੋਂ ਕੇਵਲ ਇਕ ਪ੍ਰਗਟਾਅ ਰੂਪ ਹੈ। ਇਸ ਪ੍ਰਗਟਾਅ ਦਾ ਵਖਰੇਵਾਂ ਇਹ ਹੈ ਕਿ ਔਰਤ ਦੇ ਪ੍ਰਸੰਗ ਵਿਚ ਇਸ ਨਾਲ ਜੁੜੇ ਪ੍ਰਵਚਨ ਜਿਵੇਂ ਅਪਵਿਤਰਤਾ, ਬੇਇੱਜ਼ਤੀ, ਬੇਆਬਰੂ ਆਦਿ ਨੇ ਇਸ ਨੂੰ ਔਰਤ ਵਿਰੋਧੀ ਹਿੰਸਾ ਦਾ ਸਭ ਤੋਂ ਖ਼ਤਰਨਾਕ ਰੂਪ ਬਣਾ ਦਿੱਤਾ ਹੈ। ਇੱਥੇ ਇਹ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਬਾਕੀ ਲਿੰਗਕ ਪਛਾਣਾਂ ਜਿਵੇਂ ਕਿੰਨਰਾਂ, ਸਮਲਿੰਗੀਆਂ ਤੇ ਦੋਲਿੰਗੀਆਂ ਆਦਿ ਨਾਲ ਹੁੰਦੇ ਬਲਾਤਕਾਰਾਂ ਦੇ ਸਬੰਧ ਵਿਚ ਅਜਿਹਾ ਪ੍ਰਵਚਨ ਨਹੀਂ ਹੈ। ਇੱਥੋਂ ਤੱਕ ਕਿ ਛੋਟੇ ਨਰ-ਬੱਚਿਆਂ ਨਾਲ ਹੋਣ ਵਾਲੇ ਬਲਾਤਕਾਰਾਂ/ਲਿੰਗਕ ਹਿੰਸਾ ਬਾਰੇ ਪ੍ਰਚੱਲਿਤ ਪ੍ਰਵਚਨ ਵੀ ਓਨਾ ਪ੍ਰਬਲ ਨਹੀਂ ਹੈ। ਸਵਾਲ ਉੱਠਦਾ ਹੈ ਕਿ ਫਿਰ ਸਾਡਾ ਸਮਾਜ ਔਰਤ ਨਾਲ ਹੁੰਦੇ ਬਲਾਤਕਾਰ ਸਬੰਧੀ ਬਾਕੀ ਲਿੰਗਕ ਪਛਾਣਾਂ ਨਾਲ ਹੁੰਦੇ ਬਲਾਤਕਾਰ ਨਾਲੋਂ ਵਧੇਰੇ ਫ਼ਿਕਰਮੰਦ ਕਿਉਂ ਹੈ? ਇਸ ਦਾ ਕਾਰਨ ਸਾਫ਼ ਹੈ ਕਿ ਬਾਕੀ ਲਿੰਗਕ ਪਛਾਣਾਂ ਵਾਰਿਸ/ਉਤਰਧਿਕਾਰੀ ਦੇ ਉਤਪਾਦਨ ਨਾਲ ਸਬੰਧਿਤ ਨਹੀਂ ਹਨ। ਸਿੱਟੇ ਵਜੋਂ ਇਨ੍ਹਾਂ ਪਛਾਣਾਂ ਨਾਲ ਜੁੜੇ ਲੋਕਾਂ ਉੱਪਰ ਪਵਿੱਤਰਤਾ/ਅਪਵਿੱਤਰਤਾ, ਸ਼ਰਮ/ਬੇਸ਼ਰਮੀ ਦੇ ਸਮਾਜਿਕ ਪੈਮਾਨੇ ਔਰਤਾਂ ਵਾਂਗ ਹਾਲਾਤ ਅਨੁਸਾਰ ਲਾਗੂ ਨਹੀਂ ਹੁੰਦੇ ਸਗੋਂ ਇਨ੍ਹਾਂ ਨੂੰ ਪੈਦਾਇਸ਼ੀ ਅਪਵਿੱਤਰ ਤੇ ਬੇਸ਼ਰਮ ਮੰਨ ਕੇ ਹਾਸ਼ੀਆਗਤ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਜਬਰ ਜਨਾਹ ਕਿਉਂਕਿ ਦੋ ਵੱਖਰੇ ਹਾਲਾਤ ਵਿਚ ਵੱਖਰੇ ਅਰਥ ਰੱਖਦਾ ਹੈ, ਇਸ ਲਈ ਔਰਤਾਂ ਨੂੰ ਵੀ ‘ਜਬਰ ਜਨਾਹ ਦੇ ਡਰ’ ਨੂੰ ਅੰਤਿਮ ਸੱਚ ਮੰਨ ਕੇ ਨਹੀਂ ਚੱਲਣਾ ਚਾਹੀਦਾ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ‘ਜਬਰ ਜਨਾਹ’ ਹੋਰ ਕੁਝ ਵੀ ਹੋਵੇ ਲੇਕਿਨ ਜ਼ਿੰਦਗੀ ਦਾ ਅੰਤ ਬਿਲਕੁਲ ਨਹੀਂ ਹੁੰਦਾ। ਉਨ੍ਹਾਂ ਨੂੰ ਵਿਸ਼ਵਾਸ ਕਰਨਾ (ਸਮਾਜ ਦੁਆਰਾ ਦਿਵਾਉਣਾ) ਚਾਹੀਦਾ ਹੈ ਕਿ ‘ਜਬਰ ਜਨਾਹ’ ਤੋਂ ਬਾਅਦ ਵੀ ਜੀਵਨ ਜਿਉਣ-ਯੋਗ ਰਹਿੰਦਾ ਹੈ/ਹੋ ਸਕਦਾ ਹੈ। ਇਸ ਦਾ ਕਾਰਨ ਹੈ ਕਿ ਜਬਰ ਜਨਾਹ ਨੂੰ ਜੀਵਨ ਦਾ ਅੰਤ ਮੰਨ ਕੇ ਅਸੀਂ ਖ਼ੁਦ ਇਸ ਨੂੰ ਮਨੁੱਖੀ ਹਸਤੀ ਵਿਚ ਵਿਸ਼ਵਾਸ ਤੋੜਨ ਵਾਲੇ ਹਥਿਆਰ ਵਜੋਂ ਵਾਰ ਵਾਰ ਵਰਤਣ ਦੀ ਇਜਾਜ਼ਤ ਦੇ ਰਹੇ ਹੁੰਦੇ ਹਾਂ।
ਇਉਂ ‘ਜਬਰ ਜਨਾਹ’ ਅੱਧੀ ਮਨੁੱਖੀ ਵਸੋਂ ਦੁਆਰਾ ਦੂਜੀ ਅੱਧੀ ਮਨੁੱਖੀ ਵਸੋਂ ਤੋਂ ਸ਼ਕਤੀ ਹਥਿਆਉਣ ਤੇ ਉਸ ਨੂੰ ਕਾਇਮ ਰੱਖਣ ਦਾ ਸਾਧਨ ਮਾਤਰ ਹੈ। ਇਹ ਦੁਨੀਆ ਦੀ ਅੱਧੀ ਆਬਾਦੀ ਦੁਆਰਾ ਦੂਜੀ ਅੱਧੀ ਆਬਾਦੀ ਨੂੰ ਦਬਾਉਣ ਤੇ ਉਸ ਦਾ ਸ਼ੋਸ਼ਣ ਕਰਨ ਦਾ ਹਥਿਆਰ ਹੈ। ਇਹ ਉਸ ਮਾਨਤਾ ਨੂੰ ਪ੍ਰਚਾਰਨ ਤੇ ਪ੍ਰਸਾਰਨ ਦਾ ਮਾਧਿਅਮ ਹੈ ਜਿਸ ਵਿਚ ਇਕ ਧਿਰ ਆਪਣੇ ਬਣਾਏ ਪੈਮਾਨਿਆਂ ਅਨੁਸਾਰ, ਦੂਜੀ ਧਿਰ ਦੀ ਮਰਜ਼ੀ ਜਾਣੇ ਬਿਨਾਂ, ਉਸ ਦੇ ਚਰਿੱਤਰ ਤੇ ਜ਼ਿੰਦਗੀ ਬਾਰੇ ਫੈਸਲਾ ਕਰਨ ਦਾ ਹੱਕ ਰੱਖਦੀ ਹੈ। ਇਹ ਉਸ ਵਿਵਸਥਾ ਦੀ ਲਗਾਤਾਰਤਾ ਹੈ ਜਿਸ ਵਿਚ ਸਮਾਜ ਅਸਲੀ ਦੋਸ਼ੀ ਬਾਰੇ ਜਾਣਨ ਦੇ ਬਾਵਜੂਦ ਪੀੜਤ ਨੂੰ ਸਜ਼ਾ ਦਿੰਦਾ ਹੈ। ਇਹ ਉਸ ਖ਼ੌਫ਼ ਦੀ ਦੁਨੀਆਂ ਨੂੰ ਆਤਮਸਾਤ ਕਰਨ ਦੀ ਭਿਆਨਕ ਹਾਲਤ ਹੈ ਜਿਸ ਵਿਚ ਕੋਈ ਕੁੜੀ ਆਪਣੇ ਹੀ ਘਰ ਦਾ ਦਰਵਾਜ਼ਾ ਖੋਲ੍ਹਦਿਆਂ ਸਾਹਮਣੇ ਕਿਸੇ ਅਜਨਬੀ ਨੂੰ ਦੇਖ ਕੇ ਠਠੰਬਰ ਜਾਂਦੀ ਹੈ। ਇਹ ਉਹ ਪੈਮਾਨੇ ਹਨ ਜਿਹੜੇ ਵੱਖਰੇਵੇਂ ਨੂੰ ਨਫ਼ਰਤ ਕਰਨ, ਮਧੋਲਣ ਤੇ ਲੁੱਟਣ ਦਾ ਪਾਠ ਪੜ੍ਹਾਉਂਦੇ ਹਨ। ਇਹ ਉਹ ਮਾਨਸਿਕਤਾ ਹੈ ਜੋ ਦੁਨੀਆਂ ਦੀ ਅੱਧੀ ਆਬਾਦੀ ਨੂੰ ਹਰ ਘੜੀ, ਹਰ ਪਲ, ਹਰ ਸਮੇਂ ਸਹਿਮ ਵਿਚ ਰਹਿਣ ਲਈ ਮਜਬੂਰ ਕਰਦੀ ਹੈ। ਇਹ ਉਹ ਪ੍ਰਬੰਧ ਹੈ ਜੋ ਜ਼ਿੰਦਗੀ ਨੂੰ ਪੂਰੀਆਂ ਸੰਭਾਵਨਾਵਾਂ ਸਹਿਤ ਜਿਉਣ ਤੋਂ ਰੋਕਦਾ ਹੈ ਜੋ ਜ਼ਿੰਦਗੀ ਨੂੰ ਖ਼ੂਬਸੂਰਤ ਨਹੀਂ ਰਹਿਣ ਦਿੰਦਾ ਸਗੋਂ ਉਸ ਨੂੰ ਬੋਝ ਬਣਾ ਦਿੰਦਾ ਹੈ। ਅਸਲ ਵਿਚ ਇਹ ‘ਗੁਲਾਮੀ ਦੇ ਯੁੱਗ’ ਵਾਲੇ ਵਿਚਾਰਾਂ ਦਾ ਅਵਸ਼ੇਸ਼ ਹੈ ਜਿਨ੍ਹਾਂ ਦੀ ਅਉਧ ਬੀਤ ਚੁੱਕੀ ਹੈ। ਇਸ ਲਈ ਹਰ ਹਾਲ ਤੇ ਹਰ ਕੀਮਤ ਉੱਪਰ ਹੁਣ ਇਨ੍ਹਾਂ ਵਿਚਾਰਾਂ ਨੂੰ ਬਦਲਿਆ/ਖ਼ਤਮ ਕੀਤਾ ਜਾਣਾ ਚਾਹੀਦਾ ਹੈ।
21ਵੀਂ ਸਦੀ ਦੇ ਹਰ ਮਨੁੱਖ ਦੁਆਰਾ ਇਹ ਸਮਝ ਲਿਆ ਜਾਣਾ ਚਾਹੀਦਾ ਹੈ ਕਿ ‘ਗ਼ੁਲਾਮੀ ਦੇ ਯੁੱਗ’ ਵਾਲੇ ਵਿਚਾਰਾਂ ਦਾ ਅਵਸ਼ੇਸ਼ ਹੋਣ ਕਰਕੇ ਜਬਰ ਜਨਾਹ ਸਭਿਆ ਸਮਾਜ ਉੱਪਰ ਕਲੰਕ ਹੈ, ਔਰਤ ਉੱਪਰ ਨਹੀਂ। ਇਹ ਸਮਾਜ ਤੇ ਮੌਜੂਦਾ ਪ੍ਰਬੰਧ ਨੂੰ ਸ਼ੱਕ ਦੇ ਦਾਇਰੇ ਵਿਚ ਲਿਆਉਂਦਾ ਹੈ, ਔਰਤ ਨੂੰ ਨਹੀਂ। ਇਸ ਦੀ ਹੋਂਦ ਨਾਲ ਸਾਡੇ ਸਭਿਆਚਾਰ, ਕੌਮ ਤੇ ਸਮਾਜ ਦੇ ਚਰਿੱਤਰ ਦੀ ਅਸਲੀ ਪਛਾਣ ਹੁੰਦੀ ਹੈ, ਔਰਤ ਦੀ ਨਹੀਂ। ਇਸ ਦੇ ਵਾਪਰਨ ਨਾਲ ਸਮਾਜ, ਮਨੁੱਖਤਾ ਅਤੇ ਪ੍ਰਬੰਧ ਉੱਪਰ ਉਂਗਲ ਉੱਠਣੀ ਚਾਹੀਦੀ ਹੈ, ਔਰਤ ਉੱਪਰ ਨਹੀਂ। ਇਸ ਦੇ ਹੋਣ ਅਤੇ ਵਾਪਰਨ ਦਾ ਕਾਰਨ ਸਮਾਜ ਤੇ ਪ੍ਰਬੰਧ ਹੈ, ਔਰਤ ਨਹੀਂ। ਜਬਰ ਜਨਾਹ ਮਰਦ ਕਰਦਾ ਹੈ ਤੇ ਸਮਾਜ ਹੋਣ ਦਿੰਦਾ ਹੈ, ਔਰਤ ਨਹੀਂ। ਸੋ ਅੱਜ ਦੇ ਸੱਭਿਆ ਮਨੁੱਖ ਨੂੰ ਇਹ ਅੰਤਰ ਪਤਾ ਹੋਣਾ ਚਾਹੀਦਾ ਹੈ ਕਿ ‘ਜਬਰ ਜਨਾਹ ਪੀੜਤ’ ਅਤੇ ‘ਬਲਾਤਕਾਰੀ’ ਦੋ ਅਲੱਗ ਅਲੱਗ ਧਿਰਾਂ ਹਨ। ਇਨ੍ਹਾਂ ਨੂੰ ਇਕ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕਰਨ ਦੇਣੀ ਚਾਹੀਦੀ ਹੈ। ਇਨ੍ਹਾਂ ਦੋਵਾਂ ਵਿਚੋਂ ਦੋਸ਼ੀ ਨੂੰ ਪਛਾਣਨ ਤੇ ਸਜ਼ਾ ਦੇਣ ਵੇਲੇ ਪਰੰਪਰਾ ਤੇ ਸਥਾਪਤ ਪ੍ਰਵਚਨ ਨੂੰ ਕਾਟੇ ਹੇਠ ਲਿਆਉਣ ਦੀ ਲੋੜ ਹੈ। ਸਮਾਂ ਆ ਗਿਆ ਹੈ ਕਿ ਅਸੀਂ ਜਬਰ ਜਨਾਹ/ਲਿੰਗਕ ਹਿੰਸਾ ਵਰਗੇ ਮਸਲਿਆਂ ਉੱਪਰ ਵਧੇਰੇ ਗੰਭੀਰ, ਸੰਵੇਦਨਸ਼ੀਲ ਤੇ ਸਿਆਣੇ ਹੋਈਏ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸੰਪਾਦਕੀ ਵਿੱਚ ਹੋਰ
ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ

ਆਮ ਲੋਕਾਂ ਨੂੰ ਮੁਲਕ ਦੀ ਸੰਸਦ ਵਿਚ ਨਵਾਂ ਮੋਟਰ ਵਾਹਨ ਸੋਧ ਕਾਨੂੰਨ ਪਾਸ ਹੋਣ ਕਾਰਨ ਇਸ ਉੱਤੇ ਸ਼ੱਕ ਸੀ। ਇਹ ਕਾਨੂੰਨ ਲਾਗੂ ਹੋਣ ਮਗਰੋਂ ਪੂਰੇ ਮੁਲਕ ਵਿਚ ਅਜਿਹਾ ਮਾਹੌਲ ਬਣ ਗਿਆ ਜਿਵੇਂ ਪੁਲੀਸ ਅਤੇ ਦੇਸ਼ ਵਾਸੀ ਲੋਕ ਦੋ ਵੱਖੋ ਵੱਖਰੇ ਖੇਮੇ ਹੋਣ ਅਤੇ ਦੋਵਾਂ ਵਿਚਕਾਰ ਸੰਘਰਸ਼ ਚੱਲ ਰਿਹਾ ਹੋਵੇ। ਜਿੱਥੇ ਲੋਕ ਭਾਰੀ ਪੈ ਰਹੇ ਹਨ, ਪੁਲੀਸ ਖ਼ਾਮੋਸ਼ ਹੋ ਜਾਂਦੀ ਹੈ, ਪਰ ਜ਼ਿਆਦਾਤਰ ਮਾਮਲਿਆਂ ਵਿਚ ਸਰਕਾਰੀ ਤੰਤਰ ਭਾਰੀ ਹੋ ਰਿਹਾ ਹੈ ਅਤੇ ਪੁਲੀਸ ਲੋਕਾਂ ਨੂੰ ਕੁੱਟ-ਕੁੱਟ ਕੇ ਆਪਣੇ ਅਧਿਕਾਰਾਂ ਦੀ ਬੇਹੂਦਾ ਨੁਮਾਇਸ਼ ਕਰ ਰਹੀ ਹੈ।

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

ਲੇਖਕ  - ਗਗਨ ਦੀਪ ਸ਼ਰਮਾ , ਸੋਰਸ - ਇੰਟਰਨੇਟ 
ਬਿੱਲੀ ਨੂੰ ਆਉਂਦੀ ਵੇਖ ਕੇ ਕਬੂਤਰ ਦੇ ਅੱਖਾਂ ਮੀਚ ਲੈਣ ਵਾਲੀ ਕਹਾਣੀ ਤਾਂ ਤੁਸੀਂ ਸੁਣੀ ਹੀ ਹੋਵੇਗੀ, ਪਰ ਕੀ ਤੁਸੀਂ ਇਹੋ ਜਿਹੀ ਕੋਈ ਕਹਾਣੀ ਘਟਦੀ ਵੇਖੀ ਜਾਂ ਸੁਣੀ ਹੈ ਜਿੱਥੇ ਬਿੱਲੀ ਆਉਂਦੀ ਵੇਖ ਕੇ ਕਬੂਤਰਾਂ ਦੀ ਰਾਖੀ ਬੈਠੇ ਲੋਕ ਕਬੂਤਰਾਂ ਦੀਆਂ ਅੱਖਾਂ ’ਤੇ ਪਰਦੇ ਪਾ ਦਿੰਦੇ ਹੋਣ ਤੇ ਪਰਦਾ ਚੁੱਕਣ ਤੋਂ ਪਹਿਲਾਂ ਕਬੂਤਰ ਦਾ ਮੂੰਹ ਉਸ ਪਾਸੇ ਕਰ ਦਿੰਦੇ ਹੋਣ ਜਿੱਧਰ ਸੁੱਖ-ਸ਼ਾਂਤੀ ਦੇ ਨਗ਼ਮੇ ਗਾਏ ਜਾ ਰਹੇ ਹੋਣ। ਅਜੋਕੇ ਦੌਰ ਵਿਚ ਸਰਕਾਰਾਂ ਰੂਪੀ ਰਾਖੇ ਜਨਤਾ ਰੂਪੀ ਕਬੂਤਰਾਂ ਨਾਲ ਅਜਿਹਾ ਕਰਦੇ ਆਮ ਵੇਖੇ ਜਾ ਸਕਦੇ ਹਨ। ਦੁੱਖ ਇਸ ਗੱਲ ਦਾ ਹੈ ਕਿ ਬਿੱਲੀ ਨੂੰ ਨਾ ਵੇਖਣ ਨਾਲ ਕਬੂਤਰ ਦੀ ਜਾਨ ਨਹੀਂ ਬਚਦੀ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਕਈ ਸਮਾਜਿਕ-ਆਰਥਿਕ ਬਿੱਲੀਆਂ ਸਾਡੇ ਦੁਆਲੇ ਰਹੀਆਂ ਨੇ, ਪਰ ਰਾਖਿਆਂ ਨੇ ਬਾਖ਼ੂਬੀ ਪਰਦਾ ਪਾਇਆ ਤੇ ਜਦੋਂ ਪਰਦਾ ਚੁੱਕਿਆ ਤਾਂ ਬਿੱਲੀ ਵੱਲ ਨੂੰ ਪਿੱਠ ਸੀ ਤੇ ਸਾਹਮਣੇ ਰਾਸ਼ਟਰ-ਭਗਤੀ ਦੇ ਨਗ਼ਮੇ ਵੱਜ ਰਹੇ ਸਨ। ਕਬੂਤਰ ਰਾਖਿਆਂ ਦੇ ਮੁਰੀਦ ਹੋ ਗਏ ਤੇ ਆਪਣੇ ਅਗਲੇ ਪੰਜ ਸਾਲ ਦੀ ਰਾਖੀ ਵੀ ਉਨ੍ਹਾਂ ਦੇ ਹਿੱਸੇ ਲਿਖ ਦਿੱਤੀ। ਹੁਣ ਜਦੋਂ ਆਰਥਿਕ ਮੰਦਵਾੜਾ ਰੂਪੀ ਬਿੱਲੀ ਨੇੜੇ ਆ ਢੁੱਕੀ ਹੈ ਤਾਂ ਕਬੂਤਰ ਵੀ ਪ੍ਰੇਸ਼ਾਨ ਹੋਣਾ ਸ਼ੁਰੂ ਹੋ ਗਏ ਨੇ ਤੇ ਰਾਖੇ ਵੀ।

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

ਲੇਖਕ  -  ਬੀਰ ਦਵਿੰਦਰ ਸਿੰਘ   , ਸੋਰਸ - ਇੰਟਰਨੇਟ   
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਨੂੰ ਇਕਪਾਸੜ ਤੌਰ ’ਤੇ ਮਨਸੂਖ਼ ਕਰਨ ਦਾ ਆਪਹੁਦਰਾ ਫ਼ੈਸਲਾ ਕਰਕੇ ਦੇਸ਼ ਦੀਆਂ ਘੱਟਗਿਣਤੀਆਂ ਪ੍ਰਤੀ ਜਹਾਲਤ ਦਾ ਸਬੂਤ ਦਿੱਤਾ ਹੈ। ਜੋ ਕੁਝ ਦੇਸ਼ ਦੀ ਸੰਸਦ ਵਿਚ 5 ਅਤੇ 6 ਅਗਸਤ ਨੂੰ ਹੋਇਆ ਹੈ, ਉਸ ਨਾਲ ਬਹੁਗਿਣਤੀਵਾਦ ਦੀ ਅਸਹਿਣਸ਼ੀਲਤਾ ਨੂੰ ਸੰਵਿਧਾਨਿਕ ਮਖੌਟਾ ਪਹਿਨਾ ਦਿੱਤਾ ਗਿਆ ਹੈ। ਇਸ ਘਟਨਾ ਨਾਲ ਪੂਰੀ ਦੁਨੀਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਂਝੀਵਾਲਤਾ ’ਤੇ ਆਧਾਰਿਤ ਸੰਘਵਾਦ ਦੇ ‘ਆਦਰਸ਼ ਨਮੂਨੇ’ ਦੀ ਸਮਝ ਪੈ ਗਈ ਹੈ। ਭਾਰਤ ਦੇ ਸੰਵਿਧਾਨ ਦੀ ਧਾਰਾ 370 ਅਤੇ 35-ਏ ਨੂੰ ਮਨਸੂਖ਼ ਕਰਨਾ ਕਸ਼ਮੀਰ ਮਸਲੇ ਦਾ ਹੱਲ ਨਹੀਂ, ਸਗੋਂ ਇਹ ਘਟਨਾਕ੍ਰਮ ਕਿਸੇ ਹੋਰ ਵੱਡੀ ਆਫ਼ਤ ਦਾ ਸੂਚਕ ਹੈ।ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਆਗੂਆਂ ਨੂੰ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਕੇ ਕਸ਼ਮੀਰ ਦੇ ਟੁਕੜੇ-ਟੁਕੜੇ ਕਰਨ ਦਾ ਫ਼ੈਸਲਾ ਜਿਵੇਂ ਵੱਡੀ ਜਿੱਤ ਵਾਲਾ ਨਜ਼ਰ ਆ ਰਿਹਾ ਹੈ, ਹਕੀਕਤ ਵਿਚ ਸਮਾਂ ਪਾ ਕੇ ਉਸਦੇ ਦੂਰਗਾਮੀ ਪਰਿਣਾਮ, ਇਸ ਤੋਂ ਕਿਤੇ ਵੱਧ ਵਿਸ਼ੈਲੇ ਹੋਣਗੇ। ਇਸ ਦਾ ਅਸਲ ਅਨੁਭਵ ਦੇਸ਼ ਵਾਸੀਆਂ ਨੂੰ ਉਸ ਵੇਲੇ ਹੋਵੇਗਾ, ਜਦੋਂ ਬਹੁਗਿਣਤੀਵਾਦ ਦੀ ਮਨ ਦੀ ਧਾਰਨਾ ਵਿਚੋਂ ਜੇਤੂ ਹੋਣ ਦੇ ਅਹਿਸਾਸ ਦਾ ਘੁਮੰਡ ਥੋੜ੍ਹਾ ਮੱਠਾ ਪੈ ਜਾਵੇਗਾ।

ਭਾਰਤ ’ਚ ਬਹੁਗਿਣਤੀ ਦੀ ਸਿਆਸਤ

ਰਾਜਨੀਤੀ ਸ਼ਾਸਤਰੀ ਸਟੀਵਨ ਵਿਲਕਿੰਸਨ ਨੇ 2008 ਵਿਚ ਲੇਖ ਲਿਖਿਆ ਜਿਸ ਦਾ ਸਿਰਲੇਖ ਸੀ ‘ਆਜ਼ਾਦ ਭਾਰਤ ਵਿਚ ਮੁਸਲਮਾਨ’। ਉਨ੍ਹਾਂ ਸਿੱਟਾ ਕੱਢਿਆ: ‘‘ਭਾਰਤ ਅਤੇ ਇਸ ਦੇ 13 ਕਰੋੜ ਮੁਸਲਮਾਨਾਂ ਲਈ ਖ਼ੁਸ਼ਖ਼ਬਰੀ ਵਾਲੀ ਗੱਲ ਹੈ ਕਿ ਅਜਿਹੇ ਅਨੇਕਾਂ ਤੱਤ ਹਨ ਜਿਹੜੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਹਿੰਦੂ ਰਾਸ਼ਟਰਵਾਦੀ ਕੋਸ਼ਿਸ਼ਾਂ ਨੂੰ ਸੰਭਵ ਤੌਰ ’ਤੇ ਰੋਕ ਦੇਣਗੇ, ਕਿਉਂਕਿ ਹਿੰਦੂ ਰਾਸ਼ਟਰ ਬਣਨ ਨਾਲ ਭਾਰਤ ਵਿਚਲੇ ਮੁਸਲਮਾਨ ਪੱਕੇ ਤੌਰ ’ਤੇ ਦੋਇਮ ਦਰਜੇ ਦੇ ਸ਼ਹਿਰੀ ਬਣ ਜਾਣਗੇ। ਪਹਿਲਾ, ਵੱਖ ਵੱਖ ਸਰਵੇਖਣਾਂ ਵਿਚ ਲਗਾਤਾਰ ਦੋ-ਤਿਹਾਈ ਭਾਰਤੀ ਇਸ ਰਾਇ ਨੂੰ ਰੱਦ ਕਰਦੇ ਆ ਰਹੇ ਹਨ ਅਤੇ ਭਾਰਤੀ ਲੋਕ ਅਨੇਕਤਾਵਾਦ ਲਈ ਸਮਰਪਿਤ ਹਨ। ਦੂਜਾ, ਭਾਰਤ ਦੇ ਮਜ਼ਬੂਤ ਕਾਨੂੰਨੀ ਅਦਾਰਿਆਂ ਅਤੇ ਸ਼ਹਿਰੀ ਸਮਾਜ ਵੱਲੋਂ ਸਿਆਸਤਦਾਨਾਂ ਉੱਤੇ ਅਜਿਹੀਆਂ ਹਕੀਕੀ ਬੰਦਸ਼ਾਂ ਆਇਦ ਹਨ ਕਿ ਉਹ ਸੱਤਾ ਵਿਚ ਬਣੇ ਰਹਿਣ ਲਈ ਘੱਟ-ਗਿਣਤੀਆਂ ਨੂੰ ਨਿਸ਼ਾਨਾ ਨਹੀਂ ਬਣਾ ਸਕਦੇ। ਤੀਜਾ, 1980ਵਿਆਂ ਦੇ ਸ਼ੁਰੂ ਤੋਂ ਚੋਣਾਵੀ ਪਰਿਵਰਤਨਸ਼ੀਲਤਾ ਅਤੇ ਮੁਕਾਬਲੇਬਾਜ਼ੀ ਵਿਚ ਹੋਇਆ ਇਜ਼ਾਫ਼ਾ ਵੀ ਮੁਸਲਮਾਨਾਂ ਦੇ ਹੱਕ ਵਿਚ ਭੁਗਤ ਰਿਹਾ ਹੈ ਕਿਉਂਕਿ ਸਿਆਸੀ ਪਾਰਟੀਆਂ ਦੀ ਮੁਕਾਬਲੇਬਾਜ਼ੀ ਦਾ ਉਚੇਰਾ ਪੱਧਰ ਉਨ੍ਹਾਂ ਨੂੰ ਮੁਸਲਿਮ ਵੋਟਾਂ ਲਈ ਜ਼ਿਆਦਾ ਜ਼ੋਰ ਅਜ਼ਮਾਇਸ਼ ਲਈ ਮਜਬੂਰ ਕਰਦਾ ਹੈ।’’

ਬੁਰਕਾ, ਘੁੰਡ ਤੇ ਸਾਡੀ ਸੋਚ-ਸਮਝ

ਪਿਛਲੇ ਦਿਨੀਂ ਸ੍ਰੀਲੰਕਾ ਵਿਚ ਵੱਡਾ ਦੁਖਾਂਤ ਵਾਪਰਿਆ ਜਦ ਦਹਿਸ਼ਤਗਰਦਾਂ ਨੇ ਕੋਲੰਬੋ ਅਤੇ ਕੁਝ ਹੋਰ ਥਾਵਾਂ ’ਤੇ ਗਿਰਜਿਆਂ ਅਤੇ ਹੋਟਲਾਂ ’ਤੇ ਹਮਲਾ ਕਰਕੇ 250 ਤੋਂ ਜ਼ਿਆਦਾ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਇਸ ਤੋਂ ਕਈ ਗੁਣਾਂ ਵੱਧ ਜ਼ਖ਼ਮੀ ਹੋਏ। ਇਸ ਤੋਂ ਬਾਅਦ ਸ੍ਰੀਲੰਕਾ ਦੀ ਹਕੂਮਤ ਨੇ ਮੁਸਲਮਾਨ ਔਰਤਾਂ ਦੇ ਬੁਰਕਾ ਪਹਿਨਣ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਅਖ਼ਬਾਰ ‘ਸਾਮਨਾ’ ਨੇ ਘੱਟਗਿਣਤੀ ਨਾਲ ਸਬੰਧਤ ਔਰਤਾਂ ਦੇ ਬੁਰਕਾ ਪਹਿਨਣ ’ਤੇ ਬੰਦਿਸ਼ ਲਾਉਣ ਦੀ ਮੰਗ ਕੀਤੀ। ਯੂਰੋਪ ਵਿਚ ਫਰਾਂਸ, ਡੈਨਮਾਰਕ, ਨਾਰਵੇ, ਆਸਟਰੀਆ, ਬੈਲਜੀਅਮ ਆਦਿ ਦੇਸ਼ਾਂ ਵਿਚ ਬੁਰਕਾ ਪਹਿਨਣ ਜਾਂ ਚਿਹਰੇ ਨੂੰ ਕਿਸੇ ਵੀ ਤਰ੍ਹਾਂ ਢਕਣ ਉੱਤੇ ਪਾਬੰਦੀ ਲੱਗੀ ਹੋਈ ਹੈ। ਚੀਨ ਦੇ ਇਕ ਖੇਤਰ ਵਿਚ ਕੁਝ ਇਹੋ ਜਿਹੀਆਂ ਪਾਬੰਦੀਆਂ ਕਾਰਨ ਨਾ ਤਾਂ ਕੋਈ ਔਰਤ ਬੁਰਕਾ ਪਹਿਨ ਸਕਦੀ ਹੈ ਤੇ ਨਾ ਹੀ ਕੋਈ ਮਰਦ ਲੰਮੀ ਦਾੜ੍ਹੀ ਰੱਖ ਸਕਦਾ ਹੈ। ‘ਸਾਮਨਾ’ ਅਖ਼ਬਾਰ ਦੀ ਇਸ ਰਾਇ ਬਾਰੇ ਗੱਲ ਕਰਦਿਆਂ ਉਰਦੂ ਸ਼ਾਇਰ ਤੇ ਹਿੰਦੀ ਫਿਲਮਾਂ ਦੇ ਗੀਤਕਾਰ ਜਾਵੇਦ ਅਖ਼ਤਰ ਨੇ ਬੜੀ ਦਿਲਚਸਪ ਟਿੱਪਣੀ ਕੀਤੀ ਕਿ ਉਹ ਬੁਰਕੇ ਉੱਤੇ ਪਾਬੰਦੀ ਲਾਉਣ ਦੇ ਖ਼ਿਲਾਫ਼ ਨਹੀਂ ਪਰ ਇਸ ਦੇ ਨਾਲ ਨਾਲ ਘੁੰਡ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਜਾਵੇਦ ਅਖ਼ਤਰ ਨੇ ਕਿਹਾ ਕਿ ਇਰਾਕ ਭਾਵੇਂ ਬੇਹੱਦ ਕੱਟੜ ਮੁਲਕ ਹੈ ਪਰ ਉੱਥੇ ਚਿਹਰਾ ਢਕਣ ਦਾ ਰਿਵਾਜ ਨਹੀਂ।

ਖ਼ਤਰੇ ਵਿਚ ਹੈ ਭਾਰਤ ਦੀ ਧਰਮ ਨਿਰਪੱਖਤਾ ਦਾ ਸੰਵਿਧਾਨਕ ਸੰਕਲਪ -

ਮੱਖਣ ਕੁਹਾੜ
 
ਭਾਰਤ ਦੇ ਸੰਵਿਧਾਨ ਦੀ ਭੂਮਿਕਾ ਵਿਚ ਲਿਖਿਆ ਹੋਇਆ ਹੈ, ''ਅਸੀਂ ਭਾਰਤ ਦੇ ਲੋਕ ਭਾਰਤ ਨੂੰ ਸੰਪੂਰਨ ਪਰਭੂਤਵ-ਸੰਪਨ, ਸਮਾਜਵਾਦੀ, ਧਰਮ ਨਿਰਪੇਖ ਲੋਕਤੰਤਰ ਗਣਰਾਜ ਬਣਾਉਣ ਲਈ ਅਤੇ ਉਸ ਦੇ ਸਾਰੇ ਨਾਗਰਿਕਾਂ ਨੂੰ : ਸਮਾਜਕ, ਆਰਥਕ ਅਤੇ ਰਾਜਨੀਤਕ ਨਿਆਂ, ਵਿਚਾਰ ਪ੍ਰਗਟਾਵੇ, ਵਿਸ਼ਵਾਸ, ਧਰਮ ਅਤੇ ਉਪਾਸਨਾ ਦੀ ਸਵਤੰਤਰਤਾ, ਪ੍ਰਤਿਸ਼ਠਾ ਅਤੇ ਮੌਕਿਆਂ ਦੀ ਬਰਾਬਰਤਾ ਪ੍ਰਾਪਤ ਕਰਾਉਣ ਵਾਸਤੇ ਅਤੇ ਉਨਾਂ ਸਭਨਾਂ ਵਿਚ ਵਿਅਕਤੀ ਦੀ ਗਰਿਮਾ ਅਤੇ (ਰਾਸ਼ਟਰ ਦੀ ਏਕਤਾ ਤੇ ਅਖੰਡਤਾ) ਸੁਨਿਸ਼ਚਤ ਕਰਨ ਵਾਲੀ ਪ੍ਰਤੀਬੱਧਤਾ ਵਧਾਉਣ ਦੇ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿਚ ੨੬ ਨਵੰਬਰ ੧੯੪੯ ਨੂੰ ਇਸ ਸੰਵਿਧਾਨ ਨੂੰ ਅੰਗੀਕ੍ਰਿਤ, ਅਧਿਨਿਯਮਤ ਅਤੇ ਆਤਮ-ਅਰਪਿਤ ਕਰਦੇ ਹਾਂ।''

ਰੰਗਲੇ ਪੰਜਾਬ ਦੇ ਫਿੱਕੇ-ਫਿੱਕੇ ਰੰਗ

ਵਿਸ਼ਵ ਬੈਂਕ ਨੇ 2015 ਵਿਚ ਭਾਰਤ ਦੇ ਜਿਨ੍ਹਾਂ ਦਸ ਰਾਜਾਂ ਨੂੰ ਵਿਕਾਸਸ਼ੀਲ ਐਲਾਨਿਆ ਸੀ ਉਨ੍ਹਾਂ ਵਿਚ ‘ਰੰਗਲਾ ਪੰਜਾਬ’ ਕਿਤੇ ਵੀ ਨਹੀਂ ਸੀ! ਸੰਯੁਕਤ ਰਾਸ਼ਟਰ ਵੱਲੋਂ ‘ਮਨੁੱਖੀ ਵਿਕਾਸ ਇੰਡੈਕਸ 2015’ ਅਨੁਸਾਰ ਭਾਰਤ ਦੇ 29 ਰਾਜਾਂ ਅਤੇ ਸੱਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੰਜਾਬ ਦਾ ਅੱਠਵਾਂ ਸਥਾਨ ਸੀ! ਬੰਗਲੂਰੂ ਦੀ ਇਕ ਸੰਸਥਾ ਵੱਲੋਂ ਭਾਰਤ ਦੇ ਰਾਜਾਂ ਦੇ ਵਿਕਾਸ ਦੇ ਆਧਾਰ ’ਤੇ ਕੀਤੇ ਗਏ ਸਰਵੇਖਣ ਵਿਚ ਪੰਜਾਬ ਦਾ ਸਥਾਨ ਛੇਵਾਂ ਸੀ। ਕਿਸੇ ਵਕਤ ਭਾਰਤੀ ਰਾਜਾਂ ਵਿਚੋਂ ਪੰਜਾਬ ਸਭ ਤੋਂ ਉਪਰ ਹੁੰਦਾ ਸੀ, ਪਰ ਹੁਣ ਵਿਕਾਸ ਦੇ ਆਧਾਰ ’ਤੇ ਦੇਸ਼ ਵਿਚ ਕੇਰਲਾ, ਤਾਮਿਲਨਾਡੂ, ਕਰਨਾਟਕ, ਮਹਾਂਰਾਸ਼ਟਰ ਅਤੇ ਗੁਜਰਾਤ ਇਸ ਤੋਂ ਅੱਗੇ ਹਨ। ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ 15 ਲੱਖ ਲੋਕ ਬੇਰੁਜ਼ਗਾਰ ਹਨ। 2015 ਵਿਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਪੰਜਵੇਂ ਸਰਵੇਖਣ ਅਨੁਸਾਰ ਪੰਜਾਬ ਵਿਚ ਇਕ ਹਜ਼ਾਰ ਦੀ ਆਬਾਦੀ ਪਿੱਛੇ 60 ਵਿਅਕਤੀ ਬੇਰੁਜ਼ਗਾਰ ਸਨ।

ਦੰਗਿਆਂ ਦੀ ਵਹਿਸ਼ਤ ਤੇ ਮੁਹੱਲੇਦਾਰੀ

ਦੋ ਦਿਨ ਦਾ ਕਹਿ ਕੇ 8 ਅਗਸਤ ਨੂੰ ਲੁਧਿਆਣੇ ਗਿਆ ਸੀ। ਮੁੜਿਆ ਤੇ ਸਤੰਬਰ ਦੀ ਕੋਈ ਤਾਰੀਖ਼ ਸੀ। ਦੁਪਹਿਰ ਦੀ ਲੁਧਿਆਣਿਓਂ ਚੱਲੀ ਸਾਡੀ ਗੱਡੀ ਅੱਧੀ ਰਾਤੀਂ ਲਾਹੌਰ ਦੇ ਰੇਲਵੇ ਯਾਰਡ ਵਿਚ ਖੜ੍ਹੀ ਸੀ। ਟੈਕਨੀਕਲ ਸਕੂਲ ਲੁਧਿਆਣੇ ਦੇ ਮੀਲ ਪੱਥਰ ਤੋਂ ਲਾਹੌਰ 120 ਜਾਂ 124 ਮੀਲ ਏ। ਥਾਂ ਥਾਂ ਰੁਕਦੀ। ਦਸ ਮੀਲ ਘੰਟਾ ਰਫ਼ਤਾਰ ਹੋਣੀ ਏਹਦੀ। ਲੋਕੀ ਚੁੱਪ ਬੈਠੇ ਗੱਡੀ ਵਿਚ ਤੇ ਉੱਤੇ ਵੀ।

ਔਰਤਾਂ ਨਾਲ ਪੁਲੀਸ ਦਾ ਵਿਹਾਰ

ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂਨੰਗਲ ਥਾਣੇ ਵਿਚ ਪੈਂਦੇ ਪਿੰਡ ਸ਼ਹਿਜ਼ਾਦਾ ਦੀ ਔਰਤ ਜਸਵਿੰਦਰ ਕੌਰ ਨਾਲ ਕੀਤਾ ਅਣਮਨੁੱਖੀ ਵਿਹਾਰ ਪੁਲੀਸ ਟੀਮ ਦੀ ਔਰਤਾਂ ਬਾਰੇ ਮਾਨਸਿਕਤਾ ਨੂੰ ਦਰਸਾਉਂਦਾ ਹੈ। ਪੁਲੀਸ ਗੱਡੀ ਦੀ ਛੱਤ ਉੱਤੇ ਤਕਰੀਬਨ ਢਾਈ ਕਿਲੋਮੀਟਰ ਤੱਕ ਪਿੰਡ ਦਾ ਚੱਕਰ ਕੱਢਣ ਤੋਂ ਬਾਅਦ ਸੜਕ ਉੱਤੇ ਡਿੱਗੀ ਜਸਵਿੰਦਰ ਦੀ ਦਰਦਨਾਕ ਵੀਡੀਓ ਸੋਸ਼ਲ ਮੀਡੀਆ ਉੱਤੇ ਦੁਨੀਆਂ ਭਰ ਵਿੱਚ ਦੇਖੀ ਗਈ। ਉਹ ਅੰਮ੍ਰਿਤਸਰ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੀੜਤ ਵੱਲੋਂ ਦਿੱਤੇ ਬਿਆਨ ਅਨੁਸਾਰ ਉਹ ਪੁਲੀਸ ਟੀਮ ਤੋਂ ਇੰਨਾ ਪੁੱਛਣ ਦੀ ਗੁਸਤਾਖ਼ੀ ਕਰ ਰਹੀ ਸੀ ਕਿ ਉਸ ਦੇ ਪਰਿਵਾਰ ਦੇ ਜਿਸ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਆਏ ਹਨ, ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਰੰਟ ਕਿੱਥੇ ਹਨ? ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਪੀੜਤ ਢਾਈ ਕਿਲੋਮੀਟਰ ਤੱਕ ਗੱਡੀ ਦੀ ਛੱਤ ਉੱਤੇ ਬੈਠੀ ਰਹੀ ਹੈ। ਕਾਨੂੰਨ ਦੇ ਰਖਵਾਲਿਆਂ ਅਤੇ ਉਨ੍ਹਾਂ ਦੇ ਸੱਤਾਧਾਰੀ ਸਿਆਸੀ ਆਕਾਵਾਂ ਨੂੰ ਭਾਵੇਂ ਇਹ ਗੱਲ ਦਰੁਸਤ ਜਾਪਦੀ ਹੋਵੇ ਪਰ ਇਹ ਦਲੀਲ ਜਨ ਸਾਧਾਰਨ ਦੇ ਹਲਕ ਤੋਂ ਹੇਠਾਂ ਨਹੀਂ ਉੱਤਰ ਰਹੀ।

ਸੁਪਰੀਮ ਕੋਰਟ ਦਾ ਸਰਬਉੱਚ ਐਲਾਨ

ਸੁਪਰੀਮ ਕੋਰਟ ਵੱਲੋਂ ਅੱਜਕੱਲ੍ਹ ਵੱਖ ਵੱਖ ਵਰਗਾਂ ਦੇ ਹੱਕਾਂ ਬਾਰੇ ਧੜਾ-ਧੜ ਆ ਰਹੇ ਫ਼ੈਸਲਿਆਂ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਫ਼ੈਸਲਾ ਜੁੜ ਗਿਆ ਹੈ ਜਿਸ ਦੀ ਸਮਾਜਿਕ ਅਤੇ ਧਾਰਮਿਕ ਪ੍ਰਸੰਗਾਂ ਤੋਂ ਬੇਹੱਦ ਅਹਿਮੀਅਤ ਹੈ। ਅਦਾਲਤ ਵੱਲੋਂ ਹਾਲ ਹੀ ਵਿੱਚ ਧਾਰਾ 377 (ਐੱਲਜੀਬੀਟੀ ਦੇ ਹੱਕਾਂ) ਅਤੇ ਧਾਰਾ 497 (ਵਿਆਹ ਬਾਹਰੇ ਸਬੰਧਾਂ) ਬਾਰੇ ਫ਼ੈਸਲੇ ਸੁਣਾਏ ਗਏ ਹਨ। ਹੁਣ ਕੇਰਲਾ ਹਿੰਦੂ ਸਥਾਨ (ਦਾਖ਼ਲਾ) ਰੂਲਜ਼-1965 ਬਾਰੇ ਮੁਲਕ ਦੀ ਸੁਪਰੀਮ ਕੋਰਟ ਨੇ 4:1 ਨਾਲ ਫ਼ੈਸਲਾ ਸੁਣਾਇਆ ਹੈ। ਇਨ੍ਹਾਂ ਰੂਲਜ਼ ਤਹਿਤ 12ਵੀਂ ਸਦੀ ਦੌਰਾਨ ਬਣੇ ਸ਼ਬਰੀਮਾਲਾ ਮੰਦਰ ਵਿੱਚ 10 ਤੋਂ 50 ਸਾਲ ਤੱਕ ਦੀਆਂ ਮਹਿਲਾਵਾਂ ਦੇ ਦਾਖ਼ਲੇ ਉੱਤੇ ਪਾਬੰਦੀ ਲਾਈ ਹੋਈ ਸੀ। ਅਦਾਲਤ ਨੇ ਇਸ ਪਾਬੰਦੀ ਨੂੰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਗਰਦਾਨਿਆ ਹੈ

ਸਿੱਖਿਆ ਨੂੰ ਪਈਆਂ ਵੰਗਾਰਾਂ ਓਟਣ ਦੀ ਲੋੜ

ਪੰਜ ਸਤੰਬਰ ਦਾ ਦਿਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ (5 ਸਤੰਬਰ 1888-17 ਅਪਰੈਲ 1975) ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਅਧਿਆਪਕ ਦਿਵਸ ਵਜੋਂ ਮਨਾਉਣ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਦਿਨ ਜਦੋਂ ਅਸੀਂ ਇਸ ਮਹਾਨ ਦਾਰਸ਼ਨਿਕ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸੁਧਾਰਨ ਦਾ ਯਤਨ ਕਰਦੇ ਹਾਂ ਤਾਂ ਨਾਲ ਹੀ ਅੱਜ ਦੇ ਭਾਰਤ ਵਿਚ ਸਿੱਖਿਆ ਸੰਸਾਰ ਅੰਦਰ ਸਮੱਸਿਆਵਾਂ ਦੇ ਹੱਲ ਲਈ ਹੰਭਲਾ ਮਾਰਨ ਦਾ ਯਤਨ ਵੀ ਕਰਦੇ ਹਾਂ।

ਸਮਾਰਟ ਤੰਤਰ ਦੀਆਂ ਖ਼ਾਮੀਆਂ

ਸਮਾਰਟ ਗਵਰਨੈਂਸ। ਇਹ ਅਜੋਕੀਆਂ ਹਕੂਮਤਾਂ ਦਾ ਨਾਅਰਾ ਹੈ, ਪਰ ਜ਼ਮੀਨੀ ਪੱਧਰ ’ਤੇ ਜੋ ਕੁਝ ਵਾਪਰ ਰਿਹਾ ਹੈ, ਉਹ ਬਿਲਕੁਲ ਉਲਟ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਅਠਾਰਾਂ ਲੱਖ ਰੁਪਏ ਦੇ ਫਰਾਡ ਕੇਸ ’ਚ ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ 13 ਮਹੀਨਿਆਂ ਤੋਂ ਬੰਦ ਪੰਜਾਬ ਸਿੱਖਿਆ ਵਿਭਾਗ ਦੇ ਇੱਕ ਕਲਰਕ ਨੂੰ ਦੋ ਹੋਰ ਸਕੂਲਾਂ ਦਾ ‘ਚਾਰਜ’ ਦੇ ਦਿੱਤਾ ਗਿਆ ਹੈ। ਇਸ ਸਬੰਧੀ ਹੁਕਮ 8 ਅਗਸਤ ਨੂੰ ਜਾਰੀ ਹੋਏ ਜਨ੍ਹਿ‌ਾਂ ਰਾਹੀਂ ਉਸ ਦਾ ਹੈੱਡਕੁਆਰਟਰ ਵੀ ਜਲੰਧਰ ਤਬਦੀਲ ਕਰ ਦਿੱਤਾ ਗਿਆ। ਜ਼ਾਹਿਰ ਹੈ ਕਿ ਸਿੱਖਿਆ ਵਿਭਾਗ ਦੇ ਹਰ ਪ੍ਰਕਾਰ ਦੇ ਕੰਪਿਊਟਰੀਕਰਨ ਦੇ ਦਾਅਵਿਆਂ ਦੇ ਬਾਵਜੂਦ ਹਕੀਕੀ ਤੌਰ ’ਤੇ ਕੰਪਿਊਟਰੀਕਰਨ ਨਹੀਂ ਕੀਤਾ ਗਿਆ। ਗੁਰਦਾਸਪੁਰ ਜ਼ਲ੍ਹਿ‌ੇ ਨਾਲ ਸਬੰਧਤ ਇੱਕ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਰਿਕਾਰਡ ਕਈ ਮਹੀਨੇ ਪਹਿਲਾਂ ਅਪਡੇਟ ਕੀਤਾ ਗਿਆ ਸੀ। ਕੀ ਵਾਧੂ ਚਾਰਜ ਉਸ ‘ਅਪਡੇਟਿਡ’ ਰਿਕਾਰਡ ਦੇ ਆਧਾਰ ’ਤੇ ਦਿੱਤਾ ਗਿਆ? ਜਾਂ ਸ਼ਾਇਦ ‘ਕਈ ਮਹੀਨੇ’ ਉਸ 13 ਮਹੀਨਿਆਂ ਤੋਂ ਵੀ ਪਹਿਲਾਂ ਦੇ ਸਨ?

ਸਫਲਤਾ ਦੀ ਨੀਂਹ ਅਸਫਲਤਾ

ਜ਼ਿੰਦਗੀ ਵਿੱਚ ਹਾਰ ਮਿਲਣ ਕਾਰਨ ਕਈ ਮਨੁੱਖ ਅਕਸਰ ਟੁੱਟ ਜਾਂਦੇ ਹਨ। ਕਈ ਵਾਰ ਮਨੁੱਖ ਏਨਾ ਉਦਾਸ ਹੋ ਜਾਂਦਾ ਹੈ ਕਿ ਉਹ ਕੋਸ਼ਿਸ਼ ਕਰਨੀ ਹੀ ਛੱਡ ਦਿੰਦਾ ਹੈ, ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਹਾਰ ਦੇ ਪਿੱਛੇ ਹੀ ਜਿੱਤ ਛੁਪੀ ਹੁੰਦੀ ਹੈ। ਜੇਕਰ ਅਸਫਲਤਾ ਨੂੰ ਸਫਲਤਾ ਤਕ ਜਾਣ ਦਾ ਰਸਤਾ ਸਮਝ ਲਿਆ ਜਾਵੇ ਤਾਂ ਹਾਰ ਤੋਂ ਡਰ ਕੇ ਮਾਯੂਸ ਨਹੀਂ ਹੋਣਾ ਪੈਂਦਾ। ਭਾਵੇਂ ਕਿ ਜਿੱਤ ਪ੍ਰਾਪਤ ਕਰਕੇ ਖ਼ੁਸ਼ੀ ਮਿਲਦੀ ਹੈ, ਪਰ ਹਾਰ ਜਾਣ ਕਾਰਨ ਇੱਕ ਸਬਕ ਮਿਲਦਾ ਹੈ, ਜਿਸ ਤੋਂ ਮਨੁੱਖ ਨੂੰ ਅੱਗੇ ਤੋਂ ਦ੍ਰਿੜਤਾ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ। ਅਸਲ ਵਿੱਚ ਹਾਰਾਂ ਤੋਂ ਡਰ ਕੇ ਕੋਸ਼ਿਸ਼ ਛੱਡ ਦੇਣ ਵਾਲਾ ਮਨੁੱਖ ਕਾਇਰ ਹੁੰਦਾ ਹੈ।

ਜਿ਼ੰਦਗੀ ਦਾ ਰਾਜ਼: ਸਭ ਭਲਾ, ਜੇਕਰ ਅੰਤ ਭਲਾ…

ਚੌਰਾਨਵੇਂ ਵਰ੍ਹਿਆਂ ਦੇ ਦਿਨ ਗਿਣ ਰਹੇ ਜਾਰਜ ਬਰਨਾਰਡ ਸ਼ਾਅ ਨੂੰ ਇੱਕ ਦਿਨ ਲੱਗਾ ਕਿ ਉਹ ਸੁਅਸਥ ਨਹੀਂ ਅਤੇ ਉਸੇ ਦਿਨ ਭਾਵੇਂ ਉਸ ਦਾ ਅੰਤ ਹੋਣ ਜਾ ਰਿਹਾ ਸੀ। ਆਪਣਾ ਇਹ ਅਨੁਭਵ ਜਦੋਂ ਉਸ ਨੇ ਵੇਖਣ ਆਏ ਡਾਕਟਰ ਨੂੰ ਦੱਸਿਆ ਤਾਂ ਡਾਕਟਰ ਨੇ ਸਮਝਾਇਆ: ‘‘ਅਜਿਹਾ ਨਹੀਂ ਹੋ ਸਕਦਾ। ਅੰਤਲੇ ਸਮੇਂ ਤਾਂ ਵਿਅਕਤੀ ਸਗੋਂ ਅਰੋਗ ਹੋਇਆ ਮਹਿਸੂਸ ਕਰਨ ਲੱਗਦਾ ਹੈ।’’ ਡਾਕਟਰ ਸਹੀ ਸੀ ਕਿਉਂਕਿ ਅੰਤਲੇ ਸਮੇਂ ਦਿਮਾਗ਼ ਅੰਦਰ ਰਿਸਦੇ ਐਂਡਾਰਫਨ ਅਣੂਆਂ ਦਾ ਹੜ੍ਹ ਆ ਜਾਂਦਾ ਹੈ। ਇਹ ਅਣੂ ਮਰ ਰਹੇ ਵਿਅਕਤੀ ਨੂੰ ਨਾ ਪੀੜ ਮਹਿਸੂਸ ਹੋਣ ਦਿੰਦੇ ਹਨ ਅਤੇ ਨਾ ਓਦਰਨ ਦਿੰਦੇ ਹਨ। ਇਨ੍ਹਾਂ ਦੇ ਪ੍ਰਭਾਵ ਅਧੀਨ ਵਿਅਕਤੀ ਕਾਇਰ ਨਹੀਂ, ਨਿਡਰ ਅਤੇ ਦਲੇਰ ਬਣਿਆ ਖਿਸਕਦੇ ਜਾ ਰਹੇ ਜੀਵਨ ਨੂੰ ਅਲਵਿਦਾ ਕਹਿ ਰਿਹਾ ਹੁੰਦਾ ਹੈ। ਇਸੇ ਅਵਸਥਾ ਨੂੰ ਸਿਆਣਪ ਸੰਚਾਰੀ ਗੰਭੀਰਤਾ ਨਾਲ ਵਿਚਾਰਨ ਦੀ ਬਜਾਏ ਅਸੀਂ ਇਸ ਨੂੰ ਵਿਵੇਕਹੀਣ ਰਵਾਇਤੀ ਨਜ਼ਰੀਏ ਨਾਲ ਨਿਹਾਰਨ ਦੇ ਆਦੀ ਹਾਂ। ਜੀਵਨ ਦੇ ਅੰਤ ਨੂੰ ਅਸੀਂ ਦਹਿਲਾ ਦੇਣ ਵਾਲੇ ਹੌਲਨਾਕ ਅਵਸਰ ਦਾ ਰੂਪ ਦੇ ਰੱਖਿਆ ਹੈ। ਜੇਕਰ ਨੀਂਦਰ ਭਲੀ ਹੈ ਤਾਂ ਸਦੀਵੀ ਨੀਂਦਰ ਭਲੀ ਕਿਉਂ ਨਹੀਂ?

ਬੁੱਢੇ ਦਰਿਆ ਦੀ ਪ੍ਰਦੂਸ਼ਣ ਮੁਕਤੀ ਲਈ ਆਜ਼ਾਦੀ ਦੌੜ

ਕਿਸੇ ਗ੍ਰਹਿ ਜਾਂ ਉਪਗ੍ਰਹਿ ‘ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉੱਥੇ ਪਾਣੀ ਦੀ ਹੋਂਦ ਬਾਰੇ ਖੋਜ ਕੀਤੀ ਜਾਂਦੀ ਹੈ। ਪਾਣੀ ਹੈ ਤਾਂ ਜੀਵਨ ਹੋ ਸਕਦਾ ਹੈ। ਪਾਣੀ ਸਿਰਫ਼ ਬੁੱਲ੍ਹਾਂ ਦੀ ਪਿਆਸ ਮਿਟਾਉਣ ਜੋਗਾ ਹੀ ਨਹੀਂ, ਇਹ ਅੱਖਾਂ ਲਈ ਦ੍ਰਿਸ਼ ਅਤੇ ਕੰਨਾਂ ਲਈ ਸੰਗੀਤ ਵੀ ਸਿਰਜਦਾ ਹੈ। ਪਾਣੀ ਸੌਂਦਰਯ ਵੀ ਹੈ ਤੇ ਸ਼ਕਤੀ ਵੀ। ਇਹ ਰੁੱਤਾਂ ਅਤੇ ਮੌਸਮਾਂ ਦੀ ਖੇਡ ਦਾ ਮੁੱਖ ਪਾਤਰ ਵੀ ਹੈ ਤੇ ਕੁਦਰਤ ਦੇ ਹੋਰ ਬੇਅੰਤ ਕੌਤਕਾਂ ਦਾ ਮਾਧਿਅਮ ਵੀ। ਸਾਡੀ ਧਰਤੀ ਹੇਠਲੇ ਅਤੇ ਸਮੁੰਦਰ ਵਿਚਲੇ ਪਾਣੀ ਨੂੰ ਕੁਦਰਤ ਨੇ ਸਥਾਈ ਤੌਰ ‘ਤੇ ਨਹੀਂ ਟਿਕਾਇਆ ਹੋਇਆ। ਸਮੁੰਦਰ ‘ਚੋਂ ਪਾਣੀ ਵਾਸ਼ਪ ਬਣ ਉੱਡਦਾ, ਬੱਦਲ਼ ਬਣਦਾ, ਬਰਸਦਾ, ਧਰਤੀ ਉਤਲੀ ਬਨਸਪਤੀ ਨੂੰ ਸਿੰਜਦਾ, ਦਰਿਆ-ਨਦੀ-ਨਾਲ਼ਾ ਬਣ ਵਗਦਾ, ਪਸ਼ੂ ਪੰਛੀਆਂ ਦੀ ਪਿਆਸ ਬੁਝਾਉਂਦਾ, ਧਰਤੀ ਵਿਚ ਜੀਰਦਾ, ਤੇ ਬਾਕੀ ਫਿਰ ਸਮੁੰਦਰ ਵਿਚ ਜਾ ਮਿਲਦਾ ਹੈ। ਪਾਣੀ ਦੀ ਇਹ ਗਤੀਸ਼ੀਲਤਾ ਹੀ ਜ਼ਿੰਦਗੀ ਦੀ ਲਗਾਤਾਰਤਾ ਬਣਾਈ ਰੱਖਦੀ ਹੈ। ਧਰਤੀ ‘ਤੇ ਜੀਵਨ ਦੇ ਚਲਦੇ ਰਹਿਣ ਲਈ ਇਹ ਨਦੀਆਂ ਨਾਲੇ ਉਸੇ ਤਰ੍ਹਾਂ ਹਨ ਜਿਵੇਂ ਜਿਉਂਦੇ ਆਦਮੀ ਦੇ ਸਰੀਰ ਦੀਆਂ ਨਾੜਾਂ ਵਿਚ ਵਗਦਾ ਲਹੂ।

ਜਾਅਲੀ ਏਜੰਟ: ਸਖ਼ਤੀ ਦੀ ਲੋੜ

ਪੰਜਾਬੀਆਂ ਵਿੱਚ ਵਿਦੇਸ਼ੀ ਭੂਮੀ ’ਤੇ ਜਾਣ ਅਤੇ ਉੱਥੇ ਮੋਟੀ ਕਮਾਈ ਕਰਨ ਦਾ ਮੋਹ ਸੱਤ ਦਹਾਕਿਆਂ ਤੋਂ ਵੱਧ ਸਮਾਂ ਪੁਰਾਣਾ ਹੈ ਅਤੇ ਘਟਣ ਦੀ ਥਾਂ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਗੋਰਿਆਂ ਦੇ ਮੁਲਕਾਂ ਵਿੱਚ ਜਾ ਕੇ ਗੋਰਿਆਂ ਦੇ ‘ਹਾਣ’ ਦਾ ਬਣਨ ਦੇ ਸੁਪਨੇ ਸੰਜੋਣ ਵਾਲਿਆਂ ਦੀ ਗਿਣਤੀ ਕਦੇ ਵੀ ਘੱਟ ਨਹੀਂ ਰਹੀ। ਇਹ ਸੁਪਨੇ ਖੰਡਿਤ ਵੀ ਬੇਕਿਰਕੀ ਨਾਲ ਹੁੰਦੇ ਰਹੇ ਹਨ ਜਿਸ ਦੇ ਨਤੀਜੇ ਵਜੋਂ ਮੌਤਾਂ ਹੋਣੀਆਂ, ਜਬਰੀ ਵਾਪਸੀ, ਜਬਰੀ ਬੇਦਖ਼ਲੀ ਅਤੇ ਗ਼ੈਰਕਾਨੂੰਨੀ ਦਾਖ਼ਲੇ ਦੇ ਦੋਸ਼ਾਂ ਹੇਠ ਵਰ੍ਹਿਆਂ ਤਕ ਵਿਦੇਸ਼ੀ ਜੇਲ੍ਹਾਂ ਵਿੱਚ ਨਜ਼ਰਬੰਦੀ ਦੀਆਂ ਘਟਨਾਵਾਂ ਸਾਡੇ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਆਈਆਂ ਹਨ। 1996 ਵਿੱਚ ਮਾਲਟਾ ਕਿਸ਼ਤੀ ਦੁਖਾਂਤ ਵਿੱਚ 238 ਨੌਜਵਾਨ ਆਪਣੀਆਂ ਜਾਨਾਂ ਗੁਆ ਬੈਠੇ ਸਨ। ਉਹ ਗ਼ੈਰਕਾਨੂੰਨੀ ਤੌਰ ’ਤੇ ਇਟਲੀ ਜਾ ਰਹੇ ਸਨ।

ਵਿਕਾਸ ਦੇ ਜਰਜਰ ਪੈਮਾਨੇ

ਬਰਸਾਤਾਂ ਦੌਰਾਨ ਸੜਕਾਂ ਵਿੱਚ ਵੱਡੇ ਵੱਡੇ ਟੋਏ ਪੈਣੇ ਸਾਡੇ ਸ਼ਹਿਰੀ ਜੀਵਨ ਦਾ ਹਿੱਸਾ ਹਨ, ਪਰ ਜਿਸ ਤਰ੍ਹਾਂ ਸੜਕਾਂ ਬੈਠਣ ਜਾਂ ਇਮਾਰਤਾਂ ਡਿੱਗਣ ਦੀਆਂ ਘਟਨਾਵਾਂ ਆਮ ਹੀ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ, ਉਹ ਚਿੰਤਾਜਨਕ ਰੁਝਾਨ ਹੈ। ਚਾਰ ਦਿਨ ਪਹਿਲਾਂ ਗਾਜ਼ੀਆਬਾਦ ਵਿੱਚ ਸੜਕ ਖ਼ਤਰਨਾਕ ਢੰਗ ਨਾਲ ਧਸਣ ਅਤੇ ਉਸ ਤੋਂ ਉਸ ਦੇ ਆਸ ਪਾਸ ਸਥਿਤ ਦੋ ਅਪਾਰਟਮੈਂਟ ਕੰਪਲੈਕਸਾਂ ਦੀਆਂ ਨੀਹਾਂ ਨੂੰ ਖ਼ਤਰਾ ਖੜ੍ਹਾ ਹੋਣ ਦੀ ਘਟਨਾ ਨੇ ਸਾਡੀ ਸ਼ਹਿਰੀ ਯੋਜਨਾਬੰਦੀ ਦੀਆਂ ਕਮਜ਼ੋਰੀਆਂ ਨੂੰ ਇੱਕ ਵਾਰ ਫਿਰ ਬੇਪਰਦ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਕੰਪਲੈਕਸਾਂ ਦੇ ਡਿੱਗਣ ਦੇ ਖ਼ਤਰੇ ਦੇ ਮੱਦੇਨਜ਼ਰ ਦੋਵਾਂ ਨੂੰ ਖਾਲੀ ਕਰਵਾਉਣਾ ਪਿਆ। ਅਜਿਹੀ ਕਵਾਇਦ ਦੌਰਾਨ ਉਨ੍ਹਾਂ ਦੇ ਵਸਨੀਕਾਂ ਨਾਲ ਕੀ ਬੀਤੀ ਹੋਵੇਗੀ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਔਰਤ ਦੀ ਤੌਹੀਨ ਕਦੋਂ ਤਕ?

ਦੇਹ ਵਪਾਰ ਮਨੁੱਖੀ ਸਮਾਜ ਦਾ ਇੱਕ ਘਿਣਾਉਣਾ ਵਰਤਾਰਾ ਹੈ। ਪੁਰਾਤਨ ਸਮੇਂ ਤੋਂ ਹੀ ਇਹ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਪਹਿਲੇ ਸਮਿਆਂ ਵਿੱਚ ਇਹ ਦੇਵਦਾਸੀ ਪ੍ਰਥਾ ਦੇ ਰੂਪ ਵਿੱਚ ਧਰਮ ਦੀ ਓਹਲੇ ਹੇਠ ਵਾਪਰਦਾ ਰਿਹਾ। ਦੱਖਣੀ ਭਾਰਤ ਦੇ ਮੰਦਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਅੱਜ ਵੀ ਪ੍ਰਚੱਲਿਤ ਹੈ। ਜਾਗੀਰਦਾਰੀ ਪ੍ਰਬੰਧ ਵੇਲੇ ਦੇਵਦਾਸੀਆਂ ਪੁਜਾਰੀ ਵਰਗ ਦੇ ਨਾਲ ਨਾਲ ਜਾਗੀਰਦਾਰਾਂ ਦੀ ਹਵਸ ਦੀਆਂ ਸ਼ਿਕਾਰ ਬਣਦੀਆਂ ਰਹੀਆਂ।

ਭਾਰਤ ਤੇ ਪਾਕਿਸਤਾਨ: ਦੋਸਤ ਜਾਂ ਦੁਸ਼ਮਣ?

ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਲੰਬਾ ਸਮਾਂ ਭਾਰਤ ’ਤੇ ਰਾਜ ਕੀਤਾ। ਦੂਜੀ ਆਲਮੀ ਜੰਗ ਦੇ ਕਈ ਫ਼ੈਸਲਾਕੁੰਨ ਨਤੀਜਿਆਂ ਸਦਕਾ ਗੁਲਾਮ ਮੁਲਕਾਂ ਨੂੰ ਆਜ਼ਾਦ ਹੋਣ ਦੀ ਆਸ ਬੱਝਦੀ ਨਜ਼ਰ ਆਉਣ ਲੱਗੀ। ਇਸ ਦੇ ਨਾਲ ਹੀ ਆਜ਼ਾਦੀ ਦੀ ਮੰਗ ਲਈ ਜਨਤਕ ਘੋਲ ਤਿੱਖੇ ਹੋਣ ਲੱਗੇ ਸਨ। ਫਿਰ ਵੀ ਸਾਡੇ ਦੇਸ਼ ਨੂੰ ਮਿਲੀ ਆਜ਼ਾਦੀ ਲਈ ਵੰਡ ਦੇ ਰੂਪ ਵਿੱਚ ਵੱਡੀ ਕੀਮਤ ਤਾਰਨੀ ਪਈ। ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਏਧਰੋਂ ਓਧਰ ਆਉਣ ਜਾਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਹੋਈ ਕਤਲੋਗਾਰਤ ਅਤੇ ਉਧਾਲਿਆਂ ਆਦਿ ਬਾਰੇ ਪੜ੍ਹ ਕੇ ਅੱਜ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ।

ਹਰ ਵਿਅਕਤੀ ਕੇਵਲ ਆਪਣੇ ਆਪ ਜਿਹਾ ਕਿਉਂ ?

ਦੋ ਜੀਵਾਂ ਦੇ ਇੱਕ-ਦੂਜੇ ਨਾਲ ਸਬੰਧ ਬਣਾਉਣ ਲਈ ਅੰਦਰੋਂ ਉਮੜੀ ਆਵੇਗੀ ਉਮੰਗ ਨਿਰੋਲ ਕਾਮੁਕੀ ਉਤੇਜਨਾ ਨਹੀਂ, ਇਹ ਜੀਵਨ ਨੂੰ ਚਲਦਿਆਂ ਰੱਖਣ ਦਾ ਸਾਧਨ ਹੈ। ਦੋ ਜਣਿਆਂ ਦਾ ਸਹਿਵਾਸ ਜੀਵਾਂ ਵਿੱਚ ਇਕਸੁਰਤਾ ਨੂੰ ਭੰਗ ਕਰਦੀ ਪ੍ਰਕਿਰਿਆ ਹੈ। ਇਸੇ ਕਾਰਨ ਇਹ ਕੁਦਰਤ ਨੂੰ ਸਵੀਕਾਰ ਹੈ, ਹਾਲਾਂਕਿ ਸੈਕਸ ਬਿਨਾਂ ਵੀ ਜੀਵ ਪ੍ਰਜਣਨ ਦੇ ਵੀ ਯੋਗ ਹਨ। ਸੈਕਸ-ਰਹਿਤ ਪ੍ਰਜਣਨ ਆਪਣੇ ਆਪ ’ਚ ਅਤਿ ਸਰਲ ਪ੍ਰਕ੍ਰਿਆ ਹੈ ਜਿਸ ਲਈ ਦੋ ਜੀਵਾਂ ਦੇ ਇੱਕ ਥਾਂ ਇਕੱਠੇ ਹੋਣ ਦੀ ਵੀ ਲੋੜ ਨਹੀਂ। ਫਿਰ ਵੀ ਕੁਦਰਤ ’ਚ ਨਰ ਅਤੇ ਮਦੀਨ ਦੁਆਰਾ ਪ੍ਰਜਣਨ ਨੂੰ ਤਰਜੀਹ ਮਿਲੀ ਅਤੇ ਰੁੱਖ-ਬੂਟਿਆਂ ’ਚ ਅਤੇ ਪ੍ਰਾਣੀਆਂ ’ਚ ਪ੍ਰਜਣਨ ਦਾ ਇਹੋ ਸਾਧਨ ਸੁਤੇ-ਸਿੱਧ ਵਿਕਸਿਤ ਹੁੰਦਾ ਰਿਹਾ। ਪਰ ਕਿਉਂ?

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0084944080
Copyright © 2019, Panjabi Times. All rights reserved. Website Designed by Mozart Infotech