ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਬਰੈਂਪਟਨ 'ਚ ਕੈਨੇਡਾ ਦਿਵਸ ਮੌਕੇ 'ਪੰਜਾਬੀ ਭਵਨ' ਦਾ ਉਦਘਾਟਨ

July 03, 2017 03:32 PM

ਟੋਰਾਂਟੋਂ, 2 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) ਕੈਨੇਡਾ ਦਿਵਸ ਮਨਾਉਂਦਿਆਂ ਪੰਜਾਬੀ ਭਾਈਚਾਰੇ ਦੀ ਉੱਘੀ ਸ਼ਖ਼ਸ਼ੀਅਤ ਅਤੇ ਪ੍ਰਸਿੱਧ ਵਕੀਲ ਵਿਪਨਦੀਪ ਸਿੰਘ ਮਰੋਕ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਹੋਰ ਪਹਿਲਕਦਮੀ ਕਰਦਿਆਂ ਬਰੈਂਪਟਨ ਵਿਚਲੇ ਆਪਣੇ ਦਫਤਰ ਨੂੰ 'ਪੰਜਾਬੀ ਭਵਨ' ਦਾ ਨਾਮ ਦੇ ਕੇ ਪਬਲਿਕ ਲਾਇਬ੍ਰੇਰੀ 'ਚ ਤਬਦੀਲ ਕਰ ਦਿੱਤਾ ਹੈ ਜਿਸਦਾ ਉਦਘਾਟਨ ਪਹਿਲੀ ਜੁਲਾਈ ਨੂੰ ਕੈਨੇਡਾ ਦਿਵਸ ਵਾਲੇ ਦਿਨ ਸਾਹਿਤ ਪ੍ਰੇਮੀਆਂ, ਸਾਹਿਤਕਾਰਾਂ, ਸਿਆਸੀ ਆਗੂਆਂ ਅਤੇ ਸਮਾਜਿਕ ਕਾਰਕੁੰਨਾਂ ਦੀ ਹਾਜ਼ਰੀ 'ਚ ਕੀਤਾ ਗਿਆ | ਇਸ ਮੌਕੇ ਮੈਂਬਰ ਪਾਰਲੀਮੈਂਟ ਰਮੇਸ਼ਵਰ ਸਿੰਘ ਸੰਘਾਂ, ਸੋਨੀਆ ਸਿੱਧੂ, ਰੂਬੀ ਸਹੋਤਾ, ਵਿਧਾਇਕਾ ਹਰਿੰਦਰ ਮੱਲ੍ਹੀ, ਸਿਟੀ ਕੌਾਸਲਰ ਗੁਰਪ੍ਰੀਤ ਸਿੰਘ ਢਿੱਲੋਂ ਸਕੂਲ ਟਰੱਸਟੀ ਹਰਕੀਰਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਪਹੁੰਚੇ ਹੋਏ ਬੁਲਾਰਿਆਂ ਨੇ ਵਿਪਨਦੀਪ ਸਿੰਘ ਮਰੋਕ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਾਲਾਘਾ ਕਰਦਿਆਂ ਭਾਈਚਾਰੇ ਦੇ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਇਸ ਤੋਂ ਸੇਧ ਲੈਣ ਦੀ ਅਪੀਲ ਕੀਤੀ | ਇਸ ਮੌਕੇ ਵਿਪਨਦੀਪ ਸਿੰਘ ਮਰੋਕ ਨੇ ਆਖਿਆ ਕਿ ਸੁਪਨਿਆਂ ਦੀ ਪ੍ਰਵਾਜ਼ ਬੜੀ ਲੰਮੀ ਹੁੰਦੀ ਹੈ | ਬਹੁਤ ਦੇਰ ਤੋਂ ਮੇਰਾ ਇਹ ਸੁਪਨਾ ਸੀ ਕਿ ਮੈਂ ਪੰਜਾਬੀ ਬੋਲੀ, ਪੰਜਾਬੀ ਕਲਾ ਅਤੇ ਪੰਜਾਬੀ ਸੱਭਿਆਚਾਰ ਲਈ ਕੁਝ ਕਰ ਸਕਾਂ ਤੇ ਇਹ ਸਭ ਕੁਝ ਮੇਰੇ ਮਾਤਾ-ਪਿਤਾ ਦੇ ਆਸ਼ੀਰਵਾਦ, ਮੇਰੀ ਪਤਨੀ ਅਤੇ ਹੋਰ ਪਰਿਵਾਰਕ ਦੋਸਤ ਮਿੱਤਰਾਂ ਅਤੇ ਭਾਈਚਾਰੇ ਦੇ ਲੋਕਾਂ ਦੀ ਮਦਦ ਨਾਲ ਹੀ ਸਿਰੇ ਚੜ੍ਹ ਸਕਿਆ ਹੈ | ਕਾਫੀ ਦੇਰ ਤੋਂ ਮੇਰੀ ਇਹ ਵੀ ਸੋਚ ਸੀ ਕਿ ਇਸ ਕਾਰਜ ਨੂੰ ਕੈਨੇਡਾ ਦੀ 150ਵੀਂ ਸਾਲਗਿਰ੍ਹਾ 'ਤੇ ਲੋਕ ਅਰਪਣ ਕੀਤਾ ਜਾਵੇ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਵਿਨੀਪੈਗ 'ਚ ਬਰਫ਼ਬਾਰੀ ਨੇ ਤੋੜਿਆ 32 ਸਾਲ ਦਾ ਰਿਕਾਰਡ

ਵਿਨੀਪੈਗ ,18 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆ ਭਰ ਵਿਚ ਜਿੱਥੇ ਮੌਸਮ ਵਿਚ ਭਾਰੀ ਤਬਦੀਲੀ ਨਜ਼ਰ ਆ ਰਹੀ ਹੈ, ਉੱਥੇ ਹੀ ਇਸ ਬਦਲਾਅ ਦਾ ਅਸਰ ਇਸ ਸਾਲ ਵਿਨੀਪੈਗ ਵਿਚ ਵੀ ਦਿਖਾਈ ਦਿੱਤਾ | ਆਮ ਤੌਰ 'ਤੇ ਫਰਵਰੀ ਮਹੀਨੇ ਨੂੰ ਘੱਟ ਬਰਫ਼ਬਾਰੀ ਵਾਲਾ ਮਹੀਨਾ ਗਿਣਿਆ ਜਾਂਦਾ ਹੈ ਪਰ ਇਸ ਸਾਲ ਫਰਵਰੀ ਮਹੀਨੇ ਹੋਈ ਬਰਫ਼ਬਾਰੀ ਨੇ ਪਿਛਲੇ 32 ਸਾਲਾਂ ਦਾ ਰਿਕਾਰਡ ਤੋੜ ਦਿੱਤਾ | ਇਸ ਤੋਂ ਪਹਿਲਾਂ ਫਰਵਰੀ 1987 ਵਿਚ 42.2 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ ਸੀ

ਯੂ.ਏ.ਈ. 'ਚ ਪੁਲਵਾਮਾ ਹਮਲੇ ਿਖ਼ਲਾਫ਼ ਇਕਜੁੱਟ ਹੋਇਆ ਭਾਰਤੀ ਭਾਈਚਾਰਾ

ਦੁਬਈ,18 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਭਾਈਚਾਰੇ ਦੇ ਲੋਕ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਜਵਾਨਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਅਤੇ ਇਕਜੁੱਟਤਾ ਪ੍ਰਗਟ ਕਰਨ ਲਈ ਆਬੂ-ਧਾਬੀ ਸਥਿਤ ਦੂਤਘਰ ਅਤੇ ਦੁਬਈ ਸਥਿਤ ਵਪਾਰਿਕ ਦੂਤਘਰ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ | ਉਨ੍ਹਾਂ ਨੇ ਮੋਮਬੱਤੀਆਂ ਜਗਾ ਕੇ ਹਮਲੇ ਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਅੱਤਵਾਦ ਿਖ਼ਲਾਫ਼ ਇਕਜੁੱਟ ਹੋਣ ਦਾ ਸਕੰਲਪ ਲਿਆ

ਜਾਧਵ ਮਾਮਲਾ: ਭਾਰਤ ਵੱਲੋਂ ਪਾਕਿ ’ਤੇ ਆਈਸੀਜੇ ਦੀ ਦੁਰਵਰਤੋਂ ਦੇ ਦੋਸ਼

ਹੇਗ (ਨੈਦਰਲੈਂਡਜ਼),18 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਵੱਲੋਂ ਕੁਲਭੂਸ਼ਨ ਜਾਧਵ ਮਾਮਲੇ ਵਿੱਚ ਆਰੰਭੀ ਚਾਰ ਰੋਜ਼ਾ ਜਨਤਕ ਸੁਣਵਾਈ ਦੇ ਪਹਿਲੇ ਦਿਨ ਭਾਰਤ ਨੇ ਅੱਜ ਦੋਸ਼ ਲਾਇਆ ਕਿ ਪਾਕਿਸਤਾਨ ਇਸ ਕੇਸ ਦੇ ਪ੍ਰਚਾਰ ਪਾਸਾਰ ਲਈ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਦੀ ਦੁਰਵਰਤੋਂ ਕਰ ਰਿਹਾ ਹੈ। ਸੁਣਵਾਈ ਦੇ ਪਹਿਲੇ ਦਿਨ ਭਾਰਤ ਨੇ ਆਪਣਾ ਕੇਸ ਦੋ ਮੋਕਲੇ ਮੁੱਦਿਆਂ- ਸਫ਼ਾਰਤੀ ਰਸਾਈ ਤੇ ਮਤੇ ’ਤੇ ਅਮਲ ਨੂੰ ਵੀਏਨਾ ਕਨਵੈਨਸ਼ਨ ਦੀ ਉਲੰਘਣਾ ਦੁਆਲੇ ਕੇਂਦਰਤ ਰੱਖਿਆ।

ਸਾਊਦੀ ਸ਼ਹਿਜ਼ਾਦੇ ਵੱਲੋਂ 2100 ਪਾਕਿਸਤਾਨੀ ਕੈਦੀਆਂ ਦੀ ਰਿਹਾਈ ਦੇ ਹੁਕਮ

ਇਸਲਾਮਾਬਾਦ,18 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਦੋ ਰੋਜ਼ਾ ਦੌਰੇ ਤਹਿਤ ਪਾਕਿਸਤਾਨ ਆਏ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਸਾਊਦੀ ਅਰਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ 2100 ਦੇ ਕਰੀਬ ਪਾਕਿਸਤਾਨੀ ਕੈਦੀਆਂ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਇਹ ਦਾਅਵਾ ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਅੱਜ ਕੀਤਾ ਹੈ। ਸ਼ਹਿਜ਼ਾਦਾ ਮੁਹੰਮਦ ਏਸ਼ੀਆ ਦੇ ਆਪਣੇ ਦੌਰੇ ਤਹਿਤ ਐਤਵਾਰ ਨੂੰ ਪਾਕਿਸਤਾਨ ਪੁੱਜੇ ਸਨ। ਇਹ ਦੌਰਾ, ਜਿਸ ਵਿੱਚ ਚੀਨ ਦੀ ਫੇਰੀ ਵੀ ਸ਼ਾਮਲ ਹੈ,

ਅਤਿਵਾਦੀ ਹਮਲੇ ’ਚ 6 ਪਾਕਿ ਫ਼ੌਜੀ ਹਲਾਕ

ਕਰਾਚੀ,18 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਪਾਕਿਸਤਾਨ ਦੇ ਗੜਬੜੀ ਵਾਲੇ ਬਲੋਚਿਸਤਾਨ ਸੂਬੇ ਵਿਚ ਅਤਿਵਾਦੀਆਂ ਨੇ ਦੋ ਵੱਖ-ਵੱਖ ਘਟਨਾਵਾਂ ਵਿਚ ਛੇ ਪਾਕਿਸਤਾਨੀ ਫ਼ੌਜੀਆਂ ਨੂੰ ਹਲਾਕ ਕਰ ਦਿੱਤਾ ਹੈ। ਇਰਾਨ ਨਾਲ ਖ਼ਹਿੰਦੇ ਸੂਬੇ ’ਚ ਪਹਿਲੀ ਘਟਨਾ ਪੰਜਗੁਰ ਜ਼ਿਲ੍ਹੇ ’ਚ ਵਾਪਰੀ ਜਿੱਥੇ

ਸਲਮਾਨ ਦਾ ਸਰਵੋਤਮ ਨਾਗਰਿਕ ਐਜਾਜ਼ ਨਾਲ ਸਨਮਾਨ

ਇਸਲਾਮਾਬਾਦ,18 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਅੱਜ ਇਥੇ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦਾ ਮੁਲਕ ਦੇ ਸਿਖਰਲੇ ਨਾਗਰਿਕ ਐਵਾਰਡ ‘ਨਿਸ਼ਾਨ-ਏ-ਪਾਕਿਸਤਾਨ’ ਨਾਲ ਸਨਮਾਨ ਕੀਤਾ। ਸ਼ਹਿਜ਼ਾਦੇ ਨੇ ਪਾਕਿਸਤਾਨੀ ਸਦਰ ਅਲਵੀ ਵੱਲੋਂ ਐਵਾਨ-ਏ-ਸਦਰ ਵਿੱਚ ਦਿੱਤੀ ਦੁਪਹਿਰ ਦੀ ਦਾਅਵਤ ਵਿੱਚ ਵੀ ਸ਼ਿਰਕਤ ਕੀਤੀ। ਸਾਊਦੀ ਸ਼ਹਿਜ਼ਾਦਾ ਤੇ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਇਕ ਰੱਥ ਵਿੱਚ ਸਵਾਰ ਹੋ ਕੇ ਉਥੇ ਪੁੱਜੇ।

ਪਾਕਿਸਤਾਨ ਨੇ ਆਪਣਾ ਹਾਈ ਕਮਿਸ਼ਨਰ ਵਾਪਸ ਸੱਦਿਆ

ਇਸਲਾਮਾਬਾਦ,18 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਨੇ ਅੱਜ ਵਾਰੀ ਦਾ ਵੱਟਾ ਲਾਉਂਦਿਆਂ ਭਾਰਤ ਵਿਚਲੇ ਆਪਣੇ ਹਾਈ ਕਮਿਸ਼ਨਰ ਨੂੰ ‘ਸਲਾਹ ਮਸ਼ਵਰੇ’ ਲਈ ਵਾਪਸ ਸੱਦ ਲਿਆ। ਪੁਲਵਾਮਾ ਦਹਿਸ਼ਤੀ ਹਮਲੇ ਵਿੱਚ 40 ਸੀਆਰਪੀਐਫ਼ ਜਵਾਨਾਂ ਦੀ ਸ਼ਹਾਦਤ

ਅਮਰੀਕਾ 'ਚ ਮੁਸਲਿਮ ਭੁਲੇਖੇ ਸਿੱਖ 'ਤੇ ਹਮਲਾ-ਦੋਸ਼ੀ ਗਿ੍ਫ਼ਤਾਰ

ਨਿਊਯਾਰਕ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਕੈਲੀਫੋਰਨੀਆ 'ਚ ਇਕ ਸਿੱਖ ਕਲਰਕ ਨੂੰ ਮੁਸਲਿਮ ਸਮਝ ਕੇ ਉਸ ਨਾਲ ਕੁੱਟਮਾਰ ਕਰਨ ਅਤੇ ਉਸ ਉੱਤੇ ਗਰਮ ਕੌਫੀ ਸੁੱਟਣ ਵਾਲੇ ਇਕ ਵਿਅਕਤੀ 'ਤੇ ਨਫ਼ਰਤੀ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ | ਸਥਾਨਕ ਮੀਡੀਆ ਅਨੁਸਾਰ ਹਮਲਾਵਰ ਦੀ ਪਛਾਣ ਜੌਨ ਕਰੇਨ ਵਜੋਂ ਹੋਈ ਹੈ ਜਿਸ ਨੇ ਮੈਰੀਸਵਿਲ 'ਚ ਇਕ ਸਵੇਰੇ ਕਰੀਬ 2 ਵਜੇ ਇਕ ਸਿੱਖ 'ਤੇ ਹਮਲਾ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਿਆ |

ਚੀਨ 'ਚ ਮਕਾਨ ਢਹਿਣ ਨਾਲ 3 ਮੌਤਾਂ-14 ਜ਼ਖ਼ਮੀ

ਫੁਜ਼ਹੋਊ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੂਰਬੀ ਚੀਨ ਦੇ ਫੁਜੀਆਨ ਸੂਬੇ 'ਚ ਇਕ ਮਕਾਨ ਢਹਿਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ 14 ਜ਼ਖ਼ਮੀ ਹੋਏ ਹਨ | ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਥਾਨਕ ਸਮੇਂ ਅਨੁਸਾਰ 5:50 'ਤੇ ਵਾਪਰੀ, ਜਦੋਂ ਕੰਕਰੀਟ ਅਤੇ ਇੱਟਾਂ ਦਾ ਖੁਦ ਤਿਆਰ ਕੀਤਾ ਮਕਾਨ ਢਹਿ ਗਿਆ | ਇਕ ਹਾਦਸੇ ਦੀ ਲਪੇਟ 'ਤ ਕੁਲ 17 ਵਿਅਕਤੀ ਆਏ, ਜਿਨ੍ਹਾਂ 'ਚੋਂ 3 ਵਿਅਕਤੀ ਮਾਰੇ ਗਏ ਹਨ ਤੇ ਬਾਕੀ ਜ਼ਖ਼ਮੀ ਹਨ | 

ਨਾਈਜੀਰੀਆ 'ਚ ਫ਼ੌਜ ਨੇ 80 ਬੰਧਕਾਂ ਨੂੰ ਰਿਹਾਅ ਕਰਵਾਇਆ

ਲਾਗੋਰ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਨਾਈਜੀਰੀਆ ਦੇ ਉੱਤਰੀ-ਪੱਛਮੀ ਸੂਬੇ ਜ਼ਮਫਾਰਾ 'ਚ ਹਥਿਆਰਬੰਦ ਲੁਟੇਰਿਆਂ ਵਲੋਂ ਬੰਦੀ ਬਣਾਏ ਗਏ ਕਰੀਬ 80 ਵਿਅਕਤੀਆਂ ਨੂੰ ਸਰਕਾਰੀ ਸੁਰੱਖਿਆ ਬਲਾਂ ਵਲੋਂ ਰਿਹਾਅ ਕਰਵਾਇਆ ਗਿਆ ਹੈ | ਹਵਾਈ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਬੰਦੀ ਬਣਾਏ ਗਏ ਵਿਅਕਤੀਆਂ 'ਚ ਔਰਤਾਂ ਅਤੇ ਬੱਚੇ ਵੀ ਹਨ | ਉਨ੍ਹਾਂ ਕਿਹਾ ਕਿ ਇਹ ਫ਼ੌਜੀ ਆਪ੍ਰੇਸ਼ਨ ਪਿਛਲੇ ਹਫ਼ਤੇ ਤੋਂ ਥਲ ਸੈਨਾ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਸੀ |

ਮੈਕਸੀਕੋ 'ਚ ਰੈਸਟੋਰੈਂਟ 'ਤੇ ਗੋਲੀਬਾਰੀ ਨਾਲ 5 ਮੌਤਾਂ

ਮੈਕਸੀਕੋ ਸਿਟੀ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਮੈਕਸੀਕੋ ਦੇ ਇਕ ਰੈਸਟੋਰੈਂਟ 'ਚ ਬੰਦੂਕਧਾਰੀ ਹਮਲਾਵਰ ਵਲੋਂ ਗੋਲੀਆਂ ਚਲਾਉਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖ਼ਮੀ ਹੋਏ ਹਨ | ਸਥਾਨਕ ਮੀਡੀਆ ਅਨੁਸਾਰ ਹਮਲਾਵਰ ਰੈਸਟੋਰੈਂਟ ਦੇ ਕਲੱਬ 'ਚ ਜ਼ਬਰਦਸਤੀ ਦਾਖ਼ਲ ਹੋਇਆ ਅਤੇ ਆਉਂਦਿਆਂ ਹੀ ਲੋਕਾਂ ਦੇ ਇਖ ਗਰੁੱਪ 'ਤੇ ਗੋਲੀਆਂ ਚਲਾ ਦਿੱਤੀਆਂ | ਪ੍ਰਤੱਖਦਰਸ਼ੀਆਂ ਅਨੁਸਾਰ ਘਟਨਾ ਤੋਂ ਬਾਅਦ ਕਰੀਬ 5 ਵਿਅਕਤੀ ਇਕ ਗੱਡੀ 'ਚ ਬੈਠ ਕੇ ਭੱਜ ਗਏ |

ਚੋਰੀ ਹੋਇਆ ਤਾਬੂਤ ਮਿਸਰ ਨੂੰ ਵਾਪਸ ਕਰੇਗਾ ਅਜਾਇਬ ਘਰ

ਨਿਊਯਾਰਕ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ ਸਾਲ ਕਰੀਬ 28 ਕਰੋੜ ਰੁਪਏ ਦਾ ਪੁਰਾਣਾ ਸੁਨਹਿਰਾ ਤਾਬੂਤ ਖ਼ਰੀਦ ਕੇ ਚਰਚਾ 'ਚ ਆਏ ਮੈਟਰੋਪੋਲੀਟਨ ਮਿਊਜ਼ੀਅਮ (ਅਜਾਇਬ ਘਰ) ਆਫ਼ ਆਰਟ (ਐਮ. ਈ. ਟੀ.) ਨੇ ਇਸ ਫ਼ੈਸਲਾ ਕੀਤਾ ਹੈ ਕਿ ਉਸ ਇਹ ਤਾਬੂਤ ਮਿਸਰ ਨੂੰ ਵਾਪਿਸ ਕਰ ਦੇਣਗੇ | ਦਰਅਸਲ, ਐਮ. ਈ. ਟੀ. ਨੇ ਹੁਣ ਇਸ ਗੱਲ ਨੂੰ ਮੰਨ ਲਿਆ ਹੈ ਕਿ ਈਸਾਪੂਰਵ ਦੀ ਪਹਿਲੀ ਸ਼ਤਾਬਦੀ ਦਾ ਇਹ ਤਾਬੂਤ ਅਸਲ 'ਚ ਮਿਸਰ ਤੋਂ ਚੋਰੀ ਕਰ ਕੇ ਅਮਰੀਕਾ ਲਿਆਂਦਾ ਗਿਆ ਸੀ | 

ਬੀਜਿੰਗ ਵਾਰਤਾ ਤੋਂ ਪਰਤੇ ਅਮਰੀਕੀ ਵਪਾਰ ਵਫ਼ਦ ਨਾਲ ਟਰੰਪ ਵਲੋਂ ਮੁਲਾਕਾਤ

ਵਾਸ਼ਿੰਗਟਨ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਪਾਰ ਯੁੱਧ ਬਾਰੇ ਗੱਲਬਾਤ ਕਰਨ ਲਈ ਪਿਛਲੇ ਹਫ਼ਤੇ ਚੀਨ ਗਏ ਅਮਰੀਕੀ ਵਫ਼ਦ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨੇ ਸਿਲਸਿਲੇ ਵਾਰ ਕੀਤੇ ਕਈ ਟਵੀਟਾਂ 'ਚ ਇਸ ਦੀ ਜਾਣਕਾਰੀ ਦਿੱਤੀ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਚੀਨ ਨਾਲ ਨਵੇਂ ਦੌਰ ਦਾ ਵਪਾਰ ਕਰਨ ਦੇ ਉਦੇਸ਼ ਨਾਲ ਚੀਨ ਗੱਲਬਾਤ ਕਰਨ ਲਈ ਬੀਜਿੰਗ ਦੌਰੇ 'ਤੇ ਗਏ ਅਮਰੀਕੀ ਵਫ਼ਦ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ | 

ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਲਈ ਹੀਥਰ ਨੌਰੈਟ ਵਲੋਂ ਨਾਜ਼ਦਗੀ ਵਾਪਸ

ਵਾਸ਼ਿੰਗਟਨ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸੰਯੁਕਤ ਰਾਸ਼ਟਰ 'ਚ ਅਮਰੀਕੀ ਕੂਟਨੀਤਕ ਵਜੋਂ ਭਾਰਤੀ ਅਮਰੀਕੀ ਨਿਕੀ ਹੈਲੇ ਨੂੰ ਬਦਲਣ ਲਈ ਸਟੇਟ ਡਿਪਾਰਟਮੈਂਟ (ਵਿਦੇਸ਼ ਮੰਤਰਾਲੇ) ਦੇ ਬੁਲਾਰੇ ਹੀਥਰ ਨੌਰੈਟ (48) ਵਲੋਂ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਗਈ ਹੈ | ਇਹ ਹੈਰਾਨ ਕਰ ਦੇਣ ਵਾਲਾ ਕਦਮ ਹੈ | ਜ਼ਿਕਰਯੋਗ ਹੈ ਕਿ ਡੈਮੋਕ੍ਰੇਟਸ ਵਲੋਂ ਨਿਕੀ ਦਾ ਕੂਟਨੀਤਕ ਅਨੁਭਵ ਘੱਟ ਹੋਣ ਉਨ੍ਹਾਂ ਦਾ ਲਗਾਤਾਰ ਆਲੋਚਨਾ ਕੀਤੀ ਜਾ ਰਹੀ ਹੈ | 

ਪੁਲਵਾਮਾ ਹਮਲਾ: ਪਾਕਿ ਨੇ ਐਸਸੀਓ ਮੁਲਕਾਂ ਨੂੰ ਹਾਲਾਤ ਤੋਂ ਜਾਣੂ ਕਰਵਾਇਆ

ਇਸਲਾਮਾਬਾਦ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਨੇ ਅੱਜ ਅਫ਼ਰੀਕੀ ਤੇ ਸ਼ੰਘਾਈ ਸਹਿਯੋਗ ਜਥੇਬੰਦੀ (ਐਸਸੀਓ) ਮੁਲਕਾਂ ਦੇ ਰਾਜਦੂਤਾਂ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਦਹਿਸ਼ਤੀ ਹਮਲੇ ਮਗਰੋਂ ਬਣੇ ਹਾਲਾਤ ਤੋਂ ਜਾਣੂ ਕਰਵਾਇਆ। ਦੱਸਣਯੋਗ ਹੈ 

ਭਾਰਤੀ ਮੁਲਾਜ਼ਮ ’ਤੇ ਛੇੜਛਾੜ ਦਾ ਦੋਸ਼

ਦੁਬਈ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਇਕ ਭਾਰਤੀ ਸੇਲਜ਼ਮੈਨ ’ਤੇ ਦੁਬਈ ਦੇ ਇਕ ਮਾਲ ਵਿਚ 15 ਸਾਲਾਂ ਦੀ ਇਕ ਲੜਕੀ ਨੂੰ ਜਿਨਸੀ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਗਿਆ ਹੈ। 31 ਸਾਲਾ ਭਾਰਤੀ ਮੁਲਾਜ਼ਮ ਨੇ ਆਪਣੀ ਦੁਕਾਨ ’ਤੇ ਇਸ ਲੜਕੀ ਨਾਲ ਉਦੋਂ ਛੇੜਛਾੜ ਕੀਤੀ 

ਭਾਰਤ ਵੱਲੋਂ ਤਰਜੀਹੀ ਮੁਲਕ ਦਾ ਦਰਜਾ ਰੱਦ ਕਰਨ ਦੀ ਪਾਕਿ ਕੋਲ ਨਹੀਂ ਕੋਈ ਸੂਚਨਾ

ਇਸਲਾਮਾਬਾਦ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਵੱਲੋਂ ਪਾਕਿਸਤਾਨ ਤੋਂ ਸਭ ਤੋਂ ਵੱਧ ਤਰਜੀਹੀ ਮੁਲਕ (ਐਮਐਫਐਨ) ਦੇ ਦਰਜੇ ਨੂੰ ਵਾਪਸ ਲੈਣ ਬਾਰੇ ਪਾਕਿਸਤਾਨ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਾਕਿਸਤਾਨ ਦੇ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਖ਼ੁਲਾਸਾ ਕੀਤਾ। ਇਸ ਮਗਰੋਂ ਸ਼ਨਿਚਰਵਾਰ ਨੂੰ ਉਸ ਨੇ ਪਾਕਿਸਤਾਨ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ ਕਸਟਮ ਡਿਊਟੀ 200 ਫ਼ੀਸਦੀ ਤਕ ਵਧਾ ਦਿੱਤੀ ਸੀ।

ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਆਸਟਰੇਲੀਆ ਰਹਿੰਦੇ ਸ. ਬਲਜਿੰਦਰ ਸਿੰਘ ਨੂੰ ਹੇਸਟਿੰਗਜ਼ ਖੇਤਰ 'ਚ ਬਰਪਿੰਦਾ ਸਿੰਘ ਦੀ ਹੈ ਤਲਾਸ਼

ਔਕਲੈਂਡ 16 ਫਰਵਰੀ  (ਹਰਜਿੰਦਰ ਸਿੰਘ ਬਸਿਆਲਾ)- ਕੁਝ ਸਾਲ ਪਹਿਲਾਂ ਆਸਟਰੇਲੀਆ ਦੇ ਵਿਚ ਇਹ ਗੱਲ ਬੜੀ ਚਰਚਾ ਭਰੀ ਰਹੀ ਸੀ ਕਿ ਇਕ ਪੰਜਾਬੀ ਸ. ਬਲਜਿੰਦਰ ਸਿੰਘ ਪਿੰਡ ਸਿੰਬੋਵਾਲਾ ਨੇੜੇ ਟੌਹਾਣਾ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਨੇ 23 ਸਾਲ ਦੀ ਲੰਬੀ ਖੋਜ ਤੋਂ ਬਾਅਦ ਆਪਣੇ ਦਾਦਾ ਸ. ਮਹਿੰਗਾ (ਚਾਰਲਜ) ਸਿੰਘ ਬਾਰੇ ਜਾਣਕਾਰੀ ਇਕੱਤਰ ਕੀਤੀ ਅਤੇ ਉਸਦੀ ਸਮਾਧ ਤੱਕ ਪਹੁੰਚ ਬਣਾ ਲਈ ਸੀ। ਇਹ ਸਮਾਧ ਉਤੇ ਭਾਵੇਂ ਨਾਂਅ ਨਹੀਂ ਸੀ ਲਿਖਿਆ ਗਿਆ, ਪਰ ਰਿਕਾਰਡ ਦੱਸਦਾ ਸੀ ਕਿ ਇਥੇ ਸ. ਮਹਿੰਗਾ ਸਿੰਘ ਨੂੰ 16 ਅਕਤੂਬ 1959 ਦੇ ਵਿਚ ਦਫਨ ਕੀਤਾ ਗਿਆ ਸੀ। ਇਹ ਕਿੱਸਾ ਅਖਬਾਰਾਂ ਦੇ ਵਿਚ ਛਪਿਆ ਸੀ। 10-12 ਸਾਲ ਦੀ ਉਮਰ ਵਿਚ ਸ. ਬਲਜਿੰਦਰ ਸਿੰਘ ਨੇ ਅਣਭੋਲ ਪੁਣੇ ਦੇ ਵਿਚ ਆਪਣੀ ਦਾਦੀ ਸ੍ਰੀਮਤੀ ਰਾਧ ਕੌਰ ਨੂੰ

ਦਿਨ ਪਿਆਰ ਦਾ-ਸਜ਼ਾ ਈਰਖਾ ਦੀ ਮੈਨੁਰੇਵਾ ਵਿਖੇ ਕਤਲ ਕੀਤੀ ਗਈ 24 ਸਾਲਾ ਅਰਿਸ਼ਮਾ ਸਿੰਘ ਦੇ ਕਾਤਿਲ ਰੋਹਿਤ ਸਿੰਘ ਨੂੰ ਉਮਰ ਭਰ ਦੀ ਕੈਦ

ਔਕਲੈਂਡ 16 ਫਰਵਰੀ  (ਹਰਜਿੰਦਰ ਸਿੰਘ ਬਸਿਆਲਾ)- 12 ਨਵੰਬਰ 2017 ਨੂੰ ਮੈਨੁਰੇਵਾ ਸ਼ਹਿਰ ਦੇ ਮੈਚ ਰੋਡ ਉਤੇ ਜਿਸ 24 ਸਾਲਾ ਔਰਤ ਅਰਿਸ਼ਮਾ ਸਿੰਘ (ਚੰਦ) ਨੂੰ ਉਸਦੇ ਹੀ ਸਾਬਕਾ ਪ੍ਰੇਮੀ ਰੋਹਿਤ ਸਿੰਘ (42) ਨੇ ਈਰਖਾ ਵੱਸ ਕਤਲ ਕਰ ਦਿੱਤਾ ਸੀ, ਨੂੰ ਅੱਜ ਹਾਈਕੋਰਟ ਔਕਲੈਂਡ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਘੱਟੋ-ਘੱਟ 19 ਸਾਲ ਉਹ ਲਗਾਤਾਰ ਜ਼ੇਲ੍ਹ ਦੇ ਵਿਚ ਹੀ ਬਿਤਾਏਗਾ। ਕਤਲ ਵੇਲੇ ਉਸ ਔਰਤ ਦੇ ਮਾਤਾ-ਪਿਤਾ ਇਕ ਪਾਰਟੀ ਦੇ ਗਏ ਸਨ ਅਤੇ ਉਸਨੂੰ ਅਜਿਹਾ ਆਭਾਸ ਵੀ

ਸ਼ਿਕਾਗੋ ’ਚ ਗੋਲੀਬਾਰੀ, ਪੰਜ ਮੌਤਾਂ

ਸ਼ਿਕਾਗੋ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸ਼ਿਕਾਗੋ ਦੇ ਬਾਹਰਵਾਰ ਸਥਿਤ ਸਨਅਤੀ ਖੇਤਰ ’ਚ ਅੱਜ ਇੱਕ ਵਿਅਕਤੀ ਵੱਲੋਂ ਚਲਾਈਆਂ ਗਈਆਂ ਗੋਲੀਆਂ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ’ਚ ਹਮਲਾਵਰ ਵੀ ਮਾਰਿਆ ਗਿਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071690639
Copyright © 2019, Panjabi Times. All rights reserved. Website Designed by Mozart Infotech