ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮੁਲਾਕਾਤਾਂ

‘ਅੰਗਰੇਜ’ ਦਾ ਫੁੱਫੜ ਗੁਰਮੀਤ ਸਾਜਨ

August 30, 2016 09:55 AM

ਗੁਰਮੀਤ ਸਾਜਨ ਨੇ 20 ਕੁ ਸਾਲ ਦੇ ਫ਼ਿਲਮੀ ਸਫ਼ਰ ਦੌਰਾਨ ਆਪਣੀ ਅਦਾਕਾਰੀ ਕਰਕੇ ਵੱਖਰੀ ਪਛਾਣ ਬਣਾਈ ਹੈ। ਜ਼ਿਲ੍ਹਾ ਮੋਗਾ ਦੇ ਸਮਾਲਸਰ ਨੇੜੇ ਪੈਂਦੇ ਪਿੰਡ ਲੰਡਿਆ ਦੇ ਜੰਮਪਲ  ਇਸ ਕਲਾਕਾਰ ਨੇ ਬਚਪਨ ਵਿੱਚ ਹੀ ਇਸ ਖੇਤਰ ਵੱਲ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪੰਜਵੀ ਜਮਾਤ ਵਿੱਚ ਪੜ੍ਹਦਾ ਹੀ ਉਹ ਕਲਾਸੀਕਲ ਸੰਗੀਤ ਸਿੱਖਣ ਲੱਗ ਪਿਆ ਸੀ। ਉਸ ਦੇ ਪਿਤਾ ਸ੍ਰੀ ਬਾਬੂ ਸਿੰਘ ਨੇ ਉਸ ਦਾ ਹਰ ਖੇਤਰ ਵਿੱਚ ਪੂਰਾ ਸਾਥ ਦਿੱਤਾ। ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਪੜ੍ਹਦਿਆਂ ਉਸ ਨੇ ਸੰਗੀਤ ’ਚ ਦਿਲਚਸਪੀ ਹੋਣ ਕਰਕੇ ਵਿਸ਼ੇ ਵੀ ਸੰਗੀਤ ਵਾਲੇ ਚੁਣੇ ਤੇ ਪ੍ਰੋ. ਕਿਸ਼ਨਕਾਂਤ ਤੋਂ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰੰਗਮੁੰਚ ਨਾਲ ਵੀ ਉਸ ਦੀ ਹੱਥ ਘੁੱਟਣੀ ਹੋਈ ਅਤੇ ਉਸ ਨੇ ਸੁਦਰਸ਼ਨ ਮੈਨੀ ਨਾਲ ਕਈ ਸਟੇਜਾਂ ਕੀਤੀਆਂ। ਗਾਇਕੀ ਵਾਲੀ ਰੀਝ ਪੁਗਾਉਣ ਲਈ ਉਸ ਨੇ ਦੋ ਆਡੀਓ ਕੈਸਿਟਾਂ ‘ਉਹ ਦਿਨ ਪਰਤ ਨਹੀਂ ਆਉਣੇ’ ਤੇ ‘ਨੱਚਣਾ ਵੀ ਮਨਜ਼ੂਰ’ ਮਾਰਕੀਟ ਵਿੱਚ ਪੇਸ਼ ਕੀਤੀਆ। ਰੰਗਮੰਚ ਨਾਲ ਜੁੜੇ ਹੋਣ ਕਰਕੇ ਉਸ ਨੇ ਚੰਡੀਗੜ੍ਹ ਅਲਫਾ ਪੰਜਾਬੀ ਚੈਨਲ ਲਈ ਵੀ ਕਈ ਸੀਰੀਅਲ ਕੀਤੇ ਜਿਨ੍ਹਾਂ ਵਿੱਚੋਂ ‘ਪ੍ਰੋਫੈਸਰ ਮਨੀਪਲਾਟ’ ਵਿੱਚ ਉਸ ਨੇ ਜਸਪਾਲ ਭੱਟੀ ਤੇ ਸੁਨੀਲ ਗਰੋਵਰ ਨਾਲ ਕੰਮ ਕੀਤਾ। ਇਸ ਚੈਨਲ ਦੇ ਬੰਦ ਹੋਣ ਕਰਕੇ ਉਹ ਵਾਪਸ ਕੋਟਕਪੂਰੇ ਆ ਗਿਆ ਪਰ ਉਸ ਨੇ ਆਪਣੇ ਅੰਦਰ ਦੇ ਕਲਾਕਾਰ ਨੂੰ ਮਰਨ ਨਹੀਂ ਦਿੱਤਾ। ਫਿਰ ਉਸ ਨੇ ਆਪਣੀ ਖ਼ੁਦ ਦੀ ਪ੍ਰੋਡਕਸ਼ਨ ਤਹਿਤ ਕਾਮੇਡੀ ਟੈਲੀਫ਼ਿਲਮ ‘ਘਾਲਾਮਾਲਾ’ ਦਾ ਨਿਰਮਾਣ ਕੀਤਾ। ਇਸ ਤੋਂ ਬਾਅਦ ਉਸ ਨੇ ‘ਮਾਂ ਦਾ ਧਰਮਿੰਦਰ’, ‘ਤੜਾਗੀ ਵਾਲਾ ਬਾਬਾ’ ਤੇ ‘ਘਾਲਾਮਾਲਾ ਲੜੀ’ ਦੇ ਪੰਜ ਭਾਗ ਪੂਰੇ ਕੀਤੇ। ਇਸ ਤੋਂ ਇਲਾਵਾ ਉਸ ਨੇ ਯੂ-ਟਿਊਬ ’ਤੇ ਇੱਕ ਚੈਨਲ ਚਲਾਇਆ ਜਿੱਥੇ ਉਹ  ਮਿੰਨੀ ਕਹਾਣੀਆਂ ’ਤੇ ਆਧਾਰਿਤ ਲਘੂ ਫ਼ਿਲਮਾਂ ਬਣਾ ਕੇ ਦਰਸ਼ਕਾਂ ਤਕ ਪਹੁੰਚਉਂਦਾ ਰਿਹਾ। ਇਸ ਦੌਰਾਨ ਮਨਦੀਪ ਕੁਮਾਰ ਵੱਲੋਂ ਨਿਰਦੇਸ਼ਿਤ ਹਿੰਦੀ ਫ਼ਿਲਮ ‘ਤੇਰੇ ਨਾਲ ਲਵ ਹੋ ਗਿਆ’ ਵਿੱਚ ਉਸ ਨੇ ਓਮਪੁਰੀ ਦੇ ਭਰਾ ਦਾ ਕਿਰਦਾਰ ਨਿਭਾਇਆ ਜਿਸ ਨੂੰ ਕਾਫ਼ੀ ਪਸੰਦ ਕੀਤਾ ਗਿਆ। ਪੰਜਾਬੀ ਫ਼ਿਲਮਾਂ ਦੇ ਸਫ਼ਰ ਦੀ ਸ਼ੁਰੂਆਤ ਉਸ ਨੇ ਬਲਕਰਨ ਵੜਿੰਗ ਦੀ ਫ਼ਿਲਮ ‘ਉਡੀਕਾਂ ਸਾਉਣ ਦੀਆਂ’ ਨਾਲ ਕੀਤੀ। ਇਸ ਤੋਂ ਬਾਅਦ ਉਸ ਨੇ ਕੁਲਵਿੰਦਰ ਕੰਵਲ ਤੇ ਨਿਰਮਲ ਸਿੱਧੂ ਨਾਲ ਮਿਲ ਕੇ ‘ਕੈਦਾਂ ਉਮਰਾਂ ਦੀਆਂ’ ਫ਼ਿਲਮ ਤਿਆਰ ਕੀਤੀ। ਇਸ ਫ਼ਿਲਮ ਨੇ ਉਸ ਨੂੰ ਪਰਦੇ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ। ਉਸ ਨੇ ‘ਬਗ਼ਾਵਤ’, ‘ਧਰਮ ਜੱਟ ਦਾ’, ‘ਪਛਤਾਵਾਂ’, ‘ਜ਼ੈਲਦਾਰ’ ਜਿਹੀਆਂ ਪੰਜਾਬੀ ਫ਼ਿਲਮਾਂ ਵਿੱਚ ਵੀ ਚੰਗਾ ਕੰਮ ਕੀਤਾ ਪਰ ਫਿਰ ਉਹ ਕੁਝ ਕਾਰਨਾਂ ਕਰਕੇ ਪੰਜਾਬੀ ਸਿਨਮੇ ਤੋਂ ਦੂਰ ਹੋ ਗਿਆ। ਕੁਝ ਸਾਲਾਂ ਬਾਅਦ ਉਸ ਨੇ ਸਾਲ 2015 ਵਿੱਚ ਆਈ ਫ਼ਿਲਮ ਅੰੰਗਰੇਜ ਰਾਹੀਂ ਨਵੀਂ ਪਾਰੀ ਚੱਲੀ ਜੋ ਬੇਹੱਦ ਸਫ਼ਲ ਰਹੀ। ‘ਅੰਗਰੇਜ’ ਵਿੱਚ ਗੁਰਮੀਤ ਸਾਜਨ ਵੱਲੋਂ ਨਿਭਾਇਆ ਫੁੱਫੜ ਦਾ ਕਿਰਦਾਰ ਕੌਣ ਭੁੱਲ ਸਕਦਾ ਹੈ? ਇਸ ਤੋਂ ਬਾਅਦ ਆਈ ਫ਼ਿਲਮ ‘ਲਵ ਪੰਜਾਬ’ ਵਿੱਚ ਵੀ ਉਸ ਦੇ ਕਿਰਦਾਰ ਦੀ ਬੜੀ ਪ੍ਰਸ਼ੰਸਾ ਹੋਈ। ‘ਕਪਤਾਨ’ ਫ਼ਿਲਮ ਵਿੱਚ ਵੀ ਉਸ ਨੇ ਛੋਟਾ ਜਿਹਾ ਕਿਰਦਾਰ ਨਿਭਾਇਆ। ਆਉਣ ਵਾਲੇ ਸਮੇਂ ਵਿੱਚ ਗੁਰਮੀਤ ‘ਨਿੱਕਾ ਜ਼ੈਲਦਾਰ’, ‘ਤੂਫ਼ਾਨ ਸਿੰਘ’ ਤੇ ‘ਮੋਟਰ ਮਿੱਤਰਾਂ ਦੀ’ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆਵੇਗਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮੁਲਾਕਾਤਾਂ ਵਿੱਚ ਹੋਰ
ਵਾਮਿਕਾ ਗੱਬੀ ਦੀ ਮਿਹਨਤ ਆਈ ਰਾਸ

ਵਾਮਿਕਾ ਗੱਬੀ ਪੰਜਾਬੀ ਸਿਨਮਾ ਦੀ ਉਹ ਅਦਾਕਾਰਾ ਹੈ ਜਿਸ ਨੇ ਬਾਲ ਵਰੇਸੇ ਹੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਜਨਮ-ਜਾਤ ਅਦਾਕਾਰਾ ਹੈ। ਨਾਮਵਰ ਲੇਖਕ ਗੋਵਰਧਨ ਗੱਬੀ ਦੀ ਇਹ ਲਾਡਲੀ ਧੀ ਇਸ ਵੇਲੇ ਪੰਜਾਬੀ ਦੇ ਨਾਲ ਨਾਲ ਹਿੰਦੀ ਅਤੇ ਦੱਖਣੀ ਸਿਨਮਾ ਦੀ ਸਰਗਰਮ ਅਭਿਨੇਤਰੀ ਹੈ। ਹਿੰਦੀ ਫ਼ਿਲਮ ‘ਜਬ ਵੂਈ ਮੈਟ’ ਅਤੇ ‘ਮੌਸਮ’ ਵਿਚ ਬਾਲ ਅਦਾਕਾਰਾ ਵਜੋਂ ਕੰਮ ਕਰ ਚੁੱਕੀ ਵਾਮਿਕਾ ਬਾਰੇ ਉਦੋਂ ਸ਼ਾਇਦ ਕਿਸੇ ਨੇ ਇਹ ਕਿਆਸਿਆ ਵੀ ਨਹੀਂ ਹੋਵੇਗਾ ਕਿ ਉਹ ਇਕ ਦਮਦਾਰ ਅਦਾਕਾਰਾ ਵਜੋਂ ਪਰਦੇ ’ਤੇ ਅਜਿਹੀ ਦਸਤਕ ਦੇਵੇਗੀ ਕਿ ਨਿਰਮਾਤਾ, ਨਿਰਦੇਸ਼ਕ ਉਸ ਨੂੰ ਆਪਣੀ ਫ਼ਿਲਮ ’ਚ ਲੈਣ ਲਈ ਆਪਣੀਆਂ ਫ਼ਿਲਮਾਂ ਦੀਆਂ ਤਰੀਕਾਂ ਤਕ ਬਦਲ ਦੇਣਗੇ।

ਇਤਿਹਾਸ ਨੂੰ ਸੁਰਾਂ ’ਚ ਢਾਲਣ ਵਾਲੀ ਗਾਇਕਾ ਨਰਿੰਦਰ ਬੀਬਾ

ਪੰਜਾਬੀ ਗਾਇਕੀ ਦੇ ਉਸ ਸੁਨਹਿਰੀ ਦੌਰ ਨੂੰ ਯਾਦ ਕਰੀਏ ਤਾਂ ਨਰਿੰਦਰ ਬੀਬਾ ਦਾ ਨਾਮ ਆਪ ਮੁਹਾਰੇ ਜ਼ੁਬਾਨ ’ਤੇ ਆ ਜਾਂਦਾ ਹੈ। ਉਸ ਦੌਰ ਵਿਚ ਜਿਸ ਤਰ੍ਹਾਂ ਲਾਲ ਚੰਦ ਯਮਲਾ ਜੱਟ, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਤੇ ਕਈ ਹੋਰਨਾਂ ਕਲਾਕਾਰਾਂ ਨੇ ਸਿੱਖ ਇਤਿਹਾਸ ਨੂੰ ਬੜੀ ਸ਼ਿੱਦਤ ਨਾਲ ਗਾਇਆ, ਉਸੇ ਤਰ੍ਹਾਂ ਔਰਤਾਂ ਵਿਚੋਂ ਜੇਕਰ ਕਿਸੇ ਗਾਇਕਾ ਨੂੰ ਧਾਰਮਿਕ ਗਾਇਕੀ ਲਈ ਜ਼ਿਆਦਾ ਮਾਣ ਸਤਿਕਾਰ ਮਿਲਿਆ ਹੈ ਤਾਂ ਉਹ ਸਿਰਫ਼ ਨਰਿੰਦਰ ਬੀਬਾ ਹੀ ਹੈ।

ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਸੁਵਿੰਦਰ ਵਿੱਕੀ

‘ਕੇਸਰੀ’ ਫ਼ਿਲਮ ਵਿਚ ਹੀਰੋ ਅਕਸ਼ੈ ਕੁਮਾਰ ਜਦੋਂ ਸਾਰਾਗੜ੍ਹੀ ਵਿਚ ਦਾਖਲ ਹੁੰਦਾ ਹੈ ਤਾਂ ਉਸਦਾ ਸਾਹਮਣਾ ਨਾਇਕ ਲਾਲ ਸਿੰਘ ਨਾਲ ਹੁੰਦਾ ਹੈ ਜਿਹੜਾ ਫਿਰ ਪੂਰੀ ਕਹਾਣੀ ਵਿਚ ਨਾਲ ਨਾਲ ਚੱਲਦਾ ਹੈ। ਇਸ ਕਿਰਦਾਰ ਵਿਚ ਆਪਣੀ ਅਦਾਕਾਰੀ ਦੀ ਗਹਿਰੀ ਛਾਪ ਛੱਡਣ ਵਾਲਾ ਕਲਾਕਾਰ ਸੁਵਿੰਦਰ ਵਿੱਕੀ ਹੈ। ਉਸਨੇ ਦਮਦਾਰ ਆਵਾਜ਼ ਅਤੇ ਸ਼ਾਨਦਾਰ ਅਦਾਕਾਰੀ ਨਾਲ ਆਪਣੀ ਕਲਾ ਦਾ ਲੋਹਾ ਨਾ ਕੇਵਲ ਪੌਲੀਵੁੱਡ ਸਗੋਂ ਬੌਲੀਵੁੱਡ ਦੀਆਂ ਫ਼ਿਲਮਾਂ ਵਿਚ ਪਹਿਲਾਂ ਵੀ ਮਨਵਾਇਆ ਹੈ। ‘ਚੌਥੀ ਕੂਟ’, ‘ਸੁਪਰ ਸਿੰਘ’, ‘ਉੜਤਾ ਪੰਜਾਬ’, ‘ਸਲੱਮ ਸਟਾਰ’ ਅਤੇ ‘ਜੰਗ-ਏ-ਆਜ਼ਾਦੀ’ ਫ਼ਿਲਮਾਂ ਦਾ ਉਸਦਾ ਸਫ਼ਰ ‘ਕੇਸਰੀ’ ਫ਼ਿਲਮ ਰਾਹੀਂ ਉਸਦੀ ਅਦਾਕਾਰੀ ਦੇ ਸਿਖਰ ਵੱਲ ਇਕ ਹੋਰ ਪੁਲਾਂਘ ਹੈ।

ਗਾਇਕੀ ਦੇ ਅੰਬਰ ’ਤੇ ਨਵੀਂ ਪਰਵਾਜ਼

‘ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ’ ਕਹਾਵਤ ਨੂੰ ਸੱਚ ਕਰ ਵਿਖਾਉਣ ਵਾਲੀ ਮੁਟਿਆਰ ਗਾਇਕਾ ਗਿੰਨੀ ਗੁਰਸਾਜ਼ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ। ਪਟਿਆਲਾ ਦੇ ਆਮ ਜਿਹੇ ਪਰਿਵਾਰ ’ਚ ਪਿਤਾ ਸੁਰਜੀਤ ਸਿੰਘ ਭੰਮ ਤੇ ਮਾਤਾ ਰਣਜੀਤ ਕੌਰ ਦੇ ਘਰ ਪੈਦਾ ਹੋਈ ਗਿੰਨੀ ਦਾ ਅਸਲੀ ਨਾਮ ਗੁਰਪ੍ਰੀਤ ਕੌਰ ਹੈ, ਜਿਸਨੇ ਸ਼ਹਿਰ ਦੀ ਭੀੜ ’ਚੋਂ ਉੱੱਠ ਕੇ ਆਪਣੀ ਆਵਾਜ਼ ਦੇ ਦਮ ’ਤੇ ਪੰਜਾਬੀ ਗਾਇਕੀ ਦੇ ਖੇਤਰ ’ਚ ਵੱਖਰੀ ਪਛਾਣ ਬਣਾਈ ਹੈ।

ਲਹਿੰਦੇ ਪੰਜਾਬ ਦਾ ਪਹਿਲਾ ਸੁਪਰਸਟਾਰ

ਅਭਿਨੇਤਾ ਸੁਧੀਰ ਨੂੰ ਪਾਕਿਸਤਾਨੀ ਫ਼ਿਲਮਾਂ ਦੇ ਪਹਿਲੇ ਸੁਪਰਸਟਾਰ ਹੋਣ ਦਾ ਮਾਣ ਹਾਸਲ ਹੈ। ਸ਼ਾਹ ਜ਼ਮਾਨ ਖ਼ਾਨ ਅਫ਼ਰੀਦੀ ਉਰਫ਼ ਸੁਧੀਰ ਦਾ ਜਨਮ 25 ਜਨਵਰੀ, 1922 ਨੂੰ ਲਾਹੌਰ ਵਿਚ ਹੋਇਆ। ਮੂਲ ਰੂਪ ਵਿਚ ਪਸ਼ਤੋ ਇਲਾਕੇ ਦਾ ਰਹਿਣ ਵਾਲਾ ਇਹ ਨਾਇਕ ਪਾਕਿਸਤਾਨੀ ਫ਼ਿਲਮਾਂ ਦਾ ਪਹਿਲਾ ਐਕਸ਼ਨ ਹੀਰੋ ਸੀ। ਉਹ ਪੰਜਾਬੀ ਤੇ ਉਰਦੂ ਫ਼ਿਲਮਾਂ ਦਾ ਆਪਣੇ ਸਮੇਂ ਦਾ ਹਿੱਟ ਨਾਂ ਸੀ।

ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ‘ਹਾਈਐਂਡ ਯਾਰੀਆਂ’

ਕਾਮੇਡੀ ਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਵੇਖ-ਵੇਖ ਕੇ ਅੱਕ ਚੁੱਕੇ ਦਰਸ਼ਕਾਂ ਲਈ ਹੁਣ ਪੰਜਾਬੀ ਸਿਨਮਾ ਨਵੇਂ ਵਿਸ਼ੇ ਦੀਆਂ ਦਿਲਚਸਪ ਫ਼ਿਲਮਾਂ ਲੈ ਕੇ ਆ ਰਿਹਾ ਹੈ। ਸਾਲ ਦੇ ਆਰੰਭ ’ਚ ਜਿੱਥੇ ਕੁਝ ਫ਼ਿਲਮਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਦੀ ਮਨੋਰੰਜਨ ਰਾਹੀਂ ਗੱਲ ਕੀਤੀ, ਉੱਥੇ ਨਵੀਂ ਉਮਰ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਆਪਣੀ ਨਵੀਂ ਫ਼ਿਲਮ ‘ਹਾਈਐਂਡ ਯਾਰੀਆਂ’ ਨਾਲ ਵਿਦੇਸ਼ ਰਹਿੰਦੇ ਤਿੰਨ ਨੌਜਵਾਨਾਂ ਦੀ ਸੱਚੀ ਦੋਸਤੀ ਦੀ ਅਹਿਮੀਅਤ ਨੂੰ ਪਰਦੇ ’ਤੇ ਉਤਾਰਿਆ ਹੈ ਜੋ ਅੱਜ ਦੇ ਦੌਰ ਦੀ ਇਕ ਦਿਲਚਸਪ ਕਹਾਣੀ ਹੈ।

ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ ਪੰਜਾਬੀ ਦਰਸ਼ਕ

ਕੋਈ ਸਮਾਂ ਸੀ ਜਦੋਂ ਪੰਜਾਬੀ ਦਰਸ਼ਕ ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ। ਲੰਮ-ਸਲੰਮੀ ਤੇ ਸੋਹਣੀ-ਸੁਨੱਖੀ ਦਲਜੀਤ ਕੌਰ ਉਸ ਦੌਰ ਦੀਆਂ ਪੰਜਾਬੀ ਫ਼ਿਲਮਾਂ ਵਿਚ ਪੂਰੀ ਤਰ੍ਹਾਂ ਛਾਈ ਹੋਈ ਸੀ। ਉਸਦੀ ਫ਼ਿਲਮ ਦੇਖਣ ਲੋਕ ਸਿਨਮਾ ਘਰਾਂ ਵੱਲ ਵਹੀਰਾਂ ਘੱਤੀ ਆਉਂਦੇ ਸਨ। ਦਲਜੀਤ ਕੌਰ ਦਾ ਜਨਮ ਪੱਛਮੀ ਬੰਗਾਲ ਦੇ ਸਿਲੀਗੁੜੀ ਇਲਾਕੇ ਵਿਚ ਉਸ ਪਰਿਵਾਰ ਵਿਚ ਹੋਇਆ ਜੋ ਟ੍ਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ। ਉਸਨੇ ਦਾਰਜੀਲਿੰਗ ਦੇ ਕੌਨਵੈਂਟ ਸਕੂਲ ਸੇਂਟ ਹੇਲੇਨਸ ਤੋਂ ਪੜ੍ਹਾਈ ਕੀਤੀ। ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਹੋਣ ਕਰਕੇ ਉਹ ਪੜ੍ਹਾਈ ਤੇ ਖੇਡਾਂ ਦੇ ਨਾਲ ਨਾਲ ਸਕੂਲ ਵਿਚ ਹੁੰਦੇ ਡਾਂਸ ਤੇ ਡਰਾਮਿਆਂ ਵਿਚ ਹਿੱਸਾ ਲੈਂਦੀ ਸੀ। ਉਹ ਪਹਿਲਾਂ ਤਾਂ ਪੜ੍ਹਾਈ ਪੂਰੀ ਕਰਕੇ ਸਿਵਲ ਸਰਵਿਸ ਵਿਚ ਜਾਣਾ ਚਾਹੁੰਦੀ ਸੀ, ਪਰ ਦਿੱਲੀ ਦੇ ਪ੍ਰਸਿੱਧ ਸ੍ਰੀ ਰਾਮ ਕਾਲਜ ਵਿਚ ਦਾਖਲਾ ਲੈਣ ਉਪਰੰਤ ਉਸਦਾ ਮੇਲ ਉਨ੍ਹਾਂ ਵਿਦਿਆਰਥਣਾਂ ਨਾਲ ਹੋਇਆ ਜੋ ਕਲਾ ਦੇ ਖੇਤਰ ਵਿਚ ਅੱਗੇ ਆਈਆਂ ਸਨ। ਇਸ ਕਾਲਜ ਵਿਚ ਬੀ.ਏ. ਆਨਰਜ਼ ਕਰਨ ਸਮੇਂ ਉਸਨੂੰ ਅਦਾਕਾਰੀ ਵਿਚ ਜਾਣ ਲਈ ਕਾਫ਼ੀ ਪ੍ਰੇਰਨਾ ਮਿਲੀ ਤੇ ਉਸਨੇ ਕਾਲਜ ਦੀ ਪੜ੍ਹਾਈ ਵਿਚ ਹੀ ਛੱਡ ਕੇ ਪੂਨਾ ਦੇ ਫ਼ਿਲਮ ਅਤੇ ਟੈਲੀਵਿਜ਼ਨ 

ਜ਼ਮੀਨੀ ਮੁੱਦਿਆਂ ਨਾਲ ਜੁੜਿਆ ਫ਼ਿਲਮਸਾਜ਼ ਰਾਕੇਸ਼ ਮਹਿਤਾ

ਕਿਸੇ ਵੇਲੇ ਆਪਣੀਆਂ ਲਘੂ ਫ਼ਿਲਮਾਂ ‘ਖ਼ੁਦਕੁਸ਼ੀ’ ਅਤੇ ‘ਡਰਪੋਕ’ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਰਿਹਾ ਨਿਰਦੇਸ਼ਕ ਰਾਕੇਸ਼ ਮਹਿਤਾ ਹੁਣ ਪੰਜਾਬੀ ਫ਼ਿਲਮ ਸਨਅਤ ’ਚ ਸਰਗਰਮ ਹੈ। ਅਦਾਕਾਰ ਹਰੀਸ਼ ਵਰਮਾ ਤੇ ਗੁਲਸ਼ਨ ਗਰੋਵਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਵਾਪਸੀ’ ਨਾਲ ਪੰਜਾਬੀ ਸਿਨਮਾ ਦਾ ਹਿੱਸਾ ਬਣੇ ਰਾਕੇਸ਼ ਦੀ ਹਾਲ ਹੀ ਵਿਚ ਪੰਜਾਬੀ ਫ਼ਿਲਮ ‘ਰੰਗ ਪੰਜਾਬ’ ਵੀ ਰਿਲੀਜ਼ ਹੋਈ ਸੀ। ਗੈਂਗਸਟਰ ਅਤੇ ਪੁਲੀਸ ਤੰਤਰ ਦੁਆਲੇ ਘੁੰਮਦੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਰਲਵਾ ਮਿਲਵਾਂ ਹੁੰਗਾਰਾ ਮਿਲਿਆ। ਉਸ ਦੀਆਂ ਇਹ ਦੋਵੇਂ ਫ਼ਿਲਮਾਂ ਵਿਸ਼ੇ ਤੇ ਤਕਨੀਕ ਪੱਖੋਂ ਇਕ ਦੂਜੇ ਤੋਂ ਵਿਪਰੀਤ ਸਨ।

ਕਾਮੇਡੀ ਤੇ ਵਿਆਹਾਂ ਦੇ ਸ਼ੋਰ ’ਚ ਗੁਆਚਿਆ ਪੰਜਾਬੀ ਸਿਨਮਾ

ਸਾਲ 2018 ਨੂੰ ਪੰਜਾਬੀ ਸਿਨਮਾ ਲਈ ਕੋਈ ਬਹੁਤੀ ਵੱਡੀ ਪ੍ਰਾਪਤੀ ਵਾਲਾ ਨਹੀਂ ਕਹਿ ਸਕਦੇ। ਇਸ ਸਾਲ ਬਹੁਤ ਫ਼ਿਲਮਾਂ ਰਿਲੀਜ਼ ਹੋਈਆਂ, ਪਰ ਕੋਈ ਅਜਿਹੀ ਫ਼ਿਲਮ ਨਹੀਂ ਬਣੀ ਜੋ ਪੰਜਾਬੀ ਸਿਨਮਾ ਵਿਚ ਮੀਲ ਪੱਥਰ ਸਾਬਤ ਹੋਈ ਹੋਵੇ। ਇੰਜ ਕਹਿ ਸਕਦੇ ਹਾਂ ਕਿ ਭੇਡਚਾਲ ਦੇ ਰਾਹ ਤੁਰੇ ਫ਼ਿਲਮਸਾਜ਼ ਕਾਮੇਡੀ ਅਤੇ ਵਿਆਹਾਂ ਦੀ ਘੁੰਮਣਘੇਰੀ ਵਿਚ ਹੀ ਫਸੇ ਰਹੇ। ‘ਅੰਗਰੇਜ’ ਅਤੇ ‘ਮੰਜੇ ਬਿਸਤਰੇ’ ਨਾਲ ਉੱਠੀ ਵਿਆਹਾਂ ਦੀ ਹਨੇਰੀ ਵਿਚ ਕਈ ਚੰਗੇ ਵਿਸ਼ੇ ਵਾਲੀਆਂ ਅਰਥ ਭਰਪੂਰ ਫ਼ਿਲਮਾਂ ਵੀ ਗੁਆਚ ਗਈਆਂ। ਹਲਕੇ ਮਨੋਰੰਜਨ ਵਾਲੀਆਂ ਫ਼ਿਲਮਾਂ ਨੇ ਚੰਗੀ ਕਮਾਈ ਕੀਤੀ, ਜਦੋਂਕਿ ਚੰਗੀਆਂ ਫ਼ਿਲਮਾਂ ਜਿਵੇਂ ‘ਦਾਣਾ ਪਾਣੀ’, ‘ਆਸੀਸ’, ‘ਸੰਨ ਆਫ ਮਨਜੀਤ ਸਿੰਘ’ ਵਰਗੀਆਂ ਫ਼ਿਲਮਾਂ ਆਪਣੇ ਖ਼ਰਚ ਵੀ ਪੂਰੇ ਨਾ ਕਰ ਸਕੀਆਂ। ਆਓ, ਸਾਲ ਭਰ ਵਿਚ ਰਿਲੀਜ਼ ਹੋਈਆਂ ਇਨ੍ਹਾਂ ਫ਼ਿਲਮਾਂ ’ਤੇ ਝਾਤ ਮਾਰਦੇ ਹਾਂ:

ਹੌਲੀਵੁੱਡ ਫ਼ਿਲਮਾਂ ਦਾ ਪੰਜਾਬੀ ਖ਼ਲਨਾਇਕ

ਸਨਅਤੀ ਸ਼ਹਿਰ ਲੁਧਿਆਣਾ ਵਿਚ ਪੈਦਾ ਹੋਇਆ ਤੇ ਇੰਗਲੈਂਡ ਵਿਚ ਪਲਿਆ ਪੰਜਾਬੀ ਨੌਜਵਾਨ ਅਮਰਪਾਲ ਸਿੰਘ ਸਨੀ ਹੌਲੀਵੁੱਡ ਫ਼ਿਲਮਾਂ ਵਿਚ ਆਪਣੇ ਐਕਸ਼ਨ ਤੇ ਅਦਾਕਾਰੀ ਰਾਹੀਂ ਧੁੰਮਾਂ ਪਾ ਰਿਹਾ ਹੈ। ਉਸਨੂੰ ਰੋਥਰੌਕ ਮਾਰਸ਼ਲ ਆਰਟ ਦੇ ਸੱਤ ਸਟਾਈਲਾਂ ਵਿਚ ਬਲੈਕ ਬੈਲਟ ਹਾਸਲ ਹੈ ਉਸਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਕੈਨੇਡਾ ਦੀਆਂ ਤਿੰਨ ਵਾਰ ਕੌਮਾਂਤਰੀ ਪੁਲੀਸ ਖੇਡਾਂ ’ਚ ਗੋਲਡ ਮੈਡਲ ਜਿੱਤੇ ਹਨ ਤੇ ਹੁਣ ਉਹ ਹੌਲੀਵੁੱਡ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਰਿਹਾ ਹੈ।

ਛੜਿਆਂ ਦੀ ਹੋਣੀ ਬਿਆਨਦੀ ਫ਼ਿਲਮ ‘ਭੱਜੋ ਵੀਰੋ ਵੇ’

ਛੜਾ ਸਾਡੇ ਸਮਾਜ ਦਾ ਅਹਿਮ ਪਾਤਰ ਰਿਹਾ ਹੈ। ਪੰਜਾਬੀ ਲੋਕ ਗਾਇਕੀ ਵਿਚ ਛੜਿਆਂ ਦੀ ਜ਼ਿੰਦਗੀ ਦਾ ਬਹੁਤ ਜ਼ਿਕਰ ਹੋਇਆ ਹੈ, ਪਰ ਫ਼ਿਲਮੀ ਪਰਦੇ ’ਤੇ ਹੁਣ ਲੇਖਕ, ਨਿਰਦੇਸ਼ਕ ਤੇ ਅਦਾਕਾਰ ਅੰਬਰਦੀਪ ਸਿੰਘ ਨੇ ਆਪਣੀ ਨਵੀਂ ਫ਼ਿਲਮ ‘ਭੱਜੋ ਵੀਰੋ ਵੇ’ ਵਿਚ ਛੜੇ ਬੰਦੇ ਦੀ ਕਹਾਣੀ ਦਾ ਫ਼ਿਲਮੀਕਰਨ ਕੀਤਾ ਹੈ। ਫ਼ਿਲਮ ‘ਅੰਗਰੇਜ਼’ ਨਾਲ ਫ਼ਿਲਮੀ ਲੇਖਕ ਵਜੋਂ ਚਰਚਾ ਵਿਚ ਆਇਆ ਅੰਬਰਦੀਪ ਸਿੰਘ ਅੱਜ ਪੌਲੀਵੁੱਡ ਵਿਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਡੀ ਪਛਾਣ ਰੱਖਦਾ ਹੈ।

ਸੱਭਿਅਕ ਤੇ ਸਦਾਬਹਾਰ ਗੀਤਾਂ ਦਾ ਸਿਰਜਕ

ਪੰਜਾਬੀ ਗਾਇਕੀ ਵਿਚ ਇਕ ਸਮਾਂ ਅਜਿਹਾ ਵੀ ਸੀ ਜਦੋਂ ਕੰਪਨੀ ਵਾਲੇ ਗਾਇਕ ਨੂੰ ਰਿਕਾਰਡ ਕਰਨ ਤੋਂ ਪਹਿਲਾਂ ਆਵਾਜ਼ ਅਤੇ ਗਾਇਕ ਦੇ ਮਿਆਰ ਨੂੰ ਵੀ ਪਰਖਦੇ ਸਨ। ਸਮਾਜਿਕ ਦਾਇਰੇ ਤੋਂ ਬਾਹਰ ਜਾਂ ਅਸ਼ਲੀਲ ਸ਼ਬਦਾਵਲੀ ਵਾਲੇ ਦੋਹਰੇ ਅਰਥਾਂ ਵਾਲੇ ਗੀਤਾਂ ਨੂੰ ਰਿਕਾਰਡ ਨਹੀਂ ਕੀਤਾ ਜਾਂਦਾ ਸੀ ਜਦੋਂਕਿ ਅੱਜ ਦੀ ਗਾਇਕੀ ਲਈ ਅਜਿਹਾ ਕੋਈ ਮਾਪਦੰਡ ਨਹੀਂ ਰਿਹਾ। ਮੁਹੰਮਦ ਸਦੀਕ-ਰਣਜੀਤ ਕੌਰ ਦੀ ਜੋੜੀ ਪੰਜਾਬੀ ਦੋਗਾਣਾ ਗਾਇਕੀ ਦੀ ਸਾਫ਼-ਸੁਥਰੀ ਤੇ ਮਿਆਰੀ ਗਾਇਕ ਜੋੜੀ ਹੈ। ਇਸ ਗਾਇਕ ਜੋੜੀ ਲਈ ਗੀਤ ਲਿਖਣ ਵਾਲੇ ਲਿਖਾਰੀਆਂ ਦੀ ਗੱਲ ਕਰੀਏ ਤਾਂ ਬਹੁਤ ਹੀ ਸੁਲਝੇ ਹੋਏ, ਕਾਬਲ, ਸ਼ਬਦਾਂ ਦੀ ਸਹੀ ਮਾਪਤੋਲ ਕਰਨ ਵਾਲੇ ਕਲਮਕਾਰ ਇਸ ਜੋੜੀ ਦਾ ਹਿੱਸਾ ਬਣੇ। ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਦੀਦਾਰ ਸੰਧੂ, ਜਨਕ ਸ਼ਰਮੀਲਾ, ਸੁਰੇਸ ਬਾਂਸਲ ਆਦਿ।

ਸਹਿਜ ਨਾਲ ਤੁਰਨ ਵਾਲਾ

ਹਰਬੰਸ ਮਾਲਵਾ ਦੇ ਗੀਤ ਮੈਨੂੰ ਲੰਮੇ ਸਮੇਂ ਤੋਂ ਪ੍ਰਭਾਵਿਤ ਕਰਦੇ ਰਹੇ ਹਨ। ਉਸ ਕੋਲ ਹਰ ਵੇਲੇ ਕਹਿਣ ਲਈ ਕੋਈ ਸੱਜਰਾ ਅਨੁਭਵ ਤੇ ਅੰਦਾਜ਼ ਹੁੰਦਾ ਹੈ। ਮੈਂ ਹਮੇਸ਼ਾਂ ਚਾਹਿਆ ਹੈ ਕਿ ਇਹ ਸੁਰੀਲਾ ਸ਼ਾਇਰ ਮੁੱਖ ਧਾਰਾ ਦੇ ਗੀਤਕਾਰਾਂ ਵਿਚ ਸ਼ੁਮਾਰ ਹੋਵੇ, ਪਰ ਹਰਬੰਸ ਆਪ ਹੀ ਪਿੱਛੇ ਸਰਕ ਜਾਂਦਾ ਹੈ।

ਮਲਿਕਾ-ਏ-ਗ਼ਜ਼ਲ ਫ਼ਰੀਦਾ ਖਾਨੁਮ

‘ਆਜ ਜਾਨੇ ਕੀ ਜ਼ਿੱਦ ਨਾ ਕਰੋ’ ਗ਼ਜ਼ਲ ਨੂੰ 1973 ਵਿਚ ਪਹਿਲੀ ਵਾਰ ਪਾਕਿਸਤਾਨ ਦੀ ਫ਼ਿਲਮ ‘ਬਾਦਲ ਔਰ ਬਿਜਲੀ’ ਵਿਚ ਇਕ ਗੀਤ ਵਾਂਗ ਫ਼ਿਲਮਾਇਆ ਗਿਆ ਸੀ। ਇਹ ਫ਼ਿਲਮ ਤਾਂ ਅਸਫਲ ਰਹੀ, ਪਰ ਇਹ ਗੀਤ ਕਾਮਯਾਬ ਹੋ ਗਿਆ। ਇਸ ਗੀਤ ਦੀ ਅਸਲੀ ਮਕਬੂਲੀਅਤ ਦਾ ਦੌਰ ਉਸ ਸਮੇਂ ਆਇਆ ਜਦੋਂ ਇਕ ਮਹਿਫ਼ਲ ’ਚ ਆਪਣੇ ਖਸੂਸੀ ਅੰਦਾਜ਼ ਵਿਚ ਫ਼ਰੀਦਾ ਖਾਨੁਮ ਨੇ ਗਾਇਆ। ਫਿਰ ਇਹ ਗ਼ਜ਼ਲ ਇੰਨੀ ਮਕਬੂਲ ਹੋ ਗਈ ਕਿ ਸੰਗੀਤ ਪ੍ਰੇਮੀ ਇਸਨੂੰ ਫਰੀਦਾ ਖਾਨੁਮ ਦੇ ਨਾਂ ਨਾਲ ਜਾਣਨ ਲੱਗੇ। ਬਾਅਦ ਵਿਚ ਭਾਵੇਂ ਇਸ ਗੀਤ ਨੂੰ ਕਈ ਨਾਮਵਰ ਫਨਕਾਰਾਂ ਆਸ਼ਾ ਭੌਸਲੇ,ਤਲਤ ਅਜ਼ੀਜ਼, ਏ ਆਰ ਰਹਿਮਾਨ, ਸ਼ਫ਼ਕਤ ਅਮਾਨਤ ਅਲੀ ਆਦਿ ਨੇ ਗਾਇਆ ਸੀ, ਪਰ ਲੋਕਾਂ ਨੇ ਇਸ ਗੀਤ ਨੂੰ ਗੁਲੂਕਾਰਾ ਫ਼ਰੀਦਾ ਦੇ ਨਾਮ ਕਰ ਛੱਡਿਆ।

ਅਲਫ਼ਾਜ਼ ਬਣਿਆ ‘ਵੱਡਾ ਕਲਾਕਾਰ’

ਫ਼ਿਲਮੀ ਹਸਤੀਆਂ ਤੋਂ ਪ੍ਰਭਾਵਿਤ ਹੋ ਕੇ ਫ਼ਿਲਮਾਂ ਵੱਲ ਜਾਣ ਵਾਲਿਆਂ ਦੇ ਬਹੁਤ ਕਿੱਸੇ ਹਨ ਜੋ ਉਨ੍ਹਾਂ ਦੀ ਸੰਘਰਸ਼ ਅਤੇ ਸ਼ੋਸ਼ਣ ਭਰੀ ਗਾਥਾ ਬਿਆਨਦੇ ਹਨ। ਅਜਿਹੇ ਰੌਚਕ ਅਤੇ ਸੰਘਰਸ਼ ਭਰੇ ਕਿੱਸਿਆਂ ਨੂੰ ਜੱਗ ਜ਼ਾਹਰ ਕਰਦੀ ਗਾਇਕ ਅਲਫ਼ਾਜ਼ ਦੀ ਫ਼ਿਲਮ ‘ਵੱਡਾ ਕਲਾਕਾਰ’ ਕੱਲ੍ਹ ਹੀ ਰਿਲੀਜ਼ ਹੋਈ ਹੈ। ਇਸ ਦਾ ਨਾਇਕ ਫ਼ਿਲਮੀ ਅਦਾਕਾਰ ਧਰਮਿੰਦਰ ਦਾ ਦੀਵਾਨਾ ਹੈ ਤੇ ਮਨ ਹੀ ਮਨ ਉਸਨੂੰ ਆਪਣਾ ਗੁਰੂ ਧਾਰ ਕੇ ਮੁੰਬਈ ਪਹੁੰਚ ਜਾਂਦਾ ਹੈ ਤੇ ਅੱਗੇ ਉਸ ਨਾਲ ਕੀ ਕੀ ਹੁੰਦਾ ਹੈ? ਇਹ ਇਸ ਫ਼ਿਲਮ ਰਾਹੀਂ ਬਹੁਤ ਹੀ ਕਾਮੇਡੀ ਅੰਦਾਜ਼ ਵਿਚ ਪਰਦੇ ’ਤੇ ਪੇਸ਼ ਕੀਤਾ ਗਿਆ ਹੈ।

‘ਜੋਰਾ ਬਾਈ’ ਉਰਫ਼ ਦੀਪ ਸਿੱਧੂ

ਗਾਇਕਾਂ ਦੇ ਹੱਥਾਂ ’ਤੇ ਖੇਡ ਰਹੀ ਪੰਜਾਬੀ ਫ਼ਿਲਮ ਸਨਅੱਤ ’ਚ ਕਿਸੇ ਗ਼ੈਰ ਗਾਇਕ ਅਦਾਕਾਰ ਵੱਲੋਂ ਆਪਣੀ ਪਛਾਣ ਸਥਾਪਤ ਕਰਨਾ ਬਹੁਤ ਵੱਡੀ ਗੱਲ ਹੈ। ਸ਼ੁਰੂਆਤ ’ਚ ਅਦਾਕਾਰ ਦੀਪ ਸਿੱਧੂ ਨੂੰ ਵੀ ਕਈ ਔਖਿਆਈ ਦਾ ਸਾਹਮਣਾ ਕਰਨਾ ਪਿਆ, ਪਰ ਉਸਨੇ ਆਪਣੇ ਹੌਸਲੇ ਅਤੇ ਹੁਨਰ ਨਾਲ ਆਖਰ ਆਪਣੀ ਵੱਖਰੀ ਪੰਗਡੰਡੀ ਤਿਆਰ ਕਰ ਲਈ ਜੋ ਉਸ ਨੂੰ ਨਿਰੰਤਰ ਮੰਜ਼ਿਲ ਵੱਲ ਲੈ ਕੇ ਜਾ ਰਹੀ ਹੈ। ਦੀਪ ਸਿੱਧੂ ਨੂੰ ਪੰਜਾਬੀ ਦਰਸ਼ਕ ਹੁਣ ‘ਜੋਰੇ ਬਾਈ’ ਦੇ ਨਾਂ ਨਾਲ ਵੀ ਜਾਣਦੇ ਹਨ।

ਖ਼ਲਨਾਇਕ ਬਣਿਆ ਕਰਤਾਰ ਚੀਮਾ

ਲੀਹੋਂ ਲੱਥਾ ਪੰਜਾਬੀ ਸਿਨਮਾ ਮੁੜ ਲੀਹ ’ਤੇ ਆਉਣ ਲੱਗਾ ਹੈ। ਇਸ ਦੌਰਾਨ ਜਿੱਥੇ ਕਈ ਨਵੇਂ ਚਿਹਰਿਆਂ ਨੂੰ ਪਛਾਣ ਮਿਲ ਰਹੀ ਹੈ, ਉੱਥੇ ਇਸ ਖੇਤਰ ਵਿਚ ਲੰਬੇ ਸਮੇਂ ਤੋਂ ਜੁੜੇ ਹੋਏ ਅਦਾਕਾਰਾਂ ਨੂੰ ਵੀ ਖੁੱਲ੍ਹ ਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਸੈਂਕੜੇ ਸੰਗੀਤਕ ਵੀਡੀਓਜ਼ ਅਤੇ ਅੱਧੀ ਦਰਜਨ ਦੇ ਕਰੀਬ ਫ਼ਿਲਮਾਂ ’ਚ ਦਮਦਾਰ ਭੂਮਿਕਾ ਨਿਭਾ ਚੁੱਕਿਆ ਕਰਤਾਰ ਚੀਮਾ ਵੀ ਬਦਲਦੇ ਦੌਰ ’ਚ ਖ਼ੁਦ ਨੂੰ ਨਵੇਂ ਰੂਪ ’ਚ ਦਰਸ਼ਕਾਂ ਸਾਹਮਣੇ ਲੈ ਕੇ ਆ ਰਿਹਾ ਹੈ।

ਸੱਚਮੁੱਚ ਮਾਂ ਵਰਗੀ ਅਦਾਕਾਰਾ

ਪਿਛਲੇ ਅਰਸੇ ਦੌਰਾਨ ਬਣੀਆਂ ਕਈ ਹਿੱਟ ਪੰਜਾਬੀ ਫ਼ਿਲਮਾਂ ਵਿਚ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰੁਪਿੰਦਰ ਰੂਪੀ ਸੱਚਮੁੱਚ ਮਾਂ ਵਰਗੀ ਹੈ। ਮਾਂ ਦੇ ਵਧੇਰੇ ਕਿਰਦਾਰ ਪੇਸ਼ ਕਰਨ ਕਾਰਨ ਉਸ ਦੇ ਚਿਹਰੇ ਅਤੇ ਗੱਲਬਾਤ ਵਿਚ ਅਜਿਹੀ ਸਹਿਜਤਾ ਆ ਗਈ ਹੈ ਕਿ ਹਰੇਕ ਨੂੰ ਉਸ ਵਿਚੋਂ ਮਮਤਾ ਝਲਕਦੀ ਪ੍ਰਤੀਤ ਹੁੰਦੀ ਹੈ। ਰੂਪੀ ਦੀ ਪੂਰੀ ਜ਼ਿੰਦਗੀ ਅਦਾਕਾਰੀ ਨਾਲ ਜੁੜੀ ਹੋਈ ਹੈ। ਫ਼ਿਲਮਾਂ ਤੋਂ ਪਹਿਲਾਂ ਉਹ ਰੰਗ ਮੰਚ ਦੀ ਉੱਘੀ ਅਦਾਕਾਰਾ ਸੀ। ਰੰਗਮੰਚ ਨੂੰ ਉਸਨੇ ਹਮੇਸ਼ਾਂ ਪਿਆਰ ਕੀਤਾ ਹੈ। ਅੱਧੀ-ਅੱਧੀ ਰਾਤ ਤਕ ਨਾਟਕ ਖੇਡਣ ਜਾਣਾ ਉਸ ਦੇ ਸੁਭਾਅ ਦਾ ਹਿੱਸਾ ਹੈ। ਉਹ ਰੰਗਮੰਚ ਨੂੰ ਮੁਹੱਬਤ ਦਾ ਹੀ ਦੂਜਾ ਨਾਂ ਮੰਨਦੀ ਹੈ।

ਸਮਾਜਿਕ ਮੁੱਦਿਆਂ ਦੀ ਗੱਲ ਕਰੇਗੀ ‘ਜਿੰਦੜੀ’

ਪੰਜਾਬ ਦੇ ਮੌਜੁੂਦਾ ਦੌਰ ਵਿਚ ਵਧਦੀ ਜਾ ਰਹੀ ਗੁੰਡਾਗਰਦੀ,ਅਖੌਤੀ ਬਾਬਿਆਂ ਅਤੇ ਭ੍ਰਿਸ਼ਟ ਹੋਈ ਪ੍ਰਣਾਲੀ ’ਤੇ ਤਿੱਖਾ ਵਿਅੰਗ ਕਰਦੀ ਫ਼ਿਲਮ ‘ਜਿੰਦੜੀ’ ਪੰਜਾਬੀ ਸਿਨਮਾ ਨੂੰ ਨਵਾਂ ਮੋੜ ਦੇਵੇਗੀ।
‘ਰੁਪਿੰਦਰ ਗਾਂਧੀ’ ਤੇ ‘ਡਾਕੂਆਂ ਦਾ ਮੁੰਡਾ’ ਫ਼ਿਲਮਾਂ ਨਾਲ ਪੰਜਾਬੀ ਸਿਨਮਾ ਵਿਚ ਐਕਸ਼ਨ ਹੀਰੋ ਬਣਕੇ ਉੱਭਰਿਆ ਦੇਵ ਖਰੌੜ ਇਸ ਫ਼ਿਲਮ ਦਾ ਨਾਇਕ ਬਣਿਆ ਹੈ। ਇਸ ਵਿਚ ਦਰਸ਼ਕ ਉਸਦੀ ਅਦਾਕਾਰੀ ਦੇ ਕਈ ਨਵੇਂ ਰੰਗ ਵੇਖਣਗੇ। ਦੇਵ ਖਰੋੜ ਦੀ ਇਹ ਫ਼ਿਲਮ ਪੰਜਾਬ ਵਿੱਚ ਵਾਪਰੀਆਂ ਕਈ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ।

ਵਿਰਲੇ ਸਰੋਤੇ ਹੁੰਦੇ ਆਸ਼ਕਾਂ ਦੇ ਰਾਗ ਦੇ..!

ਇਕ ਦਿਨ ਪੰਜਾਬੀ ਦਾ ਸ਼ਾਇਰ ਗੁਰਪ੍ਰੀਤ ਮਾਨਸਾ ਤੋਂ ਆਇਆ ਤੇ ਸਵੇਰੇ ਸਵੇਰੇ ਸੰਤ ਸਤਨਾਮ ਸਿੰਘ ਦੀ ਉਦਾਸੀਨ ਕੁਟੀਆ ਪਹੁੰਚ ਗਿਆ। ਉਹ ਸ਼ਾਸਤਰੀ ਗਾਇਨ ਸੁਣਨ ਦਾ ਸ਼ੌਕੀਨ ਹੈ ਅਤੇ ਸੰਤ ਸਤਨਾਮ ਸਿੰਘ ਕਿਰਾਨਾ ਘਰਾਣੇ ਦੇ ਸ਼ਾਸਤਰੀ ਗਾਇਕ, ਉਦਾਸੀ ਸਾਧੂ, ਵਿਦਵਾਨ। ਗੁਰਪ੍ਰੀਤ ਜਿਹਾ ਸ਼ਾਇਰ ਗਿਆ ਹੈ ਤਾਂ ਕੁਝ ਵਿਚਾਰਾਂ ਵੀ ਹੋਣੀਆਂ ਈ ਸਨ। ਸ਼ਾਇਰੀ ਬਾਰੇ ਗੱਲਬਾਤ ਤੁਰਦੀ ਹੈ। ਏਨੇ ਵਿਚ ਕਾਲੇ ਰੰਗ ਦਾ ਨਿੱਕਾ ਜਿਹਾ ਪੰਛੀ ਸੰਤ ਜੀ ਦੇ ਕਮਰੇ ਦੇ ਸ਼ੀਸ਼ੇ ਨਾਲ ਚਿਪਕ ਕੇ ਕੁਝ ਕਹਿੰਦਾ ਹੈ। ਗੁਰਪ੍ਰੀਤ ਧਿਆਨ ਨਾਲ ਸੁਣਦਾ ਹੈ। ਪੰਛੀ ਕਹਿ ਰਿਹਾ ਹੈ ਕਿ ‘ਕੀ ਹੋ ਗਿਐ, ਅੱਜ ਗਾਉਣਾ ਨਹੀਂ, ਅੱਜ ਗਾਉਣਾ ਨਹੀਂ..?’’ ਇਹ ਕੋਈ ਕੌਤਕ ਨਹੀਂ ਹੈ, ਪ੍ਰੇਮ ਹੈ। ਇਸਨੂੰ ਪ੍ਰੇਮ ਨਾਲ ਹੀ ਸਮਝਿਆ ਜਾ ਸਕਦਾ ਹੈ। ਉਸ ਪੰਛੀ ਦਾ ਸੰਗੀਤ ਨਾਲ ਪ੍ਰੇਮ ਹੈ। ਉਸ ਵਕਤ ਉਹ ਹਰ ਰੋਜ਼ ਸੰਤਾਂ ਦਾ ਗਾਇਨ ਸੁਣਦਾ ਹੈ, ਬਿਨ ਨਾਗਾ। ਅੱਜ ਨਾਗਾ ਪੈ ਗਿਆ। ਪੰਛੀ ਬਿਹਬਲ ਹੋ ਉੱਠਿਆ ਹੈ। ਇਹ ਹੈ ਸੰਗੀਤ ਨਾਲ ਪ੍ਰੇਮ। ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਗੁਰਪ੍ਰੀਤ ਧਰਤੀ ਨੂੰ ਮੱਥਾ ਟੇਕਦਾ ਹੈ। ਉਸ ਪੰਛੀ ਦੀ ਫਰਮਾਇਸ਼ ਤਾਂ ਪੂਰੀ ਕੀਤੀ ਜਾਂਦੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0074491685
Copyright © 2019, Panjabi Times. All rights reserved. Website Designed by Mozart Infotech