ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ
ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ

ਨਵੀਂ ਦਿੱਲੀ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ ਮੌਕੇ ਅੱਜ ਉਨ੍ਹਾਂ ਦੀ ਯਾਦਗਾਰ ‘ਸਦੈਵ ਅਟਲ’ ’ਤੇ ਇਕ ਪ੍ਰਾਰਥਨਾ ਸਭਾ ਕੀਤੀ ਗਈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਾਜਪਈ ਦੇ ਪਰਿਵਾਰ ਦੇ ਮੈਂਬਰਾਂ ਨੇ ਭਾਜਪਾ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਫ਼ੈਸਲਾ ਹਾਲਾਤ ’ਤੇ ਨਿਰਭਰ: ਰਾਜਨਾਥ

ਜੈਪੁਰ/ਨਵੀਂ ਦਿੱਲੀ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਪ੍ਰਮਾਣੂ ਹਥਿਆਰਾਂ ਦੀ ਵਰਤੋਂ ’ਚ ‘ਪਹਿਲ ਨਾ ਕਰਨ’ ਦੇ ਆਪਣੇ ਸਿਧਾਂਤ ’ਤੇ ‘ਪੂਰੀ ਤਰ੍ਹਾਂ ਕਾਇਮ’ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕੀ ਹੁੰਦਾ ਹੈ, ਇਹ ਸਥਿਤੀਆਂ ’ਤੇ ਨਿਰਭਰ ਕਰਦਾ ਹੈ।

ਪ੍ਰਮਾਣੂ ਨੀਤੀ ਸਪੱਸ਼ਟ ਕਰੇ ਸਰਕਾਰ: ਕਾਂਗਰਸ

ਨਵੀਂ ਦਿੱਲੀ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਟਿੱਪਣੀ ਤੋਂ ਬਾਅਦ ਕਾਂਗਰਸ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਸਬੰਧੀ ਆਪਣੀ ਨੀਤੀ ਸਪੱਸ਼ਟ ਤੌਰ ’ਤੇ ਦੱਸਣੀ ਚਾਹੀਦੀ ਹੈ ਤੇ

ਮੋਦੀ ਵੱਲੋਂ ਚੀਫ਼ ਆਫ਼ ਡਿਫੈਂਸ ਸਟਾਫ ਅਹੁਦਾ ਕਾਇਮ ਕਰਨ ਦਾ ਐਲਾਨ

ਨਵੀਂ ਦਿੱਲੀ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਦੀ ਫਸੀਲ ਤੋਂ ਆਪਣੇ ਸੰਬੋਧਨ ’ਚ ਚੀਫ਼ ਆਫ਼ ਡਿਫੈਂਸ ਸਟਾਫ ਅਹੁਦਾ ਬਣਾਉਣ ਦਾ ਐਲਾਨ ਕਰਦਿਆਂ ਅਹਿਦ ਲਿਆ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨਗੇ। ਉਨ੍ਹਾਂ ਆਬਾਦੀ ’ਤੇ ਕਾਬੂ ਪਾਉਣ ਅਤੇ ‘ਇਕ ਰਾਸ਼ਟਰ, ਇਕ ਚੋਣ’ ਦੇ ਮੁੱਦੇ ਵੀ ਉਭਾਰੇ। ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਪਹਿਲੇ ਆਜ਼ਾਦੀ ਦਿਵਸ ਮੌਕੇ ਸ੍ਰੀ ਮੋਦੀ ਨੇ ਧਾਰਾ 370 ਨੂੰ ਮਨਸੂਖ਼ ਕਰਨ ਦੇ ਕਦਮ ਨੂੰ ‘ਇਕ ਰਾਸ਼ਟਰ, ਇਕ ਸੰਵਿਧਾਨ’ ਵੱਲ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨੂੰ ਦਿੱਤਾ ਗਿਆ ਵਿਸ਼ੇਸ਼ ਦਰਜਾ 70 ਸਾਲਾਂ ’ਚ ਫ਼ੈਸਲਾਕੁਨ ਨਤੀਜੇ ਦੇਣ ’ਚ ਨਾਕਾਮ ਰਿਹਾ ਅਤੇ ਉਨ੍ਹਾਂ ਵੱਲੋਂ ਹੁਣ ਖ਼ਿੱਤੇ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

ਭਾਰਤ ’ਚ ਧਾਰਮਿਕ ਕੱਟੜਤਾ ਲਈ ਕੋਈ ਥਾਂ ਨਹੀਂ: ਸੋਨੀਆ

ਨਵੀਂ ਦਿੱਲੀ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿੱਚ ਧਾਰਮਿਕ ਕੱਟੜਤਾ ਤੇ ਹੱਠਧਰਮੀ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਜੇਕਰ ਆਜ਼ਾਦੀ ਦੀ ਸਹੀ ਅਰਥਾਂ ਵਿੱਚ ਕਦਰ ਕਰਨੀ ਹੈ ਤਾਂ ਉਹ ਅਨਿਆਂ, ਅਸਹਿਣਸ਼ੀਲਤਾ ਤੇ ਪੱਖਪਾਤ ਦੀ ਕਿਸੇ ਵੀ ਕਾਰਵਾਈ ਖ਼ਿਲਾਫ਼ ਡੱਟ ਕੇ ਖੜ੍ਹਨ। ਸ੍ਰੀਮਤੀ ਗਾਂਧੀ ਦੇਸ਼ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਇਥੇ ਪਾਰਟੀ ਹੈੱਡਕੁਆਰਟਰ ’ਤੇ ਤਿਰੰਗਾ ਲਹਿਰਾਉਣ ਮਗਰੋਂ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ।

ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨਾ ਅਹਿਮ ਪ੍ਰਾਪਤੀ: ਸ਼ਾਹ

ਜੀਂਦ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਭਾਜਪਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਲਈ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨਾ ਮੋਦੀ ਸਰਕਾਰ ਦੀ ਅਹਿਮ ਪ੍ਰਾਪਤੀ ਹੈ। ਉਨ੍ਹਾਂ ਕਾਂਗਰਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਆਪਣੇ ਵੋਟ ਬੈਂਕ ਦੇ ਲਾਲਚ ਕਰਕੇ ਕਦੇ ਵੀ ਅਜਿਹਾ ਨਹੀਂ ਕਰ ਸਕੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਦੇਸ਼ ਵਿੱਚ ਚੀਫ ਆਫ ਆਰਮੀ ਸਟਾਫ ਦੀ ਅਸਾਮੀ ਕਾਇਮ ਕਰਨ ਦੇ ਐਲਾਨ ਨਾਲ ਦੇਸ਼ ਦਾ ਸੁਰੱਖਿਆ ਢਾਂਚਾ ਮਜ਼ਬੂਤ ਹੋਵੇਗਾ ਅਤੇ ਫੌਜ ਦੀ ਕਾਰਜਕੁਸ਼ਲਤਾ ਵਧੇਗੀ।

ਪਹਿਲੂ ਖ਼ਾਨ ਜਿਹੇ ਕੇਸਾਂ ’ਚ ਕਾਰਗਰ ਹੋਵੇਗਾ ਰਾਜਸਥਾਨ ਸਰਕਾਰ ਦਾ ਨਵਾਂ ਕਾਨੂੰਨ: ਪ੍ਰਿਯੰਕਾ

ਨਵੀਂ ਦਿੱਲੀ/ਲਖਨਊ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪਹਿਲੂ ਖ਼ਾਨ ਕੇਸ ਵਿੱਚ ਹੇਠਲੀ ਅਦਾਲਤ ਵੱਲੋਂ ਸਾਰੇ ਦੋਸ਼ੀਆਂ ਨੂੰ ਬਰੀ ਕਰਨ ਦੇ ਸੁਣਾਏ ਫੈਸਲੇ ’ਤੇ ਹੈਰਾਨੀ ਜ਼ਾਹਿਰ ਕਰਦਿਆਂ ਆਸ ਜਤਾਈ ਕਿ ਰਾਜਸਥਾਨ ਸਰਕਾਰ ਵੱਲੋਂ ਹਜੂਮੀ ਕਤਲਾਂ ਨਾਲ ਸਿੱਝਣ ਲਈ ਬਣਾਇਆ ਨਵਾਂ ਕਾਨੂੰਨ ਇਸ ਕੇਸ ਵਿੱਚ ਨਿਆਂ ਯਕੀਨੀ ਬਣਾਉਣ ਲਈ ਚੰਗੀ ਮਿਸਾਲ ਸਾਬਤ ਹੋਵੇਗਾ।

ਇਸ਼ਤਿਹਾਰ ’ਚ ਮੋਦੀ ਨਾਲ ਸੇਂਗਰ ਦੀ ਫੋਟੋ ਲਾਈ

ਉਨਾਓ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਜਪਾ ਨੇ ਬੇਸ਼ੱਕ ਜਬਰ-ਜਨਾਹ ਦੇ ਮਾਮਲੇ ’ਚ ਮੁਲਜ਼ਮ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ ਪਰ ਪਾਰਟੀ ਦੇ ਇਕ ਆਗੂ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਦਿੱਤੇ ਇਸ਼ਤਿਹਾਰ ਵਿਚ ਸੇਂਗਰ ਦੀ ਫੋਟੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਨਾਲ ਲਾਈ ਗਈ ਹੈ। ਇਸ਼ਤਿਹਾਰ ਉਂਗੂ ਨਗਰ ਪੰਚਾਇਤ ਦੇ ਚੇਅਰਮੈਨ ਅਨੁਜ ਕੁਮਾਰ ਦੀਕਸ਼ਿਤ ਨੇ ਇਲਾਕੇ ਦੀ ਮੋਹਰੀ ਅਖ਼ਬਾਰ ਦੇ ਸਥਾਨਕ ਐਡੀਸ਼ਨ ’ਚ ਦਿੱਤਾ ਹੈ।

ਪੌਂਜ਼ੀ ਘੁਟਾਲੇ: ਪਾਰਥਾ ਚੈਟਰਜੀ ਤੇ ਰਾਜੀਵ ਕੁਮਾਰ ਕੋਲੋਂ ਪੁੱਛਗਿੱਛ

ਕੋਲਕਾਤਾ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸ਼ਾਰਦਾ ਚਿੱਟ ਫੰਡ ਤੇ ਰੋਜ਼ ਵੈਲੀ ਮਾਮਲਿਆਂ ’ਚ ਪੁੱਛਗਿੱਛ ਸਬੰਧੀ ਅੱਜ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੀਨੀਅਰ ਆਗੂ ਪਾਰਥਾ ਚੈਟਰਜੀ ਤੇ ਕੋਲਕਾਤਾ ਦੇ ਸਾਬਕਾ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਇੱਥੇ ਸਥਿਤ ਸੀਬੀਆਈ ਦਫ਼ਤਰ ਆਏ। ਉਨ੍ਹਾਂ ਨੂੰ ਏਜੰਸੀ ਵੱਲੋਂ ਸੰਮਨ ਕੀਤਾ ਗਿਆ ਸੀ।

ਸਲਾਮਤੀ ਕੌਂਸਲ ਦੀ ਮੀਟਿੰਗ ਮੋਦੀ ਸਰਕਾਰ ਦੀ ‘ਵੱਡੀ ਸਫ਼ਾਰਤੀ ਨਾਕਾਮੀ’: ਕਾਂਗਰਸ

ਸ੍ਰੀਨਗਰ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਾਂਗਰਸ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (ਯੂਐੱਨਐੱਸਸੀ) ਵੱਲੋਂ ਕਸ਼ਮੀਰ ਮਸਲਾ ਵਿਚਾਰੇ ਜਾਣ ਨੂੰ ਭਾਜਪਾ ਸਰਕਾਰ ਦੀ ‘ਵੱਡੀ ਸਫ਼ਾਰਤੀ ਨਾਕਾਮੀ’ ਕਰਾਰ ਦਿੱਤਾ ਹੈ। ਕਾਂਗਰਸ ਦੇ ਤਰਜਮਾਨ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਵਿਚਲੇ ‘ਭਾਰਤ ਦੇ ਦੋਸਤਾਂ’ ਨਾਲ ਗੱਲਬਾਤ ਕਰਕੇ ਇਸ ਮੀਟਿੰਗ ਨੂੰ ਰੁਕਵਾਉਣ। ਸਿੰਘਵੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਮੁੱਦੇ ਦਾ ਕੌਮਾਂਤਰੀਕਰਨ ਹੋਣਾ ਇਸ ਗੱਲ ਦਾ ਇਸ਼ਾਰਾ ਹੈ

ਕਸ਼ਮੀਰ ’ਚ ਅਗਲੇ ਦੋ ਦਿਨਾਂ ’ਚ ਬਹਾਲ ਹੋਵੇਗੀ ਫੋਨ ਸੇਵਾ

ਸ੍ਰੀਨਗਰ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਤੇ ਕਸ਼ਮੀਰ ਦੇ ਮੁੱਖ ਸਕੱਤਰ ਬੀ.ਵੀ.ਆਰ.ਸੁਬਰਾਮਨੀਅਮ ਨੇ ਕਸ਼ਮੀਰ ਵਿੱੱਚ ਆਇਦ ਪਾਬੰਦੀਆਂ ਨੂੰ ਪੜਾਅਵਾਰ ਤੇ ‘ਤਰੀਕੇ ਸਿਰ’ ਹਟਾ ਲੈਣ ਦਾ ਐਲਾਨ ਕਰਦਿਆਂ ਅੱਜ ਕਿਹਾ ਕਿ ਕਸ਼ਮੀਰ ਵਿੱਚ ਜ਼ਿਆਦਾਤਰ ਫੋਨ ਲਾਈਨਾਂ ਨੂੰ ਅਗਲੇ ਦੋ ਦਿਨਾਂ (ਅੱਜ ਰਾਤ ਤੇ ਭਲਕ ਤੋਂ) ਜਦੋਂਕਿ ਸਕੂਲ ਅਗਲੇ ਹਫ਼ਤੇ ਤੱਕ ਖੋਲ੍ਹ ਦਿੱਤੇ ਜਾਣਗੇ। ਮੁੱਖ ਸਕੱਤਰ ਨੇ ਕਿਹਾ ਕਿ ਇਹਤਿਆਤ ਵਜੋਂ ਹਿਰਾਸਤ ’ਚ ਲਏ ਆਗੂਆਂ ਬਾਰੇ ਲਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ ਹੈ ਅਤੇ ਹਾਲਾਤ ਤੇ ਅਮਨ-ਕਾਨੂੰਨ ਦੀ ਸਮੀਖਿਆ ਦੇ ਅਧਾਰ ’ਤੇ ਢੁੱਕਵਾਂ ਫੈਸਲਾ ਲਿਆ ਜਾਵੇਗਾ।

ਪਹਿਲੂ ਖ਼ਾਨ ਹਜੂਮੀ ਹੱਤਿਆ ਕਾਂਡ ਦੇ ਸਾਰੇ ਛੇ ਮੁਲਜ਼ਮ ਬਰੀ

ਜੈਪੁਰ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਰਾਜਸਥਾਨ ਵਿੱਚ ਪਹਿਲੂ ਖਾਨ ਦੀ ਹਜੂਮ ਵੱਲੋਂ ਕੀਤੀ ਹੱਤਿਆ ਦੇ ਮਾਮਲੇ ਵਿੱਚ ਅੱਜ ਅਲਵਰ ਦੀ ਅਦਾਲਤ ਨੇ ਸਾਰੇ ਛੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਵਕੀਲ ਅਨੁਸਾਰ ਵਧੀਕ ਸੈਸ਼ਨ ਜੱਜ ਸਰਿਤਾ ਸਵਾਮੀ ਨੇ ਪਹਿਲੂ ਖਾਨ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੂ ਖਾਨ ਅਤੇ ਉਸ ਦੇ ਦੋ ਪੁੱਤਰ ਅਤੇ ਕੁੱਝ ਹੋਰ ਵਿਅਕਤੀ ਜਦੋਂ ਗਊਆਂ ਲੈ ਕੇ ਆ ਰਹੇ ਸਨ ਤਾਂ ਉਨ੍ਹਾਂ ਨੂੰ ਕਥਿਤ ਗਊ ਰੱਖਿਅਕਾਂ ਨੇ ਪਹਿਲੀ ਅਪਰੈਲ ਨੂੰ ਅਲਵਰ ਦੇ ਬਹਿਰੋਰ ਨੇੜੇ ਘੇਰ ਲਿਆ ਸੀ ਅਤੇ ਉਨ੍ਹਾਂ ਦੀ ਭਾਰੀ ਕੁੱਟਮਾਰ ਕੀਤੀ ਸੀ ਅਤੇ ਇਸ ਘਟਨਾ ਵਿੱਚ ਪਹਿਲੂ ਖਾਨ (55) ਦੀ ਤਿੰਨ ਅਪਰੈਲ 2017 ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੋਕ ਰੋਹ ਦੀ ਲਹਿਰ ਫੈਲ ਗਈ ਸੀ ਅਤੇ ‘ਗਊ ਰੱਖਿਲਕਾਂ’ ਦੇ ਹਮਲਿਆਂ ਵੱਲ੍ਹ ਸਰਕਾਰ ਨੇ ਧਿਆਨ ਦਿੱਤਾ ਸੀ।

ਜੰਮੂ ਕਸ਼ਮੀਰ ਬਾਰੇ ਫ਼ੈਸਲਾ ਲੋਕਾਂ ਦੇ ਹਿੱਤ ’ਚ: ਰਾਸ਼ਟਰਪਤੀ

ਨਵੀਂ ਦਿੱਲੀ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਜ਼ਾਦੀ ਦਿਵਸ ਮੌਕੇ ਰਾਸ਼ਟਰ ਦੇ ਨਾਂਅ ਜਾਰੀ ਸੰਦੇਸ਼ ਵਿੱਚ ਭਰੋਸਾ ਪ੍ਰਗਟਾਇਆ ਹੈ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਉਣ ਨਾਲ ਅਤੇ ਸੂਬੇ ਨੂੰ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਵੰਡਣ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਲਾਭ ਮਿਲੇਗਾ।

ਜੰਮੂ ’ਚੋਂ ਪਾਬੰਦੀਆਂ ਹਟਾਈਆਂ, ਕਸ਼ਮੀਰ ’ਚ ਜਾਰੀ

ਸ੍ਰੀਨਗਰ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਇਲਾਕੇ ਵਿਚ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਲਈਆਂ ਗਈਆਂ ਹਨ ਪਰ ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਇਹ ਹਾਲੇ ਕੁਝ ਸਮਾਂ ਲੱਗੀਆਂ ਰਹਿਣਗੀਆਂ। ਜੰਮੂ ਕਸ਼ਮੀਰ ਪੁਲੀਸ ਦੇ ਵਧੀਕ ਡਾਇਰੈਕਟਰ ਜਨਰਲ ਮੁਨੀਰ ਖ਼ਾਨ ਨੇ ਦੱਸਿਆ ਕਿ ਸ੍ਰੀਨਗਰ ਦੇ ਕੁਝ ਹਿੱਸਿਆਂ ਤੇ ਵਾਦੀ ਦੇ ਕੁਝ ਜ਼ਿਲ੍ਹਿਆਂ ਵਿਚ ਸਥਾਨਕ ਪੱਧਰ ’ਤੇ ਘਟਨਾਵਾਂ ਵਾਪਰੀਆਂ ਹਨ ਪਰ ਇਹ ਕਾਬੂ ਹੇਠ ਰਹੀਆਂ ਹਨ ਤੇ ਇਨ੍ਹਾਂ ਨਾਲ ਸਥਾਨਕ ਪੱਧਰ ’ਤੇ ਹੀ ਨਜਿੱਠਿਆ ਗਿਆ ਹੈ। ਇੱਥੇ ਇਕ ਮੀਡੀਆ ਕਾਨਫ਼ਰੰਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਨੂੰ ਵੀ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਹਨ। ਹਾਲਾਂਕਿ ਉਨ੍ਹਾਂ ਨਾਲ ਹੀ ਮੰਨਿਆ ਕਿ ਪੈਲੇਟ ਨਾਲ ਕੁਝ ਵਿਅਕਤੀ ਜ਼ਖਮੀ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

‘ਮਲਿਕ ਜੀ, ਮੈਂ ਕਦੋਂ ਜੰਮੂ ਕਸ਼ਮੀਰ ਆ ਸਕਦਾ ਹਾਂ’

ਨਵੀਂ ਦਿੱਲੀ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਰਾਜਪਾਲ ਸੱਤਿਆ ਮਲਿਕ ਵਲੋਂ ਬਿਨਾਂ ਕਿਸੇ ਸ਼ਰਤ ਤੋਂ ਜੰਮੂ ਕਸ਼ਮੀਰ ਦਾ ਦੌਰਾ ਕਰਨ ਦੇ ਦਿੱਤੇ ਗਏ ਸੱਦੇ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਬੂਲ ਕਰਦਿਆਂ ਪੁੱਛਿਆ ਹੈ ਕਿ ਉਹ ਕਦੋਂ ਕਸ਼ਮੀਰ ਆ ਸਕਦੇ ਹਨ। ਗਾਂਧੀ ਨੇ ਟਵੀਟ ਕੀਤਾ, ‘‘ਪਿਆਰੇ ਮਲਿਕ ਜੀ, ਮੈਂ ਆਪਣੇ ਟਵੀਟ ’ਤੇ ਤੁਹਾਡੇ ਵਲੋਂ ਦਿੱਤਾ ਜਵਾਬ ਪੜ੍ਹਿਆ। ਮੈਂ ਤੁਹਾਡੇ ਵਲੋਂ ਜੰਮੂ ਕਸ਼ਮੀਰ ਦਾ ਦੌਰਾ ਕਰਨ ਅਤੇ ਲੋਕਾਂ ਨੂੰ ਮਿਲਣ ਦਾ ਬਿਨਾਂ ਕਿਸੇ ਸ਼ਰਤ ਤੋਂ ਦਿੱਤਾ ਗਿਆ ਸੱਦਾ ਕਬੂਲ ਕਰਦਾ ਹਾਂ। ਮੈਂ ਕਦੋਂ ਆ ਸਕਦਾ ਹਾਂ?’’ ਰਾਹੁਲ ਦੀ ਇਹ ਟਿੱਪਣੀ ਮਲਿਕ ਵਲੋਂ ਇੱਕ ਦਿਨ ਪਹਿਲਾਂ ਗਾਂਧੀ ’ਤੇ ਦੌਰਾ ਕਰਨ ਲਈ ਅਗਾਊਂ ਸ਼ਰਤਾਂ ਲਾ ਕੇ ਕਸ਼ਮੀਰ ਮੁੱਦੇ ਦਾ ਸਿਆਸੀਕਰਨ ਕਰਨ ਦੇ ਲਾਏ ਦੋਸ਼ਾਂ ਮਗਰੋਂ ਆਈ ਹੈ। ਮਲਿਕ ਨੇ ਦੋਸ਼ ਲਾਇਆ ਸੀ ਕਿ ਰਾਹੁਲ ਵਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਵਫ਼ਦ ਲੈ ਕੇ ਆਉਣ ਦੀ ਕੀਤੀ ਗਈ ਮੰਗ ਨਾਲ ਵਾਦੀ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਫ਼ੈਸਲ ਨੂੰ ਦਿੱਲੀ ਹਵਾਈ ਅੱਡੇ ’ਤੇ ਰੋਕਿਆ, ਸ੍ਰੀਨਗਰ ਭੇਜ ਕੇ ਕੀਤਾ ਗਿ੍ਫ਼ਤਾਰ

ਨਵੀਂ ਦਿੱਲੀ/ਸ੍ਰੀਨਗਰ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਸ਼ਾਹ ਫ਼ੈਸਲ ਨੂੰ ਅੱਜ ਨਵੀਂ ਦਿੱਲੀ ਹਵਾਈ ਅੱਡੇ ’ਤੇ ਦੇਸ਼ ਛੱਡਣ ਤੋਂ ਰੋਕ ਦਿੱਤਾ ਗਿਆ। ਫ਼ੈਸਲ ਨੂੰ ਵਾਪਸ ਸ੍ਰੀਨਗਰ ਭੇਜ ਦਿੱਤਾ ਗਿਆ ਤੇ ਜਨਤਕ ਸੁਰੱਖਿਆ ਐਕਟ ਹੇਠ ਹਿਰਾਸਤ ਵਿਚ ਲੈ ਲਿਆ ਗਿਆ।

ਕਸ਼ਮੀਰ ਤੋਂ ਵੱਡਾ ਕੋਈ ਫ਼ੈਸਲਾ ਨਹੀਂ ਹੋ ਸਕਦਾ: ਮੋਦੀ

ਨਵੀਂ ਦਿੱਲੀ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਸ਼ਮੀਰ ਤੋਂ ਵੱਡਾ ਕੋਈ ਫ਼ੈਸਲਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਮਨਸੂਖ਼ ਕਰਨ ਦਾ ਵਿਰੋਧ ਕਰਨ ਵਾਲੇ ਉਹ ਲੋਕ ਹਨ, ਜੋ ਇਸ ਜ਼ਰੀਏ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹੇ ਹਨ। ਲੋਕਾਂ ਨੇ ਸਿਆਸੀ ਤਰਜੀਹਾਂ ਤੋਂ ਉਪਰ ਉੱਠ ਕੇ ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਵਿੱਚ ਸਰਕਾਰ ਦੀ ਪੇਸ਼ਕਦਮੀ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ। ਇਹ ਸਿਆਸਤ ਨਾਲ ਨਹੀਂ ਬਲਕਿ ਰਾਸ਼ਟਰ ਨਾਲ ਜੁੜਿਆ ਮੁੱਦਾ ਹੈ। ਸ੍ਰੀ ਮੋਦੀ ਇਥੇ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੇ 75 ਦਿਨ ਪੂਰੇ ਹੋਣ ਮਗਰੋਂ ਇਸ ਖ਼ਬਰ ਏਜੰਸੀ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਦੌਰਾਨ ਬੋਲ ਰਹੇ ਸਨ।

ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ‘ਵੀਰ ਚੱਕਰ’

ਨਵੀਂ ਦਿੱਲੀ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ‘ਵੀਰ ਚੱਕਰ’ ਨਾਲ ਨਿਵਾਜਿਆ ਗਿਆ ਹੈ। ਦੱਸਣਯੋਗ ਹੈ ਕਿ ਵਰਤਮਾਨ ਨੇ ਇਸੇ ਸਾਲ ਫਰਵਰੀ ’ਚ ਇਕ ਦੁਸ਼ਮਣ ਲੜਾਕੂ ਜਹਾਜ਼ ਸੁੱਟ ਲਿਆ ਸੀ ਤੇ ਤਿੰਨ ਦਿਨ ਤੱਕ ਹਿਰਾਸਤ ਵਿਚ ਵੀ ਰਹੇ। ‘ਵੀਰ ਚੱਕਰ’ ਭਾਰਤ ਦਾ ਤੀਜਾ ਸਭ ਤੋਂ ਵੱਡਾ ਜੰਗੀ ਬਹਾਦਰੀ ਸਨਮਾਨ ਹੈ। ਰੱਖਿਆ ਮੰਤਰਾਲੇ ਨੇ ਆਜ਼ਾਦੀ ਦਿਹਾੜੇ ਦੀ ਪੂਰਬ ਸੰਧਿਆ ’ਤੇ ਇਨ੍ਹਾਂ ਫ਼ੌਜੀ ਸਨਮਾਨਾਂ ਦਾ ਐਲਾਨ ਕੀਤਾ ਹੈ।

ਕੇਰਲ ਸਰਕਾਰ ਨੇ ਹੜ੍ਹ ਪੀੜਤਾਂ ਲਈ ਵਿੱਤੀ ਸਹਾਇਤਾ ਐਲਾਨੀ

ਬੰਗਲੌਰ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕੇਰਲ ਸਰਕਾਰ ਨੇ ਅੱਜ ਹਰ ਹੜ੍ਹ ਪੀੜਤ ਪਰਿਵਾਰ ਨੂੰ 10,000 ਰੁਪਏ ਵਿਤੀ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦਿੱਤੇ ਜਾਣਗੇ ਜਿਨ੍ਹਾਂ ਦੇ ਘਰ ਹੜ੍ਹਾਂ ਕਾਰਨ ਖਰਾਬ ਹੋ ਗਏ ਹਨ ਜਾਂ ਉਹ ਰਹਿਣ ਦੇ ਯੋਗ ਨਹੀਂ ਰਹੇ। ਉਨ੍ਹਾਂ ਪਰਿਵਾਰਾਂ ਨੂੰ ਦਸ ਲੱਖ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ ਜਿਨ੍ਹਾਂ ਦੇ ਘਰ ਮੀਂਹ ਜਾਂ ਢਿਗਾਂ ਡਿਗਣ ਕਾਰਨ ਤਬਾਹ ਹੋ ਗਏ ਹਨ।

ਛੱਤੀਸਗੜ੍ਹ ’ਚ ਮਾਓਵਾਦੀ ਭੈਣ ਦਾ ਪੁਲਸੀਏ ਭਰਾ ਨਾਲ ਟਾਕਰਾ

ਸੁਕਮਾ (ਛੱਤੀਸਗੜ੍ਹ),14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇਕ ਪਾਸੇ ਜਿੱਥੇ ਭਲਕੇ ਭੈਣ-ਭਰਾ ਦੇ ਮੋਹ ਭਿੱਜੇ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਨਾਇਆ ਜਾਵੇਗਾ ਉੱਥੇ ਛੱਤੀਸਗੜ੍ਹ ਦੇ ਸੁਕਮਾ ਇਲਾਕੇ ’ਚ ਇਕ ਵੱਖਰਾ ਹੀ ਸਬੱਬ ਬਣਿਆ ਹੈ। ਪੁਲੀਸ ਵੱਲੋਂ ਮਾਓਵਾਦੀਆਂ ਵਿਰੁੱਧ ਵਿੱਢੇ ਇਕ ਆਪਰੇਸ਼ਨ ਦੌਰਾਨ ਸਥਿਤੀ ਉਦੋਂ ਅਜੀਬੋ-ਗਰੀਬ ਬਣ ਗਈ ਜਦ ਸਹਾਇਕ ਕਾਂਸਟੇਬਲ ਵੇਤੀ ਰਾਮ ਦਾ ਸਾਹਮਣਾ ਆਪਣੀ ਮਾਓਵਾਦੀ ਭੈਣ ਵੇਤੀ ਕੰਨੀ ਨਾਲ ਹੋ ਗਿਆ।

12345678910...
 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081135614
Copyright © 2019, Panjabi Times. All rights reserved. Website Designed by Mozart Infotech