ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮੁੱਖ ਖਬਰਾਂ
ਅਯੁੱਧਿਆ ਕੇਸ: ਸੁਣਵਾਈ ਮੁਕੰਮਲ; ਫ਼ੈਸਲਾ ਰਾਖਵਾਂ

ਨਵੀਂ ਦਿੱਲੀ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸੁਪਰੀਮ ਕੋਰਟ ਨੇ ਸਿਆਸਤ ਪੱਖੋਂ ਸੰਵੇਦਨਸ਼ੀਲ ਅਯੁੱਧਿਆ ’ਚ ਰਾਮ ਜਨਮਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ’ਤੇ ਸੁਣਵਾਈ ਮੁਕੰਮਲ ਕਰਦਿਆਂ ਅੱਜ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਕੇਸ ਨਾਲ ਸਬੰਧਤ ਹਿੰਦੂ ਅਤੇ ਮੁਸਲਿਮ ਧਿਰਾਂ ਦੀਆਂ ਦਲੀਲਾਂ 40 ਦਿਨਾਂ ਤੱਕ ਸੁਣੀਆਂ। ਬੈਂਚ ਨੇ ਸਬੰਧਤ ਧਿਰਾਂ ਨੂੰ ‘ਮੋਲਡਿੰਗ ਆਫ਼ ਰਿਲੀਫ਼’ (ਰਾਹਤ ’ਚ ਬਦਲਾਅ) ਦੇ ਮੁੱਦੇ ’ਤੇ ਲਿਖਤੀ ਦਲੀਲਾਂ ਦਾਖ਼ਲ ਕਰਨ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਹੈ। ਬੈਂਚ ਦੇ ਹੋਰਨਾਂ ਮੈਂਬਰਾਂ ’ਚ ਜਸਟਿਸ ਐੱਸ ਏ ਬੋਬੜੇ, ਡੀ ਵਾਈ ਚੰਦਰਚੂੜ, ਅਸ਼ੋਕ ਭੂਸ਼ਨ ਅਤੇ ਐੱਸ ਏ ਨਜ਼ੀਰ ਸ਼ਾਮਲ ਹਨ। ਸਿਆਸੀ ਨਜ਼ਰੀਏ ਤੋਂ ਸੰਵੇਦਨਸ਼ੀਲ ਇਸ ਮੁੱਦੇ ’ਤੇ 17 ਨਵੰਬਰ ਤੋਂ ਪਹਿਲਾਂ ਫ਼ੈਸਲਾ ਆਉਣ ਦੀ ਉਮੀਦ ਹੈ ਕਿਉਂਕਿ ਚੀਫ਼ ਜਸਟਿਸ ਰੰਜਨ ਗੋਗੋਈ ਉਸ ਦਿਨ ਸੇਵਾਮੁਕਤ ਹੋ ਰਹੇ ਹਨ। ਇਸ ਦੌਰਾਨ ਸੁਪਰੀਮ ਕੋਰਟ ਵੱਲੋਂ ਨਿਯੁਕਤ ਸਾਲਸ ਕਮੇਟੀ ਨੇ ਸੀਲਬੰਦ ਲਿਫਾਫੇ ਵਿੱਚ ਆਪਣੀ ਰਿਪੋਰਟ ਅਦਾਲਤ ਹਵਾਲੇ ਕਰ ਦਿੱਤੀ ਹੈ।

ਮੁਸਲਿਮ ਧਿਰਾਂ ਦੇ ਵਕੀਲ ਨੇ ਅਦਾਲਤ ’ਚ ਨਕਸ਼ਾ ਪਾੜਿਆ

ਨਵੀਂ ਦਿੱਲੀ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸੁਪਰੀਮ ਕੋਰਟ ’ਚ ਰਾਮ ਜਨਮਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਦੀ ਸੁਣਵਾਈ ਦੌਰਾਨ ਸੀਨੀਅਰ ਵਕੀਲ ਰਾਜੀਵ ਧਵਨ ਨੇ ਹਿੰਦੂ ਧਿਰ ਵੱਲੋਂ ਪੇਸ਼ ਕੀਤੇ ਗਏ ਨਕਸ਼ੇ ਦੇ ਟੋਟੇ ਕਰ ਦਿੱਤੇ ਜਿਸ ’ਚ ਭਗਵਾਨ ਰਾਮ ਦੇ ਜਨਮ ਅਸਥਾਨ ਦੀ ਥਾਂ ਦਰਸਾਈ ਗਈ ਸੀ। ਸੁੰਨੀ ਵਕਫ਼ ਬੋਰਡ ਅਤੇ ਹੋਰ ਮੁਸਲਿਮ ਧਿਰਾਂ ਦੀ ਨੁਮਾਇੰਦਗੀ ਕਰ ਰਹੇ ਸ੍ਰੀ ਧਵਨ ਨੇ ਆਲ ਇੰਡੀਆ ਹਿੰਦੂ ਮਹਾਸਭਾ ਦੇ ਧੜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਦੀ ਉਸ ਦਲੀਲ ’ਤੇ ਇਤਰਾਜ਼ ਜਤਾਇਆ ਜਿਸ ’ਚ ਉਨ੍ਹਾਂ ਨਕਸ਼ੇ ਅਤੇ ਵਿਦੇਸ਼ੀ ਤੇ ਭਾਰਤੀ ਲੇਖਕਾਂ ਦੀਆਂ ਕਿਤਾਬਾਂ ਦੇ ਹਵਾਲੇ ਨਾਲ ਕੇਂਦਰੀ ਗੁੰਬਦ ਕੋਲ ‘ਰਾਮ ਲੱਲਾ’ ਦਾ ਜਨਮ ਅਸਥਾਨ ਹੋਣ ਦਾ ਦਾਅਵਾ ਕੀਤਾ। 

ਕਸ਼ਮੀਰੀ ਸੇਬਾਂ ’ਤੇ ਲਿਖਿਆ ‘ਆਜ਼ਾਦੀ’ ਤੇ ‘ਬੁਰਹਾਨ ਵਾਨੀ’

ਜੰਮੂ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਫ਼ਲ ਵਪਾਰੀਆਂ ਵੱਲੋਂ ਖ਼ਰੀਦੇ ਗਏ ਕਸ਼ਮੀਰੀ ਸੇਬਾਂ ਦੇ ਡੱਬਿਆਂ ’ਤੇ ‘ਹਮੇਂ ਆਜ਼ਾਦੀ ਚਾਹੀਏ’, ‘ਮੁਝੇ ਬੁਰਹਾਨ ਵਾਨੀ ਪਸੰਦ ਹੈ’ ਤੇ ‘ਜ਼ਾਕਿਰ ਮੂਸਾ ਵਾਪਸ ਆਓ’ ਜਿਹੇ ਸੁਨੇਹੇ ਲਿਖੇ ਹੋਏ ਮਿਲੇ ਹਨ। ਇਸ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਕਾਂਗਰਸ ਆਪਣੇ ਆਖ਼ਰੀ ਸਾਹਾਂ ’ਤੇ: ਮੋਦੀ

ਅਕੋਲਾ/ ਜਾਲਨਾ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਦੋਸ਼ ਲਾਇਆ ਕਿ ਉਸ ਨੂੰ ਇਕ ਪਰਿਵਾਰ ਪ੍ਰਤੀ ਸਮਰਪਿਤ ਹੋਣ ਵਿਚ ਹੀ ਰਾਸ਼ਟਰਵਾਦ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਆਖਰੀ ਸਾਹਾਂ ’ਤੇ ਹੈ ਤੇ ਇਸ ਪਾਰਟੀ ਦਾ ਕਿਸੇ ਵੇਲੇ ਵੀ ਆਧਾਰ ਸਮਾਪਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਿੰਦੂਤਵੀ ਵਿਚਾਰਕ ਦਾਮੋਦਰ ਸਾਵਰਕਰ ਦੇ ਸੰਸਕਾਰ ਰਾਸ਼ਟਰ ਨਿਰਮਾਣ ਦਾ ਆਧਾਰ ਹਨ

ਪੀਐੱਮਸੀ ਘਪਲਾ: ਤਿੰਨ ਮੁਲਜ਼ਮਾਂ ਨੂੰ 23 ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

ਮੁੰਬਈ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੀਐੱਮਸੀ ਬੈਂਕ ਦੇ ਬਹੁ-ਕਰੋੜੀ ਘੁਟਾਲੇ ਸਬੰਧੀ ਇੱਥੋਂ ਦੀ ਇੱਕ ਅਦਾਲਤ ਨੇ ਅੱਜ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ (ਪੀਐੱਮਸੀ) ਬੈਂਕ ਦੇ ਸਾਬਕਾ ਚੇਅਰਮੈਨ ਅਤੇ ਐੱਚਡੀਆਈਐੱਲ ਦੇ ਦੋ ਉੱਚ ਅਧਿਕਾਰੀਆਂ ਦਾ ਅੱਜ ਨਿਆਂਇਕ ਰਿਮਾਂਡ ਦਿੰਦਿਆਂ 23 ਅਕਤੂਬਰ ਤੱਕ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਦੇ ਬਾਹਰ ਬਹੁਤ ਸਾਰੇ ਖਾਤਾਧਾਰਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਆਪਣੇ ਪੈਸੇ ਵਾਪਸ ਕੀਤੇ ਜਾਣ ਦੀ ਮੰਗ ਕੀਤੀ।

ਬਾਗ਼ੀ ਵਿਧਾਇਕ ਮਾਸਟਰ ਬਲਦੇਵ ਸਿੰਘ ਮੁੜ ‘ਆਪ’ ਦੇ ਹੋਏ

ਚੰਡੀਗੜ੍ਹ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਆਮ ਆਦਮੀ ਪਾਰਟੀ (ਆਪ) ਦੇ ਹਲਕਾ ਜੈਤੋ ਤੋਂ ਬਾਗ਼ੀ ਹੋਏ ਵਿਧਾਇਕ ਮਾਸਟਰ ਬਲਦੇਵ ਸਿੰਘ ਮੁੜ ‘ਆਪ’ ਵਿਚ ਪਰਤ ਆਏ ਹਨ। ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਵਿਧਾਇਕ ਕੁਲਵੰਤ ਸਿੰਘ ਕੋਟਲੀ ਅਤੇ ਮੀਡੀਆ ਇੰਚਾਰਜ ਮਨਜੀਤ ਸਿੱਧੂ ਨਾਲ ਮੀਟਿੰਗ ਕਰਨ ਉਪਰੰਤ ਘਰ ਵਾਪਸੀ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਜਦ ਪਾਰਟੀ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਕੋਲੋਂ ਵਿਰੋਧੀ ਧਿਰ ਦੇ ਆਗੂ ਦਾ ਦਰਜਾ ਵਾਪਸ ਲਿਆ ਸੀ ਤਾਂ ਸ੍ਰੀ ਖਹਿਰਾ ਨਾਲ ਮਿਲ ਕੇ ਮਾਸਟਰ ਬਲਦੇਵ ਸਿੰਘ ਨੇ ‘ਆਪ’ ਵਿਰੁੱਧ ਮੋਹਰੇ ਹੋ ਕੇ ਬਗਾਵਤ ਦਾ ਝੰਡਾ ਚੁੱਕਿਆ ਸੀ। 

ਸਿੱਖ ਕਤਲੇਆਮ: ਫਰਜ਼ੀ ਗਵਾਹ ਨਾਲ ਸੱਜਣ ਕੁਮਾਰ ਨੂੰ ਬਚਾਉਂਦੀ ਰਹੀ ਪੁਲੀਸ

ਨਵੀਂ ਦਿੱਲੀ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸੱਜਣ ਕੁਮਾਰ ਅਤੇ 1984 ਸਿੱਖ ਕਤਲੇਆਮ ਦੇ ਹੋਰ ਦੋਸ਼ੀਆਂ ਨਾਲ ਪੁਲੀਸ ਦੀ ਗੰਢ-ਤੁੱਪ ਅੱਜ ਪਟਿਆਲਾ ਹਾਊਸ ਕੋਰਟ ਵਿਚ ਉਦੋਂ ਜੱਗ ਜ਼ਾਹਰ ਹੋ ਗਈ ਜਦੋਂ ਇਹ ਗੱਲ ਸਾਹਮਣੇ ਆਈ ਕਿ ਪੁਲੀਸ ਜਾਅਲੀ ਗਵਾਹ ਖੜ੍ਹੇ ਕਰ ਕੇ ਦੋਸ਼ੀਆਂ ਨੂੰ ਅਦਾਲਤਾਂ ਵਿੱਚੋਂ ਕਲੀਨ ਚਿੱਟ ਦੁਆਉਂਦੀ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪੁਲੀਸ ਨੇ ਜਾਅਲੀ ਜੋਗਿੰਦਰ ਸਿੰਘ ਅਦਾਲਤ ਵਿੱਚ ਖੜ੍ਹਾ ਕਰ ਕੇ ਸੱਜਣ ਕੁਮਾਰ ਲਈ ਕਲੀਨ ਚਿੱਟ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਜਾਅਲੀ ਜੋਗਿੰਦਰ ਸਿੰਘ ਅਦਾਲਤ ਵਿੱਚ ਧਾਰਾ 164 ਤਹਿਤ ਆਪਣੇ ਬਿਆਨ ਦਰਜ ਕਰਵਾਉਂਦਾ ਰਿਹਾ ਤੇ ਅਦਾਲਤ ਵਿੱਚ ਬਿਆਨ ਦਿੰਦਾ ਰਿਹਾ ਕਿ ਸੱਜਣ ਕੁਮਾਰ ਤੇ ਹੋਰ ਦੋਸ਼ੀ 1984 ਕਤਲੇਆਮ ਦੇ ਕੇਸਾਂ ਵਿਚ ਬੇਕਸੂਰ ਹਨ।

ਭਾਰਤੀ-ਅਮਰੀਕੀ ਕਾਰ ’ਚ ਲਾਸ਼ ਲੈ ਕੇ ਥਾਣੇ ਪੁੱਜਿਆ

ਸਾਂ ਫਰਾਂਸਿਸਕੋ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਮੂਲ ਦੇ ਆਈਟੀ ਮਾਹਿਰ ਸ਼ੰਕਰ ਨਾਗੱਪਾ ਹਾਂਗੁੜ (53) ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਨਾਰਦਰਨ ਕੈਲੀਫੋਰਨੀਆ ਦੇ ਮਾਊਂਟ ਸ਼ਾਸਤਾ ਪੁਲੀਸ ਸਟੇਸ਼ਨ ’ਚ ਕਾਰ ਅੰਦਰ ਲਾਸ਼ ਰੱਖ ਕੇ ਪਹੁੰਚਿਆ।

ਮਨਮੋਹਨ-ਰਾਜਨ ਕਾਰਜਕਾਲ ਦੌਰਾਨ ਬੈਂਕ ‘ਬੁਰੇ ਦੌਰ’ ’ਚੋਂ ਗੁਜ਼ਰੇ: ਸੀਤਾਰਾਮਨ

ਨਿਊਯਾਰਕ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੇ ਕਾਰਜਕਾਲ ਦੌਰਾਨ ਭਾਰਤ ਦੀਆਂ ਸਰਕਾਰੀ ਬੈਂਕਾਂ ‘ਬਹੁਤ ਬੁਰੇ ਦੌਰ ਵਿਚੋਂ ਗੁਜ਼ਰੀਆਂ ਹਨ।’ ਸੀਤਾਰਾਮਨ ਨੇ ਕਿਹਾ ਕਿ ਇਨ੍ਹਾਂ ਵਿਚ ਦੁਬਾਰਾ ‘ਸਾਹ ਫੂਕਣਾ’ ਹੁਣ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਬੈਂਕਾਂ ਡੁੱਬੇ ਕਰਜ਼ਿਆਂ ਨਾਲ ਜੂਝ ਰਹੀਆਂ ਹਨ ਤੇ ਸਰਕਾਰ ਇਸ ਸਬੰਧੀ ਕਦਮ ਚੁੱਕ ਰਹੀ ਹੈ।

‘ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਸੜਕਾਂ ਬਣਾਵਾਂਗੇ’

ਭੁਪਾਲ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਪੀ.ਸੀ. ਸ਼ਰਮਾ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਭੁਪਾਲ ਸ਼ਹਿਰ ਦੀਆਂ ਟੋਇਆਂ ਵਾਲੀਆਂ ਸੜਕਾਂ ਨੂੰ ਜਲਦੀ ਹੀ ਅਭਿਨੇਤਰੀ ਅਤੇ ਸਿਆਸਤਦਾਨ ਹੇਮਾ ਮਾਲਿਨੀ ਦੀਆਂ ‘ਗੱਲ੍ਹਾਂ’ ਵਾਂਗ ਬਣਾ ਦਿੱਤਾ ਜਾਵੇਗਾ। ਸੜਕਾਂ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟਾਉਂਦਿਆਂ ਸੂਬੇ ਦੇ ਕਾਨੂੰਨ ਮੰਤਰੀ ਨੇ ਕਿਹਾ ਕਿ ਸੜਕਾਂ ਵਿੱਚ ਟੋਏ ‘‘ਕੈਲਾਸ਼ ਵਿਜੈਵਰਗੀਆ (ਭਾਜਪਾ ਜਨਰਲ ਸਕੱਤਰ) ਦੀਆਂ ਗੱਲ੍ਹਾਂ ’ਤੇ ਪਏ ਚੇਚਕ ਦੇ ਦਾਗਾਂ ਵਾਂਗ ਹਨ।

ਕਰਜ਼ੇ ਤੋਂ ਪ੍ਰੇਸ਼ਾਨ ਪਤੀ-ਪਤਨੀ ਵੱਲੋਂ ਖ਼ੁਦਕੁਸ਼ੀ

ਅੰਮ੍ਰਿਤਸ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਤੀ ਦੀ ਲੰਮੀ ਉਮਰ ਲਈ ਔਰਤਾਂ ਵੱਲੋਂ ਰੱਖੇ ਜਾਂਦੇ ਕਰਵਾਚੌਥ ਦੇ ਵਰਤ ਤੋਂ ਇਕ ਦਿਨ ਪਹਿਲਾਂ ਸਥਾਨਕ ਮਜੀਠਾ ਰੋਡ ਦੀ ਫੇਅਰਲੈਂਡ ਕਲੋਨੀ ਦੇ ਵਾਸੀ ਪਤੀ-ਪਤਨੀ ਨੇ ਕਾਰੋਬਾਰ ਵਿਚ ਘਾਟੇ ਅਤੇ ਕੋਠੀ ਦੇ ਕਰਜ਼ੇ ਕਾਰਨ ਮਾਨਸਿਕ ਪ੍ਰੇਸ਼ਾਨੀ ਦੀ ਹਾਲਤ ਵਿਚ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਦੀ ਸ਼ਨਾਖਤ ਸੁਨੀਲ ਕੁਮਾਰ (50) ਤੇ ਉਸ ਦੀ ਪਤਨੀ ਮੋਨਿਕਾ (44) ਵਜੋਂ ਹੋਈ ਹੈ। ਇਹ ਘਟਨਾ ਅੱਜ ਸਵੇਰੇ ਉਸ ਵੇਲੇ ਸਾਹਮਣੇ ਆਈ ਜਦੋਂ ਸੁਨੀਲ ਦੇ ਬੇਟੇ ਨੇ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਕਮਰੇ ਵਿਚੋਂ ਕੋਈ ਹੁੰਗਾਰਾ ਨਾ ਮਿਲਿਆ। ਉਸ ਨੇ ਤੁਰੰਤ ਆਪਣੀ ਦਾਦੀ ਨੂੰ ਸੱਦਿਆ ਤੇ ਮਗਰੋਂ ਦਰਵਾਜਾ ਖੁੱਲ੍ਹਣ ’ਤੇ ਕਮਰੇ ਵਿਚ ਦੋਵਾਂ ਦੀਆਂ ਲਾਸ਼ਾਂ ਪਈਆਂ ਸਨ। ਪਤਨੀ ਦੀ ਲਾਸ਼ ਮੰਜੇ ‘ਤੇ ਸੀ ਜਦੋਂਕਿ ਪਤੀ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਸੀ

ਪੁਲੀਸ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਲਈ ਘੇਰਿਆ ਅਦਾਲਤੀ ਕੰਪਲੈਕਸ

ਮੋਗਾ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਨਸ਼ਾ ਤਸਕਰੀ ਕੇਸ ’ਚ ਸਥਾਨਕ ਅਦਾਲਤ ਵੱਲੋਂ ਵਾਰ ਵਾਰ ਤਲਬ ਕਰਨ ’ਤੇ ਗਵਾਹੀ ਲਈ ਪੇਸ਼ ਨਾ ਹੋਣ ਵਾਲੇ ਤਿੰਨ ਮੁਅੱਤਲ ਪੁਲੀਸ ਮੁਲਾਜ਼ਮਾਂ ਨੂੰ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਉਹ ਇਥੇ ਅੱਜ ਅਦਾਲਤ ਵਿਚ ਪੇਸ਼ ਹੋਣ ਆਏ ਸਨ। ਹੁਣ ਉਨ੍ਹਾਂ ਨੂੰ ਆਪਣੀ ਗਵਾਹੀ ਦੀ ਪ੍ਰਕਿਰਿਆ ਮੁਕੰਮਲ ਹੋਣ ਤੱਕ ਜੇਲ੍ਹ ’ਚ ਰਹਿਣਾ ਪਵੇਗਾ। ਅਦਾਲਤ ਨੇ ਉਨ੍ਹਾਂ ਨੂੰ ਭਲਕੇ 18 ਅਕਤੂਬਰ ਨੂੰ ਮੁੜ ਅਦਾਲਤ’ਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਤਿੰਨੋਂ ਪੁਲੀਸ ਮੁਲਾਜ਼ਮ ਵਿਭਾਗ ਵੱਲੋਂ ਪਹਿਲਾਂ ਹੀ ਮੁਅੱਤਲ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਦੀ ਤਨਖਾਹ ਵੀ ਰੋਕੀ ਗਈ ਹੈ।

ਕੈਪਟਨ ਵੱਲੋਂ ਰਮਿੰਦਰ ਆਵਲਾ ਦੇ ਹੱਕ ’ਚ ਰੋਡ ਸ਼ੋਅ

ਜਲਾਲਾਬਾਦ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੇ ਜ਼ਿਮਨੀ ਚੋਣ ’ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਾਲਾਬਾਦ ਪਹੁੰਚੇ। ਉਨ੍ਹਾਂ ਕਰੀਬ 18 ਪਿੰਡਾਂ ਵਿੱਚ 30 ਕਿਲੋਮੀਟਰ ਲੰਬਾ ਰੋਡ ਸ਼ੋਅ ਕੱਢਿਆ ਤੇ ਲੋਕਾਂ ਨੂੰ ਕਾਂਗਰਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਰੋਡ ਸ਼ੋਅ ਦੌਰਾਨ ਕੈਪਟਨ ਦੀ ਝਲਕ ਪਾਉਣ ਲਈ ਲੋਕ ਮਕਾਨਾਂ ਦੀਆਂ ਛੱਤਾਂ ’ਤੇ ਚੜ੍ਹ ਗਏ। ਮੁੱਖ ਮੰਤਰੀ ਨੇ ਚੋਣ ਪ੍ਰਚਾਰ ਬੱਸ ਤੋਂ ਹੱਥ ਹਿਲਾ ਕੇ ਆਪਣੇ ਸਨੇਹੀਆਂ ਦਾ ਪਿਆਰ ਕਬੂਲਿਆ।

ਐਫਏਟੀਐਫ ਵੱਲੋਂ ਪਾਕਿ ‘ਸ਼ੱਕੀਆਂ ਦੀ ਸੂਚੀ’ ’ਚ ਬਰਕਰਾਰ: ਰਿਪੋਰਟ

ਇਸਲਾਮਾਬਾਦ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਕ ਰਿਪੋਰਟ ਮੁਤਾਬਕ ਦਹਿਸ਼ਤਗਰਦੀ ਲਈ ਵਿੱਤੀ ਮਦਦ ਮੁਹੱਈਆ ਕਰਵਾਉਣ ਦੇ ਮਾਮਲਿਆਂ ’ਚ ਨਜ਼ਰਸਾਨੀ ਕਰਨ ਵਾਲੇ ਆਲਮੀ ਸੰਗਠਨ ‘ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ’ (ਐਫਏਟੀਐਫ) ਨੇ ਪਾਕਿਸਤਾਨ ਨੂੰ ਮਨੀ ਲਾਂਡਰਿੰਗ ਤੇ ਅਤਿਵਾਦੀਆਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਮੁੱਦੇ ’ਤੇ ਫਰਵਰੀ 2020 ਤੱਕ ‘ਸ਼ੱਕੀ ਦੇਸ਼ਾਂ ਦੀ ਸੂਚੀ’ (ਗ੍ਰੇਅ ਲਿਸਟ) ਵਿਚ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਹੈ। ਪਾਕਿਸਤਾਨ ਨੂੰ ਇਸ ਸਮੇਂ ਦੌਰਾਨ ਠੋਸ ਕਦਮ ਚੁੱਕਣ ਲਈ ਕਿਹਾ ਗਿਆ ਹੈ। ਸੂਤਰਾਂ ਮੁਤਾਬਕ ਪੈਰਿਸ ਵਿਚ ਐਫਏਟੀਐਫ ਦੀ ਬੈਠਕ ਵਿਚ ਚੀਨ, ਤੁਰਕੀ ਤੇ ਮਲੇਸ਼ੀਆ- ਤਿੰਨ ਦੇਸ਼ਾਂ ਦੇ ਸਮਰਥਨ ਕਾਰਨ ਪਾਕਿਸਤਾਨ ਕਾਲੀ ਸੂਚੀ ਵਿਚ ਰੱਖੇ ਜਾਣ ਤੋਂ ਫ਼ਿਲਹਾਲ ਬਚ ਗਿਆ ਹੈ। 

ਪਾਕਿਸਤਾਨ ਨੇ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ

ਇਸਲਾਮਾਬਾਦ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਭਾਰਤੀ ਸੈਨਿਕਾਂ ਵੱਲੋਂ ਗੋਲੀਬੰਦੀ ਦੀ ਉਲੰਘਣਾ ’ਤੇ ਵਿਰੋਧ ਜਤਾਉਣ ਲਈ ਤਲਬ ਕੀਤਾ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਇਸ ਕਥਿਤ ਉਲੰਘਣਾ ਕਰਨ ’ਤੇ ਉਨ੍ਹਾਂ ਦੇ ਤਿੰਨ ਨਾਗਰਿਕ ਮਾਰੇ ਗਏ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਨਿਰਦੇਸ਼ਕ-ਜਨਰਲ (ਸਾਊਥ ਏਸ਼ੀਆ ਅਤੇ ਸਾਰਕ) ਮੁਹੰਮਦ ਫੈਜ਼ਲ ਨੇ ਆਹਲੂਵਾਲੀਆ ਨੂੰ ਤਲਬ ਕੀਤਾ ਹੈ ਅਤੇ ਮੰਗਲਵਾਰ ਨੂੰ ਨਿਯੰਤਰਣ ਰੇਖਾ ’ਤੇ ਨੇਜ਼ਾਪੀਰ ਸੈਕਟਰ ’ਚ ਭਾਰਤੀ ਸੈਨਿਕਾਂ ਵੱਲੋਂ ਕਥਿਤ ਤੌਰ ’ਤੇ ਗੋਲੀਬੰਦੀ ਦੀ ਉਲੰਘਣਾ ਕਰਨ ਦੀ ਨਿੰਦਾ ਕੀਤੀ ਹੈ।

ਪਲੇਠਾ ‘ਸਿੱਖ ਫੁਟਬਾਲ ਕੱਪ’ 23 ਨਵੰਬਰ ਤੋਂ

ਚੰਡੀਗੜ੍ਹ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਿੱਖੀ ਸਰੂਪ ਨੂੰ ਉਤਸ਼ਾਹਿਤ ਕਰਨ ਲਈ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖ਼ਾਲਸਾ ਫੁਟਬਾਲ ਕਲੱਬ (ਖ਼ਾਲਸਾ ਐਫਸੀ) ਵੱਲੋਂ ਪੰਜਾਬ ’ਚ ਪਹਿਲਾ ‘ਸਿੱਖ ਫੁੱਟਬਾਲ ਕੱਪ’ 23 ਨਵੰਬਰ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਕਰਵਾਇਆ ਜਾਵੇਗਾ। ਖ਼ਾਲਸਾ ਐੱਫਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਅੰਤਰ-ਜ਼ਿਲ੍ਹਾ ਟੂਰਨਾਮੈਂਟ ’ਚ 14 ਸਾਲ ਤੋਂ 21 ਸਾਲ ਦੀ ਉਮਰ ਤੱਕ ਦੇ ਖਿਡਾਰੀ ਭਾਗ ਲੈ ਸਕਣਗੇ।

ਸੁਰਜੀਤ ਹਾਕੀ: ਆਰਮੀ ਇਲੈਵਨ, ਇੰਡੀਅਨ ਆਇਲ ਤੇ ਪੰਜਾਬ ਪੁਲੀਸ ਸੈਮੀਜ਼ ’ਚ

ਜਲੰਧਰ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਆਰਮੀ ਇਲੈਵਨ, ਇੰਡੀਅਨ ਆਇਲ ਅਤੇ ਪੰਜਾਬ ਪੁਲੀਸ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ। ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਟੂਰਨਾਮੈਂਟ ਦੇ ਸੱਤਵੇਂ ਦਿਨ ਲੀਗ ਗੇੜ ਦੇ ਦੋ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਆਰਮੀ ਇਲੈਵਨ ਅਤੇ ਇੰਡੀਅਨ ਆਇਲ ਦੀਆਂ ਟੀਮਾਂ ਇੱਕ-ਇੱਕ ਗੋਲ ਨਾਲ ਬਰਾਬਰ ਰਹਿਣ ਮਗਰੋਂ 5-5 ਅੰਕ ਹਾਸਲ ਕਰਕੇ ਦੀਆਂ ਪੂਲ ‘ਏ’ ਵਿੱਚੋਂ ਸੈਮੀਫਾਈਨਲ ਵਿੱਚ ਪਹੁੰਚੀਆਂ। ਇਸੇ ਤਰ੍ਹਾਂ ਪੂਲ ‘ਬੀ’ ਵਿੱਚ ਪੰਜਾਬ ਪੁਲੀਸ ਨੇ ਏਅਰ ਇੰਡੀਆ ਨੂੰ 4-2 ਗੋਲਾਂ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ। ਪੰਜਾਬ ਪੁਲੀਸ ਦੇ ਤਿੰਨ ਮੈਚਾਂ ਮਗਰੋਂ ਪੰਜ ਅੰਕ ਹੋ ਗਏ ਹਨ।

ਬਾਸਕਟਬਾਲ: ਅੰਮ੍ਰਿਤਸਰ ਦੀਆਂ ਕੁੜੀਆਂ ਨੇ ਜਿੱਤਿਆ ਖ਼ਿਤਾਬ

ਪਟਿਆਲਾ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਕੂਲ ਖੇਡਾਂ ਦੇ ਅੰਡਰ-17 ਬਾਸਕਟਬਾਲ ਮੁਕਾਬਲੇ ਵਿੱਚ ਅੰਮ੍ਰਿਤਸਰ ਵਿੰਗ ਦੀਆਂ ਕੁੜੀਆਂ ਨੇ ਖ਼ਿਤਾਬੀ ਜਿੱਤ ਦਰਜ ਕੀਤੀ। ਇੱਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿੱਚ ਖੇਡੇ ਗਏ ਟੂਰਨਾਮੈਂਟ ਵਿੱਚ ਅੰਮ੍ਰਿਤਸਰ ਵਿੰਗ ਦੀ ਟੀਮ ਨੇ ਪਹਿਲਾ, ਲੁਧਿਆਣਾ ਜ਼ਿਲ੍ਹੇ ਨੇ ਦੂਜਾ, ਮੁਹਾਲੀ ਨੇ ਤੀਜਾ ਤੇ ਕਪੂਰਥਲਾ ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਹੋਏ ਬੇਹੱਦ ਰੌਚਕ ਸੈਮੀਫਾਈਨਲ ਮੁਕਾਬਲਿਆਂ ’ਚ ਲੁਧਿਆਣਾ ਨੇ ਮੁਹਾਲੀ ਅਤੇ ਅੰਮ੍ਰਿਤਸਰ ਨੇ ਕਪੂਰਥਲਾ ਨੂੰ ਹਰਾਇਆ।

ਸੂਬਾਈ ਮੁੱਕੇਬਾਜ਼ੀ ਮੁਕਾਬਲੇ: ਹਰੀਸ਼ ਕੁਮਾਰ ਨੇ ਸੋਨਾ ਜਿੱਤਿਆ

ਫਾਜ਼ਿਲਕਾ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਸਕੂਲ ਖੇਡਾਂ ਵਿੱਚ ਗਾਡਵਿਨ ਪਬਲਿਕ ਸਕੂਲ ਘੱਲੂ ਦੇ ਖਿਡਾਰੀ ਹਰੀਸ਼ ਕੁਮਾਰ ਨੇ ਸੂਬਾ ਪੱਧਰੀ ਸਕੂਲ ਗੇਮਸ ਬਾਕਸਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਬਣਾ ਦਿੱਤਾ ਹੈ। ਅੱਜ ਤੱਕ ਜ਼ਿਲ੍ਹੇ ਦਾ ਕੋਈ ਵੀ ਖਿਡਾਰੀ ਬਾਕਸਿੰਗ ਵਿੱਚ ਸੋਨ ਤਗ਼ਮਾ ਨਹੀਂ ਜਿੱਤ ਸਕਿਆ ਹੈ। ਗਾਡਵਿਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਬਰਾੜ ਅਤੇ ਪ੍ਰਿੰਸੀਪਲ ਲਖਵਿੰਦਰ ਕੌਰ ਬਰਾੜ ਨੇ ਜੇਤੂ ਖਿਡਾਰੀ ਅਤੇ ਡੀਪੀਈ ਨੂੰ ਵਧਾਈ ਦਿੱਤੀ ਹੈ।

ਵਰਲਡ ਕੈਂਸਰ ਕੇਅਰ ਵਲੋਂ ਤਿਆਰ ਮੈਗਜ਼ੀਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਜਾਰੀ

ਲੰਡਨ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਰਲਡ ਕੈਂਸਰ ਕੇਅਰ ਵਲੋਂ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੰਡਿਆ ਜਾਣ ਵਾਲਾ ਮੈਗਜ਼ੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਕੀਤਾ ਗਿਆ ਹੈ | 

ਵਿਨੀਪੈਗ 'ਚ ਅਗਲੇ ਮਹੀਨੇ ਸ਼ੁਰੂ ਹੋ ਸਕਦੀ ਹੈ ਭੰਗ ਤੋਂ ਬਣੇ ਉਤਪਾਦਾਂ ਦੀ 'ਹੋਮ ਡਲਿਵਰੀ'

ਵਿਨੀਪੈਗ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਆਨਲਾਈਨ ਭੰਗ ਪਦਾਰਥਾਂ ਦੀ ਡਲਿਵਰੀ, ਨੀਤੀ ਨਿਰਮਾਤਾਵਾਂ ਵਿਚਕਾਰ ਲੰਬੇ ਸਮੇਂ ਤੋਂ ਇਕ ਵਿਵਾਦਪੂਰਨ ਮੁੱਦਾ ਰਹੀ ਹੈ, ਪਰ ਹੁਣ ਬਹੁਤ ਜਲਦ ਭੰਗ ਪਦਾਰਥਾਂ ਦੀ ਹੋਮ ਡਲਿਵਰੀ ਸਰਵਿਸ ਸੂਬੇ ਦੀ ਰਾਜਧਾਨੀ ਵਿਨੀਪੈਗ 'ਚ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਜੇਕਰ ਇਸ ਸਰਵਿਸ ਦੇ ਨਤੀਜੇ ਸਾਰਥਕ ਨਿਕਲਦੇ ਹਨ ਤਾਂ ਕੈਨੇਡਾ ਦੇ ਹੋਰਨਾਂ ਸੂਬਿਆਂ ' ਵੀ ਇਸ ਸੇਵਾ ਦੇ ਵਿਸਥਾਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |

ਬਿਸਕੁਟ ਫੈਕਟਰੀ ’ਚ ਅੱਗ; ਕਰੋੜਾਂ ਦਾ ਸਾਮਾਨ ਸੁਆਹ

ਪਠਾਨਕੋਟ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸੁੰਦਰਚੱਕ ਮੋੜ ’ਤੇ ਸਥਿਤ ਬਿਸਕੁਟਾਂ ਦੀ ਬੀ.ਬੀ. ਫੂਡ ਫੈਕਟਰੀ ਵਿੱਚ ਅੱਜ ਸਵੇਰੇ 6.30 ਵਜੇ ਅਚਾਨਕ ਅੱਗ ਲੱਗ ਗਈ ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਲਿਆ। ਮੁਲਾਜ਼ਮਾਂ ਵਿੱਚ ਹਫਤਾਦਫੜੀ ਪੈਦਾ ਹੋ ਗਈ। ਅੱਗ ਕਾਰਨ ਕਰੋੜਾਂ ਰੁਪਏ ਦਾ ਸਾਮਾਨ ਸੁਆਹ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫੈਕਟਰੀ ਮਾਲਕ ਨੇ ਤੁਰਤ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ।

ਅੱਡਾ ਫ਼ੀਸ ਨੂੰ ਲੈ ਕੇ ਠੇਕੇਦਾਰ ਦੇ ਕਰਿੰਦੇ ਅਤੇ ਪਨਬੱਸ ਮੁਲਾਜ਼ਮ ਵਿਚਾਲੇ ਝੜੱਪ

ਗੁਰਦਾਸਪੁਰ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਨਬੱਸ ਕਰਮਚਾਰੀਆਂ ਅਤੇ ਠੇਕੇਦਾਰ ਦੇ ਕਰਿੰਦਿਆਂ ਵਿਚਾਲੇ ਅੱਡਾ ਫੀਸ ਨੂੰ ਲੈ ਕੇ ਤਕਰਾਰ ਹੋ ਗਈ ਜੋ ਮਗਰੋਂ ਹੱਥੋਪਾਈ ਵਿੱਚ ਤਬਦੀਲ ਹੋ ਗਈ। ਦੇਖਦੇ ਹੀ ਦੇਖਦੇ ਮਾਮਲਾ ਇੰਨਾ ਵਧ ਗਿਆ ਕਿ ਰੋਡਵੇਜ਼ ਤੇ ਪਨਬੱਸ ਚਾਲਕਾਂ ਨੇ ਬੱਸ ਅੱਡੇ ਦੇ ਬਾਹਰ ਬੱਸਾਂ ਖੜੀਆਂ ਕਰ ਕੇ ਰੋਡ ਜਾਮ ਕਰ ਦਿੱਤੀ ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਕਾਰਨ ਯਾਤਰੀਆਂ ਨੂੰ ਭਾਰੀ ਖ਼ੁਆਰ ਦਾ ਸਾਹਮਣਾ ਕਰਨਾ ਪਿਆ। ਦੋਵਾਂ ਧਿਰਾਂ ਨੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

ਬਾਬਾ ਬੇਦੀ ਵੱਲੋਂ ਕੌਮਾਂਤਰੀ ਸਰਹੱਦ ’ਤੇ ਦਰਸ਼ਨ ਸਥਲ ਬਣਾਉਣ ਦੀ ਪੇਸ਼ਕਸ਼

ਡੇਰਾ ਬਾਬਾ ਨਾਨਕ (ਬਟਾਲਾ),16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਗੁਰੂ ਨਾਨਕ ਦੇਵ ਦੇ 17ਵੇਂ ਅੰਸ਼ ਵੰਸ਼ ’ਚੋਂ, ਬਾਬਾ ਸੁਖਦੀਪ ਸਿੰਘ ਬੇਦੀ ਨੇ ਕੌਮਾਂਤਰੀ ਸਰਹੱਦ ’ਤੇ ਅੱਜ ਵੱਖ ਵੱਖ ਮਹਾਂਨਗਰਾਂ ਤੋਂ ਪੁੱਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੌਮਾਂਤਰੀ ਸੀਮਾ ’ਤੇ ਪਹਿਲਾਂ ਦੀ ਤਰ੍ਹਾਂ ਕੰਡਿਆਲੀ ਤਾਰ ਕੋਲ ਦਰਸ਼ਨੀ ਸਥੱਲ ਨੂੰ ਆਪਣੇ ਪੱਲਿਓ ਪੈਸੇ ਖ਼ਰਚ ਕੇ ਬਣਾਉਣ ਲਈ ਤਿਆਰ ਹਨ। ਕੰਡਿਆਲੀ ਤਾਰ ਕੋਲ ਹੀ ਬਾਬਾ ਬੇਦੀ ਨੇ 

ਮੈਰਿਜ ਪੈਲੇਸ ਵਿੱਚ ਕਾਂਗਰਸੀਆਂ ਤੇ ਅਕਾਲੀਆਂ ’ਚ ਗੋਲੀ ਚੱਲੀ

ਤਰਨ ਤਾਰਨ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਲਾਕੇ ਦੇ ਪਿੰਡ ਸ਼ੇਰੋਂ ਦੇ ਇਕ ਮੈਰਿਜ ਪੈਲੇਸ ਵਿਚ ਅੱਜ ਇਕ ਸਮਾਗਮ ਦੌਰਾਨ ਦੋ ਧਿਰਾਂ ਵਿਚਾਲੇ ਗੋਲੀ ਚੱਲ ਗਈ, ਜਿਸ ਕਾਰਨ ਅਫਰਾ ਤਫਰੀ ਮਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੈਲੇਸ ਵਿਚ ਪਿੰਡ ਰਸੂਲਪੁਰ ਵਾਸੀ ਦਿਲਬਾਗ ਸਿੰਘ ਦੇ ਲੜਕੇ ਦੇ ਸ਼ਗਨ ਦਾ ਸਮਾਗਮ ਚਲ ਰਿਹਾ ਸੀ, ਜਿਸ ਵਿਚ ਪਿੰਡ ਦੇ ਲੋਕ ਆਏ ਹੋਏ ਸਨ। ਸਮਾਗਮ ਵਿਚ ਹਾਕਮ ਧਿਰ ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ ਅਕਾਲੀ ਦਲ ਦੇ ਆਗੂ ਵੀ ਸ਼ਾਮਲ ਹੋਏ ਸਨ ਜਿਨ੍ਹਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਤੇ ਦੋਹਾਂ ਨੇ ਇਕ ਦੂਸਰੇ ਨੂੰ ਡਰਾਉਣ ਲਈ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਅਫਰਾ ਤਫਰੀ ਫੈਲ ਗਈ

ਸਿੱਖਿਆ ਸਕੱਤਰ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ

ਗੁਰਦਾਸਪੁਰ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਿੱਖਿਆ ਸਕੱਤਰ (ਸਕੂਲਾਂ) ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰ ਕੇ ਸਿੱਖਿਆ ਸੁਧਾਰਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਉਨ੍ਹਾਂ ਨੂੰ ਈ-ਕੰਟੈਂਟ ਦੀ ਮਹਤੱਤਾ ਬਾਰੇ ਜਾਣੂ ਕਰਵਾਉਂਦੇ ਹੋਏ ਇਸ ਦੀ ਵੱਧ ਤੋਂ ਵੱਧ ਵਰਤੋਂ ਲਈ ਪ੍ਰੇਰਿਤ ਕੀਤਾ।

ਕਿਸਾਨਾਂ-ਮਜ਼ਦੂਰਾਂ ਦਾ ਵਫ਼ਦ ਡਰੇਨੇਜ ਵਿਭਾਗ ਦੇ ਅਧਿਕਾਰੀ ਨੂੰ ਮਿਲਿਆ

ਗੁਰਦਾਸਪੁਰ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਲਾਕੇ ਅੰਦਰ ਪੈਂਦੇ ਕਿਰਨ ਅਤੇ ਨੌਮਨੀ ਨਾਲਿਆਂ ਦੀ ਸਫ਼ਾਈ ਦੇ ਸਬੰਧ ਵਿੱਚ ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਇਕ ਵਫ਼ਦ ਡਰੇਨੇਜ ਵਿਭਾਗ ਦੇ ਸੁਪਰਟੈਂਡਿੰਗ ਇੰਜਨੀਅਰ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਦਿਆਂ ਦੋਹਾਂ ਨਾਲਿਆਂ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ। ਸੰਘਰਸ਼ ਕਮੇਟੀ ਦੇ ਨੁਮਾਇੰਦੇ ਸੁਖਦੇਵ ਸਿੰਘ ਅੱਲੜਪਿੰਡੀ ਨੇ ਦੱਸਿਆ ਕਿ ਕਿਰਨ ਅਤੇ ਨੌਮਨੀ ਨਾਲਿਆਂ ਦੀ ਪਿਛਲੇ ਲੰਬੇ ਸਮੇਂ ਤੋਂ ਸਫ਼ਾਈ ਨਹੀਂ ਹੋਈ ਹੈ,

ਤਿੱਬਤੀ ਵਿਦਿਆਰਥੀਆਂ ਵੱਲੋਂ ਕਾਲਜ ਦਾ ਦੌਰਾ

ਚੰਡੀਗੜ੍ਹ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਦੇ ਐੱਮਸੀਐੱਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ-36 ਵਿੱਚ ‘ਬਿਔਂਡ ਬਾਊਂਡਰੀ’ ਪ੍ਰੋਗਰਾਮ ਕਰਵਾਇਆ ਗਿਆ। ਇਸ ਤਹਿਤ ਸੰਭੋਟਾ ਤਿੱਬਤੀਅਤ ਸਕੂਲ ਦੇ ਵਿਦਿਆਰਥੀਆਂ ਨੇ ਕਾਲਜ ਦਾ ਦੌਰਾ ਕੀਤਾ। ਅੱਜ ਆਪਣੇ ਤਿੰਨ ਅਧਿਆਪਕਾਂ ਨਾਲ 28 ਤਿੱਬਤੀ ਵਿਦਿਆਰਥੀ ਕਾਲਜ ਪੁੱਜੇ। ਉਨ੍ਹਾਂ ਕਾਲਜ ਦੀਆਂ ਵਿਗਿਆਨ ਪ੍ਰਯੋਗਸ਼ਾਲਾਵਾਂ, ਲੈਂਗੁਏਜ਼ ਲੈਬ, ਇੰਟੀਰੀਅਰ ਡਿਜ਼ਾਇਨਿੰਗ ਸਟੂਡੀਓ, ਸਪੋਰਟਸ ਕੰਪਲੈਕਸ, ਬਾਇਓਗੈਸ ਪਲਾਂਟ,

ਜ਼ੀਰਕਪੁਰ ਵਿੱਚ ਜਾਮ ਦੀ ਸਮੱਸਿਆ ਬਰਕਰਾਰ

ਜ਼ੀਰਕਪੁਰ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਦੀਆਂ ਸੜਕਾਂ ’ਤੇ ਤਿਉਹਾਰਾਂ ਦੇ ਸੀਜ਼ਨ ’ਚ ਜਾਮ ਦੀ ਸਮੱਸਿਆ ਵਧਦੀ ਜਾ ਰਹੀ ਹੈ। ਜ਼ੀਰਕਪੁਰ ’ਚ ਤਾਂ ਇਹ ਸਮੱਸਿਆ ਪ੍ਰਸ਼ਾਸਨ ਦੇ ਵਸੋਂ ਬਾਹਰ ਹੁੰਦੀ ਦਿਖ ਰਹੀ ਹੈ। ਇਸ ’ਤੇ ਕਾਬੂ ਪਾਉਣ ਵਿੱਚ ਟਰੈਫਿਕ ਪੁਲੀਸ ਨੇ ਵੀ ਜਿਵੇਂ ਹੱਥ ਹੀ ਖੜ੍ਹੇ ਕਰ ਦਿੱਤੇ ਹਨ। ਤਿਉਹਾਰਾਂ ਨੂੰ ਦੇਖਦਿਆਂ ਟਰੈਫਿਕ ਪੁਲੀਸ ਵੱਲੋਂ ਰਾਹਗੀਰਾਂ ਨੂੰ ਜਾਮ ਤੋਂ ਨਿਜਾਤ ਦਿਵਾਉਣ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਜਾ ਰਹੇ। ਸਿੱਟੇ ਵਜੋਂ ਰਾਹਗੀਰਾਂ ਨੂੰ ਪੰਜ ਮਿੰਟ ਦਾ ਸਫ਼ਰ ਘੰਟਿਆਂਬੱਧੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਵਿੱਚ ਭਾਰੀ ਰੋਸ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਵਿੱਚੋਂ ਲੰਘ ਰਹੇ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ, ਜ਼ੀਰਕਪੁਰ-ਪਟਿਆਲਾ ਰੋਡ ਅਤੇ ਜ਼ੀਰਕਪੁਰ-ਪੰਚਕੁਲਾ ਸੜਕ ਤੇ ਛੇ ਟਰੈਫਿਕ ਲਾਈਟ ਪੁਆਇੰਟ ਹਨ। ਇਥੇ ਅੱਧੇ ਤੋਂ ਜ਼ਿਆਦਾ ਪੁਆਇੰਟਾਂ ’ਤੇ ਟਰੈਫਿਕ ਲਾਈਟਾਂ ਖ਼ਰਾਬ ਪਈਆਂ ਹਨ ਜਿਸ ਕਾਰਨ ਆਵਾਜਾਈ ਵਿੱਚ ਵਿਘਣ ਪੈਂਦਾ ਹੈ। ਦੂਜਾ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ਨੂੰ ਚਹੁੰ ਮਾਰਗੀ ਕਰਨ ਦੌਰਾਨ ਜਾਮ ਤੋਂ ਨਿਜਾਤ ਦਿਵਾਉਣ ਲਈ ਉਸਾਰਿਆ ਫਲਾਈਓਵਰ ਕਾਰਗਾਰ ਸਾਬਤ ਨਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਦਿਨ-ਬ-ਦਿਨ ਜਾਮ ਦੀ ਸਮੱਸਿਆ ਵਧਦੀ ਜਾ ਰਹੀ ਹੈ। ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਪੈਂਦੇ ਮੈਕ ਡੌਨਲਡ ਚੌਂਕ, ਸਿੰਘਪੁਰਾ ਚੌਂਕ, ਪਟਿਆਲਾ ਅਤੇ ਕਾਲਕਾ ਚੌਂਕ, ਬਲਟਾਣਾ ਟਰੈਫਿਕ ਲਾਈਟ ਤੇ ਹਰ ਵੇਲੇ ਭਾਰੀ ਜਾਮ ਰਹਿੰਦਾ ਹੈ।

ਕਰਵਾ ਚੌਥ ਤੇ ਦੀਵਾਲੀ ਦੇ ਮੱਦੇਨਜ਼ਰ ਮਾਰਕੀਟਾਂ ਵਿੱਚ ਜਾਮ ਵਰਗੀ ਸਥਿਤੀ

ਐਸ.ਏ.ਐਸ. ਨਗਰ (ਮੁਹਾਲੀ) ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੁਹਾਲੀ ਵਿੱਚ ਤਿਉਹਾਰਾਂ ਦੇ ਮੱਦੇਨਜ਼ਰ ਵੱਖ ਵੱਖ ਮਾਰਕੀਟਾਂ ਵਿੱਚ ਕਾਫ਼ੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਉਥੇ ਸੜਕਾਂ ’ਤੇ ਭੀੜ ਵਧਣ ਕਾਰਨ ਲੋਕ ਟਰੈਫਿਕ ਜਾਮ ਦੀ ਸਥਿਤੀ ਨਾਲ ਜੂਝ ਰਹੇ ਹਨ। ਇੱਥੋਂ ਦੇ ਸੈਂਟਰ ਪਲੇਸ ਵਜੋਂ ਮਸ਼ਹੂਰ ਸਥਾਨਕ ਫੇਜ਼-3ਬੀ1, ਫੇਜ਼-3ਬੀ2, ਫੇਜ਼-5, ਫੇਜ਼-7, ਫੇਜ਼-9 ਅਤੇ ਫੇਜ਼-10 ਵਿੱਚ ਲੋਕਾਂ ਦੀ ਆਵਾਜਾਈ ਵਧੇਰੇ ਹੋਣ ਕਾਰਨ ਸੜਕਾਂ ਅਤੇ ਮਾਰਕੀਟ ਦੀਆਂ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
 
Visitor's Counter :   0084940771
Copyright © 2019, Panjabi Times. All rights reserved. Website Designed by Mozart Infotech