ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਹਜੂਮੀ ਕਤਲ ਦੇ ਦੋਸ਼ੀਆਂ ਨੂੰ ਸ਼ੁਭ ਇੱਛਾਵਾਂ ਦੇਣ ਦੇ ਮੁੱਦੇ ਉੱਤੇ ਜੈਅੰਤ ਅੜੇ

July 08, 2018 12:07 PM

ਨਵੀਂ ਦਿੱਲੀ,07 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਜੈਅੰਤ ਸਿਨਹਾ ਵੱਲੋਂ ਰਾਮਗੜ੍ਹ ਹਜੂਮੀ ਹੱਤਿਆ ਦੇ ਦੋਸ਼ੀਆਂ ਨੂੰ ਸ਼ੁਭਕਾਮਨਾਵਾਂ ਦੇਣ ਨਾਲ ਉਪਜਿਆ ਨਵਾਂ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ।  ਅੱਜ ਫਿਰ ਜੈਅੰਤ ਸਿਨਹਾ ਨੇ ਆਪਣੇ ‘ਵਧਾਈ ਦੇਣ’ ਅਤੇ ਸ਼ੁਭ ਕਾਮਨਾਵਾਂ ਦੇ ਸੁਨੇਹੇ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਫਾਸਟ ਟਰੈਕ ਅਦਾਲਤ ਵੱਲੋਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇਣੀ ਗ਼ਲਤ ਫੈਸਲਾ ਹੈ।
ਸ੍ਰੀ ਸਿਨਹਾ ਨੇ ਵਾਰ ਵਾਰ ਕੀਤੇ ਟਵੀਟਾਂ ਰਾਹੀਂ ਕਿਹਾ,‘ਮੈਂ ਇੱਕ ਵਾਰ ਫਿਰ ਹਰ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਫਾਸਟ ਟਰੈਕ ਕੋਰਟ ਦੇ ਫੈਸਲੇ ਨਾਲ ਅਸਹਿਮਤੀ ਦਾ ਪ੍ਰਗਟਾਵਾ ਕਰਦਾ ਹਾਂ। ਮੈਂ ਇਸ ਗੱਲੋਂ ਖੁਸ਼ ਹਾਂ ਕਿ ਹਾਈ ਕੋਰਟ ਨੇ ਸੰਵਿਧਾਨਕ ਸੰਸਥਾ ਵਜੋਂ ਇਸ ਫੈਸਲੇ ਵਿੱਚ ਸੋਧ ਕਰਨ ਦੀ ਅਰਜ਼ੀ ਉੱਤੇ ਸੁਣਵਾਈ ਕਰਨਾ ਸਵੀਕਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਰਾਂਚੀ ਹਾਈ ਕੋਰਟ ਨੇ, ਜੋ ਇਸ ਫੈਸਲੇ ਵਿੱਚ ਪਹਿਲੀ ਅਪੀਲੀ ਅਦਾਲਤ ਹੈ, ਨੇ ਦੋਸ਼ੀਆਂ ਦੀ ਸਜ਼ਾ ਉੱਤੇ ਰੋਕ ਲਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਹੁਣ ਇਸ ਕੇਸ ਦੀ ਸੁਣਵਾਈ ਮੁੜ ਤੋਂ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਹਿੰਸਾ ਅਤੇ ਲੋਕਾਂ ਨੂੰ ਦਬਕਾਉਣ ਦੇ ਵਿਰੁੱਧ ਹਨ। ਸਾਡੇ ਸੰਵਿਧਾਨਕ ਜਮਹੂਰੀ ਪ੍ਰਬੰਧ ਦੇ ਵਿੱਚ ਕਾਨੂੰਨ ਦਾ ਰਾਜ ਸਭ ਤੋਂ ਉਪਰ ਹੈ। ਜੇ ਕੋਈ ਕਿਸੇ ਨਾਗਰਿਕ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਦੀ ਪੂਰੀ ਤਾਕਤ ਨਾਲ ਸਜ਼ਾ ਮਿਲਣੀ ਚਾਹੀਦੀ ਹੈ। ਸ੍ਰੀ ਜੈਅੰਤ ਸਿਨਹਾ ਜੋ ਸਾਬਕਾ ਕੇਂਦਰੀ ਮੰਤਰੀ ਯਸ਼ਵੰੰਤ ਸਿਨਹਾ ਦਾ ਪੁੱਤਰ ਹੈ, ਨੇ ਮੰਗ ਕੀਤੀ ਕਿ ਅਲੀਮੂਦੀਨ ਦੀ ਹੱਤਿਆ ਦੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ।   

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਦਿੱਲੀ ਵਿਚ ਔਰਤਾਂ ਦੀ ਪਾਰਟੀ ਦਾ ਗਠਨ

ਨਵੀਂ ਦਿੱਲੀ, 18 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੀ ਇੱਕ ਦਹਾਕਾ ਪੁਰਾਣੀ ਨੈਸ਼ਨਲ ਵਿਮੈਨਜ਼ ਪਾਰਟੀ ਤੋਂ ਪ੍ਰੇਰਿਤ ਹੋ ਕੇ 36 ਸਾਲਾ ਇੱਕ ਡਾਕਟਰ ਤੇ ਸਮਾਜਿਕ ਕਾਰਕੁਨ ਨੇ ਸੰਸਦ ਵਿਚ ਮਹਿਲਾ ਰਾਖਵਾਂਕਰਨ ਅਤੇ ਕੰਮਕਾਜ ਵਾਲੀਆਂ ਥਾਵਾਂ ਉੱਤੇ ਔਰਤਾਂ ਦੇ ਸ਼ੋਸ਼ਣ ਜਿਹੇ ਮੁੱਦਿਆਂ ਖਿਲਾਫ਼ ਸੰਘਰਸ਼ ਦੇ ਉਦੇਸ਼ ਨਾਲ ਇੱਥੇ ਸਿਰਫ਼ ਔਰਤਾਂ ਦੀ ਪਾਰਟੀ ਦੀ ਸ਼ੁਰੂਆਤ ਕੀਤੀ ਹੈ। ਇਸ ਨਵੀਂ ਬਣੀ ‘ਨੈਸ਼ਨਲ ਵਿਮੈੱਨਜ਼ ਪਾਰਟੀ’ (ਐੱਨਡਬਲਿਊਪੀ) ਦੀ ਅਗਵਾਈ ਸ਼ਵੇਤਾ ਸ਼ੈਟੀ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਉਦੇਸ਼ ਔਰਤਾਂ ਦੀ ਅਗਵਾਈ ਕਰਨਾ ਹੈ, ਜਿਨ੍ਹਾਂ ਨੂੰ ਸਿਸਟਮ ਕਾਰਨ ਪ੍ਰੇਸ਼ਾਨੀ ਝੱਲਣੀ ਪਈ ਹੈ। ਇਨ੍ਹਾਂ ਵਿਚ ਅਜਿਹੀਆਂ ਔਰਤਾਂ ਵੀ ਸ਼ਾਮਲ ਹਨ ਜੋ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੁਝ ਮਦਦ ਦੀ ਆਸ ਨਾਲ ਦਫਤਰਾਂ ਦੇ ਚੱਕਰ ਕੱਟਦੀਆਂ ਹਨ, ਅਜਿਹੀਆਂ ਔਰਤਾਂ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਜਾਂ ਸਮਾਜਿਕ ਬੰਧਨਾਂ ਖਿਲਾਫ਼ ਸੰਘਰਸ਼ ਕਰਦੀਆਂ ਹਨ।

ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ: ਰਾਹੁਲ

ਨਵੀਂ ਦਿੱਲੀ, 18 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੁਰਕੀਆਂ ਤੇ ਹੋਰ ਮੁਸੀਬਤਾਂ ਦੇ ਸਤਾਏ ਕਿਸਾਨਾਂ ਨੂੰ ਅੱਜ ਇਥੇ ਸੰਸਦ ਦੇ ਬਾਹਰੋਂ ਆਪਣੇ ਸਿੱਧੇ ਸੰਬੋਧਨ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਦੋਂ ਤਕ ਸੌਣ ਨਹੀਂ ਦੇਣਗੇ ਜਦੋਂ ਤਕ ਦੇਸ਼ ਭਰ ਦੇ ਕਿਸਾਨਾਂ ਦੇ ਕਰਜ਼ਿਆਂ ’ਤੇ ਲੀਕ ਨਹੀਂ ਵਜਦੀ। ਪੂੰਜੀਪਤੀਆਂ ਨਾਲ ਪ੍ਰਧਾਨ ਮੰਤਰੀ ਦੀ ਗੂੜ੍ਹੀ ਸਾਂਝ ਲਈ ਸ੍ਰੀ ਮੋਦੀ ਖ਼ਿਲਾਫ਼ ਹੱਲਾ ਬੋਲਦਿਆਂ ਰਾਹੁਲ ਨੇ ਕਿਹਾ ਕਿ ਇਕ ਪਾਸੇ ਸਰਕਾਰ ਨੇ ਰਿਲਾਇੰਸ ਦੇ ਅਨਿਲ ਅੰਬਾਨੀ ਸਮੇਤ 15 ਸਿਖਰਲੇ ਸਨਅਤਕਾਰਾਂ ਨੂੰ ਦਿੱਤੇ ਕਰਜ਼ਿਆਂ ਬਾਰੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਜਦੋਂਕਿ ਪਿਛਲੇ ਚਾਰ ਸਾਲਾਂ ਵਿੱਚ ਭਾਜਪਾ ਸਰਕਾਰ ਨੇ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਨੂੰ ਘਟਾਉਣ ਲਈ ਕੋਈ ਯਤਨ ਨਹੀਂ ਕੀਤਾ।

ਰਾਹੁਲ ਦੀਆਂ ਟਿੱਪਣੀਆਂ ਜਨਤਕ ਬਹਿਸ ਦਾ ਨਵਾਂ ਨਿਘਾਰ: ਭਾਜਪਾ

ਨਵੀਂ ਦਿੱਲੀ, 18 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਨੇ ਕਿਸਾਨੀ ਕਰਜ਼ਿਆਂ ਦੀ ਮੁਆਫ਼ੀ ਨਾਲ ਸਬੰਧਤ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੈਨ ਨਾਲ ਸੌਣ ਨਾ ਦੇਣ ਬਾਰੇ ਕਾਂਗਰਸ ਪ੍ਰਧਾਨ ਦੀਆਂ ਟਿੱਪਣੀਆਂ ਨੂੰ ਜਨਤਕ ਬਹਿਸ ਦਾ ਨਵਾਂ ਨਿਘਾਰ ਦੱਸਿਆ ਹੈ। ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਰਾਹੁਲ ਗਾਂਧੀ ਤੋਂ ਇਸ ਤੋਂ ਬਿਹਤਰ ਹੋਰ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਕਿਉਂਕਿ ਉਨ੍ਹਾਂ ਦੀ 60 ਸਾਲਾਂ ਦੇ ਰਾਜ ਭਾਗ ਦੌਰਾਨ ਪਾਰਟੀ(ਕਾਂਗਰਸ) ਨੇ

ਸੱਜਣ ਕੁਮਾਰ ਵਲੋਂ ਕਾਂਗਰਸ ਤੋਂ ਅਸਤੀਫ਼ਾ

ਨਵੀਂ ਦਿੱਲੀ, 18 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨਵੰਬਰ 1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਸੱਜਣ ਕੁਮਾਰ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਸੱਜਣ ਕੁਮਾਰ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜੇ ਅਸਤੀਫ਼ੇ ਵਾਲੇ ਪੱਤਰ ਵਿੱਚ ਕਿਹਾ ਕਿ ਉਹ ਹਾਈ ਕੋਰਟ ਦੇ ਫ਼ੈਸਲੇ ਦੇ ਮੱਦੇਨਜ਼ਰ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ ਜਿਸ ਨੂੰ ਤੁਰੰਤ ਮਨਜ਼ੂਰ ਕਰ ਲਿਆ ਜਾਵੇ। ਦਿੱਲੀ ਹਾਈ ਕੋਰਟ ਨੇ ਸੋਮਵਾਰ ਸੱਜਣ ਕੁਮਾਰ ਨੂੰ ਦਿੱਲੀ ਦੇ ਰਾਜ ਨਗਰ ਇਲਾਕੇ ਵਿੱਚ 5 ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਵਿੱਚ ਉਸ ਨੂੰ 31 ਦਸੰਬਰ ਤਕ ਪੁਲੀਸ ਨੂੰ ਆਤਮਸਮਰਪਣ ਕਰਨ ਦੀ ਹਦਾਇਤ ਕੀਤੀ ਗਈ ਸੀ।

ਰਾਫਾਲ ਨੇ ਫੇਰ ਰੋਕੀ ਦੋਵਾਂ ਸਦਨਾਂ ਦੀ ਕਾਰਵਾਈ

ਨਵੀਂ ਦਿੱਲੀ, 18 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਰਾਫਾਲ ਸੌਦੇ ਕਾਰਨ ਬਣੇ ਟਕਰਾਅ ਨੇ ਮੰਗਲਵਾਰ ਨੂੰ ਫੇਰ ਸੰਸਦ ਦੀ ਕਾਰਵਾਈ ਵਿਚ ਵਿਘਨ ਪਾਇਆ। ਵਿਰੋਧੀ ਧਿਰਾਂ ਦੇ ਰੌਲੇ-ਰੱਪੇ ਕਾਰਨ ਦੋਵਾਂ ਸਦਨਾਂ ਨੂੰ ਅੱਜ ਫੇਰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਤਾਮਿਲਨਾਡੂ ਦੀਆਂ ਸਿਆਸੀ ਪਾਰਟੀਆਂ ਏਆਈਏਡੀਐੱਮਕੇ ਤੇ ਡੀਐੱਮਕੇ ਨੇ ਕਾਵੇਰੀ ਡੈਮ ਮੁੱਦੇ ’ਤੇ ਵਿਰੋਧ ਜਤਾਇਆ ਜਦਕਿ ਟੀਡੀਪੀ ਨੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਦੀ ਮੰਗ ਕੀਤੀ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਵੱਲੋਂ ਸੰਸਦ ਦੀ ਕਾਰਵਾਈ ਵਿਚ ਵਿਘਨ ਨਾ ਪਾਉਣ ਦੀਆਂ ਕੀਤੀਆਂ ਅਪੀਲਾਂ ਦੀ ਪਰਵਾਹ ਨਾ ਕਰਦਿਆਂ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਨੇ ਕੇਂਦਰ ਦੇ ਵਿਰੋਧ ਵਿਚ ਲਿਖੇ ਪੋਸਟਰ ਲਹਿਰਾਏ। ਕਾਂਗਰਸੀ ਮੈਂਬਰ ਵਿਰੋਧ ਜਤਾਉਂਦਿਆਂ ਸਪੀਕਰ ਦੀ ਕੁਰਸੀ ਅੱਗੇ ਆ ਗਏ ਤੇ ਰਾਫਾਲ ਜੰਗੀ ਜਹਾਜ਼ ਸੌਦੇ ਦੀ

ਰਾਜਨਾਥ ਤੇ ਗਡਕਰੀ ਵੱਲੋਂ ਰਾਮ ਮੰਦਰ ਬਾਰੇ ‘ਸੰਜਮ’ ਰੱਖਣ ਦਾ ਸੱਦਾ

ਨਵੀਂ ਦਿੱਲੀ, 18 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹਿੰਦੂ ਜਥੇਬੰਦੀਆਂ ਵੱਲੋਂ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਕੇਂਦਰ ਸਰਕਾਰ ’ਤੇ ਦਬਾਅ ਪਾਏ ਜਾਣ ਦੇ ਦਰਮਿਆਨ ਦੋ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਤੇ ਨਿਤਿਨ ਗਡਕਰੀ ਨੇ ਇਨ੍ਹਾਂ ਜਥੇਬੰਦੀਆਂ ਨੂੰ ਸਬਰ ਨਾਲ ਕੰਮ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਵਿਵਾਦਿਤ ਥਾਂ ’ਤੇ ਮੰਦਰ ਦੀ ਉਸਾਰੀ ਆਪਸੀ ਸਹਿਮਤੀ ਨਾਲ ਕੀਤੀ ਜਾਵੇਗੀ। ਸ੍ਰੀ ਗਡਕਰੀ ਨੇ ਦੁਹਰਾਇਆ ਕਿ ਰਾਮ ਮੰਦਰ ਦੀ ਮੰਗ ‘ਫਿਰਕੂ ਜਾਂ ਧਾਰਮਿਕ’ ਮਾਮਲਾ ਨਹੀਂ ਹੈ। ਇਥੇ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਦੌਰਾਨ ਜਦੋਂ ਕੁਝ ਸੰਸਦ ਮੈਂਬਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਸ ਮਾਮਲੇ ਵਿੱਚ ਸਰਕਾਰ ਦੇ ਸਟੈਂਡ ਬਾਰੇ ਪੁੱਛਿਆ ਉਨ੍ਹਾਂ ਸੰਸਦ ਮੈਂਬਰ ਨੂੰ ਸਬਰ ਰੱਖਣ ਦਾ ਸੱਦਾ ਦਿੱਤਾ।

ਕਮਲ ਨਾਥ ਦੇ ਬਿਆਨ ਕਾਰਨ ਭਾਜਪਾ ਵੱਲੋਂ ਕਾਂਗਰਸ ’ਤੇ ਨਿਸ਼ਾਨਾ

ਨਵੀਂ ਦਿੱਲੀ, 18 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਕਾਰਨ ਮੱਧ ਪ੍ਰਦੇਸ਼ ਵਿਚ ਬੇਰੁਜ਼ਗਾਰੀ ਵਧਣ ਸਬੰਧੀ ਮੁੱਖ ਮੰਤਰੀ ਕਮਲ ਨਾਥ ਦੇ ਬਿਆਨ ਉੱਤੇ ਪਲਟ ਵਾਰ ਕਰਦਿਆਂ ਭਾਜਪਾ ਨੇ ਕਿਹਾ ਕਿ ਇਹ ਕਾਂਗਰਸ ਦੇ ਦੋਹਰੇ ਚਰਿੱਤਰ ਅਤੇ ਫੁੱਟ ਪਾਉਣ ਵਾਲੇ ਚਿਹਰੇ ਨੂੁੰ ਦਰਸਾਉਂਦਾ ਹੈ। ਭਾਜਪਾ ਨੇ ਕਿਹਾ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕ ਦੇਸ਼ ਦੀ ਖੁਸ਼ਹਾਲੀ ਵਿਚ ਯੋਗਦਾਨ ਪਾ ਰਹੇ ਹਨ। ਭਾਜਪਾ ਦੇ ਮਹਾਂ ਸਕੱਤਰ ਕੈਲਾਸ਼ ਵਿਜੈਵਰਗੀ ਨੇ ਸੰਸਦ ਭਵਨ

ਸਰਕਾਰ ਨੇ ਊਰਜਿਤ ਨੂੰ ਅਸਤੀਫ਼ਾ ਦੇਣ ਲਈ ਨਹੀਂ ਕਿਹਾ: ਜੇਤਲੀ

ਨਵੀਂ ਦਿੱਲੀ, 18 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ ਨੇ ਕਿਹਾ ਹੈ ਕਿ ਸਰਕਾਰ ਨੇ ਕਦੇ ਵੀ ਊਰਜਿਤ ਪਟੇਲ ਤੋਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਮੰਗ ਨਹੀਂ ਕੀਤੀ। ਪਿਛਲੇ ਕੁਝ ਸਮੇਂ ਤੋਂ ਆਰਬੀਆਈ ਅਤੇ ਸਰਕਾਰ ਵਿਚਕਾਰ ਨਗਦੀ ਸਮੱਸਿਆ ਸਮੇਤ ਹੋਰ ਕਈ ਮੁੱਦਿਆਂ ’ਤੇ ਖਿੱਚੋਤਾਣ ਵਾਲੀ ਸਥਿਤੀ ਬਣੀ ਹੋਈ ਹੈ। ਸ੍ਰੀ ਜੇਤਲੀ ਨੇ ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ‘ਏਜੰਡਾ ਆਜ ਤਕ’ ਵਿਚ ਕਿਹਾ

ਮੋਦੀ ਦੀ ਜਨਤਕ ਰੈਲੀ ਨੇ ਸ਼ਮਸ਼ਾਨਘਾਟ ਬੰਦ ਕਰਵਾਇਆ

ਮੁੰਬਈ/ਕਲਿਆਣ, 18 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੰਬਈ ਫੇਰੀ ਦੌਰਾਨ ਰੈਲੀ ਨੇੜਲੇ ਇਕ ਸ਼ਮਸ਼ਾਨ ਘਾਟ ਨੂੰ ਅੱਜ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਬੰਦ ਕਰ ਦਿੱਤਾ ਗਿਆ। ਲਾਲਚੌਕੀ ਸ਼ਮਸ਼ਾਨਘਾਟ ਬੰਦ ਹੋਣ ਕਰਕੇ ਲੋਕਾਂ ਨੂੰ ਆਪਣੇ ਪਰਿਵਾਰਕ ਜੀਆਂ ਦਾ ਸਸਕਾਰ ਕਰਨ ਲਈ ਬਦਲਵੇਂ ਪ੍ਰਬੰਧ ਕਰਨੇ ਪਏ। ਸ਼ਮਸ਼ਾਨਘਾਟ ਸ੍ਰੀ ਮੋਦੀ ਦੀ ਰੈਲੀ ਵਾਲੀ ਥਾਂ ਤੋਂ ਮਹਿਜ਼ ਦੋ ਸੌ ਮੀਟਰ ਦੂਰ ਸੀ। ਰੈਲੀ ਕਰਕੇ ਸ਼ਮਸ਼ਾਨਘਾਟ ਹੀ ਨਹੀਂ ਬਲਕਿ ਨੇੜਲੇ ਵਧਵਾ ਹਾਲ ਵਿੱਚ ਤਿੰਨ ਵਿਆਹ ਸਮਾਗਮਾਂ ਨੂੰ ਵੀ ਰੱਦ ਕਰਨਾ ਪਿਆ। ਦੱਸਣਾ ਬਣਦਾ ਹੈ ਕਿ ਇਹ ਉਹੀ ਫੜਕੇ ਮੈਦਾਨ ਹੈ,

ਕਸ਼ਮੀਰ ਵਿਚ ਹਾਲਾਤ ਆਮ ਵਰਗੇ ਹੋਣ ਲੱਗੇ

ਸ੍ਰੀਨਗਰ, 18 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ਵਿਚ ਮੁਕਾਬਲੇ ਤੋਂ ਬਾਅਦ ਹੋਈਆਂ ਝੜਪਾਂ ਦੌਰਾਨ ਸੱਤ ਨਾਗਰਿਕ ਮਾਰੇ ਜਾਣ ਖਿਲਾਫ਼ ਹੜਤਾਲ ਤੇ ਮੁਜ਼ਾਹਰਿਆਂ ਦੇ ਤਿੰਨ ਦਿਨਾਂ ਬਾਅਦ ਦੱਖਣੀ ਜ਼ਿਲ੍ਹਿਆਂ ਨੂੰ ਛੱਡ ਕੇ ਕਸ਼ਮੀਰ ਵਿਚ ਹਾਲਾਤ ਠੀਕ ਹੁੰਦੇ ਵਿਖਾਈ ਦੇ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਦੇ ਕੇਂਦਰੀ ਅਤੇ ਉੱਤਰੀ ਜ਼ਿਲ੍ਹਿਆਂ ਸਮੇਤ ਜ਼ਿਆਦਾਤਰ ਹਿੱਸਿਆਂ ਵਿਚ ਸਥਿਤੀ ਠੀਕ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਦੁਕਾਨਾਂ, ਦਫਤਰ, ਪੈਟਰੋਲ ਪੰਪ ਅਤੇ ਹੋਰ ਵਪਾਰਕ ਅਦਾਰੇ ਖੁੱਲ੍ਹ ਗਏ।

ਫ਼ੈਸਲੇ ਨਾਲ ਥੋੜ੍ਹੀ ਰਾਹਤ, ਪਰ ਜੰਗ ਜਾਰੀ ਰੱਖਣਗੇ ਦੰਗਾ ਪੀੜਤ

ਨਵੀਂ ਦਿੱਲੀ, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਹਾਈ ਕੋਰਟ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ’84 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਨੂੰ ਦੰਗਾ ਪੀੜਤਾਂ ਨੇ ਆਰਜ਼ੀ ਰਾਹਤ ਦੱਸਿਆ ਹੈ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਫੈਸਲੇ ਨਾਲ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ, ਪਰ ਉਨ੍ਹਾਂ ਵੱਲੋਂ ਨਿਆਂ ਲਈ ਵਿੱਢੀ ਲੜਾਈ ਜਾਰੀ ਰਹੇਗੀ। ਦੰਗਾ ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੂੰ 34 ਸਾਲਾਂ ਦੀ ਲੰਮੀ ਉਡੀਕ ਮਗਰੋਂ ਨਿਆਂ ਮਿਲਿਆ ਹੈ, ਪਰ ਇਸ ਦੌਰਾਨ ਜਿੱਥੇ ਉਨ੍ਹਾਂ ਨੂੰ ਕਈ ਪਾਸਿਓਂ ਧਮਕੀਆਂ ਮਿਲਦੀਆਂ ਰਹੀਆਂ, ਉਥੇ ਉਨ੍ਹਾਂ ’ਤੇ ਲਗਾਤਾਰ ਜ਼ੁਲਮ ਵੀ ਕੀਤੇ ਗਏ।

ਸਿੱਖ ਕਤਲੇਆਮ: ਸੱਜਣ ਕੁਮਾਰ ਨੂੰ ਉਮਰ ਕੈਦ

ਨਵੀਂ ਦਿੱਲੀ, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇਕ ਮਾਮਲੇ ਵਿੱਚ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਏ ਫੈਸਲੇ ਨੂੰ ਉਲੱਥਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਪਰਾਧਿਕ ਸਾਜ਼ਿਸ਼ ਰਚਣ ਸਮੇਤ ਹੋਰਨਾਂ ਦੋਸ਼ਾਂ ਤਹਿਤ ਸੁਣਾਈ ਇਸ ਸਜ਼ਾ ਤਹਿਤ ਕੁਮਾਰ ਨੂੰ ‘ਆਪਣੀ ਜ਼ਿੰਦਗੀ ਰਹਿਣ’ ਤਕ ਜੇਲ੍ਹ ਵਿੱਚ ਰਹਿਣਾ ਪਏਗਾ। ਦਿੱਲੀ ਹਾਈ ਕੋਰਟ ਦੇ ਬੈਂਚ ਨੇ ਦੰਗਿਆਂ ਨੂੰ

ਕਮਲ ਨਾਥ ਵੱਲੋਂ ਸਹੁੰ ਚੁੱਕਣ ਸਾਰ ਕਿਸਾਨ ਕਰਜ਼ ਮੁਆਫ਼ੀ ਦਾ ਐਲਾਨ

ਭੋਪਾਲ,, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਅੱਜ ਅਹੁਦੇ ਦੀ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਰਾਹੁਲ ਗਾਂਧੀ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਾਂਗਰਸ ਦੇ ਐਲਾਨਨਾਮੇ ਤਹਿਤ ਕੁਝ ਹੋਰ ਪਹਿਲਕਦਮੀਆਂ ਵੀ ਕੀਤੀਆਂ ਹਨ। ਇਨ੍ਹਾਂ ’ਚ ਵਿਆਹੁਣ ਯੋਗ ਲੜਕੀਆਂ ਨੂੰ ਸਰਕਾਰ ਵੱਲੋਂ 51 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣਾ ਅਤੇ ਸੂਬੇ ’ਚ ਨਿਵੇਸ਼ ਲਈ ਸਨਅਤਾਂ ਨੂੰ ਪ੍ਰੇਰਕ ਰਾਸ਼ੀ ਤਾਂ ਹੀ ਦੇਣਾ ਸ਼ਾਮਲ ਹੈ ਜਦੋਂ ਸਬੰਧਤ ਨਿਵੇਸ਼ਕਰਤਾ 70 ਫੀਸਦ ਰੁਜ਼ਗਾਰ ਦੇਣ ਦੀ ਸ਼ਰਤ ਪੂਰੀ ਕਰਨਗੇ। ਨਵੇਂ ਮੁੱਖ ਮੰਤਰੀ ਨੇ ਚਾਰ ‘ਗਾਰਮੈਂਟ ਪਾਰਕ’ ਸਥਾਪਤ ਕਰਨ ਦਾ ਵੀ ਐਲਾਨ ਕੀਤਾ

ਗਹਿਲੋਤ ਨੇ ਰਾਜਸਥਾਨ, ਕਮਲ ਨਾਥ ਨੇ ਮੱਧ ਪ੍ਰਦੇਸ਼ ਤੇ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਰਾਏਪੁਰ, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੀਨੀਅਰ ਕਾਂਗਰਸ ਆਗੂ ਅਸ਼ੋਕ ਗਹਿਲੋਤ ਨੇ ਅੱਜ ਰਾਜਸਥਾਨ ਦੇ ਮੁੱਖ ਮਤਰੀ ਵਜੋਂ ਜਦਕਿ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਨੇ ਸੂਬੇ ਦੇ ਉੱਪ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਇਸੇ ਤਰ੍ਹਾਂ ਕਾਂਗਰਸ ਆਗੂ ਕਮਲ ਨਾਥ ਨੇ ਮੱਧ ਪ੍ਰਦੇਸ਼ ਕਾਂਗਰਸ ਆਗੂ ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।

ਤਿਲਕ ਵਿਹਾਰ ਦੀਆਂ ਵਿਧਵਾਵਾਂ ਨੂੰ 34 ਸਾਲਾਂ ਬਾਅਦ ਆਇਆ ਸੁੱਖ ਦਾ ਸਾਹ

ਨਵੀਂ ਦਿੱਲੀ, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ 34 ਸਾਲਾਂ ਤੋਂ ਦਿੱਲੀ ਦੀ ਤਿਲਕ ਵਿਹਾਰ ਵਿਡੋ ਕਲੋਨੀ ਗ਼ਮਾਂ ਦਾ ਸਿਰਨਾਵਾਂ ਬਣੀ ਹੋਈ ਸੀ ਪਰ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਦਾ ਇਕ ਫ਼ੈਸਲਾ ਆਇਆ ਤਾਂ ਇੰਨੇ ਸਾਲਾਂ ’ਚ ਸ਼ਾਇਦ ਪਹਿਲੀ ਵਾਰ ਇਸ ਬਸਤੀ ਵਿਚ ਖੁਸ਼ੀ ਦਾ ਝੋਕਾ ਆ ਗਿਆ। ਦਿੱਲੀ ਵਿਚ ਹੋਏ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਮੁੜ ਵਸੇਬੇ ਲਈ ਇਹ ਕਲੋਨੀ ਕਾਇਮ ਕੀਤੀ ਗਈ ਸੀ। ਪੱਛਮੀ ਦਿੱਲੀ ਦੇ ਤਿਲਕ ਨਗਰ ਦੇ ਨੇੜੇ ਪੈਂਦੀ ਇਸ ਕਲੋਨੀ

ਰਾਫ਼ਾਲ ਸੌਦਾ: ਕਾਂਗਰਸ ਅਤੇ ਭਾਜਪਾ ਨੇ ਮਰਿਆਦਾ ਮਤੇ ਲਿਆਂਦੇ

ਨਵੀਂ ਦਿੱਲੀ, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰਾਫ਼ਾਲ ਸੌਦੇ ਦੇ ਮੁੱਦੇ ’ਤੇ ਸੁਪਰੀਮ ਕੋਰਟ ’ਚੋਂ ਕਲੀਨ ਚਿੱਟ ਮਿਲਣ ਮਗਰੋਂ ਕਾਂਗਰਸ ਅਤੇ ਹੁਕਮਰਾਨ ਧਿਰ ਭਾਜਪਾ ਦੀ ਜੰਗ ਲੋਕ ਸਭਾ ’ਚ ਪਹੁੰਚ ਗਈ ਹੈ। ਦੋਵੇਂ ਪਾਰਟੀਆਂ ਨੇ ਸੋਮਵਾਰ ਨੂੰ ਲੋਕ ਸਭਾ ’ਚ ਮਰਿਆਦਾ ਮਤੇ ਪੇਸ਼ ਕੀਤੇ। ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ’ਚ ਵੀ ਇਸ ਸਬੰਧੀ ਨੋਟਿਸ ਦਿੱਤਾ ਗਿਆ ਹੈ। ਲੋਕ ਸਭਾ ’ਚ ਸਿਫ਼ਰ ਕਾਲ ਦੌਰਾਨ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਕਿਹਾ ਕਿ ਉਨ੍ਹਾਂ ਨੂੰ ਮਰਿਆਦਾ ਮਤੇ ਦੇ ਨੋਟਿਸ ਮਿਲੇ ਹਨ ਅਤੇ ਇਹ ਉਨ੍ਹਾਂ ਦੇ ਵਿਚਾਰ ਅਧੀਨ ਹੈ। ਕਾਂਗਰਸ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਰਾਫ਼ਾਲ ਸੌਦੇ ’ਚ ਸੁਪਰੀਮ ਕੋਰਟ ਅਤੇ ਸੰਸਦ ਨੂੰ ਗੁਮਰਾਹ ਕਰਨ ਲਈ ਪ੍ਰਧਾਨ ਮੰਤਰੀ ਖ਼ਿਲਾਫ਼ ਇਹ ਨੋਟਿਸ ਜਾਰੀ ਕੀਤਾ ਗਿਆ ਹੈ।

ਨੋਟਬੰਦੀ ਨਾਲ ਦੇਸ਼ ਦਾ ਆਰਥਿਕ ਵਿਕਾਸ ਰੁਕਿਆ: ਰਾਜਨ

ਨਵੀਂ ਦਿੱਲੀ, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅੱਜ ਕਿਹਾ ਕਿ ਜਿਸ ਸਮੇਂ ਦੁਨੀਆਂ ਭਰ ਦੀ ਆਰਥਿਕਤਾ ਵਿਕਾਸ ਕਰ ਰਹੀ ਸੀ, ਉਸ ਸਮੇਂ ਹੋਈ ਨੋਟਬੰਦੀ ਕਾਰਨ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਿਆ ਤੇ ਇਸ ਦਾ ਪ੍ਰਭਾਵ ਘਰੇਲੂ ਵਿਕਾਸ ਦਰ ’ਤੇ ਪਿਆ। ਉਨ੍ਹਾਂ ਨਾਲ ਹੀ ਕਿਹਾ ਕਿ ਆਰਬੀਆਈ ਦੀ ਜਮ੍ਹਾਂ ਪੂੰਜੀ ’ਚੋਂ ਪੈਸਾ ਕੇਂਦਰ ਸਰਕਾਰ ਨੂੰ ਦਿੱਤੇ ਜਾਣ ਨਾਲ ਆਰਬੀਆਈ ਦੀ ਰੇਟਿੰਗ ਹੇਠਾਂ ਜਾ ਸਕਦੀ ਹੈ।

ਭਾਰਤ ਵੱਲੋਂ ਮਾਲਦੀਵ ਨੂੰ 1.4 ਅਰਬ ਡਾਲਰ ਦੀ ਸਹਾਇਤਾ ਦਾ ਐਲਾਨ

ਨਵੀਂ ਦਿੱਲੀ, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਾਲਦੀਵ ਨੂੰ 1.4 ਅਰਬ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਸ੍ਰੀ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨਾਲ ਇਥੇ ਵਿਸਥਾਰਪੂਰਬਕ ਗੱਲਬਾਤ ਕੀਤੀ ਅਤੇ ਅਹਿਦ ਲਿਆ ਕੇ ਦੋਵੇਂ ਮੁਲਕ ਹਿੰਦ ਮਹਾਂਸਾਗਰ ਖ਼ਿੱਤੇ ’ਚ ਸੁਰੱਖਿਆ ਸਹਿਯੋਗ ਨੂੰ ਹੋਰ ਗੂੜ੍ਹਾ ਬਣਾਉਣਗੇ। ਭਾਰਤ ਅਤੇ ਮਾਲਦੀਵ ਨੇ ਵੀਜ਼ਾ ਸਹੂਲਤ ਸਮੇਤ ਚਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ।

ਨੇਪਾਲ ਵਿੱਚ ਭਾਰਤੀ ਨੋਟਾਂ ’ਤੇ ਪਾਬੰਦੀ ਲਈ ਮੋਦੀ ਜ਼ਿੰਮੇਵਾਰ: ਅਹਿਮਦ

ਦਰਭੰਗਾ (ਬਿਹਾਰ), 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੀਨੀਅਰ ਕਾਂਗਰਸ ਆਗੂ ਸ਼ਕੀਲ ਅਹਿਮਦ ਨੇ ਨੇਪਾਲ ਵਿੱਚ ਸੌ ਰੁਪਏ ਤੋਂ ਵੱਡੇ ਨੋਟਾਂ ’ਤੇ ਪਾਬੰਦੀ ਲੱਗਣ ਲਈ ਐੱਨਡੀਏ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਜ਼ਰੂਰੀ ਕਦਮ ਚੁੱਕੇ ਜਾਣ।

ਫੌਜ ’ਚ ਤਾਲਮੇਲ ਦੀ ਘਾਟ ਕਾਰਨ ਵਾਪਰੀ ਪੁਲਵਾਮਾ ਘਟਨਾ: ਅਧਿਕਾਰੀ

ਸ੍ਰੀਨਗਰ, 17 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ’ਚ ਤਾਲਮੇਲ ਦੀ ਘਾਟ ਸੀ ਜਿਸ ਕਾਰਨ ਸੱਤ ਆਮ ਨਾਗਰਿਕਾਂ ਦੀ ਜਾਨ ਚਲੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੇ ਵੱਖ ਵੱਖ ਵਿੰਗਾਂ ਵਿਚਾਲੇ ਤਾਲਮੇਲ ਦੀ ਘਾਟ ਕਾਰਨ ਆਮ ਲੋਕ ਫੌਜੀ ਵਾਹਨਾਂ ਦੇ ਤਕਰੀਬਨ ਨੇੜੇ ਪਹੁੰਚ ਗਏ ਸਨ ਅਤੇ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068820594
Copyright © 2018, Panjabi Times. All rights reserved. Website Designed by Mozart Infotech