ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮੁੱਖ ਖਬਰਾਂ
ਮੋਦੀ ਸਰਕਾਰ ਖ਼ਿਲਾਫ਼ ਬੇਵਿਸਾਹੀ ਮਤਾ ਅਪ੍ਰਵਾਨ

ਨਵੀਂ ਦਿੱਲੀ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਵਿਰੋਧੀ ਧਿਰ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਖ਼ਿਲਾਫ਼ ਲੋਕ ਸਭਾ ਵਿੱਚ ਪੇਸ਼ ਕੀਤਾ ਬੇਵਿਸਾਹੀ ਦਾ ਮਤਾ ਅੱਜ ਰਾਤ 325 ਦੇ ਮੁਕਾਬਲੇ 126 ਵੋਟਾਂ ਨਾਲ ਡਿੱਗ ਗਿਆ। ਬੀਜੂ ਜਨਤਾ ਦਲ (ਬੀਜੇਡੀ), ਸ਼ਿਵ ਸੈਨਾ ਤੇ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ ਮੈਂਬਰ ਸਦਨ ਵਿੱਚੋਂ ਗ਼ੈਰਹਾਜ਼ਰ ਰਹੇ। ਮਤੇ ਉਤੇ ਵੋਟਿੰਗ ਸਮੇਂ 451 ਮੈਂਬਰ ਹਾਜ਼ਰ ਸਨ। ਇਨ੍ਹਾਂ ਸਭਨਾਂ ਦੀਆਂ ਵੋਟਾਂ ਸਹੀ ਨਿਕਲੀਆਂ ਤੇ    ਕੋਈ ਵੋਟ ਰੱਦ ਨਹੀਂ ਹੋਈ। ਅੰਨਾ ਡੀਐਮਕੇ  ਦੇ ਕਈ ਮੈਂਬਰਾਂ ਨੇ ਸਰਕਾਰ ਦਾ ਸਾਥ ਦਿੱਤਾ।

ਮੋਦੀ ‘ਚੌਕੀਦਾਰ’ ਨਹੀਂ ਭ੍ਰਿਸ਼ਟਾਚਾਰ ’ਚ ਭਾਗੀਦਾਰ: ਰਾਹੁਲ

ਨਵੀਂ ਦਿੱਲੀ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਖ਼ਿਲਾਫ਼ ਅੱਜ ਲੋਕ ਸਭਾ ਵਿੱਚ  ਪੇਸ਼ ਬੇਵਿਸਾਹੀ ਮਤੇ ’ਤੇ ਬੋਲਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭ੍ਰਿਸ਼ਟਾਚਾਰ ਦਾ ‘ਭਾਗੀਦਾਰ’ ਦੱਸ ਕੇ ਤਿੱਖੀਆਂ ਚੋਭਾਂ ਲਾਈਆਂ। ਰਾਹੁਲ ਨੇ ਕਿਹਾ ਕਿ ਲੋਕ ਮੋਦੀ ਦੇ ‘ਜੁਮਲਈ’ ਹਮਲਿਆਂ ਤੋਂ ਪੀੜਤ ਹਨ। ਕਾਂਗਰਸ ਪ੍ਰਧਾਨ ਨੇ ਹਾਲਾਂਕਿ ਇਨ੍ਹਾਂ ਚੁਭਵੇਂ ਹਮਲਿਆਂ ਮਗਰੋਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸੀਟ ’ਤੇ ਜਾ ਕੇ ਜੱਫ਼ੀ ਪਾਈ।

ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਜਸਟਿਸ ਜੋਜ਼ੇਫ ਦੇ ਨਾਂ ’ਤੇ ਮੁੜ ਮੋਹਰ

ਨਵੀਂ ਦਿੱਲੀ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸੁਪਰੀਮ ਕੋਰਟ ਕੌਲਿਜੀਅਮ ਨੇ ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਕੇ.ਐਮ. ਜੋਜ਼ੇਫ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਦਾ ਜੱਜ ਲਾਉਣ ਦੀ ਆਪਣੀ ਸਿਫ਼ਾਰਸ਼ ਉਤੇ ਕੇਂਦਰ ਸਰਕਾਰ ਵੱਲੋਂ ਉਠਾਏ ਇਤਰਾਜ਼ਾਂ ਨੂੰ ਖ਼ਾਰਜ ਕਰਦਿਆਂ ਉਨ੍ਹਾਂ ਦਾ ਨਾਂ ਦੋ ਹੋਰ ਸਿਫ਼ਾਰਸ਼ਾਂ ਸਮੇਤ ਦੁਬਾਰਾ ਕੇਂਦਰ ਨੂੰ ਭੇਜ ਦਿੱਤਾ ਹੈ। ਕੌਲਿਜੀਅਮ ਨੇ ਕਿਹਾ ਕਿ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਵੱਲੋਂ ਭੇਜੇ ਦੋ ਪੱਤਰਾਂ ਵਿੱਚ ਜਸਟਿਸ ਜੋਜ਼ੇਫ ਦੀ ‘ਉਪਯੋਗਤਾ’ ਦੇ ‘ਉਲਟ’ ਕੋਈ ਨੁਕਤਾ ਪੇਸ਼ ਨਹੀਂ ਕੀਤਾ ਗਿਆ।

ਵਿਆਹੁਤਾ ਨਾਲ 40 ਜਣਿਆਂ ਵੱਲੋਂ ਬਲਾਤਕਾਰ

ਪੰਚਕੂਲਾ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਵਿੱਚ ਪੈਂਦੇ ਮੋਰਨੀ ਖੇਤਰ ਦੇ ਇਕ ਗੈਸਟ ਹਾਊਸ ਵਿੱਚ ਚੰਡੀਗੜ੍ਹ ਦੀ ਇਕ 22 ਸਾਲਾ ਵਿਆਹੁਤਾ ਔਰਤ ਨੂੰ ਬੰਦੀ ਬਣਾ ਕੇ 40 ਵਿਅਕਤੀਆਂ ਵੱਲੋਂ ਲਗਾਤਾਰ ਚਾਰ ਦਿਨ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ’ਚੋਂ ਤਿੰਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਚੰਡੀਗੜ੍ਹ ਦੇ ਮਨੀਮਾਜਰਾ ਪੁਲੀਸ ਸਟੇਸ਼ਨ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ। 

ਰਾਜੋਆਣਾ ਨੇ ਸਮਾਪਤ ਕੀਤੀ ਭੁੱਖ ਹੜਤਾਲ

ਪਟਿਆਲਾ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ਼ ਅੱਜ ਪੰਜਵੇਂ ਦਿਨ ਸਮਾਪਤ ਹੋ ਗਈ। ਉਨ੍ਹਾਂ ਨੇ ਇਹ ਭੁੱਖ ਹੜਤਾਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਕੇਸ ਦੀ ਫਾਈਲ ਜਲਦੀ ਰਾਸ਼ਟਰਪਤੀ ਕੋਲ਼ ਭੇਜਣ ਦੇ ਦਿੱਤੇ ਭਰੋਸੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ਼ ਵੱਲੋਂ ਲਿਖਤੀ ਜਾਣਕਾਰੀ ਦੇਣ ਉਪਰੰਤ ਆਪਣੀ ਭੈਣ ਬੀਬੀ ਕਮਲਦੀਪ ਕੌਰ ਦੇ ਹੱਥੋਂ ਜੂਸ ਪੀ ਕੇ ਸਮਾਪਤ ਕੀਤੀ। ਸ੍ਰੀ ਲੌਂਗੋਵਾਲ਼ ਨੇ ਕੋਈ ਕਾਰਵਾਈ ਨਾ ਹੋਣ ’ਤੇ ਡੇਢ ਮਹੀਨੇ ਬਾਅਦ ਗ੍ਰਹਿ  ਮੰਤਰੀ ਨਾਲ਼ ਮੁੜ ਮੁਲਾਕਾਤ ਕਰਨ ਦਾ ਵਾਅਦਾ ਵੀ ਕੀਤਾ।

ਕੈਪਟਨ ਨੇ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ’ਤੇ ਦਿੱਤਾ ਜ਼ੋਰ

ਚੰਡੀਗੜ੍ਹ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਕਾਡਰ ਦੀ ਸੁਰੱਖਿਆ ਕਰਨ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ ਹੈ।

ਰੌਕੀ ਦੇ ਕੰਧਾੜੇ ਚੜ੍ਹ ਕੇ ਵਿਜੀਲੈਂਸ ਵੱਲੋਂ ਮਲੂਕਾ ’ਤੇ ਨਿਸ਼ਾਨਾ

ਬਠਿੰਡਾ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਵਿਜੀਲੈਂਸ ਅਫ਼ਸਰਾਂ ਨੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀਆਂ ਕਰੀਬ ਇੱਕ ਦਰਜਨ ਜਾਇਦਾਦਾਂ ਦੀ ਸ਼ਨਾਖ਼ਤ ਕੀਤੀ ਹੈ ਤੇ ਮੰਤਰੀ ਦੀ ਘੇਰਾਬੰਦੀ ਲਈ ਸਾਬਕਾ ਅਕਾਲੀ ਚੇਅਰਮੈਨ ਰੌਕੀ ਕਾਂਸਲ ਦੀ ਜਾਇਦਾਦ ਛਾਣਨ ਲੱਗੀ ਹੈ। ਮਲੂਕਾ ਦੇ ਅਹਿਮ ਨੇੜਲਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਸਾਬਕਾ ਮੰਤਰੀ ਮਲੂਕਾ ਦਾ ਸਭ ਤੋਂ ਨੇੜਲਾ ਰਾਮਪੁਰਾ ਦਾ ਪ੍ਰਵੀਨ ਕਾਂਸਲ ਉਰਫ਼ ਰੌਕੀ ਕਾਂਸਲ ਹੈ ਜਿਸ ਦੇ ਰਾਮਪੁਰਾ ਤੋਂ ਇਲਾਵਾ ਜ਼ੀਰਕਪੁਰ ਤੇ ਚੰਡੀਗੜ੍ਹ ਵਿੱਚ ਕਈ ਕਾਰੋਬਾਰ ਹਨ। ਪਹਿਲਾਂ ਹੀ ਖ਼ਤਰਾ ਭਾਂਪਦੇ ਹੋਏ ਰੌਕੀ ਕਾਂਸਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚੋਂ ਜ਼ਮਾਨਤ ਲੈ ਲਈ ਹੈ। ਹੁਣ ਕੋਈ ਵੀ ਕੇਸ ਦਰਜ ਕਰਨ ਤੋਂ ਪਹਿਲਾਂ ਉਸ ਨੂੰ ਸੱਤ ਦਿਨਾਂ ਦਾ ਨੋਟਿਸ ਦੇਣਾ ਪਵੇਗਾ। ਅਹਿਮ ਸੂਤਰਾਂ ਅਨੁਸਾਰ ਵਿਜੀਲੈਂਸ ਨੇ ਸਾਬਕਾ ਮੰਤਰੀ ਮਲੂਕਾ ਅਤੇ ਉਨ੍ਹਾਂ ਦੀ ਪਤਨੀ ਦੇ ਨਾਮ ’ਤੇ ਮਲੂਕਾ, ਕੋਠਾ ਗੁਰੂ, ਭਗਤਾ ਭਾਈ ਕਾ, ਰਾਈਆ, ਮਾਜਰੀ, ਚੰਡੀਗੜ੍ਹ, ਮੁਹਾਲੀ ਜ਼ਿਲ੍ਹੇ ’ਚ ਦੋ ਵਪਾਰਕ ਤੇ ਤਿੰਨ ਰਿਹਾਇਸ਼ੀ ਜਾਇਦਾਦਾਂ ਤੋਂ ਇਲਾਵਾ ਮੁੱਲਾਂਪੁਰ ਵਿਚ ਜਾਇਦਾਦ ਦੀ ਸ਼ਨਾਖ਼ਤ ਕੀਤੀ ਹੈ। ਸਾਬਕਾ ਮੰਤਰੀ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਜੋ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਰਹੇ ਹਨ, ਦੇ ਨਾਮ ਅੱਠ ਜਾਇਦਾਦਾਂ ਸਾਹਮਣੇ ਆਈਆਂ ਹਨ ਜਦੋਂ ਕਿ ਉਨ੍ਹਾਂ ਦੀ ਆਈਏਐਸ ਪਤਨੀ ਦੇ ਨਾਂ ਕੋਈ ਜਾਇਦਾਦ ਨਹੀਂ ਹੈ। ਮਲੂਕਾ ਪਰਿਵਾਰ ਵੱਲੋਂ ਇਨ੍ਹਾਂ ਜਾਇਦਾਦਾਂ ਨੂੰ ਪਹਿਲਾਂ ਹੀ ਆਮਦਨ ਕਰ ਵਿਭਾਗ ਕੋਲ ਆਪਣੀ ਸੰਪਤੀ ਦਾ ਹਿੱਸਾ ਦਿਖਾਇਆ ਹੈ।

ਕਿਸਾਨਾਂ ਵੱਲੋਂ ਬੇਵਿਸਾਹੀ ਮਤੇ ਦੀ ਤਰਜ਼ ’ਤੇ ‘ਅਵਿਸ਼ਵਾਸ ਪ੍ਰਸਤਾਵ ਸਭਾ’

ਨਵੀਂ ਦਿੱਲੀ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਵੀਹ ਸੂਬਿਆ ਤੋਂ 200 ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਬਣੀ ਹੋਈ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਦਿੱਲੀ ਵਿੱਚ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕੀਤਾ।

ਸਿੱਖ ਵਿਰੋਧੀ ਦੰਗੇ ਹਜੂਮੀ ਕਤਲਾਂ ਦਾ ਸਿਖ਼ਰ ਸਨ : ਰਾਜਨਾਥ

ਨਵੀਂ ਦਿੱਲੀ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :ਵਿਰੋਧੀ ਧਿਰ ਵੱਲੋਂ ਜਨੂੰਨੀ ਹੱਤਿਆਵਾਂ ਦੇ ਮੁੱਦੇ ਉੱਤੇ ਸੱਤਾਧਾਰੀ ਭਾਜਪਾ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ’ਤੇ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗੇ ਜਨੂੰਨੀ ਹੱਤਿਅਵਾਂ ਦਾ ਸਿਖ਼ਰ ਸਨ। ਵਿਰੋਧੀ ਧਿਰਾਂ ਵੱਲੋਂ ਜਨੂੰਨੀ ਹੱਤਿਆਵਾਂ ਦੇ ਮੁੱਦੇ ਉੱਤੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਘੇਰਨ ਬਾਰੇ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਜ ਸਰਕਾਰਾਂ ਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ

ਸਦਨ ਅੰਦਰ ਪੱਪੀ-ਜੱਫ਼ੀ ਨਹੀਂ ਚੱਲਦੀ: ਹਰਸਿਮਰਤ ਬਾਦਲ

ਨਵੀਂ ਦਿੱਲੀ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਸੰਸਦ ਵਿੱਚ ਸਰਕਾਰ ਖ਼ਿਲਾਫ਼ ਪੇਸ਼ ਬੇਵਿਸਾਹੀ ਮਤੇ ’ਤੇ ਚੱਲ ਰਹੀ ਬਹਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਸੀਟ ’ਤੇ ਜਾ ਕੇ ਜੱਫੀ ਪਾਉਣ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਸੰਸਦ ਵਿੱਚ ਆਉਣ ਤੋਂ ਪਹਿਲਾਂ ਉਹ ਕੀ ਖਾ ਕੇ ਆਏ ਸਨ। ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਇਸ ਆਗੂ ਨੇ ਪੰਜਾਬੀਆਂ ’ਤੇ ‘ਨਸ਼ੇੜੀ’ ਹੋਣ ਦਾ ਦੋਸ਼ ਲਾਇਆ ਸੀ। ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਨੇ ਸਦਨ ਵਿੱਚ ਖੜ੍ਹੇ ਹੋ ਕੇ ਰਾਹੁਲ ਵੱਲੋਂ ਪ੍ਰਧਾਨ ਮੰਤਰੀ ਨੂੰ ਜੱਫੀ ਪਾਏ ਜਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਸਦਨ ਵਿੱਚ ‘ਪੱਪੀ ਜੱਫੀ’ ਨਹੀਂ ਪਾ ਸਕਦੇ।

ਟਰੱਕਰਾਂ ਦੀ ਹੜਤਾਲ ਨੂੰ ਰਲਵਾਂ-ਮਿਲਵਾਂ ਹੁੰਗਾਰਾ

ਮੁੰਬਈ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਟਰੱਕ ਮਾਲਕਾਂ ਦੀ ਬੇਮਿਆਦੀ ਦੇਸ਼ ਵਿਆਪੀ ਹੜਤਾਲ ਨੂੰ ਅੱਜ ਪਹਿਲੇ ਦਿਨ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਮਾਲਕਾਂ ਦੀ ਸਿਖਰਲੀ ਜਥੇਬੰਦੀ ਨੇ ਕਿਹਾ ਕਿ ਇਸ ਦਾ ਅੰਦੋਲਨ ਕੇਂਦਰ ਵੱਲੋਂ ਮੰਗਾਂ ਬਾਰੇ ‘ਠੋਸ ਭਰੋਸਾ’ 

ਕਨ੍ਹੱਈਆ ਨੂੰ ਕੀਤਾ ਜੁਰਮਾਨਾ ਹਾਈ ਕੋਰਟ ਵੱਲੋਂ ਰੱਦ

ਨਵੀਂ ਦਿੱਲੀ,,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਹਾਈ ਕੋਰਟ ਨੇ ਜੇਐਨਯੂ ਦੀ ਵਿਦਿਆਰਥੀ ਜਥੇਬੰਦੀ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਜੁਰਮਾਨਾ ਲਾਉਣ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਯੂਨੀਵਰਸਿਟੀ ਦੀ ਅਪੀਲੀ ਅਥਾਰਿਟੀ ਨੇ ਯੂਨੀਵਰਸਿਟੀ 

ਆਈਆਈਟੀਜ਼ ਵਿੱਚ ਕੁੜੀਆਂ ਦੀ ਗਿਣਤੀ ਘੱਟ: ਕੋਵਿੰਦ

ਖੜਗਪੁਰ (ਪੱਛਮੀ ਬੰਗਾਲ),20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਬੋਰਡਾਂ, ਕਾਲਜਾਂ ਅਤੇ ਯੂਨੀਵਰਸਿਟੀ ਦੇ ਨਤੀਜਿਆਂ ਵਿੱਚ ਕੁੜੀਆਂ ਅੱਗੇ ਰਹਿੰਦੀਆਂ ਹਨ ਜਦੋਂ ਕਿ ਆਈਆਈਟੀ ਵਿੱਚ ਦਾਖ਼ਲਾ ਲੈਣ ਵਾਲੀਆਂ ਕੁੜੀਆਂ ਦੀ ਗਿਣਤੀ ਬਹੁਤ ਘੱਟ ਹੈ ਜਿਸ ਨੂੰ ਵਧਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ 2017 ਵਿੱਚ ਆਈਆਈਟੀ ਸਾਂਝੇ ਦਾਖਲਾ ਟੈਸਟ ਵਿੱਚ 1.60 ਲੱਖ ਉਮੀਦਵਾਰ ਸ਼ਾਮਲ ਹੋਏ ਜਿਸ ਵਿੱਚੋਂ 30 ਹਜ਼ਾਰ ਲੜਕੀਆਂ ਸਨ। ਇਸ ਵਿੱਚੋਂ 10,878 ਵਿਦਿਆਰਥੀਆਂ ਨੂੰ ਆਈਆਈਟੀਜ਼ ਦੀਆਂ ਅੰਡਰ ਗਰੈਜੁੂਏਟ ਕਲਾਸਾਂ ਵਿੱਚ ਦਾਖ਼ਲਾ ਮਿਲਿਆ ਪਰ ਇਨ੍ਹਾਂ ’ਚ ਵੀ ਕੁੜੀਆਂ ਦੀ ਗਿਣਤੀ ਕੇਵਲ 995 ਸੀ। ਉਹ ਇਥੇ ਆਈਆਈਟੀ ਖੜਗਪੁਰ ਦੀ 64ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ।

ਕਾਂਗਰਸੀ ਕੌਂਸਲਰ ਦੇ ਲੜਕੇ ਵੱਲੋਂ ਕੁੱਟਮਾਰ ਕਰਨ ’ਤੇ ਨੌਜਵਾਨ ਦੀ ਮੌਤ

ਲੁਧਿਆਣਾ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਛੱਡ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ  ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਲੜਕੇ ਜਤਿੰਦਰਪਾਲ ਸਿੰਘ ਉਰਫ਼ ਸੰਨੀ ਵੱਲੋਂ ਕੁੱਟਮਾਰ ਕਰਕੇ ਜ਼ਖਮੀ ਕੀਤੇ ਗਏ ਨੌਜਵਾਨ ਜਗਦੀਪ ਸਿੰਘ ਉਰਫ਼ ਰਿੰਕਲ ਖੇੜਾ ਦੀ ਦੇਰ ਰਾਤ ਸੀਐੱਮਸੀ ਹਸਪਤਾਲ ’ਚ ਮੌਤ ਹੋ ਗਈ। ਥਾਣਾ ਡਿਵੀਜ਼ਨ ਨੰ. 2 ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕੌਂਸਲਰ ਗੁਰਦੀਪ ਨੀਟੂ ਨੂੰ ਵੀ ਸਾਜਿਸ਼ ਦੇ ਦੋਸ਼ ’ਚ ਨਾਮਜ਼ਦ ਕਰ ਲਿਆ ਹੈ। ਨੌਜਵਾਨ ਦੀ ਮੌਤ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਲੋਕ ਉਥੇ ਪੁੱਜ ਗਏ। ਭਾਜਪਾ ਆਗੂ ਗੁਰਦੇਵ ਸ਼ਰਮਾ ਦੇਬੀ ਨੇ ਆਪਣੇ ਸਮਰੱਥਕਾਂ ਸਮੇਤ ਸੀਐੱਮਸੀ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲੀਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਫ਼ੀ ਸਮਝਾਇਆ, ਪਰ ਉਨ੍ਹਾਂ ਕਿਸੇ ਦੀ ਇੱਕ ਨਾ ਸੁਣੀ। ਫਿਰ ਪੁਲੀਸ ਨੇ ਮੁਲਜ਼ਮ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਲੋਕ ਸ਼ਾਂਤ ਹੋਏ।

ਜੋਧਪੁਰ ਜੇਲ੍ਹ ਦੇ ਨਜ਼ਰਬੰਦਾਂ ਨੂੰ ਕੇਂਦਰ ਸਰਕਾਰ ਤੋਂ ਮੁਆਵਜ਼ਾ ਮਿਲਿਆ

ਅੰਮ੍ਰਿਤਸਰ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਜੋਧਪੁਰ ਜੇਲ੍ਹ ਵਿੱਚ ਨਜ਼ਰਬੰਦ ਰਹੇ ਸਿੱਖਾਂ ਨੂੰ ਕੇਂਦਰ ਸਰਕਾਰ ਦੇ ਹਿੱਸੇ ਦੇ ਮੁਆਵਜ਼ਾ ਰਾਸ਼ੀ ਦੇ ਚੈੱਕ ਅੱਜ ਦਿੱਤੇ ਗਏ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਆਪਣੇ ਹਿੱਸੇ ਦੇ ਮੁਆਵਜ਼ੇ ਚੈੱਕ ਇਨ੍ਹਾਂ ਸਿੱਖਾਂ ਨੂੰ ਦਿੱਤੇ ਜਾ ਚੁੱਕੇ ਹਨ। ਅੱਜ ਇੱਥੇ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ 25 ਵਿਅਕਤੀਆਂ ਨੂੰ ਇਕ ਕਰੋੜ 34 ਲੱਖ 79 ਹਜ਼ਾਰ ਰੁਪਏ ਦੀ ਰਕਮ ਦੇ ਚੈੱਕ ਦਿੱਤੇ ਹਨ। ਇਨ੍ਹਾਂ ਵਿੱਚੋਂ ਹਰੇਕ ਵਿਅਕਤੀ ਨੂੰ ਔਸਤਨ 5 ਲੱਖ ਤੋਂ ਵੱਧ ਰਕਮ ਮੁਆਵਜ਼ੇ ਵਜੋਂ ਪ੍ਰਾਪਤ ਹੋਈ ਹੈ। ਲਗਪਗ ਇੰਨੀ ਹੀ ਰਕਮ ਸੂਬਾ ਸਰਕਾਰ ਵੱਲੋਂ ਆਪਣੇ ਹਿੱਸੇ ਵਜੋਂ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਅੱਜ ਜਿਨ੍ਹਾਂ 25 ਸਿੱਖਾਂ ਨੂੰ ਮੁਆਵਜ਼ਾ ਦਿੱਤਾ ਗਿਆ, ਉਹ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸਨ, ਜਦੋਂਕਿ ਤਰਨ ਤਾਰਨ ਜ਼ਿਲ੍ਹੇ ਦੇ 7, ਗੁਰਦਾਸਪੁਰ ਦੇ 4, ਕਪੂਰਥਲਾ , ਸੰਗਰੂਰ ਤੇ ਫਿਰੋਜ਼ਪੁਰ ਦੇ 1-1 ਵਿਅਕਤੀ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਅਜਿਹੇ 

ਅਨੁਸੂਚਿਤ ਜਾਤੀ ਕਮਿਸ਼ਨ ਜਸਵੰਤ ਸਿੰਘ ਮੌਤ ਦੀ ਖ਼ੁਦ ਕਰੇਗਾ ਜਾਂਚ

ਤਰਨ ਤਾਰਨ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਸ ਸ਼ਹਿਰ ਦੀ ਫਤਹਿਚੱਕ ਆਬਾਦੀ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਇਕ 65 ਸਾਲਾ ਬਿਰਧ ਜਸਵੰਤ ਸਿੰਘ ਦੀ ਕੁਝ ਦਿਨ ਪਹਿਲਾਂ ਭੇਤਭਰੀ ਹਾਲਤ ’ਚ ਹੋਈ ਮੌਤ ਸਬੰਧੀ ਸਿਟੀ ਪੁਲੀਸ ਵੱਲੋਂ ਕੀਤੀ ਜਾਂਚ ਨਾਲ ਸਹਿਮਤ ਨਾ ਹੁੰਦਿਆਂ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਨੇ ਮਾਮਲੇ ਦੀ ਖੁਦ ਜਾਂਚ ਕਰਨ ਦਾ ਐਲਾਨ ਕੀਤਾ ਹੈ|
ਇਸ ਸਬੰਧੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਅੱਜ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਘਟਨਾ ਬਾਰੇ ਜਾਣਕਾਰੀ ਇਕੱਤਰ ਕੀਤੀ|

ਸਹੁਰਾ ਪਰਿਵਾਰ ਨਾਲ ਹੋਏ ਝਗੜੇ ਵਿੱਚ ਪਤੀ ਤੇ ਸੱਸ ਜ਼ਖ਼ਮੀ

ਕਾਹਨੂੰਵਾਨ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਥਾਣਾ ਕਾਹਨੂੰਵਾਨ ਦੇ ਪਿੰਡ ਚੱਕ ਸ਼ਰੀਫ਼ ਦੇ ਫ਼ੌਜੀ ਜਗਤਾਰ ਸਿੰਘ ਨੇ ਆਪਣੇ ਸਹੁਰਾ ਪਰਿਵਾਰ ਉੱਪਰ ਜਾਨੋਂ ਮਾਰਨ ਦੇ ਦੋਸ਼ ਲਾਏ ਹਨ। ਇਥੇ ਮੁੱਢਲਾ ਸਿਹਤ ਕੇਂਦਰ ’ਚ ਜ਼ੇਰੇ ਇਲਾਜ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਇਕ ਮਹੀਨੇ ਦੀ ਛੁੱਟੀ ਆਇਆ ਹੈ। ਕੁਝ ਦਿਨਾਂ ਤੋਂ ਆਪਣੇ ਘਰ ’ਚ ਉਸਾਰੀ ਦਾ ਕੰਮ ਕਰਵਾ ਰਿਹਾ ਹੈ। ਦੋ ਦਿਨ ਪਹਿਲਾਂ ਉਸ ਦੀ ਪਤਨੀ ਝਗੜਾ ਕਰ ਕੇ ਆਪਣੇ ਮਾਪਿਆਂ ਦੇ ਪਿੰਡ ਮਾੜੀ ਟਾਂਡਾ ਚਲੀ ਗਈ ਤੇ ਥਾਣਾ ਕਾਹਨੂੰਵਾਨ ’ਚ ਮਾਰਨ ਕੁੱਟਣ ਸਬੰਧੀ ਝੂਠੀ ਦਰਖਾਸਤ ਦੇ ਗਈ। ਇਸ ਝਗੜੇ ਦੇ ਨਿਪਟਾਰੇ ਲਈ ਉਨ੍ਹਾਂ ਨੂੰ 21 ਜੁਲਾਈ ਦਾ ਸਮਾਂ ਥਾਣਾ ਮੁਖੀ ਵੱਲੋਂ ਦਿੱਤਾ ਗਿਆ ਸੀ। ਅੱਜ ਬਿਨਾਂ ਕਿਸੇ ਨੂੰ ਦੱਸੇ ਉਸ ਦੀ ਪਤਨੀ ਰਵਿੰਦਰ ਕੌਰ, ਸਹੁਰਾ ਪਰਮਜੀਤ ਸਿੰਘ ਤੇ ਸੱਸ ਲਖਵਿੰਦਰ ਕੌਰ ਕੁਝ ਅਣਪਛਾਤੇ ਲੋਕਾਂ ਨੂੰ ਨਾਲ ਲੈ ਕੇ ਉਸ ਦੇ ਘਰ ਜਬਰੀ ਦਾਖਲ ਹੋਏ ਤੇ ਉਸ ਦੀ ਕੁੱਟਮਾਰ ਕੀਤੀ। ਜਗਤਾਰ ਸਿੰਘ ਨੇ ਕਿਹਾ ਕਿ ਅੱਜ ਝਗੜੇ ਦੌਰਾਨ ਉਸ ਦੇ ਸਹੁਰੇ ਨੇ ਲੋਹੇ ਦੀ ਰਾਡ ਨਾਲ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ ਉੱਤੇ ਹਮਲਾ ਕੀਤਾ ਪਰ ਗੁਆਂਢੀਆਂ ਨੇ ਵਿੱਚ ਪੈ ਕੇ ਉਨ੍ਹਾਂ ਨੂੰ ਰੋਕਿਆ।

ਨਿਗਮ ਵੱਲੋਂ ਨਾਜਾਇਜ਼ ਉਸਾਰੀਆਂ ਤੇ ਕਬਜ਼ਿਆਂ ਖਿਲਾਫ਼ ਕਾਰਵਾਈ

ਅੰਮ੍ਰਿਤਸਰ,,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਨਗਰ ਨਿਗਮ ਨੇ ਸ਼ਹਿਰ ਵਿੱਚੋਂ ਨਾਜਾਇਜ਼ ਉਸਾਰੀਆਂ ਅਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਅੱਜ ਹਾਲ ਬਾਜ਼ਾਰ, ਕੈਰੋਂ ਮਾਰਕੀਟ ਤੇ ਹੋਰ ਥਾਵਾਂ ’ਤੇ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ ਨਾਜਾਇਜ਼ ਉਸਾਰੀ ਅਤੇ ਦਰਜਨ ਭਰ ਨਾਜਾਇਜ਼ ਕਬਜ਼ੇ ਹਟਾਏ ਗਏ। ਸਵੇਰ 7 ਤੋਂ 9.30 ਵਜੇ ਤਕ ਅਚਨਚੇਤੀ ਕੀਤੀ ਗਈ ਇਸ ਕਾਰਵਾਈ ਦੌਰਾਨ ਨਿਗਮ ਦੇ ਏਟੀਪੀ ਪਰਮਿੰਦਰ ਸਿੰਘ, ਸੁਪਰਡੈਂਟ ਜਸਵਿੰਦਰ ਸਿੰਘ ਅਤੇ ਪੁਲੀਸ ਅਧਿਕਾਰੀ ਹਾਜ਼ਰ ਸਨ। ਨਿਗਮ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਕੋਈ ਵੀ ਗੈਰਕਾਨੂੰਨੀ ਉਸਾਰੀ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜੇ ਕੋਈ ਬਿਨਾਂ ਪ੍ਰਵਾਨਗੀ ਅਜਿਹੀ ਉਸਾਰੀ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਚੋਰਾਂ ਵੱਲੋਂ ਲੱਖਾਂ ਦੇ ਗਹਿਣੇ ਤੇ ਨਗਦੀ ਚੋਰੀ

ਸ੍ਰੀ ਹਰਗੋਬਿੰਦਪੁਰ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਭੱਟੀਵਾਲ ਵਿੱਚ ਚੋਰਾਂ ਵੱਲੋਂ ਚਾਰ ਘਰਾਂ ’ਚ ਚੋਰੀ ਕਰ ਕੇ ਲੱਖਾਂ ਰੁਪਇਆਂ ਦੇ ਗਹਿਣੇ ਤੇ ਨਗਦੀ ਚੋਰੀ ਕਰ ਲਏ। ਦਲਬੀਰ ਸਿੰਘ ਨੇ ਦੱਸਿਆ ਕਿ ਉਹ ਸਾਰੇ ਪਰਿਵਾਰਕ ਮੈਂਬਰ ਸੁੱਤੇ ਹੋਏ ਸੀ ਤਾਂ ਚੋਰ ਪਿਛਲੇ ਪਾਸਿਉਂ ਖਿੜਕੀ ਤੋੜ ਕੇ ਘਰ ’ਚ ਦਾਖ਼ਲ ਹੋ ਕੇ ਘਰ ਦੀਆਂ ਅਲਮਾਰੀਆਂ ਅਤੇ ਪੇਟੀਆਂ ਤੋੜ ਕੇ ਉਨ੍ਹਾਂ ਵਿੱਚੋਂ ਤਿੰਨ ਲੱਖ ਰੁਪਏ ਨਗਦ, ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚ ਇੱਕ ਕਿੱਟੀ ਸੈੱਟ, ਕਾਂਟੇ, ਟੌਪਸ, ਤਿੰਨ ਮੁੰਦਰੀਆਂ, ਕੜਾ ਤੇ ਚੇਨ ਲੈ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਘਰ ’ਚ ਆਪਣੀ ਲੜਕੀ ਦੇ ਵਿਆਹ ਦਾ ਸਾਮਾਨ ਤੇ ਤਿੰਨ ਲੱਖ ਰੁਪਇਆ ਘਰ ’ਚ ਰੱਖਿਆ ਸੀ ਜੋ ਚੋਰਾਂ ਨੇ ਚੋਰੀ ਕਰ ਲਿਆ।
ਚੋਰੀ ਦੀ ਘਟਨਾ ਦਾ ਸ਼ਿਕਾਰ ਹੋਏ ਬਲਵਿੰਦਰ ਸਿੰਘ ਵਾਸੀ ਭੱਟੀਵਾਲ ਨੇ ਦੱਸਿਆ ਕਿ ਚੋਰ ਕਮਰੇ ਦੀ ਗ੍ਰਿੱਲ ਪੁੱਟ ਕੇ ਕਮਰੇ ’ਚ ਦਾਖਲ ਹੋਏ ਤੇ ਘਰ ਵਿੱਚ ਰੱਖੀ ਅਲਮਾਰੀ ਤੋੜ ਕੇ ਅਲਮਾਰੀ ਵਿੱਚੋਂ ਚਾਲੀ ਹਜ਼ਾਰ ਰੁਪਏ ਨਗਦ, ਇੱਕ ਚੇਨ, ਦੋ ਸ਼ਾਪ, ਵਾਲੀਆਂ ਦਾ ਜੋੜਾ ਚੋਰੀ ਕਰ ਲਿਆ।

ਸਵਿਫਟ ਕਾਰ ਵਿੱਚੋਂ 410 ਗਰਾਮ ਹੈਰੋਇਨ ਬਰਾਮਦ

ਤਰਨ ਤਾਰਨ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਥਾਣਾ ਚੋਹਲਾ ਸਾਹਿਬ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਮੋਹਨਪੁਰ ਨੇੜੇ ਨਾਕੇ ਤੋਂ ਇਕ ਬਿਨਾਂ ਨੰਬਰ ਦੇ ਸਵਿਫਟ ਕਾਰ ਵਿੱਚੋਂ 410 ਗਰਾਮ ਹੈਰੋਇਨ ਬਰਾਮਦ ਕੀਤੀ| ਪੁਲੀਸ ਨੇ ਮੌਕੇ ਤੋਂ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਦੋਂਕਿ ਉਨ੍ਹਾਂ ਦਾ ਇਕ ਸਾਥੀ ਫਰਾਰ ਹੋ ਗਿਆ| ਇਸ ਸਬੰਧੀ ਐਨ.ਡੀ.ਪੀ.ਐਸ. ਐਕਟ ਦੀ ਦਫ਼ਾ 21, 61, 85 ਅਧੀਨ ਕੇਸ ਦਰਜ ਕੀਤਾ ਹੈ| ਪੁਲੀਸ ਨੇ ਅੱਜ ਇਥੇ ਦੱਸਿਆ 

ਪਿਸਤੌਲ ਤੇ ਚਾਰ ਰੌਂਦ ਬਰਾਮਦ

ਤਰਨ ਤਾਰਨ ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਸੀ. ਆਈ. ਏ. ਸਟਾਫ਼ ਦੀ ਇਕ ਪਾਰਟੀ ਨੇ ਏ. ਐਸ. ਆਈ. ਭੁਪਿੰਦਰ ਸਿੰਘ ਦੀ ਅਗਵਾਈ ਵਿਚ ਕਲ ਸ਼ਾਮ ਇਲਾਕੇ ਦੇ ਪਿੰਡ ਜਾਮਾਰਾਏ ਦੀ ਨਹਿਰ ਦੇ ਪੁੱਲ ਤੇ ਲਗਾਏ ਨਾਕੇ ਤੋਂ ਫਤਿਹਬਾਦ ਦੇ ਵਾਸੀ ਗੁਰਜੰਟ 

ਸਾਬਕਾ ਸਰਪੰਚ ਵੱਲੋਂ ਪੁਲੀਸ ਉੱਤੇ ਝੂਠਾ ਕੇਸ ਦਰਜ ਕਰਨ ਦਾ ਦੋਸ਼

ਤਰਨ ਤਾਰਨ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਦੀ ਸਾਬਕਾ ਸਰਪੰਚ ਸਲਵਿੰਦਰ ਕੌਰ ਨੇ ਆਪਣੇ ਪਤੀ ਕਾਰਜ ਸਿੰਘ ਨੂੰ 14 ਜੁਲਾਈ ਨੂੰ ਤਿੰਨ ਵੱਖ-ਵੱਖ ਕਥਿਤ ਝੂਠੇ ਮਾਮਲਿਆਂ ’ਚ ਗ੍ਰਿਫ਼ਤਾਰ ਕਰਨ ਉਪਰੰਤ ਇਸ ਸਬੰਧੀ ਪੈਰਵਈ ਕਰਨ ਤੇ ਪਰਿਵਾਰ ਨੂੰ ਧਮਕਾਉਣ ’ਤੇ ਚਿੰਤਾ ਜ਼ਾਹਰ ਕਰਦਿਆਂ ਸਾਰੇ ਮਾਮਲਿਆਂ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ|
ਕਾਰਜ ਸਿੰਘ ਨੂੰ ਪੁਲੀਸ ਵੱਲੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਤਿੰਨ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਸਮਾਗਮ ਕੀਤੇ ਜਾ ਰਹੇ ਸਨ|

ਕੈਮਿਸਟਾਂ ਵੱਲੋਂ ਚੈਕਿੰਗ ਦੇ ਨਾਂ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼

ਗੁਰਦਾਸਪੁਰ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤੀਸ਼ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕੈਮਿਸਟਾਂ ਦੀਆਂ ਮੁਸ਼ਕਿਲਾਂ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।

ਠੇਕਾ ਆਧਾਰਿਤ ਨਰਸਾਂ ਦੀਆਂ ਉਜਰਤਾਂ ਵਿੱਚ ਵਾਧਾ

ਅੰਮ੍ਰਿਤਸਰ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਵਿਧਾਇਕ ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਠੇਕੇ ’ਤੇ ਕੰਮ ਕਰ ਰਹੀਆਂ ਨਰਸਾਂ ਨੂੰ ਸਰਕਾਰ ਵੱਲੋਂ ਤਨਖਾਹ ਵਿੱਚ ਵਾਧੇ ਦੀ ਤੀਜੀ ਕਿਸ਼ਤ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਨਾਲ ਠੇਕਾ ਆਧਾਰਿਤ ਇਨ੍ਹਾਂ ਨਰਸਾਂ ’ਚ ਖੁਸ਼ੀ ਦੀ ਲਹਿਰ ਹੈ।

ਸਮਾਜ ਵਿਰੋਧੀ ਅਨਸਰਾਂ ਨੇ ਰਾਮ ਦਰਬਾਰ ਵਿੱਚ ਚਾਰ ਵਾਹਨਾਂ ਦੇ ਭੰਨੇ ਸ਼ੀਸ਼ੇ

ਚੰਡੀਗੜ੍ਹ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੇ ਰਾਮ ਦਰਬਾਰ ਵਿੱਚ ਬੀਤੀ ਰਾਤ ਸਮਾਜ ਵਿਰੋਧੀ ਅਨਸਰਾਂ ਨੇ ਇੱਕ ਕਾਰ, ਇੱਕ ਮਿੰਨੀ ਟਰੱਕ ਅਤੇ ਦੋ ਆਟੋ ਦੇ ਸ਼ੀਸ਼ੇ ਭੰਨੇ ਅਤੇ ਇੱਕ ਸਕੂਟਰ ਨੂੰ ਵੀ ਨੁਕਸਾਨ ਪਹੁੰਚਾਇਆ।

ਪੀਯੂ ਦੇ ਨਵੇਂ ਉਪ ਕੁਲਪਤੀ ਬਾਰੇ ਨਹੀਂ ਹੋਇਆ ਐਲਾਨ

ਚੰਡੀਗੜ੍ਹ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਯੂਨੀਵਰਸਿਟੀ ਵਿੱਚ ਅੱਜ ਸਾਰਾ ਦਿਨ ਉਪ ਕੁਲਪਤੀ ਦੀ ਨਿਯੁਕਤੀ ਨੂੰ ਲੈ ਕੇ ਚਰਚਾ ਦਾ ਮਾਹੌਲ ਗਰਮਾਇਆ ਰਿਹਾ। ਟੀਚਿੰਗ ਅਤੇ ਨਾਨ-ਟੀਚਿੰਗ ਅਮਲਾ ਤੇ ਵਿਦਿਆਰਥੀ ਉਪ ਕੁਲਪਤੀ ਦੀ ਨਿਯੁਕਤੀ ਬਾਰੇ ਕਿਆਸਅਰਾਈਆਂ ਲਗਾਉਂਦੇ ਰਹੇ, ਪਰ ਦੇਸ਼ ਸ਼ਾਮ ਤੱਕ ਉਪ ਕੁਲਪਤੀ ਦੀ ਨਿਯੁਕਤੀ ਬਾਰੇ ਕੋਈ ਖਬਰ ਨਾ ਆਈ।

ਐਨਸਥੀਸੀਆ ਤੇ ਅਪਰੇਸ਼ਨ ਟੈਕਨਾਲੋਜਿਸਟ ਦਿਵਸ ਮਨਾਇਆ

ਚੰਡੀਗੜ੍ਹ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੇ ਸੈਕਟਰ-32 ਸਥਿਤ ਸਰਕਾਰੀ ਕਾਲਜ ਤੇ ਹਸਪਤਾਲ ਵਿੱਚ ਕੌਮੀ ਐਨਸਥੀਸੀਆ ਤੇ ਅਪਰੇਸ਼ਨ ਟੈਕਨਾਲੋਜਿਸਟ ਦਿਵਸ ਮਨਾਇਆ ਗਿਆ। ਇਹ ਸਮਾਗਮ ਹਸਪਤਾਲ ਦੀ ਐਨਸਥੀਸੀਆ ਤਕਨੀਸ਼ੀਅਨ ਯੂਨੀਅਨ ਵੱਲੋਂ ਕਰਵਾਇਆ ਗਿਆ। ਯੂਨੀਅਨ ਦੇ ਮੁੱਚ ਸਕੱਤਰ ਅਨਿੱਲ ਕੁਮਾਰ ਨੇ ਦੱਸਿਆ ਕਿ ਦੇਸ਼ ਦੀਆਂ ਹੋਰਨਾਂ ਸਿਹਤ ਸੰਸਥਾਵਾਂ ਵਿੱਚ ਵੀ ਅੱਜ ਐਨਸਥੀਸੀਆ ਦਿਵਸ ਮਨਾਇਆ ਗਿਆ।

ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਕੇਸ ਦਰਜ

ਪੰਚਕੂਲਾ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਚਕੂਲਾ ਜ਼ਿਲ੍ਹੇ ਦੇ ਪੈਂਦੇ ਪਿੰਡ ਮਦਨਪੁਰ ਵਿੱਚ ਇਕ ਗੁਆਂਢੀ ਲੜਕੇ ਵੱਲੋਂ ਨੌ ਸਾਲਾਂ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਲੜਕੀ ਦੇ ਮਾਪਿਆਂ ਵੱਲੋਂ ਪੁਲੀਸ ’ਚ ਕੇਸ ਦਰਜ ਕਰਵਾਇਆ ਹੈ। ਅਸ਼ਲੀਲ ਹਰਕਤਾਂ ਕਰਨ ਵਾਲੇ ਦਾ ਨਾਂ ਸਾਈਮਨ ਦੱਸਿਆ ਹੈ ਜੋ ਮੂਲ ਰੂਪ ’ਚ ਝਾਰਖੰਡ ਦਾ ਰਹਿਣ ਵਾਲਾ ਹੈ ਤੇ ਲੜਕੀ ਦੇ ਗੁਆਂਢ ’ਚ ਰਹਿੰਦਾ ਹੈ। ਪੁਲੀਸ ਨੇ ਇਸ ਬਾਰੇ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਤਿਆਰ

ਚੰਡੀਗੜ੍ਹ ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਤੇ ਠੱਲ ਪਾਉਣ ਲਈ ਨਗਰ ਨਿਗਮ ਵਲੋਂ ਆਉਣ ਵਾਲੇ ਅਗਸ‍ਤ ਮਹੀਨੇ ਤੋਂ ਅਵਾਰਾ ਕੁੱਤਿਆਂ ਦੀ ਨਸਬੰਦੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਕੁੱਤਿਆਂ ਦੀ ਨਸਬੰਦੀ ਏਅਰ ਕੰਡੀਸ਼ਨਰ ਅਪਰੇਸ਼ਨ ਥੀਏਟਰ ਵਿੱਚ ਕੀਤੀ ਜਾਵੇਗੀ।

ਨਿਗਮ ਦੀ ਟੀਮ ਵੱਲੋਂ ਸਿਨੇਮਾ ਘਰਾਂ ਦੀ ਚੈਕਿੰਗ

ਚੰਡੀਗੜ੍ਹ ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਚੰਡੀਗੜ੍ਹ ਦੇ ਸਿਨੇਮਾ ਘਰਾਂ ਵਲੋਂ ਫ਼ਿਲਮਾਂ ਦੇ ਪ੍ਰਦਰਸ਼ਨ ਦੌਰਾਨ ਇਸ਼ਤਿਹਾਰ ਵਿਖਾਉਣ ਸਬੰਧੀ ਨਗਰ ਨਿਗਮ ਵਲੋਂ ਤੈਅ ਕੀਤੀ ਗਈ ਫੀਸ ਦੀ ਰਾਸ਼ੀ ਨਿਗਮ ਕੋਲ ਜਮ੍ਹਾਂ ਨਾ ਕੀਤੇ ਜਾਣ ਤੇ ਨਗਰ ਨਿਗਮ ਵਲੋਂ ਬਣਾਈ ਗਈ ਇੱਕ ਟੀਮ ਵਲੋਂ ਸ਼ਹਿਰ ਦੇ ਸਿਨੇਮਾਂ ਘਰਾਂ ਵਿੱਚ ਜਾਕੇ ਚੈਕਿੰਗ ਕੀਤੀ ਅਤੇ ਸਿਨੇਮਾਂ ਘਰਾਂ ਦੇ ਸੰਚਾਲਕਾਂ ਨੂੰ ਬਣਦੀ ਫੀਸ ਜਮਾਂ ਕਰਵਾਉਣ ਲਈ ਕਿਹਾ।  ਪ੍ਰਾਪਤ ਜਾਣਕਾਰੀ  ਅਨੁਸਾਰ ਅੱਜ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
jaspal singh dusseldorf taj treval köln preeti yular Frankfurt Sazia uk guri sukhwinder singh Frankfurt Harjinder singh halwai DJ Gurjit singh Saini köln balwinder singh LTC Daljit singh D Durf mk cream india school akaal tv Dhillon Sukhsat HD Studio Germany6 Ranbeer singh 0032 A SINGH pannu
Visitor's Counter :   0061426942
Copyright © 2018, Panjabi Times. All rights reserved. Website Designed by Mozart Infotech