ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਪੰਜਾਬ
ਸੜਕ ਹਾਦਸਿਆਂ ਨੇ ਲਈਆਂ ਦੋ ਜਾਨਾਂ

ਮੋਗਾ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਲੰਘੀ ਦੇਰ ਰਾਤ ਕਾਰ ਅਤੇ ਟਰੱਕ ਦੀ ਟੱਕਰ ’ਚ ਕਾਰ ਸਵਾਰ ਸਥਾਨਕ ਗੁਰੂ ਨਾਨਕ ਕਾਲਜ ਦੇ ਸਾਬਕਾ ਬਜ਼ੁਰਗ ਪ੍ਰਿੰਸੀਪਲ, ਉਨ੍ਹਾਂ ਦੀ ਪਤਨੀ ਤੇ ਚਾਲਕ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਲੁਧਿਆਣਾ ਡੀਐੱਮਸੀ ਰੈਫ਼ਰ ਕਰ ਦਿੱਤਾ ਅਤੇ ਬਜ਼ੁਰਗ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੁਲੀਸ ਮੁਤਾਬਕ ਗੁਰੂ ਨਾਨਕ ਕਾਲਜ ਦੇ ਸਾਬਕਾ ਬਜ਼ੁਰਗ ਪ੍ਰਿੰਸੀਪਲ ਸੁਰਜੀਤ ਸਿੰਘ ਗਿੱਲ, ਉਨ੍ਹਾਂ ਦੀ ਪਤਨੀ ਦਰਸ਼ਨ ਕੌਰ ਆਪਣੀ ਆਈ-10 ਕਾਰ ਵਿੱਚ ਬੀਤੀ ਦੇਰ ਰਾਤ ਆਪਣੇ ਜੱਦੀ ਪਿੰਡ ਬਹੋਨਾ ਤੋਂ ਵਾਪਸ ਪਰਤ ਰਹੇ ਸਨ। ਕਾਰ ਨੂੰ ਸਾਬਕਾ ਫ਼ੌਜੀ ਗੁਰਮੇਲ ਸਿੰਘ ਚਲਾ ਰਿਹਾ ਸੀ। ਉਨ੍ਹਾਂ ਦੀ ਕਾਰ ਜਦੋਂ ਲਿੰਕ ਰੋਡ ਤੋਂ ਕੋਟਕਪੂਰਾ ਬਾਈਪਾਸ ਮੁੱਖ ਮਾਰਗ ’ਤੇ ਪਹੁੰਚੀ ਤਾਂ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਤਿੰਨੇ ਜਣੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਦਾਂ ਗਿਆ ਤੇ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ। ਉਥੇ ਇਲਾਜ ਦੌਰਾਨ ਬਜ਼ੁਰਗ ਮਹਿਲਾ ਦਰਸ਼ਨ ਕੌਰ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਥਾਣਾ ਸਿਟੀ ਦੱਖਣੀ ਵਿਚ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਭੋਤਨਾ ਵਿਚ ਦੋ ਕਿਸਾਨਾਂ ਦੇ ਟਰਾਂਸਫਾਰਮਰਾਂ ਦਾ ਸਾਮਾਨ ਚੋਰੀ

ਟੱਲੇਵਾਲ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਵਿਚ ਬੀਤੀ ਰਾਤ ਦੋ ਕਿਸਾਨਾਂ ਦੇ ਖੇਤਾਂ ਵਿਚ ਟਰਾਂਸਫਾਰਮਰਾਂ ’ਚੋਂ ਚੋਰਾਂ ਨੇ ਤਾਂਬਾ ਅਤੇ ਤੇਲ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਕਿਸਾਨ ਜਰਨੈਲ ਸਿੰਘ ਪੁੱਤਰ ਈਸ਼ਰ ਸਿੰਘ ਅਤੇ ਰਘਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭੋਤਨਾ ਦੇ ਰਾਏਸਰ ਰੋਡ ਸਥਿਤ ਖੇਤ ਵਿੱਚੋਂ ਮੰਗਲਵਾਰ ਦੀ ਰਾਤ ਚੋਰਾਂ ਨੇ ਟਰਾਂਸਫਾਰਮਰਾਂ ਦਾ ਤੇਲ ਅਤੇ ਤਾਂਬਾ ਚੋਰੀ ਕਰ ਲਿਆ। 

ਦੋ ਮੈਂਬਰੀ ਚੋਰ ਗਰੋਹ ਗ੍ਰਿਫ਼ਤਾਰ, ਸਾਮਾਨ ਬਰਾਮਦ

ਨਥਾਣਾ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸਥਾਨਕ ਪੁਲੀਸ ਨੇ ਦੋ ਮੈਂਬਰੀ ਚੋਰ ਗਰੋਹ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੋ ਟਰੈਕਟਰ, ਟਰਾਲੀ, ਪਾਣੀ ਵਾਲਾ ਟੈਂਕਰ ਅਤੇ ਮਿਕਚਰ ਬਰਾਮਦ ਕੀਤਾ ਹੈ। ਇਸ ਚੋਰ ਗਰੋਹ ਵਿਚ ਸਿਕੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਮਹਿਰਾਜ ਅਤੇ ਜਸਵਿੰਦਰ ਸਿੰਘ ਉਰਫ਼ ਤੋਤਾ ਪੁੱਤਰ ਜਗਤਾਰ ਸਿੰਘ ਵਾਸੀ ਡੋਡ (ਫਰੀਦਕੋਟ) ਸ਼ਾਮਲ ਹਨ। ਪੁਲੀਸ ਸੂਤਰਾਂ ਮੁਤਾਬਿਕ ਇਹ ਦੋਵੇਂ ਆਪਸੀ ਰਿਸ਼ਤੇ ਵਿੱਚ ਮਾਮਾ-ਭਾਣਜਾ ਹਨ। ਜਾਣਕਾਰੀ ਅਨੁਸਾਰ ਕਰੀਬ ਤਿੰਨ ਮਹੀਨੇ ਪਹਿਲਾਂ ਪਿੰਡ ਪੂਹਲਾ ਤੋਂ ਮਹਿਰਾਜ ਜਾਣ ਵਾਲੀ ਲਿੰਕ ਸੜਕ ਨੂੰ ਉੱਚਾ ਕਰਨ ਲਈ ਉਸਾਰੀ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਬਰਸਾਤ ਦਾ ਮੌਸਮ ਬਣ ਜਾਣ ਕਰਕੇ ਠੇਕੇਦਾਰ ਨੂੰ ਕੁਝ ਦਿਨ ਲਈ ਕੰਮ ਬੰਦ ਕਰਨਾ ਪਿਆ ਸੀ।

ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਨੂੰ ਮੁੜ ਕਰਨੀ ਪਈ ਬਿਜਾਈ

ਮਹਿਲ ਕਲਾਂ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨੇੜਲੇ ਪਿੰਡ ਸਹੌਰ ਦੇ ਸਾਬਕਾ ਸਰਪੰਚ ਜੀਤ ਸਿੰਘ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਗੈਰ ਕਣਕ ਦੀ ਕੀਤੀ ਸਿੱਧੀ ਬਿਜਾਈ ਘਾਟੇ ਦਾ ਸੌਦਾ ਸਾਬਤ ਹੋਈ ਹੈ। ਇਸ ਕਿਸਾਨ ਵੱਲੋਂ ਕੀਤੀ ਸਿੱਧੀ ਬਿਜਾਈ ਵਾਲੀ ਕਣਕ ਦਾ ਵੱਡਾ ਹਿੱਸਾ ਤਾਂ ਉੱਗਿਆ ਹੀ ਨਹੀਂ ਅਤੇ ਜੋ ਕਣਕ ਹਰੀ ਹੋਈ, ਉਸ ਨੂੰ ਸੁੰਡੀ ਨੇ ਖ਼ਰਾਬ ਕਰ ਦਿੱਤਾ। ਅੱਜ ਕਿਸਾਨ ਜਥੇਬੰਦੀਆਂ ਦੀ ਹਾਜ਼ਰੀ ਵਿੱਚ ਕਣਕ ਦੀ ਮੁੜ ਬਿਜਾਈ ਕਰਨ ਸਮੇਂ ਪੀੜਤ ਕਿਸਾਨ ਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸਹੌਰ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ 5 ਏਕੜ ਰਕਬੇ ਵਿੱਚ ਕਣਕ ਦੀ ਸਿੱਧੀ ਬਿਜਾਈ ਕੀਤੀ ਸੀ ਪਰ ਕਣਕ ਦੀ ਫਸਲ ਮਾੜੀ ਹੋਣ ਕਾਰਨ ਹੁਣ ਮੁੜ ਬੀਜਾਈ ਕਰਨੀ ਪੈ ਰਹੀ ਹੈ।

ਡੀਟੀਐੱਫ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ

ਸ੍ਰੀ ਮੁਕਤਸਰ ਸਾਹਿਬ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :‘ਡੈਮੋਕ੍ਰੇਟਿਕ ਟੀਚਰਜ਼ ਫਰੰਟ’ ਵਿਸ਼ਵੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਸਿੱਖਿਆ ਤੰਤਰ ਦਾ ਉਜਾੜਾ ਕਰਾਰ ਦਿੰਦਿਆਂ ਇਸ ਸਬੰਧੀ ਵਾਰਤਾ ਕਰਨ ਤੋਂ ਇਨਕਾਰੀ ਸਿੱਖਿਆ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਉਸਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਫਰੰਟ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਤੇ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਸਿੰਘ ਨੇ ਕਿਹਾ 

ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ

ਸ੍ਰੀ ਮੁਕਤਸਰ ਸਾਹਿਬ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਕਾਰਪੋਰੇਟ ਅਦਾਰਿਆਂ ਨੂੰ ਸੌਂਪਣ ਦੀ ਨੀਤੀ ਖ਼ਿਲਾਫ਼ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਰੋਸ ਮੁਜ਼ਾਹਰਾ ਕਰਦਿਆਂ ਇਸ ਨੀਤੀ ਨੂੰ ਕਿਸਾਨਾਂ ਤੇ ਖੇਤ ਮਜ਼ਦੂਰ ਵਿਰੋਧੀ ਕਰਾਰ ਦਿੱਤਾ।

ਟਰਾਂਸਪੋਰਟ ਏਜੰਟ ਪਿਓ-ਪੁੱਤ ਖ਼ਿਲਾਫ਼ ਕੇਸ ਦਰਜ

ਮੋਗਾ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸੀਆਈਏ ਸਟਾਫ ਨੇ ਬਾਹਰੀ ਰਾਜਾਂ ਤੋਂ ਗੱਡੀਆਂ ਲਿਆ ਕੇ ਚੈਸੀ ਨੰਬਰ ਤੇ ਇੰਜਣ ਨੰਬਰਾਂ ਦੀ ਟੈਂਪਰਿੰਗ, ਬਿਨਾਂ ਸਟੇਟ ਐੱਨਓਸੀ, ਬਿਨਾਂ 9 ਫ਼ੀਸਦੀ ਟੈਕਸ ਭਰੇ ਤਰਨ ਤਾਰਨ, ਪੱਟੀ, ਖਡੂਰ ਸਾਹਿਬ ਰਜਿਸਟ੍ਰੇਸ਼ਨ ਅਥਾਰਿਟੀਆਂ ਦੇ ਡਾਟਾ ਐਂਟਰੀ ਅਪਰੇਟਰਾਂ ਦੀ ਮਿਲੀਭੁਗਤ ਨਾਲ ਨਵਾਂ ਰਜਿਸਟ੍ਰੇਸ਼ਨ ਨੰਬਰ ਹਾਸਲ ਕਰਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ।
ਐੱਸਪੀ (ਜਾਂਚ) ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਮਿਲੀ ਸੀ ਕਿ ਸਥਾਨਕ ਕਾਰ ਬਜ਼ਾਰ ਵਿੱਚ ਅਨੂ ਮੋਟਰਜ਼ ਮਾਲਕ ਪ੍ਰਭਜੀਤ ਸਿੰਘ ਧੁੰਨਾ, ਸ਼ਰਮਾ ਮੋਟਰਜ਼ (ਗੁਰੂ ਮੋਟਰਜ਼) ਮਾਲਕ ਰਾਮ ਦੇਵ ਤੇ ਕੁਝ ਹੋਰ ਕਾਰ ਡੀਲਰ, ਸਰਹਾਲੀ ਰੋਡ, ਪੱਟੀ (ਤਰਨ ਤਾਰਨ) ਦੇ 

ਵਿਆਹੁਤਾ ਵਲੋਂ ਖੁਦਕੁਸ਼ੀ: ਧਾਰਾ 174 ਦੀ ਕਾਰਵਾਈ ਤੋਂ ਭੜਕੇ ਧਰਨਾਕਾਰੀ

ਬੁਢਲਾਡਾ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਥਾਣਾ ਸਦਰ ਅਧੀਨ ਪੈਂਦੇ ਪਿੰਡ ਦਾਤੇਵਾਸ ਦੀ ਰਾਜਿੰਦਰ ਪਾਲ ਕੌਰ ਰੱਜੀ (30) ਪਤਨੀ ਬਿੱਕਰ ਸਿੰਘ ਵੱਲੋਂ ਬੀਤੇ ਦਿਨ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਅੱਜ ਗੰਭੀਰ ਰੂਪ ਧਾਰਨ ਕਰ ਗਿਆ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਮ੍ਰਿਤਕ ਰੱਜੀ ਦੇ ਸਹੁਰਾ ਪਰਿਵਾਰ ਵਿਰੁੱਧ ਕਥਿਤ ਤੌਰ ’ਤੇ ਢੁਕਵੀਂ ਕਾਰਵਾਈ ਨਾ ਕਰਨ ਖ਼ਿਲਾਫ਼ ਅੱਜ ਸਵੇਰ ਹੁੰਦਿਆਂ ਹੀ ਮ੍ਰਿਤਕਾ ਦੇ ਪੇਕੇ ਪਿੰਡ ਲਦਾਲ, ਨਾਨਕੇ ਪਿੰਡ ਧਲੇਵਾਂ ਅਤੇ ਭੈਣਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਤੇ ਰਿਸ਼ਤੇਦਾਰਾਂ ਨੇ ਸ਼ਹਿਰ ਦੇ ਗੁਰੂ ਨਾਨਕ ਕਾਲਜ ਚੌਕ ਵਿੱਚ ਜਾਮ ਲਾ ਕੇ ਰੋਸ ਧਰਨਾ ਦਿੱਤਾ। ਮ੍ਰਿਤਕਾ ਰੱਜੀ ਦੀ ਲਾਸ਼ ਕੱਲ੍ਹ ਹੀ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖ ਦਿੱਤੀ ਗਈ। ਇਹ ਮਾਮਲਾ ਸ਼ਾਮ ਪੰਜ ਵਜੇ ਹੋਰ ਤਣਾਅਪੂਰਵਕ ਹੋ ਗਿਆ ਜਦੋਂ ਥਾਣਾ ਸਦਰ ਪੁਲੀਸ ਨੇ ਮ੍ਰਿਤਕਾ ਰਾਜਿੰਦਰ ਪਾਲ ਕੌਰ ਦੇ ਪਤੀ ਬਿੱਕਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼

ਵਿੱਤ ਅਤੇ ਸਿੱਖਿਆ ਮੰਤਰੀ ਮੁਲਾਜ਼ਮਾਂ ਦੇ ਨਿਸ਼ਾਨੇ ’ਤੇ

ਜਲੰਧਰ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਤਨਖਾਹਾਂ ਨਾ ਮਿਲਣ ਕਾਰਨ ਜੁਆਇੰਟ ਐਕਸ਼ਨ ਕਮੇਟੀ ਜਲੰਧਰ, ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ, ਪੀਐਸਐਮਐਸਯੂ ਅਤੇ ਪੈਨਸ਼ਨਰ ਐਸੋਈਏਸ਼ਨ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਜਦ ਕਿ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਅਧਿਆਪਕਾਂ ਨੂੰ ਮੰਦੀ ਭਾਸ਼ਾ ਬੋਲਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਜਲੰਧਰ, ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਹੇਠ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਲਤਾ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਜਾਣ ਬੁਝ ਕੇ ਮੁਲਾਜ਼ਮਾਂ ਨੂੰ ਗੁੰਮਰਾਹ ਕਰ ਰਹੇ ਹਨ। ਜੱਥੇਬੰਦੀ ਦੇ ਚੇਅਰਮੈਨ ਬਖਸ਼ੀਸ਼ ਸਿੰਘ ਤੇ ਜਨਰਲ ਸਕੱਤਰ ਦਿਨੇਸ਼ ਕੁਮਾਰ ਨੇ ਕਿਹਾ ਕਿ ਜਦੋਂ ਦਾ ਦੇਸ਼ ਅਜ਼ਾਦ ਹੋਇਆ ਹੈ ਪੰਜਾਬ ਨੂੰ ਸਭ ਤੋਂ ਨਖਿੱਧ ਵਿੱਤ ਮੰਤਰੀ ਮਿਲਿਆ ਹੈ ਜਿਹੜਾ ਸਰਕਾਰ ਤਾਂ ਮੁਲਾਜ਼ਮਾਂ ਦੇ ਸਿਰ ’ਤੇ ਚਲਾਉਣਾ ਚਹੁੰਦਾ ਹੈ ਪਰ ਉਨ੍ਹਾਂ ਨੂੰ ਦੁਆਨੀ ਦੇਣ ਦੇ ਹੱਕ ਵਿੱਚ ਨਹੀਂ। ਉਧਰ ਜਲ ਸਪਲਾਈ ਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਨੇ ਵੀ ਤਨਖਾਹਾਂ ਨਾ ਮਿਲਣ ਕਾਰਨ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ। 

ਵਿੱਤ ਅਤੇ ਸਿੱਖਿਆ ਮੰਤਰੀ ਮੁਲਾਜ਼ਮਾਂ ਦੇ ਨਿਸ਼ਾਨੇ ’ਤੇ

ਜਲੰਧਰ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਤਨਖਾਹਾਂ ਨਾ ਮਿਲਣ ਕਾਰਨ ਜੁਆਇੰਟ ਐਕਸ਼ਨ ਕਮੇਟੀ ਜਲੰਧਰ, ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ, ਪੀਐਸਐਮਐਸਯੂ ਅਤੇ ਪੈਨਸ਼ਨਰ ਐਸੋਈਏਸ਼ਨ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਜਦ ਕਿ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਅਧਿਆਪਕਾਂ ਨੂੰ ਮੰਦੀ ਭਾਸ਼ਾ ਬੋਲਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਜਲੰਧਰ, ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਹੇਠ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਲਤਾ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਜਾਣ ਬੁਝ ਕੇ ਮੁਲਾਜ਼ਮਾਂ ਨੂੰ ਗੁੰਮਰਾਹ ਕਰ ਰਹੇ ਹਨ। ਜੱਥੇਬੰਦੀ ਦੇ ਚੇਅਰਮੈਨ ਬਖਸ਼ੀਸ਼

ਪੀਏਡੀਬੀ ਦਾ ਕਰਜ਼ਦਾਰ ਗ੍ਰਿਫ਼ਤਾਰ

ਹੁਸ਼ਿਆਰਪੁਰ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ) ਹੁਸ਼ਿਆਰਪੁਰ ਨੇ ਬੈਂਕ ਦੇ ਇੱਕ ਹੋਰ ਡਿਫ਼ਾਲਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਬੈਂਕ ਮੈਨੇਜਰ ਸੁਰਿੰਦਰ ਕੌਰ ਨੇ ਦੱਸਿਆ ਕਿ ਗ੍ਰਿਫ਼ਤਾਰ ਸਾਬਕਾ ਪੀਸੀਐਸ ਅਧਿਕਾਰੀ ਰਾਮ ਪ੍ਰਕਾਸ਼ ਨੂੰ ਕਈ ਵਾਰ ਬੈਂਕ ਵਲੋਂ ਕਰਜ਼ਾ ਮੋੜਣ ਸਬੰਧੀ ਨੋਟਿਸ ਭੇਜੇ ਗਏ ਪਰ ਉਨ੍ਹਾਂ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਰਾਮ ਪ੍ਰਕਾਸ਼ ਨੇ ਸਾਲ 2008 ਵਿੱਚ ਦੋ ਲੱਖ ਰੁਪਏ ਦਾ ਕਰਜ਼ਾ ਲਿਆ 

ਡੈਮੋਕਰੈਟਿਕ ਟੀਚਰਜ਼ ਫਰੰਟ ਵਲੋਂ ਮੁਜ਼ਾਹਰਾ

ਹੁਸ਼ਿਆਰਪੁਰ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਸੂਬਾ ਚੋਣ ਇਜਲਾਸ ਦੇ ਫ਼ੈਸਲੇ ਤਹਿਤ ਸਿੱਖਿਆ, ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਤਹਿਸੀਲ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ ਗਏ। ਇਸੇ ਲੜੀ ਤਹਿਤ ਅੱਜ ਫ਼ਰੰਟ ਵਲੋਂ ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਦੀ ਅਗਵਾਈ ਹੇਠ ਅੱਜ ਇੱਥੇ ਮੁਜ਼ਾਹਰਾ ਕੀਤਾ ਗਿਆ ਤਹਿਸੀਲਦਾਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਸੁਖਦੇਵ ਡਾਨਸੀਵਾਲ, ਅਸ਼ਨੀ ਕੁਮਾਰ ਤੇ ਰਾਜਿੰਦਰ ਕੁਮਾਰ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਿਆ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਹਮੇਸ਼ਾਂ  

ਮਿਨਹਾਸ ਬਣੇ ਭਾਜਪਾ ਮੰਡਲ ਆਦਮਪੁਰ ਦੇ ਪ੍ਰਧਾਨ

ਆਦਮਪੁਰ ਦੋਆਬਾ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਜਨਤਾ ਪਾਰਟੀ ਆਦਮਪੁਰ ਦੀ ਮੀਟਿੰਗ ਹੋਈ, ਜਿਸ ਵਿੱਚ ਅਮਰਜੀਤ ਸਿੰਘ ਅਮਰੀ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ ਤੇ ਜ਼ਿਲ੍ਹਾ ਚੋਣ ਅਧਿਕਾਰੀ ਰਾਜੀਵ ਪਾਂਜਾ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਹਾਜ਼ਰ ਸਮੂਹ ਬੀਜੇਪੀ ਆਗੂਆਂ ਨੇ ਕੁਲਦੀਪ ਸਿੰਘ ਮਿਨਹਾਸ ਨੂੰ ਸਰਬਸੰਮਤੀ ਨਾਲ ਮੰਡਲ ਪ੍ਰਧਾਨ ਤੇ ਰਾਜੀਵ ਸਿੰਗਲਾ ਨੂੰ ਮੰਡਲ ਪ੍ਰਤੀਨਿਧੀ ਬਣਾਇਆ ਗਿਆ। ਮੀਟਿੰਗ ਦੌਰਾਨ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੇ ਕਿਹਾ ਕਿ ਆਦਮਪੁਰ ਦਾ ਮੰਡਲ ’ਚ ਕੁਲਦੀਪ ਸਿੰਘ ਮਿਨਹਾਸ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਉਸ ਨੂੰ ਮੁੜ ਸਰਬਸੰਮਤੀ ਮੰਡਲ ਪ੍ਰਧਾਨ ਦੀ ਸੇਵਾ ਸੌਂਪੀ ਗਈ ਹੈ। ਨਵ-ਨਿਯੁਕਤ ਮੰਡਲ ਪ੍ਰਧਾਨ ਕੁਲਦੀਪ ਮਿਨਹਾਸ ਨੇ ਅਮਰਜੀਤ 

ਪਾਵਰਕੌਮ ਵੱਲੋਂ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲਿਆਂ ਦੀ ਬੱਤੀ ‘ਗੁੱਲ’

ਮੁਕੇਰੀਆਂ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਾਵਰਕੌਮ ਦੇ ਬਿੱਲ ਅਦਾ ਨਾ ਕਰਨ ਵਾਲੇ ਸਰਕਾਰੀ ਵਿਭਾਗਾਂ ਨੂੰ ਝਟਕਾ ਦਿੰਦਿਆਂ ਪਾਵਰਕੌਮ ਡਿਵੀਜ਼ਨ ਮੁਕੇਰੀਆਂ ਦੇ ਕਰੀਬ 24.79 ਲੱਖ ਦੇ ਡਿਫਾਲਟਰ ਤਹਿਸੀਲ ਕੰਪਲੈਕਸ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਪਾਵਰਕੌਮ ਸਰਕਲ ਹੁਸ਼ਿਆਰਪੁਰ ਅਧੀਨ ਆਉਂਦੇ ਕੁੱਲ 51 ਸਰਕਾਰੀ ਵਿਭਾਗਾਂ ਵੱਲ 15 ਕਰੋੜ ਦੇ ਕਰੀਬ ਬਿਜਲੀ ਬਿੱਲਾਂ ਦਾ ਬਕਾਇਆ ਖੜ੍ਹਾ ਹੈ। ਪਿਛਲੇ ਕੁਝ ਸਮੇਂ ਤੋਂ ਸਰਕਾਰੀ ਵਿਭਾਗਾਂ ਵਲੋਂ ਪਾਵਰਕੌਮ ਦੇ ਲੱਖਾਂ ਰੁਪਏ ਦੇ ਬਿੱਲ ਅਦਾ ਨਹੀਂ ਕੀਤੇ ਜਾ ਰਹੇ। ਵਿੱਤੀ ਤੰਗੀ ਦੇ ਚੱਲਦਿਆਂ ਪਾਵਰਕੌਮ ਮੁਲਾਜ਼ਮਾਂ ਨੂੰ ਨਵੰਬਰ ਮਹੀਨੇ ਦੀਆਂ ਤਨਖ਼ਾਹਾਂ ਤਕ ਨਹੀਂ ਮਿਲੀ ਸਕੀਆਂ ਸਨ, ਜਿਸ ਤੋਂ ਬਾਅਦ ਪਾਵਰਕੌਮ ਨੇ ਡਿਫਾਲਟਰਾਂ ਖਿਲਾਫ਼ ਸਖਤੀ ਕਰਨ ਦਾ ਫੈਸਲਾ ਲਿਆ ਹੈ ਅਤੇ ਅੱਜ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਐਸਡੀਓ ਮੁਕੇਰੀਆਂ ਹਰਮਿੰਦਰ ਸਿੰਘ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਵੱਲ ਪਾਵਰਕੌਮ ਦਾ ਕਰੀਬ 24.79 ਲੱਖ ਦਾ ਬਿੱਲ ਖੜ੍ਹਾ ਹੋਣ ਕਾਰਨ ਅੱਜ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਭਲਕ ਤੋਂ ਹੋਰ ਬਿੱਲ ਅਦਾ ਨਾ ਕਰਨ ਵਾਲੇ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਜਾਣਗੇ। 

ਜ਼ਮੀਨੀ ਵਿਵਾਦ ਕਾਰਨ ਭਰਾ ਦਾ ਕਤਲ

ਬੰਗਾ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਭੌਰਾ ’ਚ ਅੱਜ ਸਵੇਰੇ ਗੁਰਦੇਵ ਸਿੰਘ (55) ਦਾ ਉਸ ਦੇ ਭਰਾ ਅਤੇ ਭਤੀਜਿਆਂ ਵਲੋਂ ਕਤਲ ਕਰ ਦਿੱਤਾ ਗਿਆ। ਇਸ ਕਤਲ ਪਿੱਛੇ ਮੁੱਖ ਕਾਰਨ ਦੋ ਪਰਿਵਾਰਾਂ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲ ਰਿਹਾ ਤਕਰਾਰ ਦੱਸਿਆ ਜਾ ਰਿਹਾ ਹੈ।

ਔਰਤ ਨੇ ਤਿੰਨ ਬੱਚਿਆਂ ਨੂੰ ਦਿੱਤਾ ਜਨਮ

ਬਲਾਚੌਰ ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸਧਾਰਣ ਜਣੇਪੇ ਦੌਰਾਨ ਬਿਨਾਂ ਕਿਸੇ ਚੀਰਫਾੜ ਸਥਾਨਕ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਵਿਖੇ 27 ਸਾਲਾ ਇਕ ਔਰਤ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਇਹ ਤਿੰਨੇ ਬੱਚੇ ਲੜਕੇ ਹਨ। ਜੱਚਾ ਬੱਚਾ ਵਿਭਾਗ ਦੀ ਡਾਕਟਰ ਮਨਦੀਪ ਕਮਲ ਨੇ ਦੱਸਿਆ ਕਿ 27 ਸਾਲਾ ਬਿਮਲਾ ਪਤਨੀ ਅਮਨਦੀਪ ਸਿੰਘ ਵਾਸੀ ਪਿੰਡ ਬਿੰਝੋ ਜ਼ਿਲ੍ਹਾ ਹੁਸ਼ਿਆਰਪੁਰ ਨੇ ਬਿਨਾ ਅਪ੍ਰੇਸ਼ਾਨ ਨਾਰਮਲ ਡਿਲੀਵਰੀ ਰਾਹੀਂ

ਵਿਆਹ ਕਰਵਾ ਕੇ ਲੜਕੀ ਨੇ ਮਾਰੀ 29 ਲੱਖ ਦੀ ਠੱਗੀ

ਤਰਨ ਤਾਰਨ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਲਾਕੇ ਦੇ ਪਿੰਡ ਕੋਟ ਧਰਮ ਚੰਦ ਖੁਰਦ ਦੇ ਵਾਸੀ ਕਰਨੈਲ ਸਿੰਘ ਦੇ ਲੜਕੇ ਅੰਮ੍ਰਿਤਪਾਲ ਸਿੰਘ ਨਾਲ ਵਿਆਹ ਕਰਕੇ ਮੋਟੀ ਰਕਮ ਦੀ ਠੱਗੀ ਮਾਰ ਕੇ ਲੜਕੀ ਨਿਊਜ਼ੀਲੈਂਡ ਚਲੀ ਗਈ ਹੈ| ਇਸ ਸਬੰਧੀ ਲੜਕੀ ਅਤੇ ਉਸ ਦੇ ਮਾਤਾ-ਪਿਤਾ ਖਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਦਫ਼ਾ 420, 406, 506 ਅਧੀਨ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਵਿਚ ਇਸ ਸ਼ਹਿਰ ਦੇ ਮੁਹੱਲਾ ਜਸਵੰਤ ਸਿੰਘ ਦੀ ਵਸਨੀਕ ਲੜਕੀ ਕਾਜਲਪ੍ਰੀਤ ਕੌਰ, ਉਸ ਦੇ ਪਿਤਾ ਮਾਸਟਰ ਲਖਵਿੰਦਰ ਸਿੰਘ ਅਤੇ ਮਾਤਾ ਰਮਨਦੀਪ ਕੌਰ ਦਾ ਨਾਂ ਸ਼ਾਮਲ ਹੈ| ਪੁਲੀਸ ਨੇ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਬਾਰੇ ਕਰਨੈਲ ਸਿੰਘ ਦੀ

ਤਨਖ਼ਾਹੋਂ ਸੱਖਣੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਗੁਰਦਾਸਪੁਰ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਤਨਖ਼ਾਹਾਂ ਨਾ ਮਿਲਣ ਕਾਰਨ ਮਨਿਸਟੀਰੀਅਲ ਸਟਾਫ, ਡਿਪਲੋਮਾ ਇੰਜਨੀਅਰਿੰਗ, ਐਸੋਸੀਏਸ਼ਨ, ਡਰਾਫਟਮੈਨ ਐਸੋਸੀਏਸ਼ਨ ਅਤੇ ਪੀਡਬਲਿਊਡੀ ਫੀਲਡ ਅਤੇ ਵਰਕਚਾਰਜ਼ ਯੂਨੀਅਨ ਕਾਰਕੁਨਾਂ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਹਲਕਾ ਦਫ਼ਤਰ ਗੁਰਦਾਸਪੁਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਤਨਖ਼ਾਹਾਂ ਨਾ ਮਿਲਣ ਕਾਰਨ ਬੱਚਿਆਂ ਦੀ ਫੀਸਾਂ, ਕਰਜ਼ ਦੀਆਂ ਕਿਸ਼ਤਾਂ ਸਣੇ ਹੋਰ ਘਰੇਲੂ ਖ਼ਰਚ ਚਲਾਉਣਾ ਔਖਾ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਡੀਏ ਦੀ ਬਕਾਇਆ ਕਿਸ਼ਤਾਂ ਦਾ ਭੁਗਤਾਨ ਕਰਨ, ਕਰਮਚਾਰੀਆਂ ਤੋਂ ਵਿਕਾਸ ਟੈਕਸ ਦੇ ਨਾਂ ਉੱਤੇ ਪ੍ਰਤੀ ਮਹੀਨਾ ਵਸੂਲੇ ਜਾ ਰਹੇ 200 ਰੁਪਏ ਵਸੂਲਣੇ ਬੰਦ ਕਰਨ ਦੀ ਵੀ ਮੰਗ ਕੀਤੀ ਗਈ।

ਸਫ਼ਾਈ ਕਰਮਚਾਰੀਆਂ ਨੂੰ ਪੰਜ ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ

ਪਠਾਨਕੋਟ ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਸਫ਼ਾਈ ਮੁਲਾਜ਼ਮਾਂ ਨੂੰ ਪਿਛਲੇ ਪੰਜ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਾਰਨ ਅੱਜ ਨਗਰ ਕੌਂਸਲ ਸੁਜਾਨਪੁਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਵਿੱਚ ਅਨੀਤਾ, ਸੰਤੋਸ਼, ਵੀਨਾ, ਰੂਪਾ, ਕੰਚਨ, ਸਰੋਜ, ਮੋਨਾ, ਸੋਨਾਲੀ, ਫਕੀਰ ਚੰਦ, ਦੀਪਕ, ਨੰਦਨੀ ਆਦਿ ਮੁਲਾਜ਼ਮ ਸ਼ਾਮਲ ਹੋਏ ਅਤੇ ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦੀਪਕ ਰੰਧਾਵਾ ਤੇ ਅਲੋਕ ਰੰਧਾਵਾ ਨੇ ਕਿਹਾ ਕਿ ਸਫ਼ਾਈ ਮੁਲਾਜ਼ਮਾਂ ਨੂੰ ਘਰ ਦਾ ਖ਼ਰਚ ਚਲਾਉਣਾ ਮੁਸ਼ਕਲ ਹੋ ਗਿਆ ਹੈ। ਕੌਂਸਲ ਪ੍ਰਸ਼ਾਸਨ ਨੂੰ ਅਪੀਲ ਕਰਨ ਦੇ ਬਾਅਦ ਵੀ ਉਨ੍ਹਾਂ ਦੇ ਖਾਤੇ ਵਿੱਚ ਤਨਖ਼ਾਹ ਨਹੀਂ ਪਾਈ ਜਾ ਰਹੀ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਨਗਰ ਕੌਂਸਲ ਵੱਲੋਂ ਮੁਲਾਜ਼ਮਾਂ ਦਾ ਜੋ ਈਪੀਐਫ ਕੱਟਿਆ ਜਾਂਦਾ ਹੈ, ਉਨ੍ਹਾਂ ਦੀਆਂ ਕਾਪੀਆਂ ਵੀ ਮੁਲਾਜ਼ਮਾਂ ਨੂੰ ਨਹੀਂ ਦਿੱਤੀਆਂ ਗਈਆਂ ਅਤੇ ਨਾ ਹੀ ਈਪੀਐਫ ਸਬੰਧੀ ਪੂਰੀ ਜਾਣਕਾਰੀ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਹੈ।

ਨਸ਼ੇੜੀ ਨੇ ਨਸ਼ੇ ਖ਼ਾਤਰ ਭੈਣ ਦੇ ਗਹਿਣੇ ਵੇਚੇ

ਬਟਾਲਾ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨਸ਼ੇ ਦੀ ਲਤ ਕਿਸੇ ਸ਼ਖ਼ਸ ਦੀ ਜ਼ਮੀਰ ਨੂੰ ਕਿਸ ਹੱਦ ਤੱਕ ਮਾਰ ਦਿੰਦੀ ਹੈ ਇਸਦੀ ਇੱਕ ਉਦਾਹਰਨ ਅੱਜ ਉਸ ਵਕਤ ਸਾਹਮਣੇ ਆਈ ਜਦੋਂ ਇੱਕ ਨਸ਼ੇੜੀ ਨੌਜਵਾਨ ਨੇ ਵਿਆਹ ਉਪਰੰਤ ਪਹਿਲੀ ਵਾਰ ਪੇਕੇ ਆਈ ਆਪਣੀ ਸਕੀ ਭੈਣ ਦੇ ਕੁਝ ਗਹਿਣੇ ਚੋਰੀ ਕਰਕੇ ਵੇਚ ਦਿੱਤੇ ਅਤੇ ਆਪਣੀ ਨਸ਼ਾਪੂਰਤੀ ਦਾ ਸਮਾਨ ਖ਼ਰੀਦ ਲਿਆ। ਨਸ਼ੇੜੀ ਲੜਕੇ ਦੀ ਪਛਾਣ ਅੰਮ੍ਰਿਤਪਾਲ ਪੁੱਤਰ ਦੇਵਰਾਜ ਵਾਸੀ ਪਿੰਡ ਤਲਵੰਡੀ ਵਜੋਂ ਹੋਈ ਹੈ।

12345678910...
 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087806764
Copyright © 2019, Panjabi Times. All rights reserved. Website Designed by Mozart Infotech